Inkscape/C2/Overview-of-Inkscape/Punjabi

From Script | Spoken-Tutorial
Revision as of 20:38, 17 April 2016 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 Inkscape ਉੱਤੇ ਸਪੋਕਨ ਟਿਊਟੋਰਿਅਲ ਦੀ ਲੜੀ ਵਿੱਚ ਤੁਹਾਡਾ ਸਵਾਗਤ ਹੈ।
00:05 ਇਸ ਲੜੀ ਵਿੱਚ, ਅਸੀ Inkscape ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਵਾਕਫ਼ ਹੋਵਾਂਗੇ।
00:11 ਅਸੀ ਇਹਨਾਂ ਦੇ ਬਾਰੇ ਸਿਖਾਂਗੇ:*ਵੱਖ-ਵੱਖ ਪੂਰਵ-ਪਰਿਭਾਸ਼ਿਤ ਆਕਾਰਾਂ ਨੂੰ ਐਡਿਟ ਅਤੇ ਡਰਾਅ ਕਰਨਾ।
00:21 *ਕਲਰ ਵੀਲ ਦੀ ਵਰਤੋ ਕਰਨਾl
00:26 *Bezier ਟੂਲ ਦੀ ਵਰਤੋ ਕਰਨਾl
00:34 *ਲੋੜ ਮੁਤਾਬਿਕ ਟੈਕਸਟ ਦੀ ਵਰਤੋ ਅਤੇ ਮੈਨੀਪੁਲੇਟ ਕਰਨਾl
00:37 ਉਦਾਹਰਣ ਦੇ ਲਈ Superscript ਅਤੇ subscript
00:42 *ਟੈਕਸਟ ਉੱਤੇ ਇਮੇਜ Superimpose ਕਰਨਾl
00:47 ਇਸ ਲੜੀ ਵਿੱਚ, ਅਸੀ ਆਕਾਰਾਂ ਦੇ ਸੁਮੇਲ ਦੀ ਵਰਤੋ ਕਰਕੇ ਟਾਈਲ ਪੈਟਰਨ ਬਣਾਉਣਾ ਵੀ ਸਿਖਾਂਗੇ।
00:54 ਗਰਾਫਿਕਸ ਜਿਵੇਂ ਕਿ ਇੱਕ ਫੁੱਲ
00:58 ਬ੍ਰੋਸ਼ਰ (brochures) ਅਤੇ ਫਲਾਇਰ
01:02 ਪੋਸਟਰਸ ਅਤੇ ਬੈਨਰਸ
01:06 CD ਲੈਬਲਸ
01:10 ਵਿਜੀਟਿੰਗ ਕਾਰਡਸ
01:13 ਲੋਗੋਸ ਅਤੇ ਹੋਰ ਕਈ।
01:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ: *ਊਬੰਟੁ ਲਿਨਕਸ 12.04 ਅਤੇ ਵਿੰਡੋਜ 7 ਆਪਰੇਟਿੰਗ ਸਿਸਟਮ (OS)l
01:24 *Inkscape ਵਰਜਨ 0.48.4
01:28 Inkscape ਇੱਕ ਓਪਨ ਸੋਰਸ ਵੈਕਟਰ ਗਰਾਫਿਕਸ ਐਡਿਟਰ ਹੈ।
01:31 ਇਹ ਲਿਨਕਸ, ਮੈਕ OS X ਅਤੇ ਵਿੰਡੋਜ ਉੱਤੇ ਕਾਰਜ ਕਰਦਾ ਹੈ।
01:36 Inkscape ਦੀ ਵਰਤੋ ਸਾਰੇ ਪ੍ਰਕਾਰ ਦੇ 2D ਗਰਾਫਿਕ ਡਿਜਾਇਨ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ
01:41 *ਚਿਤਰਣ ਅਤੇ ਚਿੱਤਰ/ਕਾਰਟੂਨ ਡਰਾਅ ਕਰਨ ਲਈ
01:46 *ਰੰਗੀਨ ਪੈਟਰਨਸ/ਬੈਕਗਰਾਉਂਡਸ ਬਣਾਉਣ ਲਈ
01:50 *ਵੈਬ ਪੇਜ ਲੇਆਊਟ ਬਣਾਉਣ ਲਈ
01:53 *ਇਮੇਜੇਸ ਟਰੇਸ ਕਰਨ ਲਈ।
01:56 *ਵੈਬ ਆਧਾਰਿਤ ਬਟੰਸ ਅਤੇ ਆਇਕੰਸ ਬਣਾਉਣ ਲਈ
02:00 *ਵੈਬ ਲਈ ਇਮੇਜਸ ਮੈਨੀਪੁਲੇਟ ਕਰਨ ਲਈ
02:05 Inkscape ਨੂੰ ਸਿਨੇਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ ਊਬੰਟੁ ਲਿਨਕਸ ਉੱਤੇ ਸੰਸਥਾਪਿਤ ਕੀਤਾ ਜਾ ਸਕਦਾ ਹੈ।
02:11 ਸਿਨੇਪਟਿਕ ਪੈਕੇਜ ਮੈਨੇਜਰ ਉੱਤੇ ਜਿਆਦਾ ਜਾਣਕਾਰੀ ਲਈ ਇਸ ਵੈਬਸਾਈਟ ਉੱਤੇ ਉਪਲੱਬਧ ਲਿਨਕਸ ਟਿਊਟੋਰਿਅਲ ਵੇਖੋ।
02:17 ਡੈਸ਼ ਹੋਮ ਉੱਤੇ ਜਾਓ, ਟਾਈਪ ਕਰੋ Inkscape l
02:20 ਤੁਸੀ ਲੋਗੋ ਉੱਤੇ ਡਬਲ ਕਲਿਕ ਕਰਕੇ Inkscape ਨੂੰ ਖੋਲ ਸਕਦੇ ਹੋ।
02:23 ਹੁਣ ਅਸੀ ਵਿੰਡੋਜ ਉੱਤੇ Inkscape ਨੂੰ ਸੰਸਥਾਪਿਤ ਕਰਨਾ ਸਿਖਾਂਗੇ।
02:28 ਆਪਣੇ ਬਰਾਊਜਰ ਨੂੰ ਖੋਲ੍ਹੋ। ‘inkscape.org’ ਉੱਤੇ ਜਾਓ।
02:33 Download ਬਟਨ ਉੱਤੇ ਕਲਿਕ ਕਰੋ। ਵਿੰਡੋਜ ਲਈ Installer ਆਪਸ਼ਨ ਚੁਣੋ।
02:40 ਤੁਹਾਨੂੰ ਇਸ ਵਰਜਨ ਦੇ ਨਾਲ Download Inkscape ਵਾਕ ਮਿਲੇਗਾ। ਇਸ ਉੱਤੇ ਕਲਿਕ ਕਰੋ।
02:46 ਦਿਖਾਏ ਹੋਏ ਡਾਇਲਾਗ ਬਾਕਸ ਉੱਤੇ ਧਿਆਨ ਦਿਓ। Save ਉੱਤੇ ਕਲਿਕ ਕਰੋ।
02:51 ਇੰਸਟਾਲਰ ਫਾਈਲ ਤੁਹਾਡੀ ਮਸ਼ੀਨ ਉੱਤੇ ਡਾਊਨਲੋਡ ਹੋਵੇਗੀ। ਡਾਊਨਲੋਡ ਫੋਲਡਰ ਉੱਤੇ ਜਾਓ।
02:58 Inkscape ਨੂੰ ਸੰਸਥਾਪਿਤ ਕਰਨ ਲਈ exe ਫਾਇਲ ਉੱਤੇ ਡਬਲ ਕਲਿਕ ਕਰੋ।
03:02 ਡਿਫਾਲਟ ਭਾਸ਼ਾ English ਹੈ। Next ਉੱਤੇ ਕਲਿਕ ਕਰੋ।
03:07 ਫਿਰ ਦੁਬਾਰਾ Next ਉੱਤੇ ਕਲਿਕ ਕਰੋ।
03:09 ਫਿਰ ਦੁਬਾਰਾ Next ਉੱਤੇ ਕਲਿਕ ਕਰੋ ।
03:11 Destination ਫੋਲਡਰ ਡਾਇਲਾਗ ਬਾਕਸ ਖੁਲ੍ਹਦਾ ਹੈ। ਡਿਫਾਲਟ ਰੂਪ ਵਜੋਂ, Inkscape ਪ੍ਰੋਗਰਾਮਸ ਫਾਇਲਸ ਵਿੱਚ ਸੇਵ ਹੁੰਦਾ ਹੈ। ਹੁਣ Install ਉੱਤੇ ਕਲਿਕ ਕਰੋ।
03:20 Inkscape ਸੰਸਥਾਪਿਤ ਹੋ ਰਿਹਾ ਹੈ। ਇਹ ਕੁੱਝ ਮਿੰਟ ਲਵੇਗਾ।
03:25 Next ਉੱਤੇ ਕਲਿਕ ਕਰੋ। ਸੰਸਥਾਪਨ ਪੂਰਾ ਕਰਨ ਲਈ Finish ਉੱਤੇ ਕਲਿਕ ਕਰੋ।
03:30 ਹੁਣ Inkscape ਸਾਫਟਵੇਅਰ ਆਪਣੇ ਆਪ ਖੁਲੇਗਾ।
03:34 ਜੇਕਰ ਨਹੀਂ ਤਾਂ, ਧਿਆਨ ਦਿਓ ਕਿ ਡੈਸਕਟਾਪ ਉੱਤੇ ਇੱਕ ਸ਼ਾਰਟਕਟ ਆਇਕਨ ਹੈ। ਇਸਨੂੰ ਖੋਲ੍ਹਣ ਲਈ ਡਬਲ ਕਲਿਕ ਕਰੋ।
03:42 ਜੇਕਰ Inkscape ਖੋਲ੍ਹਣ ਲਈ ਉਹ ਦੋਨੋਂ ਤਰੀਕੇ ਅਸਫਲ ਹੋ ਜਾਣ, ਤਾਂ ਤੁਸੀ Start menu >All programs ਉੱਤੇ ਕਲਿਕ ਕਰ ਸਕਦੇ ਹੋ ਅਤੇ ਫਿਰ Inkscape ਉੱਤੇ।
03:50 ਹੁਣ Inkscape ਇੰਟਰਫੇਸ ਖੁਲੇਗਾ।
03:54 ਹੁਣ ਮੈਂ ਇਸ ਪੇਸ਼ਕਾਰੀ ਨੂੰ ਪੂਰਾ ਕਰਨ ਲਈ ਲਿਨਕਸ ਉੱਤੇ ਵਾਪਸ ਜਾਵਾਂਗਾ।
03:58 ਹਾਲਾਂਕਿ, ਦਿਖਾਏ ਗਏ ਸਟੈਪਸ ਕਿਸੇ ਵੀ OS ਉੱਤੇ Inkscape ਵਿੱਚ ਕਾਰਜ ਕਰਣਗੇ।
04:04 ਮੁੱਖ ਡਰਾਇੰਗ ਖੇਤਰ ਨੂੰ canvas ਕਹਿੰਦੇ ਹਨ। ਜਿੱਥੇ ਅਸੀ ਸਾਰੇ ਗਰਾਫਿਕਸ ਬਣਾਵਾਂਗੇ।
04:10 ਇੱਥੇ Inkscape ਵਿੱਚ ਕਈ ਟੂਲ ਅਤੇ ਮੈਨਿਊ ਆਪਸ਼ੰਸ ਹਨ। ਅਸੀ ਲੜੀ ਵਿੱਚ, ਹਰ ਇੱਕ ਦੇ ਬਾਰੇ ਵਿੱਚ ਵਿਸਥਾਰ ਨਾਲ ਸਿਖਾਂਗੇ।
04:17 ਹੁਣ, ਸੰਖੇਪ ਵਿੱਚ ਸਿਖਦੇ ਹਾਂ ਕਿ Inkscape ਦੀ ਵਰਤੋ ਕਿਵੇਂ ਕਰਦੇ ਹਨ।
04:21 ਅਸੀਂ rectangle ਟੂਲ ਚੁਣ ਕੇ ਇੱਕ ਰਿਕਟੈਂਗਲ ਆਕਾਰ ਬਣਾਵਾਂਗੇ।
04:25 ਰਿਕਟੈਂਗਲ ਆਕਾਰ ਬਣਾਉਣ ਦੇ ਲਈ, canvas ਉੱਤੇ ਕਲਿਕ ਕਰੋ ਅਤੇ ਇਸਨੂੰ ਡਰੈਗ ਕਰੋ।
04:29 ਇਹ ਸਾਡਾ ਰਿਕਟੈਂਗਲ ਹੈ।
04:32 ਮੈਂ ਇਸ Inkscape ਡਰਾਇੰਗ ਨੂੰ ਸੇਵ ਕਰਦਾ ਹਾਂ।
04:34 File menu ਉੱਤੇ ਜਾਓ, Save ਉੱਤੇ ਕਲਿਕ ਕਰੋ।
04:38 ਮੈਂ ਇਸਨੂੰ drawing_1.svg ਨਾਮ ਦੇਵਾਂਗਾ ਅਤੇ ਇਸਨੂੰ ਆਪਣੇ ਡਾਕਿਉਮੈਂਟ ਫੋਲਡਰ ਵਿੱਚ ਸੇਵ ਕਰਾਂਗਾ।
04:45 ਇੱਥੇ svg ਡਿਫਾਲਟ Inkscape ਫਾਈਲ ਐਕਸਟੈਂਸ਼ਨ ਨੂੰ ਦਰਸਾਉਂਦਾ ਹੈ।
04:49 ਅਸੀ Inkscape ਅਤੇ ਇਸ ਦੀਆਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ।
04:55 ਮੈਂ ਪਹਿਲਾਂ ਹੀ ਇਸ ਲੜੀ ਵਿੱਚ ਤੁਹਾਨੂੰ ਟਿਊਟੋਰਿਅਲਸ ਦੀ ਝਲਕ ਵਿਖਾ ਦਿੱਤੀ ਹੈ।
05:00 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਉੱਤੇ ਸੰਖੇਪ ਵਿੱਚ ਵੀਡੀਓ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ। ਕਿਰਪਾ ਕਰਕੇ ਇਸਨੂੰ ਵੇਖੋ।
05:06 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਦਿੱਤੇ ਜਾਂਦੇ ਹਨ।
05:13 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋl
05:15 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਸੁਪੋਰਟ ਕੀਤਾ ਗਿਆ ਹੈ।
05:21 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
05:25 ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
05:27 ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya