LibreOffice-Suite-Math/C2/Introduction/Punjabi

From Script | Spoken-Tutorial
Revision as of 08:33, 15 December 2013 by Gagan (Talk | contribs)

Jump to: navigation, search
Timing Narration
00:02 ਲਿਬਰੇਆਫਿਸ ਮੈਥ ਦੇ ਸ੍ਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਲਿਬਰੇਆਫਿਸ ਮੈਥ ਦੀ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਬਾਰੇ ਦੱਸਾਂਗੇ।
00:12 ਅਸੀਂ ਹੇਠਾਂ ਦਰਸ਼ਾਏ ਟੌਪਿੱਕਸ ਨੂੰ ਸਿੱਖਾਂਗੇ।
00:15 ਲਿਬਰੇਆਫਿਸ ਮੈਥ ਕੀ ਹੈ?
00:18 ਫ਼ਾਰਮੂਲਾ ਐਡੀਟਰ ਦੀ ਵਰਤੋ ਕਰਦੇ ਹੋਏ ਮੈਥ ਦਾ ਇਸਤੇਮਾਲ ਕਰਣ ਲਈ ਸਿਸਟਮ ਦੀਆਂ ਜ਼ਰੂਰਤਾਂ।
00:23 ਇਕ ਸਾਧਾਰਣ ਫ਼ਾਰਮੂਲਾ ਕਿਸ ਤਰਹ ਲਿਖਿਆ ਜਾਂਦਾ ਹੈ।
00:26 ਲਿਬਰੇਆਫਿਸ ਮੈਥ ਕੀ ਹੈ?
00:29 ਲਿਬਰੇਆਫਿਸ ਮੈਥ ਇਕ ਸਾਫ਼੍ਟਵੇਅਰ ਐਪ੍ਲੀਕੇਸ਼ਨ ਹੈ ਜੋ ਮੈਥੇਮੈਟਿਕਲ ਫਾਰਮੂਲਿਆਂ ਨੂੰ ਬ੍ਣਾਓਣ ਅਤੇ ਐਡਿਟ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
00:38 ਇਸ ਨੂੰ ਲਿਬਰੇਆਫਿਸ ਸੂਟ ਵਿੱਚ ਰਖਿਆ ਗਇਆ ਹੈ ਅਤੇ ਇਸ ਕਰਕੇ ਇਹ ਓਪਨ ਸੋਰਸ ਅਤੇ ਮੁਫ਼ਤ ਹੈ, ਅਤੇ ਬਿਨਾਂ ਕਿਸੇ ਕੀਮਤ ਦੇ ਸਾਂਝਾ ਕੀਤਾ ਜਾ ਸਕਦਾ ਹੈ।
00:47 ਮੈਥ ਦੁਆਰਾ ਬਣਾਏ ਫਾਰਮੂਲੇ ਅਤੇ ਇਕੁਏਸ਼ਨਾਂ ਨੂੰ ਵੱਖਰਾ ਵੀ ਵਰਤਿਆ ਜਾ ਸਕਦਾ ਹੈ।
00:53 ਜਾਂ ਫੇਰ ਇਸ ਦੀ ਵਰਤੋਂ ਲਿਬਰੇਆਫਿਸ ਸੂਟ ਦੇ ਦੂਜੇ ਡੌਕਯੂਮੈਂਟਸ ਵਿੱਚ ਵੀ ਕੀਤੀ ਜਾ ਸਕਦੀ ਹੈ।
00:58 ਇਹ ਫਾਰਮੂਲੇ ਰਾਇਟਰ ਅਤੇ ਕੈਲਕ ਦੇ ਡੌਕਯੂਮੈਂਟਸ ਵਿੱਚ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
01:05 fractions, integrals, equations, ਅਤੇ matrices ਫਾਰਮੂਲਿਆਂ ਦੀਆਂ ਕੁਝ ਉਦਾਹਰਣ ਹਨ।
01:13 ਆਓ, ਮੈਥ ਨੂੰ ਵਰਤਨ ਲਈ ਸਿਸਟਮਜ਼ ਦੀਆਂ ਕੁਝ ਜ਼ਰੂਰਤਾਂ ਤੇ ਨਜ਼ਰ ਮਾਰੀਏ।
01:17 ਵਿਂਡੋਜ਼ ਲਈ ਤੁਹਾਨੂੰ Microsoft Windows 2000, (Service Pack 4 ਜਾਂ ਉਸ ਤੋਂ ਉੱਚਾ), XP, Vista ਜਾਂ Windows 7 ਦੀ ਲੋੜ ਪਵੇਗੀ।
01:28 Pentium compatible PC - 256 MB RAM (512 MB RAMਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ)।
01:36 ਉਬੰਟੂ ਲਿਨਕਸ ਲਈ ਲਿਨਕਸ ਕਰਨਲ ਵਰਜ਼ਨ 2.6.18 ਜਾਂ ਇਸ ਤੋ ਉੱਚਾ ਅਤੇ Pentium-compatible PC 512 MB RAM ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
01:51 ਸਿਸਟਮ ਦੀਆਂ ਜਰੂਰਤਾਂ ਦੀ ਪੂਰੀ ਜਾਣਕਾਰੀ ਲੈਣ ਲਈ ਲਿਬਰੇਆਫਿਸ ਵੈਬਸਾਇਟ ਤੇ ਜਾਓ।
01:58 ਜੇ ਤੁਸੀਂ ਲਿਬਰੇਆਫਿਸ ਸੂਟ ਪਹਿਲਾਂ ਹੀ ਇਂਸਟਾਲ਼ ਕੀਤਾ ਹੋਇਆ ਹੈ ਤਾਂ ਲਿਬਰੇਆਫਿਸ ਸੂਟ ਦੇ ਪ੍ਰੋਗ੍ਰਾਮਾਂ ਵਿੱਚ ਤੁਹਾਨੂੰ ਮੈਥ ਲਭ ਜਾਵੇਗਾ।
02:06 ਜੇ ਲਿਬਰੇਆਫਿਸ ਸੂਟ ਇਂਸਟਾਲ਼ ਨਹੀਂ ਕੀਤਾ ਹੋਇਆ ਹੈ ਤਾਂ ਤੁਸੀ ਇਸ ਨੂੰ ਲਿਬਰੇਆਫਿਸ ਦੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।
02:14 ਲਿਨਕਸ ਵਿੱਚ ਤੁਸੀਂ ਇਸ ਨੂੰ synaptic package manager ਦੀ ਮਦਦ ਨਾਲ ਇਂਸਟਾਲ਼ ਕਰ ਸਕਦੇ ਹੋ।
02:18 ਮੈ ਲਿਬਰੇਆਫਿਸ ਵਰਜ਼ਨ 3.3.3 ਇਂਸਟਾਲ਼ ਕਰ ਲਿਆ ਹੈ।
02:24 ਚਲੋ ਆਓ ਸ਼ੁਰੂ ਕਰੀਏ ਅਤੇ ਮੈਥ ਐਪ੍ਲਿਕੇਸ਼ਨ ਖੋਲਿਏ।
02:28 ਵਿੰਡੋਜ਼ ਵਿੱਚ Start ਮੇਨ੍ਯੂ ਤੇ ਜਾਓ ਅਤੇ All programs > ਫੇਰ LibreOffice Suite > ਅਤੇ ਫੇਰ LibreOffice Math ਤੇ ਕ੍ਲਿਕ ਕਰੋ।
02:39 ਜਾਂ ਫੇਰ ਅਸੀਂ ਲਿਬਰੇਆਫਿਸ ਡੌਕਯੂਮੈਂਟਸ ਵਿੱਚੋਂ ਇਸਨੂੰ ਖੋਲ਼ ਸਕਦੇ ਹਾਂ।
02:46 ਨਵਾਂ ਟੈੱਕਸਟ ਡੌਕਯੂਮੈਂਟ ਖੋਲਣ ਲਈ LibreOffice Writer ਤੇ ਕਲਿਕ ਕਰੋ।
02:53 ਚਲੋ ਹੁਣ ਰਾਇਟਰ ਵਿੰਡੋ ਵਿੱਚ ਮੈਥ ਨੂੰ ਸ਼ੁਰੂ ਕਰਦੇ ਹਾਂ।
02:57 ਮੁੱਖ ਮੇਨ੍ਯੂ ਬਾਰ ਵਿੱਚੋ Insert ਮੇਨ੍ਯੂ ਤੇ ਕਲਿਕ ਕਰੋ ਅਤੇ ਫ਼ੇਰ ਨਿਚਲੇ ਪਾਸੇ ਦਿੱਤੇ ਹੋਏ Object ਤੇ, ਅਤੇ ਫ਼ੇਰ Formula ਤੇ ਕ੍ਲਿਕ ਕਰੋ।
03:09 ਹੁਣ ਅਸੀਂ ਰਾਇਟਰ ਵਿਨ੍ਡੋ ਵਿੱਚ ਤਿਂਨ ਖੇਤਰ ਵੇਖ ਸਕਦੇ ਹਾਂ।
03:14 ਸਭ ਤੋਂ ਪਹਿਲੇ, ਉੱਪਰ ਰਾਇਟਰ ਖੇਤਰ ਹੈ।
03:18 ਇੱਥੇ ਗ੍ਰੇ ਰੰਗ ਦਾ ਇਕ ਛੋਟਾ ਜਿਹਾ ਬਾਕ੍ਸ ਵੇਖ ਸਕਦੇ ਹਾਂ।
03:22 ਆਪ ਦੁਆਰਾ ਲਿੱਖੇ ਹੋਏ ਇਕੁਏਸ਼ਨ੍ਜ਼ ਜਾਂ ਫਾਰਮੂਲੇ ਮੈਥੇਮੈਟੀਕਲ ਰੂਪ ਵਿੱਚ ਇੱਸੇ ਜਗਾਹ ਵਿਖਾਈ ਦੇਂਦੇ ਹਨ।
03:30 ਦੂਜਾ ਹੈ ਇਕੁਏਸ਼ਨ੍ਜ਼ ਜਾਂ ਫ਼ਾਰਮੂਲਾ ਐਡਿਟਰ ਖੇਤਰ, ਜਿਹੜਾ ਕਿ ਨੀਚੇ ਹੈ।
03:37 ਇਥੇ ਅਸੀਂ ਇੱਕ ਸ੍ਪੈਸ਼ਲ ਮਾਰਕ-ਅਪ ਭਾਸ਼ਾ ਵਿੱਚ ਮੈਥੇਮੈਟਿਕਲ ਫ਼ਾਰਮੂਲਾ ਭਰਾਂਗੇ।
03:44 ਅਤੇ ਤੀਸਰੀ, ਐਲੀਮੈਂਟ੍ਸ ਵਿੰਡੋ ਹੈ ਜਿਹੜੀ ਸੱਜੇ ਪਾਸੇ ਰਹਿਂਦੀ ਹੈ।
03:50 ਜੇ ਐਲੀਮੈਂਟ੍ਸ ਵਿੰਡੋ ਵਿਖਾਈ ਨਹੀਂ ਦੇਂਦੀ ਤਾਂ ਅਸੀਂ ਇਸਨੂੰ View ਮੇਨ੍ਯੂ ਤੇ ਕਲਿਕ ਕਰਕੇ, ਅਤੇ ਫ਼ੇਰ Elements ਦੀ ਚੋਣ ਕਰਕੇ ਪਾ ਸਕਦੇ ਹਾਂ।
04:01 ਇਹ ਵਿੰਡੋ ਸਾਨੂੰ ਬਹੁਤ ਸਾਰੇ ਮੈਥੇਮੈਟਿਕਲ ਚਿੰਨ ਅਤੇ ਐਕ੍ਸਪ੍ਰੈੱਸ਼ਨਜ਼ ਵਿਖਾਉਂਦੀ ਹੈ।
04:08 ਜੇ ਅਸੀਂ ਰਾਇਟਰ ਖੇਤਰ ਵਿੱਚ ਗ੍ਰੇ ਬਾਕ੍ਸ ਦੇ ਬਾਹਰ ਇਕ ਵਾਰੀ ਕਲਿਕ ਕਰਦੇ ਹਾਂ ਤਾਂ ਮੈਥ ਵਿੰਡੋ ਛਿਪ ਜਾਂਦੀ ਹੈ।
04:17 ਮੈਥ ਫ਼ਾਰਮੂਲਾ ਐਡੀਟਰ ਅਤੇ ਐਲੀਮੈਂਟਸ ਵਿੰਡੋ ਨੂੰ ਵਾਪਿਸ ਲਿਆਉਣ ਵਾਸਤੇ ਗ੍ਰੇ ਬਾਕ੍ਸ ਤੇ ਦੋ ਵਾਰ ਕਲਿਕ ਕਰੋ. ਚਲੋ ਹੁਣ ਅਸੀਂ ਇਕ ਆਸਾਨ ਜਿਹਾ ਗੁਣਾ ਕਰਣ ਦਾ ਫ਼ਾਰਮੂਲਾ 4 ਗੁਣਾ 3 ਬਰਾਬਰ ਬਾਰਾਂ ਲਿਖਦੇ ਹਾਂ।
04:37 ਵੇਖੋਗੇ ਕਿ ਐਲੀਮੈਂਟ੍ਸ ਵਿੰਡੋ ਵਿੱਚ ਉੱਤੇ ਸਿੰਬਲਜ਼ ਦਿਆਂ ਕੈਟੇਗ੍ਰੀਆਂ ਅਤੇ ਥੱਲੇ ਸਿੰਬਲਜ਼ ਹਨ।
04:46 ਆਓ ਉਪਰ ਵਾਲੇ ਖੱਬੇ ਆਇਕਨ ਤੇ ਇਕ ਵਾਰੀ ਕਲਿਕ ਕਰਦੇ ਹਾਂ, ਇਹ Unary ਅਤੇ binayr ਆਪਰੇਟਰ੍ਸ ਨੂੰ ਵਿਖਾ ਰਿਹਾ ਹੈ।
04:57 ਅਤੇ ਥੱਲੇ ਕੁਝ ਹੋਰ ਮੁਢ੍ਲੇ ਮੈਥੇਮੈਟਿਕਲ ਆਪਰੇਟਰ੍ਸ ਵਿਖਾਈ ਦੇ ਰਹੇ ਹਨ ਜਿਵੇਂ ਜਮਾਂ, ਘਟਾਉ, ਗੁਣਾਂ ਅਤੇ ਵੰਡ।
05:08 ਦੂਜੀ ਲਾਇਨ ਵਿੱਚ ਜਿੱਥੇ ਗੁਣਾਂ ਦਾ ਨਿਸ਼ਾਨ ਵਿਖਾਈ ਦੇ ਰਿਹਾ ਹੈ, a ਗੁਣਾ b ਤੇ ਕਲਿਕ ਕਰਦੇ ਹਾਂ।
05:17 ਹੁਣ ਫ਼ਾਰਮੂਲਾ ਐਡੀਟਰ ਵਿੰਡੋ ਨੂੰ ਵੇੱਖੋ।
05:20 ਇੱਥੇ ਹਨ ਦੋ ਪ੍ਲੇਸ ਹੋਲ੍ਡਰਸ ਜਿਨਾਂ ਦੇ ਮੱਧ ਵਿੱਚ Times ਸ਼ਬਦ ਲਿਖਿਆ ਹੋਇਆ ਹੈ।
05:27 ਅਤੇ ਉੱਪਰ ਦਿੱਤੇ ਹੋਏ ਰਾਇਟਰ ਦੇ ਗ੍ਰੇ ਬਾਕ੍ਸ ਖੇਤਰ ਵਿੱਚ ਵੀ ਦੋ ਬਾਕ੍ਸ ਨਜਰ ਆਉਂਦੇ ਹਨ ਜਿਨਾਂ ਦੇ ਮੱਧ ਵਿੱਚ ਗੁਣਾਂ ਦਾ ਚਿੰਨ ਹੈ।
05:37 ਆਓ ਫ਼ਾਰਮੂਲਾ ਐਡੀਟਰ ਵਿੱਚ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਬਲ ਕਲਿਕ ਕਰਕੇ ਹਾਇਲਾਈਟ ਕਰਦੇ ਹਾਂ ਅਤੇ ਫ਼ੇਰ ਉਸ ਵਿੱਚ 4 ਟਾਇਪ ਕਰਦੇ ਹਾਂ।
05:46 ਅੱਗੇ ਇੱਸੇ ਤਰਾਂ ਫ਼ਾਰਮੂਲਾ ਐਡੀਟਰ ਵਿੱਚ ਦੂਜੇ ਪ੍ਲੇਸ ਹੋਲ੍ਡਰ ਨੂੰ ਹਾਈਲਾਈਟ ਕਰਦੇ ਹਾਂ ਅਤੇ 3 ਟਾਇਪ ਕਰਦੇ ਹਾਂ।
05:54 ਧਿਆਨ ਦਿਓ ਕਿ ਰਾਇਟਰ ਗ੍ਰੇ ਬਾਕ੍ਸ ਆਪ੍ਣੇ ਆਪ ਰੀਫ਼੍ਰੈਸ਼ ਹੋ ਗਿਆ ਹੈ, ਅਤੇ ਹੁਣ ਇਹ 4 ਗੁਣਾ 3 ਵਿਖਾ ਰਿਹਾ ਹੈ।
06:03 ਅਸੀਂ ਉੱਪਰ View ਮੇਨ੍ਯੂ ਤੇ ਕਲਿਕ ਕਰਕੇ ਵੀ Update ਚੁਣ ਸਕਦੇ ਹਾਂ।
06:10 ਜਾਂ, ਅਸੀਂ ਵਿੰਡੋ ਰੀਫ਼੍ਰੈਸ਼ ਕਰਨ ਲਈ F9 ਵੀ ਦਬਾ ਸਕਦੇ ਹਾਂ।
06:16 ਆਓ ਫ਼ਾਰਮੂਲਾ ਪੂਰਾ ਕਰਦੇ ਹਾਂ, ਅਤੇ ਇਸ ਦੇ ਅੱਗੇ 'equal to 12' ਜੋੜਦੇ ਹਾਂ।
06:24 ਇਸ ਵਾਸਤੇ ਸਾਨੂੰ Elements ਵਿੰਡੋ ਦੇ Categories ਭਾਗ ਵਿੱਚ ਦੂਜੇ ਆਇਕਨ ਜਿੱਥੇ Relations ਲਿਖਿਆ ਹੈ, ਓਸ ਤੇ ਕਲਿਕ ਕਰਨਾ ਪਵੇਗਾ।
06:35 ਇੱਥੇ ਤੁਸੀਂ ਕਈ ਤਰਾਂ ਦੇ ਰੀਲੇਸ਼ਨ ਐਲੀਮੈਂਟ੍ਸ ਵੇਖ ਸਕਦੇ ਹੋ।
06:38 ਆਓ ਪਹਿਲੇ ਨੂੰ ਚੁਣਦੇ ਹਾਂ. ਇਹ ਹੈ: 'a is equal to b' ।
06:44 ਅਸੀਂ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਿਲੀਟ ਕਰਦੇ ਹਾਂ ਅਤੇ ਦੂਜੇ ਪ੍ਲੇਸ ਹੋਲ੍ਡਰ ਵਿੱਚ 12 ਬਾਰਾਂ ਭਰਦੇ ਹਾਂ।
06:53 ਅਤੇ ਇਸ ਤਰਹ ਰਾਇਟਰ ਏਰੀਆ ਵਿੱਚ ਇਹ ਸਾਡਾ ਪਹਿਲਾ ਫ਼ਾਰਮੂਲਾ ਹੈ । 4 ਗੁਣਾ 3 ਬਰਾਬਰ 12।
07:02 ਹੁਣੇ ਅਸੀਂ ਸਿਖਿਆ ਕਿ ਐਲੀਮੈਂਟ ਵਿੰਡੋ ਵਿੱਚ ਫ਼ਾਰਮੂਲਾ ਆਸਾਨੀ ਨਾਲ ਕਿਵੇਂ ਲਿਖਿਆ ਜਾਂਦਾ ਹੈ।
07:09 ਫ਼ਾਰਮੂਲਾ ਐਡੀਟਰ ਵਿੰਡੋ ਤੇ ਕਲਿਕ ਕਰਕੇ ਅਤੇ ਓਸ ਜਗਾਹ ਦਰਸਾਏ ਚਿੰਨ ਚੁਣ ਕੇ ਵੀ ਅਸੀਂ ਫ਼ਾਰਮੂਲਾ ਲਿਖ ਸਕਦੇ ਹਾਂ।
07:19 context ਮੇਨ੍ਯੂ ਵੀ ਐਲੀਮੈਂਟ ਵਿੰਡੋ ਦੀ ਤਰਾਂ ਚਿੰਨਾਂ ਦੀਆਂ ਕੈਟੇਗਰੀਆਂ ਵਿਖਾਉਂਦਾ ਹੈ।
07:26 ਕਿਸੇ ਵੀ ਕੈਟੇਗਰੀ ਦਾ ਚੋਣ ਕਰਣ ਨਾਲ ਮੌਜੂਦਾ ਚਿੰਨ ਡਿਸਪਲੇ ਹੋ ਜਾਂਦੇ ਨੇ।
07:33 ਫ਼ਾਰਮੂਲਾ ਲਿਖਣ ਦਾ ਇਕ ਤੀਜਾ ਤਰੀਕਾ ਵੀ ਹੈ।
07:37 ਅਸੀਂ ਸਿੱਧਾ ਹੀ ਫ਼ਾਰਮੂਲਾ ਐਡੀਟਰ ਵਿੰਡੋ ਵਿੱਚ ਫ਼ਾਰਮੂਲਾ ਲਿਖ ਸਕਦੇ ਹਾਂ।
07:42 ਇਥੇ ਅਸੀਂ ਸ੍ਪੈਸ਼ਲ ਮਾਰਕ-ਅਪ ਭਾਸ਼ਾ ਦੀ ਵਰਤੋਂ ਕਰਾਂਗੇ ਜਿਸਨੂੰ ਕਿ Math Application ਸਮਝਦਾ ਹੈ।
07:50 ਅਸੀਂ ਪਹਿਲਾਂ ਹੀ ਮਾਰਕ-ਅਪ ਭਾਸ਼ਾ ਦਾ ਇਕ ਆਸਾਨ ਉਦਾਹਰਣ ਦੇਖ ਚੁੱਕੇ ਹਾਂ।
07:56 4 ਗੁਣਾ 3 ਬਰਾਬਰ 12।
07:59 ਇਥੇ Times ਸ਼ਬਦ ਤੇ ਗੌਰ ਕਰੋ।
08:03 ਇਸੇ ਤਰਾਂ 4 ਭਾਗ 4 ਬਰਾਬਰ 1 ਲਿਖਣ ਲਈ ਮਾਰਕ-ਅਪ ਹੈ: 4 over 4 equals 1
08:15 ਹੁਣ ਅਸੀਂ ਇਸਨੂੰ ਇੱਥੇ ਹੀ ਖਤਮ ਕਰਦੇ ਹਾਂ ਅਤੇ ਆਪ ਦੇ ਲਈ ਇਕ ਅਭਿਆਸ ਹੈ।
08:20 ਰਾਇਟਰ ਵਿੰਡੋ ਵਿੱਚ ਇਹ ਫ਼ਾਰਮੂਲਾ ਲਿਖੋ।
08:24 4 ਭਾਗ 4 ਬਰਾਬਰ 1
08:29 ਫਾਰਮੂਲੇ ਵਿੱਚ ਇੱਕ ਖਾਲੀ ਲਾਇਨ ਪਾਉਣ ਲਈ newline ਮਾਰਕ-ਅਪ ਦੀ ਵਰਤੋਂ ਕਰੋ।
08:36 A boolean AND b।
08:40 4 greater than 3 ਹੈ।
08:43 X ਐਪਰੌਕ੍ਸੀਮੇਟਲੀ ਈਕੁਏਲ ਟੂ y ਹੈ।
08:47 ਅਤੇ 4 ਨੌਟ ਈਕੁਏਲ ਟੂ 3 ਹੈ।
08:51 ਲਿਬਰੇਆਫਿਸ ਮੈਥ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਟਿਊਟੋਰੀਅਲ ਨੂੰ ਅਸੀਂ ਇਥੇ ਹੀ ਸਮਾਪਤ ਕਰਦੇ ਹਾਂ।
08:59 ਸਂਖੇਪ ਵਿੱਚ ਅਸੀਂ ਨੀਚੇ ਦਰਸਾਏ ਵਿਸ਼ੇ ਸਿੱਖੇ।
09:03 ਲਿਬਰੇਆਫਿਸ ਮੈਥ ਕੀ ਹੈ।
09:06 ਮੈਥ ਦੀ ਵਰਤੋਂ ਕਰਨ ਲਈ ਸਿਸਟਮ ਦੀਆਂ ਕੀ ਜ਼ਰੂਰਤਾਂ ਅਤੇ ਵਿਸ਼ੇਸ਼ਤਾਵਾਂ ਹਨ।
09:10 ਫ਼ਾਰਮੂਲਾ ਐਡੀਟਰ ਨੂੰ ਕਿਵੇਂ ਵਰਤਿਆ ਜਾਂਦਾ ਹੈ।
09:12 ਇਕ ਸਾਧਾਰਣ ਫ਼ਾਰਮੂਲਾ ਕਿਵੇਂ ਲਿਖਿਆ ਜਾਂਦਾ ਹੈ।
09:16 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ ਜਿਹੜਾ ਕਿ ਭਾਰਤ ਸਰਕਾਰ ਦੇ ICT, MHRD ਦੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਵੱਲੋਂ ਸਮਰਥਿੱਤ ਹੈ।
09:28 ਇਸ ਪ੍ਰੋਜੈਕਟ ਨੂੰ http://spoken-tutorial.org ਵੱਲੋਂ ਚਲਾਇਆ ਜਾਂਦਾ ਹੈ।
09:33 ਵਾਧੂ ਜਾਣਕਾਰੀ ਇਸ ਲਿੰਕ ਤੇ ਉਪ੍ਲਭਧ ਹੈ http://spoken-tutorial.org/NMETCT-into।
09:39 ਇਹ ਸਕ੍ਰਿਪਟ ਦਾ ਯੋਗਦਾਨ Desi Crew Solutions Pvt. Ltd. ਨੇ ਕੀਤਾ ਹੈ। ਹਿੱਸਾ ਲੈਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya