Jmol-Application/C2/Introduction-to-Jmol-Application/Punjabi
From Script | Spoken-Tutorial
Time | Narration |
00:01 | ਸੱਤ ਸ਼੍ਰੀ ਅਕਾਲl |
00:02 | Jmol ਐਪਲੀਕੇਸ਼ਨ ਦੀ ਜਾਣ ਪਹਿਚਾਣ ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ, ਮੈਂ Jmol ਐਪਲੀਕੇਸ਼ਨ ਵਿੰਡੋ ਅਤੇ ਕੁੱਝ ਬੇਸਿਕ ਆਪਰੇਸ਼ਨਾ ਦੇ ਬਾਰੇ ਵਿੱਚ ਸੰਖਿਪਤ ਵਿੱਚ ਸਮਝਾਵਾਂਗਾ। |
00:16 | ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ: |
00:18 | *ਮੈਨਿਊ ਬਾਰ, ਟੂਲ ਬਾਰ, ਅਤੇ Jmol ਪੈਨਲ। |
00:22 | *Jmol ਪੈਨਲ ਦੇ ਆਕਾਰ ਨੂੰ ਕਿਵੇਂ ਬਦਲਣਾ ਹੈ: |
00:25 | * ਇੱਕੋ ਜਿਹੇ ਜੈਵਿਕ ਅਣੂਵਾਂ ਦੇ ਮਾਡਲਾਂ ਨੂੰ ਬਣਾਉਣਾ । |
00:28 | * ਹਾਇਡਰੋਜਨ ਨੂੰ ਮਿਥਾਇਲ ਗਰੁਪ ਵਿਚ ਬਦਲਕੇ ਸੂਖਮ ਬਣਾਉਣਾ । |
00:34 | ਅਸੀ ਇਹ ਵੀ ਸਿਖਾਂਗੇ |
00:36 | * ਸਥਿਰ ਕੋਂਫਾਰਮੇਸ਼ਨ ਪ੍ਰਾਪਤ ਕਰਨ ਲਈ ਐਨਰਜੀ ਨੂੰ ਘਟਾਉਣਾ । |
00:41 | * ਅਤੇ ਇਮੇਜ ਨੂੰ .mol ਫਾਇਲ ਦੀ ਤਰ੍ਹਾਂ ਸੇਵ ਕਰਨਾ। |
00:45 | ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ |
00:49 | * ਹਾਈ ਸਕੂਲ ਦੇ ਰਸਾਇਣ ਅਤੇ , ਬੁਨਿਆਦੀ ਜੈਵਿਕ ਰਸਾਇਣ ਦਾ ਗਿਆਨ ਹੋਣਾ ਚਾਹੀਦਾ ਹੈ। |
00:53 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਇਸਤੇਮਾਲ ਕਰ ਰਿਹਾ ਹਾਂ: |
00:56 | * ਉਬੰਟੁ ਆਪਰੇਟਿੰਗ ਸਿਸਟਮ ਵਰਜਨ 12.04 |
01:00 | * Jmol ਵਰਜਨ 12.2.2 |
01:03 | ਅਤੇ * Java ਵਰਜਨ 7 |
01:06 | ਧਿਆਨ ਦਿਓ। Jmol ਐਪਲੀਕੇਸ਼ਨ ਨੂੰ ਆਸਾਨੀ ਨਾਲ ਚਲਾਉਣ ਲਈ, ਤੁਹਾਡੇ ਸਿਸਟਮ ਉੱਤੇ Java ਸੰਸਥਾਪਿਤ ਹੋਣੀ ਚਾਹੀਦੀ ਹੈ। |
01:14 | Jmol ਐਪਲੀਕੇਸ਼ਨ ਦੇ ਬਾਰੇ ਵਿੱਚ। |
01:17 | * ਇਹ ਮੁਫਤ ਅਤੇ ਓਪਨ ਸੋਰਸ ਮੌਲੀਕਿਊਲਰ ਵਿਊਅਰ (Molecular Viewer) ਹੈ। |
01:21 | * ਕੈਮੀਕਲ ਸਟਰਕਚਰ ਦੇ 3 ਡਾਇਮੈਂਸ਼ਨਲ ਮਾਡਲ ਦੇਖਣ ਅਤੇ ਬਣਾਉਣ ਲਈ ਵਰਤਿਆ ਜਾਂਦਾ ਹੈ । |
01:27 | * ਅਤੇ ਪ੍ਰੋਟੀਨਸ ਅਤੇ ਮੈਕਰੋਮੌਲੀਕਿਊਲਸ ਦੀਆਂ ਸਕੈਂਡਰੀ ਸੰਰਚਨਾਵਾਂ ਨੂੰ ਦੇਖਣ ਲਈ ਵੀ ਵਰਤੇ ਜਾਂਦੇ ਹਨ । |
01:33 | ਡਾਊਨਲੋਡ ਅਤੇ ਸੰਸਥਾਪਨ ਨਾਲ ਸੰਬੰਧਿਤ ਜਾਣਕਾਰੀ: |
01:37 | ਉਬੰਟੁ OS ਦੇ ਲਈ, ਉਬੰਟੁ ਸਾਫਟਵੇਅਰ ਸੈਂਟਰ ਦੀ ਵਰਤੋ ਕਰਕੇ Jmol ਦਾ ਸੰਸਥਾਪਨ ਕੀਤਾ ਜਾਂਦਾ ਹੈ । |
01:45 | ਕਿਰਪਾ ਕਰਕੇ ਸਾਡੀ ਵੇਬਸਾਈਟ www.spoken-tutorial.org ਉੱਤੇ Linux ਸੀਰੀਜ ਵਿੱਚ ਇਸ ਟਿਊਟੋਰਿਅਲ ਦਾ ਪਾਲਣ ਕਰੋ। |
01:56 | ਵਿੰਡੋਜ, Mac OS ਅਤੇ Android ਯੰਤਰਾਂ ਉੱਤੇ ਸੰਸਥਾਪਨ ਦੇ ਲਈ, ਕਿਰਪਾ ਕਰਕੇ www.jmol.sourceforge.net ਉੱਤੇ ਜਾਓ । |
02:08 | ਅਤੇ ਵੇਬ ਪੇਜ ਉੱਤੇ ਸੰਸਥਾਪਿਤ ਕਰਨ ਲਈ ਦਿੱਤੇ ਨਿਰਦੇਸ਼ਾਂ ਨੂੰ ਦਾ ਪਾਲਣ ਕਰੋ। |
02:13 | ਮੈਂ ਪਹਿਲਾਂ ਹੀ ਉਬੰਟੁ ਸਾਫਟਵੇਅਰ ਸੈਂਟਰ ਦੀ ਵਰਤੋ ਕਰਕੇ ਆਪਣੇ ਸਿਸਟਮ ਉੱਤੇ Jmol ਐਪਲੀਕੇਸ਼ਨ ਸੰਸਥਾਪਿਤ ਕਰ ਲਿਆ ਹੈ । |
02:20 | Jmol ਐਪਲੀਕੇਸ਼ਨ ਖੋਲ੍ਹਣ ਲਈ Dash home ਉੱਤੇ ਕਲਿਕ ਕਰੋ । |
02:24 | ਸਰਚ ਬਾਕਸ ਵਿੱਚ ਟਾਈਪ ਕਰੋ Jmol |
02:27 | Jmol ਆਇਕਨ ਸਕਰੀਨ ਉੱਤੇ ਦਿਖਾਇਆ ਹੋਇਆ ਹੈ । |
02:30 | Jmol ਐਪਲੀਕੇਸ਼ਨ ਵਿੰਡੋ ਖੋਲ੍ਹਣ ਦੇ ਲਈ, Jmol ਆਇਕਨ ਉੱਤੇ ਕਲਿਕ ਕਰੋl |
02:35 | Jmol ਐਪਲੀਕੇਸ਼ਨ ਵਿੰਡੋ ਵਿਚ ਸਭ ਤੋਂ ਉੱਤੇ ਮੈਨਿਊ ਬਾਰ ਹੁੰਦਾ ਹੈ । |
02:40 | ਮੈਨਿਊ ਬਾਰ ਦੇ ਹੇਠਾਂ ਟੂਲ ਬਾਰ ਹੈ । |
02:43 | ਇੱਥੇ ਡਿਸਪਲੇ ਏਰੀਆ ਹੈ, ਜੋ Jmol ਪੈਨਲ ਦੀ ਤਰ੍ਹਾਂ ਨਿਰਧਾਰਿਤ ਕੀਤਾ ਗਿਆ ਹੈ । |
02:48 | ਮੈਨਿਊ ਵਾਰ ਵਿੱਚ, ਭਿੰਨ ਵਿਕਲਪ ਹਨ ਜਿਵੇਂ ਫਾਇਲ, ਐਡਿਟ, ਡਿਸਪਲੇ, ਆਦਿ । |
02:56 | ਇਹਨਾ ਵਿਚੋਂ ਹਰ ਇੱਕ ਕੋਲ ਕਈ ਉਪ-ਵਿਕਲਪ ਵੀ ਹੁੰਦੇ ਹਨ। |
03:00 | ਹੋਰ ਵਿਕਲਪਾਂ ਤੋਂ ਅਲਾਵਾ, Tools ਮੈਨਿਊ ਕੋਲ ਐਟਮਾਂ ਦੇ ਵਿੱਚ ਦੂਰੀ ਨਾਪਣ ਲਈ ਟੂਲ ਹਨ । |
03:07 | ਇਹਨਾ ਵਿਕਲਪਾਂ ਦੇ ਬਾਰੇ ਵਿੱਚ ਅਸੀ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ। |
03:12 | Help ਮੈਨਿਊ Jmol ਐਪਲੀਕੇਸ਼ਨ ਦੇ ਬਾਰੇ ਵਿੱਚ ਬਹੁਤ ਲਾਭਦਾਇਕ ਜਾਣਕਾਰੀ ਰੱਖਦਾ ਹੈ । |
03:18 | ਇਹ ਇੱਕ ਯੂਜਰ ਗਾਇਡ ਵੀ ਰੱਖਦਾ ਹੈ ਜਿਸ ਵਿੱਚ ਡਾਕਿਊਮੈਂਟੇਸ਼ਨ ਹੈ । |
03:23 | ਟੂਲ ਬਾਰ ਬਹੁਤ ਸਾਰੇ ਮੈਨਿਊ ਆਇਕਨ ਰੱਖਦਾ ਹੈ । |
03:27 | ਮੈਨਿਊ ਆਇਕਨ ਕੁੱਝ ਫੰਕਸ਼ਨਾ ਨੂੰ ਜਲਦੀ ਚਲਾਉਂਦਾ ਹੈ ਜਿਵੇਂ: ਓਪਨ, ਸੇਵ, ਐਕਸਪੋਰਟ, ਪ੍ਰਿੰਟ ਆਦਿ । |
03:37 | ਇੱਥੇ ਦੂਰੀਆਂ ਨਾਪਣ, ਪਰਮਾਣੁਵਾਂ ਦੇ ਸੈੱਟ ਨੂੰ ਚੁਣਨ, ਘੁਮਾਉਣ ਆਦਿ ਲਈ ਆਇਕਨਾਂ ਦਾ ਸੈੱਟ ਹੈ । |
03:47 | modelkit ਆਇਕਨ ਮੌਲੀਕਿਊਲਰ ਮਾਡਲਾਂ ਨੂੰ ਐਡਿਟ ਕਰਨ ਅਤੇ ਬਣਾਉਣ ਲਈ ਇਸਤੇਮਾਲ ਹੁੰਦਾ ਹੈ । |
03:53 | ਆਪਣੀ ਜ਼ਰੂਰਤ ਦੇ ਅਨੁਸਾਰ, Jmol ਪੈਨਲ ਨੂੰ ਰੀਸਾਇਜ ਕੀਤਾ ਜਾ ਸਕਦਾ ਹੈ । |
03:58 | ਕਰਸਰ ਨੂੰ ਵਿੰਡੋ ਦੇ ਕਿਸੇ ਕੋਨੇ ਵਿਚ ਲੈ ਜਾਉ, ਜਦੋਂ ਤੱਕ ਇਹ ਐਰੋ ਇੰਡੀਕੇਟਰ ਵਿੱਚ ਨਹੀਂ ਬਦਲ ਜਾਂਦਾ । |
04:04 | ਹੁਣ ਵਿੰਡੋ ਨੂੰ ਡਾਇਗਨਲੀ ਉੱਤੇ ਜਾਂ ਹੇਠਾਂ ਖਿੱਚ ਕੇ ਰੀਸਾਇਜ ਕਰੋ । |
04:10 | ਮੈਨਿਊ ਬਾਰ ਵਿੱਚ ਡਿਸਪਲੇ ਮੈਨਿਊ ਪੈਨਲ ਦੇ ਸਾਇਜ ਨੂੰ ਬਦਲਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ । |
04:16 | ਡਿਸਪਲੇ (display) ਮੈਨਿਊ ਉੱਤੇ ਕਲਿਕ ਕਰੋ ਅਤੇ Resize ਵਿਕਲਪ ਚੁਣੋ । |
04:20 | ਇੱਕ ਡਾਇਲਾਗ ਬਾਕਸ ਖੁਲਦਾ ਹੈ, ਜਿੱਥੇ ਅਸੀ ਚੌੜਾਈ ਅਤੇ ਉਚਾਈ pixels ਵਿੱਚ ਸਪੱਸ਼ਟ ਕਰ ਸਕਦੇ ਹਾਂ । |
04:27 | ਮੈਨੂੰ 800 ਬਾਇ 600 pixels ਸਾਇਜ ਦੀ ਵਿੰਡੋ ਦੀ ਜਰੂਰਤ ਹੈ । |
04:32 | ਸੋ, ਮੈਂ ਟਾਈਪ ਕਰਾਂਗਾ 800 ਸਪੇਸ 600 ਅਤੇ OK ਬਟਨ ਉੱਤੇ ਕਲਿਕ ਕਰੋ । |
04:41 | ਹੁਣ Jmol ਪੈਨਲ 800 ਬਾਇ 600 pixels ਵਿੱਚ ਰੀਸਾਇਜ ਹੁੰਦਾ ਹੈ । |
04:47 | ਚਲੋ ਹੁਣ ਕੁੱਝ ਸਰਲ ਜੈਵਿਕ ਅਣੁਵਾਂ ਦੇ ਮਾਡਲ ਬਣਾਉਂਦੇ ਹਾਂ । |
04:53 | Modelkit ਸਾਨੂੰ ਐਨਰਜੀ ਮਿਨੀਮਾਇਜੇਸ਼ਨ ਦੇ ਨਾਲ ਮਾਡਲਾਂ ਨੂੰ ਬਣਾਉਣ ਅਤੇ ਬਦਲਣ ਦੀ ਆਗਿਆ ਦਿੰਦੀ ਹੈ । |
05:00 | ਟੂਲ ਬਾਰ ਵਿੱਚ modelkit ਆਇਕਨ ਉੱਤੇ ਕਲਿਕ ਕਰੋ । |
05:04 | ਪੈਨਲ ਉੱਤੇ ਮਿਥੇਨ ਦਾ ਇੱਕ ਮਾਡਲ ਦਿਖਾਇਆ ਹੋਇਆ ਹੈ । |
05:07 | Jmol ਪੈਨਲ ਦੇ ਸਭ ਤੋਂ ਉਪਰਲੇ ਖੱਬੇ ਕੋਨੇ ਉੱਤੇ ਇੱਕ ਮੈਨਿਊ ਦਿਖਾਇਆ ਹੋਇਆ ਹੈ । |
05:12 | ਇਸ ਮੈਨਿਊ ਦੀਆਂ ਵਿਸ਼ੇਸ਼ਤਾਵਾਂ ਵਿੱਚ ਹੇਠ ਦਿੱਤੀਆਂ ਸਮਰਥਾਵਾਂ ਸ਼ਾਮਿਲ ਹਨ * ਐਟਮਸ ਨੂੰ ਆਸਾਨੀ ਨਾਲ ਜੋੜਨਾ, ਮਿਟਾਉਣਾ, ਖਿਚਣਾ। |
05:19 | * ਫੰਕਸ਼ਨਲ ਗਰੁਪ ਜੋੜਨਾ । |
05:21 | * ਬਾਂਡਸ ਨੂੰ ਮਿਟਾਉਣਾ, ਜੋੜਨਾ ਅਤੇ ਘੁਮਾਉਣਾ । |
05:25 | * ਹਾਇਡਰੋਜਨ ਜੋੜਨਾ, ਮਿਨੀਮਾਇਜ ਕਰਨਾ ਅਤੇ ਫਾਇਲਾਂ ਸੇਵ ਕਰਨਾ ਆਦਿ । |
05:30 | ਮੈਨਿਊ ਉੱਤੇ ਇੱਕ ਵਿਸ਼ੇਸ਼ ਫੀਚਰ ਦਾ ਪ੍ਰਯੋਗ ਕਰਨ ਦੇ ਲਈ, ਉਪਲੱਬਧ ਚੈੱਕਬਾਕਸ ਉੱਤੇ ਕਲਿਕ ਕਰੋ । |
05:35 | Modelkit ਫੰਕਸ਼ਨ ਸਾਨੂੰ ਇੱਕ ਹਾਇਡਰੋਜਨ ਐਟਮ ਨੂੰ ਇੱਕ ਮਿਥਾਇਲ ਗਰੁਪ ਨਾਲ ਬਦਲਨ ਦੀ ਆਗਿਆ ਦਿੰਦਾ ਹੈ । |
05:41 | ਕਰਸਰ ਨੂੰ ਉਸ ਹਾਇਡਰੋਜਨ ਐਟਮ ਉਪਰ ਲੈ ਕੇ ਆਓ ਜਿਸਨੂੰ ਤੁਸੀ ਬਦਲਨਾ ਚਾਹੁੰਦੇ ਹੋ। |
05:46 | ਉਸ ਹਾਇਡਰੋਜਨ ਐਟਮ ਉੱਤੇ ਇੱਕ ਲਾਲ ਚੱਕਰ ਦਿਖਾਇਆ ਹੋਇਆ ਹੈ । |
05:50 | ਐਟਮ ਉੱਤੇ ਕਲਿਕ ਕਰੋ । |
05:52 | ਤੁਸੀ ਵੇਖੋਗੇ ਕਿ ਇੱਕ ਮਿਥਾਇਲ ਗਰੁਪ ਜੋੜਿਆ ਗਿਆ ਹੈ । |
05:56 | ਮਿਥੇਨ ਮੌਲੀਕਿਊਲ ਹੁਣ ਇਥੇਨ ਵਿੱਚ ਬਦਲ ਗਿਆ ਹੈ । |
06:00 | ਪਹਿਲਾਂ ਦੀ ਤਰ੍ਹਾਂ ਉਹੀ ਸਟੈੱਪ ਦੋਹਰਾਓ । |
06:03 | ਪ੍ਰੋਪੇਨ ਦਾ ਇੱਕ ਮਾਡਲ ਪ੍ਰਾਪਤ ਕਰਨ ਲਈ ਹਾਇਡਰੋਜਨ ਐਟਮ ਉੱਤੇ ਕਲਿਕ ਕਰੋ । |
06:07 | ਇਸ ਮੌਲੀਕਿਊਲ ਉੱਤੇ ਐਨਰਜੀ ਮਿਨੀਮਾਇਜੇਸ਼ਨ ਸਾਨੂੰ ਅਧਿਕਤਮ ਸਥਿਰ ਕਾਂਫਾਰਮੇਸ਼ਨ ਦੇਵੇਗੀ । |
06:13 | ਐਨਰਜੀ ਮਿਨੀਮਾਇਜੇਸ਼ਨ ਕਰਨ ਦੇ ਲਈ: |
06:15 | model kit ਮੈਨਿਊ ਵਿੱਚ ਵਿਕਲਪਾਂ ਉੱਤੇ ਹੇਠਾਂ ਜਾਓ । |
06:19 | minimize ਵਿਕਲਪ ਉੱਤੇ ਕਲਿਕ ਕਰੋ । |
06:22 | ਹੁਣ ਸਾਡੇ ਕੋਲ ਪ੍ਰੋਪੇਨ ਮੌਲੀਕਿਊਲ ਦੇ ਸਭ ਤੋਂ ਸਥਿਰ ਕਾਂਫਾਰਮੇਸ਼ਨ ਦਾ ਮਾਡਲ ਹੈ । |
06:28 | ਇਸ ਸਟਰਕਚਰ ਨੂੰ . mol ਫਾਇਲ ਦੀ ਤਰ੍ਹਾਂ ਸੇਵ ਕਰਨ ਲਈ, Model kit ਮੈਨਿਊ ਖੋਲੋ । |
06:33 | ਮੈਨਿਊ ਨੂੰ ਹੇਠਾਂ ਸਕਰੋਲ ਕਰੋ ਅਤੇ save file ਵਿਕਲਪ ਉੱਤੇ ਕਲਿਕ ਕਰੋ । |
06:37 | ਸਕਰੀਨ ਉੱਤੇ Save ਡਾਇਲਾਗ ਬਾਕਸ ਦਿਖਦਾ ਹੈ । |
06:41 | ਉਸ ਫੋਲਡਰ ਉੱਤੇ ਕਲਿਕ ਕਰੋ, ਜਿੱਥੇ ਤੁਹਾਨੂੰ ਆਪਣੀ ਫਾਇਲ ਸੇਵ ਕਰਨੀ ਹੈ । |
06:45 | ਮੈਂ ਆਪਣੀ ਫਾਇਲ ਸੇਵ ਕਰਨ ਲਈ Desktop ਚੁਣ ਰਿਹਾ ਹਾਂ। |
06:50 | ਸੋ, Desktop ਚੁਣੋ ਅਤੇ Open ਬਟਨ ਉੱਤੇ ਕਲਿਕ ਕਰੋ। |
06:54 | File Name ਉੱਤੇ ਜਾਓ ਅਤੇ ਟੈਕਸਟ ਬਾਕਸ ਵਿੱਚ ਪ੍ਰੋਪੇਨ ਟਾਈਪ ਕਰੋ । |
06:59 | Files of Type ਉੱਤੇ ਕਲਿਕ ਕਰੋ ਅਤੇ MOL ਵਿਕਲਪ ਚੁਣੋ । |
07:03 | ਹੁਣ, ਡਾਇਲਾਗ ਬਾਕਸ ਦੇ ਹੇਠਾਂ ਬਿਲਕੁਲ ਸੱਜੇ ਵੱਲ Save ਬਟਨ ਉੱਤੇ ਕਲਿਕ ਕਰੋ । |
07:08 | ਡੈਸਕਟਾਪ ਉੱਤੇ ਪ੍ਰੋਪੇਨ ਦਾ 3D ਮਾਡਲ .mol ਫਾਇਲ ਦੀ ਤਰ੍ਹਾਂ ਸੇਵ ਹੋਵੇਗਾ । |
07:14 | Jmol ਚੋਣ ਬਾਹਰ ਆਉਣ ਲਈ, ਫਾਇਲ ਮੈਨਿਊ ਉੱਤੇ ਕਲਿਕ ਕਰੋ ਅਤੇ ਪ੍ਰੋਗਰਾਮ ਨੂੰ ਬੰਦ ਕਰਨ ਲਈ Exit ਵਿਕਲਪ ਚੁਣੋ। |
07:21 | ਚਲੋ ਇਸਦਾ ਸਾਰ ਕਰਦੇ ਹਾਂ। ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ: |
07:25 | *Jmol ਐਪਲੀਕੇਸ਼ਨ ਵਿੰਡੋ ਦੇ ਬਾਰੇ ਵਿੱਚ । |
07:27 | * Jmol ਪੈਨਲ ਨੂੰ ਰੀਸਾਇਜ ਕਰਨਾ। |
07:29 | *ਸਰਲ ਜੈਵਿਕ ਮੌਲੀਕਿਊਲਸ ਜਿਵੇਂ ਮਿਥੇਨ, ਇਥੇਨ ਅਤੇ ਪ੍ਰੋਪੇਨ ਦੇ 3D ਮਾਡਲਾਂ ਨੂੰ ਬਣਾਉਣ ਲਈ ਟੂਲ ਬਾਰ ਵਿੱਚ Modelkit ਫੰਕਸ਼ਨ ਪ੍ਰਯੋਗ ਕਰਨਾ। |
07:40 | *ਹਾਇਡਰੋਜਨ ਨੂੰ ਮਿਥਾਇਲ ਗਰੁਪ ਨਾਲ ਬਦਲਕੇ ਮੌਲੀਕਿਊਲ ਬਣਾਉਣਾ । |
07:45 | * ਸਥਿਰ ਕਾਂਫਾਰਮੇਸ਼ਨ ਪ੍ਰਾਪਤ ਕਰਨ ਲਈ ਐਨਰਜੀ ਮਿਨੀਮਾਇਜੇਸ਼ਨ ਕਰਨਾ। |
07:48 | * ਅਤੇ ਇਮੇਜ ਨੂੰ .mol ਫਾਇਲ ਦੀ ਤਰ੍ਹਾਂ ਸੇਵ ਕਰਨਾ। |
07:52 | Jmol Modelkit ਫੰਕਸ਼ਨ ਪ੍ਰਯੋਗ ਕਰਕੇ, ਹੇਠਾਂ ਦਿੱਤੇ ਅਣੁਵਾਂ ਦੇ ਮਾਡਲ ਬਣਾਉ: |
07:58 | * 2 - 4 Dimethyl Pentane ਅਤੇ 3 - Ethyl, 5 - Methyl Heptane |
08:03 | * ਸਥਿਰ ਕਾਂਫਾਰਮੇਸ਼ਨ ਪ੍ਰਾਪਤ ਕਰਨ ਲਈ ਐਨਰਜੀ ਮਿਨੀਮਾਇਜ ਕਰੋ । |
08:07 | * . mol ਫਾਇਲ ਦੀ ਤਰ੍ਹਾਂ ਇਮੇਜ ਸੇਵ ਕਰੋ । |
08:11 | * ਟੂਲ ਵਾਰ ਵਿੱਚ rotate molecule ਪ੍ਰਯੋਗ ਕਰਕੇ ਮਾਡਲ ਨੂੰ ਘੁਮਾਓ। |
08:15 | ਤੁਹਾਡੀ ਸੰਪੂਰਨ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ। |
08:19 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। http://spoken-tutorial.org/What _is_a_Spoken_Tutorial |
08:22 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ। |
08:26 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
08:30 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
08:36 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ। |
08:40 | ਜਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ contact@spoken-tutorial.org ਨੂੰ ਲਿਖੋ। |
08:47 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ। |
08:52 | ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ । |
08:59 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro |
09:04 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |