KTurtle/C3/Special-Commands-in-KTurtle/Punjabi

From Script | Spoken-Tutorial
Jump to: navigation, search
Time Narration
00:01 KTurtle ਦੇ Special Commands ਦੇ ਇਸ ਟਿਊਟੋਰਿਅਲ ਉੱਤੇ ਤੁਹਾਡਾ ਸਵਾਗਤ ਹੈ।
00:08 ਇਸ ਟਿਊਟੋਰਿਅਲ ਵਿੱਚ, ਅਸੀ “learn” ਕਮਾਂਡ ਅਤੇ “random” ਕਮਾਂਡ ਦੇ ਬਾਰੇ ਵਿੱਚ ਸਿਖਾਂਗੇ।
00:15 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਉਬੰਟੁ ਲਿਨਕਸ OS ਵਰਜਨ 12.04 ਅਤੇ KTurtle ਵਰਜਨ 0.8.1 ਬੀਟਾ ਦੀ ਵਰਤੋ ਕਰ ਰਿਹਾ ਹਾਂ।
00:28 ਮੈਂ ਮੰਨਦਾ ਹਾਂ, ਕਿ ਤੁਹਾਨੂੰ KTurtle ਦੇ ਕਾਰਜ ਦੀ ਬੁਨਿਆਦੀ ਜਾਣਕਾਰੀ ਹੈ।
00:33 ਜੇਕਰ ਨਹੀਂ, ਤਾਂ ਸਬੰਧਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ http://spoken-tutorial.org ਵੇਖੋ।
00:39 ਇੱਕ ਨਵੀਂ KTurtle ਐਪਲੀਕੇਸ਼ਨ ਖੋਲੋ।
00:42 Dash home ਉੱਤੇ ਕਲਿਕ ਕਰੋ।
00:44 ਸਰਚ ਬਾਰ ਵਿੱਚ, KTurtle ਟਾਈਪ ਕਰੋ।
00:47 KTurtle ਆਇਕਨ ਉੱਤੇ ਕਲਿਕ ਕਰੋ।
00:50 ਪਹਿਲਾਂ “learn”ਕਮਾਂਡ ਵੇਖਦੇ ਹਾਂ।
00:53 ”learn” ਇੱਕ ਵਿਸ਼ੇਸ਼ ਕਮਾਂਡ ਹੈ, ਜਿਸਦੀ ਵਰਤੋ ਆਪਣੀਆਂ ਨਿੱਜੀ ਕਮਾਂਡਾਂ ਬਣਾਉਣ ਲਈ ਕੀਤੀ ਜਾਂਦੀ ਹੈ।
01:01 learn ਕਮਾਂਡ ਇਨਪੁੱਟ ਲੈ ਕੇ ਆਉਟਪੁਟ ਦਿੰਦੀ ਹੈ।
01:05 ਵੇਖਦੇ ਹਾਂ ਕਿ ਨਵੀਂ ਕਮਾਂਡ ਕਿਵੇਂ ਤਿਆਰ ਕੀਤੀ ਜਾਂਦੀ ਹੈ ।
01:10 ਚਲੋ ਮੈਂ ਸਪੱਸ਼ਟ ਦੇਖਣ ਲਈ ਪ੍ਰੋਗਰਾਮ ਟੈਕਸਟ ਜੂਮ ਕਰਦਾ ਹਾਂ।
01:14 square ਬਣਾਉਣ ਲਈ editor ਵਿੱਚ ਕੋਡ ਟਾਈਪ ਕਰੋ ।
01:19 ਕਰਲੀ ਬਰੈਕੇਟਸ ਵਿੱਚ repeat 4
  {  
        forward 10   turnleft 90  } 
01:31 ਇੱਥੇ ਨੰਬਰ 10 square ਦੀ ਇੱਕ ਭੁਜਾ ਦੀ ਲੰਬਾਈ ਨਿਰਧਾਰਿਤ ਕਰਦਾ ਹੈ ।
01:37 ਹੁਣ learn ਕਮਾਂਡ ਦੀ ਵਰਤੋ ਕਰਕੇ square ਬਣਾਉਣ ਲਈ ਸ਼ਾਮਿਲ ਕਮਾਂਡਾਂ ਬਾਰੇ ਸਿਖਦੇ ਹਾਂ।
01:45 ਅਸੀ square ਬਣਾਉਣ ਵਾਲੀਆਂ ਕਮਾਂਡਾਂ ਦੇ ਇਸ ਸੈਟ ਦਾ ਨਾਮ square ਰੱਖਾਂਗੇ।
01:50 ਜੋ ਕਮਾਂਡ ਸਿਖਣੀ ਹੈ ਉਸਦੇ ਨਾਮ ਤੋਂ ਬਾਅਦ learn ਕਮਾਂਡ ਹੈ, ਅਜਿਹੀ ਹਾਲਤ ਵਿੱਚ ਉਹ square ਹੈ।
01:59 ਹੇਠਾਂ ਦਿੱਤਾ ਕੋਡ ਟਾਈਪ ਕਰੋ।
02:02 learn space square space $ x
02:10 ਕਰਲੀ ਬਰੈਕੇਟਸ ਜੋੜੋ।
02:13 10 ਨੂੰ $ x ਨਾਲ ਬਦਲੋ।
02:19 ਨਵੀਂ ਕਮਾਂਡ ਜਿਸਨੂੰ ਅਸੀਂ ਪਰਿਭਾਸ਼ਿਤ ਕੀਤਾ ਹੈ square ਹੈ ।
02:23 square ਦਾ ਸਾਇਜ ਸੈਟ ਕਰਨ ਲਈ square ਇੱਕ ਇਨਪੁਟ ਆਰਗਿਉਮੈਂਟ $ x ਲੈਂਦਾ ਹੈ ।
02:31 ਧਿਆਨ ਦਿਓ, ਕਿ ਜਦੋਂ ਤੁਸੀ ਇਹ ਕੋਡ ਚਲਾਉਂਦੇ ਹੋ, square ਕੋਈ ਵੀ ਆਉਟਪੁਟ ਨਹੀਂ ਦਿੰਦਾ।
02:37 learn ਕਮਾਂਡ ਹੋਰ ਕਮਾਂਡ square ਨੂੰ ਸਿਖ ਰਹੀ ਹੈ, ਜਿਸਦੀ ਉਹ ਬਾਅਦ ਵਿੱਚ ਵਰਤੋ ਕਰੇਗੀ ।
02:43 square ਕਮਾਂਡ ਹੁਣ ਕੋਡ ਦੇ ਬਾਕੀ ਹਿੱਸੀਆਂ ਵਿੱਚ ਹੁਣ ਸਧਾਰਣ ਕਮਾਂਡ ਦੀ ਤਰ੍ਹਾਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ ।
02:51 ਮੈਂ ਇੱਥੇ ਕੁੱਝ ਹੋਰ ਲਾਈਨਾਂ ਜੋੜਦਾ ਹਾਂ ।
02:54 ਟਾਈਪ ਕਰੋ

go 200 , 200 square 100

03:04 square 100 ਕਮਾਂਡ ਦੀ ਵਰਤੋ ਕਰਕੇ Turtle 100 ਆਯਾਮ ਦਾ square ਬਣਾਉਂਦੀ ਹੈ ।
03:11 ਹੁਣ ਕੋਡ ਚਲਾਓ।
03:13 Turtle ਕੈਨਵਾਸ ਉੱਤੇ square ਬਣਾਉਂਦਾ ਹੈ ।
03:17 ਹੁਣ 100 ਨੂੰ 50 ਨਾਲ ਬਦਲੋ ।
03:22 ਦੁਬਾਰਾ ਚਲਾਓ ।
03:23 Turtle 50 ਆਯਾਮ ਦਾ ਇੱਕ ਹੋਰ square ਬਣਾਉਂਦਾ ਹੈ ।
03:28 ਕਿਰਪਾ ਕਰਕੇ ਧਿਆਨ ਦਿਓ, ਕਿ ਇਸ ਕਮਾਂਡ ਦੀ ਵਰਤੋ ਇਸ ਪ੍ਰੋਗਰਾਮ ਦੇ ਦਾਇਰੇ ਵਿੱਚ ਹੀ ਕੀਤੀ ਜਾ ਸਕਦੀ ਹੈ ।
03:35 ਮੈਂ ਐਡੀਟਰ ਵਿਚੋਂ ਮੌਜੂਦਾ ਕੋਡ ਮਿਟਾਵਾਂਗਾ।
03:38 “clear” ਕਮਾਂਡ ਟਾਈਪ ਕਰੀਏ ਅਤੇ ਕੈਨਵਾਸ ਕਲਿਅਰ ਕਰਨ ਲਈ ਚਲਾਓ।
03:44 ਅੱਗੇ ਅਸੀ “random” ਕਮਾਂਡ ਦੇ ਬਾਰੇ ਵਿੱਚ ਸਿਖਾਂਗੇ।
03:48 random ਕਮਾਂਡ ਇਨਪੁਟ ਲੈਂਦੀ ਹੈ ਅਤੇ ਆਉਟਪੁਟ ਦਿੰਦੀ ਹੈ ।
03:52 random ਕਮਾਂਡ ਲਈ ਸਿੰਟੈਕਸ “random X, Y” ਹੈ ।
03:57 ਜਿੱਥੇ X ਅਤੇ Y ਦੋ ਇਨਪੁਟਸ ਹਨ।
04:01 X ਹੇਠਲਾ ਆਉਟਪੁਟ ਅਤੇ Y ਅਧਿਕਤਮ ਆਉਟਪੁਟ ਨਿਰਧਾਰਿਤ ਕਰਦਾ ਹੈ।
04:07 ਆਉਟਪੁਟ ਰੈਂਡਮ ਤੌਰ ਤੇ X ਅਤੇ Y ਦੇ ਵਿੱਚ ਚੁਣੀ ਗਿਣਤੀ ਹੈ ।
04:13 ਐਪਲੀਕੇਸ਼ਨ ਵਿੱਚ ਵਰਤੋ ਲਈ “random” ਕਮਾਂਡ ਪਾਉਂਦੇ ਹਾਂ ।
04:18 ਮੇਰੇ ਟੈਕਸਟ ਐਡੀਟਰ ਵਿੱਚ ਪਹਿਲਾਂ ਤੋਂ ਹੀ ਇੱਕ ਕੋਡ ਹੈ ।
04:22 ਮੈਂ ਕੋਡ ਸਮਝਾਉਂਦਾ ਹਾਂ।
04:24 “reset” ਕਮਾਂਡ Turtle ਨੂੰ ਡਿਫਾਲਟ ਪੋਜੀਸ਼ਨ ਵਿੱਚ ਸੈਟ ਕਰਦੀ ਹੈ।
04:29 ਇੱਥੇ, ਕਮਾਂਡ random 1, 20 ਇੱਕ ਨੰਬਰ ਨੂੰ ਚੁਣਦੀ ਹੈ ਜੋ 1 ਕੇ ਬਰਾਬਰ ਜਾਂ ਵੱਡਾ ਹੈ ਅਤੇ 20 ਦੇ ਬਰਾਬਰ ਜਾਂ ਵੱਡਾ ਹੈ ਅਤੇ ਇਸਨੂੰ ਵੇਰਿਏਬਲ x ਨੂੰ ਆਸਿਨ ਕਰਦੀ ਹੈ।
04:44 repeat ਕਮਾਂਡ ਅਤੇ ਕਰਲੀ ਬਰੈਕਿਟਸ ਵਿੱਚ ਕਮਾਂਡਾਂ ਇੱਕ ਚੱਕਰ ਬਣਾਉਂਦੀਆਂ ਹਨ।
04:51 ਮੈਂ ਟੈਕਸਟ ਐਡੀਟਰ ਵਿਚੋਂ ਕੋਡ ਕਾਪੀ ਕਰਕੇ ਉਸਨੂੰ KTurtle ਦੇ ਐਡੀਟਰ ਵਿੱਚ ਪੇਸਟ ਕਰਾਂਗਾ।
04:58 ਟਿਊਟੋਰਿਅਲ ਨੂੰ ਰੋਕੋ ਅਤੇ ਆਪਣੇ KTurtle ਐਡੀਟਰ ਵਿੱਚ ਪ੍ਰੋਗਰਾਮ ਟਾਈਪ ਕਰੋ।
05:03 ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਿਊਟੋਰਿਅਲ ਦੁਬਾਰਾ ਸ਼ੁਰੂ ਕਰੋ।
05:08 ਜਦੋਂ ਅਸੀ ਕੋਡ ਚਲਾਉਂਦੇ ਹਾਂ,
05:10 Turtle ਕੈਨਵਾਸ ਉੱਤੇ 1 ਅਤੇ 20 ਦਰਮਿਆਨ ਦੇ ਅਰਧ-ਵਿਆਸ ਦੇ ਨਾਲ ਇੱਕ ਚੱਕਰ ਬਣਾਉਂਦਾ ਹੈ ।
05:16 ਇਸ ਕੋਡ ਨੂੰ ਕਈ ਵਾਰ ਚਲਾਉਂਦੇ ਹਾਂ ।
05:20 ਤੁਸੀ ਵੇਖ ਸਕਦੇ ਹੋ ਕਿ ਹਰ ਵਾਰ ਵੱਖਰੇ ਆਕਾਰ ਦੇ ਚੱਕਰ ਬਣਦੇ ਹਨ ।
05:26 ਹਰ ਸਮੇਂ ਜਦੋਂ ਵੀ ਤੁਸੀ ਇਸ ਕੋਡ ਨੂੰ ਚਲਾਉਂਦੇ ਹੋ, ਕੈਨਵਾਸ ਉੱਤੇ ਵੱਖ-ਵੱਖ ਤਰਿਜਾ ਦਾ ਚੱਕਰ ਬਣਦਾ ਹੈ ।
05:33 ਹੁਣ ਉਦਾਹਰਣ ਵਿੱਚ learn ਅਤੇ random ਦੋਨਾਂ ਕਮਾਂਡਾਂ ਦੀ ਵਰਤੋ ਕਰਦੇ ਹਾਂ ।
05:39 ਮੈਂ ਐਡੀਟਰ ਵਿਚੋਂ ਮੌਜੂਦਾ ਕੋਡ ਮਿਟਾ ਦੇਵਾਂਗਾ, ਕੈਨਵਾਸ ਸਾਫ਼ ਕਰਨ ਲਈ clear ਕਮਾਂਡ ਟਾਈਪ ਕਰਕੇ ਕੋਡ ਚਲਾਵਾਂਗਾ ।
05:48 ਟੈਕਸਟ ਐਡੀਟਰ ਵਿੱਚ ਮੇਰੇ ਕੋਲ ਪਹਿਲਾਂ ਤੋਂ ਹੀ ਇੱਕ ਪ੍ਰੋਗਰਾਮ ਹੈ।
05:52 ਹੁਣ ਮੈਂ ਕੋਡ ਸਮਝਾਉਂਦਾ ਹਾਂ।
05:55 “reset” ਕਮਾਂਡ Turtle ਨੂੰ ਡਿਫਾਲਟ ਪੋਜਿਸ਼ਨ ਵਿੱਚ ਸੈਟ ਕਰਦਾ ਹੈ।
06:00 canvassize 300, 300 ਕੈਨਵਾਸ ਦੀ ਚੋੜਾਈ ਅਤੇ ਉਚਾਈ ਨੂੰ 300 pixels ਵਿੱਚ ਸੈਟ ਕਰਦਾ ਹੈ ।
06:09 $ R, $ G, ਅਤੇ $ B ਤਿੰਨ ਵੇਰਿਏਬਲਸ ਹਨ, ਜਿੰਨ੍ਹਾਂ ਵਿੱਚ ਮੈਂ 0 ਅਤੇ 255 ਦੇ ਵਿਚਕਾਰ ਰੇਂਡਮ ਵੈਲਿਊਜ ਨਿਰਧਾਰਿਤ ਕਰ ਰਿਹਾ ਹਾਂ ।
06:19 canvascolor $ R, $ G, ਅਤੇ $ B ਕਮਾਂਡ ਵਿੱਚ ,
06:23 ਪਿਛਲੇ ਸਟੈਪ ਵਿੱਚ ਲਾਲ-ਹਰਾ-ਨੀਲਾ ਸੰਯੋਜਨ ਵੇਰਿਏਬਲ ਆਰ, ਜੀ ਅਤੇ ਬੀ ਨੂੰ ਨਿਰਧਾਰਿਤ ਕੀਤੀਆਂ ਵੈਲਿਊਜ ਨਾਲ ਬਦਲਿਆ ਗਿਆ ਹੈ ।
06:34 ਕੈਨਵਾਸ ਰੰਗ ਰੇਂਡਮਲੀ ਸੈਟ ਹੁੰਦਾ ਹੈ, ਜਦੋਂ ਇਹ ਕਮਾਂਡ ਨਿਸ਼ਪਾਦਿਤ ਹੁੰਦੀ ਹੈ ।
06:41 $ red, $ blue, $ green ਵੇਰਿਏਬਲਸ ਦੇ ਹੋਰ ਸੈਟ ਹਨ ।
06:45 ਜਿਸ ਵਿੱਚ ਰੈਂਡਮ ਵੇਲਿਊਜ 0 ਅਤੇ 255 ਦੇ ਵਿਚਕਾਰ ਰੈਂਡਮ ਤੌਰ ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ ।
06:53 pencolor $ red, $ blue ਅਤੇ $ green ਲਾਲ-ਨੀਲਾ-ਹਰਾ ਸੰਯੋਜਨ ਵੇਲਿਊਜ ਵੇਰਿਏਬਲਸ ਨਾਲ ਬਦਲੀਆਂ ਜਾਂਦੀਆਂ ਹਨ।
07:02 $ red, $ green ਅਤੇ $ blue ਜਿਨ੍ਹਾਂ ਵਿੱਚ ਰੇਂਡਮ ਵੇਲਿਊਜ ਪਿਛਲੇ ਸਟੈਪ ਵਿਚ ਨਿਰਧਾਰਿਤ ਕੀਤੀਆਂ ਗਈਆਂ ਸਨ।
07:10 ਪੇਨ ਦਾ ਰੰਗ ਵੀ ਰੈਂਡਮ ਤੌਰ ਤੇ ਸੈਟ ਹੁੰਦਾ ਹੈ ਜਦੋਂ ਕਮਾਂਡ ਨਿਸ਼ਪਾਦਿਤ ਹੁੰਦੀ ਹੈ ।
07:18 penwidth 2 ਪੇਨ ਦੀ ਚੋੜਾਈ 2 pixels ਵਿੱਚ ਸੈਟ ਕਰਦਾ ਹੈ ।
07:25 ਅੱਗੇ ਮੈਂ ਇੱਕ ਚੱਕਰ ਬਣਾਉਣਾ ਸਿੱਖਣ ਲਈ ਕੋਡ ਐਂਟਰ ਕੀਤਾ ਹੈ ।
07:30 ਇੱਥੇ $ x ਚੱਕਰ ਦਾ ਆਕਾਰ ਦਰਸਾਉਂਦਾ ਹੈ।
07:35 repeat ਕਮਾਂਡ ਤੋਂ ਬਾਅਦ ਕਰਲੀ ਬਰੈਕੇਟਸ ਵਿੱਚ ਕੋਡ ਚੱਕਰ ਬਣਾਉਂਦਾ ਹੈ ।
07:43 ਕਮਾਂਡਾਂ ਦਾ ਅਗਲਾ ਸੈਟ ਹੈ go ਕਮਾਂਡ ਤੋਂ ਬਾਅਦ circle ਕਮਾਂਡ ਨਿਰਧਾਰਿਤ ਆਕਾਰਾਂ ਦੇ ਨਾਲ ਚੱਕਰ ਬਣਾਉਂਦੀ ਹੈ ।
07:54 ਉਦਾਹਰਣ ਦੇ ਲਈ: circle with size 5, 5 ਆਕਾਰ ਦੇ ਨਾਲ
08:01 ਕਮਾਂਡ ਵਿੱਚ X ਅਤੇ Y ਪੋਜਿਸ਼ਨ ਉੱਤੇ ਨਿਰਧਾਰਿਤ ਨਿਰਦੇਸ਼ਾਂਕ ਉੱਤੇ ਚੱਕਰ ਬਣਾਉਂਦਾ ਹੈ, go ਕਮਾਂਡ ਵਿੱਚ।
08:09 ਹਰ ਇੱਕ ਚੱਕਰ ਦੇ ਲਈ, ਮੈਂ ਕੈਨਵਾਸ ਉੱਤੇ ਭਿੰਨ ਪੋਜਿਸ਼ਨ ਨੂੰ ਨਿਰਧਾਰਿਤ ਕੀਤਾ ਹੈ।
08:16 ਮੈਂ ਟੈਕਸਟ ਐਡੀਟਰ ਵਿਚੋਂ ਕੋਡ ਕਾਪੀ ਕਰਕੇ ਉਸਨੂੰ KTurtle ਐਡੀਟਰ ਵਿੱਚ ਪੇਸਟ ਕਰਾਂਗਾ।
08:23 ਟਿਊਟੋਰਿਅਲ ਨੂੰ ਰੋਕੋ ਅਤੇ ਆਪਣੇ KTurtle ਐਡੀਟਰ ਵਿੱਚ ਪ੍ਰੋਗਰਾਮ ਟਾਈਪ ਕਰੋ ।
08:29 ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਿਊਟੋਰਿਅਲ ਦੁਬਾਰਾ ਸ਼ੁਰੂ ਕਰੋ।
08:33 ਮੈਂ ਇਸ ਕੋਡ ਨੂੰ Fullspeed ਵਿੱਚ ਚਲਾਵਾਂਗਾ।
08:37 ਤ੍ਸੁਈੰ Run’’’ ਆਪਸ਼ਨ ਵਿੱਚ ਨਿਰਧਾਰਿਤ ਕਿਸੇ ਵੀ ਰਫ਼ਤਾਰ ਵਿੱਚ ਇਸ ਕੋਡ ਨੂੰ ਚਲਾ ਸਕਦੇ ਹੋ।
08:43 ਮੈਂ ਇਹ ਕੋਡ ਕਈ ਵਾਰ ਚਲਾਵਾਂਗਾ।
08:46 ਤੁਸੀ pen color ਅਤੇ canvas color ਦੀਆਂ ਰੈਂਡਮ ਤੌਰ ਤੇ ਸੈਟ ਵੈਲਿਊਜ ਵਿੱਚ ਅੰਤਰ ਵੇਖ ਸਕਦੇ ਹੋ ।
08:54 ਹਰ ਇੱਕ ਨਿਸ਼ਪਾਦਨ ਵਿੱਚ ਪੇਨ ਅਤੇ ਕੈਨਵਾਸ ਦੇ ਰੰਗ ਵਿੱਚ ਹੋਏ ਬਦਲਾਵ ਨੋਟ ਕਰੋ ।
09:01 ਤੁਸੀ ਜਿੰਨੀ ਵਾਰ ਚਾਹੋ, ਓਨੀ ਵਾਰ ਕੋਡ ਚਲਾ ਸਕਦੇ ਹੋ ਅਤੇ ਪੇਨ ਅਤੇ ਕੈਨਵਾਸ ਦੀਆਂ ਰੈਂਡਮ ਤੌਰ ਤੇ ਸੈਟ ਵੈਲਿਊਜ ਦੇ ਬਦਲਾਵ ਨੋਟ ਕਰ ਸਕਦੇ ਹੋ।
09:15 ਇਸ ਦੇ ਨਾਲ ਅਸੀ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂ ।
09:20 ਸੰਖੇਪ ਵਿੱਚ...
09:22 ਇਸ ਟਿਊਟੋਰਿਅਲ ਵਿੱਚ, ਅਸੀਂ “learn” ਕਮਾਂਡ ਅਤੇ “random” ਕਮਾਂਡ ਦੇ ਬਾਰੇ ਵਿੱਚ ਸਿੱਖਿਆ ।
09:30 ਹੱਲ ਕਰਨ ਲਈ ਇੱਕ ਅਸਾਇਨਮੈਂਟ ਦੇ ਰੂਪ ਵਿੱਚ,
09:32 learn ਕਮਾਂਡ ਦੀ ਵਰਤੋ ਕਰਕੇ, ਆਪਣੇ ਕੈਨਵਾਸ ਦੇ ਚਾਰਾਂ ਕੋਨਿਆਂ ਉੱਤੇ ਪੰਚਭੁਜ ( pentagon ) , ਵਰਗ ( square ) , ਚਤੁਰਭੁਜ ( rectangle ) , ਸ਼ਟਭੁਜ ਬਣਾਓ l
09:45 ਅਤੇ ਕੈਨਵਾਸ ਦੇ ਵਿਚਕਾਰ ਵਿੱਚ ਇੱਕ ਚੱਕਰ ਬਣਾਓ ।
09:49 “random” ਕਮਾਂਡ ਦੀ ਵਰਤੋ ਕਰਕੇ ਵੱਖਰਾ ਰੰਗ ਤਿਆਰ ਕਰੋ ਅਤੇ
09:55 ਆਪਣੇ ਜਿਆਮਿਤੀਏ ਆਕਾਰ ਅਤੇ ਕੈਨਵਾਸ ਨੂੰ ਕਸਟਮਾਇਜ ਕਰੋ ।
10:00 ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http://spoken-tutorial.org/What_is_a_Spoken-Tutorial.
10:04 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
10:08 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
10:13 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ.
10:15 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
10:19 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
10:22 ਜਿਆਦਾ ਜਾਣਕਾਰੀ ਲਈ contact@spoken-tutorial.org ਉੱਤੇ ਲਿਖੋ।
10:29 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
10:33 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ” ਥਰੂ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ।
10:40 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
10:46 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈl ਆਈ.ਆਈ.ਟੀ ਬੌਂਬੇ ਵਲੋਂ ਹੁਣ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ।
10:50 ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet