Inkscape/C3/Create-a-3-fold-brochure/Punjabi
From Script | Spoken-Tutorial
Time | Narration |
00:01 | Inkscape ਪ੍ਰਯੋਗ ਕਰਕੇ Create a 3-fold brochure ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ: |
00:08 | * ਗਾਇਡਲਾਇੰਸ ਪ੍ਰਯੋਗ ਕਰਨਾ ਅਤੇ ਉਨ੍ਹਾਂ ਨੂੰ ਸੈਟ ਕਰਨਾl |
00:10 | * 3-ਫੋਲਡ ਬਰੋਸ਼ਰ ਲਈ ਸੈਟਿੰਗਸl |
00:12 | * 3-ਫੋਲਡ ਬਰੋਸ਼ਰ ਡਿਜਾਇਨ ਕਰਨਾl |
00:15 | ਅਸੀ layers ਦਾ ਪ੍ਰਯੋਗ ਕਰਨ ਦਾ ਮਹੱਤਵ ਵੀ ਸਿਖਾਂਗੇ। |
00:18 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਪ੍ਰਯੋਗ ਕਰ ਰਿਹਾ ਹਾਂ: |
00:21 | * ਉਬੰਟੁ ਲਿਨਕਸ 12.04 OS |
00:24 | * Inkscape ਵਰਸ਼ਨ 0.48.4 |
00:28 | ਇਹ ਸੈਂਪਲ 3-ਫੋਲਡ ਬਰੋਸ਼ਰ ਹੈ। ਜਿਵੇਂ ਹੀ ਅਸੀ ਇਸਨੂੰ ਖੋਲ੍ਹਦੇ ਹਾਂ, ਅਸੀ 3 ਫੋਲਡਸ ਵੇਖ ਸਕਦੇ ਹਾਂ। |
00:34 | ਸੋ ਕੁੱਲ ਮਿਲਾਕੇ 6 ਭਾਗ ਹਨ । |
00:37 | ਬਾਹਰੀ ਸਾਈਡ ਵਿੱਚ ਭਾਗ 1, 5 ਅਤੇ 6 ਸ਼ਾਮਿਲ ਹਨ। |
00:42 | ਬਰੋਸ਼ਰ ਦੀ ਅੰਦਰਲੀ ਸਾਈਡ ਵਿੱਚ ਭਾਗ 2, 3 ਅਤੇ 4 ਸ਼ਾਮਿਲ ਹਨ। |
00:46 | ਹੁਣ ਸਿਖਦੇ ਹਾਂ ਕਿ ਇਸ ਤਰ੍ਹਾਂ ਦਾ ਬਰੋਸ਼ਰ ਕਿਵੇਂ ਬਣਾਉਂਦੇ ਹਨ। |
00:51 | Inkscape ਖੋਲੋ। |
00:53 | File ਉੱਤੇ ਕਲਿਕ ਕਰੋ ਅਤੇ Document Properties ਉੱਤੇ ਜਾਓ । |
00:56 | ਹੁਣ ਪਹਿਲਾਂ ਕੁੱਝ ਬੁਨਿਆਦੀ ਸੈਟਿੰਗਸ ਕਰਦੇ ਹਾਂ। |
01:00 | * Default units ਨੂੰ mm ਵਿੱਚ ਬਦਲੋl |
01:03 | * Page Size ਨੂੰ A4 ਵਿੱਚ ਬਦਲੋl |
01:05 | * Orientation ਨੂੰ Landscape ਵਿੱਚ ਬਦਲੋl |
01:07 | * Custom Size Units ਨੂੰ mm ਵਿੱਚ ਬਦਲੋ। |
01:11 | ਅਸੀਂ ਕੈਨਵਾਸ ਨੂੰ 3 ਫੋਲਡਸ ਵਿੱਚ ਵੰਡਨਾ ਹੈ। |
01:14 | ਉਸਦੇ ਲਈ, ਵੇਖੋ ਕਿ ਕੈਨਵਾਸ ਦੀ ਵਿਡਥ 297 ਹੋ। |
01:18 | ਸੋ ਸਾਨੂੰ 297 ਨੂੰ 3 ਭਾਗਾਂ ਵਿੱਚ ਵੰਡਨਾ ਹੈ, ਜੋ ਤਿੰਨ ਸੈਕਸ਼ੰਸ ਵਿੱਚੋਂ ਹਰ ਇੱਕ ਲਈ 99 ਹੈ। |
01:27 | ਹੁਣ Document Properties ਡਾਇਲਾਗ ਬਾਕਸ ਖੁਲਦਾ ਹੈ। |
01:30 | ਕੈਨਵਾਸ ਉੱਤੇ ਖੱਬੇ ਪਾਸਿਓਂ ਗਾਇਡਲਾਇਨ ਉੱਤੇ ਕਲਿਕ ਕਰੋ ਅਤੇ ਖਿੱਚੇ। |
01:35 | ਇਸ ਗਾਇਡਲਾਇਨ ਉੱਤੇ ਡਬਲ ਕਲਿਕ ਕਰੋ । |
01:37 | ਇੱਕ ਡਾਇਲਾਗ ਬਾਕਸ ਖੁਲਦਾ ਹੈ । |
01:41 | X ਦੀ ਵੈਲਿਊ ਨੂੰ 99 ਕਰੋ ਅਤੇ OK ਉੱਤੇ ਕਲਿਕ ਕਰੋ । |
01:45 | ਕੈਨਵਾਸ ਉੱਤੇ ਖੱਬੇ ਪਾਸਿਓਂ ਇੱਕ ਹੋਰ ਗਾਇਡਲਾਇਨ ਉੱਤੇ ਕਲਿਕ ਕਰੋ ਅਤੇ ਖਿੱਚੇ । |
01:50 | ਡਾਇਲਾਗ ਬਾਕਸ ਖੋਲ੍ਹਣ ਲਈ ਇਸ ਉੱਤੇ ਡਬਲ ਕਲਿਕ ਕਰੋ । |
01:53 | ਇੱਥੇ X ਦੀ ਵੈਲਿਊ ਨੂੰ 198 ਕਰੋ । |
01:56 | ਹੁਣ ਸਾਡਾ ਕੈਨਵਾਸ ਤਿੰਨ ਬਰਾਬਰ ਸੈਕਸ਼ੰਸ ਵਿੱਚ ਵੰਡਿਆ ਗਿਆ ਹੈ । |
02:01 | ਇਹ ਗਾਇਡਲਾਇੰਸ ਦਿਖਾਉਂਦਿਆਂ ਹਨ ਕਿ ਹਰ ਇੱਕ ਫੋਲਡ ਕਿੱਥੇ ਸ਼ੁਰੂ ਅਤੇ ਕਿੱਥੇ ਖ਼ਤਮ ਹੋਵੇਗਾ । |
02:06 | ਇਸ ਫਾਇਲ ਨੂੰ ਦੋ ਵਾਰ ਸੇਵ ਕਰੋ: |
02:08 | * ਇੱਕ ਬਰੋਸ਼ਰ ਦੀ ਅੰਦਰਲੀ ਸਾਇਡ ਲਈ |
02:11 | * ਅਤੇ ਦੂਜਾ ਬਾਹਰੀ ਸਾਇਡ ਦੇ ਲਈ । |
02:13 | File ਉੱਤੇ ਜਾਓ ਅਤੇ Save as ਉੱਤੇ ਕਲਿਕ ਕਰੋ। |
02:16 | ਮੈਂ ਆਪਣੇ ਡੈਸਕਟਾਪ ਉੱਤੇ Brochure-OUT.svg ਦੇ ਨਾਮ ਨਾਲ ਫਾਇਲ ਸੇਵ ਕਰਾਂਗਾ। |
02:22 | ਇੱਕ ਵਾਰ ਫਿਰ File ਉੱਤੇ ਜਾਓ ਅਤੇ Save as ਉੱਤੇ ਕਲਿਕ ਕਰੋ । |
02:26 | ਇਸ ਸਮੇਂ, ਮੈਂ ਨਾਮ ਦੇਵਾਂਗਾ Brochure-IN.svg ਅਤੇ Save ਉੱਤੇ ਕਲਿਕ ਕਰਾਂਗਾ। |
02:33 | ਸੋ, ਹੁਣ ਸਾਡੇ ਕੋਲ 2 ਫਾਈਲਾਂ ਹਨ, ਇੱਕ ਅੰਦਰਲੇ ਸੈਕਸ਼ਨ ਲਈ ਅਤੇ ਇੱਕ ਬਾਹਰੀ ਸੈਕਸ਼ਨ ਦੇ ਲਈ । |
02:39 | ਹੁਣ Brochure-IN.svg ਦੇ ਨਾਲ ਸ਼ੁਰੂ ਕਰਦੇ ਹਾਂ। |
02:43 | ਜਦੋਂ ਅਸੀ ਇਹ ਬਰੋਸ਼ਰ ਤਿਆਰ ਕਰਦੇ ਹਾਂ ਤਾਂ ਭਿੰਨ ਐਲੀਮੈਂਟਸ ਲਈ ਭਿੰਨ layers ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। |
02:50 | ਇਸ ਟਿਊਟੋਰਿਅਲ ਦੇ ਅੰਤ ਵਿੱਚ, ਅਸੀ ਅਜਿਹਾ ਕਰਨ ਦਾ ਲਾਭ ਵੇਖਦੇ ਹਾਂ। |
02:54 | ਸਭ ਤੋਂ ਪਹਿਲਾਂ ਅਸੀ ਇਸ ਬਰੋਸ਼ਰ ਦੇ ਅੰਦਰਲੇ ਸੈਕਸ਼ੰਸ ਨੂੰ ਡਿਜਾਇਨ ਕਰਦੇ ਹਾਂ ਜੋਕਿ 2, 3 ਅਤੇ 4 ਹਾਂ । |
03:00 | bezier tool ਪ੍ਰਯੋਗ ਕਰਕੇ, ਕੈਨਵਾਸ ਦੇ ਵਿਚਕਾਰ ਵਿੱਚ ਇੱਕ ਗਰਾਫਿਕ ਉਦਾਹਰਣ ਬਣਾਉਂਦੇ ਹਨ। ਇਸਨੂੰ ਨੀਲੇ ਨਾਲ ਰੰਗ ਕਰਦੇ ਹਾਂ। |
03:09 | stroke ਹਟਾਓ। |
03:14 | ਇੱਕ ਨਵੀਂ layer ਬਣਾਉਂਦੇ ਹਾਂ ਅਤੇ ਆਪਣੀ ਪ੍ਰਮੁੱਖਤਾ ਦੇ ਆਧਾਰ ਉੱਤੇ ਨਾਮ ਦਿੰਦੇ ਹਾਂ। |
03:19 | 150X150 ਪਿਕਸਲਸ ਦਾ ਇੱਕ ਚੱਕਰ ਬਣਾਓl |
03:26 | ਇਸਨੂੰ ਹਰਾ ਰੰਗ ਦਿਓ । |
03:28 | ਚੱਕਰ ਦਾ ਡੁਪਲੀਕੇਟ ਬਣਾਓ ਅਤੇ ਦਿਖਾਏ ਗਏ ਦੀ ਤਰ੍ਹਾਂ ਵੱਖ -ਵੱਖ ਸ਼ੇਪਸ ਦੇ 5 ਹੋਰ ਚੱਕਰ ਬਣਾਓ। |
03:36 | ਦਿਖਾਏ ਗਏ ਦੀ ਤਰ੍ਹਾਂ ਉਨ੍ਹਾਂ ਨੂੰ ਗਰਾਫਿਕ ਉਦਾਹਰਣ ਦੇ ਚਾਰੋ ਪਾਸੇ ਸਥਿਤ ਕਰੋ। |
03:40 | ਇਹਨਾ ਚੱਕਰਾਂ ਦੇ ਅੰਦਰ, ਅਸੀ ਕੁੱਝ ਇਮੇਜੇਸ ਸਥਿਤ ਕਰਾਂਗੇ। |
03:44 | ਮੈਂ ਇਮੇਜੇਸ ਨੂੰ ਪਹਿਲਾਂ ਹੀ ਸਰਕੂਲਰ ਸ਼ੇਪ ਵਿੱਚ ਐਡਿਟ ਕਰ ਲਿਆ ਹੈ ਅਤੇ ਉਨ੍ਹਾਂ ਨੂੰ Documents ਫੋਲਡਰ ਵਿੱਚ ਸੇਵ ਕਰ ਲਿਆ ਹੈ । |
03:50 | ਤੁਹਾਡੀ ਸੌਖ ਲਈ, ਇਹ ਇਮੇਜੇਸ ਤੁਹਾਨੂੰ Code files ਲਿੰਕ ਵਿੱਚ ਦਿੱਤੀ ਗਈਆਂ ਹਨ । |
03:56 | ਟਿਊਟੋਰਿਅਲ ਨੂੰ ਰੋਕੋ, ਲਿੰਕ ਉੱਤੇ ਕਲਿਕ ਕਰੋ ਅਤੇ ਇਸ ਇਮੇਜੇਜ ਨੂੰ ਆਪਣੀ ਪਸੰਦੀਦਾ ਲੋਕੇਸ਼ਨ ਉੱਤੇ ਸੇਵ ਕਰੋ । |
04:02 | ਇਸਦੇ ਬਾਅਦ, ਟਿਊਟੋਰਿਅਲ ਨੂੰ ਦੁਬਾਰਾ ਚਲਾਓ। |
04:04 | File ਉੱਤੇ ਜਾਓ, Import ਉੱਤੇ ਅਤੇ ਫਿਰ Image1 ਉੱਤੇ ਕਲਿਕ ਕਰੋ। |
04:09 | ਇਸਨੂੰ ਪਹਿਲਾਂ ਚੱਕਰ ਦੇ ਉੱਤੇ ਰੱਖੋ । |
04:12 | ਉਸੀ ਪ੍ਰਕਾਰ ਨਾਲ, 5 ਹੋਰ ਇਮੇਜੇਸ ਲਈ ਵੀ ਸਟੈਪਸ ਦੁਹਰਾਓ। |
04:17 | Align and Distribute ਵਿਕਲਪ ਪ੍ਰਯੋਗ ਕਰਕੇ ਉਨ੍ਹਾਂ ਨੂੰ ਅਲਾਇਨ ਕਰੋ । |
04:20 | ਹੁਣ, ਤੁਹਾਡਾ ਕੈਨਵਾਸ ਇਸ ਤਰ੍ਹਾਂ ਦਿਖਨਾ ਚਾਹੀਦਾ ਹੈ । |
04:25 | ਅੱਗੇ ਇੱਕ ਨਵੀਂ ਲੇਅਰ ਬਣਾਉਂਦੇ ਹਾਂ। |
04:28 | bezier tool ਚੁਣੋ ਅਤੇ ਇੱਕ ਐਰੋ ਬਣਾਓ। |
04:34 | ਇਸਨੂੰ ਗਰੇ ਰੰਗ ਦਿਓ । |
04:38 | stroke ਹਟਾਓ। |
04:41 | Filters menu ਉੱਤੇ ਜਾਓ। Shadows and Glows ਚੁਣੋ ਅਤੇ ਫਿਰ Drop Shadow ਉੱਤੇ ਕਲਿਕ ਕਰੋ । |
04:47 | ਇਫ਼ੈਕਟ ਨੂੰ ਦੇਖਣ ਦੇ ਲਈ, Preview ਬਾਕਸ ਉੱਤੇ ਕਲਿਕ ਕਰੋ । |
04:50 | ਹੁਣ Apply ਉੱਤੇ ਕਲਿਕ ਕਰੋ। ਡਾਇਲਾਗ ਬਾਕਸ ਬੰਦ ਕਰੋ । |
04:55 | ਇਸਨੂੰ ਦਿਖਾਏ ਗਏ ਦੀ ਤਰ੍ਹਾਂ ਓਵਰਲੈਪ ਕਰਦੇ ਹੋਏ ਪਹਿਲੇ ਚੱਕਰ ਦੇ ਉੱਤੇ ਰੱਖੋ । |
05:01 | 2 ਹੋਰ ਐਰੋ ਬਣਾਉਣ ਲਈ ਇਸਐਰੋ ਦਾ ਡੁਪਲੀਕੇਟ ਬਣਾਓ। |
05:05 | ਦਿਖਾਏ ਗਏ ਦੀ ਤਰ੍ਹਾਂ ਉਨ੍ਹਾਂ ਨੂੰ ਕ੍ਰਮਵਾਰ ਦੂੱਜੇ ਅਤੇ ਤੀਸਰੇ ਚੱਕਰ ਦੇ ਉੱਤੇ ਰੱਖੋ । |
05:10 | ਹੁਣ ਸਾਰੇ ਗਰਾਫਿਕ ਐਲੀਮੈਂਟਸ ਹੋ ਗਏ ਹਨ । |
05:13 | ਹੁਣ ਅਸੀ ਸੰਬੰਧਿਤ ਟੈਕਸਟਸ ਨੂੰ ਇਨਸਰਟ ਕਰਾਂਗੇ। |
05:15 | ਨਵੀਂ ਲੇਅਰ ਉੱਤੇ, ਪਹਿਲੀ ਐਰੋ ਉੱਤੇ ਟਾਈਪ ਕਰੋ Introduction |
05:20 | ਦੂੱਜੇ ਐਰੋ ਉੱਤੇ ਟਾਈਪ ਕਰੋ Features |
05:24 | ਤੀਸਰੇ ਐਰੋ ਉੱਤੇ ਟਾਈਪ ਕਰੋ Usage |
05:28 | ਹੁਣ ਸਾਨੂੰ ਇਹਨਾਂ ਵਿਚੋਂ ਹਰ ਇੱਕ ਸੈਕਸ਼ੰਸ ਦੇ ਹੇਠਾਂ ਟੈਕਸਟ ਇਨਸਰਟ ਕਰਨਾ ਹੈ । |
05:33 | LibreOffice Writer ਫਾਈਲ ਜੋ ਮੈਂ ਪਹਿਲਾਂ ਹੀ ਸੇਵ ਕੀਤੀ ਹੈ ਮੈਂ ਉਸ ਵਿਚੋਂ ਟੈਕਸਟ ਕਾਪੀ ਅਤੇ ਪੇਸਟ ਕਰਾਂਗਾ। |
05:40 | * ਤੁਹਾਡੇ ਲਈ ਇਹ ਫਾਈਲ ਤੁਹਾਡੇ ਸੇਵ ਕੀਤੇ ਹੋਏ ਫੋਲਡਰ ਵਿੱਚ ਉਪਲੱਬਧ ਹੈ। |
05:43 | * ਕਿਰਪਾ ਕਰਕੇ ਇਸਨੂੰ ਸਥਿਤ ਕਰੋ ਅਤੇ ਇਸ ਵਿਚੋਂ ਟੈਕਸਟ ਕਾਪੀ ਕਰੋ । |
05:47 | * ਦਿਖਾਏ ਗਏ ਦੀ ਤਰ੍ਹਾਂ ਇਸਨੂੰ ਨਵੀਂ ਲੇਅਰ ਉੱਤੇ ਪੇਸਟ ਕਰੋ । |
05:50 | ਫੌਂਟ ਸਾਇਜ ਨੂੰ 15 ਕਰੋ ਅਤੇ ਉਨ੍ਹਾਂ ਨੂੰ Text and Font ਵਿਕਲਪ ਪ੍ਰਯੋਗ ਕਰਕੇ ਅਲਾਈਨ ਕਰੋ । |
05:55 | ellipse ਟੂਲ ਪ੍ਰਯੋਗ ਕਰਕੇ, ਹਲਕੇ ਹਰੇ ਰੰਗ ਦਾ ਬੁਲੇਟ ਬਣਾਓ। |
05:59 | ਇਸਨੂੰ ਪਹਿਲਾਂ ਵਾਕ ਦੇ ਸੱਜੇ ਪਾਸੇ ਸਥਿਤ ਕਰੋ । |
06:02 | ਸਾਰੇ ਵਾਕਾਂ ਲਈ ਉਹੀ ਪ੍ਰਕਿਰਿਆ ਦੁਹਰਾਓ। |
06:05 | ਹੁਣ ਬਰੋਸ਼ਰ ਦਾ ਅੰਦਰਲਾ ਭਾਗ ਤਿਆਰ ਹੈ। |
06:08 | ਆਪਣੀ SVG ਫਾਈਲ ਨੂੰ ਸੇਵ ਕਰਨ ਲਈ CTRL+S ਦਬਾਓ। |
06:12 | ਹੁਣ ਤੁਸੀ ਲੇਅਰਸ ਨੂੰ ਛੁਪਾ ਸਕਦੇ ਹੋ ਜਾਂ ਵਿਖਾ ਸਕਦੇ ਹੋ ਜਿਵੇਂ ਤੁਸੀ ਫਾਇਨਲ ਬਰੋਸ਼ਰ ਵਿੱਚ ਚਾਹੁੰਦੇ ਹੋ । |
06:18 | ਹੁਣ ਉਸੀ ਫਾਈਲ ਨੂੰ PDF ਵਿੱਚ ਸੇਵ ਕਰੋ । |
06:21 | File ਉੱਤੇ ਜਾਓ ਅਤੇ Save As ਉੱਤੇ ਕਲਿਕ ਕਰੋ । |
06:24 | ਫਾਈਲ ਐਕਸਟੈਂਸ਼ਨ ਨੂੰ PDF ਵਿੱਚ ਬਦਲੋ। |
06:29 | Save ਉੱਤੇ ਕਲਿਕ ਕਰੋ । |
06:31 | ਇੱਕ ਨਵਾਂ ਡਾਇਲਾਗ ਬਾਕਸ ਦਿਸਦਾ ਹੈ । |
06:34 | * ਪ੍ਰਿੰਟਿੰਗ ਦੇ ਲਈ, ਰੈਜੋਲਿਊਸ਼ਨ 300 ਹੋਣਾ ਚਾਹੀਦਾ ਹੈ । |
06:37 | * ਵੈਬ ਦੇ ਲਈ, ਇਹ 72 ਹੋ ਸਕਦਾ ਹੈ । |
06:40 | ਹੁਣ ਮੈਂ ਇਸਨੂੰ 300 ਰੱਖਦਾ ਹਾਂ। |
06:42 | Ok ਉੱਤੇ ਕਲਿਕ ਕਰੋ । |
06:44 | ਹੁਣ ਐਰੋਜ ਦੀ ਓਪੇਸਿਟੀ ਬਦਲਦੇ ਹਾਂ। |
06:47 | arrows layer ਉੱਤੇ ਜਾਓ ਅਤੇ ਲੇਅਰ ਦੀ ਓਪੇਸਿਟੀ ਨੂੰ 70 ਕਰੋ । |
06:52 | ਮੈਂ ink-blots ਦੇ ਨਾਲ ਇੱਕ ਨਵੀਂ ਲੇਅਰ ਵੀ ਜੋੜ ਲਈ ਹੈ । |
06:58 | ਫਾਈਲ ਨੂੰ SVG ਅਤੇ PDF ਫਾਰਮੈਟਸ ਵਿੱਚ ਸੇਵ ਕਰੋ । |
07:04 | ਅੰਤਰ ਨੂੰ ਸਮਝਣ ਲਈ 2 pdfs ਦੀ ਤੁਲਣਾ ਕਰੋ । |
07:08 | ਅੱਗੇ ਬਰੋਸ਼ਰ ਦਾ ਬਾਹਰੀ ਭਾਗ ਬਣਾਉਂਦੇ ਹਾਂ। |
07:12 | File ਉੱਤੇ ਜਾਓ, Open ਉੱਤੇ ਕਲਿਕ ਕਰੋ । |
07:14 | Brochure-OUT.svg ਚੁਣੋ। |
07:18 | ਹੁਣ ਅਸੀ ਪਹਿਲੇ, ਚੌਥੇ ਅਤੇ ਪੰਜਵੇਂ ਸੈਕਸ਼ਨ ਡਿਜਾਈਨ ਕਰਦੇ ਹਾਂ । |
07:22 | ਇੱਕ ਵਾਰ ਫਿਰ, ਵੱਖ-ਵੱਖ ਐਲੀਮੈਂਟਸ ਲਈ ਵੱਖ-ਵੱਖ ਲੇਅਰਸ ਪ੍ਰਯੋਗ ਕਰਨਾ ਯਾਦ ਰੱਖੋ । |
07:28 | ਦਿਖਾਏ ਗਏ ਦੀ ਤਰ੍ਹਾਂ, Bezier tool ਪ੍ਰਯੋਗ ਕਰਕੇ ਊਪਰੀ ਖੱਬੇ ਪਾਸੇ ਗਰਾਫਿਕ ਉਦਾਹਰਣ ਬਣਾਓ। |
07:33 | ਇਸਨੂੰ ਨੀਲਾ ਰੰਗ ਦਿਓ। stroke ਨੂੰ ਹਟਾਓ। |
07:36 | Spoken Tutorial ਲੋਗੋ ਇੰਪੋਰਟ ਕਰੋ ਜੋ ਤੁਹਾਡੇ ਸੇਵ ਕੀਤੇ ਹੋਏ ਫੋਲਡਰ ਵਿੱਚ ਹੈ । |
07:40 | ਸਾਇਜ ਘੱਟ ਕਰੋ ਅਤੇ ਇਸਨੂੰ ਪਹਿਲੇ ਸੈਕਸ਼ਨ ਦੇ ਊਪਰੀ ਖੱਬੇ ਕੋਨੇ ਉੱਤੇ ਰੱਖੋ । |
07:46 | Spoken Tutorial ਟਾਈਪ ਕਰੋ ਅਤੇ ਇਸਨੂੰ ਲੋਗੋ ਦੇ ਸੱਜੇ ਪਾਸੇ ਵੱਲ ਅਲਾਇਨ ਕਰੋ । |
07:51 | ਫੌਂਟ ਸਾਇਜ ਨੂੰ 25 ਵਿੱਚ ਬਦਲੋ। |
07:54 | ਟੈਕਸਟ ਦੇ ਹੇਠਾਂ ਇੱਕ ਚੱਕਰ ਬਣਾਓ ਅਤੇ ਇਸ ਵਿੱਚ ਪੀਲਾ ਰੰਗ ਭਰੋ। |
07:58 | Inkscape ਲੋਗੋ ਇੰਪੋਰਟ ਕਰੋ । |
08:00 | ਇਸਨੂੰ ਪੀਲੇ ਚੱਕਰ ਦੇ ਉੱਤੇ ਰੱਖੋ । |
08:03 | ਲੋਗੋ ਦੇ ਹੇਠਾਂ ਟਾਈਪ ਕਰੋ Inkscape l ਫੌਂਟ ਸਾਇਜ ਨੂੰ 45 ਵਿੱਚ ਬਦਲੋ। |
08:09 | ਮੈਂ Spoken Tutorial project ਦੇ ਬਾਰੇ ਵੇਰਵੇ ਸ਼ਾਮਿਲ ਕੀਤੇ ਹਨ ਅਤੇ ਸੰਬੰਧਿਤ ਲੋਗੋਜ ਇਨਸਰਟ ਕਰ ਲਏ ਹਨ। |
08:15 | ਕਿਰਪਾ ਕਰਕੇ ਇਸੇ ਤਰ੍ਹਾਂ ਕਰੋ । |
08:17 | ਮੈਂ ਹੇਠਾਂ ਦਿੱਤੇ ਗਿਆਂ ਦਾ ਪ੍ਰਯੋਗ ਕਰਕੇ ਸਾਰੇ ਐਲੀਮੈਂਟਸ ਨੂੰ ਅਲਾਇਨ ਕੀਤਾ ਹੈl |
08:19 | * ਟੈਕਸਟ ਅਤੇ ਫੌਂਟ |
08:21 | * ਅਤੇ ਅਲਾਇਨ ਅਤੇ ਡਿਸਟਰਿਬਿਊਟ ਵਿਕਲਪ |
08:24 | ਹੁਣ ਬਰੋਸ਼ਰ ਦੀ ਬਾਹਰੀ ਸਾਇਡ ਤਿਆਰ ਹੈ । |
08:28 | File ਉੱਤੇ ਜਾਓ । |
08:29 | Save As ਉੱਤੇ ਕਲਿਕ ਕਰੋ । |
08:31 | ਫਾਰਮੇਟ ਨੂੰ SVG ਵਿੱਚ ਬਦਲੋ ਅਤੇ Save ਉੱਤੇ ਕਲਿਕ ਕਰੋ । |
08:37 | ਉਸੀ ਪ੍ਰਕਿਰਿਆ ਨੂੰ ਦੁਹਰਾਓ। |
08:39 | ਐਕਸਟੈਂਸ਼ਨ ਨੂੰ PDF ਵਿੱਚ ਬਦਲੋ। |
08:41 | Save ਉੱਤੇ ਕਲਿਕ ਕਰੋ । |
08:43 | ਇਹ ਸਾਡਾ ਸੰਪੂਰਨ ਬਰੋਸ਼ਰ ਹੈ । |
08:46 | ਜੇਕਰ ਤੁਸੀਂ ਵੱਖ-ਵੱਖ ਐਲੀਮੈਂਟਸ ਲਈ ਲੇਅਰਸ ਦੀ ਵਰਤੋ ਕੀਤੀ ਹੈ ਤਾਂ ਤੁਸੀ ਰੰਗਾਂ ਅਤੇ ਓਪੇਸਿਟੀ ਨੂੰ ਆਸਾਨੀ ਨਾਲ ਬਦਲ ਸਕਦੇ ਹੋ । |
08:54 | ਇਹ ਦੋ ਹੋਰ ਕਲਰ ਸਕੀਮਾਂ ਹਨ ਜੋ ਮੈਂ ਉਸੀ ਬਰੋਸ਼ਰ ਲਈ ਬਣਾਈਆਂ ਹਨ। |
09:00 | ਚਲੋ ਇਸਦਾ ਸਾਰ ਕਰਦੇ ਹਾਂ। |
09:02 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ |
09:04 | * ਗਾਇਡਲਾਇੰਸ ਪ੍ਰਯੋਗ ਕਰਨਾ ਅਤੇ ਉਨ੍ਹਾਂ ਨੂੰ ਸੈਟ ਕਰਨਾ |
09:07 | * 3-ਫੋਲਡ ਬਰੋਸ਼ਰ ਲਈ ਸੈਟਿੰਗਸ |
09:09 | * 3-ਫੋਲਡ ਬਰੋਸ਼ਰ ਡਿਜਾਇਨ ਕਰਨਾ । |
09:11 | ਅਸੀਂ ਇਹ ਵੀ ਸਿੱਖਿਆ: |
09:12 | * ਲੇਅਰਸ ਪ੍ਰਯੋਗ ਕਰਨ ਦੇ ਮਹੱਤਵ |
09:14 | * ਅਤੇ ਉਸੀ ਬਰੋਸ਼ਰ ਨੂੰ ਵੱਖ-ਵੱਖ ਕਲਰ ਸਕੀਮਾਂ ਵਿੱਚ ਪ੍ਰਾਪਤ ਕਰਨਾ । |
09:18 | ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। |
09:20 | * ਸਪੋਕਨ ਟਿਊਟੋਰਿਅਲ ਪ੍ਰੋਜੈਕਟ ਲਈ 3-ਫੋਲਡ ਬਰੋਸ਼ਰ ਬਣਾਓ। |
09:24 | ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਤਰ੍ਹਾਂ ਦਿਖਨੀ ਚਾਹੀਦੀ ਹੈ। |
09:29 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ । |
09:35 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੀ ਹੈ। |
09:42 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋ । |
09:45 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਫੰਡ ਕੀਤਾ ਗਿਆ ਹੈ। |
09:50 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । |
09:54 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
09:57 | ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ । |