Jmol-Application/C2/Introduction-to-Jmol-Application/Punjabi

From Script | Spoken-Tutorial
Revision as of 22:20, 19 April 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸੱਤ ਸ਼੍ਰੀ ਅਕਾਲl
00:02 Jmol ਐਪਲੀਕੇਸ਼ਨ ਦੀ ਜਾਣ ਪਹਿਚਾਣ ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ, ਮੈਂ Jmol ਐਪਲੀਕੇਸ਼ਨ ਵਿੰਡੋ ਅਤੇ ਕੁੱਝ ਬੇਸਿਕ ਆਪਰੇਸ਼ਨਾ ਦੇ ਬਾਰੇ ਵਿੱਚ ਸੰਖਿਪਤ ਵਿੱਚ ਸਮਝਾਵਾਂਗਾ।
00:16 ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
00:18 *ਮੈਨਿਊ ਬਾਰ, ਟੂਲ ਬਾਰ, ਅਤੇ Jmol ਪੈਨਲ।
00:22 *Jmol ਪੈਨਲ ਦੇ ਆਕਾਰ ਨੂੰ ਕਿਵੇਂ ਬਦਲਣਾ ਹੈ:
00:25 * ਇੱਕੋ ਜਿਹੇ ਜੈਵਿਕ ਅਣੂਵਾਂ ਦੇ ਮਾਡਲਾਂ ਨੂੰ ਬਣਾਉਣਾ ।
00:28 * ਹਾਇਡਰੋਜਨ ਨੂੰ ਮਿਥਾਇਲ ਗਰੁਪ ਵਿਚ ਬਦਲਕੇ ਸੂਖਮ ਬਣਾਉਣਾ ।
00:34 ਅਸੀ ਇਹ ਵੀ ਸਿਖਾਂਗੇ
00:36 * ਸਥਿਰ ਕੋਂਫਾਰਮੇਸ਼ਨ ਪ੍ਰਾਪਤ ਕਰਨ ਲਈ ਐਨਰਜੀ ਨੂੰ ਘਟਾਉਣਾ ।
00:41 * ਅਤੇ ਇਮੇਜ ਨੂੰ .mol ਫਾਇਲ ਦੀ ਤਰ੍ਹਾਂ ਸੇਵ ਕਰਨਾ।
00:45 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ
00:49 * ਹਾਈ ਸਕੂਲ ਦੇ ਰਸਾਇਣ ਅਤੇ
00:49 * ਬੁਨਿਆਦੀ ਜੈਵਿਕ ਰਸਾਇਣ ਦਾ ਗਿਆਨ ਹੋਣਾ ਚਾਹੀਦਾ ਹੈ।
00:53 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਇਸਤੇਮਾਲ ਕਰ ਰਿਹਾ ਹਾਂ:
00:56 * ਉਬੰਟੁ ਆਪਰੇਟਿੰਗ ਸਿਸਟਮ ਵਰਜਨ 12.04
01:00 * Jmol ਵਰਜਨ 12.2.2
01:03 ਅਤੇ * Java ਵਰਜਨ 7
01:06 ਧਿਆਨ ਦਿਓ।
01:07 Jmol ਐਪਲੀਕੇਸ਼ਨ ਨੂੰ ਆਸਾਨੀ ਨਾਲ ਚਲਾਉਣ ਲਈ, ਤੁਹਾਡੇ ਸਿਸਟਮ ਉੱਤੇ Java ਸੰਸਥਾਪਿਤ ਹੋਣੀ ਚਾਹੀਦੀ ਹੈ।
01:14 Jmol ਐਪਲੀਕੇਸ਼ਨ ਦੇ ਬਾਰੇ ਵਿੱਚ।
01:17 * ਇਹ ਮੁਫਤ ਅਤੇ ਓਪਨ ਸੋਰਸ ਮੌਲੀਕਿਊਲਰ ਵਿਊਅਰ (Molecular Viewer) ਹੈ।
01:21 * ਕੈਮੀਕਲ ਸਟਰਕਚਰ ਦੇ 3 ਡਾਇਮੈਂਸ਼ਨਲ ਮਾਡਲ ਦੇਖਣ ਅਤੇ ਬਣਾਉਣ ਲਈ ਵਰਤਿਆ ਜਾਂਦਾ ਹੈ ।
01:27 * ਅਤੇ ਪ੍ਰੋਟੀਨਸ ਅਤੇ ਮੈਕਰੋਮੌਲੀਕਿਊਲਸ ਦੀਆਂ ਸਕੈਂਡਰੀ ਸੰਰਚਨਾਵਾਂ ਨੂੰ ਦੇਖਣ ਲਈ ਵੀ ਵਰਤੇ ਜਾਂਦੇ ਹਨ ।
01:33 ਡਾਊਨਲੋਡ ਅਤੇ ਸੰਸਥਾਪਨ ਨਾਲ ਸੰਬੰਧਿਤ ਜਾਣਕਾਰੀ:
01:37 ਉਬੰਟੁ OS ਦੇ ਲਈ, ਉਬੰਟੁ ਸਾਫਟਵੇਅਰ ਸੈਂਟਰ ਦੀ ਵਰਤੋ ਕਰਕੇ Jmol ਦਾ ਸੰਸਥਾਪਨ ਕੀਤਾ ਜਾਂਦਾ ਹੈ ।
01:45 ਕਿਰਪਾ ਕਰਕੇ ਸਾਡੀ ਵੇਬਸਾਈਟ www.spoken-tutorial.org ਉੱਤੇ Linux ਸੀਰੀਜ ਵਿੱਚ ਇਸ ਟਿਊਟੋਰਿਅਲ ਦਾ ਪਾਲਣ ਕਰੋ।
01:56 ਵਿੰਡੋਜ, Mac OS ਅਤੇ Android ਯੰਤਰਾਂ ਉੱਤੇ ਸੰਸਥਾਪਨ ਦੇ ਲਈ, ਕਿਰਪਾ ਕਰਕੇ www.jmol.sourceforge.net ਉੱਤੇ ਜਾਓ ।
02:08 ਅਤੇ ਵੇਬ ਪੇਜ ਉੱਤੇ ਸੰਸਥਾਪਿਤ ਕਰਨ ਲਈ ਦਿੱਤੇ ਨਿਰਦੇਸ਼ਾਂ ਨੂੰ ਦਾ ਪਾਲਣ ਕਰੋ।
02:13 ਮੈਂ ਪਹਿਲਾਂ ਹੀ ਉਬੰਟੁ ਸਾਫਟਵੇਅਰ ਸੈਂਟਰ ਦੀ ਵਰਤੋ ਕਰਕੇ ਆਪਣੇ ਸਿਸਟਮ ਉੱਤੇ Jmol ਐਪਲੀਕੇਸ਼ਨ ਸੰਸਥਾਪਿਤ ਕਰ ਲਿਆ ਹੈ ।
02:20 Jmol ਐਪਲੀਕੇਸ਼ਨ ਖੋਲ੍ਹਣ ਲਈ Dash home ਉੱਤੇ ਕਲਿਕ ਕਰੋ ।
02:24 ਸਰਚ ਬਾਕਸ ਵਿੱਚ ਟਾਈਪ ਕਰੋ Jmol
02:27 Jmol ਆਇਕਨ ਸਕਰੀਨ ਉੱਤੇ ਦਿਖਾਇਆ ਹੋਇਆ ਹੈ ।
02:30 Jmol ਐਪਲੀਕੇਸ਼ਨ ਵਿੰਡੋ ਖੋਲ੍ਹਣ ਦੇ ਲਈ, Jmol ਆਇਕਨ ਉੱਤੇ ਕਲਿਕ ਕਰੋl
02:35 Jmol ਐਪਲੀਕੇਸ਼ਨ ਵਿੰਡੋ ਵਿਚ ਸਭ ਤੋਂ ਉੱਤੇ ਮੈਨਿਊ ਬਾਰ ਹੁੰਦਾ ਹੈ ।
02:40 ਮੈਨਿਊ ਬਾਰ ਦੇ ਹੇਠਾਂ ਟੂਲ ਬਾਰ ਹੈ ।
02:43 ਇੱਥੇ ਡਿਸਪਲੇ ਏਰੀਆ ਹੈ, ਜੋ Jmol ਪੈਨਲ ਦੀ ਤਰ੍ਹਾਂ ਨਿਰਧਾਰਿਤ ਕੀਤਾ ਗਿਆ ਹੈ ।
02:48 ਮੈਨਿਊ ਵਾਰ ਵਿੱਚ, ਭਿੰਨ ਵਿਕਲਪ ਹਨ ਜਿਵੇਂ ਫਾਇਲ, ਐਡਿਟ, ਡਿਸਪਲੇ, ਆਦਿ ।
02:56 ਇਹਨਾ ਵਿਚੋਂ ਹਰ ਇੱਕ ਕੋਲ ਕਈ ਉਪ-ਵਿਕਲਪ ਵੀ ਹੁੰਦੇ ਹਨ।
03:00 ਹੋਰ ਵਿਕਲਪਾਂ ਤੋਂ ਅਲਾਵਾ, Tools ਮੈਨਿਊ ਕੋਲ ਐਟਮਾਂ ਦੇ ਵਿੱਚ ਦੂਰੀ ਨਾਪਣ ਲਈ ਟੂਲ ਹਨ ।
03:07 ਇਹਨਾ ਵਿਕਲਪਾਂ ਦੇ ਬਾਰੇ ਵਿੱਚ ਅਸੀ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ।
03:12 Help ਮੈਨਿਊ Jmol ਐਪਲੀਕੇਸ਼ਨ ਦੇ ਬਾਰੇ ਵਿੱਚ ਬਹੁਤ ਲਾਭਦਾਇਕ ਜਾਣਕਾਰੀ ਰੱਖਦਾ ਹੈ ।
03:18 ਇਹ ਇੱਕ ਯੂਜਰ ਗਾਇਡ ਵੀ ਰੱਖਦਾ ਹੈ ਜਿਸ ਵਿੱਚ ਡਾਕਿਊਮੈਂਟੇਸ਼ਨ ਹੈ ।
03:23 ਟੂਲ ਬਾਰ ਬਹੁਤ ਸਾਰੇ ਮੈਨਿਊ ਆਇਕਨ ਰੱਖਦਾ ਹੈ ।
03:27 ਮੈਨਿਊ ਆਇਕਨ ਕੁੱਝ ਫੰਕਸ਼ਨਾ ਨੂੰ ਜਲਦੀ ਚਲਾਉਂਦਾ ਹੈ ਜਿਵੇਂ: ਓਪਨ, ਸੇਵ, ਐਕਸਪੋਰਟ, ਪ੍ਰਿੰਟ ਆਦਿ ।
03:37 ਇੱਥੇ ਦੂਰੀਆਂ ਨਾਪਣ, ਪਰਮਾਣੁਵਾਂ ਦੇ ਸੈੱਟ ਨੂੰ ਚੁਣਨ, ਘੁਮਾਉਣ ਆਦਿ ਲਈ ਆਇਕਨਾਂ ਦਾ ਸੈੱਟ ਹੈ ।
03:47 modelkit ਆਇਕਨ ਮੌਲੀਕਿਊਲਰ ਮਾਡਲਾਂ ਨੂੰ ਐਡਿਟ ਕਰਨ ਅਤੇ ਬਣਾਉਣ ਲਈ ਇਸਤੇਮਾਲ ਹੁੰਦਾ ਹੈ ।
03:53 ਆਪਣੀ ਜ਼ਰੂਰਤ ਦੇ ਅਨੁਸਾਰ, Jmol ਪੈਨਲ ਨੂੰ ਰੀਸਾਇਜ ਕੀਤਾ ਜਾ ਸਕਦਾ ਹੈ ।
03:58 ਕਰਸਰ ਨੂੰ ਵਿੰਡੋ ਦੇ ਕਿਸੇ ਕੋਨੇ ਵਿਚ ਲੈ ਜਾਉ, ਜਦੋਂ ਤੱਕ ਇਹ ਐਰੋ ਇੰਡੀਕੇਟਰ ਵਿੱਚ ਨਹੀਂ ਬਦਲ ਜਾਂਦਾ ।
04:04 ਹੁਣ ਵਿੰਡੋ ਨੂੰ ਡਾਇਗਨਲੀ ਉੱਤੇ ਜਾਂ ਹੇਠਾਂ ਖਿੱਚ ਕੇ ਰੀਸਾਇਜ ਕਰੋ ।
04:10 ਮੈਨਿਊ ਬਾਰ ਵਿੱਚ ਡਿਸਪਲੇ ਮੈਨਿਊ ਪੈਨਲ ਦੇ ਸਾਇਜ ਨੂੰ ਬਦਲਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ।
04:16 ਡਿਸਪਲੇ (display) ਮੈਨਿਊ ਉੱਤੇ ਕਲਿਕ ਕਰੋ ਅਤੇ Resize ਵਿਕਲਪ ਚੁਣੋ ।
04:20 ਇੱਕ ਡਾਇਲਾਗ ਬਾਕਸ ਖੁਲਦਾ ਹੈ, ਜਿੱਥੇ ਅਸੀ ਚੌੜਾਈ ਅਤੇ ਉਚਾਈ pixels ਵਿੱਚ ਸਪੱਸ਼ਟ ਕਰ ਸਕਦੇ ਹਾਂ ।
04:27 ਮੈਨੂੰ 800 ਬਾਇ 600 pixels ਸਾਇਜ ਦੀ ਵਿੰਡੋ ਦੀ ਜਰੂਰਤ ਹੈ ।
04:32 ਸੋ, ਮੈਂ ਟਾਈਪ ਕਰਾਂਗਾ 800 ਸਪੇਸ 600 ਅਤੇ OK ਬਟਨ ਉੱਤੇ ਕਲਿਕ ਕਰੋ ।
04:41 ਹੁਣ Jmol ਪੈਨਲ 800 ਬਾਇ 600 pixels ਵਿੱਚ ਰੀਸਾਇਜ ਹੁੰਦਾ ਹੈ ।
04:47 ਚਲੋ ਹੁਣ ਕੁੱਝ ਸਰਲ ਜੈਵਿਕ ਅਣੁਵਾਂ ਦੇ ਮਾਡਲ ਬਣਾਉਂਦੇ ਹਾਂ ।
04:53 Modelkit ਸਾਨੂੰ ਐਨਰਜੀ ਮਿਨੀਮਾਇਜੇਸ਼ਨ ਦੇ ਨਾਲ ਮਾਡਲਾਂ ਨੂੰ ਬਣਾਉਣ ਅਤੇ ਬਦਲਣ ਦੀ ਆਗਿਆ ਦਿੰਦੀ ਹੈ ।
05:00 ਟੂਲ ਬਾਰ ਵਿੱਚ modelkit ਆਇਕਨ ਉੱਤੇ ਕਲਿਕ ਕਰੋ ।
05:04 ਪੈਨਲ ਉੱਤੇ ਮਿਥੇਨ ਦਾ ਇੱਕ ਮਾਡਲ ਦਿਖਾਇਆ ਹੋਇਆ ਹੈ ।
05:07 Jmol ਪੈਨਲ ਦੇ ਸਭ ਤੋਂ ਉਪਰਲੇ ਖੱਬੇ ਕੋਨੇ ਉੱਤੇ ਇੱਕ ਮੈਨਿਊ ਦਿਖਾਇਆ ਹੋਇਆ ਹੈ ।
05:12 ਇਸ ਮੈਨਿਊ ਦੀਆਂ ਵਿਸ਼ੇਸ਼ਤਾਵਾਂ ਵਿੱਚ ਹੇਠ ਦਿੱਤੀਆਂ ਸਮਰਥਾਵਾਂ ਸ਼ਾਮਿਲ ਹਨ * ਐਟਮਸ ਨੂੰ ਆਸਾਨੀ ਨਾਲ ਜੋੜਨਾ, ਮਿਟਾਉਣਾ, ਖਿਚਣਾ।
05:19 * ਫੰਕਸ਼ਨਲ ਗਰੁਪ ਜੋੜਨਾ ।
05:21 * ਬਾਂਡਸ ਨੂੰ ਮਿਟਾਉਣਾ, ਜੋੜਨਾ ਅਤੇ ਘੁਮਾਉਣਾ ।
05:25 * ਹਾਇਡਰੋਜਨ ਜੋੜਨਾ, ਮਿਨੀਮਾਇਜ ਕਰਨਾ ਅਤੇ ਫਾਇਲਾਂ ਸੇਵ ਕਰਨਾ ਆਦਿ ।
05:30 ਮੈਨਿਊ ਉੱਤੇ ਇੱਕ ਵਿਸ਼ੇਸ਼ ਫੀਚਰ ਦਾ ਪ੍ਰਯੋਗ ਕਰਨ ਦੇ ਲਈ, ਉਪਲੱਬਧ ਚੈੱਕਬਾਕਸ ਉੱਤੇ ਕਲਿਕ ਕਰੋ ।
05:35 Modelkit ਫੰਕਸ਼ਨ ਸਾਨੂੰ ਇੱਕ ਹਾਇਡਰੋਜਨ ਐਟਮ ਨੂੰ ਇੱਕ ਮਿਥਾਇਲ ਗਰੁਪ ਨਾਲ ਬਦਲਨ ਦੀ ਆਗਿਆ ਦਿੰਦਾ ਹੈ ।
05:41 ਕਰਸਰ ਨੂੰ ਉਸ ਹਾਇਡਰੋਜਨ ਐਟਮ ਉਪਰ ਲੈ ਕੇ ਆਓ ਜਿਸਨੂੰ ਤੁਸੀ ਬਦਲਨਾ ਚਾਹੁੰਦੇ ਹੋ।
05:46 ਉਸ ਹਾਇਡਰੋਜਨ ਐਟਮ ਉੱਤੇ ਇੱਕ ਲਾਲ ਚੱਕਰ ਦਿਖਾਇਆ ਹੋਇਆ ਹੈ ।
05:50 ਐਟਮ ਉੱਤੇ ਕਲਿਕ ਕਰੋ ।
05:52 ਤੁਸੀ ਵੇਖੋਗੇ ਕਿ ਇੱਕ ਮਿਥਾਇਲ ਗਰੁਪ ਜੋੜਿਆ ਗਿਆ ਹੈ ।
05:56 ਮਿਥੇਨ ਮੌਲੀਕਿਊਲ ਹੁਣ ਇਥੇਨ ਵਿੱਚ ਬਦਲ ਗਿਆ ਹੈ ।
06:00 ਪਹਿਲਾਂ ਦੀ ਤਰ੍ਹਾਂ ਉਹੀ ਸਟੈੱਪ ਦੋਹਰਾਓ ।
06:03 ਪ੍ਰੋਪੇਨ ਦਾ ਇੱਕ ਮਾਡਲ ਪ੍ਰਾਪਤ ਕਰਨ ਲਈ ਹਾਇਡਰੋਜਨ ਐਟਮ ਉੱਤੇ ਕਲਿਕ ਕਰੋ ।
06:07 ਇਸ ਮੌਲੀਕਿਊਲ ਉੱਤੇ ਐਨਰਜੀ ਮਿਨੀਮਾਇਜੇਸ਼ਨ ਸਾਨੂੰ ਅਧਿਕਤਮ ਸਥਿਰ ਕਾਂਫਾਰਮੇਸ਼ਨ ਦੇਵੇਗੀ ।
06:13 ਐਨਰਜੀ ਮਿਨੀਮਾਇਜੇਸ਼ਨ ਕਰਨ ਦੇ ਲਈ:
06:15 model kit ਮੈਨਿਊ ਵਿੱਚ ਵਿਕਲਪਾਂ ਉੱਤੇ ਹੇਠਾਂ ਜਾਓ ।
06:19 minimize ਵਿਕਲਪ ਉੱਤੇ ਕਲਿਕ ਕਰੋ ।
06:22 ਹੁਣ ਸਾਡੇ ਕੋਲ ਪ੍ਰੋਪੇਨ ਮੌਲੀਕਿਊਲ ਦੇ ਸਭ ਤੋਂ ਸਥਿਰ ਕਾਂਫਾਰਮੇਸ਼ਨ ਦਾ ਮਾਡਲ ਹੈ ।
06:28 ਇਸ ਸਟਰਕਚਰ ਨੂੰ . mol ਫਾਇਲ ਦੀ ਤਰ੍ਹਾਂ ਸੇਵ ਕਰਨ ਲਈ, Model kit ਮੈਨਿਊ ਖੋਲੋ ।
06:33 ਮੈਨਿਊ ਨੂੰ ਹੇਠਾਂ ਸਕਰੋਲ ਕਰੋ ਅਤੇ save file ਵਿਕਲਪ ਉੱਤੇ ਕਲਿਕ ਕਰੋ ।
06:37 ਸਕਰੀਨ ਉੱਤੇ Save ਡਾਇਲਾਗ ਬਾਕਸ ਦਿਖਦਾ ਹੈ ।
06:41 ਉਸ ਫੋਲਡਰ ਉੱਤੇ ਕਲਿਕ ਕਰੋ, ਜਿੱਥੇ ਤੁਹਾਨੂੰ ਆਪਣੀ ਫਾਇਲ ਸੇਵ ਕਰਨੀ ਹੈ ।
06:45 ਮੈਂ ਆਪਣੀ ਫਾਇਲ ਸੇਵ ਕਰਨ ਲਈ Desktop ਚੁਣ ਰਿਹਾ ਹਾਂ।
06:50 ਸੋ, Desktop ਚੁਣੋ ਅਤੇ Open ਬਟਨ ਉੱਤੇ ਕਲਿਕ ਕਰੋ।
06:54 File Name ਉੱਤੇ ਜਾਓ ਅਤੇ ਟੈਕਸਟ ਬਾਕਸ ਵਿੱਚ ਪ੍ਰੋਪੇਨ ਟਾਈਪ ਕਰੋ ।
06:59 Files of Type ਉੱਤੇ ਕਲਿਕ ਕਰੋ ਅਤੇ MOL ਵਿਕਲਪ ਚੁਣੋ ।
07:03 ਹੁਣ, ਡਾਇਲਾਗ ਬਾਕਸ ਦੇ ਹੇਠਾਂ ਬਿਲਕੁਲ ਸੱਜੇ ਵੱਲ Save ਬਟਨ ਉੱਤੇ ਕਲਿਕ ਕਰੋ ।
07:08 ਡੈਸਕਟਾਪ ਉੱਤੇ ਪ੍ਰੋਪੇਨ ਦਾ 3D ਮਾਡਲ .mol ਫਾਇਲ ਦੀ ਤਰ੍ਹਾਂ ਸੇਵ ਹੋਵੇਗਾ ।
07:14 Jmol ਚੋਣ ਬਾਹਰ ਆਉਣ ਲਈ, ਫਾਇਲ ਮੈਨਿਊ ਉੱਤੇ ਕਲਿਕ ਕਰੋ ਅਤੇ ਪ੍ਰੋਗਰਾਮ ਨੂੰ ਬੰਦ ਕਰਨ ਲਈ Exit ਵਿਕਲਪ ਚੁਣੋ।
07:21 ਚਲੋ ਇਸਦਾ ਸਾਰ ਕਰਦੇ ਹਾਂ।
07:22 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ:
07:25 *Jmol ਐਪਲੀਕੇਸ਼ਨ ਵਿੰਡੋ ਦੇ ਬਾਰੇ ਵਿੱਚ ।
07:27 * Jmol ਪੈਨਲ ਨੂੰ ਰੀਸਾਇਜ ਕਰਨਾ।
07:29 *ਸਰਲ ਜੈਵਿਕ ਮੌਲੀਕਿਊਲਸ ਜਿਵੇਂ ਮਿਥੇਨ, ਇਥੇਨ ਅਤੇ ਪ੍ਰੋਪੇਨ ਦੇ 3D ਮਾਡਲਾਂ ਨੂੰ ਬਣਾਉਣ ਲਈ ਟੂਲ ਬਾਰ ਵਿੱਚ Modelkit ਫੰਕਸ਼ਨ ਪ੍ਰਯੋਗ ਕਰਨਾ।
07:40 *ਹਾਇਡਰੋਜਨ ਨੂੰ ਮਿਥਾਇਲ ਗਰੁਪ ਨਾਲ ਬਦਲਕੇ ਮੌਲੀਕਿਊਲ ਬਣਾਉਣਾ ।
07:45 * ਸਥਿਰ ਕਾਂਫਾਰਮੇਸ਼ਨ ਪ੍ਰਾਪਤ ਕਰਨ ਲਈ ਐਨਰਜੀ ਮਿਨੀਮਾਇਜੇਸ਼ਨ ਕਰਨਾ।
07:48 * ਅਤੇ ਇਮੇਜ ਨੂੰ .mol ਫਾਇਲ ਦੀ ਤਰ੍ਹਾਂ ਸੇਵ ਕਰਨਾ।
07:52 Jmol Modelkit ਫੰਕਸ਼ਨ ਪ੍ਰਯੋਗ ਕਰਕੇ, ਹੇਠਾਂ ਦਿੱਤੇ ਅਣੁਵਾਂ ਦੇ ਮਾਡਲ ਬਣਾਉ:
07:58 * 2 - 4 Dimethyl Pentane ਅਤੇ 3 - Ethyl, 5 - Methyl Heptane
08:03 * ਸਥਿਰ ਕਾਂਫਾਰਮੇਸ਼ਨ ਪ੍ਰਾਪਤ ਕਰਨ ਲਈ ਐਨਰਜੀ ਮਿਨੀਮਾਇਜ ਕਰੋ ।
08:07 * . mol ਫਾਇਲ ਦੀ ਤਰ੍ਹਾਂ ਇਮੇਜ ਸੇਵ ਕਰੋ ।
08:11 * ਟੂਲ ਵਾਰ ਵਿੱਚ rotate molecule ਪ੍ਰਯੋਗ ਕਰਕੇ ਮਾਡਲ ਨੂੰ ਘੁਮਾਓ।
08:15 ਤੁਹਾਡੀ ਸੰਪੂਰਨ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ।
08:19 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। http://spoken-tutorial.org/What _is_a_Spoken_Tutorial
08:22 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
08:26 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
08:30 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
08:36 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ।
08:40 ਜਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ contact@spoken-tutorial.org ਨੂੰ ਲਿਖੋ।
08:47 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
08:52 ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ ।
08:59 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
09:04 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya