BASH/C2/Array-Operations-in-BASH/Punjabi
From Script | Spoken-Tutorial
Time | Narration |
---|---|
00:01 | ਬੈਸ਼ ਵਿੱਚ Array operations ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:05 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ
* ਇੱਕ ਐਰੇ (Array) ਨੂੰ ਘੋਸ਼ਿਤ ਕਿਵੇਂ ਕਰਦੇ ਹਨ ਅਤੇ ਇਸਨੂੰ ਵੈਲਿਊ ਨਿਰਧਾਰਤ ਕਿਵੇਂ ਕਰਦੇ ਹਨ। |
00:12 | * ਘੋਸ਼ਣਾ ਦੇ ਦੌਰਾਨ ਇੱਕ ਐਰੇ ਨੂੰ ਇਨਿਸ਼ਿਅਲਾਇਜ ਕਿਵੇਂ ਕਰੋ। |
00:15 | * ਇੱਕ ਐਰੇ (Array) ਅਤੇ ਉਸਦੇ nth ਐਲੀਮੈਂਟ ਦੀ ਲੰਬਾਈ ਪਤਾ ਕਰਨਾ। |
00:20 | * ਇੱਕ ਐਰੇ (Array) ਨੂੰ ਪ੍ਰਿੰਟ ਕਰਨਾ। |
00:22 | ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ ਲਿਨਕਸ ਆਪਰੇਟਿੰਗ ਸਿਸਟਮ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ। |
00:27 | ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ spoken hyphen tutorial dot org ਉੱਤੇ ਜਾਓ। |
00:33 | ਇਸਦੇ ਲਈ ਮੈਂ ਵਰਤੋ ਕਰ ਰਿਹਾ ਹਾਂl |
00:37 | * ਉਬੰਟੁ ਲਿਨਕਸ 12.04 OS |
00:41 | * GNU ਬੈਸ਼ ਵਰਜਨ 4.1.10 |
00:45 | ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ। |
00:50 | ਹੁਣ ਐਰੇ ਦੀ ਪਰਿਭਾਸ਼ਾ ਅਤੇ ਉਸਦੇ ਮੁੱਖ ਲੱਛਣਾਂ ਦੇ ਨਾਲ ਸ਼ੁਰੂ ਕਰਦੇ ਹਾਂ। |
00:55 | * ਇੱਕ ਐਰੇ ਕਈ ਵੈਲਿਊਜ ਦੇ ਨਾਲ ਇੱਕ ਵੇਰੀਏਬਲ ਹੈ । |
01:01 | * ਵੈਲਿਊਜ ਸਮਾਨ ਜਾਂ ਭਿੰਨ-ਭਿੰਨ ਤਰ੍ਹਾਂ ਦੀਆਂ ਹੋ ਸਕਦੀਆਂ ਹਨ। |
01:04 | * ਐਰੇ ਦੇ ਸਾਈਜ ਲਈ ਕੋਈ ਉੱਚਤਮ ਸੀਮਾ ਨਹੀਂ ਹੁੰਦੀ ਹੈ। |
01:08 | * ਐਰੇ ਦੇ ਮੈਂਬਰਾਂ ਨੂੰ ਲਗਾਤਾਰ ਹੋਣ ਦੀ ਜਰੁਰਤ ਨਹੀਂ ਹੁੰਦੀ ਹੈ। |
01:12 | * ਐਰੇ ਇੰਡੈਕਸ ਹਮੇਸ਼ਾ ਜੀਰੋ ਨਾਲ ਸ਼ੁਰੂ ਹੁੰਦਾ ਹੈ। |
01:16 | ਹੁਣ ਅਸੀ ਵੇਖਾਂਗੇ ਕਿ ਐਰੇ ਨੂੰ ਇੱਕ ਵੈਲਿਊ ਕਿਵੇਂ ਘੋਸ਼ਿਤ ਕਰੋ ਅਤੇ ਨਿਰਧਾਰਤ ਕਰੋ। |
01:21 | ਇੱਕ ਐਰੇ ਨੂੰ ਘੋਸ਼ਿਤ ਕਰਨ ਲਈ ਰਚਨਾਕਰਮ ਹੈ - |
01:24 | declare ਹਾਇਫਨ a arrayname |
01:28 | declare ਕੀਵਰਡ ਐਰੇ ਨੂੰ ਘੋਸ਼ਿਤ ਕਰਨ ਲਈ ਪ੍ਰਯੋਗ ਹੁੰਦਾ ਹੈ। |
01:31 | ਇਹ ਬੈਸ਼ ਵਿੱਚ ਇੱਕ ਬਿਲਟ-ਇਨ ਕਮਾਂਡ ਹੈ। |
01:35 | ਐਰੇ ਨੂੰ ਇੱਕ ਵੈਲਿਊ ਨਿਰਧਾਰਤ ਕਰਨ ਲਈ ਰਚਨਾਕਰਮ ਹੈ - |
01:38 | Name ਸਕਵਾਇਰ ਬਰੈਕੇਟਸ ਵਿੱਚ index ਇਕਵਲਸ ਟੂ ਸਿੰਗਲ ਕਵੋਟਸ ਵਿੱਚ value |
01:46 | ਹੁਣ ਵੇਖਦੇ ਹਾਂ ਕਿ ਘੋਸ਼ਣਾ ਦੇ ਦੌਰਾਨ ਇੱਕ ਐਰੇ ਨੂੰ ਕਿਵੇਂ ਇਨਿਸ਼ਿਅਲਾਇਜ ਕਰੋ। |
01:51 | * ਐਰੇ ਨੂੰ ਇੱਕ ਹੀ ਸਮੇਂ ਤੇ ਘੋਸ਼ਿਤ ਅਤੇ ਇਨਿਸ਼ਿਅਲਾਇਜ ਕੀਤਾ ਜਾ ਸਕਦਾ ਹੈ। |
01:56 | * ਐਲੀਮੈਂਟਸ ਨੂੰ ਸਪੇਸ ਨਾਲ ਵੱਖ ਕੀਤਾ ਜਾਣਾ ਚਾਹੀਦਾ ਹੈ। |
02:00 | ਹਰ ਇੱਕ ਹਿੱਸਾ ਪੈਰੈਂਥੀਸਿਸ ਵਿੱਚ ਹੋਣਾ ਚਾਹੀਦਾ ਹੈ। |
02:03 | ਰਚਨਾਕਰਮ ਹੈ declare ਹਾਇਫਨ a arrayname ਇਕਵਲ ਟੂ ਬਰੈਕੇਟਸ ਵਿੱਚ ਸਿੰਗਲ ਕੋਟਸ ਵਿੱਚ element1, element2 ਅਤੇ element3 |
02:19 | ਹੁਣ ਇੱਕ ਉਦਾਹਰਣ ਕਰਕੇ ਵੇਖਦੇ ਹਾ। |
02:21 | ਇੱਕੋ ਸਮੇਂ Ctrl + Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ। |
02:28 | ਹੁਣ ਟਾਈਪ ਕਰੋ: gedit ਸਪੇਸ array.sh ਸਪੇਸ & (ਐਂਪਰਸੈਂਡ) |
02:36 | ਪਰੌਂਪਟ ਨੂੰ ਖਾਲੀ ਰੱਖਣ ਲਈ ਅਸੀ ਐਂਪਰਸੈਂਡ ਦਾ ਪ੍ਰਯੋਗ ਕਰਦੇ ਹਾਂ। ਐਂਟਰ ਦਬਾਓ। |
02:41 | ਆਪਣੀ array.sh ਫਾਇਲ ਵਿੱਚ ਇੱਥੇ ਦਿਖਾਇਆ ਹੋਇਆ ਕੋਡ ਟਾਈਪ ਕਰੋ। |
02:47 | ਇਹ ਲਾਈਨ ਹੇਠਾਂ ਦਿੱਤੇ ਐਲੀਮੈਂਟਸ ਨਾਲ ਲਿਨਕਸ ਨਾਮਕ ਐਰੇ ਘੋਸ਼ਿਤ ਕਰਦੀ ਹੈ-
* Debian (ਡੈਬਿਅਨ) * Redhat (ਰੈਡਹੈਟ) * Ubuntu (ਉਬੰਟੁ) ਅਤੇ * Fedora (ਫ਼ੈਡੋਰਾ) |
02:57 | ਇੱਥੇ ਹਾਇਫਨ a ਇੱਕ ਫਲੈਗ ਹੈ। |
03:00 | ਇਹ ਐਰੇ ਨੂੰ ਪੜ੍ਹਨ ਅਤੇ ਵੈਲਿਊਜ ਨਿਰਧਾਰਤ ਕਰਨ ਦੀ ਆਗਿਆ ਦਿੰਦਾ ਹੈ। |
03:05 | ਹੁਣ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ। |
03:07 | ਇੱਕ ਐਰੇ ਦੀ ਲੰਬਾਈ ਇਸ ਰਚਨਾਕਰਮ ਨਾਲਾ ਪ੍ਰਾਪਤ ਕੀਤੀ ਜਾ ਸਕਦੀ ਹੈ: |
03:12 | ਡਾਲਰ ਸਾਈਨ ($) ਕਰਲੀ ਬਰੈਕੇਟ ਖੋਲੋ ਹੈਸ਼ (#) arrayname ਸਕਵਾਇਰ ਬਰੈਕੇਟਸ ਵਿੱਚ ਐਟ ਸਾਈਨ (@) ਅਤੇ ਕਰਲੀ ਬਰੈਕੇਟ ਬੰਦ ਕਰੋl |
03:22 | nth ਐਲੀਮੈਂਟ ਦੀ ਲੰਬਾਈ ਇਸ ਰਚਨਾਕਰਮ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ: |
03:28 | ਡਾਲਰ ਸਾਈਨ ($) ਕਰਲੀ ਬਰੈਕੇਟ ਖੋਲੋ ਹੈਸ਼ (#) arrayname ਸਕਵਾਇਰ ਬਰੈਕੇਟਸ ਵਿੱਚ n ਅਤੇ ਕਰਲੀ ਬਰੈਕੇਟ ਬੰਦ ਕਰੋl |
03:37 | ਇੱਥੇ ‘n’ ਉਹ ਐਲੀਮੈਂਟ ਨੰਬਰ ਹੈ, ਜਿਸਦੀ ਲੰਬਾਈ ਪਤਾ ਕੀਤੀ ਜਾਣੀ ਹੈ। |
03:42 | ਐਰੇ ਦੇ ਸਾਰੇ ਐਲੀਮੈਂਟਸ ਇਸ ਰਚਨਾਕਰਮ ਦੀ ਵਰਤੋਂ ਕਰਕੇ ਪ੍ਰਿੰਟ ਕੀਤੇ ਜਾ ਸਕਦੇ ਹਨ। |
03:48 | ਡਾਲਰ ਸਾਈਨ ਕਰਲੀ ਬਰੈਕੇਟ ਖੋਲੋ Arrayname ਸਕਵਾਇਰ ਬਰੈਕੇਟਸ ਵਿੱਚ ਐਟ ਸਾਈਨ (@) ਅਤੇ ਕਰਲੀ ਬਰੈਕੇਟ ਬੰਦ ਕਰੋl |
03:57 | ਹੁਣ ਟੈਕਸਟ ਐਡੀਟਰ ਉੱਤੇ ਵਾਪਸ ਆਉਂਦੇ ਹਾਂ। |
04:00 | ਇਹ ਲਾਈਨ ਐਰੇ ਲਿਨਕਸ ਵਿੱਚ ਐਲੀਮੈਂਟਸ ਦੀ ਕੁੱਲ ਗਿਣਤੀ ਦਿਖਾਵੇਗੀ। |
04:06 | ਹਾਇਫਨ e ਬੈਕਸਲੈਸ਼ ਐਸਕੇਪਸ ਦੀ ਵਿਆਖਿਆ ਨੂੰ ਸੰਭਵ ਬਣਾਉਂਦਾ ਹੈ। |
04:11 | ਅਸੀਂ ਇਹ ਸ਼ਾਮਿਲ ਕੀਤਾ ਹੈ ਕਿਉਂਕਿ ਸਾਡੇ ਕੋਲ ਲਾਈਨ ਦੇ ਅੰਤ ਵਿੱਚ ਬੈਕਸਲੈਸ਼ n ਹੈ। |
04:18 | ਅਗਲੀ ਲਾਈਨ ਐਰੇ ਲਿਨਕਸ ਦੇ ਸਾਰੇ ਐਲੀਮੈਂਟਸ ਨੂੰ ਦਿਖਾਵੇਗੀ। |
04:23 | ਇਹ ਲਾਈਨ ਐਰੇ ਲਿਨਕਸ ਦੇ ਤੀਸਰੇ ਐਲੀਮੈਂਟ ਨੂੰ ਦਿਖਾਵੇਗੀ। |
04:28 | ਕਿਰਪਾ ਕਰਕੇ ਧਿਆਨ ਦਿਓ, ਕਿ ਇੱਕ ਐਰੇ ਹਮੇਸ਼ਾ ਇੰਡੈਕਸ ਜੀਰੋ ਨਾਲ ਸ਼ੁਰੂ ਹੁੰਦਾ ਹੈ। |
04:34 | ਅਖੀਰ ਵਿੱਚ, ਇਹ ਲਾਈਨ ਤੀਸਰੇ ਐਲੀਮੈਂਟ ਵਿੱਚ ਮੌਜੂਦ ਕੈਰੇਕਟਰਸ ਦੀ ਗਿਣਤੀ ਦਿਖਾਵੇਗੀ। |
04:40 | ਹੁਣ ਟਰਮਿਨਲ ਉੱਤੇ ਜਾਂਦੇ ਹਾਂ। |
04:42 | ਸਭ ਤੋਂ ਪਹਿਲਾਂ chmod ਸਪੇਸ ਪਲਸ x ਸਪੇਸ array.sh ਟਾਈਪ ਕਰਕੇ ਫਾਇਲ ਨੂੰ ਨਿਸ਼ਪਾਦਨ ਲਾਇਕ ਬਣਾਉਂਦੇ ਹਾਂ। ਐਂਟਰ ਦਬਾਓ। |
04:56 | ਟਾਈਪ ਕਰੋ, ਡਾਟ ਸਲੈਸ਼ array.sh ਐਂਟਰ ਦਬਾਓ। |
05:01 | ਆਊਟਪੁੱਟ ਦਿਖਾਇਆ ਹੋਇਆ ਹੈ। |
05:04 | ਐਰੇ ਲਿਨਕਸ ਦੇ ਐਲੀਮੈਂਟਸ ਦੀ ਗਿਣਤੀ ਜਾਂ ਲੰਬਾਈ 4 ਹੈ। |
05:10 | Debian, Redhat, Ubuntu ਅਤੇ Fedora ਐਰੇ ਲਿਨਕਸ ਦੇ ਐਲੀਮੈਂਟਸ ਹਨ। |
05:18 | ਐਰੇ ਲਿਨਕਸ ਦਾ ਤੀਜਾ ਐਲੀਮੈਂਟ Ubuntu ਹੈ। |
05:22 | ਅਤੇ ਤੀਸਰੇ ਐਲੀਮੈਂਟ ਵਿੱਚ ਕੈਰੇਕਟਰਸ ਦੀ ਗਿਣਤੀ 6 ਹੈ, ਜਿਵੇਂ ਲੋੜ ਸੀ। |
05:29 | ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
05:32 | ਚਲੋ ਇਸਦਾ ਸਾਰ ਕਰਦੇ ਹਾਂ। ਆਪਣੀ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ। |
05:35 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, |
05:40 | * ਇੱਕ ਐਰੇ ਨੂੰ ਘੋਸ਼ਿਤ ਕਰਨਾ ਅਤੇ ਵੈਲਿਊਜ ਨਿਰਧਾਰਤ ਕਰਨਾ। |
05:43 | * ਘੋਸ਼ਣਾ ਦੇ ਦੌਰਾਨ ਐਰੇ ਨੂੰ ਇਨਿਸ਼ਿਅਲਾਇਜ ਕਰਨਾ। |
05:46 | * ਐਰੇ ਦੀ ਲੰਬਾਈ ਅਤੇ ਇਸਦਾ nth ਐਲੀਮੈਂਟ ਪਤਾ ਕਰਨਾ ਅਤੇ |
05:51 | * ਪੂਰੇ ਐਰੇ ਨੂੰ ਪ੍ਰਿੰਟ ਕਰਨਾ। |
05:53 | ਇੱਕ ਅਸਾਈਨਮੈਂਟ ਵਿੱਚ, |
05:55 | ਇੱਕ names ਨਾਮਕ ਐਰੇ ਘੋਸ਼ਿਤ ਕਰੋ ਜਿਸਦੀ ਲੰਬਾਈ 7 ਹੈ ਅਤੇ |
06:00 | * ਐਲੀਮੈਂਟਸ ਦੀ ਕੁੱਲ ਗਿਣਤੀ ਪਤਾ ਕਰੋ। |
06:02 | * ਸਾਰੇ ਐਲੀਮੈਂਟ ਪ੍ਰਿੰਟ ਕਰੋ। |
06:04 | * ਅਤੇ ਪੰਜਵਾਂ ਐਲੀਮੈਂਟ ਪ੍ਰਿੰਟ ਕਰੋ। |
06:06 | ਦਿਖਾਏ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਵੇਖੋ। |
06:10 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। |
06:13 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
06:18 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ |
06:20 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
06:24 | ਔਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
06:27 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ। |
06:35 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
06:40 | ਇਹ ਭਾਰਤ ਸਰਕਾਰ ਦੇ MHRD ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
06:47 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈl |
06:52 | ਇਹ ਸਕਰਿਪਟ FOSSEE ਅਤੇ ਸਪੋਕਨ ਟਿਊਟੋਰਿਅਲ ਟੀਮਾਂ ਦੁਆਰਾ ਤਿਆਰ ਕੀਤੀ ਗਈ ਹੈ। |
06:58 | ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। |
07:02 | ਸਾਡੇ ਨਾਲ ਜੁੜਨ ਲਈ ਧੰਨਵਾਦ। |