Drupal/C2/Overview-of-Drupal/Punjabi

From Script | Spoken-Tutorial
Jump to: navigation, search
Time Narration
00:01 Overview of Drupal ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:

Content Management System (ਵਿਸ਼ਾ-ਵਸਤੂ ਪ੍ਰਬੰਧਨ ਪ੍ਰਣਾਲੀ) Drupal

00:13 Drupal ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਲੜੀ ਦਾ ਓਵਰਵਿਊ
00:19 ਚਲੋ ਪਹਿਲਾਂ ਅਸੀ ਸਮਝਦੇ ਹਾਂ ਕਿ Drupal ਕੀ ਹੁੰਦਾ ਹੈ। Drupal ਫਰੀ ਅਤੇ ਓਪਨ ਸੋਰਸ ਕੰਟੈਂਟ ਮੈਨੇਜਮੇਂਟ ਸਿਸਟਮ (CMS) ਹੈ।
00:30 CMS ਕੀ ਹੁੰਦਾ ਹੈ? ਇਹ ਪੁਰਾਣੇ ਦਿਨਾਂ ਦੀ ਤਰ੍ਹਾਂ ਨਹੀਂ ਹੈ ਜਿੱਥੇ ਸਾਡੇ ਕੋਲ ਸਰਵਰ ਉੱਤੇ ਬਹੁਤ ਸਾਰੀਆਂ html ਫਾਈlਸ ਅਪਲੋਡ ਕੀਤੀਆਂ ਹੋਈਆਂ ਹੁੰਦੀਆਂ ਸਨ।
00:40 ਰਿਵਾਇਤੀ ਤਰੀਕੇ ਵਲੋਂ, ਹਰੇਕ ਵੇਬਪੇਜ ਦੀ ਆਪਣੀ ਹੀ html ਫਾਈਲ ਹੁੰਦੀ ਹੈ।
00:47 ਹੁਣ ਇਹ ਬਹੁਤ ਵੱਖਰਾ ਹੈ । ਹਰ ਇੱਕ ਪੇਜ ਬਹੁਤ ਸਾਰੇ ਕੌਂਪੋਨੈਂਟਸ ਦੀ ਵਰਤੋ ਕਰਕੇ ਬਣਾਇਆ ਜਾਂਦਾ ਹੈ।
00:55 ਹਰ ਇੱਕ ਕੌਂਪੋਨੈਂਟ ਵੱਖ-ਵੱਖ ਸਥਾਨਾਂ ਤੋਂ ਆ ਸਕਦਾ ਹੈ।
01:00 ਇਹ ਕੌਂਪੋਨੈਂਟਸ ਕੁੱਝ ਪ੍ਰੋਗਰਾਮਿੰਗ ਲੌਜਿਕ ਦੀ ਵਰਤੋ ਕਰਕੇ ਜਲਦੀ ਸੰਯੋਜਿਤ ਕੀਤੇ ਜਾਂਦੇ ਹਨ।
01:06 ਇਸਲਈ, ਇਸ ਉੱਤੇ ਨਿਰਭਰ ਕਰਦੇ ਹੋਏ ਕਿ ਤੁਸੀ ਕਿੱਥੇ ਵੇਖ ਰਹੇ ਹੋ, ਮੰਨ ਲੋ ਕਿ ਇੱਕ ਡੈਸਕਟਾਪ ਜਾਂ ਇੱਕ ਮੋਬਾਇਲ, ਇਹ ਵੱਖਰਾ ਹੋ ਸਕਦਾ ਹੈ।
01:14 ਇਹ ਇਸ ਆਧਾਰ ਉੱਤੇ ਵੀ ਬਦਲ ਸਕਦਾ ਹੈ ਕਿ ਇਸਨੂੰ ਕੌਣ ਕਿੱਥੋਂ ਵੇਖ ਰਿਹਾ ਹੈ।

ਤੁਸੀ ਭਾਰਤ ਵਿਚੋਂ ਇਸਨੂੰ ਵੇਖਣ ਵਾਲੇ ਇੱਕ ਵਿਦਿਆਰਥੀ ਹੋ ਸਕਦੇ ਹੋ,

01:23 ਜਾਂ ਤੁਸੀ ਸਿੰਗਾਪੁਰ ਵਿਚੋਂ ਕੁੱਝ ਖਰੀਦਣ ਵਾਲੇ ਗਾਹਕ ਹੋ ਸਕਦੇ ਹੋ।

ਤੁਹਾਡੇ ਵਿਚੋਂ ਹਰ ਕੋਈ ਇੱਕ ਵੱਖਰਾ ਪੇਜ ਵੇਖ ਸਕਦੇ ਹੋ।

01:32 ‘CMS’ ਇਸ ਪੇਸ਼ਕਾਰੀ ਲੌਜਿਕ ਦੇ ਸਮਰਥਨ ਵਿੱਚ ਇੱਕ ਪ੍ਰੋਗਰਾਮ ਹੈ।
01:37 ਇਹ ਬਹੁਤ ਸਾਰੀਆਂ ਪ੍ਰੋਗਰਾਮਿੰਗ ਕਿਰਿਆਵਾਂ ਜਿਵੇਂ PHP, Ajax, Javascript ਆਦਿ ਦੀ ਵਰਤੋ ਕਰਦਾ ਹੈ।
01:47 ਸਾਰੇ CMS ਆਮ ਤੌਰ ਤੇ ਕਿਸੇ ਵੀ ਫਾਰਮੈਟਿੰਗ ਦੇ ਬਿਨਾਂ ਜਾਣਕਾਰੀ ਵਿਸ਼ਾ ਵਸਤੂ ਨੂੰ ਸਟੋਰ ਕਰਨ ਲਈ ਇੱਕ ਡਾਟਾਬੇਸ ਦੀ ਵਰਤੋ ਕਰਦੇ ਹਨ।
01:55 ਵਿਸ਼ਾ ਵਸਤੂ ਦੀ ਫਾਰਮੈਟਿੰਗ ਵੱਖਰੇ ਤੌਰ ਤੇ ਕੀਤੀ ਜਾਂਦੀ ਹੈ।
02:00 ‘CMS’ ਗੈਰ-ਤਕਨਿਕੀ ਉਪਭੋਗਤਾਵਾਂ ਨੂੰ ਵੀ ਆਸਾਨੀ ਨਾਲ ਇੱਕ ਵੈਬਸਾਈਟ ਵਿਵਸਥਿਤ ਕਰਨ ਦੇ ਯੋਗ ਬਣਾਉਂਦਾ ਹੈ।
02:07 Drupal ਇੱਕ ਅਜਿਹਾ CMS ਹੈ ਜੋ ਓਪਨ ਸੋਰਸ ਹੈ, ਜਿਸਦਾ ਮਤਲਬ ਕੋਡ ਮੁਫਤ ਵਿੱਚ ਉਪਲੱਬਧ ਹੈ।
02:15 ਕੋਈ ਵੀ ਇਸਨੂੰ ਡਾਊਨਲੋਡ ਕਰ ਸਕਦਾ ਹੈ ਅਤੇ ਬਦਲ ਸਕਦਾ ਹੈ।
02:18 ‘Drupal’ ਨੂੰ ਸੰਨ2000 ਵਿੱਚ Dries Buytaert ਦੁਆਰਾ ਸਥਾਪਤ ਕੀਤਾ ਗਿਆ ਸੀ ਜਦੋਂ ਉਹ ਵਿਦਿਆਰਥੀ ਸੀ।
02:24 ਹਾਲਾਂਕਿ ਇਹ ਓਪਨ ਸੋਰਸ ਹੈ ਤਾਂ ਹਜਾਰਾਂ ਲੋਕਾਂ ਨੇ ਕੋਡ ਨੂੰ ਬਦਲਣ ਵਿੱਚ ਮਦਦ ਕੀਤੀ ਹੈ।
02:32 ਉਹ ਫਿਰ ਇਸਨੂੰ ਛੋਟੀਆਂ ਸੋਧਾਂ ਦੇ ਨਾਲ ਉਸ ਕੰਮਿਊਨਿਟੀ ਨੂੰ ਵਾਪਸ ਕਰਦੇ ਹਨ।
02:37 ‘Drupal’ ਕੰਮਿਊਨਿਟੀ ਸਭ ਤੋਂ ਵੱਡੀ ਅਤੇ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਜੁੜੀ ਹੋਈ ਓਪਨ ਸੋਰਸ ਕੰਮਿਊਨਿਟੀ ਵਿਚੋਂ ਇੱਕ ਹੈ।
02:43 ਇਸ ਕੰਮਿਊਨਿਟੀ ਵਿੱਚ ਡਿਵੈਲਪਰਸ, ਸਾਇਟ-ਬਿਲਡਰਸ, ਵਾਲੰਟੀਅਰਸ (volunteers) ਹਨ ਜੋ Drupal ਨੂੰ ਉਹੋ ਜਿਹਾ ਬਣਾਉਂਦੇ ਹੈ ਜਿਸ ਤਰ੍ਹਾਂ ਇਹ ਅੱਜ ਹੈ।
02:51 ਇਹ ਦੱਸਦਾ ਹੈ ਕਿ Drupal ਵਿੱਚ ਤੁਸੀਂ “Come for the code, stay for the community” ( ਕੋਡ ਲਈ ਆਓ ਅਤੇ ਕੰਮਿਊਨਿਟੀ ਲਈ ਬਣੇ ਰਹੋ)
02:58 ਸ਼ਾਇਦ ਸਮਾਨ ਕਾਰਨ ਲਈ ਤੁਸੀ ਇਸ ਕੰਮਿਊਨਿਟੀ ਨਾਲ ਜੁੜੇ ਰਹੋਗੇ।
03:02 ਅੱਗੇ ਮੈਂ Drupal ਦੀਆਂ 10 ਮੁੱਖ ਵਿਸ਼ੇਸ਼ਤਾਵਾਂ ਨੂੰ ਸੂਚੀਬੱਧ ਕਰਦਾ ਹਾਂ।
03:06 ਨੰਬਰ 1: Drupal ਮੁਫਤ ਅਤੇ ਪੂਰੀ ਤਰ੍ਹਾਂ ਨਾਲ ਓਪਨ ਸੋਰਸ ਹੈ।
03:11 ਕੋਈ ਵੀ ਸੋਰਸ ਕੋਡ ਨੂੰ ਡਾਉਨਲੋਡ ਅਤੇ ਸੰਸ਼ੋਧਿਤ ਕਰ ਸਕਦਾ ਹੈ।
03:15 ਜੇਕਰ ਤੁਸੀ ਡਿਵੈਲਪਰ ਹੋ ਤਾਂ ਵੀ Drupal ਬਹੁਤ ਲਾਭਦਾਇਕ ਹੈ।
03:20 ਨੰਬਰ 2: Drupal ਕਾਰਜ ਲਈ ਅਨੁਕੂਲ ਹੈ।
03:24 Drupal ਅੱਜ ਤੱਕ ਉਪਲੱਬਧ ਸਭ ਤੋਂ ਜ਼ਿਆਦਾ ਅਨੁਕੂਲਨੀਏ ਸਿਸਟਮਾਂ ਵਿੱਚੋਂ ਇੱਕ ਹੈ।
03:28 Drupal ਮੁਸ਼ਕਲ ਵੈਬਸਾਈਟਸ ਜਿਨ੍ਹਾਂ ਨੂੰ ਬਹੁਤ ਸਾਰੇ ਵੱਖ-ਵੱਖ ਕਸਟਮ ਡੇਟਾ ਸਟਰਕਚਰਸ ਦੀ ਲੋੜ ਹੁੰਦੀ ਹੈ, ਉੱਤੇ ਵੀ ਚੰਗੀ ਤਰ੍ਹਾਂ ਕਾਰਜ ਕਰਦਾ ਹੈ।
03:35 ਬਣਾਉਣ ਵਾਲੇ ਇਸਨੂੰ CMS ਅਤੇ ਇੱਕ ਬਾਰਡਰ web development platform ਦੋਨਾਂ ਤਰ੍ਹਾਂ ਨਾਲ ਇਸਤੇਮਾਲ ਕਰ ਸਕਦੇ ਹਨ।
03:42 ਨੰਬਰ 3: Drupal ਮੋਬਾਇਲ ਉੱਤੇ ਵੀ ਕਾਰਜ ਕਰਦਾ ਹੈ।
03:46 ਅਸੀ ਆਪਣੇ ਚੁਣੇ ਹੋਏ ਕਿਸੇ ਵੀ ਮੋਬਾਇਲ ਤੋਂ ਆਪਣੀ Drupal ਸਾਇਟ ਉੱਤੇ ਹਰ ਇੱਕ ਪੇਜ ਨੂੰ ਵੇਖ ਅਤੇ ਪ੍ਰਬੰਧਨ ਕਰ ਸਕਦੇ ਹਾਂ।
03:54 ਨੰਬਰ 4:Drupal ਵੱਡੇ ਪ੍ਰੋਜੈਕਟਸ ਲਈ ਬਹੁਤ ਵਧੀਆ ਹੁੰਦਾ ਹੈ।
04:00 whitehouse.gov ਤੋਂ ਲੈ ਕੇ weather.com ਅਤੇ Dallas Cowboys ਤੱਕ Drupal ਕੋਈ ਵੀ ਪ੍ਰੋਜੈਕਟ ਸੰਭਾਲ ਸਕਦਾ ਹੈ।
04:08 Drupal ਦੀ ਉਪਯੋਗਤਾ ਮੁਸ਼ਕਲ ਵੈਬਸਾਈਟਸ ਵਿੱਚ ਜ਼ਿਆਦਾ ਵਿਖਾਈ ਦਿੰਦੀ ਹੈ।
04:12 ਇਹ ਉਨ੍ਹਾਂ ਲੋਕਾਂ ਲਈ ਸਰਵੋਤਮ ਸਮਾਧਾਨਾਂ ਵਿੱਚੋਂ ਇੱਕ ਹੈ ਜੋ ਇੱਕ ਵਿਸ਼ੇਸ਼ਤਾ ਸੰਪੰਨ ਵੇਬਸਾਈਟ ਬਣਾਉਣਾ ਚਾਹੁੰਦੇ ਹਨ।
04:19 ਅਤੇ ਇਹ ਵੱਡੇ ਉਦਯੋਗਾਂ ਲਈ ਵੀ ਬਹੁਤ ਉਪਯੁਕਤ ਹੁੰਦਾ ਹੈ।
04:24 ਨੰਬਰ 5: ‘Drupal’ ਅਨੁਕੂਲ, ਸਾਮਾਜਕ ਅਤੇ ਖੋਜਨੀਆ ਹੁੰਦਾ ਹੈ।
04:29 Drupal ਆਪਣੀ ਸਾਈਟ ਅਤੇ ਆਪਣੀ ਵਿਸ਼ਾ-ਵਸਤੂ ਲੱਭਣ ਵਿੱਚ ਲੋਕਾਂ ਦੀ ਮਦਦ ਕਰਦਾ ਹੈ।
04:34 Drupal ਸਾਈਟ ਦੇ ਸੰਪਾਦਕਾਂ ਨੂੰ ਟੈਗਸ, ਵੇਰਵੇ, ਕੀਵਰਡਸ ਅਤੇ ਆਸਾਨੀ ਨਾਲ ਐਕਸੇਸ ਕੀਤੇ ਜਾਣ ਵਾਲੇ URLs ਨੂੰ ਜੋੜਨ ਦੀ ਆਗਿਆ ਵੀ ਦਿੰਦਾ ਹੈ।
04:45 ਨੰਬਰ 6:

Drupal ਸੁਰੱਖਿਅਤ ਹੁੰਦਾ ਹੈ।

04:50 Drupal ਨਿਯਮਿਤ ਸੁਰੱਖਿਆ ਅਪਡੇਟਸ ਦੇ ਦੁਆਰਾ ਸਾਡੀ ਸਾਈਟ ਨੂੰ ਸੁਰੱਖਿਅਤ ਰੱਖਦਾ ਹੈ।
04:57 * hash passwords, ‘sessions IDs’ ਜੋ permissions ਬਦਲਨ ਉੱਤੇ ਬਦਲ ਜਾਂਦੀਆਂ ਹਨ।
05:01 * ਟੈਕਸਟ ਫਾਰਮੇਟ permissions ਯੂਜਰ ਇਨਪੁਟ ਨੂੰ ਪ੍ਰਤੀਬੰਧਿਤ ਕਰਦੇ ਹਨ ਹੋਰ ਵੀ ਬਹੁਤ ਕੁੱਝ।
05:07 Drupal ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ।
05:11 ਨੰਬਰ 7:* ਅਸੀ ਉਨ੍ਹਾਂ ਹਜਾਰਾਂ ਮਾਡਿਊਲਸ ਦੀ ਵਰਤੋ ਕਰਕੇ ਜੋ Drupal ਸਾਈਟ ਉੱਤੇ ਵਿਸ਼ੇਸ਼ਤਾਵਾਂ ਜੋੜਦੇ ਹਨ, Drupal ਸਾਈਟ ਦਾ ਵਿਸਥਾਰ ਕਰ ਸਕਦੇ ਹਾਂ।
05:18 ਕਿਸੇ ਵੀ ਵਿਸ਼ੇਸ਼ਤਾ ਦੇ ਬਾਰੇ ਵਿੱਚ ਸੋਚੋ ਅਤੇ ਕਿਸੇ ਨੇ ਇੱਕ ਮਾਡਿਊਲ ਬਣਾਇਆ ਹੈ ਅਤੇ ਇਸਨੂੰ ਮੁਫਤ ਉਪਲੱਬਧ ਕਰਵਾਇਆ ਹੋਇਆ ਹੈ।
05:27 ਅਸੀ ਇੱਕੋ ਸਾਈਟ ਉੱਤੇ ਬਹੁਤ ਸਾਰੇ Themes ਜਾਂ Themes ਦੇ ਵਰਜੰਸ ਰੱਖ ਸਕਦੇ ਹਾਂ।

ਅਤੇ ਫਿਰ ਵੀ ਆਪਣੇ ਵੈਬਸਾਈਟ ਡੇਟਾ ਦੇ ਦ੍ਰਿਸ਼ਟੀਗਤ ਪੇਸ਼ਕਾਰੀ ਉੱਤੇ ਪੂਰੀ ਤਰ੍ਹਾਂ ਨਾਲ ਨਿਯੰਤਰਨ ਰੱਖ ਸਕਦੇ ਹਾਂ।

05:40 ਨੰਬਰ 8:

ਜੇਕਰ ਤੁਹਾਨੂੰ ਮਦਦ ਚਾਹੀਦੀ ਹੈ ਤਾਂ Drupal ਲਈ ਇੱਕ ਮਦਦਗਾਰ ਕੰਮਿਊਨਿਟੀ ਹੈ ਅਤੇ ਜੋ ਬਹੁਤ ਵੱਡੀ ਹੈ।

05:48 ਪੂਰੇ ਸੰਸਾਰ ਵਿੱਚ Drupal ਦੀਆਂ ਗਤਿਵਿਧੀਆਂ ਹਨ।
05:52 ਲੋਕਲ ਗਤਿਵਿਧੀਆਂ ਨੂੰ Drupal ਕੈਂਪ ਕਹਿੰਦੇ ਹਨ।
05:55 ਅਤੇ ਹਰ ਇੱਕ ਸਾਲ ਪੂਰੇ ਸੰਸਾਰ ਵਿੱਚ ਪ੍ਰਮੁੱਖ DrupalCons ਹੁੰਦੇ ਹਨ।
06:01 ਬਹੁਤ ਸਰਗਰਮ ਫੋਰੰਮਸ, ਯੂਜਰ ਗਰੁੱਪਸ ਅਤੇ IRC ਚੈਟਸ ਹਨ ਜੋ Drupal ਸਮਰਥਨ ਨੂੰ ਸਮਰਪਿਤ ਹਨ।
06:08 ਨੰਬਰ 9: Drupal ਦੀਆਂ ਕੁੱਝ ਬਹੁਤ ਵੱਡੀਆਂ ਅਤੇ ਤਜਰਬੇਕਾਰ ਕੰਪਨੀਆਂ ਹਨ।
06:15 ਇਸ ਲੜੀ ਲਈ ਪਾਰਟਨਰ Acquia , Drupal ਦੀ ਸਭ ਤੋਂ ਵੱਡੀ ਕੰਪਨੀ ਹੈ।
06:21 ਭਾਰਤ ਵਿੱਚ Drupal ਦੀਆਂ 60 ਤੋਂ ਜ਼ਿਆਦਾ ਸਰਵਿਸ ਕੰਪਨੀਆਂ ਹਨ। ਬਹੁਤ ਸਾਰੇ ਫ੍ਰੀਲਾਂਸਰਸ ਵੀ ਹਨ ਜੋ Drupal ਜਾਣਦੇ ਹਨ।
06:32 ਨੰਬਰ 10: Drupal ਸਭ ਜਗ੍ਹਾ ਹੈ। ਇਸ ਰਿਕਾਰਡਿੰਗ ਦੇ ਸਮੇਂ 1.2 ਮਿਲੀਅਨ ਵੈਬਸਾਈਟਸ ਤੋਂ ਵੀ ਜ਼ਿਆਦਾ ਹਨ।
06:40 Drupal ਪੂਰੇ ਵੈਬ ਦਾ 3 ਪ੍ਰਤੀਸ਼ਤ ਅਤੇ ਉੱਚ 10 ਹਜਾਰ ਵੈਬਸਾਈਟਸ ਦੇ 15 ਪ੍ਰਤੀਸ਼ਤ ਨੂੰ ਚਲਾਉਂਦਾ ਹੈ।
06:50 Drupal ਸਰਕਾਰਾਂ, ਸਿੱਖਿਆ, ਗੈਰ-ਮੁਨਾਫਾ ਅਤੇ ਵੱਡੇ ਉਦਯੋਗਾਂ ਵਿੱਚ ਬਹੁਤ ਪ੍ਰਚੱਲਤ ਹੈ।
06:58 ਟਿਊਟੋਰੀਅਲਸ ਦੀ ਇਸ ਲੜੀ ਵਿੱਚ ਅਸੀ ਹੇਠਾਂ ਦਿੱਤਾ ਵਿਸ਼ਾ ਸਿਖਾਂਗੇ: Drupal ਕਿਵੇਂ ਸੰਸਥਾਪਿਤ ਕਰਦੇ ਹਨ।
07:04 ਅਸੀ ਦਿਖਾਵਾਂਗੇ ਕਿ Drupal ਅਤੇ ਹੋਰ ਸੰਬੰਧਿਤ ਸਾਫਟਵੇਆਰਸ ਨੂੰ ਕਿਵੇਂ ਸੰਸਥਾਪਿਤ ਕਰਦੇ ਹਨ।
07:10 ਲੱਗਭਗ ਕੋਈ ਵੀ ਅਜਿਹਾ ਕਰ ਸਕਦਾ ਹੈ, ਇਸਦੇ ਲਈ ਤੁਹਾਨੂੰ Linux ਜਾਂ Windows ਦਾ ਜਾਣਕਾਰ ਹੋਣ ਦੀ ਜਰੂਰਤ ਨਹੀਂ ਹੈ।
07:18 content (ਵਿਸ਼ਾ ਵਸਤੂ) ਕਾਰਜ ਪ੍ਰਵਾਹ

ਇੱਥੇ ਅਸੀ ਸਿਖਾਂਗੇ ਕਿ ਵੈਬਸਾਈਟ ਦੀ ਬੁਨਿਆਦੀ ਵਿਸ਼ਾ ਵਸਤੂ Drupal ਵਿੱਚ ਕਿਵੇਂ ਵਿਵਸਥਿਤ ਕੀਤੀ ਜਾਂਦੀ ਹੈ।

07:26 ਅਸੀ ਇੱਕ ਸਰਲ ਵੈਬਸਾਈਟ ਵਿਸ਼ਾ ਵਸਤੂ ਵੀ ਉਸਾਰਾਂਗੇ ਚਾਹੇ ਤੁਸੀ ਇਸਨੂੰ ਵਰਡ ਪ੍ਰੋਸੇਸਰ ਵਿੱਚ ਐਡਿਟ ਕਰ ਰਹੇ ਹੋਵੋ।
07:34 ਫਿਰ ਅਸੀ ਕੁੱਝ ਪ੍ਰਭਾਵਸ਼ਾਲੀ ਵਿਸ਼ੇਸ਼ਤਾਵਾਂ ਬਾਰੇ ਸਿਖਾਂਗੇ ਜੋ Drupal ਨੂੰ ਅਨੋਖਾ ਬਣਾਉਂਦੀਆਂ ਹਨ।
07:40 ਉਹ ਵਿਸ਼ਾ ਵਸਤੂ, ਅਨੇਕ ਵਿਸ਼ਾ ਵਸਤੂਆਂ ਦੇ ਪ੍ਰੋਗਰਾਮ ਸੰਬੰਧਿਤ ਫਾਰਮੇਟ ਕੀਤੇ ਡਿਸਪਲੇ ਆਦਿ ਦੇ ਵਿੱਚ ਸੰਬੰਧ ਹੁੰਦੇ ਹਨ।
07:49 Drupal ਦਾ ਵਿਸਥਾਰ ਕਿਵੇਂ ਕਰਦੇ ਹਨ

Drupal ਦੀ ਦੂਜੀ ਸਭ ਤੋਂ ਪ੍ਰਭਾਵਸ਼ਾਲੀ ਵਿਸ਼ੇਸ਼ਤਾ ਹੈ Modules or Extensions

07:56 ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਲੱਗਭਗ ਕਿਸੇ ਵੀ ਵਿਸ਼ੇਸ਼ਤਾ ਲਈ ਜਿਸਦੀ ਤੁਹਾਨੂੰ ਜਰੁਰਤ ਹੈ, app ਦੀ ਤਰ੍ਹਾਂ ਇੱਕ ਮਾਡਿਊਲ ਹੁੰਦਾ ਹੈ।
08:05 ਜੇਕਰ ਹਜਾਰ ਮਾਡਿਊਲਸ ਦਿੱਤੇ ਗਏ ਹਨ, ਅਸੀ ਤੁਹਾਨੂੰ ਦਿਖਾਵਾਂਗੇ ਕਿ ਤੁਹਾਡੇ ਮਕਸਦ ਲਈ ਇੱਕ ਮਾਡਿਊਲ ਕਿਵੇਂ ਚੁਣਦੇ ਹਨ।
08:13 ਸਾਈਟ ਨੂੰ ਲੇਆਊਟ ਕਿਵੇਂ ਕਰਦੇ ਹਨ। ਇੱਕ ਵਾਰ ਜਦੋਂ ਬੁਨਿਆਦੀ ਵਿਸ਼ਾ ਵਸਤੂ ਅਤੇ ਵਿਸ਼ੇਸ਼ਤਾਵਾਂ ਤਿਆਰ ਹੋ ਜਾਂਦੀਆਂ ਹਨ ਤਾਂ ਸਾਨੂੰ ਇਸਦੇ ਲਈ ਇੱਕ ਸੁੰਦਰ ਡਿਸਪਲੇ ਬਣਾਉਣ ਦੀ ਜ਼ਰੂਰਤ ਹੁੰਦੀ ਹੈ।
08:24 ਲੇਆਊਟ ਭਾਗ ਵਿੱਚ ਅਸੀ ਸਿਖਾਂਗੇ ਕਿ ਵੈਬਸਾਈਟ ਦੀ ਦਿਖਾਵਟ ਨੂੰ ਆਸਾਨੀ ਨਾਲ ਕਿਵੇਂ ਬਦਲਦੇ ਹਨ।
08:31 * ਮਾਡਿਊਲਸ ਦੀ ਤਰ੍ਹਾਂ ਲੇਆਊਟ ਜਾਂ ਥੀਮਸ ਵੀ ਕੰਮਿਊਨਿਟੀ ਦੇ ਯੋਗਦਾਨ ਕਰਨ ਵਾਲਿਆਂ ਦੀ ਤਰ੍ਹਾਂ ਉਪਲੱਬਧ ਹੁੰਦੇ ਹਨ।
08:38 people ਦਾ ਪ੍ਰਬੰਧਨ ਕਿਵੇਂ ਕਰਦੇ ਹਨ-
08:40 ਦੂਸਰੇ ਸਿੰਗਲ ਯੂਜਰ ਓਰੀਐਂਟਡ CMS ਜਿਵੇਂ WordPress ਤੋਂ ਉਲਟ, Drupal ਅਕਸਰ ਉਹਨਾ ਹਲਾਤਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਿੱਥੇ ਵੈਬਸਾਈਟ ਉੱਤੇ ਵੱਖ-ਵੱਖ ਯੂਜਰਸ ਭਿੰਨ ਕੰਮ ਕਰਦੇ ਹਨ।
08:53 people ਪ੍ਰਬੰਧਨ ਭਾਗ ਵਿੱਚ ਅਸੀ ਸਿਖਾਂਗੇ ਕਿ ਭਿੰਨ-ਭਿੰਨ ਰੋਲਸ ਨੂੰ ਕਿਵੇਂ ਸੈਟ ਕਰਦੇ ਹਨ ਅਤੇ ਉਨ੍ਹਾਂ ਨੂੰ ਭਿੰਨ-ਭਿੰਨ ਅਨੁਮਤੀਆਂ ਕਿਵੇਂ ਦਿੰਦੇ ਹਨ।
09:01 ਸਾਈਟ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਕਿਵੇਂ ਕਰਦੇ ਹਨ । ਆਖਰੀ ਭਾਗ ਵਿੱਚ ਅਸੀ ਸਿਖਾਂਗੇ ਕਿ Drupal ਦੇ ਕੋਡ ਦਾ ਪ੍ਰਬੰਧਨ ਕਿਵੇਂ ਕਰਦੇ ਹਨ।
09:11 ਸਾਈਟ ਨੂੰ ਸੁਰੱਖਿਆ ਅਤੇ ਸਥਿਰਤਾ ਲਈ ਅਪਡੇਟ ਰੱਖਣਾ ਮਹੱਤਵਪੂਰਣ ਹੁੰਦਾ ਹੈ।
09:17 * ਸਾਈਟ ਨੂੰ ਆਸਾਨੀ ਨਾਲ ਐਕਸੇਸ ਕਰਨ ਲਈ ਨਵੀਂਆਂ ਵਿਸ਼ੇਸ਼ਤਾਵਾਂ ਪ੍ਰਾਪਤ ਕਰਨਾ ਵੀ ਬਹੁਤ ਸਹਾਇਕ ਹੁੰਦਾ ਹੈ।
09:24 ਇਸਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
09:28 ਚਲੋ ਇਸਦਾ ਸਾਰ ਕਰਦੇ ਹਾਂ। ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ ;

Drupal ਦੀ ਜਾਣ ਪਹਿਚਾਣ

Drupal ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ

ਇਸ Drupal ਲੜੀ ਦਾ ਓਵਰਵਿਊ

09:41 ਇਹ ਵੀਡੀਓ ਨੂੰ Acquia ਅਤੇ OSTraining ਵਿਚੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰਿਅਲ ਪ੍ਰੋਜੈਕਟ, ਆਈ.ਆਈ.ਟੀ ਬੌਂਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
09:51 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਡਾਉਨਲੋਡ ਕਰੋ ਅਤੇ ਵੇਖੋ।
09:59 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
10:11 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, ਮਨੁੱਖ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲਾ ਦੁਆਰਾ ਫੰਡ ਕੀਤਾ ਗਿਆ ਹੈ।
10:24 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya