Git/C2/Tagging-in-Git/Punjabi
From Script | Spoken-Tutorial
Revision as of 16:45, 28 March 2017 by Dineshmohan (Talk | contribs)
|
|
00:01 | Tagging in Git ਦੇ spoken tutorial ਵਿਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰੀਅਲ ਵਿਚ ਅਸੀਂ ਇਹਨਾਂ ਬਾਰੇ ਸਿਖਾਂਗੇ:
Tagging ਅਤੇ tagging ਦੇ ਪ੍ਰਕਾਰ |
00:12 | ਇਸ ਟਿਊਟੋਰੀਅਲ ਲਈ ਮੈਂ ਵਰਤ ਰਿਹਾ ਹਾਂ:
Ubuntu Linux 14.04 Git 2.3.2 ਅਤੇ gedit Text Editor ਤੁਸੀ ਆਪਣੀ ਪਸੰਦ ਦਾ ਕੋਈ ਵੀ editor ਵਰਤ ਸਕਦੇ ਹੋ । |
00:28 | ਇਸ ਟਿਊਟੋਰੀਅਲ ਨੂੰ ਸਮਝਣ ਲਈ -
ਤੁਹਾਨੂੰ ’’’Linux ’’’commands ਨੂੰ ’’’’Terminal’’’’ (ਟਰਮੀਨਲ) ਤੇ ਚਲਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਨਹੀਂ ਤਾਂ ਟਿਊਟੋਰੀਅਲ ਲਈ ਕਿਰਪਾ ਕਰ ਕੇ ਵੈਬਸਾਈਟ ਤੇ ਜਾਓ । |
00:41 | ਆਓ tagging ਦੇ ਬਾਰੇ ਸਿਖਦੇ ਹਾਂ । |
00:44 | Tagging ਦੀ ਵਰਤੋਂ commit ਸਟੇਜ ਨੂੰ important (ਮਹਤਵਪੂਰਣ) mark ਕਰਨ ਦੇ ਤੋਰ ਤੇ ਹੁੰਦੀ ਹੈ । |
00:49 | ਅਸੀ ਇਕ commit ਨੂੰ ਭਵਿਖ ਦੇ reference ਲੲੀ bookmark ਦੀ ਤਰਾਂ tag ਕਰ ਸਕਦੇ ਹਾਂ । |
00:54 | ਵਿਸ਼ੇਸ਼ ਤੋਰ ਤੇ ਇਸ ਨੂੰ release point ਦੇ ਤੋਰ ਤੇ v1.0 ਪ੍ਰੋਜੈਕਟ ਦੀ ਤਰਾਂ ਵਰਤਿਆ ਜਾਂਦਾ ਹੈ । |
01:02 | ਇਥੇ tags ਦੇ ਦੋ ਪ੍ਰਕਾਰ ਹਨ
Lightweight tag ਅਤੇ Annotated tag |
01:09 | ਪਹਿਲਾਂ ਮੈਂ demonstrate ਕਰਾਂਗਾ ਕਿ lightweight tag ਨੂੰ ਕਿਵੇਂ create ਕਰਦੇ ਹਾਂ । |
01:15 | ਚਲੋ ਅਸੀ ਆਪਣੇ Git repository mywebpage ਤੇ ਜਾਂਦੇ ਹਾ ਜਿਹੜੀ ਕਿ ਅਸੀ ਪਹਿਲਾਂ ਬਣਾਈ ਹੈ । |
01:21 | Terminal' ਤੇ ਵਾਪਿਸ ਆਓ ।cd space mywebpage ਟਾਇਪ ਕਰੋ ਅਤੇ Enter ਦਬਾਓ । |
01:30 | ਮੈਂ demonstration ਲਈ html ਫਾਇਲਾਂ ਨੂੰ ਵਰਤਣਾ ਜਾਰੀ ਰਖਾਂਗਾ । |
01:34 | ਤੁਸੀਂ ਆਪਣੀ ਪਸੰਦ ਦੀ ਕੋਈ ਵੀ ਫਾਇਲ ਵਰਤ ਸਕਦੇ ਹੋ । |
01:39 | ਆਓ Git log ਨੂੰ git space log space hyphen hyphen oneline ਟਾਇਪਿੰਗ ਰਾਹੀ check ਕਰਦੇ ਹਾਂ ਅਤੇ Enter ਦਬਾਓ । |
01:48 | "Added colors, Added history.html" ਅਤੇ "Initial commit" ਨਾਂ ਦੀਆਂ ਸਾਡੀ repository ਵਿਚ ਸਾਡੇ ਕੋਲ 3 commits ਹਨ । |
01:59 | ਹੁਣ ਮੈਂ ਨਵੀਂ commit ਵਿਚ lightweight tag “Added colors” ਬਣਾਵਾਂਗਾ । |
02:05 | ਜਦੋਂ ਅਸੀ default ਰਾਹੀ tag create ਕਰਦੇ ਹਾਂ, ਇਹ latest commit ਹੋਵੇਗਾ । |
02:12 | git space tag space v1.1 ਟਾਇਪ ਕਰੋ ਅਤੇ Enter ਦਬਾਓ । |
02:20 | ਇਥੇ v1.1 ਨੂੰ ਅਸੀ tag ਦਾ ਨਾਮ ਦੇਵਾਂਗੇ, ਤੁਸੀ ਆਪਣੀ ਪਸੰਦ ਦਾ ਕੋਈ ਵੀ ਨਾਮ ਦੇ ਸਕਦੇ ਹੋ । |
02:29 | ਤੁਸੀ tag ਨੂੰ git space tag ਟਾਇਪਿੰਗ ਰਾਹੀ ਦੇਖ ਸਕਦੇ ਹੋ ਅਤੇ Enter ਦਬਾਓ । |
02:35 | ਹੁਣ ਸਾਡੇ ਕੋਲ repository ਵਿਚ ਕੇਵਲ ਇਕ tag ਹੈ । |
02:39 | ਅਗੇ ਅਸੀ ਸਿਖਾਂਗੇ ਕਿ annotated tag ਨੂੰ ਕਿਵੇਂ create ਕਰਦੇ ਹਾਂ । |
02:44 | ਮੈਂ demonstration purpose ਲਈ mypage.html ਫਾਇਲ ਵਿਚ ਪਹਿਲਾਂ ਕੁਝ ਸੁਧਾਰ ਕਰਾਂਗਾ । |
02:52 | gedit space mypage.html space ampersand ਟਾਇਪ ਕਰੋ ਅਤੇ Enter ਦਬਾਓ, ਚਲੋ ਫਾਇਲ ਵਿਚ ਕੁਝ ਲਾਈਨਾਂ ਜੋੜਦੇ ਹਾਂ । |
03:04 | ਫਿਰ ਫਾਇਲ ਨੂੰ save ਅਤੇ close ਕਰ ਦਿਓ । |
03:07 | ਚਲੋ ਅਸੀਂ ਆਪਣੇ ਕੰਮ ਨੂੰ ਇਸ point ਤੇ commit ਕਰਦੇ ਹਾਂ । |
03:11 | git space commit space hyphen a m space double quotes ਦੇ ਨਾਲ “Added content in mypage.html” ਟਾਇਪ ਕਰੋ ਅਤੇ Enter ਦਬਾਓ । |
03:25 | ਚਲੋ ਅਸੀ ਇਹ ਮੰਨਦੇ ਹਾਂ ਕਿ ਇਹ ਸਟੇਜ ਇਸ ਪ੍ਰੋਜੈਕਟ ਲਈ ਬਹੁਤ ਜਰੂਰੀ ਹੈ । |
03:31 | ਇਸ ਲਈ ਸਾਨੂੰ ਇਸ commit point ਤੇ tag ਬਨਾਣਾ ਪਵੇਗਾ । |
03:35 | ਇਥੇ ਅਸੀਂ annotated tag ਨੂੰ ਬਣਾਵਾਂਗੇ । |
03:39 | git space tag space hyphen a space v1.2 space hyphen m space within double quotes “My Version 1.2” ਟਾਇਪ ਕਰੋ ਅਤੇ Enter ਦਬਾਓ । |
03:55 | -m flag ਦੀ ਵਰਤੋਂ ਕਰਕੇ ਤੁਸੀ ਆਪਣੀ ਪਸੰਦ ਦਾ ਕੋਈ ਵੀ tag ਮੈਸਜ ਦੇ ਸਕਦੇ ਹੋ । |
04:01 | ਇਥੇ tag message optional ਹੈ |
04:05 | Tag ਦੀ ਲਿਸਟ ਨੂੰ ਦੇਖਣ ਲਈ git space tag ਟਾਇਪ ਕਰੋ ਅਤੇ Enter. ਦਬਾਓ, ਹੁਣ ਸਾਡੇ ਕੋਲ ਦੋ tags ਹਨ । |
04:14 | ਇਥੇ v1.1 lightweight tag ਹੈ ਅਤੇ v1.2 annotated tag ਹੈ । |
04:21 | ਅਸੀ tags ਦੇ ਵਿਚਕਾਰ ਫ਼ਰਕ ਕਿਵੇਂ ਕਰ ਸਕਦੇ ਹਾਂ । |
04:24 | ਅਸੀ git git show command ਦੀ ਵਰਤੋਂ ਕਰਦੇ ਹੋਏ ਦੋਨੋਂ tags ਦੇ ਵਿਚਕਾਰ ਦਾ ਫਰਕ ਦੇਖ ਸਕਦੇ ਹਾਂ । |
04:31 | git space show space v1.1 ਟਾਇਪ ਕਰੋ ਅਤੇ Enter ਦਬਾਓ |
04:38 | ਇਥੇ ਅਸੀ lightweight tag v1.1 ਦੀ ਪੂਰੀ detail ਦੇਖ ਸਕਦੇ ਹਾਂ । |
04:44 | ਇਹ ਸਧਾਰਨ ਤੋਰ ਤੇ commit' ਦੀ detail ਦਰਸਾਉਂਦਾ ਹੈ ਅਤੇ ਫਾਇਲ ਬਦਲ ਜਾਂਦੀ ਹੈ । |
04:50 | ਅਗੇ ਅਸੀ annotated tag v1.2 ਦੀ detail ਦੇਖਾਂਗੇ, git space show space v1.2 ਟਾਇਪ ਕਰੋ ਅਤੇ Enter ਦਬਾਓ । |
05:03 | ਇਥੇ ਅਸੀ ਦੇਖ ਸਕਦੇ ਹਾਂ:
tag ਦਾ ਨਾਮ tagger ਦੀ ਡਿਟੇਲ ਮਿਤੀ ਜਿਸ ਨੂੰ commit tag ਹੋਇਆ ਸੀ tag message (ਮੈਸਜ) commit details (ਡਿਟੇਲ) ਅਤੇ file changes (ਫਾਇਲ ਦੇ ਬਦਲਾਵ) |
05:17 | ਜਦੋਂ ਤੁਸੀ ਸਹਿਯੋਗ ਨਾਲ ਕੰਮ ਕਰਦੇ ਹੋ ਤਾਂ Annotated tag ਹਮੇਸ਼ਾ recommended ਹੈ । |
05:23 | ਆਓ ਹੁਣ ਅਸੀ ਸਿਖਦੇ ਹਾਂ ਕਿ ਆਪਣੇ ਪੁਰਾਣੇ commits' ਦੇ ਨਾਲ ਕਿਵੇਂ tag mark ਕਰਦੇ ਹਾਂ |
05:29 | ਪਹਿਲਾਂ ਅਸੀਂ Git log ਨੂੰ git space log space hyphen hyphen oneline ਟਾਇਪਿੰਗ ਰਾਹੀ ਚੈਕ ਕਰਾਂਗੇ ਅਤੇ Enter ਦਬਾਓ । |
05:39 | ਹੁਣ ਮੈਂ ਉਦਾਹਰਣ ਲਈ ਆਪਣੇ ਦੂਜੇ commit “Added history.html” ਵਿਚ tag create ਕਰਾਂਗਾ । |
05:47 | git space tag space hyphen a space v1.0 space ਟਾਇਪ ਕਰੋ, “Added history.html” ਦੇ commit hashspace ਟਾਇਪ ਕਰੋ, hyphen m space double quotes ਦੇ ਨਾਲ “My Version 1.0” ਨੂੰ copy ਅਤੇ paste ਕਰੋ ਅਤੇ Enter ਦਬਾਓ । |
06:09 | ਜਿਹੜਾ ਅਸੀ ਬਣਾਇਆ ਹੈ ਅਸੀਂ ਉਸ tag ਨੂੰ ਦੇਖਣ ਵਿਚ ਸਮਰਥ ਹਾਂ git space tag ਨੂੰ ਟਾਇਪ ਕਰੋ ਅਤੇ Enter ਦਬਾਓ । |
06:19 | ਤੁਸੀ ਦੇਖ ਸਕਦੇ ਹੋ ਕਿ tag v1.0 ਇਥੇ ਬਣ ਗਿਆ ਹੈ । |
06:24 | ਅਗੇ ਅਸੀ ਸਿਖਾਂਗੇ ਕਿ Git log ਦੇ ਨਾਲ tags ਕਿਵੇਂ ਦੇਖਦੇ ਹਾਂ । |
06:29 | git space log space hyphen hyphen oneline space hyphen hyphen decorate ਟਾਇਪ ਕਰੋ ਅਤੇ Enter ਦਬਾਓ । |
06:40 | ਤੁਸੀ Git log ਨੂੰ tag names ਦੇ ਨਾਲ ਦੇਖ ਸਕਦੇ ਹੋ । |
06:44 | ਹੁਣ ਅਸੀ ਇਕ unwanted tag ਨੂੰ delete ਕਰਨਾ ਸਿਖਾਂਗੇ । |
06:49 | ਕਹੋ ਕਿ ਮੈਂ tag v1.1 ਨੂੰ delete ਕਰਨਾ ਚਾਹੁੰਦੇ ਹਾਂ । |
06:53 | git space tag space hyphen d space v1.1 ਟਾਇਪ ਕਰੋ ਅਤੇ Enter ਦਬਾਓ । |
07:02 | ਇਹ “Deleted tag 'v1.1'” ਹੈ, ਅਤੇ ਇਸਦੇ commit hash. ਮੈਸਜ ਦਸਦਾ ਹੈ । |
07:08 | ਅਸੀ ਚੈਕ ਕਰਾਂਗੇ ਕਿ tag delete ਹੋਇਆ ਹੈ ਜਾਂ ਨਹੀਂ । |
07:14 | git space tag ਟਾਇਪ ਕਰੋ ਅਤੇ Enter ਦਬਾਓ । |
07:19 | ਹੁਣ ਅਸੀ tag v1.1 ਨੂੰ ਨਹੀਂ ਦੇਖ ਸਕਦੇ ਹਾਂ ਕਿਉਂਕਿ ਇਹ ਸਫਲਤਾਪੂਰਵਕ delete ਹੋ ਚੁਕੀ ਹੈ । |
07:25 | ਇਸ ਦੇ ਨਾਲ ਹੀ ਅਸੀ ਇਸ ਟਿਊਟੋਰੀਅਲ ਦੇ ਅੰਤ ਤੇ ਆਉਂਦੇ ਹਾਂ ।
|
07:29 | ਆਓ ਅਸੀ ਸਾਰ ਕਰਦੇ ਹਾਂ ਕਿ ਇਸ ਟਿਊਟੋਰੀਅਲ ਵਿਚ ਅਸੀ ਕਿ ਸਿਖਿਆ ਹੈ:
Tagging ਅਤੇ tagging ਦੇ ਟਾਇਪ |
07:38 | Assignment ਦੇ ਤੋਰ ਤੇ
lightweight tag ਅਤੇ annotated tag ਬਣਾਓ ਅਤੇ ਦੋਨੋਂ tags ਦੇ ਵਿਚਕਾਰ ਦਾ ਫ਼ਰਕ ਸਮਝੋ । |
07:47 | ਦਰਸਾਏ ਗਏ ਲਿੰਕ ਵਿਚ ਵਿਡਿਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਦਸਦੀ ਹੈ, ਕਿਰਪਾ ਇਸਨੂੰ download ਕਰੋ ਅਤੇ ਦੇਖੋ । |
07:56 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਦੁਆਰਾ ਵਰਕਸ਼ਾਪ ਲਗਾਈਆਂ ਜਾਂਦੀਆਂ ਹਨ ਅਤੇ ਜਿਹਨਾਂ ਦੁਆਰਾ ਓਨਲਾਈਨ ਟੇਸਟ ਪਾਸ ਜਾਂਦਾ ਹੈ । ਉਹਨਾਂ ਨੂੰ ਸਰਟੀਫਿਕੇਟ ਵੀ ਦਿਤੇ ਜਾਂਦੇ ਹਨ । |
08:03 | ਵਧੇਰੇ ਜਾਣਕਾਰੀ ਲਈ ਸਾਨੂੰ ਲਿਖੋ । |
08:08 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਲਈ ਫੰਡ NMEICT, MHRD, ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ । ਇਸ ਮਿਸ਼ਨ ਤੇ ਵਧੇਰੇ ਜਾਣਕਾਰੀ ਹੇਠਾਂ ਦਿਤੇ ਲਿੰਕ ਤੇ ਉਪਲਬਧ ਹੈ । |
08:20 | ਮੈਂ ‘’’IIT Bombay’’’ ਤੋ ਦਿਨੇਸ਼ ਮੋਹਨ ਜੋਸ਼ੀ, ਸਾਡੇ ਨਾਲ ਜੁੜਣ ਲਈ ਧੰਨਵਾਦ । |