Git/C2/Branching-in-Git/Punjabi

From Script | Spoken-Tutorial
Jump to: navigation, search
Time
Narration
00:01 Branching in Git ਦੇ spoken tutorial ਵਿੱਚ ਤੁਹਾਡਾ ਸਵਾਗਤ ਹੈ
00:05 ਇਸ ਟਿਊਟੋਰੀਅਲ ਵਿੱਚ ਅਸੀਂ ਸਿਖਾਂਗੇ  :
Branching
branch ਬਣਾਉਣਾ ਅਤੇ  
branches ਵਿਚਕਾਰ Switching .
00:15 ਇਸ ਟਿਊਟੋਰਿਅਲ ਲਈ ਮੈਂ ਇਸਤੇਮਾਲ ਕਰਾਂਗਾ :
Ubuntu Linux 14.04
Git 2.3.2 ਅਤੇ 
gedit Text Editor.
00:25 ਤੁਸੀਂ ਆਪਣੀ ਪਸੰਦ ਦਾ ਕੋਈ ਵੀ editor ਇਸਤੇਮਾਲ ਕਰ ਸਕਦੇ ਹੋ
00:29 ਇਸ ਟਿਊਟੋਰੀਅਲ ਨੂੰ follow ਕਰਨ ਲਈ ਤੁਹਾਨੂੰ “’Linux”’ ਅਤੇ ”’commands”’ ਟਰਮਿਨਲ ਦੇ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ
00:36 ਜੇਕਰ ਨਹੀਂ ਤਾਂ ਸਬੰਧਤ ”’Linux”’ ਟਿਊਟੋਰੀਅਲ ਲਈ ਸਾਡੀ website ਤੇ ਜਾਓ
00:42 ਚਲੋ ਹੁਣ ਅਸੀਂ branching ਦੇ ਬਾਰੇ ਸਿਖਦੇ ਹਾਂ
00:44 ਖਾਸ ਤੋਰ ਤੇ , branches ਦਾ ਇਸਤੇਮਾਲ ਨਵੇਂ module (ਮੋਡੀਊਲ) ਨੂੰ ਵਿਕਸਿਤ ਕਰਨ ਲਈ ਜਾਂ ਇਕ bug ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ ,
00:52 ਇਹ ਮੁਖ ਪ੍ਰੋਜੇਕਟ ਨੂੰ disturb ਕੀਤੇ ਬਿਨਾਂ ਇਕ ਪ੍ਰੋਜੇਕਟ ਦੇ ਨਵੇਂ module (ਮੋਡੀਊਲ) ਨਾਲ ਕੰਮ ਕਰਣ ਲਈ ਮਦਦ ਕਰਦਾ ਹੈ
00:58 Git' ਦੀ default branch master ਹੈ
01:02 ਅਸੀਂ ਅਲਗ-ਅਲਗ branches ਨੂੰ ਨਵੇਂ module (ਮੋਡੀਊਲ) ਬਣਾਉਣ ਲਈ ਇਸਤੇਮਾਲ ਕਰਦੇ ਹਾਂ
01:06 ਅਤੇ ਇਸ ਨੂੰ ਬਾਅਦ ਵਿੱਚ master branch ਨਾਲ ਮਿਲਾ ਦਿਤਾ ਜਾਂਦਾ ਹੈ
01:11 ਉਦਾਹਰਣ ਦੇ ਲਈ ਇਹ diagram repository ਦੇ ਨਾਲ master ਅਤੇ new-module branches ਦੀ ਕਲਪਣਾ ਕਰਦਾ ਹੈ
01:18 ਇਥੇ ਕੁਝ commits master branch' ਵਿੱਚ ਹਨ ਜਿਹਨਾਂ ਦੇ ਨਾਮ C1, C2 ਅਤੇ C3 ਹਨ
01:25 ਇਕ C3 commit ਵਿੱਚ ਇਕ branch 'new-module' ਬਣਾਇਆ ਗਿਆ ਹੈ
01:30 C4, C5' ਅਤੇ C8 new-module branch ਦੇ commits ਹਨ
01:36 ਠੀਕ ਉਸੇ ਵਕਤ , commits C6 ਅਤੇ C7 master branch ਵਿੱਚ ਬਣਾਏ ਗਏ ਹਨ
01:43 ਇਥੇ ਤੁਸੀਂ ਵੇਖ ਸਕਦੇ ਹੋ ਕਿ new-module branch master branch ਨੂੰ disturb ਨਹੀਂ ਕਰ ਰਹੀ ਹੈ
01:49 ਇਕ ਬਾਰ new-module ਤਿਆਰ ਹੋ ਜਾਂਦਾ ਹੈ , ਅਸੀਂ ਇਸ ਨੂੰ ਦੁਬਾਰਾ master branch ਨਾਲ merge ਕਰ ਕੇ ਦੇਵਾਂਗੇ
01:55 ਇਸ ਟਿਊਟੋਰਿਅਲ ਵਿੱਚ , ਮੈਂ ਦਿਖਾਵਾਂਗਾ ਕਿ branch ਕਿਸ ਤਰਾਂ ਕੰਮ ਕਰਦੀ ਹੈ . Merging ਨੂੰ ਅਗਲੇ ਟਿਊਟੋਰਿਅਲ ਵਿੱਚ cover ਕੀਤਾ ਜਾਵੇਗਾ
02:03 terminal ਨੂੰ ਖੋਲਣ ਲਈ Ctrl+Alt+T ਦਬਾਓ
02:07 ਅਸੀਂ ਆਪਣੇ Git repository mywebpage ਨੂੰ ਖੋਲਾਂਗੇ . ਜਿਹੜਾ ਅਸੀਂ ਪਹਿਲਾਂ ਬਣਾਇਆ ਸੀ
02:13 ਟਾਈਪ ਕਰੋ cd space mywebpage ਅਤੇ Enter ਦਬਾਓ
02:19 ਮੈਂ demonstration ਲਈ html ਫਾਈਲਾਂ ਨੂੰ ਇਸਤੇਮਾਲ ਕਰਨਾ ਜਾਰੀ ਰਖਾਂਗਾ . ਤੁਸੀਂ ਆਪਣੀ ਪਸੰਦ ਦੀ ਕਿਸੇ ਵੀ ਤਰਾਂ ਦੀ ਫਾਈਲ ਨੂੰ ਇਸਤੇਮਾਲ ਕਰ ਸਕਦੇ ਹੋ
02:28 ਚਲੋ Git log ਨੂੰ ckeck ਕਰਦੇ ਹਾਂ . git space log space hyphen hyphen oneline ਨੂੰ ਟਾਈਪ ਕਰੋ ਅਤੇ Enter ਦਬਾਓ
02:37 ਪਹਿਲਾਂ ਅਸੀਂ checkਕਰਦੇ ਹਾਂ ਕਿ ਸਾਡੇ ਕੋਲ repository ਵਿੱਚ ਕੋਈ branch ਹੈ
02:43 ਟਾਈਪ ਕਰੋ : git space branch ਅਤੇ Enter ਦਬਾਓ
02:48 ਇਹ default (ਮੂਲ) branch 'master ਦਿਖਾਏਗਾ, ਜਿਸ ਤਰਾਂ ਕਿ ਪਹਿਲਾਂ ਜਿਕਰ ਕੀਤਾ ਗਿਆ ਹੈ
02:53 ਹੁਣ ਮੰਨ ਲਵੋ, ਮੈਂ ਇਕ branch ਬਣਾਉਣਾ ਚਾਹੁੰਦਾ ਹਾਂ ਜਿਸ ਦਾ ਨਾਮ "new-chapter" ਹੈ
02:57 ਟਾਈਪ ਕਰੋ : git space branch space new-chapter ਅਤੇ Enter ਦਬਾਓ
03:04 ਚਲੋ ਹੁਣ ਅਸੀਂ ਟਾਇਪਿੰਗ ਦੀ ਮਦਦ ਨਾਲ branch list' ਵੇਖਦੇ ਹਾਂ . ਟਾਈਪ ਕਰੋ git space branch ਅਤੇ Enter ਦਬਾਓ .
03:12 ਇਥੇ ਅਸੀਂ branch "new-chapter" ਨੂੰ list ਵਿੱਚ ਵੇਖ ਸਕਦੇ ਹਾਂ
03:16 ਅਸੀਂ, master branch ਦੇ ਨਾਲ asterisk ਦਾ ਨਿਸ਼ਾਨ ਵੇਖ ਸਕਦੇ ਹਾਂ
03:20 ਇਹ ਦਰਸ਼ਾਉਂਦਾ ਹੈ ਕਿ ਅਸੀਂ ਇਸ ਵੇਲੇ master branch ਵਿੱਚ ਕੰਮ ਕਰ ਰਿਹੇ ਹਾਂ
03:25 "new-chapter" branch ਵਿੱਚ ਜਾਣ ਲਈ, ਟਾਈਪ ਕਰੋ ': git space checkout space new-chapter ਅਤੇ Enter ਦਬਾਓ
03:36 branch ਦਾ ਨਾਮ check ਕਰਨ ਲਈ ਟਾਈਪ ਕਰੋ : git space branch ਅਤੇ Enter ਦਬਾਓ
03:42 asterisk ਦਾ ਨਿਸ਼ਾਨ ਵੇਖ ਕੇ , ਅਸੀਂ ਸਮਝ ਸਕਦੇ ਹਾਂ ਕਿ ਅਸੀਂ ਹੁਣ "new-chapter" branch ਵਿੱਚ ਹਾਂ
03:49 ਅਗੇ, ਮੈਂ ਇਕ story.html ਫਾਈਲ ਤਿਆਰ ਕਰਾਂਗਾ ਅਤੇ demonstration ਦੇ ਮਕਸਦ ਹੇਤੂ commit ਕਰਾਂਗਾ
03:57 ਟਾਈਪ ਕਰੋ : gedit space story.html space ampersand ਅਤੇ Enter ਦਬਾਓ
04:05 ਮੈਂ ਆਪਣੇ Writer document ਵਿਚੋਂ ਕੁਝ code ਇਸ ਫਾਈਲ ਵਿੱਚ copy ਅਤੇ paste ਕਰਾਂਗਾ, ਜਿਸਨੂੰ ਮੈਂ ਪਹਿਲਾਂ save ਕੀਤਾ ਸੀ
04:12 Save ਕਰੋ ਅਤੇ ਫਾਈਲ ਨੂੰ ਬੰਦ ਕਰੋ .
04:15 ਯਾਦ ਰਖੋ, ਸਾਨੂੰ ਆਪਣੇ ਕੰਮ ਨੂੰ commit ਕਰਨਾ ਹੈਂ ਜਦੋਂ ਵੀ ਅਸੀਂ ਕਿਸੇ ਫਾਈਲ ਨੂੰ ਸ਼ਾਮਿਲ ਕਰਦੇ ਹਾਂ ਜਾਂ ਹਟਾਉਂਦੇ ਹਾਂ
04:21 staging area ਵਿੱਚ ਫਾਈਲ ਨੂੰ ਸ਼ਾਮਿਲ ਕਰਨ ਲਈ , ਟਾਈਪ ਕਰੋ : git space add space story.html ਅਤੇ Enter ਦਬਾਓ
04:31 ਆਪਣੇ ਕੰਮ ਨੂੰ commit ਕਰਨ ਲਈ , ਟਾਈਪ ਕਰੋ : git space commit space hyphen m space ਡਬਲ ਕੋਟਸ ਵਿੱਚ ਲਿਖੋ “Added story.html in new-chapter branch” ਅਤੇ Enter. ਦਬਾਓ
04:47 ਚਲੋ "new-chapter" branch ਦੇ Git log ਨੂੰ ਟਾਇਪਿੰਗ ਦੇ ਦੁਆਰਾ check ਕਰਦੇ ਹਾਂ, ਟਾਈਪ ਕਰੋ git space log space hyphen hyphen oneline ਅਤੇ Enter ਦਬਾਓ
04:57 ਇਥੇ, ਅਸੀਂ ਆਪਣੇ ਨਵੇਂ commit ਨੂੰ “Added story.html in new-chapter branch” ਵਿੱਚ ਵੇਖ ਸਕਦੇ ਹਾਂ
05:04 ਹੁਣ, ਚਲੋ ਮੰਨ ਲਵੋ, ਅਸੀਂ ਆਪਣੀ master branch ਵਿੱਚ ਕੁਝ ਕੰਮ ਕਰਨ ਲਈ ਵਾਪਿਸ ਜਾਣਾ ਚਾਹੁੰਦੇ ਹਾਂ
05:10 ਤਾਂ, ਅਸੀਂ ਟਾਈਪ ਕਰਾਂਗੇ : git space checkout space master ਅਤੇ Enter ਦਬਾਵਾਂਗੇ
05:18 Git log ਨੂੰ check ਕਰਨ ਲਈ , ਟਾਈਪ ਕਰੋ :' git space log space hyphen hyphen oneline ਅਤੇ Enter ਬਟਨ ਦਬਾਓ
05:27 ਇਥੇ ਅਸੀਂ “Added story.html in new-chapter branch” ਵਿੱਚ commit ਨੂੰ ਨਹੀਂ ਵੇਖ ਸਕਦੇ
05:34 ਇਹ ਇਸ ਲਈ ਕਿਉਂਕਿ, commit ਸਿਰਫ "new-chapter" branch ਨਾਲ ਸਬੰਧ ਰਖਦਾ ਹੈ
05:39 ਚਲੋ ਹੁਣ ਫੋਲਡਰ ਦੇ contents ਨੂੰ check ਕਰਦੇ ਹਾਂ , ਟਾਈਪ ਕਰੋ ls ਅਤੇ Enter ਦਬਾਓ
05:45 ਇਥੇ ਅਸੀਂ story.html ਫਾਈਲ ਨੂੰ ਵੀ ਨਹੀਂ ਦੇਖ ਸਕਦੇ
05:49 ਅਗੇ , ਅਸੀਂ history.html ਫਾਈਲ ਵਿੱਚ ਕੁਝ ਬਦਲਾਵ ਕਰਾਂਗੇ
05:55 ਚਲੋ ਹੁਣ ਫਾਈਲ ਨੂੰ gedit space history.html space ampersand ਟਾਈਪ ਕਰਕੇ ਅਤੇ Enter ਦਬਾ ਕੇ ਖੋਲਦੇ ਹਾਂ
06:05 ਚਲੋ ਕੁਝ ਲਾਈਨਾਂ add ਕਰਦੇ ਹਾਂ
06:08 Save ਕਰੋ ਅਤੇ ਫਾਈਲ ਨੂੰ ਬੰਦ ਕਰੋ
06:10 ਚਲੋ ਆਪਣੇ ਕੰਮ ਨੂੰ ਇਸ ਪੁਆਇੰਟ ਤੇ ਟਾਈਪਿੰਗ ਨਾਲ commit ਕਰਦੇ ਹਾਂ . ਟਾਈਪ ਕਰੋ git space commit space hyphen am space within double quotes “Added chapter two in history.html” ਅਤੇ Enter ਦਬਾਓ
06:26 ਹੁਣ ਤਕ ਅਸੀਂ master branch ਨਾਲ ਕੰਮ ਕਰ ਰਿਹੇ ਸੀ
06:30 ਹੁਣ, ckeck ਕਰਦੇ ਹਾ ਜੇਕਰ ਇਹ commit' new-chapter branch ਵਿੱਚ reflected ਹੁੰਦਾ ਹੈ
06:36 new-chapter branch ਵਿੱਚ ਜਾਣ ਲਈ, ਟਾਈਪ ਕਰੋ : git space checkout space new-chapter ਅਤੇ Enter ਦਬਾਓ
06:46 ਚਲੋ Git log ਨੂੰ typingਦੇ ਨਾਲ ਚੈਕ ਕਰਦੇ ਹਾਂ . ਟਾਈਪ ਕਰੋ git space log space hyphen hyphen oneline ਅਤੇ Enter ਦਬਾਓ .
06:55 ਇਥੇ ਅਸੀਂ commit “Added chapter two in history.html” ਨੂੰ ਨਹੀਂ ਵੇਖ ਸਕਦੇ ਜੋਕਿ master branch ਵਿੱਚ ਹੈ
07:04 ਚਲੋ ਆਪਣੀ ਫਾਈਲ story.html ਵਿੱਚ ਕੁਝ ਲਾਈਨਾਂ add ਕਰਦੇ ਹਾਂ . ਟਾਈਪ ਕਰੋ : gedit space story.html space ampersand ਅਤੇ Enter ਦਬਾਓ
07:16 ਮੈਂ ਆਪਣੇ Writer document ਵਿੱਚ ਕੁਝ ਲਾਈਨਾਂ add ਕਰਾਂਗਾ
07:20 Save ਕਰੋ ਅਤੇ ਫਾਈਲ ਨੂੰ ਬੰਦ ਕਰੋ
07:22 Git status, check ਕਰਨ ਲਈ ਟਾਈਪ ਕਰੋ : git space status ਅਤੇ Enter ਦਬਾਓ
07:29 ਧਿਆਨ ਰਖੋ ਕਿ ਅਸੀਂ ਆਪਣੇ ਕੰਮ ਨੂੰ ਇਸ ਮੋਕੇ ਤੇ committed ਨਹੀਂ ਕੀਤਾ
07:33 ਤੁਸੀਂ ਕੀ ਸੋਚਦੇ ਹੋ ਕੀ ਹੋਵੇਗਾ ਜੇਕਰ ਅਸੀਂ branch (ਬ੍ਰਾੰਚ) ਨੂੰ ਬਿਨਾਂ committing ਦੇ ਸਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ  ? ਇਹ ਇਕ ਗਲਤੀ ਹੋ ਸਕਦੀ ਹੈ
07:41 ਚਲੋ ਹੁਣ master branch ਤੇ ਵਾਪਿਸ ਜਾਣ ਦੀ ਕੋਸ਼ਿਸ਼ ਕਰਦੇ ਹਾਂ. ਟਾਈਪ ਕਰੋ : git space checkout space master ਅਤੇ Enter ਦਬਾਓ
07:51 ਇਹ ਗਲਤੀ ਦਸਦੀ ਹੈ ਕਿ ਅਸੀਂ ਕੀਤੇ ਗਏ ਬਦਲਾਵ ਦੀ committing ਤੋਂ ਬਿਨਾਂ ਦੂਸਰੀ branches ਤੇ switch ਨਹੀਂ ਕਰ ਸਕਦੇ
07:59 ਪਰੰਤੂ, ਕੀ ਹੋਵੇਗਾ ਜੇਕਰ ਮੈਂ ਕੀਤੇ ਗਏ ਬਦਲਾਵਾਂ ਨੂੰ commit ਨਹੀਂ ਕਰਨਾ ਚਾਹੁੰਦਾ ਕਿੳੁਂਕਿ ਉਹ ਇਸ stage ਤੇ ਮਹਤਵਪੂਰਣ ਨਹੀਂ ਹਨ ? ਇਹ stashing ਦੇ ਇਸਤੇਮਾਲ ਨਾਲ ਹੋ ਸਕਦਾ ਹੈ
08:08 ਅਸੀਂ ਆਉਣ ਵਾਲੇ ਟਿਊਟੋਰੀਅਲਾਂ ਵਿੱਚ stashing ਦੇ ਬਾਰੇ ਜਾਣਾਂਗੇ
08:13 ਹੁਣ ਲਈ, ਅਸੀਂ ਇਸ ਨੂੰ hyphen hyphen force' flag ਦੀ ਮਦਦ ਨਾਲ ਜਬਰਦਸਤੀ ਬੰਦ ਕਰਾਂਗੇ
08:19 ਟਾਈਪ ਕਰੋ : git space checkout space hyphen hyphen force space master ਅਤੇ Enter ਦਬਾਓ
08:28 ਇਕ ਬਾਰ ਦੁਬਾਰਾ , ਅਸੀਂ new-chapter branch ਤੇ ਵਾਪਿਸ ਜਾਵਾਂਗੇ , ਇਹ checkਚੈਕ ਲਈ ਕਿ ਬਦਲਾਵ ਰਦ ਹੋਏ ਹਨ ਜਾਂ ਨਹੀਂ .
08:36 ਟਾਈਪ ਕਰੋ : git space checkout space new-chapter ਅਤੇ Enter. ਦਬਾਓ
08:42 ਚਲੋ ਹੁਣ story.html ਫਾਈਲਾਂ ਨੂੰ typing ਨਾਲ ਖੋਲਦੇ ਹਾਂ gedit space story.html space ampersand ਅਤੇ Enter ਦਬਾਓ
08:54 ਇਥੇ ਅਸੀਂ ਵੇਖ ਸਕਦੇ ਹਾਂ ਕਿ ਸਾਡੇ ਬਦਲਾਵ ਰਦ ਹੋ ਗਏ ਹਨ. ਚਲੋ gedit ਨੂੰ ਬੰਦ ਕਰਦੇ ਹਾਂ
09:01 ਅਗਲੇ ਟਿਊਟੋਰੀਅਲ ਵਿੱਚ, ਅਸੀਂ ਇਸ new-chapter branch ਨੂੰ master branch ਨਾਲ merge ਕਰਨਾ ਸਿਖਾਂਗੇ
09:07 ਇਸ ਦੇ ਨਾਲ ਅਸੀਂ ਇਸ ਟਿਊਟੋਰੀਅਲ ਦੇ ਅੰਤ ਵਿੱਚ ਆਉਂਦੇ ਹਾਂ
09:11 ਚਲੋ ਸਾਰ ਕਢਦੇ ਹਾਂ
09:12 ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਹੈ -
Branching
branch ਬਣਾਉਣਾ ਅਤੇ 
master branch  ਅਤੇ ਨਵੀਂ  branch ਵਿਚਕਾਰ switching
09:23 ਕੰਮ ਦੇ ਤੋਰ ਤੇ - ਇਕ "chapter-two" ਨਾਂ ਦੀ branch ਬਣਾਓ
09:28 chapter-two branch ਵਿੱਚ ਜਾਓ
09:31 ਕੁਝ commits ਕਰੋ
09:33 master branch ਤੇ ਵਾਪਿਸ switch ਕਰੋ
09:36 Git log ਨੂੰ check ਕਰੋ ਅਤੇ ਸਮਝੋ ਕਿ master branch ਦੇ ਅੰਦਰ ਤੁਸੀਂ "branch chapter-two" ਦੇ commits ਨੂੰ ਨਹੀਂ ਵੇਖ ਸਕਦੇ
09:44 Link ਵਿੱਚ ਦਿਤਾ ਹੋਇਆ video Spoken Tutorial (ਸਪੋਕਨ ਟਿਊਟੋਰੀਅਲ ) project ਦਾ ਸਾਰ ਦਸਦਾ ਹੈ . ਕਿਰਪਾ ਕਰਕੇ ਇਸਨੂੰ download ਕਰੋ ਅਤੇ ਵੇਖੋ
09:52 spoken tutorial teams (ਸਪੋਕਨ ਟਿਊਟੋਰੀਅਲ ਟੀਮਜ) ਵਰਕਸ਼ਾਪ ਚਲਾਉਂਦੀਆਂ ਹਨ ਅਤੇ ਜਿਹੜੇ online test ਪਾਸ ਕਰਦੇ ਹਨ ਉਹਨਾਂ ਨੂੰ certificates ਦਿਤੇ ਜਾਂਦੇ ਹਨ
09:59 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਲਿਖੋ
10:03 spoken tutorial project (ਸਪੋਕਨ ਟਿਊਟੋਰੀਅਲ ਪ੍ਰੋਜੈਕਟ) NMEICT, MHRD ਭਾਰਤ ਸਰਕਾਰ ਤੋਂ funded ਹੈ . ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਹੇਠ ਦਿਤੇ link ਵਿਚ ਉਪਲਬਧ ਹੈ
10:15 ਮੈਂ IIT Bombay ਤੋਂ ਦਿਨੇਸ਼ ਮੋਹਨ ਜੋਸ਼ੀ, ਸਾਡੇ ਨਾਲ ਜੁੜਣ ਲਈ ਧੰਨਵਾਦ .

Contributors and Content Editors

Dineshmohan