PHP-and-MySQL/C4/Sending-Email-Part-3/Punjabi

From Script | Spoken-Tutorial
Jump to: navigation, search
Time Narration
00:00 ਤੁਹਾਡਾ ਫਿਰ ਤੋਂ ਸਵਾਗਤ ਹੈ । ਅਸੀ ਇਸ Send mail from not set in php dot ini ਏਰਰ ਨੂੰ ਕਿਵੇਂ ਠੀਕ ਕਰਾਂਗੇ ।
00:11 ਅਸੀਂ ਨਿਰਧਾਰਤ ਨਹੀਂ ਕੀਤਾ ਹੈ ਕਿ ਇਹ ਇ - ਮੇਲ ਕਿਸਦੇ ਵੱਲੋਂ ਹੈ ।
00:18 ਇ - ਮੇਲ ਭੇਜਣ ਲਈ ਸਾਨੂੰ ਅਜਿਹਾ ਕਰਨ ਦੀ ਲੋੜ ਹੈ ।
00:23 ਅਸੀ ਇੱਥੇ from ਪੈਰਾਮੀਟਰ ਵਰਗਾ ਕੁੱਝ ਇਸਤੇਮਾਲ ਨਹੀਂ ਕਰਾਂਗੇ ।
00:29 ਸਾਨੂੰ ਵਿਸ਼ੇਸ਼ ਹੈਡਰਸ ਨੂੰ ਭੇਜਣ ਦੀ ਲੋੜ ਹੈ ।
00:32 ਸੋ ਇੱਥੇ ਅਸੀ headers ਵੇਰਿਏਬਲ ਬਣਾਉਂਦੇ ਹਾਂ । ਜੋ ਕਿ me@me.com ਦੇ ਸਮਾਨ ਨਹੀਂ ਹੈ ।
00:43 ਸਾਨੂੰ ਸਟੈਂਡਰਡਾਇਜਡ ਮੇਲ ਹੈਡਰ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ , ਜੋ ਹੈ From: ਅਤੇ ਕੋਲਨ ਨਾ ਕਿ ਸੇਮੀਕੋਲਨ । ਅਤੇ ਫਿਰ ਅਸੀ ਲਿਖਦੇ ਹਾਂ , ਉਦਾਹਰਣ ਲਈ php academy .
00:54 ਜਾਂ ਤੁਸੀ admin@php academy ਵਰਗਾ ਕੁੱਝ ਲਿਖ ਸਕਦੇ ਹੋ ਅਤੇ .com ਜੋੜੋ , ਜੇਕਰ ਤੁਸੀ ਚਾਹੁੰਦੇ ਹੋ ।
01:02 ਵਾਸਤਵ ਵਿੱਚ , ਮੇਰੇ ਕੋਲ ਉਹ ਡੋਮੇਨ ਨਾਮ ਨਹੀਂ ਹੈ ਲੇਕਿਨ ਅਸੀ ਇਸਨੂੰ ਉਸੀ ਦੀ ਤਰ੍ਹਾਂ ਰੱਖਾਂਗੇ ।
01:08 ਸੋ From: admin @ phpacademy . com .
01:11 ਹੁਣ ਸਾਨੂੰ ਆਪਣੀ ਮੇਲ ਦੇ ਅੰਦਰ ਹੋਰ ਪੈਰਾਮੀਟਰ ਜੋੜਨ ਦੀ ਲੋੜ ਹੈ , ਜੋ ਕਿ headers ਹੈ ।
01:18 ਅਤੇ ਹੁਣ ਅਸੀ ਇੱਥੇ ਆਉਂਦੇ ਹਾਂ ਅਤੇ ਤੁਸੀ ਇੱਥੇ Alex ਅਤੇ ਇੱਥੇ This is a test ! ਟਾਈਪ ਕਰ ਸਕਦੇ ਹੋ ।
01:24 Send me this ਉੱਤੇ ਕਲਿਕ ਕਰੋ ਅਤੇ ਅਸੀਂ ਹੋਰ ਏਰਰ ਦਾ ਸਾਹਮਣਾ ਕਰਾਂਗੇ ।
01:27 ਹੁਣ ਵਾਸਤਵ ਵਿੱਚ , ਮੈਂ ਮੇਰੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾ ਰਿਹਾ ਹਾਂ ।
01:33 ਜੇਕਰ ਤੁਸੀ ਆਪਣੇ ਕੰਪਿਊਟਰ ਉੱਤੇ ਮੇਲ ਸਰਵਰ ਨਹੀਂ ਚਲਾਉਣਾ ਚਾਹੁੰਦੇ ਹੋ , ਤਾਂ ਮੇਲ ਫਰੀ ਮੇਲ ਸਰਵਰ ਲਈ ਗੂਗਲ ਉੱਤੇ ਖੋਜੋ । ਅਤੇ ਇਹ ਤੁਹਾਡੇ ਕੰਪਿਊਟਰ ਉੱਤੇ ਮੇਲ ਸਰਵਰ ਇੰਸਟਾਲ ਕਰੇਗਾ । ਜਿਵੇਂ ਕਿ ਹੁਣ ਅਸੀ ਲੋਕਲ ਹੋਸਟ ਉੱਤੇ ਚਲਾ ਰਹੇ ਹਾਂ ।
01:46 ਅਤੇ ਤੁਹਾਡੇ ਕੋਲ ਲੋਕਲ ਹੋਸਟ ਦੇ ਅਧੀਨ ਚਲਣ ਵਾਲਾ SMTP ਮੇਲ ਸਰਵਰ ਹੋਵੇਗਾ ।
01:54 ਹੁਣ ਜਿਵੇਂ ਕਿ ਮੇਰੇ ਕੋਲ ਮੇਲ ਸਰਵਰ ਨਹੀਂ ਹੈ , ਮੈਂ ਆਪਣੇ ਯੂਨੀਵਰਸਿਟੀ ਦੇ ਈ - ਮੇਲ ਸਿਸਟਮ ਦੀ ਵਰਤੋ ਕਰਾਂਗਾ । ਜੋ ਕਿ ਮੇਰੀ ਯੂਨੀਵਰਸਿਟੀ ਈ - ਮੇਲ ਉੱਤੇ DNS ਜਾਂ Domain Name Server ( ਡੋਮੈਨ ਨੇਮ ਸਰਵਰ ) ਹੈ ।
02:06 ਇਸ ਤਰੀਕੇ ਨਾਲ ਮੇਰਾ ਈ - ਮੇਲ ਮੇਰੀ ਯੂਨੀਵਰਸਿਟੀ ਦੇ ਮਾਧਿਅਮ ਤੋਂ ਭੇਜਿਆ ਜਾਂਦਾ ਹੈ ।
02:11 ਜੇਕਰ ਤੁਸੀ ਵਿਸ਼ੇਸ਼ DNS ਸਰਵਰ ਦੇ ਬਾਰੇ ਵਿੱਚ ਜਾਣਦੇ ਹੋ , ਜੇਕਰ ਤੁਹਾਡੇ ਕੋਲ ਡੋਮੇਨ ਨੇਮ ਪਹਿਲਾਂ ਤੋਂ ਹੀ ਹੈ , ਜੇਕਰ ਤੁਹਾਡੀ ਵੇਬਸਾਈਟ ਹੈ , ਤਾਂ ਤੁਸੀ ਇਸ ਬਾਰੇ ਜਾਣੋਗੇ ਜਾਂ ਘੱਟੋ ਘੱਟ ਤੁਸੀ ਇਸਦਾ ਪਤਾ ਲਗਾਉਣ ਦੇ ਕਾਬਿਲ ਹੋ ਜਾਓਗੇ ।
02:22 ਤੁਸੀ ਇਸਦੇ ਮਾਧਿਅਮ ਤੋਂ ਈ - ਮੇਲ ਭੇਜਣ ਦੇ ਕਾਬਲ ਹੋ ਜਾਓਗੇ ।
02:27 ਮੈਂ ਜਾਣਦਾ ਹਾਂ ਕਿ ਮੇਰੀ ਯੂਨੀਵਰਸਿਟੀ ਦਾ ਈ - ਮੇਲ DNS ਸਰਵਰ mailhost dot shef dot ac dot uk ਹੈ , ਕਿਉਂਕਿ ਮੈਂ ਸ਼ੇਫੀਲਡ ( Sheffield ) ਯੂਨੀਵਰਸਿਟੀ ਵਿੱਚ ਹਾਂ ।
02:36 ਸੋ ਮੈਨੂੰ ਇਸਨੂੰ ਮੇਰੇ php dot ini ਵਿੱਚ ਸ਼ਾਮਿਲ ਕਰਨ ਦੀ ਲੋੜ ਹੈ ।
02:41 ਅਤੇ ਇਸਨੂੰ ਕਰਨ ਦਾ ਠੀਕ ਤਰੀਕਾ ਹੈ ਕਿ ਇੱਥੇ ਆਓ ਅਤੇ ਆਪਣੇ ਵੇਰਿਏਬਲਸ ਨੂੰ ਸੈੱਟ ਕਰੋ ।
02:46 ਠੀਕ ਹੈ , ਸਾਨੂੰ php dot ini ਵਿੱਚ SMTP ਸੈੱਟ ਕਰਨ ਦੀ ਲੋੜ ਹੈ ।
02:59 ਅਤੇ ਮੇਰੀ php dot ini ਫਾਇਲ ਖੋਲ੍ਹਣ ਦੀ ਬਜਾਏ , ਮੈਂ ini set ਫੰਕਸ਼ਨ ਦੀ ਵਰਤੋ ਕਰਾਂਗਾ ।
03:05 ਅਤੇ ਵੇਰਿਏਬਲ ਨੇਮ ਹੈ SMTP .
03:12 ਸੋ ਅਸੀ ਆਪਣੀ php dot ini ਫਾਇਲ ਵਿੱਚ ਇਸ ਲਾਇਨ ਨੂੰ ਏਡਿਟ ਕਰ ਰਹੇ ਹਾਂ ।
03:16 ਅਤੇ ਮੈਂ ਵੈਲਿਊ ਦੇ ਰੂਪ ਵਿੱਚ ਇੱਥੇ ਮੇਲ ਹੋਸਟ ਕਰਦਾ ਹਾਂ ।
03:20 ਇੱਥੇ ਅਸੀ echo get ini ਲਿਖਦੇ ਹਾਂ , ਜਿਸਨੂੰ ਇੱਕ ਵਿਸ਼ੇਸ਼ ਵੈਲਿਊ ਮਿਲਦੀ ਹੈ ।
03:25 ਅੱਗੇ ਮੈਂ SMTP ਲਿਖਾਂਗਾ ਅਤੇ ਉਹ ਇੱਥੇ ਸਕਰਿਪਟ ਨੂੰ ਨਸ਼ਟ ਕਰ ਸਕਦਾ ਹੈ ।
03:30 ਸੋ ਅਸੀ ਵੇਖ ਸਕਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ ।
03:32 ਸੋ ਮੈਂ ਲਿਖਦਾ ਹਾਂ Alex ਅਤੇ ਫਿਰ Test ਅਤੇ Send me this ਉੱਤੇ ਕਲਿਕ ਕਰਦਾ ਹਾਂ ।
03:40 ਓਹ  ! ਮਾਫ ਕਰੋ , ਮੈਂ ਇਹ ਸਾਰਾ ਗਲਤ ਟਾਈਪ ਕਰ ਦਿੱਤਾ ਹੈ । ਵੱਡੀ ਗਲਤੀ । ਉਹ ਹੈ ini get ਅਤੇ ਇਸਨੂੰ ਰਿਫਰੇਸ਼ ਕਰੋ ।
03:52 ਠੀਕ ਹੈ , ਅਸੀ ਮੂਲ ਰੂਪ ਵਿਚ ਆਪਣੀ SMTP ਸੇਟਿੰਗ ਨੂੰ ਆਪਣੀ ini ਫਾਇਲ ਵਿੱਚ mail host dot shef dot ac dot uk ਸੈੱਟ ਕਰਦੇ ਹਾਂ ।
03:59 ਅਤੇ ਫਿਰ ਅਸੀ ਇਸਦੀ ਵੈਲਿਊ ਏਕੋ ਕਰਾਂਗੇ ।
04:03 ਸੋ ਇਹ ਮੈਨੂੰ ਦੱਸਦਾ ਹੈ ਕਿ ਉਹ mail host dot shef dot ac dot uk ਦੇ ਰੂਪ ਵਿੱਚ ਸੈੱਟ ਹੋ ਗਿਆ ਹੈ ।
04:10 ਇਹ ਮੰਨ ਕੇ ਕਿ ਇਹ ਮੇਲ ਹੋਸਟ ਸਰਵਰ ਜਾਂ DNS ਸਰਵਰ ਕੰਮ ਕਰਦਾ ਹੈ , ਫਿਰ ਬਾਕੀ ਕੋਡ ਕੰਮ ਕਰਨਗੇ ।
04:17 ਆਪਣਾ ਮੇਲ ਭੇਜਣ ਤੋਂ ਬਾਅਦ ਮੈਂ ਪੇਜ ਨੂੰ ਨਸ਼ਟ ਕਰ ਦੇਵਾਂਗਾ ।
04:24 ਨਹੀਂ ਮੈਂ ਨਹੀਂ ਕਰਾਂਗਾ । ਮੈਂ ਪੇਜ ਨੂੰ ਹੁਣੇ ਨਸ਼ਟ ਕਰ ਦੇਵਾਂਗਾ ।
04:28 ਚੱਲੋ ਵਾਪਸ ਚਲਦੇ ਹਾਂ ਅਤੇ ਲਿਖਦੇ ਹਾਂ Alex ਅਤੇ This is a test .
04:36 ਜਾਂਚ ਰਿਹਾ ਹਾਂ ਕਿ ਸਭ ਕੁੱਝ ਠੀਕ ਹੈ । ਸਾਡੇ ਕੋਲ ਮੇਰਾ to , ਮੇਰਾ subject , ਮੇਰੇ headers ਹਨ ਜੋ From:admin @ phpacademy . com ਨੂੰ ਦਰਸਾ ਰਹੇ ਹਨ ।
04:45 ਅਤੇ ਸਾਡੀ body ਇੱਥੇ ਹੈ ਅਤੇ ਅਸੀ ਆਪਣੇ ਮੇਲ ਫੰਕਸ਼ਨ ਨੂੰ ਚਲਾ ਰਹੇ ਹਾਂ ।
04:51 ਸੋ ਜਦੋਂ ਮੈਂ Send me this ਉੱਤੇ ਕਲਿਕ ਕਰਦਾ ਹਾਂ , ਕੁੱਝ ਨਹੀਂ ਹੁੰਦਾ । ਸਾਨੂੰ ਕੋਈ ਏਰਰ ਨਹੀਂ ਮਿਲੀ । ਸੋ ਅਸੀਂ ਮੰਨ ਕੇ ਚਲਦੇ ਹਾਂ ਕਿ ਸਭ ਕੁੱਝ ਚੱਲ ਗਿਆ ਹੈ ।
04:58 ਜੇਕਰ ਮੈਂ ਮੇਰੇ ਹਾਟਮੇਲ ਜਾਂ ਈ - ਮੇਲ ਉੱਤੇ ਆਉਂਦਾ ਹਾਂ ਅਤੇ ਮੇਰੇ ਇਨਬਾਕਸ ਉੱਤੇ ਕਲਿਕ ਕਰਦਾ ਹਾਂ , ਤੁਸੀ ਵੇਖ ਸਕਦੇ ਹੋ ਕਿ ਸਾਨੂੰ ਹੁਣੇ admin @ phpacademy dot com ਤੋਂ ਇੱਕ ਮੇਲ ਮਿਲਿਆ ਹੈ ।
05:09 ਜੇਕਰ ਅਸੀ ਇਸ ਉੱਤੇ ਕਲਿਕ ਕਰਦੇ ਹਾਂ , ਸਾਨੂੰ ਆਪਣੀ ਸਬਜੇਕਟ ਲਾਇਨ ਵਿੱਚ Email from PHPAcademy ਮਿਲਦਾ ਹੈ । ਜਿਸਨੂੰ ਅਸੀਂ ਇੱਥੇ ਸੈੱਟ ਕੀਤਾ ਹੈ ।
05:17 ਅਤੇ ਸਾਡੇ ਕੋਲ ਈ - ਮੇਲ ਅਡਰੈਸ ਹੈ ਜਿਸਨੂੰ ਮੈਂ from ਦੇ ਰੂਪ ਵਿਚ ਨਿਰਧਾਰਿਤ ਕੀਤਾ ਹੈ ।
05:22 ਤੁਸੀ ਇਸਨੂੰ ਇਸੇ ਤਰ੍ਹਾਂ alex ਵਲੋਂ ਜਾਂ phpacademy ਵਲੋਂ ਰੱਖ ਸਕਦੇ ਹੋ ।
05:27 ਅਤੇ ਫਿਰ ਸਾਡੇ ਕੋਲ This is an email from Alex ਹੈ ਜੋ ਨਾਮ ਅਸੀਂ ਇੱਥੇ ਫੋਰਮ ਦੇ ਅੰਦਰ ਦਿੱਤਾ ਹੈ ।
05:35 ਅਤੇ ਫਿਰ ਸਾਡੇ ਕੋਲ 2 ਲਾਇਨ ਬ੍ਰੇਕਸ ਹਨ ਜੋ ਕਿ 1 ਅਤੇ 2 ਹੈ ।
05:40 ਅਤੇ This is a test ਉਹ ਟੈਕਸਟ ਹੈ ਜਿਸਨੂੰ ਮੈਂ ਉੱਥੇ ਰੱਖਿਆ ਹੈ ।
05:46 ਸੋ ਮੇਰੀ ਯੂਨੀਵਰਸਿਟੀ ਦੇ DNS ਮੇਲ ਸਰਵਰ ਦੀ ਵਰਤੋ ਕਰਕੇ ਇਹ ਮੇਲ ਫੰਕਸ਼ਨ ਹੈ ।
05:50 ਤੁਹਾਡੇ INSP ਕੋਲ ਇੱਕ DNS ਮੇਲ ਸਰਵਰ ਹੋਵੇਗਾ ।
05:55 ਇਸ ਵਿੱਚ ਆਥੈਟੀਕੇਸ਼ਨ ਦੀ ਲੋੜ ਹੋ ਸਕਦੀ ਹੈ । ਜਿਸ ਉੱਤੇ ਮੈਂ ਇੱਕ ਟਿਊਟੋਰਿਅਲ ਨੂੰ ਜਲਦੀ ਹੀ ਪੂਰਾ ਕਰਾਂਗਾ ।
06:00 ਸੋ ਜੇਕਰ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਉਸ ਟਿਊਟੋਰਿਅਲ ਨੂੰ ਵੇਖੋ ਜਾਂ ਮੈਨੂੰ ਈ - ਮੇਲ ਕਰੋ ਜਾਂ ਮੇਰੇ ਯੂਟਿਊਬ ਦੁਆਰਾ ਮੈਨੂੰ ਸੰਪਰਕ ਕਰੋ ।
06:09 ਠੀਕ ਹੈ , ਤਾਂ ਉਂਮੀਦ ਹੈ ਇਹ ਕਈ ਲੋਕਾਂ ਲਈ ਲਾਭਦਾਇਕ ਹੋਵੇਗਾ ।
06:13 ਕਿਰਪਾ ਕਰਕੇ ਸਬਸਕਰਾਇਬ ਕਰੋ , ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਹੈ ।
06:15 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਦੇਖਣ ਲਈ ਧੰਨਵਾਦ ।

Contributors and Content Editors

Harmeet, PoojaMoolya