GChemPaint/C3/Features-of-GChem3D/Punjabi
From Script | Spoken-Tutorial
| Time | Narration |
| 00:01 | ਸਤ ਸ਼੍ਰੀ ਅਕਾਲ । Features of GChem3D ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
| 00:07 | ਇਸ ਟਿਊਟੋਰਿਅਲ ਵਿੱਚ , ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ |
| 00:10 | * ਮੈਨਿਊ ਬਾਰ |
| 00:11 | * ਫਾਇਲ ਟਾਈਪ ਫਾਰਮੈਟਸ |
| 00:13 | * ਵੱਖ-ਵੱਖ ਪ੍ਰਕਾਰ ਦੇ ਮਾਡਲ ਟਾਇਪਸ ਅਤੇ |
| 00:15 | ਬੈਕਗਰਾਉਂਡ ਕਲਰ ਨੂੰ ਕਿਵੇਂ ਬਦਲਦੇ ਹਨ । |
| 00:18 | ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਲਿਨਕਸ OS ਵਰਜਨ 12 . 04 |
| 00:24 | GChemPaint ਵਰਜਨ 0.12.10 |
| 00:29 | GChem3D ਵਰਜਨ 0.12.10 |
| 00:34 | ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਨਾਲ ਵਾਕਫ਼ ਹੋਣਾ ਚਾਹੀਦਾ ਹੈ। |
| 00:38 | ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ । |
| 00:44 | ਮੈਂ ਇੱਕ ਨਵੀਂ GChemPaint ਵਿੰਡੋ ਖੋਲੀ ਹੈ । |
| 00:47 | ਟੈਂਪਲੇਟਸ ਡਰਾਪ ਡਾਉਨ ਦੀ ਵਰਤੋ ਕਰਕੇ , |
| 00:49 | ਮੈਂ ਡਿਸਪਲੇ ਏਰਿਆ ਉੱਤੇ ਐਡੀਨੋਸਿਨ (Adenosine ) ਦੇ ਸਟਰਕਚਰ ਨੂੰ ਲੋਡ ਕਰਾਂਗਾ । . |
| 00:53 | ਫਾਇਲ ਨੂੰ ਸੇਵ ਕਰਨ ਦੇ ਲਈ , ਟੂਲ ਬਾਰ ਵਿਚ ਸੇਵ ਆਈਕਨ ਉੱਤੇ ਕਲਿਕ ਕਰੋ । |
| 00:58 | Save as ਡਾਇਲਾਗ ਬਾਕਸ ਖੁਲਦਾ ਹੈ । |
| 01:02 | ਫਾਇਲ ਨੂੰ GChem3D ਵਿੱਚ ਦੇਖਣ ਦੇ ਲਈ , ਇਸਨੂੰ ਫਾਇਲ ਫਾਰਮੈਟਸ ਜਿਵੇਂ . mol , . mdl ਅਤੇ . pdb ਵਿੱਚ ਸੇਵ ਕਰਨਾ ਪੈਂਦਾ ਹੈ । |
| 01:11 | ਫਾਇਲ ਦਾ ਨਾਮ Adenosine. pdb ਟਾਈਪ ਕਰੋ । |
| 01:15 | ਡੈਸਕਟਾਪ ਉੱਤੇ ਫਾਇਲ ਸੇਵ ਕਰਨ ਲਈ ਡੈਸਕਟਾਪ ਉੱਤੇ ਕਲਿਕ ਕਰੋ । |
| 01:18 | ਸੇਵ ਬਟਨ ਉੱਤੇ ਕਲਿਕ ਕਰੋ । |
| 01:21 | ਮੈਂ GChemPaint ਵਿੰਡੋ ਬੰਦ ਕਰਾਂਗਾ । |
| 01:25 | ਹੁਣ GChem3D ਐਪਲੀਕੇਸ਼ਨ ਦੇ ਬਾਰੇ ਵਿੱਚ ਸਿਖਦੇ ਹਾਂ। |
| 01:29 | Gchem3D , GchemPaint ਦੇ ਯੂਟਿਲਿਟੀ ਸਾਫਟਵੇਅਰ ਦੀ ਤਰ੍ਹਾਂ ਸੰਸਥਾਪਿਤ ਕੀਤਾ ਜਾ ਸਕਦਾ ਹੈ । |
| 01:34 | ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ । |
| 01:38 | Synaptic Package Manager ( ਸਿਨੈਪਟਿਕ ਪੈਕੇਜ ਮੈਨੇਜਰ ) ਉੱਤੇ ਜਾਓ । |
| 01:40 | Quick Filter ( ਕਵਿਕ ਫਿਲਟਰ ) ਬਾਕਸ ਵਿੱਚ gchempaint ਟਾਈਪ ਕਰੋ । |
| 01:44 | GChemPaint ਯੂਟਿਲਿਟੀਜ ਦੇ ਸਾਰੇ ਸੰਸਥਾਪਨ ਲਈ gcu - plugin , libgcu - dbg ਅਤੇ gcu - bin ਸੰਸਥਾਪਿਤ ਕਰੋ । |
| 01:55 | ਮੈਂ ਪਹਿਲਾਂ ਹੀ ਸਾਰੀਆਂ ਫਾਇਲਸ ਸੰਸਥਾਪਿਤ ਕਰ ਲਈਆਂ ਸਨ। |
| 01:59 | GChem3d , 3 ਡਾਇਮੈਂਸ਼ਨਲ ਮਾਲਿਕਿਊਲਰ ਸਟਰਕਚਰ ਵਿਜੁਲਾਇਜਰ ( visualizer ) ਹੈ । |
| 02:04 | ਇਹ GChemPaint ਦਾ ਯੂਟਿਲਿਟੀ ਫੀਚਰ ਹੈ । |
| 02:07 | GChemPaint ਵਿੱਚ ਬਣਾਏ ਗਏ ਸਟਰਕਚਰ GChem3D ਵਿੱਚ ਵੇਖੇ ਜਾ ਸਕਦੇ ਹਨ । |
| 02:12 | GChem3D ਖੋਲ੍ਹਣ ਦੇ ਲਈ , ਡੈਸ਼ ਹੋਮ ਉੱਤੇ ਕਲਿਕ ਕਰੋ । |
| 02:15 | ਦਿਖਾਏ ਹੋਏ ਸਰਚ ਬਾਰ ਵਿੱਚ , gchem3d ਟਾਈਪ ਕਰੋ । |
| 02:20 | Molecules viewer ਆਇਕਨ ਉੱਤੇ ਕਲਿਕ ਕਰੋ । |
| 02:24 | GChem3d Viewer ਵਿਚ ਵਿੰਡੋ ਮੈਨਿਊਬਾਰ ਅਤੇ ਡਿਸਪਲੇ ਏਰਿਆ ਸ਼ਾਮਿਲ ਹੁੰਦੇ ਹਨ। |
| 02:30 | ਮੈਨਿਊਬਾਰ ਵਿਚ ਉਹ ਸਾਰੇ ਕਮਾਂਡਸ ਸ਼ਾਮਿਲ ਹਨ, ਜਿਨ੍ਹਾਂ ਦੀ ਤੁਹਾਨੂੰ GChem3D ਵਿੱਚ ਕੰਮ ਕਰਨ ਲਈ ਲੋੜ ਪੈਂਦੀ ਹੈ । |
| 02:36 | ਡਿਸਪਲੇ ਏਰਿਆ , ਖੁੱਲੀ ਹੋਈ ਫਾਇਲ ਦੇ ਕੰਟੈਂਟਸ ਦਿਖਾਉਂਦਾ ਹੈ। |
| 02:40 | ਫਾਇਲ ਖੋਲ੍ਹਣ ਲਈ ਫਾਇਲ ਚੁਣੋ , ਓਪਨ ਉੱਤੇ ਕਲਿਕ ਕਰੋ । |
| 02:46 | Open ਡਾਇਲਾਗ ਬਾਕਸ ਖੁਲਦਾ ਹੈ । |
| 02:49 | ਫਾਇਲ ਚੁਣੋ ਜੋ ਤੁਸੀ ਖੋਲ੍ਹਣਾ ਚਾਹੁੰਦੇ ਹੋ । |
| 02:52 | ਮੈਂ ਆਪਣੇ ਡੈਸਕਟਾਪ ਉੱਤੇ Adenosine.pdb ਚੁਣਾਗਾ । |
| 02:57 | ਓਪਨ ਬਟਨ ਉੱਤੇ ਕਲਿਕ ਕਰੋ । |
| 02:59 | ਡਿਸਪਲੇ ਏਰਿਆ ਉੱਤੇ ਫਾਇਲ ਦਿਖਾਈ ਹੋਈ ਹੈ । |
| 03:02 | ਚਲੋ ਹੁਣ ਵਿਊ ਨੂੰ ਇਮੇਜ ਦੀ ਤਰ੍ਹਾਂ ਸੇਵ ਕਰਨਾ ਸਿਖਦੇ ਹਾਂ । |
| 03:05 | ਫਾਇਲ ਉੱਤੇ ਕਲਿਕ ਕਰੋ । Save as image ਉੱਤੇ ਜਾਓ । |
| 03:10 | Save as image ਡਾਇਲਾਗ ਬਾਕਸ ਖੁਲਦਾ ਹੈ । |
| 03:12 | ਹੇਠਾਂ Width ਅਤੇ Height ਪੈਰਾਮੀਟਰਸ ਉੱਤੇ ਧਿਆਨ ਦਿਓ । |
| 03:17 | ਡਿਫਾਲਟ ਇਮੇਜ ਸਾਇਜ ਦੀ ਚੌੜਾਈ (Width) 300 ਪਿਕਸਲਸ ਅਤੇ ਉਚਾਈ (Height) 300 ਪਿਕਸਲਸ ਹੁੰਦੀ ਹੈ । |
| 03:24 | ਤੁਸੀ ਸਕਰੋਲਰਸ ( scrollers ) ਦੀ ਵਰਤੋ ਕਰਕੇ ਵੈਲਿਊ ਨੂੰ ਵਧਾ ਜਾਂ ਘਟਾ ਸਕਦੇ ਹੋ । |
| 03:29 | ਹੁਣ ਫਾਇਲ ਟਾਈਪ ਆਪਸ਼ਨ ਲਈ । |
| 03:31 | GChem3D ਕਈ ਤਰਾਂ ਦੇ ਫਾਇਲ ਫਾਰਮੈਟਸ ਨੂੰ ਸੁਪੋਰਟ ਕਰਦਾ ਹੈ । |
| 03:35 | ਫਾਇਲ ਟਾਇਪਸ ਜਿਵੇਂ VRML , PDF , PNG ਅਤੇ ਕਈ ਹੋਰ ਡਰਾਪ ਡਾਉਨ ਸੂਚੀ ਵਿੱਚ ਉਪਲੱਬਧ ਹਨ । |
| 03:45 | ਜੇਕਰ ਕੋਈ ਫਾਇਲ ਟਾਇਪ ਨਹੀਂ ਸਪੱਸ਼ਟ ਕੀਤਾ ਜਾਂਦਾ , ਤਾਂ GChem3d ਫਾਇਲ ਟਾਇਪ ਨੂੰ ਫਾਇਲ ਦੇ ਨਾਮ ਤੋਂ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰਦਾ ਹੈ । |
| 03:52 | ਜੇਕਰ ਇਹ ਸਫਲ ਨਹੀਂ ਹੁੰਦਾ ਹੈ , ਤਾਂ ਡਿਫਾਲਟ ਫਾਇਲ ਟਾਈਪ VRML ਵਰਤਿਆ ਜਾਵੇਗਾ । |
| 03:58 | ਹੁਣ ਸਟਰਕਚਰ ਨੂੰ VRML ਫਾਇਲ ਫਾਰਮੇਟ ਵਿੱਚ ਸੇਵ ਕਰੋ । |
| 04:03 | VRML ਡਾਕਿਊਮੈਂਟ ਆਪਸ਼ਨ ਚੁਣੋ । |
| 04:07 | ਫਾਇਲ ਦਾ ਨਾਮ ਐਡੀਨੋਸੀਨ ( Adenosine ) ਟਾਈਪ ਕਰੋ । |
| 04:11 | ਡੈਸਕਟਾਪ ਉੱਤੇ ਫਾਇਲ ਸੇਵ ਕਰਨ ਦੇ ਲਈ , ਡੈਸਕਟਾਪ ਉੱਤੇ ਕਲਿਕ ਕਰੋ । |
| 04:14 | ਸੇਵ ਬਟਨ ਉੱਤੇ ਕਲਿਕ ਕਰੋ । |
| 04:17 | ਹੁਣ ਅਸੀ ਸਿਖਾਂਗੇ ਕਿ ਵਾਸਤਵ ਵਿੱਚ VRMLਫਾਇਲ ਟਾਈਪ ਕੀ ਹੈ । |
| 04:22 | VRML , .wrl ਐਕਸਟੈਂਸ਼ਨ ਦੇ ਨਾਲ ਇੱਕ ਟੈਕਸਟ ਫਾਇਲ ਫਾਰਮੇਟ ਹੈ । |
| 04:28 | 3D ਪੌਲੀਗਨ ਪ੍ਰਾਪਰਟੀਜ ਜਿਵੇਂ ਵਰਟਿਸਸ ( vertices ) , ਐਜੇਸ edges ) , ਸਰਫੇਸ ਕਲਰ ( surface color ) ਨਿਸ਼ਚਿਤ ਕੀਤੇ ਜਾ ਸਕਦੇ ਹਨ । |
| 04:35 | VRML ਫਾਇਲਸ ਪਲੇਨ ਟੈਕਸਟ ਵਿਚ ਹੁੰਦੀਆਂ ਹਨ ਜੋ gzip ਵਿੱਚ ਕੰਪ੍ਰੈਸ ਹੁੰਦੀਆਂ ਹਨ । |
| 04:40 | 3D ਮਾਡਲਿੰਗ ਪ੍ਰੋਗਰਾਮਸ, ਆਬਜੈਕਟਸ ਅਤੇ ਦ੍ਰਿਸ਼ਾਂ ਨੂੰ ਇਸ ਵਿੱਚ ਸੇਵ ਕਰਦੇ ਹਨ । |
| 04:45 | ਹੁਣ ਸੇਵ ਕੀਤੀ ਹੋਈ ਫਾਇਲ ਨੂੰ ਖੋਲਦੇ ਹਾਂ। |
| 04:48 | Adenosine.wrl ਉੱਤੇ ਰਾਇਟ ਕਲਿਕ ਕਰੋ । Open with Text Editor ਆਪਸ਼ਨ ਚੁਣੋ। |
| 04:55 | ਟੈਕਸਟ ਐਡਿਟਰ , ਸਟਰਕਚਰ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਦਿਖਾਉਂਦਾ ਹੈ । |
| 05:01 | ਹੁਣ Page setup ਉੱਤੇ ਜਾਂਦੇ ਹਾਂ । |
| 05:04 | GChem3d ਪ੍ਰਿੰਟਿੰਗ ਦੇ ਸਮੇਂ 300 dpi ਰੈਜੂਲੁਸ਼ਨ ਦੀ ਵਰਤੋ ਕਰਦਾ ਹੈ । |
| 05:09 | ਪੇਜ ਸੈਟਅਪ ਪ੍ਰਾਪਰਟੀਜ GChemPaint ਵਿੱਚ ਪ੍ਰਾਪਰਟੀਜ ਦੇ ਸਮਾਨ ਹੀ ਹੈ । |
| 05:14 | ਇਸ ਲੜੀ ਵਿੱਚ GChemPaint ਟਿਊਟੋਰਿਅਲਸ ਵਿੱਚ ਮੈਂ ਪਹਿਲਾਂ ਹੀ ਚਰਚਾ ਕੀਤੀ ਸੀ । |
| 05:19 | ਮੈਂ ਵਿੰਡੋ ਬੰਦ ਕਰਾਂਗਾ । |
| 05:21 | ਚਲੋ ਹੁਣ ਵਿਊ ਮੈਨਿਊ ਉੱਤੇ ਜਾਂਦੇ ਹਾਂ । |
| 05:25 | ਵਿਊ ਮੈਨਿਊ ਨੂੰ ਚੁਣੋ । |
| 05:27 | GChem3D ਹੇਠਾਂ ਦਿੱਤੇ ਗਏ ਚਾਰ ਮਾਡਲ ਟਾਇਪਸ ਦੀ ਵਰਤੋ ਕਰਕੇ ਇੱਕ molecule ਨੂੰ ਦਿਖਾਉਂਦਾ ਹੈ: |
| 05:32 | * ਬਾਲਸ ਐਂਡ ਸਟਿਕਸ ( Balls and sticks ) * ਸਪੇਸ ਫਿਲਿੰਗ ( Space filling ) |
| 05:35 | * ਸਿਲਿੰਡਰਸ ( Cylinders ) ਅਤੇ * ਵਾਇਰਫਰੇਮ ( Wireframe ) . |
| 05:39 | Balls and sticks ਡਿਫਾਲਟ ਮਾਡਲ ਹੈ । |
| 05:42 | ਇਸ ਮਾਡਲ ਦੀ ਵਰਤੋ ਕਰਕੇ ਮਲਟੀਪਲ ਬਾਂਡ ਅਤੇ ਸਹੀ ਬਾਂਡ ਸਥਾਨ ਵੇਖੇ ਜਾ ਸਕਦੇ ਹਨ । |
| 05:48 | ਮੈਂ Space filling ਉੱਤੇ ਕਲਿਕ ਕਰਾਂਗਾ ਅਤੇ ਤੁਸੀ ਅੰਤਰ ਵੇਖ ਸਕਦੇ ਹੋ । |
| 05:53 | Space filling ਮਾਡਲ molecules ਨੂੰ ਕੰਪੈਕਟ ਫ਼ਾਰਮ ਵਿੱਚ ਦਿਖਾਉਂਦਾ ਹੈ । |
| 05:58 | Cylinders ਮਾਡਲ , ਸਟਰਕਚਰਸ ਨੂੰ ਸਿਲਿੰਡਰਿਕਲ ਪਾਇਪਸ ਦੇ ਫ਼ਾਰਮ ਵਿੱਚ ਦਿਖਾਉਂਦਾ ਹੈ । |
| 06:03 | Wireframe ਮਾਡਲ , ਸਟਰਕਚਰ ਦਾ ਢਾਂਚਾ ਦਿਖਾਉਂਦਾ ਹੈ । |
| 06:08 | ਚਲੋ ਬਾਲਸ ਐਂਡ ਸਟਿਕਸ ਉੱਤੇ ਵਾਪਸ ਆਉਂਦੇ ਹਾਂ। |
| 06:11 | ਹੁਣ ਅਸੀ ਬੈਕਗਰਾਉਂਡ ਕਲਰ ਉੱਤੇ ਜਾਂਦੇ ਹਾਂ । |
| 06:14 | ਡਿਫਾਲਟ ਬੈਕਗਰਾਉਂਡ ਕਲਰ ਬਲੈਕ ਹੈ । |
| 06:17 | ਵਿਊ ਮੈਨਿਊ ਨੂੰ ਚੁਣੋ , ਬੈਕਗਰਾਉਂਡ ਕਲਰ ਉੱਤੇ ਜਾਓ । |
| 06:21 | ਇੱਕ ਸਬਮੈਨਿਊ ਖੁਲਦਾ ਹੈ । |
| 06:23 | ਸਬਮੈਨਿਊ ਦੇ ਅੰਤ ਵਿਚ ਕਸਟਮ ਕਲਰ ਨੂੰ ਚੁਣੋ। |
| 06:26 | Background Colour ਵਿੰਡੋ ਖੁਲਦੀ ਹੈ । |
| 06:30 | ਇਹ ਵਿੰਡੋ ਕੋਲ ਉਸ ਰੰਗ ਨੂੰ ਚੁਣਨ ਲਈ ਅਨੇਕ ਫੀਲਡਸ ਹਨ ਜੋ ਅਸੀ ਚਾਹੁੰਦੇ ਹਾਂ। |
| 06:35 | ਹਿਊ ( Hue ) ਦੀ ਵਰਤੋ ਕਰਕੇ , ਅਸੀ ਬੈਕਗਰਾਉਂਡ ਕਲਰ ਬਦਲ ਸਕਦੇ ਹਾਂ । |
| 06:39 | ਸਕਰੋਲਰ ਉੱਤੇ ਕਲਿਕ ਕਰੋ । ਕਲਰ ਸਰਕਲ ਦੀ ਵੈਲਿਊ ਅਤੇ ਗਤੀਵਿਧੀ ਵਿੱਚ ਬਦਲਾਵ ਵੇਖੋ । |
| 06:45 | ਸੈਚੂਰੇਸ਼ਨ ( saturation ) ਦੀ ਵਰਤੋ ਕਰਕੇ , ਅਸੀ ਕਲਰ ਦੀ ਕੰਸੈਂਟਰੇਸ਼ਨ ਬਦਲ ਸਕਦੇ ਹਾਂ । |
| 06:51 | ਵੈਲਿਊ ਦੀ ਵਰਤੋ ਕਰਕੇ , ਅਸੀਂ ਇੱਕੋ ਕਲਰ ਦੇ ਵੱਖ-ਵੱਖ ਸ਼ੇਡਸ ਪ੍ਰਾਪਤ ਕਰਨ ਲਈ RGB combination ਬਦਲ ਸਕਦੇ ਹਾਂ । |
| 06:59 | ਇਸਦੇ ਅੱਗੇ ਇੱਕ ਆਈਡਰਾਪਰ ( eyedropper ) ਆਇਕਨ ਦੇ ਨਾਲ ਪ੍ਰੀਵਿਊ ਬਾਕਸ ਹੈ । |
| 07:04 | ਆਈਡਰਾਪਰ ਆਇਕਨ ਉੱਤੇ ਕਲਿਕ ਕਰੋ । |
| 07:07 | ਆਪਣੀ ਪਸੰਦ ਦਾ ਕਲਰ ਚੁਣਨ ਲਈ ਕਲਰ ਰਿੰਗ ਉੱਤੇ ਕਿਤੇ ਵੀ ਕਲਿਕ ਕਰੋ । |
| 07:11 | ਓਕੇ ਬਟਨ ਉੱਤੇ ਕਲਿਕ ਕਰੋ । ਸਕਰੀਨ ਉੱਤੇ ਬੈਕਗਰਾਉਂਡ ਕਲਰ ਬਦਲ ਜਾਂਦਾ ਹੈ । |
| 07:18 | ਚਲੋ ਹੁਣ ਸਾਰ ਕਰਦੇ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ |
| 07:20 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ: |
| 07:23 | * ਵੱਖ-ਵੱਖ ਮੈਨਿਊਜ |
| 07:24 | * ਫਾਇਲ ਟਾਈਪ ਫਾਰਮੈਟਸ |
| 07:26 | * ਮਾਡਲ ਟਾਇਪਸ ਅਤੇ ਬੈਕਗਰਾਉਂਡ ਕਲਰ ਕਿਵੇਂ ਬਦਲਣਾ ਹੈ। |
| 07:30 | ਇੱਥੇ ਇੱਕ ਅਸਾਇਨਮੈਂਟ ਹੈ: |
| 07:33 | 1 . GChemPaint ਵਿਚੋਂ Saccharide ਲੋਡ ਕਰੋ ਅਤੇ ਫਾਇਲ ਨੂੰ .mdl ਫਾਰਮੈਟ ਵਿੱਚ ਸੇਵ ਕਰੋ । |
| 07:39 | 2 . Molecules viewer ( ਮੌਲੀਕਿਊਲਸ ਵਿਊਅਰ ) ਵਿੱਚ ਸਟਰਕਚਰ ਖੋਲੋ । |
| 07:42 | 3 . ਇਮੇਜ ਨੂੰ PNG ਅਤੇ PDF ਫਾਇਲ ਟਾਇਪਸ ਵਿੱਚ ਸੇਵ ਕਰੋ । |
| 07:46 | 4 . ਵੱਖ-ਵੱਖ ਬੈਕਗਰਾਉਂਡ ਕਲਰਸ ਦੀ ਕੋਸ਼ਿਸ਼ ਕਰੋ । |
| 07:49 | ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org/What_is_a_Spoken_ Tutorial |
| 07:53 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ । |
| 07:56 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
| 08:01 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
| 08:06 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
| 08:10 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ। |
| 08:17 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
| 08:22 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
| 08:29 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro |
| 08:35 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ । |