Linux/C2/Basics-of-System-Administration/Punjabi
From Script | Spoken-Tutorial
Time | Narration |
---|---|
0:00 | ਸੱਤ ਸ਼੍ਰੀ ਅਕਾਲ , linux ਵਿਚ ਸਿਸਟਮ ਐਡਮਿਨਿਸਟ੍ਰੇਸ਼ਨ ਦੇ ਬੇਸਿਕਸ ਉੱਤੇ ਸਪੋਕਨ ਟਿਉਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:09 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਲਿਖੇ ਅਨੁਸਾਰ ਸਿਖਾਂਗੇ । |
00:13 | *adduser |
00:14 | *su |
00:16 | *usermod |
00:17 | *userdel |
00:18 | *id |
00:19 | *du |
00:20 | *df |
00:22 | ਮੈਂ ਇਸ ਟਿਊਟੋਰਿਅਲ ਲਈ ubuntu 10.10 ਦੀ ਵਰਤੋ ਕਰ ਰਿਹਾ ਹਾਂ । |
00:27 | ਜਰੂਰਤ ਦੇ ਅਨੂਸਾਰ, ਕਿਰਪਾ ਕਰਕੇ ਪਹਿਲਾਂ “General Purpose Utilities in Linux” ਟਿਊਟੋਰਿਅਲ ਨੂੰ ਦੇਖੋ । |
00:35 | ਜੋ ਕਿ ਇਸ ਵੇਬਸਾਈਟ ਉੱਤੇ ਉਪਲੱਬਧ ਹੈ । |
00:39 | ਦਿਖਾਈਆਂ ਗਈਆਂ ਕਮਾਂਡਸ ਨੂੰ ਚਲਾਉਣ ਲਈ ਸਾਡੇ ਕੋਲ ਏਡਮਿਨ ਏਕਸੇਸ ਹੋਣਾ ਜ਼ਰੂਰੀ ਹੈ । |
00:47 | ਚੱਲੋ ਪਹਿਲਾਂ ਸਿਖਦੇ ਹਾਂ ਕੀ ਇੱਕ ਨਵਾਂ ਯੂਜਰ ਕਿਵੇਂ ਬਣਾਉਂਦੇ ਹਨ । |
00:53 | “adduser” ਕਮਾਂਡ ਸਾਡੇ ਲਈ ਪ੍ਰਮਾਣਿਕਤਾ ਦੇ ਨਾਲ ਇੱਕ ਨਵਾਂ ਯੂਜਰ ਲਾਗਿਨ ਬਣਾਵੇਗਾ । |
01:01 | sudo ਕਮਾਂਡ ਦਾ ਇਸਤੇਮਾਲ ਕਰਕੇ ਅਸੀ ਜਿੰਨੇ ਚਾਹਿਏ ਓਨੇ ਯੂਜਰ ਅਕਾਉਂਟ ਜੋੜ ਸਕਦੇ ਹਾਂ । |
01:06 | ਚਲੋ ਮੈਂ ਤੁਹਾਨੂੰ sudo ਕਮਾਂਡ ਬਾਰੇ ਸੰਖੇਪ ਵਿਚ ਦੱਸਦਾ ਹਾਂ । |
01:11 | ਸੂਡੋ ਕਮਾਂਡ ਐਡਮਿਨਿਸਟ੍ਰੇਟਿਵ ਯੂਜਰ ਨੂੰ ਇੱਕ ਸੁਪਰ ਯੂਜਰ ਦੀ ਤਰ੍ਹਾਂ ਇੱਕ ਕਮਾਂਡ ਨੂੰ ਚਲਾਉਣ ਦੀ ਆਗਿਆ ਦਿੰਦਾ ਹੈ । |
01:19 | ਸੂਡੋ ਕਮਾਂਡ ਦੇ ਕੋਲ ਕਈ ਸਾਰੇ ਆਪਸ਼ਨਸ ਹਨ । ਅਸੀ ਆਪਸ਼ਨਸ ਦੇ ਬਾਰੇ ਇਸ ਟਿਊਟੋਰਿਅਲ ਵਿੱਚ ਅੱਗੇ ਸਿਖਾਂਗੇ । |
01:27 | ਚੱਲੋ ਹੁਣ ਇੱਕ ਨਵਾਂ ਯੂਜਰ “New User” ਬਣਾਉਣਾ ਸਿਖਦੇ ਹਾਂ। |
01:32 | ਆਪਣੇ ਕੀਬੋਰਡ ਤੋਂ ਇਕੱਠੇ Ctrl , Alt ਅਤੇ t ਦਬਾ ਕੇ ਟਰਮਿਨਲ “Terminal” ਖੋਲੋ । |
01:45 | ਇੱਥੇ ਮੈਂ ਪਹਿਲਾਂ ਤੋਂ ਹੀ “ਟਰਮਿਨਲ ” ਖੋਲਿਆ ਹੋਇਆ ਹੈ । |
01:49 | ਇੱਥੇ “sudo space adduser” ਕਮਾਂਡ ਟਾਈਪ ਕਰੋ ਅਤੇ Enter ਦਬਾਓ । |
01:58 | ਤੁਹਾਨੂੰ ਇੱਥੇ ਇੱਕ ਪਾਸਵਰਡ ਦੇਣਾ ਪਵੇਗਾ । |
02:01 | ਮੈਂ ਇੱਥੇ “Admin” ਪਾਸਵਰਡ ਦੇਵਾਂਗਾ ਅਤੇ Enter ਦਬਾਵਾਂਗਾ । |
02:07 | ਟਰਮਿਨਲ ਉੱਤੇ ਟਾਈਪ ਕੀਤਾ ਹੋਇਆ ਪਾਸਵਰਡ ਨਹੀਂ ਦਿਸ ਰਿਹਾ। |
02:11 | ਸੋ ਸਾਨੂੰ ਪਾਸਵਰਡ ਸਾਵਧਾਨੀ ਨਾਲ ਟਾਈਪ ਕਰਨਾ ਹੋਵੇਗਾ । |
02:16 | ਇੱਕ ਵਾਰ ਜਦੋਂ ਇਹ ਹੋ ਜਾਵੇਗਾ , ਇੱਕ ਸੂਚਨਾ ਦਿਖੇਗੀ “adduser : Only one or two names allowed” . |
02:27 | ਚੱਲੋ duck ਨਾਮਕ ਇੱਕ ਨਵਾਂ ਯੂਜਰ ਅਕਾਉਂਟ ਬਣਾਉਂਦੇ ਹਾਂ । |
02:34 | ਕਮਾਂਡ ਟਾਈਪ ਕਰੋ : |
02:36 | sudo space adduser space duck , ਅਤੇ enter ਦਬਾਓ । |
02:45 | ਅਸੀਂ duck ਨਾਮਕ ਇੱਕ ਨਵਾਂ ਯੂਜਰ ਬਣਾ ਲਿਆ ਹੈ । |
02:49 | ਇੱਕ ਨਵੇਂ ਯੂਜਰ ਨੂੰ ਬਣਾਉਣ ਦੇ ਪ੍ਰੌਸੇਸ ਵਿੱਚ , ਇਸ ਯੂਜਰ ਲਈ ਇੱਕ ਵੱਖ home ਡਾਈਰੇਕਟਰੀ ਵੀ ਬੰਨ ਗਈ ਹੈ । |
02:58 | ਕਿਰਪਾ ਕਰਕੇ ਧਿਆਨ ਦਿਓ ਕਿ ਯੂਜਰ duck ਲਈ ਸਾਨੂੰ ਇੱਕ ਨਵਾਂ ਪਾਸਵਰਡ ਦੇਣਾ ਹੋਵੇਗਾ । |
03:05 | ਆਪਣੀ ਮਰਜ਼ੀ ਦਾ ਪਾਸਵਰਡ ਟਾਈਪ ਕਰੋ , ਮੇਰੇ ਕੇਸ ਵਿੱਚ ਮੈਂ duck ਟਾਈਪ ਕਰਨ ਜਾ ਰਿਹਾ ਹਾਂ ਅਤੇ Enter ਦ੍ਬਾਵਾਂਗਾ । |
03:17 | ਕਿਰਪਾ ਕਰਕੇ ਨਵਾਂ ਪਾਸਵਰਡ ਦੁਬਾਰਾ ਟਾਈਪ ਕਰੋ । |
03:20 | ਪਾਸਵਰਡ ਸੁਰੱਖਿਆ ਕਾਰਣਾਂ ਅਤੇ ਪੁਸ਼ਟਿਕਰਨ ਕਰਕੇ ਦੋ ਵਾਰ ਪੁਛਿਆ ਜਾਂਦਾ ਹੈ । |
03:26 | ਹੁਣ ਨਵੇਂ ਯੂਜਰ ਲਈ ਸਾਡਾ ਪਾਸਵਰਡ ਅੱਪਡੇਟ ਹੋ ਗਿਆ ਹੈ । |
03:31 | ਸਾਡੇ ਤੋਂ ਹੋਰ ਜਾਣਕਾਰੀ ਵੀ ਪੁੱਛੀ ਜਾਵੇਗੀ । |
03:35 | ਪਰ ਇਸ ਸਮੇਂ ਲਈ , ਮੈਂ ਕੇਵਲ ਫੁੱਲਨੇਮ “Full Name” “duck” ਦੇ ਰੂਪ ਵਿੱਚ enter ਕਰਾਂਗਾ ਅਤੇ enter ਬਟਨ ਦਬਾ ਕੇ ਬਾਕੀ ਜਾਣਕਾਰੀ ਖਾਲੀ ਛੱਡ ਦੇਵਾਂਗਾ । |
03:46 | Enter . |
03:47 | ਮੈਂ ਇਸਨੂੰ y ਦਬਾ ਕੇ ਪੱਕਾ ਕਰਾਂਗਾ । |
03:51 | ਇਹ ਇਸ ਪੁਸ਼ਟਿਕਰਨ ਲਈ ਸੀ ਕਿ ਸਾਰੀ ਜਾਣਕਾਰੀ ਠੀਕ ਹੈ । |
03:55 | ਚੱਲੋ ਹੁਣ ਜਾਂਚਦੇ ਹਾਂ ਕਿ ਯੂਜਰ ਅਕਾਉਂਟ ਬਣ ਗਿਆ ਹੈ ਕਿ ਨਹੀਂ । |
04:00 | ਅਜਿਹਾ ਕਰਨ ਲਈ , ਕਿਰਪਾ ਕਰਕੇ ਕਮਾਂਡ ਪ੍ਰੋਂਪਟ ਉੱਤੇ ਟਾਈਪ ਕਰੋ । |
04:04 | “ls space/( slash ) home” |
04:09 | ਅਤੇ enter ਦਬਾਓ । |
04:11 | home ਫੋਲਡਰ ਵਿੱਚ ਯੂਜਰਸ ਦੀ ਸੂਚੀ ਦਿਖਾਉਣ ਲਈ ls” ਕਮਾਂਡ ਦਾ ਇਸਤੇਮਾਲ ਕਰਦੇ ਹਨ । |
04:17 | ਅਤੇ ਇੱਥੇ ਸਾਡਾ duck ਨਾਮਕ ਇੱਕ ਨਵਾਂ ਯੂਜਰ ਬਣ ਗਿਆ ਹੈ । |
04:23 | ਚੱਲੋ ਮੈਂ ਸਲਾਇਡਸ ਉੱਤੇ ਵਾਪਸ ਜਾਂਦਾ ਹਾਂ । |
04:26 | ਹੁਣ ਅਗਲੀ ਕਮਾਂਡ "su” ਹੈ |
04:30 | “su” ਦਾ ਮਤਲੱਬ “Switch User” ਹੈ । |
04:34 | ਇਹ ਕਮਾਂਡ ਮੌਜੂਦਾ ਯੂਜਰ ਤੋਂ ਦੂੱਜੇ ਯੂਜਰ ਵਿੱਚ ਜਾਣ ਲਈ ਮਦਦ ਕਰਦੀ ਹੈ । |
04:39 | ਚੱਲੋ ਹੁਣ ਟਰਮਿਨਲ ਉੱਤੇ ਜਾਂਦੇ ਹਾਂ । |
04:43 | ਕਮਾਂਡ enter ਕਰੋ: |
04:45 | “ਟਰਮਿਨਲ ” ਉੱਤੇ “su space hyphen space duck” ਅਤੇ Enter ਦਬਾਓ । |
04:53 | ਤੁਹਾਡੇ ਤੋਂ ਇੱਕ ਪਾਸਵਰਡ ਮੰਗਿਆ ਜਾਵੇਗਾ । |
04:56 | ਮੈਂ ਇੱਥੇ ਯੂਜਰ duck ਦਾ ਪਾਸਵਰਡ ਟਾਈਪ ਕਰਾਂਗਾ ਕਿਰਪਾ ਕਰਕੇ ਯਾਦ ਕਰੋ ਉਹ ਖੁਦ “duck” ਸੀ । |
05:04 | ਕਿਰਪਾ ਕਰਕੇ ਧਿਆਨ ਦਿਓ , ਟਰਮਿਨਲ ਪਿਛਲੇ ਯੂਜਰ ਨੂੰ ਨਵੇਂ ਯੂਜਰ ਜੋ ਕਿ ਸਾਡੇ ਕੇਸ ਵਿੱਚ “duck” ਹੈ ਵਿੱਚ ਬਦਲ ਦੇਵੇਗਾ । |
05:14 | ਇਸ ਯੂਜਰ ਤੋਂ ਲਾਗ ਆਉਟ ਕਰਨ ਲਈ , ਟਾਈਪ ਕਰੋ । |
05:17 | “logout” ਅਤੇ Enter ਦਬਾਓ । |
05:22 | ਹੁਣ ਟਰਮਿਨਲ ਮੌਜੂਦਾ ਯੂਜਰ “duck” ਤੋਂ ਲਾਗ ਆਉਟ ਹੋ ਜਾਵੇਗਾ ਅਤੇ ਪਿਛਲੇ ਯੂਜਰ ਅਕਾਉਂਟ ਜੋ ਕਿ ਸਾਡੇ ਕੇਸ ਵਿਚ vinhai ਹੈ ਉੱਤੇ ਵਾਪਸ ਆ ਜਾਵੇਗਾ । |
05:31 | ਚੱਲੋ “usermod” ਕਮਾਂਡ ਦੇ ਬਾਰੇ ਸਿਖਦੇ ਹਾਂ । |
05:35 | “usermod” ਕਮਾਂਡ |
05:37 | ਸੁਪਰ ਯੂਜਰ ਜਾਂ ਰੂਟ ਯੂਜਰ ਨੂੰ ਹੋਰ ਯੂਜਰ ਅਕਾਉਂਟਸ ਦੀ ਸੇਟਿੰਗਸ ਬਦਲਣ ਯੋਗ ਬਣਾਉਂਦਾ ਹੈ ਜਿਵੇਂ ਕਿ । |
05:46 | ਪਾਸਵਰਡ ਨੂੰ ਬਿਨਾਂ ਪਾਸਵਰਡ ਜਾਂ ਖਾਲੀ ਪਾਸਵਰਡ ਵਿੱਚ ਬਦਲਣਾ । |
05:50 | ਉਹ ਤਾਰੀਖ਼ ਨੂੰ ਦਿਖਾਉਣਾ ਜਦੋਂ ਯੂਜਰ ਅਕਾਉਂਟ ਬੰਦ ਹੋ ਜਾਵੇਗਾ । |
05:55 | ਚੱਲੋ ਇਸ ਕਮਾਂਡ ਦੀ ਕੋਸ਼ਿਸ਼ ਕਰਦੇ ਹਾਂ ਅਤੇ ਵੇਖਦੇ ਹਾਂ । |
05:57 | ਮੈਂ ਹੁਣੇ ਟਰਮਿਨਲ ਉੱਤੇ ਜਾਂਦਾ ਹਾਂ । |
05:59 | ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਯੂਜਰ ਅਕਾਉਂਟ duck ਲਈ ਅੰਤਿਮ ਤਾਰੀਖ ਕਿਵੇਂ ਸੈੱਟ ਕਰਨੀ ਹੈ । |
06:05 | ਇੱਥੇ ਕਮਾਂਡ ਪ੍ਰੋਂਪਟ ਉੱਤੇ ਟਾਈਪ ਕਰੋ: |
06:09 | sudo space usermod space - ( hyphen ) e space 2012 - ( hyphen ) 12 - ( hyphen ) 27 space duck |
06:33 | ਅਤੇ enter ਦਬਾਓ । |
06:37 | ਯੂਜਰ ਅਕਾਉਂਟ ਦੀ ਅੰਤਿਮ ਤਾਰੀਖ ਆਪਸ਼ਨ ( hyphen ) -e ਦੀ ਮਦਦ ਨਾਲ ਸੈੱਟ ਹੈ ਜਿਵੇਂ ਕਿ ਕਮਾਂਡ ਵਿੱਚ ਦੱਸਿਆ ਗਿਆ ਹੈ। |
06:46 | ਹੁਣ ਤੁਸੀਂ ਯੂਜਰ ਅਕਾਉਂਟ duck ਲਈ ਇੱਕ ਅੰਤਿਮ ਤਾਰੀਖ ਸੈੱਟ ਕਰ ਲਈ ਹੈ । |
06:52 | ਚੱਲੋ ਹੁਣ “uid” ਅਤੇ “gid” ਕਮਾਂਡਸ ਦੇ ਬਾਰੇ ਵਿੱਚ ਸਿਖਦੇ ਹਾਂ । |
06:57 | “id – command” ਸਾਰੇ ਯੂਜਰਸ ਅਤੇ ਗਰੁੱਪਸ ਦੀ ਪਹਿਚਾਣ ਨੂੰ ਜਾਂਚਣ ਲਈ ਇਸਤੇਮਾਲ ਹੁੰਦਾ ਹੈ । |
07:04 | ਯੂਜਰ ਦੀ ਪਹਿਚਾਣ ਦੇ ਬਾਰੇ ਜਾਣਨ ਦੇ ਲਈ , ਅਸੀ “id space - ( hyphen ) u” ਦਾ ਇਸਤੇਮਾਲ ਕਰਾਂਗੇ । |
07:12 | ਗਰੁੱਪ ਯੂਜਰਸ ਦੀ ਪਹਿਚਾਣ ਜਾਣਨ ਦੇ ਲਈ , ਇਹ ਹੈ “id space - ( hyphen ) g” |
07:20 | ਚੱਲੋ ਹੁਣ ਇਸ ਉੱਤੇ ਕੰਮ ਕਰਦੇ ਹਾਂ । |
07:22 | ਟਰਮਿਨਲ ਉੱਤੇ “id” ਟਾਈਪ ਕਰਦੇ ਹਾਂ । |
07:25 | ਅਤੇ Enter ਦਬਾਉਂਦੇ ਹਾਂ । |
07:29 | ਹੁਣ ਅਸੀ ਸਿਸਟਮ ਉੱਤੇ User IDs ਅਤੇ Group IDs ਦੇਖ ਸਕਦੇ ਹਾਂ ਜੋ ਅਸੀਂ ਇਸਤੇਮਾਲ ਕਰ ਰਹੇ ਹਾਂ । |
07:37 | ਕੇਵਲ ਯੂਜਰ id ਜਾਣਨ ਲਈ ਅਸੀਂ “-(hyphen) u” ਆਪਸ਼ਨ ਇਸਤੇਮਾਲ ਕਰਾਂਗੇ । |
07:43 | ਕਮਾਂਡ ਟਾਈਪ ਕਰਦੇ ਹਾਂ , “id space - ( hyphen ) u” |
07:49 | ਅਤੇ enter ਦਬਾਉਂਦੇ ਹਾਂ । |
07:50 | ਹੁਣ ਅਸੀ ਕੇਵਲ ਯੂਜਰਸ ਦੀ ids ਵੇਖ ਸਕਦੇ ਹਾਂ । |
07:55 | ਜੇਕਰ ਸਾਨੂੰ ਯੂਜਰਸ ਦਾ ਨਾਮ ਪਤਾ ਕਰਨਾ ਹੈ ਤਾਂ ? |
08:00 | ਪਤਾ ਕਰਨ ਦੇ ਲਈ , ਅਸੀ ਟਰਮਿਨਲ ਉੱਤੇ ਟਾਈਪ ਕਰਾਂਗੇ । |
08:02 | “id space - ( hyphen ) n space - ( hyphen ) u” ਅਤੇ Enter ਦਬਾਵਾਂਗੇ। |
08:13 | ਹੁਣ ਅਸੀ ਯੂਜਰਸ ਦੀ ids ਦੀ ਬਜਾਏ ਉਨ੍ਹਾਂ ਦੇ ਨਾਮ ਵੇਖ ਸਕਦੇ ਹਾਂ । |
08:20 | ਚੱਲੋ ਹੁਣ Group Ids ਲਈ ਕਮਾਂਡਸ ਸਿਖਦੇ ਹਾਂ । |
08:24 | ਟਾਈਪ ਕਰਦੇ ਹਾਂ “ id space - ( hyphen ) g” . |
08:29 | ਇੱਥੇ ਅਸੀ ਗਰੁਪ ids ਵੇਖ ਸਕਦੇ ਹਾਂ । |
08:32 | ਜੇਕਰ ਅਸੀ ਸਾਰੇ ਮੌਜੂਦਾ ਯੂਜਰ ਦੇ ਗਰੁੱਪ ids ਵੇਖਣਾ ਚਾਹੁੰਦੇ ਹਾਂ , ਤਾਂ ਟਾਈਪ ਕਰੋ । |
08:38 | “id space - ( hyphen ) ( capital ) G” ਅਤੇ Enter ਦਬਾਓ । |
08:46 | ਕਿਰਪਾ ਕਰਕੇ ਧਿਆਨ ਦਿਓ ਕਿ ਮੈਂ G ਨੂੰ ਵੱਡੇ ਅੱਖਰਾਂ ਵਿੱਚ ਟਾਈਪ ਕੀਤਾ ਹੈ । |
08:50 | ਆਪਣੇ ਲਈ ਜਵਾਬ ਵੇਖੋ । |
08:53 | ਹੁਣ ਸਿਖਦੇ ਹਾਂ ਕਿ ਕਿਵੇਂ ਇੱਕ ਯੂਜਰ ਅਕਾਉਂਟ ਡਿਲੀਟ ਹੁੰਦਾ ਹੈ । |
08:57 | ਇਸਦੇ ਲਈ ਅਸੀ “userdel” ਕਮਾਂਡ ਇਸਤੇਮਾਲ ਕਰਾਂਗੇ । |
09:00 | ਅਸੀ userdel ਕਮਾਂਡ ਦਾ ਇਸਤੇਮਾਲ ਕਰਕੇ ਇੱਕ ਯੂਜਰ ਅਕਾਉਂਟ ਹਮੇਸ਼ਾ ਲਈ ਡਿਲੀਟ ਕਰ ਸਕਦੇ ਹਾਂ । |
09:07 | ਟਰਮਿਨਲ ਉੱਤੇ ਇਸਦੀ ਕੋਸ਼ਿਸ਼ ਕਰਦੇ ਹਾਂ । |
09:09 | ਇੱਥੇ ਟਾਈਪ ਕਰੋ “sudo space userdel space - ( hyphen ) r space duck” . |
09:22 | ਮੈਂ - ( hyphen ) r ਆਪਸ਼ਨ ਇਸਤੇਮਾਲ ਕੀਤਾ ਹੈ । |
09:25 | ਇਹ ਯੂਜਰ ਨੂੰ ਉਸਦੀ home ਡਾਇਰੇਕਟਰੀ ਦੇ ਨਾਲ ਹਟਾਉਣ ਲਈ ਹੈ । |
09:30 | ਚੱਲੋ Enter ਦਬਾਉਂਦੇ ਹਾਂ ਅਤੇ ਵੇਖਦੇ ਹਾਂ ਕਿ ਕੀ ਹੁੰਦਾ ਹੈ । |
09:34 | ਹੁਣ ਯੂਜਰ “duck” ਡਿਲੀਟ ਹੋ ਚੁੱਕਿਆ ਹੈ । |
09:38 | ਇਸਨੂੰ ਟਾਈਪ ਕਰਕੇ ਜਾਂਚੋ । |
09:41 | “ls space / ( slash ) home” ਅਤੇ Enter ਦਬਾਓ । |
09:47 | ਅਸੀ ਦੇਖਾਂਗੇ ਕਿ , ਯੂਜਰ ਅਕਾਉਂਟ “duck” ਡਿਲੀਟ ਹੋ ਚੁੱਕਿਆ ਹੈ । |
09:53 | ਮੈਂ ਹੁਣ ਸਲਾਇਡਸ ਉੱਤੇ ਵਾਪਸ ਜਾਂਦਾ ਹਾਂ । |
09:56 | linux ਸਿਸਟਮ ਐਡਮਿਨਿਸਟ੍ਰੇਸ਼ਨ ਵਿੱਚ ਕੁੱਝ ਲਾਭਦਾਇਕ ਕਮਾਂਡਸ ਹਨ “df” ਅਤੇ “du” |
10:03 | “df” ਕਮਾਂਡ ਡਿਸਕ ਉੱਤੇ ਮੌਜੂਦ ਖਾਲੀ ਜਗ੍ਹਾ ਦੀ ਜਾਣਕਾਰੀ ਦਿੰਦੀ ਹੈ । |
10:08 | ਅਤੇ “du” ਕਮਾਂਡ ਇਹ ਜਾਣਕਾਰੀ ਦਿੰਦੀ ਹੈ ਕਿ ਇੱਕ ਫਾਇਲ ਨੇ ਕਿੰਨੀ ਜਗ੍ਹਾ ਤੇ ਕਬਜਾ ਕੀਤਾ ਹੈ । |
10:13 | ਕਿਰਪਾ ਕਰਕੇ ਇੱਕ ਅਸਾਇਨਮੈਂਟ ਵੱਜੋਂ ਇਹਨਾ ਦੋ ਕਮਾਂਡਸ ਨੂੰ ਇਸਤੇਮਾਲ ਕਰੋ ਅਤੇ ਆਉਟਪੁਟ ਦੇਖੋ । |
10:19 | ਚੱਲੋ ਟਰਮਿਨਲ ਵਿੱਚ ਜਾਂਦੇ ਹਨ , ਮੈਂ ਤੁਹਾਨੂੰ df ਕਮਾਂਡ ਦਾ ਇਸਤੇਮਾਲ ਕਰਕੇ ਕੁੱਝ ਲਾਭਦਾਇਕ ਆਪਸ਼ਨਸ ਦਿਖਾਵਾਂਗਾ । |
10:26 | ਕਿਰਪਾ ਕਰਕੇ ਟਾਈਪ ਕਰੋ df space - ( hyphen ) h ਅਤੇ Enter ਦਬਾਓ । |
10:33 | ਇੱਥੇ ਇਹ ਫਾਇਲ ਸਿਸਟਮ ਦਾ ਸਾਇਜ ਅਤੇ ਪ੍ਰਯੋਗ ਕੀਤੀ ਗਈ ਜਗ੍ਹਾ ਦਿਖਾਉਂਦਾ ਹੈ । |
10:38 | ਇਹ ਮਨੁੱਖ ਦੇ ਪੜ੍ਹਨ ਯੋਗ ਫਾਰਮੈਟ ਵਿੱਚ ਦਿੱਤੀ ਜਗ੍ਹਾ ਵੀ ਦਿਖਾਵੇਗਾ । |
10:46 | ਹੁਣ du ਕਮਾਂਡਸ ਦੇ ਨਾਲ ਕੁੱਝ ਆਪਸ਼ਨਸ ਦੀ ਕੋਸ਼ਿਸ਼ ਕਰਦੇ ਹਾਂ । |
10:50 | ਇਸ ਸਮੇਂ ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਤੁਸੀਂ ਆਪਣੇ home ਫੋਲਡਰ ਵਿਚ ਕੁੱਝ ਟੈਕਸਟ ਫਾਇਲਸ ਬਣਾਈਆਂ ਹਨ । |
10:57 | ਜੇਕਰ ਨਹੀਂ ਤਾਂ ਕਿਰਪਾ ਕਰਕੇ “General Purpose Utilities in Linux” ਉੱਤੇ ਨਿਰਧਾਰਿਤ ਟਿਊਟੋਰਿਅਲ ਨੂੰ ਵੇਖੋ । |
11:04 | ਮੈਂ ਪਹਿਲਾਂ ਤੋਂ ਹੀ ਕਮਾਂਡਸ ਨੂੰ ਚਲਾਉਣ ਲਈ ਆਪਣੀ home ਡਾਇਰੇਕਟਰੀ ਵਿੱਚ ਕੁੱਝ ਟੈਕਸਟ ਫਾਇਲਸ ਬਣਾ ਲਈਆਂ ਹਨ । |
11:11 | terminal ਉੱਤੇ “home folder” ਤੇ ਜਾਓ |
11:15 | “cd space / ( slash ) home” ਟਾਈਪ ਕਰਦੇ ਹੋਏ ਅਤੇ Enter ਦਬਾਓ । |
11:20 | ਫਿਰ ਟਾਈਪ ਕਰੋ du space - (hyphen) s space *. ( astrix dot ) txt ਅਤੇ enter ਦਬਾਓ । |
11:33 | ਇਹ ਕਮਾਂਡ ਤੁਹਾਨੂੰ ਡਾਇਰੇਕਟਰੀ ਵਿੱਚ ਮੌਜੂਦ txt ਫਾਇਲਸ ਉੱਤੇ ਇੱਕ ਰਿਪੋਰਟ ਦੇਵੇਗਾ ਉਨ੍ਹਾਂ ਦੇ ਫਾਇਲ ਸਾਇਜ ਦੇ ਨਾਲ । |
11:43 | ਅਸਾਇਨਮੈਂਟ ਦੇ ਵੱਜੋਂ , ਕਮਾਂਡ ਪ੍ਰੋਂਪਟ ਉੱਤੇ ਟਾਈਪ ਕਰੋ । |
11:47 | “du space - ( hyphen ) ch space * . ( astrix dot ) txt” ਅਤੇ ਦੇਖੋ ਕੀ ਹੁੰਦਾ ਹੈ । |
11:59 | ਮੈਂ ਸਲਾਇਡਸ ਉੱਤੇ ਵਾਪਸ ਜਾਂਦਾ ਹਾਂ । |
12:01 | ਸੰਖੇਪ ਵਿੱਚ ਅਸੀਂ ਇਹ ਸਿੱਖਿਆ : |
12:03 | *ਨਵਾਂ ਯੂਜਰ ਬਣਾਉਣ ਲਈ “adduser” ਕਮਾਂਡ । |
12:06 | *ਇੱਕ ਯੂਜਰ ਤੋਂ ਦੂੱਜੇ ਯੂਜਰ ਵਿੱਚ ਬਦਲਣ ਲਈ “su” ਕਮਾਂਡ । |
12:09 | *ਯੂਜਰ ਅਕਾਉਂਟ ਸੇਟਿੰਗਸ ਨੂੰ ਬਦਲਣ ਲਈ “usermod” ਕਮਾਂਡ । |
12:12 | *ਯੂਜਰ ਅਕਾਉਂਟ ਡਿਲੀਟ ਕਰਨ ਲਈ “userdel” ਕਮਾਂਡ । |
12:15 | *ਯੂਜਰ ids ਅਤੇ ਗਰੁੱਪ ids ਦੀ ਜਾਣਕਾਰੀ ਜਾਣਨ ਲਈ id ਕਮਾਂਡ । |
12:20 | *ਫਾਇਲ ਸਿਸਟਮ ਸਾਇਜ ਅਤੇ ਉਪਲਬਧਤਾ ਜਾਂਚਣ ਲਈ “df” ਕਮਾਂਡ । |
12:24 | *ਇੱਕ ਫਾਇਲ ਦੁਆਰਾ ਵਰਤੀ ਗਈ ਜਗਾਹ ਜਾਂਚਣ ਲਈ “du” ਕਮਾਂਡ । |
12:27 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾਂ । |
12 . 33 | ਇਸਦੀ ਵੀਡੀਓ ਜੋ ਇਸ url ਉੱਤੇ ਉਪਲੱਬਧ ਹੈ , |
12:37 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਦਿੰਦੀ ਹੈ । |
12:40 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ । |
12:44 | ਅਸੀਂ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੇ ਹਾਂ । ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਾਂ । ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਸੰਪਰਕ ਕਰੋ । |
12:53 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
13:03 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro। |
13:12 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |