PHP-and-MySQL/C4/Sending-Email-Part-3/Punjabi
From Script | Spoken-Tutorial
Time | Narration |
---|---|
0:00 | ਤੁਹਾਡਾ ਫਿਰ ਤੋਂ ਸਵਾਗਤ ਹੈ । ਅਸੀ ਇਸ Send mail from not set in php dot ini ਏਰਰ ਨੂੰ ਕਿਵੇਂ ਠੀਕ ਕਰਾਂਗੇ । |
0:11 | ਅਸੀਂ ਨਿਰਧਾਰਤ ਨਹੀਂ ਕੀਤਾ ਹੈ ਕਿ ਇਹ ਇ - ਮੇਲ ਕਿਸਦੇ ਵੱਲੋਂ ਹੈ । |
0:18 | ਇ - ਮੇਲ ਭੇਜਣ ਲਈ ਸਾਨੂੰ ਅਜਿਹਾ ਕਰਨ ਦੀ ਲੋੜ ਹੈ । |
0:23 | ਅਸੀ ਇੱਥੇ from ਪੈਰਾਮੀਟਰ ਵਰਗਾ ਕੁੱਝ ਇਸਤੇਮਾਲ ਨਹੀਂ ਕਰਾਂਗੇ । |
0:29 | ਸਾਨੂੰ ਵਿਸ਼ੇਸ਼ ਹੈਡਰਸ ਨੂੰ ਭੇਜਣ ਦੀ ਲੋੜ ਹੈ । |
0:32 | ਸੋ ਇੱਥੇ ਅਸੀ headers ਵੇਰਿਏਬਲ ਬਣਾਉਂਦੇ ਹਾਂ । ਜੋ ਕਿ me@me.com ਦੇ ਸਮਾਨ ਨਹੀਂ ਹੈ । |
0:43 | ਸਾਨੂੰ ਸਟੈਂਡਰਡਾਇਜਡ ਮੇਲ ਹੈਡਰ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ , ਜੋ ਹੈ From: ਅਤੇ ਕੋਲਨ ਨਾ ਕਿ ਸੇਮੀਕੋਲਨ । ਅਤੇ ਫਿਰ ਅਸੀ ਲਿਖਦੇ ਹਾਂ , ਉਦਾਹਰਣ ਲਈ php academy . |
0:54 | ਜਾਂ ਤੁਸੀ admin@php academy ਵਰਗਾ ਕੁੱਝ ਲਿਖ ਸਕਦੇ ਹੋ ਅਤੇ .com ਜੋੜੋ , ਜੇਕਰ ਤੁਸੀ ਚਾਹੁੰਦੇ ਹੋ । |
1:02 | ਵਾਸਤਵ ਵਿੱਚ , ਮੇਰੇ ਕੋਲ ਉਹ ਡੋਮੇਨ ਨਾਮ ਨਹੀਂ ਹੈ ਲੇਕਿਨ ਅਸੀ ਇਸਨੂੰ ਉਸੀ ਦੀ ਤਰ੍ਹਾਂ ਰੱਖਾਂਗੇ । |
1:08 | ਸੋ From: admin @ phpacademy . com . |
1:11 | ਹੁਣ ਸਾਨੂੰ ਆਪਣੀ ਮੇਲ ਦੇ ਅੰਦਰ ਹੋਰ ਪੈਰਾਮੀਟਰ ਜੋੜਨ ਦੀ ਲੋੜ ਹੈ , ਜੋ ਕਿ headers ਹੈ । |
1:18 | ਅਤੇ ਹੁਣ ਅਸੀ ਇੱਥੇ ਆਉਂਦੇ ਹਾਂ ਅਤੇ ਤੁਸੀ ਇੱਥੇ Alex ਅਤੇ ਇੱਥੇ This is a test ! ਟਾਈਪ ਕਰ ਸਕਦੇ ਹੋ । |
1:24 | Send me this ਉੱਤੇ ਕਲਿਕ ਕਰੋ ਅਤੇ ਅਸੀਂ ਹੋਰ ਏਰਰ ਦਾ ਸਾਹਮਣਾ ਕਰਾਂਗੇ । |
1:27 | ਹੁਣ ਵਾਸਤਵ ਵਿੱਚ , ਮੈਂ ਮੇਰੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾ ਰਿਹਾ ਹਾਂ । |
1:33 | ਜੇਕਰ ਤੁਸੀ ਆਪਣੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾਉਣਾ ਚਾਹੁੰਦੇ ਹੋ , ਤਾਂ ਮੇਲ ਫਰੀ ਮੇਲ ਸਰਵਰ ਲਈ ਗੂਗਲ ਉੱਤੇ ਖੋਜੋ । ਅਤੇ ਇਹ ਤੁਹਾਡੇ ਕੰਪਿਊਟਰ ਉੱਤੇ ਮੇਲ ਸਰਵਰ ਇੰਸਟਾਲ ਕਰੇਗਾ । ਜਿਵੇਂ ਕਿ ਹੁਣ ਅਸੀ ਲੋਕਲ ਹੋਸਟ ਉੱਤੇ ਚਲਾ ਰਹੇ ਹਾਂ । |
1:46 | ਅਤੇ ਤੁਹਾਡੇ ਕੋਲ ਲੋਕਲ ਹੋਸਟ ਦੇ ਅਧੀਨ ਚਲਣ ਵਾਲਾ SMTP ਮੇਲ ਸਰਵਰ ਹੋਵੇਗਾ । |
1:54 | ਹੁਣ ਜਿਵੇਂ ਕਿ ਮੇਰੇ ਕੋਲ ਮੇਲ ਸਰਵਰ ਨਹੀਂ ਹੈ , ਮੈਂ ਆਪਣੇ ਯੂਨੀਵਰਸਿਟੀ ਦੇ ਈ - ਮੇਲ ਸਿਸਟਮ ਦੀ ਵਰਤੋ ਕਰਾਂਗਾ । ਜੋ ਕਿ ਮੇਰੀ ਯੂਨੀਵਰਸਿਟੀ ਈ - ਮੇਲ ਉੱਤੇ DNS ਜਾਂ Domain Name Server ( ਡੋਮੈਨ ਨੇਮ ਸਰਵਰ ) ਹੈ । |
2:06 | ਇਸ ਤਰੀਕੇ ਨਾਲ ਮੇਰਾ ਈ - ਮੇਲ ਮੇਰੀ ਯੂਨੀਵਰਸਿਟੀ ਦੇ ਮਾਧਿਅਮ ਤੋਂ ਭੇਜਿਆ ਜਾਂਦਾ ਹੈ । |
2:11 | ਜੇਕਰ ਤੁਸੀ ਵਿਸ਼ੇਸ਼ DNS ਸਰਵਰ ਦੇ ਬਾਰੇ ਵਿੱਚ ਜਾਣਦੇ ਹੋ , ਜੇਕਰ ਤੁਹਾਡੇ ਕੋਲ ਡੋਮੇਨ ਨੇਮ ਪਹਿਲਾਂ ਤੋਂ ਹੀ ਹੈ , ਜੇਕਰ ਤੁਹਾਡੀ ਵੇਬਸਾਈਟ ਹੈ , ਤਾਂ ਤੁਸੀ ਇਸ ਬਾਰੇ ਜਾਣੋਗੇ ਜਾਂ ਘੱਟੋ ਘੱਟ ਤੁਸੀ ਇਸਦਾ ਪਤਾ ਲਗਾਉਣ ਦੇ ਕਾਬਿਲ ਹੋ ਜਾਓਗੇ । |
2:22 | ਤੁਸੀ ਇਸਦੇ ਮਾਧਿਅਮ ਤੋਂ ਈ - ਮੇਲ ਭੇਜਣ ਦੇ ਕਾਬਲ ਹੋ ਜਾਓਗੇ । |
2:27 | ਮੈਂ ਜਾਣਦਾ ਹਾਂ ਕਿ ਮੇਰੀ ਯੂਨੀਵਰਸਿਟੀ ਦਾ ਈ - ਮੇਲ DNS ਸਰਵਰ mailhost dot shef dot ac dot uk ਹੈ , ਕਿਉਂਕਿ ਮੈਂ ਸ਼ੇਫੀਲਡ ( Sheffield ) ਯੂਨੀਵਰਸਿਟੀ ਵਿੱਚ ਹਾਂ । |
2:36 | ਸੋ ਮੈਨੂੰ ਇਸਨੂੰ ਮੇਰੇ php dot ini ਵਿੱਚ ਸ਼ਾਮਿਲ ਕਰਨ ਦੀ ਲੋੜ ਹੈ । |
2:41 | ਅਤੇ ਇਸਨੂੰ ਕਰਨ ਦਾ ਠੀਕ ਤਰੀਕਾ ਹੈ ਕਿ ਇੱਥੇ ਆਓ ਅਤੇ ਆਪਣੇ ਵੇਰਿਏਬਲਸ ਨੂੰ ਸੈੱਟ ਕਰੋ । |
2:46 | ਠੀਕ ਹੈ , ਸਾਨੂੰ php dot ini ਵਿੱਚ SMTP ਸੈੱਟ ਕਰਨ ਦੀ ਲੋੜ ਹੈ । |
2:59 | ਅਤੇ ਮੇਰੀ php dot ini ਫਾਇਲ ਖੋਲ੍ਹਣ ਦੀ ਬਜਾਏ , ਮੈਂ ini set ਫੰਕਸ਼ਨ ਦੀ ਵਰਤੋ ਕਰਾਂਗਾ । |
3:05 | ਅਤੇ ਵੇਰਿਏਬਲ ਨੇਮ ਹੈ SMTP . |
3:12 | ਸੋ ਅਸੀ ਆਪਣੀ php dot ini ਫਾਇਲ ਵਿੱਚ ਇਸ ਲਾਇਨ ਨੂੰ ਏਡਿਟ ਕਰ ਰਹੇ ਹਾਂ । |
3:16 | ਅਤੇ ਮੈਂ ਵੈਲਿਊ ਦੇ ਰੂਪ ਵਿੱਚ ਇੱਥੇ ਮੇਲ ਹੋਸਟ ਕਰਦਾ ਹਾਂ । |
3:20 | ਇੱਥੇ ਅਸੀ echo get ini ਲਿਖਦੇ ਹਾਂ , ਜਿਸਨੂੰ ਇੱਕ ਵਿਸ਼ੇਸ਼ ਵੈਲਿਊ ਮਿਲਦੀ ਹੈ । |
3:25 | ਅੱਗੇ ਮੈਂ SMTP ਲਿਖਾਂਗਾ ਅਤੇ ਉਹ ਇੱਥੇ ਸਕਰਿਪਟ ਨੂੰ ਨਸ਼ਟ ਕਰ ਸਕਦਾ ਹੈ । |
3:30 | ਸੋ ਅਸੀ ਵੇਖ ਸਕਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ । |
3:32 | ਸੋ ਮੈਂ ਲਿਖਦਾ ਹਾਂ Alex ਅਤੇ ਫਿਰ Test ਅਤੇ Send me this ਉੱਤੇ ਕਲਿਕ ਕਰਦਾ ਹਾਂ । |
3:40 | ਓਹ ! ਮਾਫ ਕਰੋ , ਮੈਂ ਇਹ ਸਾਰਾ ਗਲਤ ਟਾਈਪ ਕਰ ਦਿੱਤਾ ਹੈ । ਵੱਡੀ ਗਲਤੀ । ਉਹ ਹੈ ini get ਅਤੇ ਇਸਨੂੰ ਰਿਫਰੇਸ਼ ਕਰੋ । |
3:52 | ਠੀਕ ਹੈ , ਅਸੀ ਮੂਲ ਰੂਪ ਵਿਚ ਆਪਣੀ SMTP ਸੇਟਿੰਗ ਨੂੰ ਆਪਣੀ ini ਫਾਇਲ ਵਿੱਚ mail host dot shef dot ac dot uk ਸੈੱਟ ਕਰਦੇ ਹਾਂ । |
3:59 | ਅਤੇ ਫਿਰ ਅਸੀ ਇਸਦੀ ਵੈਲਿਊ ਏਕੋ ਕਰਾਂਗੇ । |
4:03 | ਸੋ ਇਹ ਮੈਨੂੰ ਦੱਸਦਾ ਹੈ ਕਿ ਉਹ mail host dot shef dot ac dot uk ਦੇ ਰੂਪ ਵਿੱਚ ਸੈੱਟ ਹੋ ਗਿਆ ਹੈ । |
4:10 | ਇਹ ਮੰਨ ਕੇ ਕਿ ਇਹ ਮੇਲ ਹੋਸਟ ਸਰਵਰ ਜਾਂ DNS ਸਰਵਰ ਕੰਮ ਕਰਦਾ ਹੈ , ਫਿਰ ਬਾਕੀ ਕੋਡ ਕੰਮ ਕਰਨਗੇ । |
4:17 | ਆਪਣਾ ਮੇਲ ਭੇਜਣ ਤੋਂ ਬਾਅਦ ਮੈਂ ਪੇਜ ਨੂੰ ਨਸ਼ਟ ਕਰ ਦੇਵਾਂਗਾ । |
4:24 | ਨਹੀਂ ਮੈਂ ਨਹੀਂ ਕਰਾਂਗਾ । ਮੈਂ ਪੇਜ ਨੂੰ ਹੁਣੇ ਨਸ਼ਟ ਕਰ ਦੇਵਾਂਗਾ । |
4:28 | ਚੱਲੋ ਵਾਪਸ ਚਲਦੇ ਹਾਂ ਅਤੇ ਲਿਖਦੇ ਹਾਂ Alex ਅਤੇ This is a test . |
4:36 | ਜਾਂਚ ਰਿਹਾ ਹਾਂ ਕਿ ਸਭ ਕੁੱਝ ਠੀਕ ਹੈ । ਸਾਡੇ ਕੋਲ ਮੇਰਾ to , ਮੇਰਾ subject , ਮੇਰੇ headers ਹਨ ਜੋ From:admin @ phpacademy . com ਨੂੰ ਦਰਸਾ ਰਹੇ ਹਨ । |
4:45 | ਅਤੇ ਸਾਡੀ body ਇੱਥੇ ਹੈ ਅਤੇ ਅਸੀ ਆਪਣੇ ਮੇਲ ਫੰਕਸ਼ਨ ਨੂੰ ਚਲਾ ਰਹੇ ਹਾਂ । |
4:51 | ਸੋ ਜਦੋਂ ਮੈਂ Send me this ਉੱਤੇ ਕਲਿਕ ਕਰਦਾ ਹਾਂ , ਕੁੱਝ ਨਹੀਂ ਹੁੰਦਾ । ਸਾਨੂੰ ਕੋਈ ਏਰਰ ਨਹੀਂ ਮਿਲੀ । ਸੋ ਅਸੀਂ ਮੰਨ ਕੇ ਚਲਦੇ ਹਾਂ ਕਿ ਸਭ ਕੁੱਝ ਚੱਲ ਗਿਆ ਹੈ । |
4:58 | ਜੇਕਰ ਮੈਂ ਮੇਰੇ ਹਾਟਮੇਲ ਜਾਂ ਈ - ਮੇਲ ਉੱਤੇ ਆਉਂਦਾ ਹਾਂ ਅਤੇ ਮੇਰੇ ਇਨਬਾਕਸ ਉੱਤੇ ਕਲਿਕ ਕਰਦਾ ਹਾਂ , ਤੁਸੀ ਵੇਖ ਸਕਦੇ ਹੋ ਕਿ ਸਾਨੂੰ ਹੁਣੇ admin @ phpacademy dot com ਤੋਂ ਇੱਕ ਮੇਲ ਮਿਲਿਆ ਹੈ । |
5:09 | ਜੇਕਰ ਅਸੀ ਇਸ ਉੱਤੇ ਕਲਿਕ ਕਰਦੇ ਹਾਂ , ਸਾਨੂੰ ਆਪਣੀ ਸਬਜੇਕਟ ਲਾਇਨ ਵਿੱਚ Email from PHPAcademy ਮਿਲਦਾ ਹੈ । ਜਿਸਨੂੰ ਅਸੀਂ ਇੱਥੇ ਸੈੱਟ ਕੀਤਾ ਹੈ । |
5:17 | ਅਤੇ ਸਾਡੇ ਕੋਲ ਈ - ਮੇਲ ਅਡਰੈਸ ਹੈ ਜਿਸਨੂੰ ਮੈਂ from ਦੇ ਰੂਪ ਵਿਚ ਨਿਰਧਾਰਿਤ ਕੀਤਾ ਹੈ । |
5:22 | ਤੁਸੀ ਇਸਨੂੰ ਇਸੇ ਤਰ੍ਹਾਂ alex ਵਲੋਂ ਜਾਂ phpacademy ਵਲੋਂ ਰੱਖ ਸਕਦੇ ਹੋ । |
5:27 | ਅਤੇ ਫਿਰ ਸਾਡੇ ਕੋਲ This is an email from Alex ਹੈ ਜੋ ਨਾਮ ਅਸੀਂ ਇੱਥੇ ਫੋਰਮ ਦੇ ਅੰਦਰ ਦਿੱਤਾ ਹੈ । |
5:35 | ਅਤੇ ਫਿਰ ਸਾਡੇ ਕੋਲ 2 ਲਾਇਨ ਬ੍ਰੇਕਸ ਹਨ ਜੋ ਕਿ 1 ਅਤੇ 2 ਹੈ । |
5:40 | ਅਤੇ This is a test ਉਹ ਟੈਕਸਟ ਹੈ ਜਿਸਨੂੰ ਮੈਂ ਉੱਥੇ ਰੱਖਿਆ ਹੈ । |
5:46 | ਸੋ ਮੇਰੀ ਯੂਨੀਵਰਸਿਟੀ ਦੇ DNS ਮੇਲ ਸਰਵਰ ਦੀ ਵਰਤੋ ਕਰਕੇ ਇਹ ਮੇਲ ਫੰਕਸ਼ਨ ਹੈ । |
5:50 | ਤੁਹਾਡੇ INSP ਕੋਲ ਇੱਕ DNS ਮੇਲ ਸਰਵਰ ਹੋਵੇਗਾ । |
5:55 | ਇਸ ਵਿੱਚ ਆਥੈਟੀਕੇਸ਼ਨ ਦੀ ਲੋੜ ਹੋ ਸਕਦੀ ਹੈ । ਜਿਸ ਉੱਤੇ ਮੈਂ ਇੱਕ ਟਿਊਟੋਰਿਅਲ ਨੂੰ ਜਲਦੀ ਹੀ ਪੂਰਾ ਕਰਾਂਗਾ । |
6:00 | ਸੋ ਜੇਕਰ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਉਸ ਟਿਊਟੋਰਿਅਲ ਨੂੰ ਵੇਖੋ ਜਾਂ ਮੈਨੂੰ ਈ - ਮੇਲ ਕਰੋ ਜਾਂ ਮੇਰੇ ਯੂਟਿਊਬ ਦੁਆਰਾ ਮੈਨੂੰ ਸੰਪਰਕ ਕਰੋ । |
6:09 | ਠੀਕ ਹੈ , ਤਾਂ ਉਂਮੀਦ ਹੈ ਇਹ ਕਈ ਲੋਕਾਂ ਲਈ ਲਾਭਦਾਇਕ ਹੋਵੇਗਾ । |
6:13 | ਕਿਰਪਾ ਕਰਕੇ ਸਬਸਕਰਾਇਬ ਕਰੋ , ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਹੈ । |
6:15 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਦੇਖਣ ਲਈ ਧੰਨਵਾਦ । |