Git/C2/Branching-in-Git/Punjabi
From Script | Spoken-Tutorial
Revision as of 17:07, 28 March 2017 by Dineshmohan (Talk | contribs)
|
|
00:01 | Branching in Git ਦੇ spoken tutorial ਵਿੱਚ ਤੁਹਾਡਾ ਸਵਾਗਤ ਹੈ |
00:05 | ਇਸ ਟਿਊਟੋਰੀਅਲ ਵਿੱਚ ਅਸੀਂ ਸਿਖਾਂਗੇ :
Branching branch ਬਣਾਉਣਾ ਅਤੇ branches ਵਿਚਕਾਰ Switching . |
00:15 | ਇਸ ਟਿਊਟੋਰਿਅਲ ਲਈ ਮੈਂ ਇਸਤੇਮਾਲ ਕਰਾਂਗਾ :
Ubuntu Linux 14.04 Git 2.3.2 ਅਤੇ gedit Text Editor. |
00:25 | ਤੁਸੀਂ ਆਪਣੀ ਪਸੰਦ ਦਾ ਕੋਈ ਵੀ editor ਇਸਤੇਮਾਲ ਕਰ ਸਕਦੇ ਹੋ |
00:29 | ਇਸ ਟਿਊਟੋਰੀਅਲ ਨੂੰ follow ਕਰਨ ਲਈ ਤੁਹਾਨੂੰ “’Linux”’ ਅਤੇ ”’commands”’ ਟਰਮਿਨਲ ਦੇ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ |
00:36 | ਜੇਕਰ ਨਹੀਂ ਤਾਂ ਸਬੰਧਤ ”’Linux”’ ਟਿਊਟੋਰੀਅਲ ਲਈ ਸਾਡੀ website ਤੇ ਜਾਓ |
00:42 | ਚਲੋ ਹੁਣ ਅਸੀਂ branching ਦੇ ਬਾਰੇ ਸਿਖਦੇ ਹਾਂ |
00:44 | ਖਾਸ ਤੋਰ ਤੇ , branches ਦਾ ਇਸਤੇਮਾਲ ਨਵੇਂ module (ਮੋਡੀਊਲ) ਨੂੰ ਵਿਕਸਿਤ ਕਰਨ ਲਈ ਜਾਂ ਇਕ bug ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ , |
00:52 | ਇਹ ਮੁਖ ਪ੍ਰੋਜੇਕਟ ਨੂੰ disturb ਕੀਤੇ ਬਿਨਾਂ ਇਕ ਪ੍ਰੋਜੇਕਟ ਦੇ ਨਵੇਂ module (ਮੋਡੀਊਲ) ਨਾਲ ਕੰਮ ਕਰਣ ਲਈ ਮਦਦ ਕਰਦਾ ਹੈ |
00:58 | Git' ਦੀ default branch master ਹੈ |
01:02 | ਅਸੀਂ ਅਲਗ-ਅਲਗ branches ਨੂੰ ਨਵੇਂ module (ਮੋਡੀਊਲ) ਬਣਾਉਣ ਲਈ ਇਸਤੇਮਾਲ ਕਰਦੇ ਹਾਂ |
01:06 | ਅਤੇ ਇਸ ਨੂੰ ਬਾਅਦ ਵਿੱਚ master branch ਨਾਲ ਮਿਲਾ ਦਿਤਾ ਜਾਂਦਾ ਹੈ |
01:11 | ਉਦਾਹਰਣ ਦੇ ਲਈ ਇਹ diagram repository ਦੇ ਨਾਲ master ਅਤੇ new-module branches ਦੀ ਕਲਪਣਾ ਕਰਦਾ ਹੈ |
01:18 | ਇਥੇ ਕੁਝ commits master branch' ਵਿੱਚ ਹਨ ਜਿਹਨਾਂ ਦੇ ਨਾਮ C1, C2 ਅਤੇ C3 ਹਨ |
01:25 | ਇਕ C3 commit ਵਿੱਚ ਇਕ branch 'new-module' ਬਣਾਇਆ ਗਿਆ ਹੈ |
01:30 | C4, C5' ਅਤੇ C8 new-module branch ਦੇ commits ਹਨ |
01:36 | ਠੀਕ ਉਸੇ ਵਕਤ , commits C6 ਅਤੇ C7 master branch ਵਿੱਚ ਬਣਾਏ ਗਏ ਹਨ |
01:43 | ਇਥੇ ਤੁਸੀਂ ਵੇਖ ਸਕਦੇ ਹੋ ਕਿ new-module branch master branch ਨੂੰ disturb ਨਹੀਂ ਕਰ ਰਹੀ ਹੈ |
01:49 | ਇਕ ਬਾਰ new-module ਤਿਆਰ ਹੋ ਜਾਂਦਾ ਹੈ , ਅਸੀਂ ਇਸ ਨੂੰ ਦੁਬਾਰਾ master branch ਨਾਲ merge ਕਰ ਕੇ ਦੇਵਾਂਗੇ |
01:55 | ਇਸ ਟਿਊਟੋਰਿਅਲ ਵਿੱਚ , ਮੈਂ ਦਿਖਾਵਾਂਗਾ ਕਿ branch ਕਿਸ ਤਰਾਂ ਕੰਮ ਕਰਦੀ ਹੈ . Merging ਨੂੰ ਅਗਲੇ ਟਿਊਟੋਰਿਅਲ ਵਿੱਚ cover ਕੀਤਾ ਜਾਵੇਗਾ |
02:03 | terminal ਨੂੰ ਖੋਲਣ ਲਈ Ctrl+Alt+T ਦਬਾਓ |
02:07 | ਅਸੀਂ ਆਪਣੇ Git repository mywebpage ਨੂੰ ਖੋਲਾਂਗੇ . ਜਿਹੜਾ ਅਸੀਂ ਪਹਿਲਾਂ ਬਣਾਇਆ ਸੀ |
02:13 | ਟਾਈਪ ਕਰੋ cd space mywebpage ਅਤੇ Enter ਦਬਾਓ |
02:19 | ਮੈਂ demonstration ਲਈ html ਫਾਈਲਾਂ ਨੂੰ ਇਸਤੇਮਾਲ ਕਰਨਾ ਜਾਰੀ ਰਖਾਂਗਾ . ਤੁਸੀਂ ਆਪਣੀ ਪਸੰਦ ਦੀ ਕਿਸੇ ਵੀ ਤਰਾਂ ਦੀ ਫਾਈਲ ਨੂੰ ਇਸਤੇਮਾਲ ਕਰ ਸਕਦੇ ਹੋ |
02:28 | ਚਲੋ Git log ਨੂੰ ckeck ਕਰਦੇ ਹਾਂ . git space log space hyphen hyphen oneline ਨੂੰ ਟਾਈਪ ਕਰੋ ਅਤੇ Enter ਦਬਾਓ |
02:37 | ਪਹਿਲਾਂ ਅਸੀਂ checkਕਰਦੇ ਹਾਂ ਕਿ ਸਾਡੇ ਕੋਲ repository ਵਿੱਚ ਕੋਈ branch ਹੈ |
02:43 | ਟਾਈਪ ਕਰੋ : git space branch ਅਤੇ Enter ਦਬਾਓ |
02:48 | ਇਹ default (ਮੂਲ) branch 'master ਦਿਖਾਏਗਾ, ਜਿਸ ਤਰਾਂ ਕਿ ਪਹਿਲਾਂ ਜਿਕਰ ਕੀਤਾ ਗਿਆ ਹੈ |
02:53 | ਹੁਣ ਮੰਨ ਲਵੋ, ਮੈਂ ਇਕ branch ਬਣਾਉਣਾ ਚਾਹੁੰਦਾ ਹਾਂ ਜਿਸ ਦਾ ਨਾਮ "new-chapter" ਹੈ |
02:57 | ਟਾਈਪ ਕਰੋ : git space branch space new-chapter ਅਤੇ Enter ਦਬਾਓ |
03:04 | ਚਲੋ ਹੁਣ ਅਸੀਂ ਟਾਇਪਿੰਗ ਦੀ ਮਦਦ ਨਾਲ branch list' ਵੇਖਦੇ ਹਾਂ . ਟਾਈਪ ਕਰੋ git space branch ਅਤੇ Enter ਦਬਾਓ . |
03:12 | ਇਥੇ ਅਸੀਂ branch "new-chapter" ਨੂੰ list ਵਿੱਚ ਵੇਖ ਸਕਦੇ ਹਾਂ |
03:16 | ਅਸੀਂ, master branch ਦੇ ਨਾਲ asterisk ਦਾ ਨਿਸ਼ਾਨ ਵੇਖ ਸਕਦੇ ਹਾਂ |
03:20 | ਇਹ ਦਰਸ਼ਾਉਂਦਾ ਹੈ ਕਿ ਅਸੀਂ ਇਸ ਵੇਲੇ master branch ਵਿੱਚ ਕੰਮ ਕਰ ਰਿਹੇ ਹਾਂ |
03:25 | "new-chapter" branch ਵਿੱਚ ਜਾਣ ਲਈ, ਟਾਈਪ ਕਰੋ ': git space checkout space new-chapter ਅਤੇ Enter ਦਬਾਓ |
03:36 | branch ਦਾ ਨਾਮ check ਕਰਨ ਲਈ ਟਾਈਪ ਕਰੋ : git space branch ਅਤੇ Enter ਦਬਾਓ |
03:42 | asterisk ਦਾ ਨਿਸ਼ਾਨ ਵੇਖ ਕੇ , ਅਸੀਂ ਸਮਝ ਸਕਦੇ ਹਾਂ ਕਿ ਅਸੀਂ ਹੁਣ "new-chapter" branch ਵਿੱਚ ਹਾਂ |
03:49 | ਅਗੇ, ਮੈਂ ਇਕ story.html ਫਾਈਲ ਤਿਆਰ ਕਰਾਂਗਾ ਅਤੇ demonstration ਦੇ ਮਕਸਦ ਹੇਤੂ commit ਕਰਾਂਗਾ |
03:57 | ਟਾਈਪ ਕਰੋ : gedit space story.html space ampersand ਅਤੇ Enter ਦਬਾਓ |
04:05 | ਮੈਂ ਆਪਣੇ Writer document ਵਿਚੋਂ ਕੁਝ code ਇਸ ਫਾਈਲ ਵਿੱਚ copy ਅਤੇ paste ਕਰਾਂਗਾ, ਜਿਸਨੂੰ ਮੈਂ ਪਹਿਲਾਂ save ਕੀਤਾ ਸੀ |
04:12 | Save ਕਰੋ ਅਤੇ ਫਾਈਲ ਨੂੰ ਬੰਦ ਕਰੋ . |
04:15 | ਯਾਦ ਰਖੋ, ਸਾਨੂੰ ਆਪਣੇ ਕੰਮ ਨੂੰ commit ਕਰਨਾ ਹੈਂ ਜਦੋਂ ਵੀ ਅਸੀਂ ਕਿਸੇ ਫਾਈਲ ਨੂੰ ਸ਼ਾਮਿਲ ਕਰਦੇ ਹਾਂ ਜਾਂ ਹਟਾਉਂਦੇ ਹਾਂ |
04:21 | staging area ਵਿੱਚ ਫਾਈਲ ਨੂੰ ਸ਼ਾਮਿਲ ਕਰਨ ਲਈ , ਟਾਈਪ ਕਰੋ : git space add space story.html ਅਤੇ Enter ਦਬਾਓ |
04:31 | ਆਪਣੇ ਕੰਮ ਨੂੰ commit ਕਰਨ ਲਈ , ਟਾਈਪ ਕਰੋ : git space commit space hyphen m space ਡਬਲ ਕੋਟਸ ਵਿੱਚ ਲਿਖੋ “Added story.html in new-chapter branch” ਅਤੇ Enter. ਦਬਾਓ |
04:47 | ਚਲੋ "new-chapter" branch ਦੇ Git log ਨੂੰ ਟਾਇਪਿੰਗ ਦੇ ਦੁਆਰਾ check ਕਰਦੇ ਹਾਂ, ਟਾਈਪ ਕਰੋ git space log space hyphen hyphen oneline ਅਤੇ Enter ਦਬਾਓ |
04:57 | ਇਥੇ, ਅਸੀਂ ਆਪਣੇ ਨਵੇਂ commit ਨੂੰ “Added story.html in new-chapter branch” ਵਿੱਚ ਵੇਖ ਸਕਦੇ ਹਾਂ |
05:04 | ਹੁਣ, ਚਲੋ ਮੰਨ ਲਵੋ, ਅਸੀਂ ਆਪਣੀ master branch ਵਿੱਚ ਕੁਝ ਕੰਮ ਕਰਨ ਲਈ ਵਾਪਿਸ ਜਾਣਾ ਚਾਹੁੰਦੇ ਹਾਂ |
05:10 | ਤਾਂ, ਅਸੀਂ ਟਾਈਪ ਕਰਾਂਗੇ : git space checkout space master ਅਤੇ Enter ਦਬਾਵਾਂਗੇ |
05:18 | Git log ਨੂੰ check ਕਰਨ ਲਈ , ਟਾਈਪ ਕਰੋ :' git space log space hyphen hyphen oneline ਅਤੇ Enter ਬਟਨ ਦਬਾਓ |
05:27 | ਇਥੇ ਅਸੀਂ “Added story.html in new-chapter branch” ਵਿੱਚ commit ਨੂੰ ਨਹੀਂ ਵੇਖ ਸਕਦੇ |
05:34 | ਇਹ ਇਸ ਲਈ ਕਿਉਂਕਿ, commit ਸਿਰਫ "new-chapter" branch ਨਾਲ ਸਬੰਧ ਰਖਦਾ ਹੈ |
05:39 | ਚਲੋ ਹੁਣ ਫੋਲਡਰ ਦੇ contents ਨੂੰ check ਕਰਦੇ ਹਾਂ , ਟਾਈਪ ਕਰੋ ls ਅਤੇ Enter ਦਬਾਓ |
05:45 | ਇਥੇ ਅਸੀਂ story.html ਫਾਈਲ ਨੂੰ ਵੀ ਨਹੀਂ ਦੇਖ ਸਕਦੇ |
05:49 | ਅਗੇ , ਅਸੀਂ history.html ਫਾਈਲ ਵਿੱਚ ਕੁਝ ਬਦਲਾਵ ਕਰਾਂਗੇ |
05:55 | ਚਲੋ ਹੁਣ ਫਾਈਲ ਨੂੰ gedit space history.html space ampersand ਟਾਈਪ ਕਰਕੇ ਅਤੇ Enter ਦਬਾ ਕੇ ਖੋਲਦੇ ਹਾਂ |
06:05 | ਚਲੋ ਕੁਝ ਲਾਈਨਾਂ add ਕਰਦੇ ਹਾਂ |
06:08 | Save ਕਰੋ ਅਤੇ ਫਾਈਲ ਨੂੰ ਬੰਦ ਕਰੋ |
06:10 | ਚਲੋ ਆਪਣੇ ਕੰਮ ਨੂੰ ਇਸ ਪੁਆਇੰਟ ਤੇ ਟਾਈਪਿੰਗ ਨਾਲ commit ਕਰਦੇ ਹਾਂ . ਟਾਈਪ ਕਰੋ git space commit space hyphen am space within double quotes “Added chapter two in history.html” ਅਤੇ Enter ਦਬਾਓ |
06:26 | ਹੁਣ ਤਕ ਅਸੀਂ master branch ਨਾਲ ਕੰਮ ਕਰ ਰਿਹੇ ਸੀ |
06:30 | ਹੁਣ, ckeck ਕਰਦੇ ਹਾ ਜੇਕਰ ਇਹ commit' new-chapter branch ਵਿੱਚ reflected ਹੁੰਦਾ ਹੈ |
06:36 | new-chapter branch ਵਿੱਚ ਜਾਣ ਲਈ, ਟਾਈਪ ਕਰੋ : git space checkout space new-chapter ਅਤੇ Enter ਦਬਾਓ |
06:46 | ਚਲੋ Git log ਨੂੰ typingਦੇ ਨਾਲ ਚੈਕ ਕਰਦੇ ਹਾਂ . ਟਾਈਪ ਕਰੋ git space log space hyphen hyphen oneline ਅਤੇ Enter ਦਬਾਓ . |
06:55 | ਇਥੇ ਅਸੀਂ commit “Added chapter two in history.html” ਨੂੰ ਨਹੀਂ ਵੇਖ ਸਕਦੇ ਜੋਕਿ master branch ਵਿੱਚ ਹੈ |
07:04 | ਚਲੋ ਆਪਣੀ ਫਾਈਲ story.html ਵਿੱਚ ਕੁਝ ਲਾਈਨਾਂ add ਕਰਦੇ ਹਾਂ . ਟਾਈਪ ਕਰੋ : gedit space story.html space ampersand ਅਤੇ Enter ਦਬਾਓ |
07:16 | ਮੈਂ ਆਪਣੇ Writer document ਵਿੱਚ ਕੁਝ ਲਾਈਨਾਂ add ਕਰਾਂਗਾ |
07:20 | Save ਕਰੋ ਅਤੇ ਫਾਈਲ ਨੂੰ ਬੰਦ ਕਰੋ |
07:22 | Git status, check ਕਰਨ ਲਈ ਟਾਈਪ ਕਰੋ : git space status ਅਤੇ Enter ਦਬਾਓ |
07:29 | ਧਿਆਨ ਰਖੋ ਕਿ ਅਸੀਂ ਆਪਣੇ ਕੰਮ ਨੂੰ ਇਸ ਮੋਕੇ ਤੇ committed ਨਹੀਂ ਕੀਤਾ |
07:33 | ਤੁਸੀਂ ਕੀ ਸੋਚਦੇ ਹੋ ਕੀ ਹੋਵੇਗਾ ਜੇਕਰ ਅਸੀਂ branch (ਬ੍ਰਾੰਚ) ਨੂੰ ਬਿਨਾਂ committing ਦੇ ਸਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ? ਇਹ ਇਕ ਗਲਤੀ ਹੋ ਸਕਦੀ ਹੈ |
07:41 | ਚਲੋ ਹੁਣ master branch ਤੇ ਵਾਪਿਸ ਜਾਣ ਦੀ ਕੋਸ਼ਿਸ਼ ਕਰਦੇ ਹਾਂ. ਟਾਈਪ ਕਰੋ : git space checkout space master ਅਤੇ Enter ਦਬਾਓ |
07:51 | ਇਹ ਗਲਤੀ ਦਸਦੀ ਹੈ ਕਿ ਅਸੀਂ ਕੀਤੇ ਗਏ ਬਦਲਾਵ ਦੀ committing ਤੋਂ ਬਿਨਾਂ ਦੂਸਰੀ branches ਤੇ switch ਨਹੀਂ ਕਰ ਸਕਦੇ |
07:59 | ਪਰੰਤੂ, ਕੀ ਹੋਵੇਗਾ ਜੇਕਰ ਮੈਂ ਕੀਤੇ ਗਏ ਬਦਲਾਵਾਂ ਨੂੰ commit ਨਹੀਂ ਕਰਨਾ ਚਾਹੁੰਦਾ ਕਿੳੁਂਕਿ ਉਹ ਇਸ stage ਤੇ ਮਹਤਵਪੂਰਣ ਨਹੀਂ ਹਨ ? ਇਹ stashing ਦੇ ਇਸਤੇਮਾਲ ਨਾਲ ਹੋ ਸਕਦਾ ਹੈ |
08:08 | ਅਸੀਂ ਆਉਣ ਵਾਲੇ ਟਿਊਟੋਰੀਅਲਾਂ ਵਿੱਚ stashing ਦੇ ਬਾਰੇ ਜਾਣਾਂਗੇ |
08:13 | ਹੁਣ ਲਈ, ਅਸੀਂ ਇਸ ਨੂੰ hyphen hyphen force' flag ਦੀ ਮਦਦ ਨਾਲ ਜਬਰਦਸਤੀ ਬੰਦ ਕਰਾਂਗੇ |
08:19 | ਟਾਈਪ ਕਰੋ : git space checkout space hyphen hyphen force space master ਅਤੇ Enter ਦਬਾਓ |
08:28 | ਇਕ ਬਾਰ ਦੁਬਾਰਾ , ਅਸੀਂ new-chapter branch ਤੇ ਵਾਪਿਸ ਜਾਵਾਂਗੇ , ਇਹ checkਚੈਕ ਲਈ ਕਿ ਬਦਲਾਵ ਰਦ ਹੋਏ ਹਨ ਜਾਂ ਨਹੀਂ . |
08:36 | ਟਾਈਪ ਕਰੋ : git space checkout space new-chapter ਅਤੇ Enter. ਦਬਾਓ |
08:42 | ਚਲੋ ਹੁਣ story.html ਫਾਈਲਾਂ ਨੂੰ typing ਨਾਲ ਖੋਲਦੇ ਹਾਂ gedit space story.html space ampersand ਅਤੇ Enter ਦਬਾਓ |
08:54 | ਇਥੇ ਅਸੀਂ ਵੇਖ ਸਕਦੇ ਹਾਂ ਕਿ ਸਾਡੇ ਬਦਲਾਵ ਰਦ ਹੋ ਗਏ ਹਨ. ਚਲੋ gedit ਨੂੰ ਬੰਦ ਕਰਦੇ ਹਾਂ |
09:01 | ਅਗਲੇ ਟਿਊਟੋਰੀਅਲ ਵਿੱਚ, ਅਸੀਂ ਇਸ new-chapter branch ਨੂੰ master branch ਨਾਲ merge ਕਰਨਾ ਸਿਖਾਂਗੇ |
09:07 | ਇਸ ਦੇ ਨਾਲ ਅਸੀਂ ਇਸ ਟਿਊਟੋਰੀਅਲ ਦੇ ਅੰਤ ਵਿੱਚ ਆਉਂਦੇ ਹਾਂ |
09:11 | ਚਲੋ ਸਾਰ ਕਢਦੇ ਹਾਂ |
09:12 | ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਹੈ -
Branching branch ਬਣਾਉਣਾ ਅਤੇ master branch ਅਤੇ ਨਵੀਂ branch ਵਿਚਕਾਰ switching |
09:23 | ਕੰਮ ਦੇ ਤੋਰ ਤੇ - ਇਕ "chapter-two" ਨਾਂ ਦੀ branch ਬਣਾਓ |
09:28 | chapter-two branch ਵਿੱਚ ਜਾਓ |
09:31 | ਕੁਝ commits ਕਰੋ |
09:33 | master branch ਤੇ ਵਾਪਿਸ switch ਕਰੋ |
09:36 | Git log ਨੂੰ check ਕਰੋ ਅਤੇ ਸਮਝੋ ਕਿ master branch ਦੇ ਅੰਦਰ ਤੁਸੀਂ "branch chapter-two" ਦੇ commits ਨੂੰ ਨਹੀਂ ਵੇਖ ਸਕਦੇ |
09:44 | Link ਵਿੱਚ ਦਿਤਾ ਹੋਇਆ video Spoken Tutorial (ਸਪੋਕਨ ਟਿਊਟੋਰੀਅਲ ) project ਦਾ ਸਾਰ ਦਸਦਾ ਹੈ . ਕਿਰਪਾ ਕਰਕੇ ਇਸਨੂੰ download ਕਰੋ ਅਤੇ ਵੇਖੋ |
09:52 | spoken tutorial teams (ਸਪੋਕਨ ਟਿਊਟੋਰੀਅਲ ਟੀਮਜ) ਵਰਕਸ਼ਾਪ ਚਲਾਉਂਦੀਆਂ ਹਨ ਅਤੇ ਜਿਹੜੇ online test ਪਾਸ ਕਰਦੇ ਹਨ ਉਹਨਾਂ ਨੂੰ certificates ਦਿਤੇ ਜਾਂਦੇ ਹਨ |
09:59 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਲਿਖੋ |
10:03 | spoken tutorial project (ਸਪੋਕਨ ਟਿਊਟੋਰੀਅਲ ਪ੍ਰੋਜੈਕਟ) NMEICT, MHRD ਭਾਰਤ ਸਰਕਾਰ ਤੋਂ funded ਹੈ . ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਹੇਠ ਦਿਤੇ link ਵਿਚ ਉਪਲਬਧ ਹੈ |
10:15 | ਮੈਂ IIT Bombay ਤੋਂ ਦਿਨੇਸ਼ ਮੋਹਨ ਜੋਸ਼ੀ, ਸਾਡੇ ਨਾਲ ਜੁੜਣ ਲਈ ਧੰਨਵਾਦ . |