Drupal/C2/Editing-Existing-Content/Punjabi

From Script | Spoken-Tutorial
Revision as of 21:42, 6 September 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 Editing Existing Content ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਲ ਵਿੱਚ ਅਸੀ ਸਿਖਾਂਗੇ: inline editing
00:10 CKEditor ਦਾ ਵਰਤੋ ਕਰਨਾ ਅਤੇ
00:12 CKEditor ਨੂੰ ਕੌਂਫੀਗਰ ਕਰਨਾ
00:15 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ
*  ਉਬੰਟੁ ਆਪਰੇਟਿੰਗ ਸਿਸਟਮ
*  Drupal 8 ਅਤੇ
*  Firefox  ਵੈਬ ਬਰਾਉਜਰ ਦੀ ਵਰਤੋ ਕਰ ਰਿਹਾ ਹਾਂ। 
00:24 ਤੁਸੀ ਆਪਣੀ ਪਸੰਦ ਦੇ ਅਨੁਸਾਰ ਕਿਸੇ ਵੀ ਵੈਬ ਬਰਾਉਜਰ ਦੀ ਵਰਤੋ ਕਰ ਸਕਦੇ ਹੋ।
00:28 ਆਪਣੀ ਵੈਬਸਾਈਟ ਖੋਲੋ, ਜਿਸਨੂੰ ਅਸੀਂ ਪਹਿਲਾਂ ਬਣਾਇਆ ਹੈ।
00:32 ਪਹਿਲਾਂ ਅਸੀ, Inline Editing ਦੇ ਬਾਰੇ ਵਿੱਚ ਸਿਖਾਂਗੇ।
00:36 Title ਉੱਤੇ ਕਰਸਰ ਲੈ ਜਾਓ। ਸੱਜੇ ਵੱਲ, ਅਸੀ ਇੱਕ pencil ਆਈਕਨ ਵੇਖਾਂਗੇ।
00:43 ਜਦੋਂ ਅਸੀ Title ਉੱਤੇ ਜਾਂਦੇ ਹਾਂ, ਤਾਂ ਇਹ ਸਾਨੂੰ block ਨੂੰ ਕੌਂਫੀਗਰ ਕਰਨ ਲਈ ਪੁੱਛਦਾ ਹੈ।
00:48 Configure block ਉੱਤੇ ਕਲਿਕ ਕਰੋ। block ਪੇਜ ਟਾਈਟਲ ਲਈ ਸਧਾਰਨ ਬਲਾਕ ਹੈ।
00:54 ਇਸਨੂੰ ਬਦਲਨ ਉੱਤੇ, ਹਰ ਇੱਕ node ਵਿੱਚ ਪੇਜ ਟਾਈਟਲਸ ਦੀ ਪੇਸ਼ਕਾਰੀ ਦਾ ਤਰੀਕਾ ਬਦਲ ਜਾਵੇਗਾ।
00:59 Go back to site ਉੱਤੇ ਕਲਿਕ ਕਰੋ। pencil ਉੱਤੇ ਕਰਸਰ ਲੈ ਜਾਓ ਅਤੇ Configure block ਉੱਤੇ ਕਲਿਕ ਕਰੋ।
01:06 ਜੇਕਰ ਤੁਸੀ ਟੈਬਸ ਬਦਲਨਾ ਚਾਹੁੰਦੇ ਹੋ, ਤਾਂ ਤੁਸੀ ਉਨ੍ਹਾਂ ਨੂੰ ਇੱਥੇ ਬਦਲ ਸਕਦੇ ਹੋ।
01:10 ਮੈਂ ਇਸਨੂੰ ਇੰਜ ਹੀ ਰੱਖਾਂਗਾ।
01:13 Back to site ਉੱਤੇ ਕਲਿਕ ਕਰੋ।
01:16 ਹੁਣ Content area ਵਿੱਚ pencil ਉੱਤੇ ਕਲਿਕ ਕਰੋ।
01:20 ਤੁਸੀ ਤਿੰਨ ਆਪਸ਼ੰਸ ਵੇਖੋਗੇ- Quick edit, Edit ਅਤੇ Delete.
01:25 Quick edit inline window ਵਿੱਚ front end ਐਡਿਟਿੰਗ ਹੈ।
01:29 Edit node ਦੇ ਲਈ, ਸਾਨੂੰ ਮੈਨ ਐਡਿਟਿੰਗ ਵਿੰਡੋ ਉੱਤੇ ਵਾਪਸ ਲੈ ਜਾਂਦਾ ਹੈ।
01:33 Delete ਕੰਫਰਮੇਸ਼ਨ ਤੋਂ ਬਾਅਦ node ਨੂੰ ਡਿਲੀਟ ਕਰੇਗਾ।
01:37 inline fashion ਵਿੱਚ ਆਪਣੇ node ਨੂੰ ਐਡਿਟ ਕਰਨ ਲਈ Quick edit ਉੱਤੇ ਕਲਿਕ ਕਰੋ।
01:41 ਇਹ ਸਾਨੂੰ, ਵਿਅਕਤੀਗਤ node ਦੇ ਵੱਖਰੇ ਭਾਗ ਵਿੱਚ ਲੈ ਜਾਂਦਾ ਹੈ।
01:47 ਜਦੋਂ ਅਸੀ ਇਸ ਉੱਤੇ ਕਲਿਕ ਕਰਦੇ ਹਾਂ, ਤਾਂ ਅਸੀ ਜਿਆਦਾ ਕੰਟੈਂਟ ਜੋੜਨ ਵਿੱਚ, ਸੋਰਸ ਨੂੰ ਦੇਖਣ ਵਿੱਚ ਅਤੇ ਇੱਥੇ ਤੱਕ ਕਿ ਕੁੱਝ ਟੈਕਸਟ ਨੂੰ ਬੋਲਡ ਕਰਨ ਵਿੱਚ ਸਮਰੱਥਾਵਾਨ ਹੁੰਦੇ ਹਾਂ।
01:53 ਸਾਡੇ ਦੁਆਰਾ ਬਦਲਾਵ ਕਰਨ ਉੱਤੇ, Drupal ਸਾਨੂੰ ਸੇਵ ਕਰਨ ਲਈ ਕਹਿੰਦਾ ਹੈ। node ਨੂੰ ਅਪਡੇਟ ਕਰਨ ਲਈ Save ਉੱਤੇ ਕਲਿਕ ਕਰੋ।
02:00 ਹੁਣ, Welcome to Drupalville ਨਾਮਕ article node ਨੂੰ ਬਦਲਨਾ ਸਿਖਦੇ ਹਾਂ।
02:06 Quick edit ਉੱਤੇ ਕਲਿਕ ਕਰੋ। ਧਿਆਨ ਦਿਓ ਕਿ ਇੱਥੇ front end ਵਿੱਚ Title ਅਤੇ body ਫਿਲਡਸ ਐਡਿਟ ਕਰਨ ਲਾਇਕ ਹਨ।
02:14 ਲੇਕਿਨ ਅਸੀ ਇਮੈਜ ਨੂੰ ਐਡਿਟ ਨਹੀਂ ਕਰ ਸਕਦੇ ਹਾਂ।
02:17 ਇਮੈਜ ਨੂੰ ਐਡਿਟ ਕਰਨ ਦੇ ਲਈ, ਸਾਨੂੰ ਐਡਿਟ ਸਕਰੀਨ ਉੱਤੇ ਉੱਤੇ ਜਾਣ ਦੀ ਲੋੜ ਹੈ।
02:22 ਹੁਣ ਅਸੀ body ਵਿੱਚ ਬਦਲਾਵ ਕਰ ਸਕਦੇ ਹਾਂ ਅਤੇ ਇਸਨੂੰ save ਸਕਦੇ ਹਾਂ।
02:26 ਮੈਂ Quick edit ਵਿੰਡੋ ਵਿੱਚ tags ਨੂੰ ਵੀ ਐਡਿਟ ਕਰ ਸਕਦਾ ਹਾਂ।
02:30 Drupal ਵਿੱਚ front end ਐਡਿਟਿੰਗ ਇੱਕੋ ਜਿਹੇ ਐਡਿਟਿੰਗ ਲਈ ਲਾਇਕ ਹੁੰਦੀ ਹੈ।
02:34 ਕੰਟੈਂਟ ਨੂੰ ਕਿਸੇ ਵੀ ਸਮੇਂ ਅੱਪਡੇਟ ਕਰਨ ਦੇ ਲਈ, Edit ਟੈਬ Drupal ਦੀ ਇੱਕ ਬਹੁਤ ਵਧੀਆ ਵਿਸ਼ੇਸ਼ਤਾ ਹੈ।
02:40 Wysiwyg ਐਡਿਟਰ ਬਾਰੇ ਪਹਿਲਾਂ ਕਈ ਵਾਰ ਦੱਸਿਆ ਗਿਆ ਹੈ।
02:44 ਇਸਦਾ ਮਤਲੱਬ ਹੈ what you see is what you get
02:48 Wysiwyg ਐਡਿਟਰ ਕਾਫ਼ੀ ਲਾਭਦਾਇਕ ਹੈ।
02:52 Text Format ਨੂੰ Full HTML ਵਿੱਚ ਬਦਲੋ।
02:58 ਇਹ ਸਾਨੂੰ Wysiwyg ਐਡਿਟਰ ਵਿੱਚ ਉਪਲੱਬਧ ਫਾਰਮੇਂਟਿੰਗ ਆਪਸ਼ੰਸ ਦੇ ਬਾਰੇ ਵਿੱਚ ਦੱਸੇਗਾ।
03:04 Drupal, ਵਿੱਚ CKEditor Drupal core ਦੇ ਨਾਲ ਆਉਂਦਾ ਹੈ।
03:09 ਇਹ ਡਿਫਾਲਟ ਰੂਪ ਵਲੋਂ ਚਾਲੂ ਰਹਿੰਦਾ ਹੈ ਅਤੇ ਇਹ ਕੌਂਫੀਗਰ ਕਰਨ ਦੇ ਯੋਗ ਹੁੰਦਾ ਹੈ।
03:14 ਚੱਲੋ ਇੱਕ ਨਜ਼ਰ ਮਾਰਦੇ ਹਾਂ। Welcome to our site ਟੈਕਸਟ ਨੂੰ ਹਾਈਲਾਈਟ ਕਰੋ।
03:20 ਫਾਰਮੈਟ ਨੂੰ Normal ਤੋਂ Heading 2 ਵਿੱਚ ਬਦਲੋ।
03:24 ਤੁਰੰਤ, Drupal ਇੱਕ ਪ੍ਰੀਵਿਊ ਦਿੰਦਾ ਹੈ ਕਿ ਟੈਕਸਟ ਕਿਵੇਂ ਵਿਖੇਗਾ।
03:30 ਇਹ theme ਅਤੇ cascading style sheets ਜਾਂ CSS ਦੁਆਰਾ ਨਿਰਧਾਰਤ ਹੈ, ਜੋ ਕਿ ਸਾਨੂੰ ਥੀਮ ਦਿੰਦਾ ਹੈ।
03:38 ਇੱਥੇ ਕੁੱਝ ਹੋਰ ਟੈਕਸਟ ਜੋੜੋ, “Editing Drupal nodes is really fun ! ”
03:44 ਹੁਣ ਉਸ ਟੈਕਸਟ ਨੂੰ ਹਾਈਲਾਈਟ ਕਰੋ, Italics ਨੂੰ ਬੰਦ ਕਰੋ ਅਤੇ ਟੈਕਸਟ ਲਈ hyperlink ਬਣਾਓ।
03:52 ਇੱਥੇ ਦਰਸਾਉਂਦਾ ਹੈ, http://drupal.org/ Save ਉੱਤੇ ਕਲਿਕ ਕਰੋ।
04:00 ਮਾਊਸ ਨੂੰ ਘੁਮਾਓ ਅਤੇ ਵੇਖੋ ਕਿ ਟੈਕਸਟ ਹੁਣ hyperlinked ਹੋ ਗਿਆ ਹੈ।
04:04 hyperlink ਨੂੰ ਹਟਾਉਣ ਦੇ ਲਈ, ਟੈਕਸਟ ਨੂੰ ਹਾਈਲਾਈਟ ਕਰੋ ਅਤੇ Unlink ਉੱਤੇ ਕਲਿਕ ਕਰੋ ।
04:10 ਬਦਲਾਵ ਨੂੰ ਅੰਡੁ ਕਰਨ ਦੇ ਲਈ Ctrl+Z ਦਬਾਓ।
04:14 ਅਸੀ ਇੱਥੇ Bullets ਅਤੇ numbering ਆਇਕੰਸ ਉੱਤੇ ਕਲਿਕ ਕਰਕੇ, ordered ਅਤੇ unordered ਸੂਚੀ ਨੂੰ ਵੀ ਜੋੜ ਸਕਦੇ ਹਾਂ।
04:21 Unordered list ਉੱਤੇ ਕਲਿਕ ਕਰੋ। ਫਿਰ ਬੁਲੇਟਸ - one, two, three ਜੋੜੋ।
04:28 ਹੁਣ Ordered list ਉੱਤੇ ਕਲਿਕ ਕਰੋ ਅਤੇ one, two ਅਤੇ three ਜੋੜੋ।
04:34 Block quotes ਦੀ ਵਰਤੋ ਕਰਨ ਦੇ ਲਈ, ਕੁੱਝ ਟੈਕਸਟ ਹਾਈਲਾਈਟ ਕਰੋ ਅਤੇ Block Quote ਲਿੰਕ ਉੱਤੇ ਕਲਿਕ ਕਰੋ ।
04:40 ਫਿਰ ਦੁਬਾਰਾ ਫਾਰਮੇਟਿੰਗ ਸਾਡੇ theme ਦੁਆਰਾ ਪ੍ਰਬੰਧਿਤ ਹੁੰਦੀ ਹੈ।
04:46 ਅਸੀ ਆਸਾਨੀ ਨਾਲ ਇਮੈਜ ਵੀ ਇਨਸਰਟ ਕਰ ਸਕਦੇ ਹਾਂ। ਮੈਂ ਇਸ ਫਾਇਲ ਨੂੰ ਚੁਣਿਆ, ਜਿਸਨੂੰ ਮੈਂ ਪਹਿਲਾਂ node ਵਿੱਚ ਅਪਲੋਡ ਕੀਤਾ ਸੀ।
04:56 Alternate Text ਫਿਲਡ ਵਿੱਚ, ਮੈਂ “Drupal Logo” ਟਾਈਪ ਕਰਾਂਗਾ।
05:02 Align ਵਿੱਚ, ਮੈਂ Right ਚੁਣਾਂਗਾ। ਜੇਕਰ ਤੁਸੀ ਚਾਹੁੰਦੇ ਹੋ ਤਾਂ ਇੱਕ Caption ਜੋੜੋ।
05:08 ਅਖੀਰ ਵਿੱਚ Save ਉੱਤੇ ਕਲਿਕ ਕਰੋ।
05:12 ਇਹ ਹੁਣ body ਦੇ ਅੰਦਰ node ਵਿੱਚ ਜੁੜ ਗਿਆ ਹੈ। ਇਮੈਜ ਉੱਤੇ ਜਾਓ, ਕਲਿਕ ਕਰੋ ਅਤੇ ਇਸਨੂੰ ਸਹੀ ਸਥਾਨ ਉੱਤੇ ਡਰੈਗ ਕਰੋ, ਜੇਕਰ ਤੁਸੀ ਚਾਹੁੰਦੇ ਹੋ।
05:22 ਸਾਨੂੰ ਪਹਿਲਾਂ, ਆਪਣੇ ਐਡਿਟਿੰਗ ਵਿੰਡੋ ਦਾ ਸਾਈਜ ਥੋੜਾ ਬਦਲਨਾ ਹੋਵੇਗਾ, ਤਾਂਕਿ ਅਸੀ ਆਪਣੀ ਇਮੈਜ ਨੂੰ ਜ਼ਰੂਰਤ ਅਨੁਸਾਰ ਕਿਤੇ ਵੀ ਡਰੈਗ ਕਰ ਸਕੀਏ।
05:30 ਇਮੈਜ ਉੱਤੇ ਕਰਸਰ ਘੁਮਾਉਣਾ ਸਾਨੂੰ ਆਪਣੀ ਇਮੈਜੇਸ ਦੇ ਸਾਈਜ ਨੂੰ ਬਦਲਨ ਦੀ ਆਗਿਆ ਦਿੰਦਾ ਹੈ ।
05:36 Drupal node ਵਿੱਚ ਇਮੈਜੇਸ ਜੋੜਨ ਤੋਂ ਪਹਿਲਾਂ, ਯਕੀਨੀ ਕਰ ਲਵੋ ਕਿ ਤੁਹਾਡੀਆਂ ਇਮੈਜੇਸ ਠੀਕ ਸਾਈਜ ਅਤੇ ਫਾਰਮੈਟ ਕੀਤੀਆਂ ਗਈਆਂ ਹਨ।
05:43 ਇਹ node ਉੱਤੇ ਕੰਟੈਂਟ ਨੂੰ ਅਲਾਇਨ ਕਰਨ ਵਿੱਚ ਕਾਫ਼ੀ ਮਦਦ ਕਰੇਗਾ।
05:47 ਅਸੀ ਇੱਕ table ਜਾਂ horizontal line ਜੋੜ ਸਕਦੇ ਹਾਂ।
05:51 ਅਤੇ blocks ਵਿਖਾ ਸਕਦੇ ਹਾਂ ਜੋ ਅਸੀਂ ਆਪਣੇ node ਵਿੱਚ ਬਣਾਏ ਹਨ।
05:55 ਸੋ ਇੱਥੇ ਹੈ, H2 block, block code, paragraph, tag ਆਦਿ।
06:01 ਜੇਕਰ ਤੁਸੀ HTML ਨੂੰ ਜਾਣਦੇ ਹੋ, ਤਾਂ ਤੁਸੀ ਇਸ icon ਉੱਤੇ ਕਲਿਕ ਕਰਕੇ source ਨੂੰ ਵੇਖ ਸਕਦੇ ਹੋ।
06:07 ਅੱਗੇ ਵਧਣ ਤੋਂ ਵਲੋਂ ਪਹਿਲਾਂ ਇਹਨਾਂ ਹਰ ਇੱਕ ਆਪਸ਼ੰਸ ਨੂੰ ਵੇਖ ਲਵੋ।
06:12 ਧਿਆਨ ਦਿਓ ਕਿ ਅਸੀਂ Full HTML ਆਨ ਕੀਤਾ ਹੈ।
06:16 ਜੇਕਰ ਅਸੀ ਇਸਨੂੰ Basic HTML ਵਿੱਚ ਬਦਲਦੇ ਹਾਂ, ਤਾਂ ਇਹ ਸਾਨੂੰ ਚੇਤਾਵਨੀ ਦਿੰਦਾ ਹੈ।
06:21 ਇੱਥੇ ਕੰਟੈਂਟ ਦੇ ਹਮੇਸ਼ਾ ਲਈ ਮਿਟਣ ਜਾਂ ਡਿਲੀਟ ਹੋਣ ਦੀ ਸੰਭਾਵਨਾ ਹੈ।
06:26 ਅਸੀਂ JavaScript, I-frame, youtube video, google map ਜਾਂ ਕੁੱਝ ਇਸ ਤਰ੍ਹਾਂ ਇਨਸਰਟ ਕੀਤਾ ਹੈ।
06:33 Basic HTML ਵਿੱਚ ਬਦਲਨ ਦੇ ਕਾਰਨ Drupal ਇਸ ਕੰਟੈਂਟ ਨੂੰ ਹਟਾ ਦੇਵੇਗਾ।
06:38 ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ ਕਰਨ ਦੇ ਲਈ, ਕੇਵਲ ਉਹੀ ਰੱਖੋ ਜਿਸਦੀ ਤੁਹਾਨੂੰ ਅਸਲ ਵਿੱਚ ਲੋੜ ਹੈ।
06:43 ਸੈਟਿੰਗ ਵਿੱਚ ਬਦਲਾਵਾਂ ਨੂੰ ਰੱਦ ਕਰੋ, ਤਾਂ ਅਸੀ ਕੁੱਝ ਵੀ ਨਹੀਂ ਗਵਾਵਾਂਗੇ।
06:48 ਇਹ CKEditor ਦੀ ਤੇਜ਼ ਜਾਂਚ-ਪੜਤਾਲ ਹੈ, ਜੋ Drupal ਵਿੱਚ ਆਉਂਦਾ ਹੈ।
06:52 ਅਤੇ ਅਸੀਂ ਸਿੱਖਿਆ ਕਿ ਇਸਨੂੰ ਕਸਟਮਾਇਜ ਕਿਵੇਂ ਕਰੋ।
06:55 ਹੁਣ Save and keep published ਉੱਤੇ ਕਲਿਕ ਕਰੋ।
06:58 ਸੰਸ਼ੋਧਿਤ node ਦਿਖਾਇਆ ਹੋਇਆ ਹੈ।
07:01 ਹੁਣ CKEditor ਨੂੰ ਕੌਂਫੀਗਰ ਕਰਨਾ ਸਿਖਦੇ ਹਾਂ।
07:05 ਉੱਤੇ Configuration ਉੱਤੇ ਕਲਿਕ ਕਰੋ ।
07:09 ਹੁਣ Text formats and editors ਉੱਤੇ ਕਲਿਕ ਕਰੋ।
07:13 ਅਸੀ ਵੇਖਾਂਗੇ ਕਿ Basic HTML ਅਤੇ Full HTML CKEditor.ਦੀ ਵਰਤੋਂ ਕਰਦੇ ਹਨ।
07:19 ਅਤੇ, ਇਹ Authenticated User ਅਤੇ Administrator ਨੂੰ ਅਸਾਇਨ ਹੁੰਦੇ ਹਨ।
07:24 ਇੱਥੇ ਦੋ ਯੂਨੀਕ user roles ਹਨ।
07:27 Drupal ਵਿੱਚ ਸਾਡੇ ਯੂਜਰ ਦੇ ਭਿੰਨ ਰੋਲਸ ਹੁੰਦੇ ਹਨ ਅਤੇ ਹਰ ਇੱਕ ਰੋਲਸ ਨੂੰ ਆਗਿਆ ਦਿੱਤੀ ਗਈ ਹੁੰਦੀ ਹੈ।
07:34 ਇੱਥੇ Authenticated user ਅਤੇ Administrator ਦੁਆਰਾ Basic HTML ਦੀ ਵਰਤੋ ਕੀਤੀ ਜਾ ਸਕਦੀ ਹੈ।
07:41 CKEditor ਨੂੰ ਇਹਨਾਂ 2 ਰੋਲਸ ਲਈ ਅਸਾਇਨ ਕੀਤਾ ਗਿਆ ਹੈ।
07:45 ਉਸੇ ਤਰ੍ਹਾਂ, Full HTML ਨੂੰ ਇੱਕ Administrator ਦੁਆਰਾ ਇਸਤੇਮਾਲ ਕੀਤਾ ਜਾ ਸਕਦਾ ਹੈ।
07:50 ਹੁਣ Basic HTML ਲਈ CKEditor ਨੂੰ ਚੈਕ ਕਰੋ।
07:54 Configure ਉੱਤੇ ਕਲਿਕ ਕਰੋ ਅਤੇ ਤੁਸੀ ਇਸਨੂੰ ਭਿੰਨ ਰੋਲਸ ਲਈ ਅਸਾਇਨ ਕਰਨ ਵਿੱਚ ਸਮਰੱਥਾਵਾਨ ਹੋਵੋਗੇ।
07:59 ਕਿਸੇ ਵੀ Text editor ਨੂੰ ਅਸਾਇਨ ਕਰੋ, ਜੋ ਤੁਸੀ ਚਾਹੁੰਦੇ ਹੋ। ਅਤੇ ਬਟੰਸ ਲਈ ਉਨ੍ਹਾਂ ਨੂੰ ਆਗਿਆ ਦਿਓ, ਜੋ ਉਨ੍ਹਾਂ ਨੂੰ ਵਰਤੋ ਕਰਨ ਦੀ ਆਗਿਆ ਦਿੰਦੇ ਹਨ।
08:07 ਧਿਆਨ ਦਿਓ ਇਹ Basic HTML Text Format ਵਿੱਚ Authenticated User ਲਈ Active toolbar ਹੈ।
08:15 ਕੀ, ਜੇਕਰ ਅਸੀ ਆਪਣੇ Active toolbar ਵਿੱਚ ਇਹਨਾ ਬਟੰਸ ਵਿੱਚੋਂ ਇੱਕ ਨੂੰ ਜੋੜਨਾ ਚਾਹੁੰਦੇ ਹਾਂ? ਇਹ ਬਹੁਤ ਆਸਾਨ ਹੈ।
08:21 Available buttons ਵਿਚੋਂ Paste from Word ਆਈਕਨ ਚੁਣੋ।
08:26 ਫਿਰ ਮਾਊਸ ਨੂੰ ਕਲਿਕ ਕਰੋ ਅਤੇ ਉਦੋਂ ਤੱਕ ਡਰੈਗ ਕਰੋ, ਜਦੋਂ ਤੱਕ ਕਿ ਇੱਕ ਨੀਲੇ ਰੰਗ ਦਾ ਬਾਕਸ ਨਹੀਂ ਖੁਲਦਾ ਹੈ, ਜਿੱਥੇ ਅਸੀ ਆਈਕਨ ਜੋੜ ਸਕਦੇ ਹਾਂ।
08:33 ਨਵਾਂ ਗਰੁੱਪ ਜੋੜਨ ਲਈ Add group ਬਟਨ ਉੱਤੇ ਕਲਿਕ ਕਰੋ। ਇਸਨੂੰ “copy and paste” ਨਾਮ ਦਿਓ ਅਤੇ Apply ਉੱਤੇ ਕਲਿਕ ਕਰੋ।
08:41 ਹੁਣ, Paste from Word ਆਈਕਨ ਨੂੰ copy and paste ਸੈਕਸ਼ਨ ਵਿੱਚ ਕਲਿਕ ਅਤੇ ਡਰੈਗ ਕਰੋ।
08:47 ਹੁਣ ਸਾਰੇ paste icons ਨੂੰ ਇੱਥੇ ਜੋੜੋ।
08:51 ਤਾਂ ਅਸੀਂ ਆਪਣੇ Basic HTML format ਲਈ ਆਪਣੇ ਬਾਰ ਵਿੱਚ ਤਿੰਨ ਨਵੇਂ ਬਟੰਸ ਜੋੜ ਦਿੱਤੇ ਹਨ।
08:57 Paste icons ਉਹ ਹੈ ਜਿਨ੍ਹਾਂ ਦੀ ਹਰ ਇੱਕ ਟੂਲਬਾਰ ਵਿੱਚ ਲੋੜ ਹੁੰਦੀ ਹੈ, ਕਿਉਂਕਿ ਜਿਆਦਾਤਰ ਟੈਕਸਟ ਫਾਇਲਸ ਵਿਚੋਂ ਕਾਪੀ ਪੇਸਟ ਹੁੰਦਾ ਹੈ।
09:04 ਅਸੀ inline-images ਵੀ ਅਪਲੋਡ ਕਰਾਂਗੇ। ਅਤੇ ਕਿਸੇ ਵੀ ਚੌੜਾਈ ਚੌਡਾਈ ਅਤੇ ਉਚਾਈ ਦੇ ਨਾਲ ਅਧਿਕਤਮ 32MB ਸਾਈਜ ਦੀ ਫਾਇਲ ਅਪਲੋਡ ਕਰਾਂਗੇ।
09:14 ਤੁਹਾਡੇ ਇੰਸਟਾਲੇਸ਼ਨ ਵਿੱਚ ਅਧਿਕਤਮ ਸਾਈਜ ਭਿੰਨ ਹੋ ਸਕਦਾ ਹੈ।
09:18 ਅਸੀ ਆਪਣੀ ਪਸੰਦ ਦੇ ਆਧਾਰ ਉੱਤੇ ਇੱਥੇ ਕੋਈ ਵੀ ਸੈਟਿੰਗ ਬਦਲ ਸਕਦੇ ਹਾਂ।
09:23 ਅਸੀ ਹਮੇਸ਼ਾ URL ਨੂੰ link ਵਿੱਚ ਬਦਲਨਾ ਚਾਹੁੰਦੇ ਹਾਂ, ਇਸਨੂੰ ਮੈਨੁਅਲ ਤੌਰ ਤੇ ਲਿੰਕ ਕਰਨ ਦੀ ਬਜਾਏ।
09:29 ਅਸੀ ਇਹ Convert URLs into links ਆਪਸ਼ਨ ਉੱਤੇ ਕਲਿਕ ਕਰਕੇ ਕਰ ਸਕਦੇ ਹਾਂ।
09:34 ਇੱਥੇ ਸਾਡੇ ਕੋਲ Filter settings ਵੀ ਹੈ। Limit allowed HTML tags ਉੱਤੇ ਕਲਿਕ ਕਰੋ।
09:41 ਹੁਣ ਅਸੀ HTML tags ਜੋੜਨ ਵਿੱਚ ਸਮਰੱਥਾਵਾਨ ਹੋਵਾਂਗੇ। ਜਿਸਦੀ ਅਸੀ ਵਰਤੋ ਕਰ ਸਕਦੇ ਹਾਂ, ਜਦੋਂ ਅਸੀ ਸੋਰਸ ਉੱਤੇ ਵੇਖਦੇ ਹਾਂ।
09:47 ਸੋ ਇਹ ਵਾਸਤਵ ਵਿੱਚ ਪ੍ਰਭਾਵਸ਼ਾਲੀ WYSIWYG editor ਹੈ ਅਤੇ ਇਹ ਕੌਂਫੀਰੇਸ਼ਨ ਭਾਗ ਹੈ।
09:54 ਆਪਣੇ ਸਾਰੇ ਬਦਲਾਵ ਕਰਨ ਤੋਂ ਬਾਅਦ Save configuration ਬਟਨ ਉੱਤੇ ਕਲਿਕ ਕਰੋ।
09:59 ਹੁਣ ਆਪਣਾ Content ਵੇਖਦੇ ਹਾਂ।
10:02 Welcome to Drupalville node ਵਿੱਚ Edit ਆਪਸ਼ਨ ਉੱਤੇ ਕਲਿਕ ਕਰੋ।
10:07 ਧਿਆਨ ਦਿਓ ਕਿ ਕਿਉਂਕਿ ਅਸੀਂ Full HTML ਆਨ ਕੀਤਾ ਹੈ, ਇਸਲਈ ਕੁੱਝ ਵੀ ਨਹੀਂ ਬਦਲਿਆ ਹੈ।
10:12 ਹੁਣ ਇਸਨੂੰ Basic HTML ਵਿੱਚ ਬਦਲਦੇ ਹਾਂ। ਸਾਰੇ ਬਦਲਾਵ ਇੱਥੇ ਮੌਜੂਦ ਹਨ।
10:18 ਹਾਲਾਂਕਿ ਮੈਂ ਹੁਣ ਆਪਣੇ blocks ਨਹੀਂ ਵੇਖ ਸਕਦਾ ਹਾਂ, Paste icons ਹੁਣ ਉਪਲੱਬਧ ਹਨ।
10:23 ਮੈਂ ਇਸ ਇਮੇਜ ਨੂੰ ਇੱਥੇ ਨਹੀਂ ਚਾਹੁੰਦਾ ਹਾਂ। ਤਾਂ ਮੈਂ ਇਮੇਜ ਉੱਤੇ ਕਲਿਕ ਕਰਕੇ ਅਤੇ ਇਸਨੂੰ ਕੀਬੋਰਡ ਉੱਤੇ Backspace ਜਾਂ Delete ਬਟਨ ਦਬਾ ਕੇ ਡਿਲੀਟ ਕਰਾਂਗਾ।
10:32 Save and keep published ਉੱਤੇ ਕਲਿਕ ਕਰੋ।
10:35 ਫਿਰ ਤੋਂ Configuration ਉੱਤੇ ਕਲਿਕ ਕਰੋ। ਹੇਠਾਂ ਸਕਰੋਲ ਕਰੋ ਅਤੇ Text formats and editor ਉੱਤੇ ਕਲਿਕ ਕਰੋ।
10:43 ਇਸ ਸਮੇਂ ਅਸੀ Full HTML toolbar ਕੌਂਫੀਗਰ ਕਰਦੇ ਹਾਂ।
10:47 ਧਿਆਨ ਦਿਓ ਕਿ ਸਾਨੂੰ ਇੱਥੇ ਕੁੱਝ ਜਿਆਦਾ ਬਟੰਸ ਮਿਲੇ ਹਨ ਪਰ Paste icons ਨਹੀਂ ਮਿਲਿਆ।
10:52 Show group names ਉੱਤੇ ਕਲਿਕ ਕਰੋ ਅਤੇ ਹੁਣ ਦੂਜੀ ਲਕੀਰ ਵਿੱਚ Add group ਉੱਤੇ ਕਲਿਕ ਕਰੋ।
10:57 ਇਸਨੂੰ “copy and paste” ਨਾਮ ਦਿਓ। ਹੁਣ ਅਸੀ ਇਸਨੂੰ ਆਪਣੇ copy and paste ਸੈਕਸ਼ਨ ਵਿੱਚ ਡਰੈਗ ਅਤੇ ਪੇਸਟ ਕਰਾਂਗੇ।
11:05 ਇਸ ਪ੍ਰਕਾਰ ਇੱਥੇ ਹੇਠਾਂ, ਸਾਡੇ ਕੋਲ ਇਹ ਸਾਰੇ ਆਪਸ਼ੰਸ ਫਿਰ ਤੋਂ ਹਨ। ਹੁਣ ਦੇ ਲਈ, Save configuration ਬਟਨ ਉੱਤੇ ਕਲਿਕ ਕਰੋ।
11:13 ਫਿਰ ਤੋਂ ਆਪਣੇ Welcome to Drupalville ਉੱਤੇ ਜਾਓ। ਅਤੇ ਇਸਨੂੰ Full HTML ਵਿੱਚ ਬਦਲੋ।
11:18 Continue ਉੱਤੇ ਕਲਿਕ ਕਰੋ ਅਤੇ ਹੁਣ, ਅਸੀ ਬਟੰਸ ਦੀਆਂ ਦੋ ਰੋਜ ਵੇਖਦੇ ਹਾਂ।
11:23 ਇਸਦਾ ਮਤਲੱਬ ਹੈ ਕਿ ਸਾਡਾ ਐਡਿਟਰ ਸੈੱਟ ਹੋ ਗਿਆ ਹੈ।
11:26 CKEditor, ਉੱਤੇ ਕੁੱਝ ਸਮਾਂ ਕੰਮ ਕਰੋ ਅਤੇ ਯਕੀਨੀ ਕਰ ਲਵੋ ਕਿ ਤੁਸੀ ਇਸਨੂੰ ਚੰਗੀ ਤਰ੍ਹਾਂ ਨਾਲ ਸਮਝ ਗਏ ਹੋ।
11:32 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ। ਸੰਖੇਪ ਵਿੱਚ...
11:37 ਇਸ ਟਿਊਟੋਲਿਅਲ ਵਿੱਚ ਅਸੀਂ ਸਿੱਖਿਆ
*  Inline editing
*  CKEditor ਦੀ ਵਰਤੋ ਕਰਨਾ ਅਤੇ
*  CKEditor ਨੂੰ ਕੌਂਫੀਗਰ ਕਰਨਾ
11:50 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰਿਅਲ ਪ੍ਰੋਜੈਕਟ, ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
11:59 ਇਸ ਲਿੰਕ ਉੱਤੇ ਉਪਲੱਬਧ ਵਿਡੀਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ।
12:06 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
12:13 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, ਮਨੁੱਖ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
12:25 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ...

Contributors and Content Editors

Harmeet