BASH/C2/Array-Operations-in-BASH/Punjabi

From Script | Spoken-Tutorial
Jump to: navigation, search
Time Narration
00:01 ਬੈਸ਼ ਵਿੱਚ Array operations ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:05 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ
* ਇੱਕ ਐਰੇ (Array) ਨੂੰ ਘੋਸ਼ਿਤ ਕਿਵੇਂ ਕਰਦੇ ਹਨ ਅਤੇ ਇਸਨੂੰ ਵੈਲਿਊ ਨਿਰਧਾਰਤ ਕਿਵੇਂ ਕਰਦੇ ਹਨ।  
00:12 * ਘੋਸ਼ਣਾ ਦੇ ਦੌਰਾਨ ਇੱਕ ਐਰੇ ਨੂੰ ਇਨਿਸ਼ਿਅਲਾਇਜ ਕਿਵੇਂ ਕਰੋ।
00:15 * ਇੱਕ ਐਰੇ (Array) ਅਤੇ ਉਸਦੇ nth ਐਲੀਮੈਂਟ ਦੀ ਲੰਬਾਈ ਪਤਾ ਕਰਨਾ।
00:20 * ਇੱਕ ਐਰੇ (Array) ਨੂੰ ਪ੍ਰਿੰਟ ਕਰਨਾ।
00:22 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ ਲਿਨਕਸ ਆਪਰੇਟਿੰਗ ਸਿਸਟਮ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ।
00:27 ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ spoken hyphen tutorial dot org ਉੱਤੇ ਜਾਓ।
00:33 ਇਸਦੇ ਲਈ ਮੈਂ ਵਰਤੋ ਕਰ ਰਿਹਾ ਹਾਂl
00:37 * ਉਬੰਟੁ ਲਿਨਕਸ 12.04 OS
00:41 * GNU ਬੈਸ਼ ਵਰਜਨ 4.1.10
00:45 ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ।
00:50 ਹੁਣ ਐਰੇ ਦੀ ਪਰਿਭਾਸ਼ਾ ਅਤੇ ਉਸਦੇ ਮੁੱਖ ਲੱਛਣਾਂ ਦੇ ਨਾਲ ਸ਼ੁਰੂ ਕਰਦੇ ਹਾਂ।
00:55 * ਇੱਕ ਐਰੇ ਕਈ ਵੈਲਿਊਜ ਦੇ ਨਾਲ ਇੱਕ ਵੇਰੀਏਬਲ ਹੈ ।
01:01 * ਵੈਲਿਊਜ ਸਮਾਨ ਜਾਂ ਭਿੰਨ-ਭਿੰਨ ਤਰ੍ਹਾਂ ਦੀਆਂ ਹੋ ਸਕਦੀਆਂ ਹਨ।
01:04 * ਐਰੇ ਦੇ ਸਾਈਜ ਲਈ ਕੋਈ ਉੱਚਤਮ ਸੀਮਾ ਨਹੀਂ ਹੁੰਦੀ ਹੈ।
01:08 * ਐਰੇ ਦੇ ਮੈਂਬਰਾਂ ਨੂੰ ਲਗਾਤਾਰ ਹੋਣ ਦੀ ਜਰੁਰਤ ਨਹੀਂ ਹੁੰਦੀ ਹੈ।
01:12 * ਐਰੇ ਇੰਡੈਕਸ ਹਮੇਸ਼ਾ ਜੀਰੋ ਨਾਲ ਸ਼ੁਰੂ ਹੁੰਦਾ ਹੈ।
01:16 ਹੁਣ ਅਸੀ ਵੇਖਾਂਗੇ ਕਿ ਐਰੇ ਨੂੰ ਇੱਕ ਵੈਲਿਊ ਕਿਵੇਂ ਘੋਸ਼ਿਤ ਕਰੋ ਅਤੇ ਨਿਰਧਾਰਤ ਕਰੋ।
01:21 ਇੱਕ ਐਰੇ ਨੂੰ ਘੋਸ਼ਿਤ ਕਰਨ ਲਈ ਰਚਨਾਕਰਮ ਹੈ -
01:24 declare ਹਾਇਫਨ a arrayname
01:28 declare ਕੀਵਰਡ ਐਰੇ ਨੂੰ ਘੋਸ਼ਿਤ ਕਰਨ ਲਈ ਪ੍ਰਯੋਗ ਹੁੰਦਾ ਹੈ।
01:31 ਇਹ ਬੈਸ਼ ਵਿੱਚ ਇੱਕ ਬਿਲਟ-ਇਨ ਕਮਾਂਡ ਹੈ।
01:35 ਐਰੇ ਨੂੰ ਇੱਕ ਵੈਲਿਊ ਨਿਰਧਾਰਤ ਕਰਨ ਲਈ ਰਚਨਾਕਰਮ ਹੈ -
01:38 Name ਸਕਵਾਇਰ ਬਰੈਕੇਟਸ ਵਿੱਚ index ਇਕਵਲਸ ਟੂ ਸਿੰਗਲ ਕਵੋਟਸ ਵਿੱਚ value
01:46 ਹੁਣ ਵੇਖਦੇ ਹਾਂ ਕਿ ਘੋਸ਼ਣਾ ਦੇ ਦੌਰਾਨ ਇੱਕ ਐਰੇ ਨੂੰ ਕਿਵੇਂ ਇਨਿਸ਼ਿਅਲਾਇਜ ਕਰੋ।
01:51 * ਐਰੇ ਨੂੰ ਇੱਕ ਹੀ ਸਮੇਂ ਤੇ ਘੋਸ਼ਿਤ ਅਤੇ ਇਨਿਸ਼ਿਅਲਾਇਜ ਕੀਤਾ ਜਾ ਸਕਦਾ ਹੈ।
01:56 * ਐਲੀਮੈਂਟਸ ਨੂੰ ਸਪੇਸ ਨਾਲ ਵੱਖ ਕੀਤਾ ਜਾਣਾ ਚਾਹੀਦਾ ਹੈ।
02:00 ਹਰ ਇੱਕ ਹਿੱਸਾ ਪੈਰੈਂਥੀਸਿਸ ਵਿੱਚ ਹੋਣਾ ਚਾਹੀਦਾ ਹੈ।
02:03 ਰਚਨਾਕਰਮ ਹੈ declare ਹਾਇਫਨ a arrayname ਇਕਵਲ ਟੂ ਬਰੈਕੇਟਸ ਵਿੱਚ ਸਿੰਗਲ ਕੋਟਸ ਵਿੱਚ element1, element2 ਅਤੇ element3
02:19 ਹੁਣ ਇੱਕ ਉਦਾਹਰਣ ਕਰਕੇ ਵੇਖਦੇ ਹਾ।
02:21 ਇੱਕੋ ਸਮੇਂ Ctrl + Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ।
02:28 ਹੁਣ ਟਾਈਪ ਕਰੋ: gedit ਸਪੇਸ array.sh ਸਪੇਸ & (ਐਂਪਰਸੈਂਡ)
02:36 ਪਰੌਂਪਟ ਨੂੰ ਖਾਲੀ ਰੱਖਣ ਲਈ ਅਸੀ ਐਂਪਰਸੈਂਡ ਦਾ ਪ੍ਰਯੋਗ ਕਰਦੇ ਹਾਂ। ਐਂਟਰ ਦਬਾਓ।
02:41 ਆਪਣੀ array.sh ਫਾਇਲ ਵਿੱਚ ਇੱਥੇ ਦਿਖਾਇਆ ਹੋਇਆ ਕੋਡ ਟਾਈਪ ਕਰੋ।
02:47 ਇਹ ਲਾਈਨ ਹੇਠਾਂ ਦਿੱਤੇ ਐਲੀਮੈਂਟਸ ਨਾਲ ਲਿਨਕਸ ਨਾਮਕ ਐਰੇ ਘੋਸ਼ਿਤ ਕਰਦੀ ਹੈ-
*  Debian (ਡੈਬਿਅਨ) 
*  Redhat (ਰੈਡਹੈਟ) 
*  Ubuntu (ਉਬੰਟੁ) ਅਤੇ
*  Fedora (ਫ਼ੈਡੋਰਾ) 
02:57 ਇੱਥੇ ਹਾਇਫਨ a ਇੱਕ ਫਲੈਗ ਹੈ।
03:00 ਇਹ ਐਰੇ ਨੂੰ ਪੜ੍ਹਨ ਅਤੇ ਵੈਲਿਊਜ ਨਿਰਧਾਰਤ ਕਰਨ ਦੀ ਆਗਿਆ ਦਿੰਦਾ ਹੈ।
03:05 ਹੁਣ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ।
03:07 ਇੱਕ ਐਰੇ ਦੀ ਲੰਬਾਈ ਇਸ ਰਚਨਾਕਰਮ ਨਾਲਾ ਪ੍ਰਾਪਤ ਕੀਤੀ ਜਾ ਸਕਦੀ ਹੈ:
03:12 ਡਾਲਰ ਸਾਈਨ ($) ਕਰਲੀ ਬਰੈਕੇਟ ਖੋਲੋ ਹੈਸ਼ (#) arrayname ਸਕਵਾਇਰ ਬਰੈਕੇਟਸ ਵਿੱਚ ਐਟ ਸਾਈਨ (@) ਅਤੇ ਕਰਲੀ ਬਰੈਕੇਟ ਬੰਦ ਕਰੋl
03:22 nth ਐਲੀਮੈਂਟ ਦੀ ਲੰਬਾਈ ਇਸ ਰਚਨਾਕਰਮ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ:
03:28 ਡਾਲਰ ਸਾਈਨ ($) ਕਰਲੀ ਬਰੈਕੇਟ ਖੋਲੋ ਹੈਸ਼ (#) arrayname ਸਕਵਾਇਰ ਬਰੈਕੇਟਸ ਵਿੱਚ n ਅਤੇ ਕਰਲੀ ਬਰੈਕੇਟ ਬੰਦ ਕਰੋl
03:37 ਇੱਥੇ ‘n’ ਉਹ ਐਲੀਮੈਂਟ ਨੰਬਰ ਹੈ, ਜਿਸਦੀ ਲੰਬਾਈ ਪਤਾ ਕੀਤੀ ਜਾਣੀ ਹੈ।
03:42 ਐਰੇ ਦੇ ਸਾਰੇ ਐਲੀਮੈਂਟਸ ਇਸ ਰਚਨਾਕਰਮ ਦੀ ਵਰਤੋਂ ਕਰਕੇ ਪ੍ਰਿੰਟ ਕੀਤੇ ਜਾ ਸਕਦੇ ਹਨ।
03:48 ਡਾਲਰ ਸਾਈਨ ਕਰਲੀ ਬਰੈਕੇਟ ਖੋਲੋ Arrayname ਸਕਵਾਇਰ ਬਰੈਕੇਟਸ ਵਿੱਚ ਐਟ ਸਾਈਨ (@) ਅਤੇ ਕਰਲੀ ਬਰੈਕੇਟ ਬੰਦ ਕਰੋl
03:57 ਹੁਣ ਟੈਕਸਟ ਐਡੀਟਰ ਉੱਤੇ ਵਾਪਸ ਆਉਂਦੇ ਹਾਂ।
04:00 ਇਹ ਲਾਈਨ ਐਰੇ ਲਿਨਕਸ ਵਿੱਚ ਐਲੀਮੈਂਟਸ ਦੀ ਕੁੱਲ ਗਿਣਤੀ ਦਿਖਾਵੇਗੀ।
04:06 ਹਾਇਫਨ e ਬੈਕਸਲੈਸ਼ ਐਸਕੇਪਸ ਦੀ ਵਿਆਖਿਆ ਨੂੰ ਸੰਭਵ ਬਣਾਉਂਦਾ ਹੈ।
04:11 ਅਸੀਂ ਇਹ ਸ਼ਾਮਿਲ ਕੀਤਾ ਹੈ ਕਿਉਂਕਿ ਸਾਡੇ ਕੋਲ ਲਾਈਨ ਦੇ ਅੰਤ ਵਿੱਚ ਬੈਕਸਲੈਸ਼ n ਹੈ।
04:18 ਅਗਲੀ ਲਾਈਨ ਐਰੇ ਲਿਨਕਸ ਦੇ ਸਾਰੇ ਐਲੀਮੈਂਟਸ ਨੂੰ ਦਿਖਾਵੇਗੀ।
04:23 ਇਹ ਲਾਈਨ ਐਰੇ ਲਿਨਕਸ ਦੇ ਤੀਸਰੇ ਐਲੀਮੈਂਟ ਨੂੰ ਦਿਖਾਵੇਗੀ।
04:28 ਕਿਰਪਾ ਕਰਕੇ ਧਿਆਨ ਦਿਓ, ਕਿ ਇੱਕ ਐਰੇ ਹਮੇਸ਼ਾ ਇੰਡੈਕਸ ਜੀਰੋ ਨਾਲ ਸ਼ੁਰੂ ਹੁੰਦਾ ਹੈ।
04:34 ਅਖੀਰ ਵਿੱਚ, ਇਹ ਲਾਈਨ ਤੀਸਰੇ ਐਲੀਮੈਂਟ ਵਿੱਚ ਮੌਜੂਦ ਕੈਰੇਕਟਰਸ ਦੀ ਗਿਣਤੀ ਦਿਖਾਵੇਗੀ।
04:40 ਹੁਣ ਟਰਮਿਨਲ ਉੱਤੇ ਜਾਂਦੇ ਹਾਂ।
04:42 ਸਭ ਤੋਂ ਪਹਿਲਾਂ chmod ਸਪੇਸ ਪਲਸ x ਸਪੇਸ array.sh ਟਾਈਪ ਕਰਕੇ ਫਾਇਲ ਨੂੰ ਨਿਸ਼ਪਾਦਨ ਲਾਇਕ ਬਣਾਉਂਦੇ ਹਾਂ। ਐਂਟਰ ਦਬਾਓ।
04:56 ਟਾਈਪ ਕਰੋ, ਡਾਟ ਸਲੈਸ਼ array.sh ਐਂਟਰ ਦਬਾਓ।
05:01 ਆਊਟਪੁੱਟ ਦਿਖਾਇਆ ਹੋਇਆ ਹੈ।
05:04 ਐਰੇ ਲਿਨਕਸ ਦੇ ਐਲੀਮੈਂਟਸ ਦੀ ਗਿਣਤੀ ਜਾਂ ਲੰਬਾਈ 4 ਹੈ।
05:10 Debian, Redhat, Ubuntu ਅਤੇ Fedora ਐਰੇ ਲਿਨਕਸ ਦੇ ਐਲੀਮੈਂਟਸ ਹਨ।
05:18 ਐਰੇ ਲਿਨਕਸ ਦਾ ਤੀਜਾ ਐਲੀਮੈਂਟ Ubuntu ਹੈ।
05:22 ਅਤੇ ਤੀਸਰੇ ਐਲੀਮੈਂਟ ਵਿੱਚ ਕੈਰੇਕਟਰਸ ਦੀ ਗਿਣਤੀ 6 ਹੈ, ਜਿਵੇਂ ਲੋੜ ਸੀ।
05:29 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
05:32 ਚਲੋ ਇਸਦਾ ਸਾਰ ਕਰਦੇ ਹਾਂ। ਆਪਣੀ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ।
05:35 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
05:40 * ਇੱਕ ਐਰੇ ਨੂੰ ਘੋਸ਼ਿਤ ਕਰਨਾ ਅਤੇ ਵੈਲਿਊਜ ਨਿਰਧਾਰਤ ਕਰਨਾ।
05:43 * ਘੋਸ਼ਣਾ ਦੇ ਦੌਰਾਨ ਐਰੇ ਨੂੰ ਇਨਿਸ਼ਿਅਲਾਇਜ ਕਰਨਾ।
05:46 * ਐਰੇ ਦੀ ਲੰਬਾਈ ਅਤੇ ਇਸਦਾ nth ਐਲੀਮੈਂਟ ਪਤਾ ਕਰਨਾ ਅਤੇ
05:51 * ਪੂਰੇ ਐਰੇ ਨੂੰ ਪ੍ਰਿੰਟ ਕਰਨਾ।
05:53 ਇੱਕ ਅਸਾਈਨਮੈਂਟ ਵਿੱਚ,
05:55 ਇੱਕ names ਨਾਮਕ ਐਰੇ ਘੋਸ਼ਿਤ ਕਰੋ ਜਿਸਦੀ ਲੰਬਾਈ 7 ਹੈ ਅਤੇ
06:00 * ਐਲੀਮੈਂਟਸ ਦੀ ਕੁੱਲ ਗਿਣਤੀ ਪਤਾ ਕਰੋ।
06:02 * ਸਾਰੇ ਐਲੀਮੈਂਟ ਪ੍ਰਿੰਟ ਕਰੋ।
06:04 * ਅਤੇ ਪੰਜਵਾਂ ਐਲੀਮੈਂਟ ਪ੍ਰਿੰਟ ਕਰੋ।
06:06 ਦਿਖਾਏ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਵੇਖੋ।
06:10 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
06:13 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
06:18 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ
06:20 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
06:24 ਔਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
06:27 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।
06:35 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
06:40 ਇਹ ਭਾਰਤ ਸਰਕਾਰ ਦੇ MHRD ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
06:47 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈl
06:52 ਇਹ ਸਕਰਿਪਟ FOSSEE ਅਤੇ ਸਪੋਕਨ ਟਿਊਟੋਰਿਅਲ ਟੀਮਾਂ ਦੁਆਰਾ ਤਿਆਰ ਕੀਤੀ ਗਈ ਹੈ।
06:58 ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।
07:02 ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet