LibreOffice-Suite-Math/C2/Introduction/Punjabi
From Script | Spoken-Tutorial
Time | Narration |
---|---|
00:02 | ਲਿਬਰੇਆਫਿਸ ਮੈਥ ਦੇ ਸ੍ਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਲਿਬਰੇਆਫਿਸ ਮੈਥ ਦੀ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਬਾਰੇ ਦੱਸਾਂਗੇ। |
00:12 | ਅਸੀਂ ਹੇਠਾਂ ਦਰਸ਼ਾਏ ਟੌਪਿੱਕਸ ਨੂੰ ਸਿੱਖਾਂਗੇ। |
00:15 | ਲਿਬਰੇਆਫਿਸ ਮੈਥ ਕੀ ਹੈ? |
00:18 | ਫ਼ਾਰਮੂਲਾ ਐਡੀਟਰ ਦੀ ਵਰਤੋ ਕਰਦੇ ਹੋਏ ਮੈਥ ਦਾ ਇਸਤੇਮਾਲ ਕਰਣ ਲਈ ਸਿਸਟਮ ਦੀਆਂ ਜ਼ਰੂਰਤਾਂ। |
00:23 | ਇਕ ਸਾਧਾਰਣ ਫ਼ਾਰਮੂਲਾ ਕਿਸ ਤਰਹ ਲਿਖਿਆ ਜਾਂਦਾ ਹੈ। |
00:26 | ਲਿਬਰੇਆਫਿਸ ਮੈਥ ਕੀ ਹੈ? |
00:29 | ਲਿਬਰੇਆਫਿਸ ਮੈਥ ਇਕ ਸਾਫ਼੍ਟਵੇਅਰ ਐਪ੍ਲੀਕੇਸ਼ਨ ਹੈ ਜੋ ਮੈਥੇਮੈਟਿਕਲ ਫਾਰਮੂਲਿਆਂ ਨੂੰ ਬ੍ਣਾਓਣ ਅਤੇ ਐਡਿਟ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। |
00:38 | ਇਸ ਨੂੰ ਲਿਬਰੇਆਫਿਸ ਸੂਟ ਵਿੱਚ ਰਖਿਆ ਗਇਆ ਹੈ ਅਤੇ ਇਸ ਕਰਕੇ ਇਹ ਓਪਨ ਸੋਰਸ ਅਤੇ ਮੁਫ਼ਤ ਹੈ, ਅਤੇ ਬਿਨਾਂ ਕਿਸੇ ਕੀਮਤ ਦੇ ਸਾਂਝਾ ਕੀਤਾ ਜਾ ਸਕਦਾ ਹੈ। |
00:47 | ਮੈਥ ਦੁਆਰਾ ਬਣਾਏ ਫਾਰਮੂਲੇ ਅਤੇ ਇਕੁਏਸ਼ਨਾਂ ਨੂੰ ਵੱਖਰਾ ਵੀ ਵਰਤਿਆ ਜਾ ਸਕਦਾ ਹੈ। |
00:53 | ਜਾਂ ਫੇਰ ਇਸ ਦੀ ਵਰਤੋਂ ਲਿਬਰੇਆਫਿਸ ਸੂਟ ਦੇ ਦੂਜੇ ਡੌਕਯੂਮੈਂਟਸ ਵਿੱਚ ਵੀ ਕੀਤੀ ਜਾ ਸਕਦੀ ਹੈ। |
00:58 | ਇਹ ਫਾਰਮੂਲੇ ਰਾਇਟਰ ਅਤੇ ਕੈਲਕ ਦੇ ਡੌਕਯੂਮੈਂਟਸ ਵਿੱਚ ਵੀ ਸ਼ਾਮਲ ਕੀਤੇ ਜਾ ਸਕਦੇ ਹਨ। |
01:05 | fractions, integrals, equations, ਅਤੇ matrices ਫਾਰਮੂਲਿਆਂ ਦੀਆਂ ਕੁਝ ਉਦਾਹਰਣ ਹਨ। |
01:13 | ਆਓ, ਮੈਥ ਨੂੰ ਵਰਤਨ ਲਈ ਸਿਸਟਮਜ਼ ਦੀਆਂ ਕੁਝ ਜ਼ਰੂਰਤਾਂ ਤੇ ਨਜ਼ਰ ਮਾਰੀਏ। |
01:17 | ਵਿਂਡੋਜ਼ ਲਈ ਤੁਹਾਨੂੰ Microsoft Windows 2000, (Service Pack 4 ਜਾਂ ਉਸ ਤੋਂ ਉੱਚਾ), XP, Vista ਜਾਂ Windows 7 ਦੀ ਲੋੜ ਪਵੇਗੀ। |
01:28 | Pentium compatible PC - 256 MB RAM (512 MB RAMਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ)। |
01:36 | ਉਬੰਟੂ ਲਿਨਕਸ ਲਈ ਲਿਨਕਸ ਕਰਨਲ ਵਰਜ਼ਨ 2.6.18 ਜਾਂ ਇਸ ਤੋ ਉੱਚਾ ਅਤੇ Pentium-compatible PC 512 MB RAM ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। |
01:51 | ਸਿਸਟਮ ਦੀਆਂ ਜਰੂਰਤਾਂ ਦੀ ਪੂਰੀ ਜਾਣਕਾਰੀ ਲੈਣ ਲਈ ਲਿਬਰੇਆਫਿਸ ਵੈਬਸਾਇਟ ਤੇ ਜਾਓ। |
01:58 | ਜੇ ਤੁਸੀਂ ਲਿਬਰੇਆਫਿਸ ਸੂਟ ਪਹਿਲਾਂ ਹੀ ਇਂਸਟਾਲ਼ ਕੀਤਾ ਹੋਇਆ ਹੈ ਤਾਂ ਲਿਬਰੇਆਫਿਸ ਸੂਟ ਦੇ ਪ੍ਰੋਗ੍ਰਾਮਾਂ ਵਿੱਚ ਤੁਹਾਨੂੰ ਮੈਥ ਲਭ ਜਾਵੇਗਾ। |
02:06 | ਜੇ ਲਿਬਰੇਆਫਿਸ ਸੂਟ ਇਂਸਟਾਲ਼ ਨਹੀਂ ਕੀਤਾ ਹੋਇਆ ਹੈ ਤਾਂ ਤੁਸੀ ਇਸ ਨੂੰ ਲਿਬਰੇਆਫਿਸ ਦੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ। |
02:14 | ਲਿਨਕਸ ਵਿੱਚ ਤੁਸੀਂ ਇਸ ਨੂੰ synaptic package manager ਦੀ ਮਦਦ ਨਾਲ ਇਂਸਟਾਲ਼ ਕਰ ਸਕਦੇ ਹੋ। |
02:18 | ਮੈ ਲਿਬਰੇਆਫਿਸ ਵਰਜ਼ਨ 3.3.3 ਇਂਸਟਾਲ਼ ਕਰ ਲਿਆ ਹੈ। |
02:24 | ਚਲੋ ਆਓ ਸ਼ੁਰੂ ਕਰੀਏ ਅਤੇ ਮੈਥ ਐਪ੍ਲਿਕੇਸ਼ਨ ਖੋਲਿਏ। |
02:28 | ਵਿੰਡੋਜ਼ ਵਿੱਚ Start ਮੇਨ੍ਯੂ ਤੇ ਜਾਓ ਅਤੇ All programs > ਫੇਰ LibreOffice Suite > ਅਤੇ ਫੇਰ LibreOffice Math ਤੇ ਕ੍ਲਿਕ ਕਰੋ। |
02:39 | ਜਾਂ ਫੇਰ ਅਸੀਂ ਲਿਬਰੇਆਫਿਸ ਡੌਕਯੂਮੈਂਟਸ ਵਿੱਚੋਂ ਇਸਨੂੰ ਖੋਲ਼ ਸਕਦੇ ਹਾਂ। |
02:46 | ਨਵਾਂ ਟੈੱਕਸਟ ਡੌਕਯੂਮੈਂਟ ਖੋਲਣ ਲਈ LibreOffice Writer ਤੇ ਕਲਿਕ ਕਰੋ। |
02:53 | ਚਲੋ ਹੁਣ ਰਾਇਟਰ ਵਿੰਡੋ ਵਿੱਚ ਮੈਥ ਨੂੰ ਸ਼ੁਰੂ ਕਰਦੇ ਹਾਂ। |
02:57 | ਮੁੱਖ ਮੇਨ੍ਯੂ ਬਾਰ ਵਿੱਚੋ Insert ਮੇਨ੍ਯੂ ਤੇ ਕਲਿਕ ਕਰੋ ਅਤੇ ਫ਼ੇਰ ਨਿਚਲੇ ਪਾਸੇ ਦਿੱਤੇ ਹੋਏ Object ਤੇ, ਅਤੇ ਫ਼ੇਰ Formula ਤੇ ਕ੍ਲਿਕ ਕਰੋ। |
03:09 | ਹੁਣ ਅਸੀਂ ਰਾਇਟਰ ਵਿਨ੍ਡੋ ਵਿੱਚ ਤਿਂਨ ਖੇਤਰ ਵੇਖ ਸਕਦੇ ਹਾਂ। |
03:14 | ਸਭ ਤੋਂ ਪਹਿਲੇ, ਉੱਪਰ ਰਾਇਟਰ ਖੇਤਰ ਹੈ। |
03:18 | ਇੱਥੇ ਗ੍ਰੇ ਰੰਗ ਦਾ ਇਕ ਛੋਟਾ ਜਿਹਾ ਬਾਕ੍ਸ ਵੇਖ ਸਕਦੇ ਹਾਂ। |
03:22 | ਆਪ ਦੁਆਰਾ ਲਿੱਖੇ ਹੋਏ ਇਕੁਏਸ਼ਨ੍ਜ਼ ਜਾਂ ਫਾਰਮੂਲੇ ਮੈਥੇਮੈਟੀਕਲ ਰੂਪ ਵਿੱਚ ਇੱਸੇ ਜਗਾਹ ਵਿਖਾਈ ਦੇਂਦੇ ਹਨ। |
03:30 | ਦੂਜਾ ਹੈ ਇਕੁਏਸ਼ਨ੍ਜ਼ ਜਾਂ ਫ਼ਾਰਮੂਲਾ ਐਡਿਟਰ ਖੇਤਰ, ਜਿਹੜਾ ਕਿ ਨੀਚੇ ਹੈ। |
03:37 | ਇਥੇ ਅਸੀਂ ਇੱਕ ਸ੍ਪੈਸ਼ਲ ਮਾਰਕ-ਅਪ ਭਾਸ਼ਾ ਵਿੱਚ ਮੈਥੇਮੈਟਿਕਲ ਫ਼ਾਰਮੂਲਾ ਭਰਾਂਗੇ। |
03:44 | ਅਤੇ ਤੀਸਰੀ, ਐਲੀਮੈਂਟ੍ਸ ਵਿੰਡੋ ਹੈ ਜਿਹੜੀ ਸੱਜੇ ਪਾਸੇ ਰਹਿਂਦੀ ਹੈ। |
03:50 | ਜੇ ਐਲੀਮੈਂਟ੍ਸ ਵਿੰਡੋ ਵਿਖਾਈ ਨਹੀਂ ਦੇਂਦੀ ਤਾਂ ਅਸੀਂ ਇਸਨੂੰ View ਮੇਨ੍ਯੂ ਤੇ ਕਲਿਕ ਕਰਕੇ, ਅਤੇ ਫ਼ੇਰ Elements ਦੀ ਚੋਣ ਕਰਕੇ ਪਾ ਸਕਦੇ ਹਾਂ। |
04:01 | ਇਹ ਵਿੰਡੋ ਸਾਨੂੰ ਬਹੁਤ ਸਾਰੇ ਮੈਥੇਮੈਟਿਕਲ ਚਿੰਨ ਅਤੇ ਐਕ੍ਸਪ੍ਰੈੱਸ਼ਨਜ਼ ਵਿਖਾਉਂਦੀ ਹੈ। |
04:08 | ਜੇ ਅਸੀਂ ਰਾਇਟਰ ਖੇਤਰ ਵਿੱਚ ਗ੍ਰੇ ਬਾਕ੍ਸ ਦੇ ਬਾਹਰ ਇਕ ਵਾਰੀ ਕਲਿਕ ਕਰਦੇ ਹਾਂ ਤਾਂ ਮੈਥ ਵਿੰਡੋ ਛਿਪ ਜਾਂਦੀ ਹੈ। |
04:17 | ਮੈਥ ਫ਼ਾਰਮੂਲਾ ਐਡੀਟਰ ਅਤੇ ਐਲੀਮੈਂਟਸ ਵਿੰਡੋ ਨੂੰ ਵਾਪਿਸ ਲਿਆਉਣ ਵਾਸਤੇ ਗ੍ਰੇ ਬਾਕ੍ਸ ਤੇ ਦੋ ਵਾਰ ਕਲਿਕ ਕਰੋ. ਚਲੋ ਹੁਣ ਅਸੀਂ ਇਕ ਆਸਾਨ ਜਿਹਾ ਗੁਣਾ ਕਰਣ ਦਾ ਫ਼ਾਰਮੂਲਾ 4 ਗੁਣਾ 3 ਬਰਾਬਰ ਬਾਰਾਂ ਲਿਖਦੇ ਹਾਂ। |
04:37 | ਵੇਖੋਗੇ ਕਿ ਐਲੀਮੈਂਟ੍ਸ ਵਿੰਡੋ ਵਿੱਚ ਉੱਤੇ ਸਿੰਬਲਜ਼ ਦਿਆਂ ਕੈਟੇਗ੍ਰੀਆਂ ਅਤੇ ਥੱਲੇ ਸਿੰਬਲਜ਼ ਹਨ। |
04:46 | ਆਓ ਉਪਰ ਵਾਲੇ ਖੱਬੇ ਆਇਕਨ ਤੇ ਇਕ ਵਾਰੀ ਕਲਿਕ ਕਰਦੇ ਹਾਂ, ਇਹ Unary ਅਤੇ binayr ਆਪਰੇਟਰ੍ਸ ਨੂੰ ਵਿਖਾ ਰਿਹਾ ਹੈ। |
04:57 | ਅਤੇ ਥੱਲੇ ਕੁਝ ਹੋਰ ਮੁਢ੍ਲੇ ਮੈਥੇਮੈਟਿਕਲ ਆਪਰੇਟਰ੍ਸ ਵਿਖਾਈ ਦੇ ਰਹੇ ਹਨ ਜਿਵੇਂ ਜਮਾਂ, ਘਟਾਉ, ਗੁਣਾਂ ਅਤੇ ਵੰਡ। |
05:08 | ਦੂਜੀ ਲਾਇਨ ਵਿੱਚ ਜਿੱਥੇ ਗੁਣਾਂ ਦਾ ਨਿਸ਼ਾਨ ਵਿਖਾਈ ਦੇ ਰਿਹਾ ਹੈ, a ਗੁਣਾ b ਤੇ ਕਲਿਕ ਕਰਦੇ ਹਾਂ। |
05:17 | ਹੁਣ ਫ਼ਾਰਮੂਲਾ ਐਡੀਟਰ ਵਿੰਡੋ ਨੂੰ ਵੇੱਖੋ। |
05:20 | ਇੱਥੇ ਹਨ ਦੋ ਪ੍ਲੇਸ ਹੋਲ੍ਡਰਸ ਜਿਨਾਂ ਦੇ ਮੱਧ ਵਿੱਚ Times ਸ਼ਬਦ ਲਿਖਿਆ ਹੋਇਆ ਹੈ। |
05:27 | ਅਤੇ ਉੱਪਰ ਦਿੱਤੇ ਹੋਏ ਰਾਇਟਰ ਦੇ ਗ੍ਰੇ ਬਾਕ੍ਸ ਖੇਤਰ ਵਿੱਚ ਵੀ ਦੋ ਬਾਕ੍ਸ ਨਜਰ ਆਉਂਦੇ ਹਨ ਜਿਨਾਂ ਦੇ ਮੱਧ ਵਿੱਚ ਗੁਣਾਂ ਦਾ ਚਿੰਨ ਹੈ। |
05:37 | ਆਓ ਫ਼ਾਰਮੂਲਾ ਐਡੀਟਰ ਵਿੱਚ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਬਲ ਕਲਿਕ ਕਰਕੇ ਹਾਇਲਾਈਟ ਕਰਦੇ ਹਾਂ ਅਤੇ ਫ਼ੇਰ ਉਸ ਵਿੱਚ 4 ਟਾਇਪ ਕਰਦੇ ਹਾਂ। |
05:46 | ਅੱਗੇ ਇੱਸੇ ਤਰਾਂ ਫ਼ਾਰਮੂਲਾ ਐਡੀਟਰ ਵਿੱਚ ਦੂਜੇ ਪ੍ਲੇਸ ਹੋਲ੍ਡਰ ਨੂੰ ਹਾਈਲਾਈਟ ਕਰਦੇ ਹਾਂ ਅਤੇ 3 ਟਾਇਪ ਕਰਦੇ ਹਾਂ। |
05:54 | ਧਿਆਨ ਦਿਓ ਕਿ ਰਾਇਟਰ ਗ੍ਰੇ ਬਾਕ੍ਸ ਆਪ੍ਣੇ ਆਪ ਰੀਫ਼੍ਰੈਸ਼ ਹੋ ਗਿਆ ਹੈ, ਅਤੇ ਹੁਣ ਇਹ 4 ਗੁਣਾ 3 ਵਿਖਾ ਰਿਹਾ ਹੈ। |
06:03 | ਅਸੀਂ ਉੱਪਰ View ਮੇਨ੍ਯੂ ਤੇ ਕਲਿਕ ਕਰਕੇ ਵੀ Update ਚੁਣ ਸਕਦੇ ਹਾਂ। |
06:10 | ਜਾਂ, ਅਸੀਂ ਵਿੰਡੋ ਰੀਫ਼੍ਰੈਸ਼ ਕਰਨ ਲਈ F9 ਵੀ ਦਬਾ ਸਕਦੇ ਹਾਂ। |
06:16 | ਆਓ ਫ਼ਾਰਮੂਲਾ ਪੂਰਾ ਕਰਦੇ ਹਾਂ, ਅਤੇ ਇਸ ਦੇ ਅੱਗੇ 'equal to 12' ਜੋੜਦੇ ਹਾਂ। |
06:24 | ਇਸ ਵਾਸਤੇ ਸਾਨੂੰ Elements ਵਿੰਡੋ ਦੇ Categories ਭਾਗ ਵਿੱਚ ਦੂਜੇ ਆਇਕਨ ਜਿੱਥੇ Relations ਲਿਖਿਆ ਹੈ, ਓਸ ਤੇ ਕਲਿਕ ਕਰਨਾ ਪਵੇਗਾ। |
06:35 | ਇੱਥੇ ਤੁਸੀਂ ਕਈ ਤਰਾਂ ਦੇ ਰੀਲੇਸ਼ਨ ਐਲੀਮੈਂਟ੍ਸ ਵੇਖ ਸਕਦੇ ਹੋ। |
06:38 | ਆਓ ਪਹਿਲੇ ਨੂੰ ਚੁਣਦੇ ਹਾਂ. ਇਹ ਹੈ: 'a is equal to b' । |
06:44 | ਅਸੀਂ ਪਹਿਲੇ ਪ੍ਲੇਸ ਹੋਲ੍ਡਰ ਨੂੰ ਡਿਲੀਟ ਕਰਦੇ ਹਾਂ ਅਤੇ ਦੂਜੇ ਪ੍ਲੇਸ ਹੋਲ੍ਡਰ ਵਿੱਚ 12 ਬਾਰਾਂ ਭਰਦੇ ਹਾਂ। |
06:53 | ਅਤੇ ਇਸ ਤਰਹ ਰਾਇਟਰ ਏਰੀਆ ਵਿੱਚ ਇਹ ਸਾਡਾ ਪਹਿਲਾ ਫ਼ਾਰਮੂਲਾ ਹੈ । 4 ਗੁਣਾ 3 ਬਰਾਬਰ 12। |
07:02 | ਹੁਣੇ ਅਸੀਂ ਸਿਖਿਆ ਕਿ ਐਲੀਮੈਂਟ ਵਿੰਡੋ ਵਿੱਚ ਫ਼ਾਰਮੂਲਾ ਆਸਾਨੀ ਨਾਲ ਕਿਵੇਂ ਲਿਖਿਆ ਜਾਂਦਾ ਹੈ। |
07:09 | ਫ਼ਾਰਮੂਲਾ ਐਡੀਟਰ ਵਿੰਡੋ ਤੇ ਕਲਿਕ ਕਰਕੇ ਅਤੇ ਓਸ ਜਗਾਹ ਦਰਸਾਏ ਚਿੰਨ ਚੁਣ ਕੇ ਵੀ ਅਸੀਂ ਫ਼ਾਰਮੂਲਾ ਲਿਖ ਸਕਦੇ ਹਾਂ। |
07:19 | context ਮੇਨ੍ਯੂ ਵੀ ਐਲੀਮੈਂਟ ਵਿੰਡੋ ਦੀ ਤਰਾਂ ਚਿੰਨਾਂ ਦੀਆਂ ਕੈਟੇਗਰੀਆਂ ਵਿਖਾਉਂਦਾ ਹੈ। |
07:26 | ਕਿਸੇ ਵੀ ਕੈਟੇਗਰੀ ਦਾ ਚੋਣ ਕਰਣ ਨਾਲ ਮੌਜੂਦਾ ਚਿੰਨ ਡਿਸਪਲੇ ਹੋ ਜਾਂਦੇ ਨੇ। |
07:33 | ਫ਼ਾਰਮੂਲਾ ਲਿਖਣ ਦਾ ਇਕ ਤੀਜਾ ਤਰੀਕਾ ਵੀ ਹੈ। |
07:37 | ਅਸੀਂ ਸਿੱਧਾ ਹੀ ਫ਼ਾਰਮੂਲਾ ਐਡੀਟਰ ਵਿੰਡੋ ਵਿੱਚ ਫ਼ਾਰਮੂਲਾ ਲਿਖ ਸਕਦੇ ਹਾਂ। |
07:42 | ਇਥੇ ਅਸੀਂ ਸ੍ਪੈਸ਼ਲ ਮਾਰਕ-ਅਪ ਭਾਸ਼ਾ ਦੀ ਵਰਤੋਂ ਕਰਾਂਗੇ ਜਿਸਨੂੰ ਕਿ Math Application ਸਮਝਦਾ ਹੈ। |
07:50 | ਅਸੀਂ ਪਹਿਲਾਂ ਹੀ ਮਾਰਕ-ਅਪ ਭਾਸ਼ਾ ਦਾ ਇਕ ਆਸਾਨ ਉਦਾਹਰਣ ਦੇਖ ਚੁੱਕੇ ਹਾਂ। |
07:56 | 4 ਗੁਣਾ 3 ਬਰਾਬਰ 12। |
07:59 | ਇਥੇ Times ਸ਼ਬਦ ਤੇ ਗੌਰ ਕਰੋ। |
08:03 | ਇਸੇ ਤਰਾਂ 4 ਭਾਗ 4 ਬਰਾਬਰ 1 ਲਿਖਣ ਲਈ ਮਾਰਕ-ਅਪ ਹੈ: 4 over 4 equals 1 |
08:15 | ਹੁਣ ਅਸੀਂ ਇਸਨੂੰ ਇੱਥੇ ਹੀ ਖਤਮ ਕਰਦੇ ਹਾਂ ਅਤੇ ਆਪ ਦੇ ਲਈ ਇਕ ਅਭਿਆਸ ਹੈ। |
08:20 | ਰਾਇਟਰ ਵਿੰਡੋ ਵਿੱਚ ਇਹ ਫ਼ਾਰਮੂਲਾ ਲਿਖੋ। |
08:24 | 4 ਭਾਗ 4 ਬਰਾਬਰ 1 |
08:29 | ਫਾਰਮੂਲੇ ਵਿੱਚ ਇੱਕ ਖਾਲੀ ਲਾਇਨ ਪਾਉਣ ਲਈ newline ਮਾਰਕ-ਅਪ ਦੀ ਵਰਤੋਂ ਕਰੋ। |
08:36 | A boolean AND b। |
08:40 | 4 greater than 3 ਹੈ। |
08:43 | X ਐਪਰੌਕ੍ਸੀਮੇਟਲੀ ਈਕੁਏਲ ਟੂ y ਹੈ। |
08:47 | ਅਤੇ 4 ਨੌਟ ਈਕੁਏਲ ਟੂ 3 ਹੈ। |
08:51 | ਲਿਬਰੇਆਫਿਸ ਮੈਥ ਜਾਣਕਾਰੀ ਅਤੇ ਫ਼ਾਰਮੂਲਾ ਐਡੀਟਰ ਦੇ ਟਿਊਟੋਰੀਅਲ ਨੂੰ ਅਸੀਂ ਇਥੇ ਹੀ ਸਮਾਪਤ ਕਰਦੇ ਹਾਂ। |
08:59 | ਸਂਖੇਪ ਵਿੱਚ ਅਸੀਂ ਨੀਚੇ ਦਰਸਾਏ ਵਿਸ਼ੇ ਸਿੱਖੇ। |
09:03 | ਲਿਬਰੇਆਫਿਸ ਮੈਥ ਕੀ ਹੈ। |
09:06 | ਮੈਥ ਦੀ ਵਰਤੋਂ ਕਰਨ ਲਈ ਸਿਸਟਮ ਦੀਆਂ ਕੀ ਜ਼ਰੂਰਤਾਂ ਅਤੇ ਵਿਸ਼ੇਸ਼ਤਾਵਾਂ ਹਨ। |
09:10 | ਫ਼ਾਰਮੂਲਾ ਐਡੀਟਰ ਨੂੰ ਕਿਵੇਂ ਵਰਤਿਆ ਜਾਂਦਾ ਹੈ। |
09:12 | ਇਕ ਸਾਧਾਰਣ ਫ਼ਾਰਮੂਲਾ ਕਿਵੇਂ ਲਿਖਿਆ ਜਾਂਦਾ ਹੈ। |
09:16 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ ਜਿਹੜਾ ਕਿ ਭਾਰਤ ਸਰਕਾਰ ਦੇ ICT, MHRD ਦੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਵੱਲੋਂ ਸਮਰਥਿੱਤ ਹੈ। |
09:28 | ਇਸ ਪ੍ਰੋਜੈਕਟ ਨੂੰ http://spoken-tutorial.org ਵੱਲੋਂ ਚਲਾਇਆ ਜਾਂਦਾ ਹੈ। |
09:33 | ਵਾਧੂ ਜਾਣਕਾਰੀ ਇਸ ਲਿੰਕ ਤੇ ਉਪ੍ਲਭਧ ਹੈ http://spoken-tutorial.org/NMETCT-into। |
09:39 | ਇਹ ਸਕ੍ਰਿਪਟ ਦਾ ਯੋਗਦਾਨ Desi Crew Solutions Pvt. Ltd. ਨੇ ਕੀਤਾ ਹੈ। ਹਿੱਸਾ ਲੈਣ ਲਈ ਧੰਨਵਾਦ। |