LibreOffice-Suite-Base/C3/Create-Subforms/Punjabi

From Script | Spoken-Tutorial
Jump to: navigation, search
Time Narration
00:00 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:04 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ ।
00:07 ਇੱਕ ਸਬਫ਼ਾਰਮ ਬਣਾਈਏ ।
00:09 ਇਸਦੇ ਲਈ, ਆਪਣੀ ਜਾਣੂ ਉਦਾਹਰਣ Library ਡਾਟਾਬੇਸ ਦੇ ਨਾਲ ਸ਼ੁਰੂ ਕਰਦੇ ਹਾਂ ।
00:15 ਅਤੇ ਹੇਠਾਂ ਦਿੱਤੀਆਂ ਉਦਾਹਰਣਾਂ ਨੂੰ ਸਮਝਾਂਗੇ:
00:18 ਕਿ ਕਿਵੇਂ ਅਸੀਂ library ਦੇ ਸਾਰੇ ਮੈਬਰਾਂ ਨੂੰ ਸੂਚੀਬੱਧ ਕਰ ਸਕਦੇ ਹਾਂ ?
00:22 ਅਤੇ ਹਰ ਇੱਕ ਮੈਂਬਰ ਦੇ ਲਈ, ਕਿ ਕਿਵੇਂ ਅਸੀਂ ਸਿਰਫ਼ ਉਨ੍ਹਾਂ ਕਿਤਾਬਾਂ ਨੂੰ ਵੇਖ ਸਕਦੇ ਹਾਂ ਜੋ ਉਸ ਮੈਂਬਰ ਨੇ ਵਾਪਸ ਨਹੀਂ ਕੀਤੀਆਂ ?
00:31 ਇੱਕ ਤਰੀਕਾ ਹੈ ਕਿ ਇੱਕ ਫ਼ਾਰਮ ਬਣਾਓ ਜੋ library ਦੇ ਸਾਰੇ ਮੈਬਰਾਂ ਨੂੰ ਸੂਚੀਬੱਧ ਕਰੇ ।
00:36 ਅਤੇ ਫਿਰ ਉਸਦੇ ਹੇਠਾਂ ਇੱਕ ਸਬਫਾਰਮ ਬਣਾਓ, ਜੋ ਉਨ੍ਹਾਂ ਕਿਤਾਬਾਂ ਨੂੰ ਸੂਚੀਬੱਧ ਕਰੇ, ਜੋ ਮੈਂਬਰ ਦੁਆਰਾ ਵਾਪਸ ਨਹੀਂ ਕੀਤੀਆਂ ਗਈਆਂ ਹਨ ।
00:44 ਇੱਕ ਵਾਰ ਜਦੋਂ ਅਸੀਂ ਇਹ ਫ਼ਾਰਮ ਬਣਾ ਲਵਾਂਗੇ, ਤਾਂ ਅਸੀਂ ਫ਼ਾਰਮ ਵਿੱਚ ਨਵੀਨੀਕਰਨ (Renewal) ਕਰਨ ਦੇ ਯੋਗ ਹੋ ਜਾਵਾਂਗੇ ।
00:49 ਉਦਾਹਰਣ ਦੇ ਰੂਪ ਵਿੱਚ, ਜਦੋਂ ਇੱਕ ਮੈਂਬਰ ਇੱਕ ਕਿਤਾਬ ਮੋੜਦਾ ਹੈ, ਤਾਂ ਅਸੀਂ ਇਸ ਸੂਚਨਾ ਦਾ ਨਵੀਨੀਕਰਨ (Renewal) ਕਰ ਸਕਦੇ ਹਾਂ ।
00:55 ਅਤੇ, ਇੱਥੇ ਫ਼ਾਰਮ ਦਾ ਇੱਕ ਸਪੈਸ਼ਲ ਸਕ੍ਰੀਨ-ਸ਼ਾਟ ਹੈ, ਜਿਸ ਨੂੰ ਅਸੀਂ ਬਣਾਵਾਂਗੇ ।
01:01 ਨੋਟ ਕਰੋ ਕਿ ਇਹ ਆਪਣੇ ਨਾਲ ਹੀ ਹੇਠਾਂ ਇੱਕ ਸਬਫਾਰਮ ਦਿਖਾ ਰਿਹਾ ਹੈ ।
01:06 ਆਪਣੀ Library ਡਾਟਾਬੇਸ ਖੋਲ੍ਹਦੇ ਹਾਂ ।
01:09 ਆਪਣੇ ਪਿਛਲੇ ਟਿਊਟੋਰਿਅਲਸ ਵਿੱਚ, ਅਸੀਂ ‘History of Books Issued to Members’ ਕਵੇਰੀ ਬਣਾਈ ਸੀ ।
01:17 ਹੁਣ ਅਸੀਂ ਇਸ ਕਵੇਰੀ ਅਤੇ ਮੈਂਬਰਾਂ ਦੇ ਟੇਬਲ ਨੂੰ ਆਪਣਾ ਨਵਾਂ ਫ਼ਾਰਮ ਬਣਾਉਣ ਲਈ ਬੁਨਿਆਦੀ ਤੌਰ ਤੇ ਵਰਤਾਂਗੇ ।
01:25 ਪਹਿਲਾਂ ਇਸ ਕਵੇਰੀ ਨੂੰ query name ‘ਤੇ ਰਾਈਟ ਕਲਿਕ ਕਰਕੇ ਕਾਪੀ ਕਰਦੇ ਹਾਂ, ਅਤੇ paste ‘ਤੇ ਕਲਿਕ ਕਰਦੇ ਹਾਂ ।
01:34 query ਨਾਂ ਦੇ ਲਈ ਪੌਪਅੱਪ ਵਿੰਡੋ ਵਿੱਚ, ਇੱਕ ਨਵਾਂ ਨਾਮ ਟਾਈਪ ਕਰਦੇ ਹਾਂ: ‘Books Not Returned’
01:42 ‘Books Not Returned’ ਕਵੇਰੀ ਨੂੰ edit ਮੋਡ ਵਿੱਚ ਖੋਲ੍ਹਦੇ ਹਾਂ ।
01:48 Query Design ਵਿੰਡੋ ਵਿੱਚ, ਆਓ ਇੱਕ ਮਾਪਦੰਡ ਜੋੜਦੇ ਹਾਂ, ਸਿਰਫ਼ ਉਨ੍ਹਾਂ ਕਿਤਾਬਾਂ ਨੂੰ ਦਰਸਾਉਣ ਲਈ ਜੋ ਚੈੱਕਡ ਇੰਨ ਨਹੀਂ ਹਨ ।
01:58 ਇਸ ਦੇ ਲਈ, Checked In ਦੇ ਅੰਦਰ Criterion ਕਾਲਮ ਵਿੱਚ equals 0 ਟਾਈਪ ਕਰਦੇ ਹਾਂ ।
02:06 ਅਤੇ Enter ਦਬਾਓ ।
02:09 ਹੁਣ ਕਵੇਰੀ ਸੇਵ ਕਰਦੇ ਹਾਂ ਅਤੇ ਵਿੰਡੋ ਬੰਦ ਕਰਦੇ ਹਾਂ ।
02:13 ਮੁੱਖ Base ਵਿੰਡੋ ਵਿੱਚ, ਆਓ ਖੱਬੇ ਪਾਸੇ ਬਣੇ ਪੈਨਲ ‘ਤੇ Forms ਆਈਕਾਨ ‘ਤੇ ਕਲਿਕ ਕਰਦੇ ਹਾਂ ।
02:20 ਅਤੇ ਫਿਰ ‘Use Wizard to create Form’ ਓਪਸ਼ਨ ‘ਤੇ ਕਲਿਕ ਕਰੋ ।
02:25 ਹੁਣ ਅਸੀਂ ਜਾਣੂ Form wizard ਵੇਖਦੇ ਹਾਂ ।
02:28 ਆਪਣੇ ਫ਼ਾਰਮ ਦੇ ਖੱਬੇ ਪਾਸੇ ਵੱਲ 8 ਸਟੈਪਸ ਨੂੰ ਸ਼ੁਰੂ ਤੋਂ ਅਖੀਰ ਤੱਕ ਵੇਖਦੇ ਹਾਂ ।
02:34 ਪਹਿਲੇ ਸਟੈਪ 1 ਵਿੱਚ, field selection, ਆਓ ‘Table: Members’ ਚੁਣਦੇ ਹਾਂ ।
02:40 ਫਿਰ ਸਾਰੀਆਂ ਫੀਲਡਸ ਨੂੰ ਸੱਜੇ ਪਾਸੇ ਵੱਲ ਖਿਸਕਾ ਦਿੰਦੇ ਹਾਂ ।
02:46 ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ ।
02:49 ਅਸੀਂ ਸਟੈਪ 2 Setup a sub form ‘ਤੇ ਹਾਂ ।
02:54 ਇਸ ਲਈ: ਇੱਥੇ, ‘Add sub form’ ਚੈੱਕਬਾਕਸ ਨੂੰ ਚੈੱਕ ਕਰਦੇ ਹਾਂ ।
02:59 ਅਤੇ ਓਪਸ਼ਨ: ‘Sub form based on manual selection of fields’ ‘ਤੇ ਕਲਿਕ ਕਰੋ ।
03:07 ਆਓ, ਸਟੈਪ 3 Add sub form fields ‘ਤੇ ਜਾਂਦੇ ਹਾਂ ।
03:11 ਇੱਥੇ ਅਸੀਂ ਆਪਣੀ ਕਵੇਰੀ ਨੂੰ ਲੈ ਕੇ ਆਵਾਂਗੇ, ਜਿਸ ਨੂੰ ਅਸੀਂ ਕੁੱਝ ਸਮਾਂ ਪਹਿਲਾਂ ਬਣਾਇਆ ਸੀ ।
03:18 ਇਸ ਲਈ: Tables ਜਾਂ Queries ਡਰਾਪਡਾਊਂਨ ਵਿੱਚੋਂ ‘Query: Books Not Returned’ ਚੁਣਦੇ ਹਾਂ ।
03:26 ਅਤੇ ਅਸੀਂ ਉਪਲੱਬਧ ਸੂਚੀ ਵਿੱਚੋਂ ਚੁਣੇ ਹੋਏ ਫੀਲਡਸ ਨੂੰ ਸੱਜੇ ਪਾਸੇ ਵੱਲ ਲੈ ਕੇ ਜਾਵਾਂਗੇ, ਜਿਵੇਂ ਕਿ ਸਕਰੀਨ ‘ਤੇ ਦਿਖਾਈ ਦੇ ਰਿਹਾ ਹੈ ।
03:37 Next ‘ਤੇ ਕਲਿਕ ਕਰੋ ।
03:39 ਸਟੈਪ 4 Get joined fields.
03:43 ਇੱਥੇ ਅਸੀਂ ਉੱਪਰ ਦੇ ਦੋ ਡ੍ਰੋਪਡਾਊਂਨ ਵਿੱਚੋਂ Member Id ਫੀਲਡ ਚੁਣਾਂਗੇ, ਕਿਉਂਕਿ ਸਿਰਫ਼ ਇਹੀ ਸੰਬੰਧਿਤ ਫੀਲਡ ਹਨ ।
03:53 ਅਤੇ Next ਬਟਨ ‘ਤੇ ਕਲਿਕ ਕਰੋ ।
03:57 ਸਟੈਪ 5 Arrange Controls
04:00 ਇੱਥੇ ਅਸੀਂ ਦੋਨਾਂ ਲਈ form ਅਤੇ sub form ਲਈ ਤੀਜਾ ਓਪਸ਼ਨ Datasheet ਚੁਣਾਂਗੇ ।
04:08 ਅਤੇ Next ਬਟਨ ‘ਤੇ ਕਲਿਕ ਕਰੋ ।
04:11 ਸਟੈਪ 6 Set data entry
04:15 ਇੱਥੇ, ਅਸੀਂ ਓਪਸ਼ਨਸ ਨੂੰ ਉਸੇ ਤਰ੍ਹਾਂ ਹੀ ਛੱਡ ਦੇਵਾਂਗੇ, ਜਿਵੇਂ ਉਹ ਹਨ ਅਤੇ Next ‘ਤੇ ਕਲਿਕ ਕਰੋ ।
04:22 ਸਟੈਪ 7 Apply Styles
04:26 ਆਓ ਫ਼ਾਰਮ ਬੈਕਗਰਾਊਂਡ (ਪਿੱਠਭੂਮੀ) ਲਈ Grey ਚੁਣਦੇ ਹਾਂ ।
04:29 ਅਤੇ ਆਖਰੀ ਸਟੈਪ ਵਿੱਚ ਜਾਂਦੇ ਹਾਂ ।
04:32 ਸਟੈਪ 8 Set Name
04:36 ਇੱਥੇ ਆਪਣੇ ਫ਼ਾਰਮ ਨੂੰ ਇੱਕ ਵਿਆਖਿਆਤਮਕ ਨਾਂ ਦਿੰਦੇ ਹਾਂ: ‘Members Who Need to Return Books’
04:45 ਅਤੇ Modify form ਓਪਸ਼ਨ ‘ਤੇ ਕਲਿਕ ਕਰਦੇ ਹਾਂ, ਕਿਉਂਕਿ ਅਸੀਂ ਕੁੱਝ ਹੋਰ ਬਦਲਾਅ ਕਰਾਂਗੇ ।
04:53 ਹੁਣ Finish ਬਟਨ ‘ਤੇ ਕਲਿਕ ਕਰਦੇ ਹਾਂ ।
04:56 form design ਵਿੰਡੋ ਵਿੱਚ, ਨੋਟ ਕਰੋ ਕਿ ਇੱਥੇ ਦੋ ਸਾਰਣੀਬੱਧ ਖੇਤਰ ਹਨ ।
05:04 ਜੋ ਉੱਪਰ ਹੈ, ਉਸਨੂੰ form ਬੋਲਦੇ ਹਾਂ ਅਤੇ ਜੋ ਹੇਠਾਂ ਹੈ ਉਸਨੂੰ sub form ਬੋਲਦੇ ਹਾਂ ।
05:11 ਹੁਣ, ਫ਼ਾਰਮ ਦੇ ਉੱਪਰ ਇੱਕ ਲੇਬਲ ਜੋੜਦੇ ਹਾਂ ।
05:15 ਅਸੀਂ ਫ਼ਾਰਮ ਕੰਟਰੋਲ ਟੂਲਬਾਰਸ ਵਿੱਚ Label ਆਈਕਾਨ ‘ਤੇ ਕਲਿਕ ਕਰਾਂਗੇ, ਅਤੇ ਉਹਨਾਂ ਫ਼ਾਰਮ ‘ਤੇ ਬਣਾਵਾਂਗੇ ।
05:25 ਲੇਬਲ ‘ਤੇ ਡਬਲ ਕਲਿਕ ਕਰਨ ਤੋਂ ਬਾਅਦ, ਇਹ ਉਸਦੀ properties ਨੂੰ ਉੱਪਰ ਲਾਵੇਗਾ ।
05:31 ਇੱਥੇ ਅਸੀਂ label ਦੇ ਸਾਹਮਣੇ ‘Members of the Library’ ਟਾਈਪ ਕਰਾਂਗੇ ।
05:37 ਅਤੇ ਫੋਂਟ ਸਟਾਈਲ ਨੂੰ Arial ਵਿੱਚ ਬਦਲਾਂਗੇ, Bold ਅਤੇ Size 12
05:47 ਇਸ ਤਰ੍ਹਾਂ ਨਾਲ, ਸਬਫਾਰਮ ਦੇ ਉੱਪਰ ਇੱਕ ਦੂਜਾ ਲੇਬਲ ਜੋੜਦੇ ਹਾਂ ਜਿਵੇਂ ਕਿ ਸਕਰੀਨ ‘ਤੇ ਦਿਖਾਈ ਦੇ ਰਿਹਾ ਹੈ ।
05:55 ਅਤੇ ਇਸਨੂੰ ਬੋਲੋ ‘List of Books to be returned by the member’
06:00 ਹੁਣ, ਫ਼ਾਰਮ ਦੀ ਲੰਬਾਈ ਛੋਟੀ ਕਰਦੇ ਹਾਂ ਜਿਵੇਂ ਕਿ ਸਕਰੀਨ ‘ਤੇ ਵਿਖਾਇਆ ਗਿਆ ਹੈ ।
06:07 ਅਤੇ ਫਿਰ ਫ਼ਾਰਮ ਵਿੱਚ Name ਫੀਲਡ ਦੀ ਲੰਬਾਈ ਵਧਾਉਂਦੇ ਹਾਂ ।
06:13 ਇਸ ਤਰ੍ਹਾਂ ਨਾਲ, ਸਬਫਾਰਮ ਵਿੱਚ book title ਫੀਲਡ ਦੀ ਲੰਬਾਈ ਵਧਾਉਂਦੇ ਹਾਂ ।
06:21 ਫੋਂਟ ਨੂੰ ਇੱਥੇ Arial, Bold ਅਤੇ Size 8 ਵਿੱਚ ਬਦਲਦੇ ਹਾਂ ।
06:28 ਅਤੇ form ਲਈ ਪਿੱਠਭੂਮੀ ਰੰਗ (ਬੈਕਗਰਾਊਂਡ ਕਲਰ) ਨੂੰ ਸਫ਼ੈਦ ਵਿੱਚ ਅਤੇ sub form ਲਈ Blue 8 ਵਿੱਚ ਬਦਲੋ ।
06:37 ਅੱਗੇ, ਇਸ ‘ਤੇ ਰਾਈਟ ਕਲਿਕ ਕਰਕੇ Member Id ਕਾਲਮ ਨੂੰ ਉਹਲੇ ਕਰ ਦਿੰਦੇ ਹਾਂ, ਅਤੇ Hide column ਓਪਸ਼ਨ ਚੁਣਦੇ ਹਾਂ ।
06:47 ਠੀਕ ਹੈ, ਅਸੀਂ ਕਰ ਲਿਆ । ਇਸ ਲਈ: ਫ਼ਾਰਮ ਡਿਜ਼ਾਈਨ ਸੇਵ ਕਰਦੇ ਹਾਂ ਅਤੇ ਇਸਨੂੰ ਚੈੱਕ ਕਰਦੇ ਹਾਂ ।
06:54 ਮੁੱਖ Base ਵਿੰਡੋ ਵਿੱਚ, ‘Members Who Need to Return Books’ form ‘ਤੇ ਡਬਲ ਕਲਿਕ ਕਰਕੇ ਖੋਲ੍ਹਦੇ ਹਾਂ ।
07:03 ਇੱਥੇ ਫ਼ਾਰਮ ਹੈ ।
07:05 ਅੱਪ ਜਾਂ ਡਾਊਂਨ ਏਰੋ ਦੀ ਵਰਤੋਂ ਕਰਕੇ ਮੈਂਬਰਾਂ ਨਾਲ ਬ੍ਰਾਊਜ਼ ਕਰੋ ।
07:12 ਜਾਂ ਸਿਰਫ਼ ਵੱਖਰੇ ਨੇਮਸ ‘ਤੇ ਕਲਿਕ ਕਰਕੇ ।
07:16 ਨੋਟ ਕਰੋ ਕਿ ਹੇਠਾਂ sub form ਰੀਫ੍ਰੈਸ਼ ਹੁੰਦਾ ਹੈ ਅਤੇ ਕਿਤਾਬਾਂ ਦਾ ਵਾਪਸ ਹੋਣਾ ਦਰਸਾਉਂਦਾ ਹੈ ।
07:23 ਸਬਫਾਰਮ ਵਿੱਚ, ਕੋਈ ਵੀ ਰਿਕਾਰਡ ਚੁਣੋ ।
07:27 ਅਤੇ actual return date ਫੀਲਡ ਵਿੱਚ ‘12 / 7 / 11’ ਟਾਈਪ ਕਰੋ ਅਤੇ Checked In fee ld ਨੂੰ ਚੈੱਕ ਕਰੋ ।
07:41 ਅਤੇ Enter ਦਬਾਓ ।
07:45 ਹੁਣ ਫ਼ਾਰਮ ਨੇਵੀਗੇਸ਼ਨ ਟੂਲਬਾਰ ਵਿੱਚ Refresh ਆਈਕਾਨ ‘ਤੇ ਕਲਿਕ ਕਰਕੇ ਫ਼ਾਰਮ ਰੀਫ੍ਰੈਸ਼ ਕਰਦੇ ਹਾਂ ।
07:56 ਨੋਟ ਕਰੋ ਕਿ ਰਿਕਾਰਡ ਜੋ ਅਸੀਂ ਹੁਣੇ ਬਦਲਿਆ ਸੀ ਹੁਣ ਇੱਥੇ ਸੂਚੀਬੱਧ ਨਹੀਂ ਹੈ ।
08:02 ਜਿਸਦਾ ਮਤਲੱਬ ਹੈ ਕਿ ਕਿਤਾਬ ਵਾਪਸ ਹੋ ਗਈ ਹੈ ਜਾਂ ਚੈਕਡ ਇੰਨ ਹੈ ।
08:07 ਇਸ ਲਈ: ਇੱਥੇ ਸਾਡਾ ਫ਼ਾਰਮ ਸਬਫਾਰਮ ਦੇ ਨਾਲ ਹੈ ।
08:11 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਸਬਫਾਰਮਸ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
08:17 ਸੰਖੇਪ ਵਿੱਚ ਅਸੀਂ ਸਿੱਖਿਆ, ਕਿ ਕਿਵੇਂ:
08:20 ਇੱਕ ਸਬਫੋਰਮ ਬਣਾਈਏ ।
08:23 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
08:44 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya