Linux/C2/Basics-of-System-Administration/Punjabi

From Script | Spoken-Tutorial
Jump to: navigation, search
Time Narration
00:00 ਸੱਤ ਸ਼੍ਰੀ ਅਕਾਲ , linux ਵਿਚ ਸਿਸਟਮ ਐਡਮਿਨਿਸਟ੍ਰੇਸ਼ਨ ਦੇ ਬੇਸਿਕਸ ਉੱਤੇ ਸਪੋਕਨ ਟਿਉਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਲਿਖੇ ਅਨੁਸਾਰ ਸਿਖਾਂਗੇ ।
00:13 adduser, su
00:16 usermod, userdel
00:18 id, du, df
00:22 ਮੈਂ ਇਸ ਟਿਊਟੋਰਿਅਲ ਲਈ ubuntu 10.10 ਦੀ ਵਰਤੋ ਕਰ ਰਿਹਾ ਹਾਂ ।
00:27 ਜਰੂਰਤ ਦੇ ਅਨੂਸਾਰ, ਕਿਰਪਾ ਕਰਕੇ ਪਹਿਲਾਂ “General Purpose Utilities in Linux” ਟਿਊਟੋਰਿਅਲ ਨੂੰ ਦੇਖੋ ।
00:35 ਜੋ ਕਿ ਇਸ ਵੇਬਸਾਈਟ ਉੱਤੇ ਉਪਲੱਬਧ ਹੈ ।
00:39 ਦਿਖਾਈਆਂ ਗਈਆਂ ਕਮਾਂਡਸ ਨੂੰ ਚਲਾਉਣ ਲਈ ਸਾਡੇ ਕੋਲ ਏਡਮਿਨ ਏਕਸੇਸ ਹੋਣਾ ਜ਼ਰੂਰੀ ਹੈ ।
00:47 ਚੱਲੋ ਪਹਿਲਾਂ ਸਿਖਦੇ ਹਾਂ ਕੀ ਇੱਕ ਨਵਾਂ ਯੂਜਰ ਕਿਵੇਂ ਬਣਾਉਂਦੇ ਹਨ ।
00:53 “adduser” ਕਮਾਂਡ ਸਾਡੇ ਲਈ ਪ੍ਰਮਾਣਿਕਤਾ ਦੇ ਨਾਲ ਇੱਕ ਨਵਾਂ ਯੂਜਰ ਲਾਗਿਨ ਬਣਾਵੇਗਾ ।
01:01 sudo ਕਮਾਂਡ ਦਾ ਇਸਤੇਮਾਲ ਕਰਕੇ ਅਸੀ ਜਿੰਨੇ ਚਾਹਿਏ ਓਨੇ ਯੂਜਰ ਅਕਾਉਂਟ ਜੋੜ ਸਕਦੇ ਹਾਂ ।
01:06 ਚਲੋ ਮੈਂ ਤੁਹਾਨੂੰ sudo ਕਮਾਂਡ ਬਾਰੇ ਸੰਖੇਪ ਵਿਚ ਦੱਸਦਾ ਹਾਂ ।
01:11 ਸੂਡੋ ਕਮਾਂਡ ਐਡਮਿਨਿਸਟ੍ਰੇਟਿਵ ਯੂਜਰ ਨੂੰ ਇੱਕ ਸੁਪਰ ਯੂਜਰ ਦੀ ਤਰ੍ਹਾਂ ਇੱਕ ਕਮਾਂਡ ਨੂੰ ਚਲਾਉਣ ਦੀ ਆਗਿਆ ਦਿੰਦਾ ਹੈ ।
01:19 ਸੂਡੋ ਕਮਾਂਡ ਦੇ ਕੋਲ ਕਈ ਸਾਰੇ ਆਪਸ਼ਨਸ ਹਨ । ਅਸੀ ਆਪਸ਼ਨਸ ਦੇ ਬਾਰੇ ਇਸ ਟਿਊਟੋਰਿਅਲ ਵਿੱਚ ਅੱਗੇ ਸਿਖਾਂਗੇ ।
01:27 ਚੱਲੋ ਹੁਣ ਇੱਕ ਨਵਾਂ ਯੂਜਰ “New User” ਬਣਾਉਣਾ ਸਿਖਦੇ ਹਾਂ।
01:32 ਆਪਣੇ ਕੀਬੋਰਡ ਤੋਂ ਇਕੱਠੇ Ctrl , Alt ਅਤੇ t ਦਬਾ ਕੇ ਟਰਮਿਨਲ “Terminal” ਖੋਲੋ ।
01:45 ਇੱਥੇ ਮੈਂ ਪਹਿਲਾਂ ਤੋਂ ਹੀ “ਟਰਮਿਨਲ ” ਖੋਲਿਆ ਹੋਇਆ ਹੈ ।
01:49 ਇੱਥੇ “sudo space adduser” ਕਮਾਂਡ ਟਾਈਪ ਕਰੋ ਅਤੇ Enter ਦਬਾਓ ।
01:58 ਤੁਹਾਨੂੰ ਇੱਥੇ ਇੱਕ ਪਾਸਵਰਡ ਦੇਣਾ ਪਵੇਗਾ ।
02:01 ਮੈਂ ਇੱਥੇ “Admin” ਪਾਸਵਰਡ ਦੇਵਾਂਗਾ ਅਤੇ Enter ਦਬਾਵਾਂਗਾ ।
02:07 ਟਰਮਿਨਲ ਉੱਤੇ ਟਾਈਪ ਕੀਤਾ ਹੋਇਆ ਪਾਸਵਰਡ ਨਹੀਂ ਦਿਸ ਰਿਹਾ।
02:11 ਸੋ ਸਾਨੂੰ ਪਾਸਵਰਡ ਸਾਵਧਾਨੀ ਨਾਲ ਟਾਈਪ ਕਰਨਾ ਹੋਵੇਗਾ ।
02:16 ਇੱਕ ਵਾਰ ਜਦੋਂ ਇਹ ਹੋ ਜਾਵੇਗਾ , ਇੱਕ ਸੂਚਨਾ ਦਿਖੇਗੀ “adduser : Only one or two names allowed” .
02:27 ਚੱਲੋ duck ਨਾਮਕ ਇੱਕ ਨਵਾਂ ਯੂਜਰ ਅਕਾਉਂਟ ਬਣਾਉਂਦੇ ਹਾਂ ।
02:34 ਕਮਾਂਡ ਟਾਈਪ ਕਰੋ :
02:36 sudo space adduser space duck , ਅਤੇ enter ਦਬਾਓ ।
02:45 ਅਸੀਂ duck ਨਾਮਕ ਇੱਕ ਨਵਾਂ ਯੂਜਰ ਬਣਾ ਲਿਆ ਹੈ ।
02:49 ਇੱਕ ਨਵੇਂ ਯੂਜਰ ਨੂੰ ਬਣਾਉਣ ਦੇ ਪ੍ਰੌਸੇਸ ਵਿੱਚ , ਇਸ ਯੂਜਰ ਲਈ ਇੱਕ ਵੱਖ home ਡਾਈਰੇਕਟਰੀ ਵੀ ਬੰਨ ਗਈ ਹੈ ।
02:58 ਕਿਰਪਾ ਕਰਕੇ ਧਿਆਨ ਦਿਓ ਕਿ ਯੂਜਰ duck ਲਈ ਸਾਨੂੰ ਇੱਕ ਨਵਾਂ ਪਾਸਵਰਡ ਦੇਣਾ ਹੋਵੇਗਾ ।
03:05 ਆਪਣੀ ਮਰਜ਼ੀ ਦਾ ਪਾਸਵਰਡ ਟਾਈਪ ਕਰੋ , ਮੇਰੇ ਕੇਸ ਵਿੱਚ ਮੈਂ duck ਟਾਈਪ ਕਰਨ ਜਾ ਰਿਹਾ ਹਾਂ ਅਤੇ Enter ਦ੍ਬਾਵਾਂਗਾ ।
03:17 ਕਿਰਪਾ ਕਰਕੇ ਨਵਾਂ ਪਾਸਵਰਡ ਦੁਬਾਰਾ ਟਾਈਪ ਕਰੋ ।
03:20 ਪਾਸਵਰਡ ਸੁਰੱਖਿਆ ਕਾਰਣਾਂ ਅਤੇ ਪੁਸ਼ਟਿਕਰਨ ਕਰਕੇ ਦੋ ਵਾਰ ਪੁਛਿਆ ਜਾਂਦਾ ਹੈ ।
03:26 ਹੁਣ ਨਵੇਂ ਯੂਜਰ ਲਈ ਸਾਡਾ ਪਾਸਵਰਡ ਅੱਪਡੇਟ ਹੋ ਗਿਆ ਹੈ ।
03:31 ਸਾਡੇ ਤੋਂ ਹੋਰ ਜਾਣਕਾਰੀ ਵੀ ਪੁੱਛੀ ਜਾਵੇਗੀ ।
03:35 ਪਰ ਇਸ ਸਮੇਂ ਲਈ , ਮੈਂ ਕੇਵਲ ਫੁੱਲਨੇਮ “Full Name” “duck” ਦੇ ਰੂਪ ਵਿੱਚ enter ਕਰਾਂਗਾ ਅਤੇ enter ਬਟਨ ਦਬਾ ਕੇ ਬਾਕੀ ਜਾਣਕਾਰੀ ਖਾਲੀ ਛੱਡ ਦੇਵਾਂਗਾ ।
03:46 Enter . ਮੈਂ ਇਸਨੂੰ y ਦਬਾ ਕੇ ਪੱਕਾ ਕਰਾਂਗਾ ।
03:51 ਇਹ ਇਸ ਪੁਸ਼ਟਿਕਰਨ ਲਈ ਸੀ ਕਿ ਸਾਰੀ ਜਾਣਕਾਰੀ ਠੀਕ ਹੈ ।
03:55 ਚੱਲੋ ਹੁਣ ਜਾਂਚਦੇ ਹਾਂ ਕਿ ਯੂਜਰ ਅਕਾਉਂਟ ਬਣ ਗਿਆ ਹੈ ਕਿ ਨਹੀਂ ।
04:00 ਅਜਿਹਾ ਕਰਨ ਲਈ , ਕਿਰਪਾ ਕਰਕੇ ਕਮਾਂਡ ਪ੍ਰੋਂਪਟ ਉੱਤੇ ਟਾਈਪ ਕਰੋ ।
04:04 “ls space/( slash ) home”
04:09 ਅਤੇ enter ਦਬਾਓ ।
04:11 home ਫੋਲਡਰ ਵਿੱਚ ਯੂਜਰਸ ਦੀ ਸੂਚੀ ਦਿਖਾਉਣ ਲਈ ls” ਕਮਾਂਡ ਦਾ ਇਸਤੇਮਾਲ ਕਰਦੇ ਹਨ ।
04:17 ਅਤੇ ਇੱਥੇ ਸਾਡਾ duck ਨਾਮਕ ਇੱਕ ਨਵਾਂ ਯੂਜਰ ਬਣ ਗਿਆ ਹੈ ।
04:23 ਚੱਲੋ ਮੈਂ ਸਲਾਇਡਸ ਉੱਤੇ ਵਾਪਸ ਜਾਂਦਾ ਹਾਂ ।
04:26 ਹੁਣ ਅਗਲੀ ਕਮਾਂਡ "su” ਹੈ
04:30 “su” ਦਾ ਮਤਲੱਬ “Switch User” ਹੈ ।
04:34 ਇਹ ਕਮਾਂਡ ਮੌਜੂਦਾ ਯੂਜਰ ਤੋਂ ਦੂੱਜੇ ਯੂਜਰ ਵਿੱਚ ਜਾਣ ਲਈ ਮਦਦ ਕਰਦੀ ਹੈ ।
04:39 ਚੱਲੋ ਹੁਣ ਟਰਮਿਨਲ ਉੱਤੇ ਜਾਂਦੇ ਹਾਂ ।
04:43 ਕਮਾਂਡ enter ਕਰੋ:
04:45 “ਟਰਮਿਨਲ ” ਉੱਤੇ “su space hyphen space duck” ਅਤੇ Enter ਦਬਾਓ ।
04:53 ਤੁਹਾਡੇ ਤੋਂ ਇੱਕ ਪਾਸਵਰਡ ਮੰਗਿਆ ਜਾਵੇਗਾ ।
04:56 ਮੈਂ ਇੱਥੇ ਯੂਜਰ duck ਦਾ ਪਾਸਵਰਡ ਟਾਈਪ ਕਰਾਂਗਾ ਕਿਰਪਾ ਕਰਕੇ ਯਾਦ ਕਰੋ ਉਹ ਖੁਦ “duck” ਸੀ ।
05:04 ਕਿਰਪਾ ਕਰਕੇ ਧਿਆਨ ਦਿਓ , ਟਰਮਿਨਲ ਪਿਛਲੇ ਯੂਜਰ ਨੂੰ ਨਵੇਂ ਯੂਜਰ ਜੋ ਕਿ ਸਾਡੇ ਕੇਸ ਵਿੱਚ “duck” ਹੈ ਵਿੱਚ ਬਦਲ ਦੇਵੇਗਾ ।
05:14 ਇਸ ਯੂਜਰ ਤੋਂ ਲਾਗ ਆਉਟ ਕਰਨ ਲਈ , ਟਾਈਪ ਕਰੋ ।
05:17 “logout” ਅਤੇ Enter ਦਬਾਓ ।
05:22 ਹੁਣ ਟਰਮਿਨਲ ਮੌਜੂਦਾ ਯੂਜਰ “duck” ਤੋਂ ਲਾਗ ਆਉਟ ਹੋ ਜਾਵੇਗਾ ਅਤੇ ਪਿਛਲੇ ਯੂਜਰ ਅਕਾਉਂਟ ਜੋ ਕਿ ਸਾਡੇ ਕੇਸ ਵਿਚ vinhai ਹੈ ਉੱਤੇ ਵਾਪਸ ਆ ਜਾਵੇਗਾ ।
05:31 ਚੱਲੋ “usermod” ਕਮਾਂਡ ਦੇ ਬਾਰੇ ਸਿਖਦੇ ਹਾਂ ।
05:35 “usermod” ਕਮਾਂਡ
05:37 ਸੁਪਰ ਯੂਜਰ ਜਾਂ ਰੂਟ ਯੂਜਰ ਨੂੰ ਹੋਰ ਯੂਜਰ ਅਕਾਉਂਟਸ ਦੀ ਸੇਟਿੰਗਸ ਬਦਲਣ ਯੋਗ ਬਣਾਉਂਦਾ ਹੈ ਜਿਵੇਂ ਕਿ ।
05:46 ਪਾਸਵਰਡ ਨੂੰ ਬਿਨਾਂ ਪਾਸਵਰਡ ਜਾਂ ਖਾਲੀ ਪਾਸਵਰਡ ਵਿੱਚ ਬਦਲਣਾ ।
05:50 ਉਹ ਤਾਰੀਖ਼ ਨੂੰ ਦਿਖਾਉਣਾ ਜਦੋਂ ਯੂਜਰ ਅਕਾਉਂਟ ਬੰਦ ਹੋ ਜਾਵੇਗਾ ।
05:55 ਚੱਲੋ ਇਸ ਕਮਾਂਡ ਦੀ ਕੋਸ਼ਿਸ਼ ਕਰਦੇ ਹਾਂ ਅਤੇ ਵੇਖਦੇ ਹਾਂ ।
05:57 ਮੈਂ ਹੁਣੇ ਟਰਮਿਨਲ ਉੱਤੇ ਜਾਂਦਾ ਹਾਂ ।
05:59 ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਯੂਜਰ ਅਕਾਉਂਟ duck ਲਈ ਅੰਤਿਮ ਤਾਰੀਖ ਕਿਵੇਂ ਸੈੱਟ ਕਰਨੀ ਹੈ ।
06:05 ਇੱਥੇ ਕਮਾਂਡ ਪ੍ਰੋਂਪਟ ਉੱਤੇ ਟਾਈਪ ਕਰੋ:
06:09 sudo space usermod space - ( hyphen ) e space 2012 - ( hyphen ) 12 - ( hyphen ) 27 space duck
06:33 ਅਤੇ enter ਦਬਾਓ ।
06:37 ਯੂਜਰ ਅਕਾਉਂਟ ਦੀ ਅੰਤਿਮ ਤਾਰੀਖ ਆਪਸ਼ਨ ( hyphen ) -e ਦੀ ਮਦਦ ਨਾਲ ਸੈੱਟ ਹੈ ਜਿਵੇਂ ਕਿ ਕਮਾਂਡ ਵਿੱਚ ਦੱਸਿਆ ਗਿਆ ਹੈ।
06:46 ਹੁਣ ਤੁਸੀਂ ਯੂਜਰ ਅਕਾਉਂਟ duck ਲਈ ਇੱਕ ਅੰਤਿਮ ਤਾਰੀਖ ਸੈੱਟ ਕਰ ਲਈ ਹੈ ।
06:52 ਚੱਲੋ ਹੁਣ “uid” ਅਤੇ “gid” ਕਮਾਂਡਸ ਦੇ ਬਾਰੇ ਵਿੱਚ ਸਿਖਦੇ ਹਾਂ ।
06:57 “id – command” ਸਾਰੇ ਯੂਜਰਸ ਅਤੇ ਗਰੁੱਪਸ ਦੀ ਪਹਿਚਾਣ ਨੂੰ ਜਾਂਚਣ ਲਈ ਇਸਤੇਮਾਲ ਹੁੰਦਾ ਹੈ ।
07:04 ਯੂਜਰ ਦੀ ਪਹਿਚਾਣ ਦੇ ਬਾਰੇ ਜਾਣਨ ਦੇ ਲਈ , ਅਸੀ “id space - ( hyphen ) u” ਦਾ ਇਸਤੇਮਾਲ ਕਰਾਂਗੇ ।
07:12 ਗਰੁੱਪ ਯੂਜਰਸ ਦੀ ਪਹਿਚਾਣ ਜਾਣਨ ਦੇ ਲਈ , ਇਹ ਹੈ “id space - ( hyphen ) g”
07:20 ਚੱਲੋ ਹੁਣ ਇਸ ਉੱਤੇ ਕੰਮ ਕਰਦੇ ਹਾਂ ।
07:22 ਟਰਮਿਨਲ ਉੱਤੇ “id” ਟਾਈਪ ਕਰਦੇ ਹਾਂ ।
07:25 ਅਤੇ Enter ਦਬਾਉਂਦੇ ਹਾਂ ।
07:29 ਹੁਣ ਅਸੀ ਸਿਸਟਮ ਉੱਤੇ User IDs ਅਤੇ Group IDs ਦੇਖ ਸਕਦੇ ਹਾਂ ਜੋ ਅਸੀਂ ਇਸਤੇਮਾਲ ਕਰ ਰਹੇ ਹਾਂ ।
07:37 ਕੇਵਲ ਯੂਜਰ id ਜਾਣਨ ਲਈ ਅਸੀਂ “-(hyphen) u” ਆਪਸ਼ਨ ਇਸਤੇਮਾਲ ਕਰਾਂਗੇ ।
07:43 ਕਮਾਂਡ ਟਾਈਪ ਕਰਦੇ ਹਾਂ , “id space - ( hyphen ) u”
07:49 ਅਤੇ enter ਦਬਾਉਂਦੇ ਹਾਂ । ਹੁਣ ਅਸੀ ਕੇਵਲ ਯੂਜਰਸ ਦੀ ids ਵੇਖ ਸਕਦੇ ਹਾਂ ।
07:55 ਜੇਕਰ ਸਾਨੂੰ ਯੂਜਰਸ ਦਾ ਨਾਮ ਪਤਾ ਕਰਨਾ ਹੈ ਤਾਂ  ?
08:00 ਪਤਾ ਕਰਨ ਦੇ ਲਈ , ਅਸੀ ਟਰਮਿਨਲ ਉੱਤੇ ਟਾਈਪ ਕਰਾਂਗੇ ।
08:02 “id space - ( hyphen ) n space - ( hyphen ) u” ਅਤੇ Enter ਦਬਾਵਾਂਗੇ।
08:13 ਹੁਣ ਅਸੀ ਯੂਜਰਸ ਦੀ ids ਦੀ ਬਜਾਏ ਉਨ੍ਹਾਂ ਦੇ ਨਾਮ ਵੇਖ ਸਕਦੇ ਹਾਂ ।
08:20 ਚੱਲੋ ਹੁਣ Group Ids ਲਈ ਕਮਾਂਡਸ ਸਿਖਦੇ ਹਾਂ ।
08:24 ਟਾਈਪ ਕਰਦੇ ਹਾਂ “ id space - ( hyphen ) g” .
08:29 ਇੱਥੇ ਅਸੀ ਗਰੁਪ ids ਵੇਖ ਸਕਦੇ ਹਾਂ ।
08:32 ਜੇਕਰ ਅਸੀ ਸਾਰੇ ਮੌਜੂਦਾ ਯੂਜਰ ਦੇ ਗਰੁੱਪ ids ਵੇਖਣਾ ਚਾਹੁੰਦੇ ਹਾਂ , ਤਾਂ ਟਾਈਪ ਕਰੋ ।
08:38 “id space - ( hyphen ) ( capital ) G” ਅਤੇ Enter ਦਬਾਓ ।
08:46 ਕਿਰਪਾ ਕਰਕੇ ਧਿਆਨ ਦਿਓ ਕਿ ਮੈਂ G ਨੂੰ ਵੱਡੇ ਅੱਖਰਾਂ ਵਿੱਚ ਟਾਈਪ ਕੀਤਾ ਹੈ ।
08:50 ਆਪਣੇ ਲਈ ਜਵਾਬ ਵੇਖੋ ।
08:53 ਹੁਣ ਸਿਖਦੇ ਹਾਂ ਕਿ ਕਿਵੇਂ ਇੱਕ ਯੂਜਰ ਅਕਾਉਂਟ ਡਿਲੀਟ ਹੁੰਦਾ ਹੈ ।
08:57 ਇਸਦੇ ਲਈ ਅਸੀ “userdel” ਕਮਾਂਡ ਇਸਤੇਮਾਲ ਕਰਾਂਗੇ ।
09:00 ਅਸੀ userdel ਕਮਾਂਡ ਦਾ ਇਸਤੇਮਾਲ ਕਰਕੇ ਇੱਕ ਯੂਜਰ ਅਕਾਉਂਟ ਹਮੇਸ਼ਾ ਲਈ ਡਿਲੀਟ ਕਰ ਸਕਦੇ ਹਾਂ ।
09:07 ਟਰਮਿਨਲ ਉੱਤੇ ਇਸਦੀ ਕੋਸ਼ਿਸ਼ ਕਰਦੇ ਹਾਂ ।
09:09 ਇੱਥੇ ਟਾਈਪ ਕਰੋ “sudo space userdel space - ( hyphen ) r space duck” .
09:22 ਮੈਂ - ( hyphen ) r ਆਪਸ਼ਨ ਇਸਤੇਮਾਲ ਕੀਤਾ ਹੈ ।
09:25 ਇਹ ਯੂਜਰ ਨੂੰ ਉਸਦੀ home ਡਾਇਰੇਕਟਰੀ ਦੇ ਨਾਲ ਹਟਾਉਣ ਲਈ ਹੈ ।
09:30 ਚੱਲੋ Enter ਦਬਾਉਂਦੇ ਹਾਂ ਅਤੇ ਵੇਖਦੇ ਹਾਂ ਕਿ ਕੀ ਹੁੰਦਾ ਹੈ ।
09:34 ਹੁਣ ਯੂਜਰ “duck” ਡਿਲੀਟ ਹੋ ਚੁੱਕਿਆ ਹੈ ।
09:38 ਇਸਨੂੰ ਟਾਈਪ ਕਰਕੇ ਜਾਂਚੋ ।
09:41 “ls space / ( slash ) home” ਅਤੇ Enter ਦਬਾਓ ।
09:47 ਅਸੀ ਦੇਖਾਂਗੇ ਕਿ , ਯੂਜਰ ਅਕਾਉਂਟ “duck” ਡਿਲੀਟ ਹੋ ਚੁੱਕਿਆ ਹੈ ।
09:53 ਮੈਂ ਹੁਣ ਸਲਾਇਡਸ ਉੱਤੇ ਵਾਪਸ ਜਾਂਦਾ ਹਾਂ ।
09:56 linux ਸਿਸਟਮ ਐਡਮਿਨਿਸਟ੍ਰੇਸ਼ਨ ਵਿੱਚ ਕੁੱਝ ਲਾਭਦਾਇਕ ਕਮਾਂਡਸ ਹਨ “df” ਅਤੇ “du”
10:03 “df” ਕਮਾਂਡ ਡਿਸਕ ਉੱਤੇ ਮੌਜੂਦ ਖਾਲੀ ਜਗ੍ਹਾ ਦੀ ਜਾਣਕਾਰੀ ਦਿੰਦੀ ਹੈ ।
10:08 ਅਤੇ “du” ਕਮਾਂਡ ਇਹ ਜਾਣਕਾਰੀ ਦਿੰਦੀ ਹੈ ਕਿ ਇੱਕ ਫਾਇਲ ਨੇ ਕਿੰਨੀ ਜਗ੍ਹਾ ਤੇ ਕਬਜਾ ਕੀਤਾ ਹੈ ।
10:13 ਕਿਰਪਾ ਕਰਕੇ ਇੱਕ ਅਸਾਇਨਮੈਂਟ ਵੱਜੋਂ ਇਹਨਾ ਦੋ ਕਮਾਂਡਸ ਨੂੰ ਇਸਤੇਮਾਲ ਕਰੋ ਅਤੇ ਆਉਟਪੁਟ ਦੇਖੋ ।
10:19 ਚੱਲੋ ਟਰਮਿਨਲ ਵਿੱਚ ਜਾਂਦੇ ਹਨ , ਮੈਂ ਤੁਹਾਨੂੰ df ਕਮਾਂਡ ਦਾ ਇਸਤੇਮਾਲ ਕਰਕੇ ਕੁੱਝ ਲਾਭਦਾਇਕ ਆਪਸ਼ਨਸ ਦਿਖਾਵਾਂਗਾ ।
10:26 ਕਿਰਪਾ ਕਰਕੇ ਟਾਈਪ ਕਰੋ df space - ( hyphen ) h ਅਤੇ Enter ਦਬਾਓ ।
10:33 ਇੱਥੇ ਇਹ ਫਾਇਲ ਸਿਸਟਮ ਦਾ ਸਾਇਜ ਅਤੇ ਪ੍ਰਯੋਗ ਕੀਤੀ ਗਈ ਜਗ੍ਹਾ ਦਿਖਾਉਂਦਾ ਹੈ ।
10:38 ਇਹ ਮਨੁੱਖ ਦੇ ਪੜ੍ਹਨ ਯੋਗ ਫਾਰਮੈਟ ਵਿੱਚ ਦਿੱਤੀ ਜਗ੍ਹਾ ਵੀ ਦਿਖਾਵੇਗਾ ।
10:46 ਹੁਣ du ਕਮਾਂਡਸ ਦੇ ਨਾਲ ਕੁੱਝ ਆਪਸ਼ਨਸ ਦੀ ਕੋਸ਼ਿਸ਼ ਕਰਦੇ ਹਾਂ ।
10:50 ਇਸ ਸਮੇਂ ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਤੁਸੀਂ ਆਪਣੇ home ਫੋਲਡਰ ਵਿਚ ਕੁੱਝ ਟੈਕਸਟ ਫਾਇਲਸ ਬਣਾਈਆਂ ਹਨ ।
10:57 ਜੇਕਰ ਨਹੀਂ ਤਾਂ ਕਿਰਪਾ ਕਰਕੇ “General Purpose Utilities in Linux” ਉੱਤੇ ਨਿਰਧਾਰਿਤ ਟਿਊਟੋਰਿਅਲ ਨੂੰ ਵੇਖੋ ।
11:04 ਮੈਂ ਪਹਿਲਾਂ ਤੋਂ ਹੀ ਕਮਾਂਡਸ ਨੂੰ ਚਲਾਉਣ ਲਈ ਆਪਣੀ home ਡਾਇਰੇਕਟਰੀ ਵਿੱਚ ਕੁੱਝ ਟੈਕਸਟ ਫਾਇਲਸ ਬਣਾ ਲਈਆਂ ਹਨ ।
11:11 terminal ਉੱਤੇ “home folder” ਤੇ ਜਾਓ
11:15 “cd space / ( slash ) home” ਟਾਈਪ ਕਰਦੇ ਹੋਏ ਅਤੇ Enter ਦਬਾਓ ।
11:20 ਫਿਰ ਟਾਈਪ ਕਰੋ du space - (hyphen) s space *. ( astrix dot ) txt ਅਤੇ enter ਦਬਾਓ ।
11:33 ਇਹ ਕਮਾਂਡ ਤੁਹਾਨੂੰ ਡਾਇਰੇਕਟਰੀ ਵਿੱਚ ਮੌਜੂਦ txt ਫਾਇਲਸ ਉੱਤੇ ਇੱਕ ਰਿਪੋਰਟ ਦੇਵੇਗਾ ਉਨ੍ਹਾਂ ਦੇ ਫਾਇਲ ਸਾਇਜ ਦੇ ਨਾਲ ।
11:43 ਅਸਾਇਨਮੈਂਟ ਦੇ ਵੱਜੋਂ , ਕਮਾਂਡ ਪ੍ਰੋਂਪਟ ਉੱਤੇ ਟਾਈਪ ਕਰੋ ।
11:47 “du space - ( hyphen ) ch space * . ( astrix dot ) txt” ਅਤੇ ਦੇਖੋ ਕੀ ਹੁੰਦਾ ਹੈ ।
11:59 ਮੈਂ ਸਲਾਇਡਸ ਉੱਤੇ ਵਾਪਸ ਜਾਂਦਾ ਹਾਂ ।
12:01 ਸੰਖੇਪ ਵਿੱਚ ਅਸੀਂ ਇਹ ਸਿੱਖਿਆ :
12:03 ਨਵਾਂ ਯੂਜਰ ਬਣਾਉਣ ਲਈ “adduser” ਕਮਾਂਡ ।
12:06 ਇੱਕ ਯੂਜਰ ਤੋਂ ਦੂੱਜੇ ਯੂਜਰ ਵਿੱਚ ਬਦਲਣ ਲਈ “su” ਕਮਾਂਡ ।
12:09 ਯੂਜਰ ਅਕਾਉਂਟ ਸੇਟਿੰਗਸ ਨੂੰ ਬਦਲਣ ਲਈ “usermod” ਕਮਾਂਡ ।
12:12 ਯੂਜਰ ਅਕਾਉਂਟ ਡਿਲੀਟ ਕਰਨ ਲਈ “userdel” ਕਮਾਂਡ ।
12:15 ਯੂਜਰ ids ਅਤੇ ਗਰੁੱਪ ids ਦੀ ਜਾਣਕਾਰੀ ਜਾਣਨ ਲਈ id ਕਮਾਂਡ ।
12:20 ਫਾਇਲ ਸਿਸਟਮ ਸਾਇਜ ਅਤੇ ਉਪਲਬਧਤਾ ਜਾਂਚਣ ਲਈ “df” ਕਮਾਂਡ ।
12:24 ਇੱਕ ਫਾਇਲ ਦੁਆਰਾ ਵਰਤੀ ਗਈ ਜਗਾਹ ਜਾਂਚਣ ਲਈ “du” ਕਮਾਂਡ ।
12:27 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾਂ ।
12:33 ਇਸਦੀ ਵੀਡੀਓ ਜੋ ਇਸ url ਉੱਤੇ ਉਪਲੱਬਧ ਹੈ ,
12:37 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਦਿੰਦੀ ਹੈ ।
12:40 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ ।
12:44 ਅਸੀਂ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੇ ਹਾਂ । ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਾਂ । ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਸੰਪਰਕ ਕਰੋ ।
12:53 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
13:03 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro।
13:12 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya