Drupal/C2/Overview-of-Drupal/Punjabi

From Script | Spoken-Tutorial
Revision as of 19:31, 3 September 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 Overview of Drupal ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
* Content Management System (ਵਿਸ਼ਾ-ਵਸਤੂ ਪ੍ਰਬੰਧਨ ਪ੍ਰਣਾਲੀ) 
* Drupal 
00:13 * Drupal ਦੀਆਂ ਮੁੱਖ ਵਿਸ਼ੇਸ਼ਤਾਵਾਂ
*  ਇਸ ਲੜੀ ਦਾ ਓਵਰਵਿਊ 
00:19 ਚਲੋ ਪਹਿਲਾਂ ਅਸੀ ਸਮਝਦੇ ਹਾਂ ਕਿ Drupal ਕੀ ਹੁੰਦਾ ਹੈ।
*  Drupal ਫਰੀ ਅਤੇ ਓਪਨ ਸੋਰਸ ਕੰਟੈਂਟ ਮੈਨੇਜਮੇਂਟ ਸਿਸਟਮ (CMS)  ਹੈ।  
00:30 CMS ਕੀ ਹੁੰਦਾ ਹੈ?
*  ਇਹ ਪੁਰਾਣੇ ਦਿਨਾਂ ਦੀ ਤਰ੍ਹਾਂ ਨਹੀਂ ਹੈ ਜਿੱਥੇ ਸਾਡੇ ਕੋਲ ਸਰਵਰ ਉੱਤੇ ਬਹੁਤ ਸਾਰੀਆਂ html ਫਾਈlਸ ਅਪਲੋਡ ਕੀਤੀਆਂ ਹੋਈਆਂ ਹੁੰਦੀਆਂ ਸਨ।  
00:40 ਰਿਵਾਇਤੀ ਤਰੀਕੇ ਵਲੋਂ, ਹਰੇਕ ਵੇਬਪੇਜ ਦੀ ਆਪਣੀ ਹੀ html ਫਾਈਲ ਹੁੰਦੀ ਹੈ।
00:47 ਹੁਣ ਇਹ ਬਹੁਤ ਵੱਖਰਾ ਹੈ ।
*  ਹਰ ਇੱਕ ਪੇਜ ਬਹੁਤ ਸਾਰੇ ਕੌਂਪੋਨੈਂਟਸ ਦੀ ਵਰਤੋ ਕਰਕੇ ਬਣਾਇਆ ਜਾਂਦਾ ਹੈ।  
00:55 ਹਰ ਇੱਕ ਕੌਂਪੋਨੈਂਟ ਵੱਖ-ਵੱਖ ਸਥਾਨਾਂ ਤੋਂ ਆ ਸਕਦਾ ਹੈ।
01:00 ਇਹ ਕੌਂਪੋਨੈਂਟਸ ਕੁੱਝ ਪ੍ਰੋਗਰਾਮਿੰਗ ਲੌਜਿਕ ਦੀ ਵਰਤੋ ਕਰਕੇ ਜਲਦੀ ਸੰਯੋਜਿਤ ਕੀਤੇ ਜਾਂਦੇ ਹਨ।
01:06 ਇਸਲਈ, ਇਸ ਉੱਤੇ ਨਿਰਭਰ ਕਰਦੇ ਹੋਏ ਕਿ ਤੁਸੀ ਕਿੱਥੇ ਵੇਖ ਰਹੇ ਹੋ, ਮੰਨ ਲੋ ਕਿ ਇੱਕ ਡੈਸਕਟਾਪ ਜਾਂ ਇੱਕ ਮੋਬਾਇਲ, ਇਹ ਵੱਖਰਾ ਹੋ ਸਕਦਾ ਹੈ।
01:14 ਇਹ ਇਸ ਆਧਾਰ ਉੱਤੇ ਵੀ ਬਦਲ ਸਕਦਾ ਹੈ ਕਿ ਇਸਨੂੰ ਕੌਣ ਕਿੱਥੋਂ ਵੇਖ ਰਿਹਾ ਹੈ।
* ਤੁਸੀ ਭਾਰਤ ਵਿਚੋਂ ਇਸਨੂੰ ਵੇਖਣ ਵਾਲੇ ਇੱਕ ਵਿਦਿਆਰਥੀ ਹੋ ਸਕਦੇ ਹੋ, 
01:23 ਜਾਂ ਤੁਸੀ ਸਿੰਗਾਪੁਰ ਵਿਚੋਂ ਕੁੱਝ ਖਰੀਦਣ ਵਾਲੇ ਗਾਹਕ ਹੋ ਸਕਦੇ ਹੋ।
*  ਤੁਹਾਡੇ ਵਿਚੋਂ ਹਰ ਕੋਈ ਇੱਕ ਵੱਖਰਾ ਪੇਜ ਵੇਖ ਸਕਦੇ ਹੋ।  
01:32 ‘CMS’ ਇਸ ਪੇਸ਼ਕਾਰੀ ਲੌਜਿਕ ਦੇ ਸਮਰਥਨ ਵਿੱਚ ਇੱਕ ਪ੍ਰੋਗਰਾਮ ਹੈ।
01:37 ਇਹ ਬਹੁਤ ਸਾਰੀਆਂ ਪ੍ਰੋਗਰਾਮਿੰਗ ਕਿਰਿਆਵਾਂ ਜਿਵੇਂ PHP, Ajax, Javascript ਆਦਿ ਦੀ ਵਰਤੋ ਕਰਦਾ ਹੈ।
01:47 ਸਾਰੇ CMS ਆਮ ਤੌਰ ਤੇ ਕਿਸੇ ਵੀ ਫਾਰਮੈਟਿੰਗ ਦੇ ਬਿਨਾਂ ਜਾਣਕਾਰੀ ਵਿਸ਼ਾ ਵਸਤੂ ਨੂੰ ਸਟੋਰ ਕਰਨ ਲਈ ਇੱਕ ਡਾਟਾਬੇਸ ਦੀ ਵਰਤੋ ਕਰਦੇ ਹਨ।
01:55 ਵਿਸ਼ਾ ਵਸਤੂ ਦੀ ਫਾਰਮੈਟਿੰਗ ਵੱਖਰੇ ਤੌਰ ਤੇ ਕੀਤੀ ਜਾਂਦੀ ਹੈ।
02:00 ‘CMS’ ਗੈਰ-ਤਕਨਿਕੀ ਉਪਭੋਗਤਾਵਾਂ ਨੂੰ ਵੀ ਆਸਾਨੀ ਨਾਲ ਇੱਕ ਵੈਬਸਾਈਟ ਵਿਵਸਥਿਤ ਕਰਨ ਦੇ ਯੋਗ ਬਣਾਉਂਦਾ ਹੈ।
02:07 Drupal ਇੱਕ ਅਜਿਹਾ CMS ਹੈ ਜੋ ਓਪਨ ਸੋਰਸ ਹੈ, ਜਿਸਦਾ ਮਤਲਬ ਕੋਡ ਮੁਫਤ ਵਿੱਚ ਉਪਲੱਬਧ ਹੈ।
02:15 ਕੋਈ ਵੀ ਇਸਨੂੰ ਡਾਊਨਲੋਡ ਕਰ ਸਕਦਾ ਹੈ ਅਤੇ ਬਦਲ ਸਕਦਾ ਹੈ।
02:18 ‘Drupal’ ਨੂੰ ਸੰਨ2000 ਵਿੱਚ Dries Buytaert ਦੁਆਰਾ ਸਥਾਪਤ ਕੀਤਾ ਗਿਆ ਸੀ ਜਦੋਂ ਉਹ ਵਿਦਿਆਰਥੀ ਸੀ।
02:24 ਹਾਲਾਂਕਿ ਇਹ ਓਪਨ ਸੋਰਸ ਹੈ ਤਾਂ ਹਜਾਰਾਂ ਲੋਕਾਂ ਨੇ ਕੋਡ ਨੂੰ ਬਦਲਣ ਵਿੱਚ ਮਦਦ ਕੀਤੀ ਹੈ।
02:32 ਉਹ ਫਿਰ ਇਸਨੂੰ ਛੋਟੀਆਂ ਸੋਧਾਂ ਦੇ ਨਾਲ ਉਸ ਕੰਮਿਊਨਿਟੀ ਨੂੰ ਵਾਪਸ ਕਰਦੇ ਹਨ।
02:37 ‘Drupal’ ਕੰਮਿਊਨਿਟੀ ਸਭ ਤੋਂ ਵੱਡੀ ਅਤੇ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਜੁੜੀ ਹੋਈ ਓਪਨ ਸੋਰਸ ਕੰਮਿਊਨਿਟੀ ਵਿਚੋਂ ਇੱਕ ਹੈ।
02:43 ਇਸ ਕੰਮਿਊਨਿਟੀ ਵਿੱਚ ਡਿਵੈਲਪਰਸ, ਸਾਇਟ-ਬਿਲਡਰਸ, ਵਾਲੰਟੀਅਰਸ (volunteers) ਹਨ ਜੋ Drupal ਨੂੰ ਉਹੋ ਜਿਹਾ ਬਣਾਉਂਦੇ ਹੈ ਜਿਸ ਤਰ੍ਹਾਂ ਇਹ ਅੱਜ ਹੈ।
02:51 ਇਹ ਦੱਸਦਾ ਹੈ ਕਿ Drupal ਵਿੱਚ ਤੁਸੀਂ “Come for the code, stay for the community” ( ਕੋਡ ਲਈ ਆਓ ਅਤੇ ਕੰਮਿਊਨਿਟੀ ਲਈ ਬਣੇ ਰਹੋ)
02:58 ਸ਼ਾਇਦ ਸਮਾਨ ਕਾਰਨ ਲਈ ਤੁਸੀ ਇਸ ਕੰਮਿਊਨਿਟੀ ਨਾਲ ਜੁੜੇ ਰਹੋਗੇ।
03:02 ਅੱਗੇ ਮੈਂ Drupal ਦੀਆਂ 10 ਮੁੱਖ ਵਿਸ਼ੇਸ਼ਤਾਵਾਂ ਨੂੰ ਸੂਚੀਬੱਧ ਕਰਦਾ ਹਾਂ।
03:06 ਨੰਬਰ 1:
* Drupal ਮੁਫਤ ਅਤੇ ਪੂਰੀ ਤਰ੍ਹਾਂ ਨਾਲ ਓਪਨ ਸੋਰਸ ਹੈ।  
03:11 ਕੋਈ ਵੀ ਸੋਰਸ ਕੋਡ ਨੂੰ ਡਾਉਨਲੋਡ ਅਤੇ ਸੰਸ਼ੋਧਿਤ ਕਰ ਸਕਦਾ ਹੈ।
03:15 ਜੇਕਰ ਤੁਸੀ ਡਿਵੈਲਪਰ ਹੋ ਤਾਂ ਵੀ Drupal ਬਹੁਤ ਲਾਭਦਾਇਕ ਹੈ।
03:20 ਨੰਬਰ 2:
*  Drupal ਕਾਰਜ  ਲਈ ਅਨੁਕੂਲ ਹੈ। 
03:24 Drupal ਅੱਜ ਤੱਕ ਉਪਲੱਬਧ ਸਭ ਤੋਂ ਜ਼ਿਆਦਾ ਅਨੁਕੂਲਨੀਏ ਸਿਸਟਮਾਂ ਵਿੱਚੋਂ ਇੱਕ ਹੈ।
03:28 Drupal ਮੁਸ਼ਕਲ ਵੈਬਸਾਈਟਸ ਜਿਨ੍ਹਾਂ ਨੂੰ ਬਹੁਤ ਸਾਰੇ ਵੱਖ-ਵੱਖ ਕਸਟਮ ਡੇਟਾ ਸਟਰਕਚਰਸ ਦੀ ਲੋੜ ਹੁੰਦੀ ਹੈ, ਉੱਤੇ ਵੀ ਚੰਗੀ ਤਰ੍ਹਾਂ ਕਾਰਜ ਕਰਦਾ ਹੈ।
03:35 ਬਣਾਉਣ ਵਾਲੇ ਇਸਨੂੰ CMS ਅਤੇ ਇੱਕ ਬਾਰਡਰ web development platform ਦੋਨਾਂ ਤਰ੍ਹਾਂ ਨਾਲ ਇਸਤੇਮਾਲ ਕਰ ਸਕਦੇ ਹਨ।
03:42 ਨੰਬਰ 3:
*  Drupal ਮੋਬਾਇਲ ਉੱਤੇ ਵੀ ਕਾਰਜ ਕਰਦਾ ਹੈ।  
03:46 ਅਸੀ ਆਪਣੇ ਚੁਣੇ ਹੋਏ ਕਿਸੇ ਵੀ ਮੋਬਾਇਲ ਤੋਂ ਆਪਣੀ Drupal ਸਾਇਟ ਉੱਤੇ ਹਰ ਇੱਕ ਪੇਜ ਨੂੰ ਵੇਖ ਅਤੇ ਪ੍ਰਬੰਧਨ ਕਰ ਸਕਦੇ ਹਾਂ।
03:54 ਨੰਬਰ 4:
* Drupal ਵੱਡੇ ਪ੍ਰੋਜੈਕਟਸ ਲਈ ਬਹੁਤ ਵਧੀਆ ਹੁੰਦਾ ਹੈ।  
04:00 whitehouse.gov ਤੋਂ ਲੈ ਕੇ weather.com ਅਤੇ Dallas Cowboys ਤੱਕ Drupal ਕੋਈ ਵੀ ਪ੍ਰੋਜੈਕਟ ਸੰਭਾਲ ਸਕਦਾ ਹੈ।
04:08 Drupal ਦੀ ਉਪਯੋਗਤਾ ਮੁਸ਼ਕਲ ਵੈਬਸਾਈਟਸ ਵਿੱਚ ਜ਼ਿਆਦਾ ਵਿਖਾਈ ਦਿੰਦੀ ਹੈ।
04:12 ਇਹ ਉਨ੍ਹਾਂ ਲੋਕਾਂ ਲਈ ਸਰਵੋਤਮ ਸਮਾਧਾਨਾਂ ਵਿੱਚੋਂ ਇੱਕ ਹੈ ਜੋ ਇੱਕ ਵਿਸ਼ੇਸ਼ਤਾ ਸੰਪੰਨ ਵੇਬਸਾਈਟ ਬਣਾਉਣਾ ਚਾਹੁੰਦੇ ਹਨ।
04:19 ਅਤੇ ਇਹ ਵੱਡੇ ਉਦਯੋਗਾਂ ਲਈ ਵੀ ਬਹੁਤ ਉਪਯੁਕਤ ਹੁੰਦਾ ਹੈ।
04:24 ਨੰਬਰ 5:
*  ‘Drupal’ ਅਨੁਕੂਲ, ਸਾਮਾਜਕ ਅਤੇ ਖੋਜਨੀਆ ਹੁੰਦਾ ਹੈ।  
04:29 Drupal ਆਪਣੀ ਸਾਈਟ ਅਤੇ ਆਪਣੀ ਵਿਸ਼ਾ-ਵਸਤੂ ਲੱਭਣ ਵਿੱਚ ਲੋਕਾਂ ਦੀ ਮਦਦ ਕਰਦਾ ਹੈ।
04:34 * Drupal ਸਾਈਟ ਦੇ ਸੰਪਾਦਕਾਂ ਨੂੰ ਟੈਗਸ, ਵੇਰਵੇ, ਕੀਵਰਡਸ ਅਤੇ ਆਸਾਨੀ ਨਾਲ ਐਕਸੇਸ ਕੀਤੇ ਜਾਣ ਵਾਲੇ URLs ਨੂੰ ਜੋੜਨ ਦੀ ਆਗਿਆ ਵੀ ਦਿੰਦਾ ਹੈ।
04:45 ਨੰਬਰ 6:

Drupal ਸੁਰੱਖਿਅਤ ਹੁੰਦਾ ਹੈ।

04:50 Drupal ਨਿਯਮਿਤ ਸੁਰੱਖਿਆ ਅਪਡੇਟਸ ਦੇ ਦੁਆਰਾ ਸਾਡੀ ਸਾਈਟ ਨੂੰ ਸੁਰੱਖਿਅਤ ਰੱਖਦਾ ਹੈ।
04:57 * hash passwords, ‘sessions IDs’ ਜੋ permissions ਬਦਲਨ ਉੱਤੇ ਬਦਲ ਜਾਂਦੀਆਂ ਹਨ।
05:01 * ਟੈਕਸਟ ਫਾਰਮੇਟ permissions ਯੂਜਰ ਇਨਪੁਟ ਨੂੰ ਪ੍ਰਤੀਬੰਧਿਤ ਕਰਦੇ ਹਨ ਹੋਰ ਵੀ ਬਹੁਤ ਕੁੱਝ।
05:07 Drupal ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ।
05:11 ਨੰਬਰ 7:
*  ਅਸੀ ਉਨ੍ਹਾਂ ਹਜਾਰਾਂ ਮਾਡਿਊਲਸ ਦੀ ਵਰਤੋ ਕਰਕੇ ਜੋ Drupal ਸਾਈਟ ਉੱਤੇ ਵਿਸ਼ੇਸ਼ਤਾਵਾਂ ਜੋੜਦੇ ਹਨ,  Drupal ਸਾਈਟ ਦਾ ਵਿਸਥਾਰ ਕਰ ਸਕਦੇ ਹਾਂ।  
05:18 ਕਿਸੇ ਵੀ ਵਿਸ਼ੇਸ਼ਤਾ ਦੇ ਬਾਰੇ ਵਿੱਚ ਸੋਚੋ ਅਤੇ ਕਿਸੇ ਨੇ ਇੱਕ ਮਾਡਿਊਲ ਬਣਾਇਆ ਹੈ ਅਤੇ ਇਸਨੂੰ ਮੁਫਤ ਉਪਲੱਬਧ ਕਰਵਾਇਆ ਹੋਇਆ ਹੈ।
05:27 ਅਸੀ ਇੱਕੋ ਸਾਈਟ ਉੱਤੇ ਬਹੁਤ ਸਾਰੇ Themes ਜਾਂ Themes ਦੇ ਵਰਜੰਸ ਰੱਖ ਸਕਦੇ ਹਾਂ।
*  ਅਤੇ ਫਿਰ ਵੀ ਆਪਣੇ ਵੈਬਸਾਈਟ ਡੇਟਾ ਦੇ ਦ੍ਰਿਸ਼ਟੀਗਤ ਪੇਸ਼ਕਾਰੀ ਉੱਤੇ ਪੂਰੀ ਤਰ੍ਹਾਂ ਨਾਲ ਨਿਯੰਤਰਨ ਰੱਖ ਸਕਦੇ ਹਾਂ।  
05:40 ਨੰਬਰ 8:
*  ਜੇਕਰ ਤੁਹਾਨੂੰ ਮਦਦ ਚਾਹੀਦੀ ਹੈ ਤਾਂ Drupal ਲਈ ਇੱਕ ਮਦਦਗਾਰ ਕੰਮਿਊਨਿਟੀ ਹੈ ਅਤੇ ਜੋ ਬਹੁਤ ਵੱਡੀ ਹੈ।  
05:48 ਪੂਰੇ ਸੰਸਾਰ ਵਿੱਚ Drupal ਦੀਆਂ ਗਤਿਵਿਧੀਆਂ ਹਨ।
05:52 ਲੋਕਲ ਗਤਿਵਿਧੀਆਂ ਨੂੰ Drupal ਕੈਂਪ ਕਹਿੰਦੇ ਹਨ।
05:55 ਅਤੇ ਹਰ ਇੱਕ ਸਾਲ ਪੂਰੇ ਸੰਸਾਰ ਵਿੱਚ ਪ੍ਰਮੁੱਖ DrupalCons ਹੁੰਦੇ ਹਨ।
06:01 ਬਹੁਤ ਸਰਗਰਮ ਫੋਰੰਮਸ, ਯੂਜਰ ਗਰੁੱਪਸ ਅਤੇ IRC ਚੈਟਸ ਹਨ ਜੋ Drupal ਸਮਰਥਨ ਨੂੰ ਸਮਰਪਿਤ ਹਨ।
06:08 ਨੰਬਰ 9:
*  Drupal ਦੀਆਂ  ਕੁੱਝ ਬਹੁਤ ਵੱਡੀਆਂ ਅਤੇ ਤਜਰਬੇਕਾਰ ਕੰਪਨੀਆਂ ਹਨ।  
06:15 ਇਸ ਲੜੀ ਲਈ ਪਾਰਟਨਰ Acquia , Drupal ਦੀ ਸਭ ਤੋਂ ਵੱਡੀ ਕੰਪਨੀ ਹੈ।
06:21 ਭਾਰਤ ਵਿੱਚ Drupal ਦੀਆਂ 60 ਤੋਂ ਜ਼ਿਆਦਾ ਸਰਵਿਸ ਕੰਪਨੀਆਂ ਹਨ। ਬਹੁਤ ਸਾਰੇ ਫ੍ਰੀਲਾਂਸਰਸ ਵੀ ਹਨ ਜੋ Drupal ਜਾਣਦੇ ਹਨ।
06:32 ਨੰਬਰ 10:
*  Drupal ਸਭ ਜਗ੍ਹਾ ਹੈ। ਇਸ ਰਿਕਾਰਡਿੰਗ ਦੇ ਸਮੇਂ 1.2 ਮਿਲੀਅਨ ਵੈਬਸਾਈਟਸ ਤੋਂ ਵੀ ਜ਼ਿਆਦਾ ਹਨ।   
06:40 Drupal ਪੂਰੇ ਵੈਬ ਦਾ 3 ਪ੍ਰਤੀਸ਼ਤ ਅਤੇ ਉੱਚ 10 ਹਜਾਰ ਵੈਬਸਾਈਟਸ ਦੇ 15 ਪ੍ਰਤੀਸ਼ਤ ਨੂੰ ਚਲਾਉਂਦਾ ਹੈ।
06:50 Drupal ਸਰਕਾਰਾਂ, ਸਿੱਖਿਆ, ਗੈਰ-ਮੁਨਾਫਾ ਅਤੇ ਵੱਡੇ ਉਦਯੋਗਾਂ ਵਿੱਚ ਬਹੁਤ ਪ੍ਰਚੱਲਤ ਹੈ।
06:58 ਟਿਊਟੋਰੀਅਲਸ ਦੀ ਇਸ ਲੜੀ ਵਿੱਚ ਅਸੀ ਹੇਠਾਂ ਦਿੱਤਾ ਵਿਸ਼ਾ ਸਿਖਾਂਗੇ:
*  Drupal ਕਿਵੇਂ ਸੰਸਥਾਪਿਤ ਕਰਦੇ ਹਨ।  
07:04 ਅਸੀ ਦਿਖਾਵਾਂਗੇ ਕਿ Drupal ਅਤੇ ਹੋਰ ਸੰਬੰਧਿਤ ਸਾਫਟਵੇਆਰਸ ਨੂੰ ਕਿਵੇਂ ਸੰਸਥਾਪਿਤ ਕਰਦੇ ਹਨ।
07:10 ਲੱਗਭਗ ਕੋਈ ਵੀ ਅਜਿਹਾ ਕਰ ਸਕਦਾ ਹੈ, ਇਸਦੇ ਲਈ ਤੁਹਾਨੂੰ Linux ਜਾਂ Windows ਦਾ ਜਾਣਕਾਰ ਹੋਣ ਦੀ ਜਰੂਰਤ ਨਹੀਂ ਹੈ।
07:18 content (ਵਿਸ਼ਾ ਵਸਤੂ) ਕਾਰਜ ਪ੍ਰਵਾਹ
*  ਇੱਥੇ ਅਸੀ ਸਿਖਾਂਗੇ ਕਿ ਵੈਬਸਾਈਟ ਦੀ ਬੁਨਿਆਦੀ ਵਿਸ਼ਾ ਵਸਤੂ Drupal ਵਿੱਚ ਕਿਵੇਂ ਵਿਵਸਥਿਤ ਕੀਤੀ ਜਾਂਦੀ ਹੈ।  
07:26 ਅਸੀ ਇੱਕ ਸਰਲ ਵੈਬਸਾਈਟ ਵਿਸ਼ਾ ਵਸਤੂ ਵੀ ਉਸਾਰਾਂਗੇ ਚਾਹੇ ਤੁਸੀ ਇਸਨੂੰ ਵਰਡ ਪ੍ਰੋਸੇਸਰ ਵਿੱਚ ਐਡਿਟ ਕਰ ਰਹੇ ਹੋਵੋ।
07:34 ਫਿਰ ਅਸੀ ਕੁੱਝ ਪ੍ਰਭਾਵਸ਼ਾਲੀ ਵਿਸ਼ੇਸ਼ਤਾਵਾਂ ਬਾਰੇ ਸਿਖਾਂਗੇ ਜੋ Drupal ਨੂੰ ਅਨੋਖਾ ਬਣਾਉਂਦੀਆਂ ਹਨ।
07:40 ਉਹ ਵਿਸ਼ਾ ਵਸਤੂ, ਅਨੇਕ ਵਿਸ਼ਾ ਵਸਤੂਆਂ ਦੇ ਪ੍ਰੋਗਰਾਮ ਸੰਬੰਧਿਤ ਫਾਰਮੇਟ ਕੀਤੇ ਡਿਸਪਲੇ ਆਦਿ ਦੇ ਵਿੱਚ ਸੰਬੰਧ ਹੁੰਦੇ ਹਨ।
07:49 Drupal ਦਾ ਵਿਸਥਾਰ ਕਿਵੇਂ ਕਰਦੇ ਹਨ
  • Drupal ਦੀ ਦੂਜੀ ਸਭ ਤੋਂ ਪ੍ਰਭਾਵਸ਼ਾਲੀ ਵਿਸ਼ੇਸ਼ਤਾ ਹੈ Modules or Extensions
07:56 ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਲੱਗਭਗ ਕਿਸੇ ਵੀ ਵਿਸ਼ੇਸ਼ਤਾ ਲਈ ਜਿਸਦੀ ਤੁਹਾਨੂੰ ਜਰੁਰਤ ਹੈ, app ਦੀ ਤਰ੍ਹਾਂ ਇੱਕ ਮਾਡਿਊਲ ਹੁੰਦਾ ਹੈ।
08:05 ਜੇਕਰ ਹਜਾਰ ਮਾਡਿਊਲਸ ਦਿੱਤੇ ਗਏ ਹਨ, ਅਸੀ ਤੁਹਾਨੂੰ ਦਿਖਾਵਾਂਗੇ ਕਿ ਤੁਹਾਡੇ ਮਕਸਦ ਲਈ ਇੱਕ ਮਾਡਿਊਲ ਕਿਵੇਂ ਚੁਣਦੇ ਹਨ।
08:13 ਸਾਈਟ ਨੂੰ ਲੇਆਊਟ ਕਿਵੇਂ ਕਰਦੇ ਹਨ।
* ਇੱਕ ਵਾਰ ਜਦੋਂ ਬੁਨਿਆਦੀ ਵਿਸ਼ਾ ਵਸਤੂ ਅਤੇ ਵਿਸ਼ੇਸ਼ਤਾਵਾਂ ਤਿਆਰ ਹੋ ਜਾਂਦੀਆਂ ਹਨ ਤਾਂ ਸਾਨੂੰ ਇਸਦੇ ਲਈ ਇੱਕ ਸੁੰਦਰ ਡਿਸਪਲੇ ਬਣਾਉਣ ਦੀ ਜ਼ਰੂਰਤ ਹੁੰਦੀ ਹੈ।  
08:24 ਲੇਆਊਟ ਭਾਗ ਵਿੱਚ ਅਸੀ ਸਿਖਾਂਗੇ ਕਿ ਵੈਬਸਾਈਟ ਦੀ ਦਿਖਾਵਟ ਨੂੰ ਆਸਾਨੀ ਨਾਲ ਕਿਵੇਂ ਬਦਲਦੇ ਹਨ।
08:31 * ਮਾਡਿਊਲਸ ਦੀ ਤਰ੍ਹਾਂ ਲੇਆਊਟ ਜਾਂ ਥੀਮਸ ਵੀ ਕੰਮਿਊਨਿਟੀ ਦੇ ਯੋਗਦਾਨ ਕਰਨ ਵਾਲਿਆਂ ਦੀ ਤਰ੍ਹਾਂ ਉਪਲੱਬਧ ਹੁੰਦੇ ਹਨ।
08:38 people ਦਾ ਪ੍ਰਬੰਧਨ ਕਿਵੇਂ ਕਰਦੇ ਹਨ-
08:40 ਦੂਸਰੇ ਸਿੰਗਲ ਯੂਜਰ ਓਰੀਐਂਟਡ CMS ਜਿਵੇਂ WordPress ਤੋਂ ਉਲਟ, Drupal ਅਕਸਰ ਉਹਨਾ ਹਲਾਤਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਿੱਥੇ ਵੈਬਸਾਈਟ ਉੱਤੇ ਵੱਖ-ਵੱਖ ਯੂਜਰਸ ਭਿੰਨ ਕੰਮ ਕਰਦੇ ਹਨ।
08:53 people ਪ੍ਰਬੰਧਨ ਭਾਗ ਵਿੱਚ ਅਸੀ ਸਿਖਾਂਗੇ ਕਿ ਭਿੰਨ-ਭਿੰਨ ਰੋਲਸ ਨੂੰ ਕਿਵੇਂ ਸੈਟ ਕਰਦੇ ਹਨ ਅਤੇ ਉਨ੍ਹਾਂ ਨੂੰ ਭਿੰਨ-ਭਿੰਨ ਅਨੁਮਤੀਆਂ ਕਿਵੇਂ ਦਿੰਦੇ ਹਨ।
09:01 ਸਾਈਟ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਕਿਵੇਂ ਕਰਦੇ ਹਨ ।
*  ਆਖਰੀ ਭਾਗ ਵਿੱਚ ਅਸੀ ਸਿਖਾਂਗੇ ਕਿ Drupal  ਦੇ ਕੋਡ ਦਾ ਪ੍ਰਬੰਧਨ ਕਿਵੇਂ ਕਰਦੇ ਹਨ।  
09:11 ਸਾਈਟ ਨੂੰ ਸੁਰੱਖਿਆ ਅਤੇ ਸਥਿਰਤਾ ਲਈ ਅਪਡੇਟ ਰੱਖਣਾ ਮਹੱਤਵਪੂਰਣ ਹੁੰਦਾ ਹੈ।
09:17 * ਸਾਈਟ ਨੂੰ ਆਸਾਨੀ ਨਾਲ ਐਕਸੇਸ ਕਰਨ ਲਈ ਨਵੀਂਆਂ ਵਿਸ਼ੇਸ਼ਤਾਵਾਂ ਪ੍ਰਾਪਤ ਕਰਨਾ ਵੀ ਬਹੁਤ ਸਹਾਇਕ ਹੁੰਦਾ ਹੈ।
09:24 ਇਸਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
09:28 ਚਲੋ ਇਸਦਾ ਸਾਰ ਕਰਦੇ ਹਾਂ। ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ ;
*  Drupal ਦੀ ਜਾਣ ਪਹਿਚਾਣ 
*  Drupal ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ 
*  ਇਸ Drupal ਲੜੀ ਦਾ ਓਵਰਵਿਊ 
09:41 ਇਹ ਵੀਡੀਓ ਨੂੰ Acquia ਅਤੇ OSTraining ਵਿਚੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰਿਅਲ ਪ੍ਰੋਜੈਕਟ, ਆਈ.ਆਈ.ਟੀ ਬੌਂਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
09:51 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਡਾਉਨਲੋਡ ਕਰੋ ਅਤੇ ਵੇਖੋ।
09:59 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
10:11 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, ਮਨੁੱਖ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲਾ ਦੁਆਰਾ ਫੰਡ ਕੀਤਾ ਗਿਆ ਹੈ।
10:24 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya