PERL/C3/Referencing-and-Dereferencing/Punjabi
From Script | Spoken-Tutorial
Revision as of 15:28, 9 October 2017 by PoojaMoolya (Talk | contribs)
Time | Narration |
00:01 | Perl ਵਿੱਚ Referencing and Dereferencing ਉੱਤੇ ਸਪੋਕਨ ਟਿਊਟੋਰਿਅਲਸ ਵਿੱਚ ਤੁਹਾਡਾ ਸਵਾਗਤ ਹੈ। |
00:07 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ:
Scalar References Array References Hash References Dereferences ਅਤੇ ਐਰੇ/ਹੈਸ਼ ਰੈਫਰੈਂਸਸ ਦੇ ਐਲੀਮੈਂਟਸ ਨੂੰ ਕਿਵੇਂ ਜੋੜਦੇ, ਹਟਾਉਂਦੇ, ਐਕਸੈਸ ਕਰਦੇ ਹਨ। |
00:22 | ਇਸ ਟਿਊਟੋਰਿਅਲ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:
ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ Perl 5.14.2 gedit ਟੈਕਸਟ ਐਡੀਟਰ |
00:33 | ਤੁਸੀ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਇਸਤੇਮਾਲ ਕਰ ਸਕਦੇ ਹੋ। |
00:37 | ਤੁਹਾਨੂੰ ਹੇਠਾਂ ਦਿੱਤੇ ਗਿਆਂ ਦੀ ਕਾਰਜਕਾਰੀ ਜਾਣਕਾਰੀ ਹੋਣੀ ਚਾਹੀਦੀ ਹੈ:
Perl ਪ੍ਰੋਗਰਾਮਿੰਗ Array ਫੰਕਸ਼ੰਸ ਅਤੇ Hash ਫੰਕਸ਼ੰਸ |
00:43 | ਜੇਕਰ ਨਹੀਂ ਤਾਂ ਇਸ ਵੈਬਸਾਈਟ ਉੱਤੇ ਉਪਲੱਬਧ ਸੰਬੰਧਿਤ Perl ਟਿਊਟੋਰਿਅਲਸ ਨੂੰ ਵੇਖੋ। |
00:49 | Reference ਕੀ ਹੁੰਦਾ ਹੈ? |
00:51 | ਇੱਕ reference, ਇੱਕ variable, array, hash ਜਾਂ ਇੱਕ subroutine ਦਾ ਪੁਆਇੰਟਰ ਜਾਂ ਐਡਰੇਸ ਹੁੰਦਾ ਹੈ। |
00:58 | ਇਹ ਸਿੱਧੇ ਹੀ ਡੇਟਾ ਨਹੀਂ ਰੱਖਦਾ ਹੈ। |
01:01 | Reference ਇੱਕ ਆਸਾਨ, ਕੰਪੈਕਟ ਸਕੇਲਰ ਵੈਲਿਊ ਹੁੰਦੀ ਹੈ। |
01:05 | Reference, ਪਰਲ ਕੋਡ ਦੀ ਨੁਮਾਇਸ਼ ਨੂੰ ਸੁਧਾਰੇਗਾ ਜਦੋਂ ਤੁਸੀ ਵੱਡੇ ਡੇਟਾ-ਸਟਰਕਟਰਸ ਨੂੰ ਕਾਲ ਜਾਂ ਰਿਟਰਨ ਕਰਦੇ ਹੋ। |
01:12 | ਇਹ ਮੈਮਰੀ ਸੇਵ ਕਰਦਾ ਹੈ ਕਿਉਂਕਿ ਇੱਕ ਵੈਲਿਊ ਕਾਲ ਕਰਨ ਦੀ ਬਜਾਏ ਇਹ ਸਬਰੂਟੀਨ ਉੱਤੇ ਰੈਫਰੈਂਸ ਕਾਲ ਕਰਦਾ ਹੈ। |
01:18 | ਪਰਲ ਇੱਕ ਮੁਸ਼ਕਲ ਡੇਟਾ ਸਟਰਕਚਰਸ ਦਾ ਆਸਾਨੀ ਨਾਲ ਪ੍ਰਬੰਧਨ ਕਰਦਾ ਹੈ। |
01:22 | ਹੁਣ ਸਿਖਦੇ ਹਾਂ ਕਿ ਇੱਕ reference ਨੂੰ ਕਿਵੇਂ ਬਣਾਉਂਦੇ ਹਨ। |
01:25 | ਅਸੀ ਇਸਦੇ ਅੱਗੇ ਇੱਕ ਬੈਕਸਲੈਸ਼ ਲਗਾਕੇ ਕਿਸੇ ਵੀ ਵੇਰੀਏਬਲ, ਸਬ-ਰੂਟੀਨ ਜਾਂ ਵੈਲਿਊ ਲਈ ਰੈਫਰੈਂਸ ਬਣਾ ਸਕਦੇ ਹਾਂ। |
01:33 | ਇੱਕ ਸਕੇਲਰ ਵੇਰੀਏਬਲ, ਇੱਥੇ ਦਿਖਾਏ ਹੋਏ ਦੀ ਤਰ੍ਹਾਂ ਬੈਕਸਲੈਸ਼ ਅਤੇ ਡਾਲਰ ਸਾਇਨ ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ |
01:39 | ਇੱਕ ਐਰੇ ਵੇਰੀਏਬਲ ਬੈਕਸਲੈਸ਼ ਅਤੇ at the rate (@) ਸਿੰਬਲ ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ। |
01:45 | ਇੱਕ ਹੈਸ਼ ਵੇਰੀਏਬਲ ਇੱਥੇ ਉਦਾਹਰਣ ਵਿੱਚ ਦਿਖਾਏ ਹੋਏ ਦੀ ਤਰ੍ਹਾਂ ਬੈਕਸਲੈਸ਼ ਅਤੇ ਪਰਸੈਂਟੇਜ (%) ਸਿੰਬਲ ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ। |
01:53 | dereference ਕੀ ਹੁੰਦਾ ਹੈ? |
01:55 | ਜਦੋਂ ਇੱਕ ਰੈਫਰੈਂਸ ਡੀਰੈਫਰੈਂਸ ਹੁੰਦਾ ਹੈ, ਤਾਂ ਅਸਲੀ ਵੈਲਿਊ ਰਿਟਰਨ ਹੁੰਦੀ ਹੈ। |
02:00 | Dereference, ਰੈਫਰੈਂਸ ਵੇਰੀਏਬਲ ਨੂੰ ਕਰਲੀ ਬਰੈਕੇਟ ਵਿੱਚ ਨੱਥੀ ਕਰਕੇ ਕੀਤਾ ਜਾਂਦਾ ਹੈ |
02:06 | ਅਤੇ ਕਰਲੀ ਬਰੈਕੇਟ ਤੋਂ ਪਹਿਲਾਂ ਉਸ ਰੈਫਰੈਂਸ ਦਾ ਪ੍ਰਕਾਰ ਦੱਸਣ ਵਾਲਾ ਕੈਰੇਕਟਰ ਆਉਂਦਾ ਹੈ। |
02:12 | ਹੁਣ ਵੇਖਦੇ ਹਾਂ ਕਿ ਵੇਰੀਏਬਲਸ ਨੂੰ ਡੀਰੈਫਰੈਂਸ ਕਿਵੇਂ ਕਰਦੇ ਹਨ। |
02:16 | ਇੱਕ ਸਕੇਲਰ ਵੇਰੀਏਬਲ ਡਾਲਰ ਸਾਇਨ ਅਤੇ ਕਰਲੀ ਬਰੈਕੇਟਸ ਦੁਆਰਾ ਡੀਰੈਫਰੈਂਸ ਕੀਤਾ ਜਾਂਦਾ ਹੈ। |
02:21 | ਇੱਕ ਐਰੇ ਵੇਰੀਏਬਲ at the rate (@) ਸਿੰਬਲ ਅਤੇ ਕਰਲੀ ਬਰੈਕੇਟਸ ਦੁਆਰਾ ਡੀਰੈਫਰੈਂਸ ਕੀਤਾ ਜਾਂਦਾ ਹੈ । |
02:27 | ਇੱਕ ਹੈਸ਼ ਵੇਰੀਏਬਲ ਪਰਸੈਂਟੇਜ (%) ਸਿੰਬਲ ਅਤੇ ਕਰਲੀ ਬਰੈਕੇਟਸ ਦੁਆਰਾ ਡੀਰੈਫਰੈਂਸ ਕੀਤਾ ਜਾਂਦਾ ਹੈ। |
02:33 | ਹੁਣ ਸਕੇਲਰ ਰੈਫਰੈਂਸ ਅਤੇ ਡੀਰੈਫਰੈਂਸ ਲਈ ਇੱਕ ਸਰਲ ਪ੍ਰੋਗਰਾਮ ਵੇਖਦੇ ਹਾਂ। |
02:38 | ਹੁਣ ਮੈਂ gedit ਟੈਕਸਟ ਐਡੀਟਰ ਵਿੱਚ ਇੱਕ ਸੈਂਪਲ ਪ੍ਰੋਗਰਾਮ ਖੋਲ੍ਹਦਾ ਹਾਂ। |
02:43 | ਟਰਮੀਨਲ ਖੋਲੋ ਅਤੇ ਟਾਈਪ ਕਰੋ: gedit scalarRef ਡਾਟ pl ampersand ਅਤੇ ਐਂਟਰ ਦਬਾਓ । |
02:50 | ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ। |
02:55 | ਹੁਣ ਮੈਂ ਕੋਡ ਸਮਝਾਉਂਦਾ ਹਾਂ। |
02:57 | ਪਹਿਲੀ ਲਾਈਨ ਇੱਕ ਸਕੇਲਰ ਵੇਰੀਏਬਲ $a ਘੋਸ਼ਿਤ ਕਰਦੀ ਹੈ ਅਤੇ 10 ਨਾਲ ਇਨਿਸ਼ਿਅਲਾਇਜ ਕਰਦੀ ਹੈ। |
03:03 | ਪਹਿਲਾਂ ਦੱਸੇ ਗਏ ਦੀ ਤਰ੍ਹਾਂ, ਸਕੇਲਰ ਵੇਰੀਏਬਲ ਬੈਕਸਲੈਸ਼ ਅਤੇ ਡਾਲਰ ਸਾਇਨ ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ । |
03:10 | ਇਹ ਲਾਈਨ ਵੇਰੀਏਬਲ ਦਾ ਮੇਮਰੀ ਐਡਰੇਸ ਪ੍ਰਿੰਟ ਕਰੇਗੀ ਜੋ ਰੈਫਰੈਂਸ ਦੀ ਤਰ੍ਹਾਂ ਬਣਾਇਆ ਜਾਂਦਾ ਹੈ। |
03:16 | ਅਸਲੀ ਵੈਲਿਊ ਨੂੰ ਪ੍ਰਿੰਟ ਕਰਨ ਦੇ ਲਈ, ਵੇਰੀਏਬਲ ਕਰਲੀ ਬਰੈਕੇਟ ਤੋਂ ਪਹਿਲਾਂ $ ਸਿੰਬਲ ਲਗਾਕੇ ਡੀਰੈਫਰੈਂਸ ਕੀਤਾ ਜਾਂਦਾ ਹੈ। |
03:23 | ਇੱਥੇ ref ( ) ਫੰਕਸ਼ਨ reference type ਜਿਵੇਂ ਸਕੇਲਰ ਜਾਂ ਐਰੇ ਜਾਂ ਹੈਸ਼ ਰਿਟਰਨ ਕਰੇਗਾ। |
03:30 | ਹੁਣ, ਫਾਇਲ ਸੇਵ ਕਰਨ ਲਈ Ctrl + S ਦਬਾਓ। |
03:34 | ਹੁਣ ਮੈਂ ਪ੍ਰੋਗਰਾਮ ਨੂੰ ਚਲਾਉਂਦਾ ਹਾਂ। |
03:36 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl scalarRef ਡਾਟ pl ਅਤੇ ਐਂਟਰ ਦਬਾਓ । |
03:43 | ਆਊਟਪੁੱਟ ਦਰਸ਼ਾਏ ਗਏ ਦੀ ਤਰ੍ਹਾਂ ਦਿਸਦਾ ਹੈ। |
03:46 | ਪਹਿਲੀ ਲਾਈਨ ਮੇਮਰੀ ਐਡਰੇਸ ਨੂੰ ਦਿਖਾਉਂਦੀ ਹੈ ਜਿੱਥੇ ਵੈਲਿਊ 10 ਸਟੋਰ ਕੀਤੀ ਜਾਂਦੀ ਹੈ। |
03:51 | ਦੂਜੀ ਲਾਈਨ ਅਸਲੀ ਵੈਲਿਊ 10 ਰਿਟਰਨ ਕਰਦੀ ਹੈ। |
03:55 | Ref ( ) ਫੰਕਸ਼ਨ ਆਊਟਪੁੱਟ ਵਿੱਚ SCALAR ਰਿਟਰਨ ਕਰਦਾ ਹੈ। |
03:59 | ਅੱਗੇ, ਸਮਝਦੇ ਹਾਂ ਕਿ ਇੱਕ ਸੈਂਪਲ ਪ੍ਰੋਗਰਾਮ ਦਾ ਪ੍ਰਯੋਗ ਕਰਕੇ ਰੈਫਰੈਂਸ ਅਤੇ ਡੀਰੈਫਰੈਂਸ ਐਰੇ ਨੂੰ ਕਿਵੇਂ ਬਣਾਉਂਦੇ ਹਨ। |
04:07 | ਮੇਰੇ ਕੋਲ ਪਹਿਲਾਂ ਤੋਂ ਹੀ ਸੈਂਪਲ ਪ੍ਰੋਗਰਾਮ ਹੈ। ਮੈਂ ਇਸਨੂੰ gedit ਟੈਕਸਟ ਐਡੀਟਰ ਵਿੱਚ ਖੋਲ੍ਹਦਾ ਹਾਂ। |
04:13 | ਟਰਮੀਨਲ ਉੱਤੇ ਟਾਈਪ ਕਰੋ: gedit arrayRef ਡਾਟ pl ampersand ਅਤੇ ਐਂਟਰ ਦਬਾਓ। |
04:20 | arrayRef ਡਾਟ pl ਫਾਇਲ ਵਿੱਚ ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ। |
04:26 | ਹੁਣ ਮੈਂ ਕੋਡ ਸਮਝਾਉਂਦਾ ਹਾਂ। |
04:28 | ਇੱਥੇ ਪਹਿਲੀ ਲਾਈਨ ਵਿੱਚ, ਮੈਂ @color ਨਾਮਕ ਇੱਕ ਐਰੇ ਘੋਸ਼ਿਤ ਕੀਤਾ ਹੈ ਅਤੇ ਇਸਨੂੰ ਤਿੰਨ ਵੈਲਿਊਜ ਦੇ ਨਾਲ ਇਨਿਸ਼ਿਅਲਾਇਜ ਕੀਤਾ ਹੈ । |
04:35 | ਇਹ ਬੈਕਸਲੈਸ਼ @color ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ ਜੋ ਐਰੇ ਨੇਮ ਹੈ ਅਤੇ $ colorRef ਨੂੰ ਅਸਾਇਨ ਕੀਤਾ ਜਾਂਦਾ ਹੈ । |
04:42 | print ਸਟੇਟਮੈਂਟ ਰੈਫਰੈਂਸ ਵੈਲਿਊ ਅਤੇ ਡੀਰੈਫਰੈਂਸਡ ਵੈਲਿਊ ਨੂੰ ਪ੍ਰਿੰਟ ਕਰੇਗਾ । |
04:47 | ਹੁਣ ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ। |
04:51 | ਹੁਣ ਅਸੀ ਪ੍ਰੋਗਰਾਮ ਨੂੰ ਚਲਾਉਂਦੇ ਹਾਂ। |
04:53 | ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl arrayRef ਡਾਟ pl ਅਤੇ ਐਂਟਰ ਦਬਾਓ । |
05:00 | ਆਊਟਪੁੱਟ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਦਿਸਦਾ ਹੈ। |
05:04 | ਪਹਿਲੀ ਲਾਈਨ ਵੇਰੀਏਬਲ ਦੇ ਮੈਮਰੀ ਐਡਰੇਸ ਦਾ ਆਊਟਪੁੱਟ ਦਿਖਾਉਂਦੀ ਹੈ ਜੋ ਰੈਫਰੈਂਸ ਦੀ ਤਰ੍ਹਾਂ ਬਣਾਈ ਜਾਂਦੀ ਹੈ । |
05:10 | ਦੂਜੀ ਲਾਈਨ ਅਸਲੀ ਵੈਲਿਊ ਦਿਖਾਉਂਦੀ ਹੈ ਜੋ ਡੀਰੈਫਰੈਂਸ ਕੀਤੀ ਜਾਂਦੀ ਹੈ । |
05:16 | ਅੱਗੇ, ਅਸੀ ਵੇਖਾਂਗੇ ਕਿ ਇੱਕ ਐਰੇ ਲਈ ਡਾਇਰੇਕਟ ਰੈਫਰੈਂਸ ਨੂੰ ਕਿਵੇਂ ਘੋਸ਼ਿਤ ਕਰਦੇ ਹਨ। |
05:21 | ਹੁਣ ਆਪਣੇ ਪ੍ਰੋਗਰਾਮ ਉੱਤੇ ਵਾਪਸ ਆਉਂਦੇ ਹਾਂ। |
05:24 | ਮੈਂ ਇੱਕ ਐਰੇ ਦੇ direct reference ਨੂੰ ਵਿਖਾਉਣ ਲਈ ਮੌਜੂਦਾ ਪ੍ਰੋਗਰਾਮ ਨੂੰ ਬਦਲ ਦਿੱਤਾ ਹੈ। |
05:29 | ਤੁਸੀ ਦਿਖਾਏ ਗਏ ਦੀ ਤਰ੍ਹਾਂ ਸਕਵਾਇਰ ਬਰੈਕੇਟਸ [ ] ਦਾ ਪ੍ਰਯੋਗ ਕਰਕੇ ਇੱਕ ਐਰੇ ਲਈ direct reference ਬਣਾ ਸਕਦੇ ਹੋ। |
05:35 | ਡੀਰੈਫਰੈਂਸ ਕਰਨ ਲਈ ਐਰੋ ਆਪਰੇਟਰ (->) ਦਾ ਪ੍ਰਯੋਗ ਕਰੋ। |
05:39 | print ਸਟੇਟਮੈਂਟ ਆਊਟਪੁੱਟ ਦੀ ਤਰਫ Green ਪ੍ਰਿੰਟ ਕਰੇਗਾ। |
05:43 | ਇੱਥੇ, ਪ੍ਰਿੰਟ ਸਟੇਟਮੇਂਟ ਇੰਡੇਕਸ ਆਫ [1] ਦੀ ਵੈਲਿਊ ਲੈਂਦਾ ਹੈ ਜੋ ਕਿ ਸਾਡੇ ਪ੍ਰੋਗਰਾਮ ਵਿੱਚ Green ਹੈ। |
05:50 | ਫਾਇਲ ਨੂੰ ਸੇਵ ਕਰਨ ਲਈ Ctrl+S ਦਬਾਓ। |
05:54 | ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl arrayRef ਡਾਟ pl ਅਤੇ ਨਿਸ਼ਪਾਦਨ ਲਈ ਐਂਟਰ ਦਬਾਓ । |
06:03 | ਮੈਂ ਇੱਕ ਉਦਾਹਰਣ ਦਿਖਾਵਾਂਗਾ ਕਿ ਸਮਾਨ ਕੋਡ ਫਾਇਲ ਵਿੱਚ direct hash reference ਕਿਵੇਂ ਪ੍ਰਯੋਗ ਕਰਦੇ ਹਨ। ਸੋ, gedit 'ਤੇ ਜਾਓ। |
06:11 | ਤੁਸੀ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਕਰਲੀ ਬਰੈਕੇਟ { } ਪ੍ਰਯੋਗ ਕਰਕੇ ਹੈਸ਼ ਉੱਤੇ direct reference ਬਣਾ ਸਕਦੇ ਹੋ। |
06:18 | ਇਸਨੂੰ ਡੀਰੈਫਰੈਂਸ ਕਰਨ ਲਈ ਐਰੋ ਆਪਰੇਟਰ (->) ਦਾ ਪ੍ਰਯੋਗ ਕਰੋ। Name ਹੈਸ਼ ਕੀ (key) ਹੈ। |
06:24 | ਕੋਡ ਦੇ ਇਸ ਬਲਾਕ ਦੇ ਨਿਸ਼ਪਾਦਨ ਉੱਤੇ ਦੋਨੋਂ ਪ੍ਰਿੰਟ ਸਟੇਟਮੈਂਟਸ ਆਊਟਪੁੱਟ ਵਿੱਚ Sunil ਪ੍ਰਿੰਟ ਕਰਨਗੀਆਂ। |
06:31 | ਅੱਗੇ ਅਸੀ ਵੇਖਾਂਗੇ ਕਿ ਸੈਂਪਲ ਪ੍ਰੋਗਰਾਮ ਦੇ ਨਾਲ ਐਰੇ ਰੈਫਰੈਂਸ ਉੱਤੇ ਐਲੀਮੈਂਟਸ ਨੂੰ ਕਿਵੇਂ ਜੋੜਦੇ, ਮਿਟਾਉਂਦੇ, ਐਕਸੈਸ ਕਰਦੇ ਹਨ । |
06:39 | ਮੇਰੇ ਕੋਲ ਪਹਿਲਾਂ ਤੋਂ ਹੀ ਇੱਕ ਸੈਂਪਲ ਪ੍ਰੋਗਰਾਮ ਹੈ। ਮੈਂ ਇਸਨੂੰ gedit ਟੈਕਸਟ ਐਡੀਟਰ ਵਿੱਚ ਖੋਲ੍ਹਦਾ ਹਾਂ। |
06:45 | ਟਰਮੀਨਲ ਖੋਲੋ ਅਤੇ ਟਾਈਪ ਕਰੋ: gedit arrayRefadd ਡਾਟ pl ampersand ਅਤੇ ਐਂਟਰ ਦਬਾਓ । |
06:54 | arrayRefadd.pl ਫਾਇਲ ਹੁਣ gedit ਵਿੱਚ ਖੁਲਦੀ ਹੈ। ਆਪਣੀ ਫਾਇਲ ਵਿੱਚ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ। |
07:02 | ਪਹਿਲੀ ਲਾਈਨ ਐਰੇ ਨੂੰ ਇਨਿਸ਼ਿਅਲਾਇਜ ਕਰਦੀ ਹੈ । |
07:06 | ਅਸੀਂ backslash@numarray ਦੇ ਨਾਲ ਐਰੇ ਨੂੰ ਰੈਫਰੈਂਸ ਕੀਤਾ ਹੈ ਅਤੇ $ref ਨੂੰ ਅਸਾਇਨ ਕੀਤਾ ਹੈ। |
07:13 | ਹੁਣ, ਅਸੀ ਵੇਖਾਂਗੇ ਕਿ ਐਰੇ ਰੈਫਰੈਂਸ ਵਿਚੋਂ ਇੱਕ ਵਿਸ਼ੇਸ਼ ਐਲੀਮੈਂਟ ਨੂੰ ਕਿਵੇਂ ਐਕਸੈਸ ਕਰਦੇ ਹਨ। |
07:19 | ਸਾਨੂੰ ਇੱਕ ਵਿਸ਼ੇਸ਼ ਵੈਲਿਊ ਨੂੰ ਐਕਸੈਸ ਕਰਨ ਲਈ ਸਕਵਾਇਰ ਬਰੈਕੇਟ [ ] ਵਿੱਚ ਐਰੇ ਇੰਡੈਕਸ ਨੂੰ ਅਤੇ ਇਸਨੂੰ ਡੀਰੈਫਰੈਂਸ ਕਰਨ ਲਈ ਐਰੋ ਆਪਰੇਟਰ (“- > ”) ਦਾ ਪ੍ਰਯੋਗ ਕਰਨ ਦੀ ਜਰੂਰਤ ਹੈ। |
07:28 | ਪ੍ਰਿੰਟ ਸਟੇਟਮੈਂਟ ਇੰਡੈਕਸ ਆਫ ਜੀਰੋ [0] ਦੀ ਵੈਲਿਊ ਪ੍ਰਿੰਟ ਕਰੇਗਾ। |
07:32 | Push ( ) ਫੰਕਸ਼ਨ ਐਰੇ ਰੈਫਰੈਂਸ ਦੇ ਅੰਤਮ ਸਥਾਨ ਉੱਤੇ ਐਲੀਮੈਂਟਸ ਨੂੰ ਜੋੜਦਾ ਹੈ। ਸਾਡੇ ਕੇਸ ਵਿੱਚ ਮੌਜੂਦਾ ਐਰੇ 1, 2, 3, 4 ਦੇ ਅੰਤ ਵਿੱਚ 5, 6, 7 ਜੋੜੇ ਜਾਂਦੇ ਹਨ। |
07:47 | ਇਹ ਪ੍ਰਿੰਟ ਸਟੇਟਮੈਂਟ ਐਰੇ ਰੈਫਰੈਂਸ ਉੱਤੇ ਜੋੜਨ ਤੋਂ ਬਾਅਦ ਆਊਟਪੁੱਟ ਦਿਖਾਉਂਦਾ ਹੈ। |
07:53 | Pop ( ) ਫੰਕਸ਼ਨ ਐਰੇ ਰੈਫਰੈਂਸ ਦੇ ਅੰਤਮ ਸਥਾਨ ਉੱਤੋਂ ਐਲੀਮੈਂਟ ਨੂੰ ਹਟਾਉਂਦਾ ਹੈ। |
07:58 | ਸਾਡੇ ਉਦਾਹਰਣ ਵਿੱਚ, 7 ਮੌਜੂਦਾ ਐਰੇ ਰੈਫਰੈਂਸ ਵਿਚੋਂ ਹਟਾਇਆ ਜਾਵੇਗਾ । |
08:03 | ਐਰੇ ਰੈਫਰੈਂਸ ਵਿਚੋਂ ਮਿਟਾਉਣ ਤੋਂ ਬਾਅਦ ਪ੍ਰਿੰਟ ਸਟੇਟਮੈਂਟ ਆਊਟਪੁੱਟ ਦਿਖਾਉਂਦਾ ਹੈ। |
08:08 | ਹੁਣ, ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ। |
08:11 | ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ। |
08:14 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl arrayRefadd ਡਾਟ pl ਅਤੇ ਐਂਟਰ ਦਬਾਓ । |
08:22 | ਆਊਟਪੁੱਟ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਦਿੱਸਦਾ ਹੈ। |
08:26 | ਹੁਣ, ਹੈਸ਼ ਰੈਫਰੈਂਸ ਦੇ ਐਲੀਮੈਂਟਸ ਨੂੰ ਜੋੜਨ, ਹਟਾਉਣ ਅਤੇ ਐਕਸੈਸ ਕਰਨ ਲਈ ਇੱਕ ਹੋਰ ਸੈਂਪਲ ਪ੍ਰੋਗਰਾਮ ਵੇਖਦੇ ਹਾਂ। |
08:34 | ਟਰਮੀਨਲ ਉੱਤੇ, ਟਾਈਪ ਕਰੋ: gedit hashRefadd ਡਾਟ pl ampersand ਅਤੇ ਐਂਟਰ ਦਬਾਓ । |
08:42 | ਇਹ gedit ਵਿੱਚ ਫਾਇਲ hashRefadd.pl ਖੋਲੇਗਾ। |
08:47 | ਹੁਣ ਮੈਂ ਸੈਂਪਲ ਪ੍ਰੋਗਾਮ ਸਮਝਾਉਂਦਾ ਹਾਂ। |
08:50 | ਮੈਂ direct hash reference ਘੋਸ਼ਿਤ ਕੀਤਾ ਹੈ ਜੋ ਸਕੇਲਰ ਵੇਰੀਏਬਲ $weektemp ਵਿੱਚ ਸਟੋਰ ਕੀਤਾ ਜਾ ਸਕਦਾ ਹੈ। |
08:57 | ਮੈਂ ਹੈਸ਼ ਰੈਫਰੈਂਸ ਨੂੰ ਵਿਖਾਉਣ ਲਈ ਕਰਲੀ ਬਰੈਕੇਟ ਅਤੇ ਡੀਰੈਫਰੈਂਸ ਲਈ ਐਰੋ ਆਪਰੇਟਰ ਦਾ ਪ੍ਰਯੋਗ ਕੀਤਾ ਹੈ। |
09:04 | ਇਹ ਕੋਡ ਮੰਡੇ ਤੋਂ ਫਰਾਈਡੇ ਤੱਕ ਦੀਆਂ ਟੈਂਪਰੇਚਰ ਵੈਲਿਊਜ ਨੂੰ ਸਟੋਰ ਕਰਦਾ ਹੈ। |
09:09 | ਮੈਂ ਹੈਸ਼ ਕੀਜ ਦੁਆਰਾ ਲੂਪ ਕਰਨ ਲਈ ਕੀਜ ਬਿਲਟ-ਇਨ ਫੰਕਸ਼ਨ ਦਾ ਪ੍ਰਯੋਗ ਕਰ ਰਿਹਾ ਹਾਂ। |
09:15 | ਪ੍ਰਿੰਟ ਸਟੇਟਮੈਂਟ ਹੈਸ਼ ਦੇ ਹਰ ਇੱਕ ਐਲੀਮੈਂਟ ਨੂੰ ਪ੍ਰਿੰਟ ਕਰੇਗਾ। |
09:19 | ਅਸੀ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਐਲੀਮੈਂਟ ਦੀ ਵਿਸ਼ੇਸ਼ ਵੈਲਿਊ ਨੂੰ ਐਕਸੈਸ ਕਰ ਸਕਦੇ ਹਾਂ। |
09:25 | ਪ੍ਰਿੰਟ ਸਟੇਟਮੈਂਟ ਮੰਡੇ ਦਾ ਟੈਂਪਰੇਚਰ ਪ੍ਰਿੰਟ ਕਰੇਗਾ । |
09:29 | ਹੁਣ ਫਾਇਲ ਨੂੰ ਸੇਵ ਕਰੋ। |
09:32 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl hashRefadd ਡਾਟ pl ਅਤੇ ਆਊਟਪੁੱਟ ਦੇਖਣ ਲਈ ਐਂਟਰ ਦਬਾਓ। |
09:41 | ਹੈਸ਼ ਕੀਜ ਅਤੇ ਹੈਸ਼ ਵੈਲਿਊਜ ਰੈਂਡਮ ਆਰਡਰ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ। |
09:46 | ਦਿਖਾਇਆ ਹੋਇਆ ਆਊਟਪੁੱਟ ਉਸ ਕ੍ਰਮ ਨਾਲ ਸੰਬੰਧਿਤ ਨਹੀਂ ਹੁੰਦਾ ਹੈ ਜਿਸ ਵਿੱਚ ਉਹ ਜੋੜੇ ਗਏ ਸਨ। |
09:52 | ਇਸਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਨ। ਚਲੋ ਇਸਦਾ ਸਾਰ ਕਰਦੇ ਹਾਂ। |
09:57 | ਇਸ ਟਿਊਟੋਰਿਅਲ ਵਿੱਚ ਅਸੀਂ ਉਦਾਹਰਣਾਂ ਦੇ ਨਾਲ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ:
Scalar References, Array References, Hash References, Dereferences ਅਤੇ ਐਰੇ/(ਅਤੇ)ਹੈਸ਼ ਰੈਫਰੈਂਸਸ ਦੇ ਐਲੀਮੈਂਟਸ ਨੂੰ ਕਿਵੇਂ ਜੋੜਦੇ, ਹਟਾਉਂਦੇ ਅਤੇ ਐਕਸੈਸ ਕਰਦੇ ਹਨ। |
10:14 | ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। ਸਾਡੀ hashRefadd dot pl file ਵਿੱਚ, weektemp ਹੈਸ਼ ਵਿੱਚ ਨਵੀਂ ਕੀਜ Saturday ਅਤੇ Sunday ਜੋੜੋ। |
10:24 | ਅੰਤ ਵਿੱਚ Saturday ਕੀ ਮਿਟਾਓ। |
10:27 | ਹੈਸ਼ weektemp ਪ੍ਰਿੰਟ ਕਰੋ । |
10:30 | ਪ੍ਰੋਗਰਾਮ ਨੂੰ ਸੇਵ ਅਤੇ ਚਲਾਓ । ਹੁਣ ਨਤੀਜਾ ਚੈੱਕ ਕਰੋ । |
10:35 | ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
10:42 | ਅਸੀਂ ਵਰਕਸ਼ਾਪਾਂ ਲਗਾਉਂਦੇ ਹਾਂ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਾਂ । ਜ਼ਿਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਸਾਨੂੰ ਲਿਖੋ। |
10:51 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
11:02 | ਆਈ.ਆਈ.ਟੀ.ਬੰਬੇ ਤੋਂ ਮੈਂ ਅਮਰਜੀਤ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ। |