LibreOffice-Suite-Base/C3/Create-Subforms/Punjabi
From Script | Spoken-Tutorial
’’’Visual Cues’’’ | ’’’Narration’’’ |
---|---|
00:00 | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:04 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ । |
00:07 | ਇੱਕ ਸਬਫ਼ਾਰਮ ਬਣਾਈਏ । |
00:09 | ਇਸਦੇ ਲਈ, ਆਪਣੀ ਜਾਣੂ ਉਦਾਹਰਣ Library ਡਾਟਾਬੇਸ ਦੇ ਨਾਲ ਸ਼ੁਰੂ ਕਰਦੇ ਹਾਂ । |
00:15 | ਅਤੇ ਹੇਠਾਂ ਦਿੱਤੀਆਂ ਉਦਾਹਰਣਾਂ ਨੂੰ ਸਮਝਾਂਗੇ: |
00:18 | ਕਿ ਕਿਵੇਂ ਅਸੀਂ library ਦੇ ਸਾਰੇ ਮੈਬਰਾਂ ਨੂੰ ਸੂਚੀਬੱਧ ਕਰ ਸਕਦੇ ਹਾਂ ? |
00:22 | ਅਤੇ ਹਰ ਇੱਕ ਮੈਂਬਰ ਦੇ ਲਈ, ਕਿ ਕਿਵੇਂ ਅਸੀਂ ਸਿਰਫ਼ ਉਨ੍ਹਾਂ ਕਿਤਾਬਾਂ ਨੂੰ ਵੇਖ ਸਕਦੇ ਹਾਂ ਜੋ ਉਸ ਮੈਂਬਰ ਨੇ ਵਾਪਸ ਨਹੀਂ ਕੀਤੀਆਂ ? |
00:31 | ਇੱਕ ਤਰੀਕਾ ਹੈ ਕਿ ਇੱਕ ਫ਼ਾਰਮ ਬਣਾਓ ਜੋ library ਦੇ ਸਾਰੇ ਮੈਬਰਾਂ ਨੂੰ ਸੂਚੀਬੱਧ ਕਰੇ । |
00:36 | ਅਤੇ ਫਿਰ ਉਸਦੇ ਹੇਠਾਂ ਇੱਕ ਸਬਫਾਰਮ ਬਣਾਓ, ਜੋ ਉਨ੍ਹਾਂ ਕਿਤਾਬਾਂ ਨੂੰ ਸੂਚੀਬੱਧ ਕਰੇ, ਜੋ ਮੈਂਬਰ ਦੁਆਰਾ ਵਾਪਸ ਨਹੀਂ ਕੀਤੀਆਂ ਗਈਆਂ ਹਨ । |
00:44 | ਇੱਕ ਵਾਰ ਜਦੋਂ ਅਸੀਂ ਇਹ ਫ਼ਾਰਮ ਬਣਾ ਲਵਾਂਗੇ, ਤਾਂ ਅਸੀਂ ਫ਼ਾਰਮ ਵਿੱਚ ਨਵੀਨੀਕਰਨ (Renewal) ਕਰਨ ਦੇ ਯੋਗ ਹੋ ਜਾਵਾਂਗੇ । |
00:49 | ਉਦਾਹਰਣ ਦੇ ਰੂਪ ਵਿੱਚ, ਜਦੋਂ ਇੱਕ ਮੈਂਬਰ ਇੱਕ ਕਿਤਾਬ ਮੋੜਦਾ ਹੈ, ਤਾਂ ਅਸੀਂ ਇਸ ਸੂਚਨਾ ਦਾ ਨਵੀਨੀਕਰਨ (Renewal) ਕਰ ਸਕਦੇ ਹਾਂ । |
00:55 | ਅਤੇ, ਇੱਥੇ ਫ਼ਾਰਮ ਦਾ ਇੱਕ ਸਪੈਸ਼ਲ ਸਕ੍ਰੀਨ-ਸ਼ਾਟ ਹੈ, ਜਿਸ ਨੂੰ ਅਸੀਂ ਬਣਾਵਾਂਗੇ । |
01:01 | ਨੋਟ ਕਰੋ ਕਿ ਇਹ ਆਪਣੇ ਨਾਲ ਹੀ ਹੇਠਾਂ ਇੱਕ ਸਬਫਾਰਮ ਦਿਖਾ ਰਿਹਾ ਹੈ । |
01:06 | ਆਪਣੀ Library ਡਾਟਾਬੇਸ ਖੋਲ੍ਹਦੇ ਹਾਂ । |
01:09 | ਆਪਣੇ ਪਿਛਲੇ ਟਿਊਟੋਰਿਅਲਸ ਵਿੱਚ, ਅਸੀਂ ‘History of Books Issued to Members’ ਕਵੇਰੀ ਬਣਾਈ ਸੀ । |
01:17 | ਹੁਣ ਅਸੀਂ ਇਸ ਕਵੇਰੀ ਅਤੇ ਮੈਂਬਰਾਂ ਦੇ ਟੇਬਲ ਨੂੰ ਆਪਣਾ ਨਵਾਂ ਫ਼ਾਰਮ ਬਣਾਉਣ ਲਈ ਬੁਨਿਆਦੀ ਤੌਰ ਤੇ ਵਰਤਾਂਗੇ । |
01:25 | ਪਹਿਲਾਂ ਇਸ ਕਵੇਰੀ ਨੂੰ query name ‘ਤੇ ਰਾਈਟ ਕਲਿਕ ਕਰਕੇ ਕਾਪੀ ਕਰਦੇ ਹਾਂ, ਅਤੇ paste ‘ਤੇ ਕਲਿਕ ਕਰਦੇ ਹਾਂ । |
01:34 | query ਨਾਂ ਦੇ ਲਈ ਪੌਪਅੱਪ ਵਿੰਡੋ ਵਿੱਚ, ਇੱਕ ਨਵਾਂ ਨਾਮ ਟਾਈਪ ਕਰਦੇ ਹਾਂ: ‘Books Not Returned’ |
01:42 | ‘Books Not Returned’ ਕਵੇਰੀ ਨੂੰ edit ਮੋਡ ਵਿੱਚ ਖੋਲ੍ਹਦੇ ਹਾਂ । |
01:48 | Query Design ਵਿੰਡੋ ਵਿੱਚ, ਆਓ ਇੱਕ ਮਾਪਦੰਡ ਜੋੜਦੇ ਹਾਂ, ਸਿਰਫ਼ ਉਨ੍ਹਾਂ ਕਿਤਾਬਾਂ ਨੂੰ ਦਰਸਾਉਣ ਲਈ ਜੋ ਚੈੱਕਡ ਇੰਨ ਨਹੀਂ ਹਨ । |
01:58 | ਇਸ ਦੇ ਲਈ, Checked In ਦੇ ਅੰਦਰ Criterion ਕਾਲਮ ਵਿੱਚ equals 0 ਟਾਈਪ ਕਰਦੇ ਹਾਂ । |
02:06 | ਅਤੇ Enter ਦਬਾਓ । |
02:09 | ਹੁਣ ਕਵੇਰੀ ਸੇਵ ਕਰਦੇ ਹਾਂ ਅਤੇ ਵਿੰਡੋ ਬੰਦ ਕਰਦੇ ਹਾਂ । |
02:13 | ਮੁੱਖ Base ਵਿੰਡੋ ਵਿੱਚ, ਆਓ ਖੱਬੇ ਪਾਸੇ ਬਣੇ ਪੈਨਲ ‘ਤੇ Forms ਆਈਕਾਨ ‘ਤੇ ਕਲਿਕ ਕਰਦੇ ਹਾਂ । |
02:20 | ਅਤੇ ਫਿਰ ‘Use Wizard to create Form’ ਓਪਸ਼ਨ ‘ਤੇ ਕਲਿਕ ਕਰੋ । |
02:25 | ਹੁਣ ਅਸੀਂ ਜਾਣੂ Form wizard ਵੇਖਦੇ ਹਾਂ । |
02:28 | ਆਪਣੇ ਫ਼ਾਰਮ ਦੇ ਖੱਬੇ ਪਾਸੇ ਵੱਲ 8 ਸਟੈਪਸ ਨੂੰ ਸ਼ੁਰੂ ਤੋਂ ਅਖੀਰ ਤੱਕ ਵੇਖਦੇ ਹਾਂ । |
02:34 | ਪਹਿਲੇ ਸਟੈਪ 1 ਵਿੱਚ, field selection, ਆਓ ‘Table: Members’ ਚੁਣਦੇ ਹਾਂ । |
02:40 | ਫਿਰ ਸਾਰੀਆਂ ਫੀਲਡਸ ਨੂੰ ਸੱਜੇ ਪਾਸੇ ਵੱਲ ਖਿਸਕਾ ਦਿੰਦੇ ਹਾਂ । |
02:46 | ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ । |
02:49 | ਅਸੀਂ ਸਟੈਪ 2 Setup a sub form ‘ਤੇ ਹਾਂ । |
02:54 | ਇਸ ਲਈ: ਇੱਥੇ, ‘Add sub form’ ਚੈੱਕਬਾਕਸ ਨੂੰ ਚੈੱਕ ਕਰਦੇ ਹਾਂ । |
02:59 | ਅਤੇ ਓਪਸ਼ਨ: ‘Sub form based on manual selection of fields’ ‘ਤੇ ਕਲਿਕ ਕਰੋ । |
03:07 | ਆਓ, ਸਟੈਪ 3 Add sub form fields ‘ਤੇ ਜਾਂਦੇ ਹਾਂ । |
03:11 | ਇੱਥੇ ਅਸੀਂ ਆਪਣੀ ਕਵੇਰੀ ਨੂੰ ਲੈ ਕੇ ਆਵਾਂਗੇ, ਜਿਸ ਨੂੰ ਅਸੀਂ ਕੁੱਝ ਸਮਾਂ ਪਹਿਲਾਂ ਬਣਾਇਆ ਸੀ । |
03:18 | ਇਸ ਲਈ: Tables ਜਾਂ Queries ਡਰਾਪਡਾਊਂਨ ਵਿੱਚੋਂ ‘Query: Books Not Returned’ ਚੁਣਦੇ ਹਾਂ । |
03:26 | ਅਤੇ ਅਸੀਂ ਉਪਲੱਬਧ ਸੂਚੀ ਵਿੱਚੋਂ ਚੁਣੇ ਹੋਏ ਫੀਲਡਸ ਨੂੰ ਸੱਜੇ ਪਾਸੇ ਵੱਲ ਲੈ ਕੇ ਜਾਵਾਂਗੇ, ਜਿਵੇਂ ਕਿ ਸਕਰੀਨ ‘ਤੇ ਦਿਖਾਈ ਦੇ ਰਿਹਾ ਹੈ । |
03:37 | Next ‘ਤੇ ਕਲਿਕ ਕਰੋ । |
03:39 | ਸਟੈਪ 4 Get joined fields. |
03:43 | ਇੱਥੇ ਅਸੀਂ ਉੱਪਰ ਦੇ ਦੋ ਡ੍ਰੋਪਡਾਊਂਨ ਵਿੱਚੋਂ Member Id ਫੀਲਡ ਚੁਣਾਂਗੇ, ਕਿਉਂਕਿ ਸਿਰਫ਼ ਇਹੀ ਸੰਬੰਧਿਤ ਫੀਲਡ ਹਨ । |
03:53 | ਅਤੇ Next ਬਟਨ ‘ਤੇ ਕਲਿਕ ਕਰੋ । |
03:57 | ਸਟੈਪ 5 Arrange Controls |
04:00 | ਇੱਥੇ ਅਸੀਂ ਦੋਨਾਂ ਲਈ form ਅਤੇ sub form ਲਈ ਤੀਜਾ ਓਪਸ਼ਨ Datasheet ਚੁਣਾਂਗੇ । |
04:08 | ਅਤੇ Next ਬਟਨ ‘ਤੇ ਕਲਿਕ ਕਰੋ । |
04:11 | ਸਟੈਪ 6 Set data entry |
04:15 | ਇੱਥੇ, ਅਸੀਂ ਓਪਸ਼ਨਸ ਨੂੰ ਉਸੇ ਤਰ੍ਹਾਂ ਹੀ ਛੱਡ ਦੇਵਾਂਗੇ, ਜਿਵੇਂ ਉਹ ਹਨ ਅਤੇ Next ‘ਤੇ ਕਲਿਕ ਕਰੋ । |
04:22 | ਸਟੈਪ 7 Apply Styles |
04:26 | ਆਓ ਫ਼ਾਰਮ ਬੈਕਗਰਾਊਂਡ (ਪਿੱਠਭੂਮੀ) ਲਈ Grey ਚੁਣਦੇ ਹਾਂ । |
04:29 | ਅਤੇ ਆਖਰੀ ਸਟੈਪ ਵਿੱਚ ਜਾਂਦੇ ਹਾਂ । |
04:32 | ਸਟੈਪ 8 Set Name |
04:36 | ਇੱਥੇ ਆਪਣੇ ਫ਼ਾਰਮ ਨੂੰ ਇੱਕ ਵਿਆਖਿਆਤਮਕ ਨਾਂ ਦਿੰਦੇ ਹਾਂ: ‘Members Who Need to Return Books’ |
04:45 | ਅਤੇ Modify form ਓਪਸ਼ਨ ‘ਤੇ ਕਲਿਕ ਕਰਦੇ ਹਾਂ, ਕਿਉਂਕਿ ਅਸੀਂ ਕੁੱਝ ਹੋਰ ਬਦਲਾਅ ਕਰਾਂਗੇ । |
04:53 | ਹੁਣ Finish ਬਟਨ ‘ਤੇ ਕਲਿਕ ਕਰਦੇ ਹਾਂ । |
04:56 | form design ਵਿੰਡੋ ਵਿੱਚ, ਨੋਟ ਕਰੋ ਕਿ ਇੱਥੇ ਦੋ ਸਾਰਣੀਬੱਧ ਖੇਤਰ ਹਨ । |
05:04 | ਜੋ ਉੱਪਰ ਹੈ, ਉਸਨੂੰ form ਬੋਲਦੇ ਹਾਂ ਅਤੇ ਜੋ ਹੇਠਾਂ ਹੈ ਉਸਨੂੰ sub form ਬੋਲਦੇ ਹਾਂ । |
05:11 | ਹੁਣ, ਫ਼ਾਰਮ ਦੇ ਉੱਪਰ ਇੱਕ ਲੇਬਲ ਜੋੜਦੇ ਹਾਂ । |
05:15 | ਅਸੀਂ ਫ਼ਾਰਮ ਕੰਟਰੋਲ ਟੂਲਬਾਰਸ ਵਿੱਚ Label ਆਈਕਾਨ ‘ਤੇ ਕਲਿਕ ਕਰਾਂਗੇ, ਅਤੇ ਉਹਨਾਂ ਫ਼ਾਰਮ ‘ਤੇ ਬਣਾਵਾਂਗੇ । |
05:25 | ਲੇਬਲ ‘ਤੇ ਡਬਲ ਕਲਿਕ ਕਰਨ ਤੋਂ ਬਾਅਦ, ਇਹ ਉਸਦੀ properties ਨੂੰ ਉੱਪਰ ਲਾਵੇਗਾ । |
05:31 | ਇੱਥੇ ਅਸੀਂ label ਦੇ ਸਾਹਮਣੇ ‘Members of the Library’ ਟਾਈਪ ਕਰਾਂਗੇ । |
05:37 | ਅਤੇ ਫੋਂਟ ਸਟਾਈਲ ਨੂੰ Arial ਵਿੱਚ ਬਦਲਾਂਗੇ, Bold ਅਤੇ Size 12 |
05:47 | ਇਸ ਤਰ੍ਹਾਂ ਨਾਲ, ਸਬਫਾਰਮ ਦੇ ਉੱਪਰ ਇੱਕ ਦੂਜਾ ਲੇਬਲ ਜੋੜਦੇ ਹਾਂ ਜਿਵੇਂ ਕਿ ਸਕਰੀਨ ‘ਤੇ ਦਿਖਾਈ ਦੇ ਰਿਹਾ ਹੈ । |
05:55 | ਅਤੇ ਇਸਨੂੰ ਬੋਲੋ ‘List of Books to be returned by the member’ |
06:00 | ਹੁਣ, ਫ਼ਾਰਮ ਦੀ ਲੰਬਾਈ ਛੋਟੀ ਕਰਦੇ ਹਾਂ ਜਿਵੇਂ ਕਿ ਸਕਰੀਨ ‘ਤੇ ਵਿਖਾਇਆ ਗਿਆ ਹੈ । |
06:07 | ਅਤੇ ਫਿਰ ਫ਼ਾਰਮ ਵਿੱਚ Name ਫੀਲਡ ਦੀ ਲੰਬਾਈ ਵਧਾਉਂਦੇ ਹਾਂ । |
06:13 | ਇਸ ਤਰ੍ਹਾਂ ਨਾਲ, ਸਬਫਾਰਮ ਵਿੱਚ book title ਫੀਲਡ ਦੀ ਲੰਬਾਈ ਵਧਾਉਂਦੇ ਹਾਂ । |
06:21 | ਫੋਂਟ ਨੂੰ ਇੱਥੇ Arial, Bold ਅਤੇ Size 8 ਵਿੱਚ ਬਦਲਦੇ ਹਾਂ । |
06:28 | ਅਤੇ form ਲਈ ਪਿੱਠਭੂਮੀ ਰੰਗ (ਬੈਕਗਰਾਊਂਡ ਕਲਰ) ਨੂੰ ਸਫ਼ੈਦ ਵਿੱਚ ਅਤੇ sub form ਲਈ Blue 8 ਵਿੱਚ ਬਦਲੋ । |
06:37 | ਅੱਗੇ, ਇਸ ‘ਤੇ ਰਾਈਟ ਕਲਿਕ ਕਰਕੇ Member Id ਕਾਲਮ ਨੂੰ ਉਹਲੇ ਕਰ ਦਿੰਦੇ ਹਾਂ, ਅਤੇ Hide column ਓਪਸ਼ਨ ਚੁਣਦੇ ਹਾਂ । |
06:47 | ਠੀਕ ਹੈ, ਅਸੀਂ ਕਰ ਲਿਆ । ਇਸ ਲਈ: ਫ਼ਾਰਮ ਡਿਜ਼ਾਈਨ ਸੇਵ ਕਰਦੇ ਹਾਂ ਅਤੇ ਇਸਨੂੰ ਚੈੱਕ ਕਰਦੇ ਹਾਂ । |
06:54 | ਮੁੱਖ Base ਵਿੰਡੋ ਵਿੱਚ, ‘Members Who Need to Return Books’ form ‘ਤੇ ਡਬਲ ਕਲਿਕ ਕਰਕੇ ਖੋਲ੍ਹਦੇ ਹਾਂ । |
07:03 | ਇੱਥੇ ਫ਼ਾਰਮ ਹੈ । |
07:05 | ਅੱਪ ਜਾਂ ਡਾਊਂਨ ਏਰੋ ਦੀ ਵਰਤੋਂ ਕਰਕੇ ਮੈਂਬਰਾਂ ਨਾਲ ਬ੍ਰਾਊਜ਼ ਕਰੋ । |
07:12 | ਜਾਂ ਸਿਰਫ਼ ਵੱਖਰੇ ਨੇਮਸ ‘ਤੇ ਕਲਿਕ ਕਰਕੇ । |
07:16 | ਨੋਟ ਕਰੋ ਕਿ ਹੇਠਾਂ sub form ਰੀਫ੍ਰੈਸ਼ ਹੁੰਦਾ ਹੈ ਅਤੇ ਕਿਤਾਬਾਂ ਦਾ ਵਾਪਸ ਹੋਣਾ ਦਰਸਾਉਂਦਾ ਹੈ । |
07:23 | ਸਬਫਾਰਮ ਵਿੱਚ, ਕੋਈ ਵੀ ਰਿਕਾਰਡ ਚੁਣੋ । |
07:27 | ਅਤੇ actual return date ਫੀਲਡ ਵਿੱਚ ‘12 / 7 / 11’ ਟਾਈਪ ਕਰੋ ਅਤੇ Checked In fee ld ਨੂੰ ਚੈੱਕ ਕਰੋ । |
07:41 | ਅਤੇ Enter ਦਬਾਓ । |
07:45 | ਹੁਣ ਫ਼ਾਰਮ ਨੇਵੀਗੇਸ਼ਨ ਟੂਲਬਾਰ ਵਿੱਚ Refresh ਆਈਕਾਨ ‘ਤੇ ਕਲਿਕ ਕਰਕੇ ਫ਼ਾਰਮ ਰੀਫ੍ਰੈਸ਼ ਕਰਦੇ ਹਾਂ । |
07:56 | ਨੋਟ ਕਰੋ ਕਿ ਰਿਕਾਰਡ ਜੋ ਅਸੀਂ ਹੁਣੇ ਬਦਲਿਆ ਸੀ ਹੁਣ ਇੱਥੇ ਸੂਚੀਬੱਧ ਨਹੀਂ ਹੈ । |
08:02 | ਜਿਸਦਾ ਮਤਲੱਬ ਹੈ ਕਿ ਕਿਤਾਬ ਵਾਪਸ ਹੋ ਗਈ ਹੈ ਜਾਂ ਚੈਕਡ ਇੰਨ ਹੈ । |
08:07 | ਇਸ ਲਈ: ਇੱਥੇ ਸਾਡਾ ਫ਼ਾਰਮ ਸਬਫਾਰਮ ਦੇ ਨਾਲ ਹੈ । |
08:11 | ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਸਬਫਾਰਮਸ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
08:17 | ਸੰਖੇਪ ਵਿੱਚ ਅਸੀਂ ਸਿੱਖਿਆ, ਕਿ ਕਿਵੇਂ: |
08:20 | ਇੱਕ ਸਬਫੋਰਮ ਬਣਾਈਏ । |
08:23 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । |
08:44 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |