KTurtle/C3/Special-Commands-in-KTurtle/Punjabi
From Script | Spoken-Tutorial
Time | Narration |
---|---|
00:01 | KTurtle ਦੇ Special Commands ਦੇ ਇਸ ਟਿਊਟੋਰਿਅਲ ਉੱਤੇ ਤੁਹਾਡਾ ਸਵਾਗਤ ਹੈ। |
00:08 | ਇਸ ਟਿਊਟੋਰਿਅਲ ਵਿੱਚ, ਅਸੀ “learn” ਕਮਾਂਡ ਅਤੇ “random” ਕਮਾਂਡ ਦੇ ਬਾਰੇ ਵਿੱਚ ਸਿਖਾਂਗੇ। |
00:15 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਉਬੰਟੁ ਲਿਨਕਸ OS ਵਰਜਨ 12.04 ਅਤੇ KTurtle ਵਰਜਨ 0.8.1 ਬੀਟਾ ਦੀ ਵਰਤੋ ਕਰ ਰਿਹਾ ਹਾਂ। |
00:28 | ਮੈਂ ਮੰਨਦਾ ਹਾਂ, ਕਿ ਤੁਹਾਨੂੰ KTurtle ਦੇ ਕਾਰਜ ਦੀ ਬੁਨਿਆਦੀ ਜਾਣਕਾਰੀ ਹੈ। |
00:33 | ਜੇਕਰ ਨਹੀਂ, ਤਾਂ ਸਬੰਧਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ http://spoken-tutorial.org ਵੇਖੋ। |
00:39 | ਇੱਕ ਨਵੀਂ KTurtle ਐਪਲੀਕੇਸ਼ਨ ਖੋਲੋ। |
00:42 | Dash home ਉੱਤੇ ਕਲਿਕ ਕਰੋ। |
00:44 | ਸਰਚ ਬਾਰ ਵਿੱਚ, KTurtle ਟਾਈਪ ਕਰੋ। |
00:47 | KTurtle ਆਇਕਨ ਉੱਤੇ ਕਲਿਕ ਕਰੋ। |
00:50 | ਪਹਿਲਾਂ “learn”ਕਮਾਂਡ ਵੇਖਦੇ ਹਾਂ। |
00:53 | ”learn” ਇੱਕ ਵਿਸ਼ੇਸ਼ ਕਮਾਂਡ ਹੈ, ਜਿਸਦੀ ਵਰਤੋ ਆਪਣੀਆਂ ਨਿੱਜੀ ਕਮਾਂਡਾਂ ਬਣਾਉਣ ਲਈ ਕੀਤੀ ਜਾਂਦੀ ਹੈ। |
01:01 | learn ਕਮਾਂਡ ਇਨਪੁੱਟ ਲੈ ਕੇ ਆਉਟਪੁਟ ਦਿੰਦੀ ਹੈ। |
01:05 | ਵੇਖਦੇ ਹਾਂ ਕਿ ਨਵੀਂ ਕਮਾਂਡ ਕਿਵੇਂ ਤਿਆਰ ਕੀਤੀ ਜਾਂਦੀ ਹੈ । |
01:10 | ਚਲੋ ਮੈਂ ਸਪੱਸ਼ਟ ਦੇਖਣ ਲਈ ਪ੍ਰੋਗਰਾਮ ਟੈਕਸਟ ਜੂਮ ਕਰਦਾ ਹਾਂ। |
01:14 | square ਬਣਾਉਣ ਲਈ editor ਵਿੱਚ ਕੋਡ ਟਾਈਪ ਕਰੋ । |
01:19 | ਕਰਲੀ ਬਰੈਕੇਟਸ ਵਿੱਚ repeat 4
{ forward 10 turnleft 90 } |
01:31 | ਇੱਥੇ ਨੰਬਰ 10 square ਦੀ ਇੱਕ ਭੁਜਾ ਦੀ ਲੰਬਾਈ ਨਿਰਧਾਰਿਤ ਕਰਦਾ ਹੈ । |
01:37 | ਹੁਣ learn ਕਮਾਂਡ ਦੀ ਵਰਤੋ ਕਰਕੇ square ਬਣਾਉਣ ਲਈ ਸ਼ਾਮਿਲ ਕਮਾਂਡਾਂ ਬਾਰੇ ਸਿਖਦੇ ਹਾਂ। |
01:45 | ਅਸੀ square ਬਣਾਉਣ ਵਾਲੀਆਂ ਕਮਾਂਡਾਂ ਦੇ ਇਸ ਸੈਟ ਦਾ ਨਾਮ square ਰੱਖਾਂਗੇ। |
01:50 | ਜੋ ਕਮਾਂਡ ਸਿਖਣੀ ਹੈ ਉਸਦੇ ਨਾਮ ਤੋਂ ਬਾਅਦ learn ਕਮਾਂਡ ਹੈ, ਅਜਿਹੀ ਹਾਲਤ ਵਿੱਚ ਉਹ square ਹੈ। |
01:59 | ਹੇਠਾਂ ਦਿੱਤਾ ਕੋਡ ਟਾਈਪ ਕਰੋ। |
02:02 | learn space square space $ x |
02:10 | ਕਰਲੀ ਬਰੈਕੇਟਸ ਜੋੜੋ। |
02:13 | 10 ਨੂੰ $ x ਨਾਲ ਬਦਲੋ। |
02:19 | ਨਵੀਂ ਕਮਾਂਡ ਜਿਸਨੂੰ ਅਸੀਂ ਪਰਿਭਾਸ਼ਿਤ ਕੀਤਾ ਹੈ square ਹੈ । |
02:23 | square ਦਾ ਸਾਇਜ ਸੈਟ ਕਰਨ ਲਈ square ਇੱਕ ਇਨਪੁਟ ਆਰਗਿਉਮੈਂਟ $ x ਲੈਂਦਾ ਹੈ । |
02:31 | ਧਿਆਨ ਦਿਓ, ਕਿ ਜਦੋਂ ਤੁਸੀ ਇਹ ਕੋਡ ਚਲਾਉਂਦੇ ਹੋ, square ਕੋਈ ਵੀ ਆਉਟਪੁਟ ਨਹੀਂ ਦਿੰਦਾ। |
02:37 | learn ਕਮਾਂਡ ਹੋਰ ਕਮਾਂਡ square ਨੂੰ ਸਿਖ ਰਹੀ ਹੈ, ਜਿਸਦੀ ਉਹ ਬਾਅਦ ਵਿੱਚ ਵਰਤੋ ਕਰੇਗੀ । |
02:43 | square ਕਮਾਂਡ ਹੁਣ ਕੋਡ ਦੇ ਬਾਕੀ ਹਿੱਸੀਆਂ ਵਿੱਚ ਹੁਣ ਸਧਾਰਣ ਕਮਾਂਡ ਦੀ ਤਰ੍ਹਾਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ । |
02:51 | ਮੈਂ ਇੱਥੇ ਕੁੱਝ ਹੋਰ ਲਾਈਨਾਂ ਜੋੜਦਾ ਹਾਂ । |
02:54 | ਟਾਈਪ ਕਰੋ
go 200 , 200 square 100 |
03:04 | square 100 ਕਮਾਂਡ ਦੀ ਵਰਤੋ ਕਰਕੇ Turtle 100 ਆਯਾਮ ਦਾ square ਬਣਾਉਂਦੀ ਹੈ । |
03:11 | ਹੁਣ ਕੋਡ ਚਲਾਓ। |
03:13 | Turtle ਕੈਨਵਾਸ ਉੱਤੇ square ਬਣਾਉਂਦਾ ਹੈ । |
03:17 | ਹੁਣ 100 ਨੂੰ 50 ਨਾਲ ਬਦਲੋ । |
03:22 | ਦੁਬਾਰਾ ਚਲਾਓ । |
03:23 | Turtle 50 ਆਯਾਮ ਦਾ ਇੱਕ ਹੋਰ square ਬਣਾਉਂਦਾ ਹੈ । |
03:28 | ਕਿਰਪਾ ਕਰਕੇ ਧਿਆਨ ਦਿਓ, ਕਿ ਇਸ ਕਮਾਂਡ ਦੀ ਵਰਤੋ ਇਸ ਪ੍ਰੋਗਰਾਮ ਦੇ ਦਾਇਰੇ ਵਿੱਚ ਹੀ ਕੀਤੀ ਜਾ ਸਕਦੀ ਹੈ । |
03:35 | ਮੈਂ ਐਡੀਟਰ ਵਿਚੋਂ ਮੌਜੂਦਾ ਕੋਡ ਮਿਟਾਵਾਂਗਾ। |
03:38 | “clear” ਕਮਾਂਡ ਟਾਈਪ ਕਰੀਏ ਅਤੇ ਕੈਨਵਾਸ ਕਲਿਅਰ ਕਰਨ ਲਈ ਚਲਾਓ। |
03:44 | ਅੱਗੇ ਅਸੀ “random” ਕਮਾਂਡ ਦੇ ਬਾਰੇ ਵਿੱਚ ਸਿਖਾਂਗੇ। |
03:48 | random ਕਮਾਂਡ ਇਨਪੁਟ ਲੈਂਦੀ ਹੈ ਅਤੇ ਆਉਟਪੁਟ ਦਿੰਦੀ ਹੈ । |
03:52 | random ਕਮਾਂਡ ਲਈ ਸਿੰਟੈਕਸ “random X, Y” ਹੈ । |
03:57 | ਜਿੱਥੇ X ਅਤੇ Y ਦੋ ਇਨਪੁਟਸ ਹਨ। |
04:01 | X ਹੇਠਲਾ ਆਉਟਪੁਟ ਅਤੇ Y ਅਧਿਕਤਮ ਆਉਟਪੁਟ ਨਿਰਧਾਰਿਤ ਕਰਦਾ ਹੈ। |
04:07 | ਆਉਟਪੁਟ ਰੈਂਡਮ ਤੌਰ ਤੇ X ਅਤੇ Y ਦੇ ਵਿੱਚ ਚੁਣੀ ਗਿਣਤੀ ਹੈ । |
04:13 | ਐਪਲੀਕੇਸ਼ਨ ਵਿੱਚ ਵਰਤੋ ਲਈ “random” ਕਮਾਂਡ ਪਾਉਂਦੇ ਹਾਂ । |
04:18 | ਮੇਰੇ ਟੈਕਸਟ ਐਡੀਟਰ ਵਿੱਚ ਪਹਿਲਾਂ ਤੋਂ ਹੀ ਇੱਕ ਕੋਡ ਹੈ । |
04:22 | ਮੈਂ ਕੋਡ ਸਮਝਾਉਂਦਾ ਹਾਂ। |
04:24 | “reset” ਕਮਾਂਡ Turtle ਨੂੰ ਡਿਫਾਲਟ ਪੋਜੀਸ਼ਨ ਵਿੱਚ ਸੈਟ ਕਰਦੀ ਹੈ। |
04:29 | ਇੱਥੇ, ਕਮਾਂਡ random 1, 20 ਇੱਕ ਨੰਬਰ ਨੂੰ ਚੁਣਦੀ ਹੈ ਜੋ 1 ਕੇ ਬਰਾਬਰ ਜਾਂ ਵੱਡਾ ਹੈ ਅਤੇ 20 ਦੇ ਬਰਾਬਰ ਜਾਂ ਵੱਡਾ ਹੈ ਅਤੇ ਇਸਨੂੰ ਵੇਰਿਏਬਲ x ਨੂੰ ਆਸਿਨ ਕਰਦੀ ਹੈ। |
04:44 | repeat ਕਮਾਂਡ ਅਤੇ ਕਰਲੀ ਬਰੈਕਿਟਸ ਵਿੱਚ ਕਮਾਂਡਾਂ ਇੱਕ ਚੱਕਰ ਬਣਾਉਂਦੀਆਂ ਹਨ। |
04:51 | ਮੈਂ ਟੈਕਸਟ ਐਡੀਟਰ ਵਿਚੋਂ ਕੋਡ ਕਾਪੀ ਕਰਕੇ ਉਸਨੂੰ KTurtle ਦੇ ਐਡੀਟਰ ਵਿੱਚ ਪੇਸਟ ਕਰਾਂਗਾ। |
04:58 | ਟਿਊਟੋਰਿਅਲ ਨੂੰ ਰੋਕੋ ਅਤੇ ਆਪਣੇ KTurtle ਐਡੀਟਰ ਵਿੱਚ ਪ੍ਰੋਗਰਾਮ ਟਾਈਪ ਕਰੋ। |
05:03 | ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਿਊਟੋਰਿਅਲ ਦੁਬਾਰਾ ਸ਼ੁਰੂ ਕਰੋ। |
05:08 | ਜਦੋਂ ਅਸੀ ਕੋਡ ਚਲਾਉਂਦੇ ਹਾਂ, |
05:10 | Turtle ਕੈਨਵਾਸ ਉੱਤੇ 1 ਅਤੇ 20 ਦਰਮਿਆਨ ਦੇ ਅਰਧ-ਵਿਆਸ ਦੇ ਨਾਲ ਇੱਕ ਚੱਕਰ ਬਣਾਉਂਦਾ ਹੈ । |
05:16 | ਇਸ ਕੋਡ ਨੂੰ ਕਈ ਵਾਰ ਚਲਾਉਂਦੇ ਹਾਂ । |
05:20 | ਤੁਸੀ ਵੇਖ ਸਕਦੇ ਹੋ ਕਿ ਹਰ ਵਾਰ ਵੱਖਰੇ ਆਕਾਰ ਦੇ ਚੱਕਰ ਬਣਦੇ ਹਨ । |
05:26 | ਹਰ ਸਮੇਂ ਜਦੋਂ ਵੀ ਤੁਸੀ ਇਸ ਕੋਡ ਨੂੰ ਚਲਾਉਂਦੇ ਹੋ, ਕੈਨਵਾਸ ਉੱਤੇ ਵੱਖ-ਵੱਖ ਤਰਿਜਾ ਦਾ ਚੱਕਰ ਬਣਦਾ ਹੈ । |
05:33 | ਹੁਣ ਉਦਾਹਰਣ ਵਿੱਚ learn ਅਤੇ random ਦੋਨਾਂ ਕਮਾਂਡਾਂ ਦੀ ਵਰਤੋ ਕਰਦੇ ਹਾਂ । |
05:39 | ਮੈਂ ਐਡੀਟਰ ਵਿਚੋਂ ਮੌਜੂਦਾ ਕੋਡ ਮਿਟਾ ਦੇਵਾਂਗਾ, ਕੈਨਵਾਸ ਸਾਫ਼ ਕਰਨ ਲਈ clear ਕਮਾਂਡ ਟਾਈਪ ਕਰਕੇ ਕੋਡ ਚਲਾਵਾਂਗਾ । |
05:48 | ਟੈਕਸਟ ਐਡੀਟਰ ਵਿੱਚ ਮੇਰੇ ਕੋਲ ਪਹਿਲਾਂ ਤੋਂ ਹੀ ਇੱਕ ਪ੍ਰੋਗਰਾਮ ਹੈ। |
05:52 | ਹੁਣ ਮੈਂ ਕੋਡ ਸਮਝਾਉਂਦਾ ਹਾਂ। |
05:55 | “reset” ਕਮਾਂਡ Turtle ਨੂੰ ਡਿਫਾਲਟ ਪੋਜਿਸ਼ਨ ਵਿੱਚ ਸੈਟ ਕਰਦਾ ਹੈ। |
06:00 | canvassize 300, 300 ਕੈਨਵਾਸ ਦੀ ਚੋੜਾਈ ਅਤੇ ਉਚਾਈ ਨੂੰ 300 pixels ਵਿੱਚ ਸੈਟ ਕਰਦਾ ਹੈ । |
06:09 | $ R, $ G, ਅਤੇ $ B ਤਿੰਨ ਵੇਰਿਏਬਲਸ ਹਨ, ਜਿੰਨ੍ਹਾਂ ਵਿੱਚ ਮੈਂ 0 ਅਤੇ 255 ਦੇ ਵਿਚਕਾਰ ਰੇਂਡਮ ਵੈਲਿਊਜ ਨਿਰਧਾਰਿਤ ਕਰ ਰਿਹਾ ਹਾਂ । |
06:19 | canvascolor $ R, $ G, ਅਤੇ $ B ਕਮਾਂਡ ਵਿੱਚ , |
06:23 | ਪਿਛਲੇ ਸਟੈਪ ਵਿੱਚ ਲਾਲ-ਹਰਾ-ਨੀਲਾ ਸੰਯੋਜਨ ਵੇਰਿਏਬਲ ਆਰ, ਜੀ ਅਤੇ ਬੀ ਨੂੰ ਨਿਰਧਾਰਿਤ ਕੀਤੀਆਂ ਵੈਲਿਊਜ ਨਾਲ ਬਦਲਿਆ ਗਿਆ ਹੈ । |
06:34 | ਕੈਨਵਾਸ ਰੰਗ ਰੇਂਡਮਲੀ ਸੈਟ ਹੁੰਦਾ ਹੈ, ਜਦੋਂ ਇਹ ਕਮਾਂਡ ਨਿਸ਼ਪਾਦਿਤ ਹੁੰਦੀ ਹੈ । |
06:41 | $ red, $ blue, $ green ਵੇਰਿਏਬਲਸ ਦੇ ਹੋਰ ਸੈਟ ਹਨ । |
06:45 | ਜਿਸ ਵਿੱਚ ਰੈਂਡਮ ਵੇਲਿਊਜ 0 ਅਤੇ 255 ਦੇ ਵਿਚਕਾਰ ਰੈਂਡਮ ਤੌਰ ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ । |
06:53 | pencolor $ red, $ blue ਅਤੇ $ green ਲਾਲ-ਨੀਲਾ-ਹਰਾ ਸੰਯੋਜਨ ਵੇਲਿਊਜ ਵੇਰਿਏਬਲਸ ਨਾਲ ਬਦਲੀਆਂ ਜਾਂਦੀਆਂ ਹਨ। |
07:02 | $ red, $ green ਅਤੇ $ blue ਜਿਨ੍ਹਾਂ ਵਿੱਚ ਰੇਂਡਮ ਵੇਲਿਊਜ ਪਿਛਲੇ ਸਟੈਪ ਵਿਚ ਨਿਰਧਾਰਿਤ ਕੀਤੀਆਂ ਗਈਆਂ ਸਨ। |
07:10 | ਪੇਨ ਦਾ ਰੰਗ ਵੀ ਰੈਂਡਮ ਤੌਰ ਤੇ ਸੈਟ ਹੁੰਦਾ ਹੈ ਜਦੋਂ ਕਮਾਂਡ ਨਿਸ਼ਪਾਦਿਤ ਹੁੰਦੀ ਹੈ । |
07:18 | penwidth 2 ਪੇਨ ਦੀ ਚੋੜਾਈ 2 pixels ਵਿੱਚ ਸੈਟ ਕਰਦਾ ਹੈ । |
07:25 | ਅੱਗੇ ਮੈਂ ਇੱਕ ਚੱਕਰ ਬਣਾਉਣਾ ਸਿੱਖਣ ਲਈ ਕੋਡ ਐਂਟਰ ਕੀਤਾ ਹੈ । |
07:30 | ਇੱਥੇ $ x ਚੱਕਰ ਦਾ ਆਕਾਰ ਦਰਸਾਉਂਦਾ ਹੈ। |
07:35 | repeat ਕਮਾਂਡ ਤੋਂ ਬਾਅਦ ਕਰਲੀ ਬਰੈਕੇਟਸ ਵਿੱਚ ਕੋਡ ਚੱਕਰ ਬਣਾਉਂਦਾ ਹੈ । |
07:43 | ਕਮਾਂਡਾਂ ਦਾ ਅਗਲਾ ਸੈਟ ਹੈ go ਕਮਾਂਡ ਤੋਂ ਬਾਅਦ circle ਕਮਾਂਡ ਨਿਰਧਾਰਿਤ ਆਕਾਰਾਂ ਦੇ ਨਾਲ ਚੱਕਰ ਬਣਾਉਂਦੀ ਹੈ । |
07:54 | ਉਦਾਹਰਣ ਦੇ ਲਈ: circle with size 5, 5 ਆਕਾਰ ਦੇ ਨਾਲ |
08:01 | ਕਮਾਂਡ ਵਿੱਚ X ਅਤੇ Y ਪੋਜਿਸ਼ਨ ਉੱਤੇ ਨਿਰਧਾਰਿਤ ਨਿਰਦੇਸ਼ਾਂਕ ਉੱਤੇ ਚੱਕਰ ਬਣਾਉਂਦਾ ਹੈ, go ਕਮਾਂਡ ਵਿੱਚ। |
08:09 | ਹਰ ਇੱਕ ਚੱਕਰ ਦੇ ਲਈ, ਮੈਂ ਕੈਨਵਾਸ ਉੱਤੇ ਭਿੰਨ ਪੋਜਿਸ਼ਨ ਨੂੰ ਨਿਰਧਾਰਿਤ ਕੀਤਾ ਹੈ। |
08:16 | ਮੈਂ ਟੈਕਸਟ ਐਡੀਟਰ ਵਿਚੋਂ ਕੋਡ ਕਾਪੀ ਕਰਕੇ ਉਸਨੂੰ KTurtle ਐਡੀਟਰ ਵਿੱਚ ਪੇਸਟ ਕਰਾਂਗਾ। |
08:23 | ਟਿਊਟੋਰਿਅਲ ਨੂੰ ਰੋਕੋ ਅਤੇ ਆਪਣੇ KTurtle ਐਡੀਟਰ ਵਿੱਚ ਪ੍ਰੋਗਰਾਮ ਟਾਈਪ ਕਰੋ । |
08:29 | ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਿਊਟੋਰਿਅਲ ਦੁਬਾਰਾ ਸ਼ੁਰੂ ਕਰੋ। |
08:33 | ਮੈਂ ਇਸ ਕੋਡ ਨੂੰ Fullspeed ਵਿੱਚ ਚਲਾਵਾਂਗਾ। |
08:37 | ਤ੍ਸੁਈੰ Run’’’ ਆਪਸ਼ਨ ਵਿੱਚ ਨਿਰਧਾਰਿਤ ਕਿਸੇ ਵੀ ਰਫ਼ਤਾਰ ਵਿੱਚ ਇਸ ਕੋਡ ਨੂੰ ਚਲਾ ਸਕਦੇ ਹੋ। |
08:43 | ਮੈਂ ਇਹ ਕੋਡ ਕਈ ਵਾਰ ਚਲਾਵਾਂਗਾ। |
08:46 | ਤੁਸੀ pen color ਅਤੇ canvas color ਦੀਆਂ ਰੈਂਡਮ ਤੌਰ ਤੇ ਸੈਟ ਵੈਲਿਊਜ ਵਿੱਚ ਅੰਤਰ ਵੇਖ ਸਕਦੇ ਹੋ । |
08:54 | ਹਰ ਇੱਕ ਨਿਸ਼ਪਾਦਨ ਵਿੱਚ ਪੇਨ ਅਤੇ ਕੈਨਵਾਸ ਦੇ ਰੰਗ ਵਿੱਚ ਹੋਏ ਬਦਲਾਵ ਨੋਟ ਕਰੋ । |
09:01 | ਤੁਸੀ ਜਿੰਨੀ ਵਾਰ ਚਾਹੋ, ਓਨੀ ਵਾਰ ਕੋਡ ਚਲਾ ਸਕਦੇ ਹੋ ਅਤੇ ਪੇਨ ਅਤੇ ਕੈਨਵਾਸ ਦੀਆਂ ਰੈਂਡਮ ਤੌਰ ਤੇ ਸੈਟ ਵੈਲਿਊਜ ਦੇ ਬਦਲਾਵ ਨੋਟ ਕਰ ਸਕਦੇ ਹੋ। |
09:15 | ਇਸ ਦੇ ਨਾਲ ਅਸੀ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂ । |
09:20 | ਸੰਖੇਪ ਵਿੱਚ... |
09:22 | ਇਸ ਟਿਊਟੋਰਿਅਲ ਵਿੱਚ, ਅਸੀਂ “learn” ਕਮਾਂਡ ਅਤੇ “random” ਕਮਾਂਡ ਦੇ ਬਾਰੇ ਵਿੱਚ ਸਿੱਖਿਆ । |
09:30 | ਹੱਲ ਕਰਨ ਲਈ ਇੱਕ ਅਸਾਇਨਮੈਂਟ ਦੇ ਰੂਪ ਵਿੱਚ, |
09:32 | learn ਕਮਾਂਡ ਦੀ ਵਰਤੋ ਕਰਕੇ, ਆਪਣੇ ਕੈਨਵਾਸ ਦੇ ਚਾਰਾਂ ਕੋਨਿਆਂ ਉੱਤੇ ਪੰਚਭੁਜ ( pentagon ) , ਵਰਗ ( square ) , ਚਤੁਰਭੁਜ ( rectangle ) , ਸ਼ਟਭੁਜ ਬਣਾਓ l |
09:45 | ਅਤੇ ਕੈਨਵਾਸ ਦੇ ਵਿਚਕਾਰ ਵਿੱਚ ਇੱਕ ਚੱਕਰ ਬਣਾਓ । |
09:49 | “random” ਕਮਾਂਡ ਦੀ ਵਰਤੋ ਕਰਕੇ ਵੱਖਰਾ ਰੰਗ ਤਿਆਰ ਕਰੋ ਅਤੇ |
09:55 | ਆਪਣੇ ਜਿਆਮਿਤੀਏ ਆਕਾਰ ਅਤੇ ਕੈਨਵਾਸ ਨੂੰ ਕਸਟਮਾਇਜ ਕਰੋ । |
10:00 | ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http://spoken-tutorial.org/What_is_a_Spoken-Tutorial. |
10:04 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । |
10:08 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
10:13 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ. |
10:15 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
10:19 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
10:22 | ਜਿਆਦਾ ਜਾਣਕਾਰੀ ਲਈ contact@spoken-tutorial.org ਉੱਤੇ ਲਿਖੋ। |
10:29 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
10:33 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ” ਥਰੂ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ। |
10:40 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro |
10:46 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈl ਆਈ.ਆਈ.ਟੀ ਬੌਂਬੇ ਵਲੋਂ ਹੁਣ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। |
10:50 | ਸਾਡੇ ਨਾਲ ਜੁੜਨ ਲਈ ਧੰਨਵਾਦ। |