PERL/C3/Referencing-and-Dereferencing/Punjabi

From Script | Spoken-Tutorial
Jump to: navigation, search
Time Narration
00:01 Perl ਵਿੱਚ Referencing and Dereferencing ਉੱਤੇ ਸਪੋਕਨ ਟਿਊਟੋਰਿਅਲਸ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ:

Scalar References Array References Hash References Dereferences ਅਤੇ ਐਰੇ/ਹੈਸ਼ ਰੈਫਰੈਂਸਸ ਦੇ ਐਲੀਮੈਂਟਸ ਨੂੰ ਕਿਵੇਂ ਜੋੜਦੇ, ਹਟਾਉਂਦੇ, ਐਕਸੈਸ ਕਰਦੇ ਹਨ।

00:22 ਇਸ ਟਿਊਟੋਰਿਅਲ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:

ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ Perl 5.14.2 gedit ਟੈਕਸਟ ਐਡੀਟਰ

00:33 ਤੁਸੀ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਇਸਤੇਮਾਲ ਕਰ ਸਕਦੇ ਹੋ।
00:37 ਤੁਹਾਨੂੰ ਹੇਠਾਂ ਦਿੱਤੇ ਗਿਆਂ ਦੀ ਕਾਰਜਕਾਰੀ ਜਾਣਕਾਰੀ ਹੋਣੀ ਚਾਹੀਦੀ ਹੈ:

Perl ਪ੍ਰੋਗਰਾਮਿੰਗ Array ਫੰਕਸ਼ੰਸ ਅਤੇ Hash ਫੰਕਸ਼ੰਸ

00:43 ਜੇਕਰ ਨਹੀਂ ਤਾਂ ਇਸ ਵੈਬਸਾਈਟ ਉੱਤੇ ਉਪਲੱਬਧ ਸੰਬੰਧਿਤ Perl ਟਿਊਟੋਰਿਅਲਸ ਨੂੰ ਵੇਖੋ।
00:49 Reference ਕੀ ਹੁੰਦਾ ਹੈ?
00:51 ਇੱਕ reference, ਇੱਕ variable, array, hash ਜਾਂ ਇੱਕ subroutine ਦਾ ਪੁਆਇੰਟਰ ਜਾਂ ਐਡਰੇਸ ਹੁੰਦਾ ਹੈ।
00:58 ਇਹ ਸਿੱਧੇ ਹੀ ਡੇਟਾ ਨਹੀਂ ਰੱਖਦਾ ਹੈ।
01:01 Reference ਇੱਕ ਆਸਾਨ, ਕੰਪੈਕਟ ਸਕੇਲਰ ਵੈਲਿਊ ਹੁੰਦੀ ਹੈ।
01:05 Reference, ਪਰਲ ਕੋਡ ਦੀ ਨੁਮਾਇਸ਼ ਨੂੰ ਸੁਧਾਰੇਗਾ ਜਦੋਂ ਤੁਸੀ ਵੱਡੇ ਡੇਟਾ-ਸਟਰਕਟਰਸ ਨੂੰ ਕਾਲ ਜਾਂ ਰਿਟਰਨ ਕਰਦੇ ਹੋ।
01:12 ਇਹ ਮੈਮਰੀ ਸੇਵ ਕਰਦਾ ਹੈ ਕਿਉਂਕਿ ਇੱਕ ਵੈਲਿਊ ਕਾਲ ਕਰਨ ਦੀ ਬਜਾਏ ਇਹ ਸਬਰੂਟੀਨ ਉੱਤੇ ਰੈਫਰੈਂਸ ਕਾਲ ਕਰਦਾ ਹੈ।
01:18 ਪਰਲ ਇੱਕ ਮੁਸ਼ਕਲ ਡੇਟਾ ਸਟਰਕਚਰਸ ਦਾ ਆਸਾਨੀ ਨਾਲ ਪ੍ਰਬੰਧਨ ਕਰਦਾ ਹੈ।
01:22 ਹੁਣ ਸਿਖਦੇ ਹਾਂ ਕਿ ਇੱਕ reference ਨੂੰ ਕਿਵੇਂ ਬਣਾਉਂਦੇ ਹਨ।
01:25 ਅਸੀ ਇਸਦੇ ਅੱਗੇ ਇੱਕ ਬੈਕਸਲੈਸ਼ ਲਗਾਕੇ ਕਿਸੇ ਵੀ ਵੇਰੀਏਬਲ, ਸਬ-ਰੂਟੀਨ ਜਾਂ ਵੈਲਿਊ ਲਈ ਰੈਫਰੈਂਸ ਬਣਾ ਸਕਦੇ ਹਾਂ।
01:33 ਇੱਕ ਸਕੇਲਰ ਵੇਰੀਏਬਲ, ਇੱਥੇ ਦਿਖਾਏ ਹੋਏ ਦੀ ਤਰ੍ਹਾਂ ਬੈਕਸਲੈਸ਼ ਅਤੇ ਡਾਲਰ ਸਾਇਨ ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ
01:39 ਇੱਕ ਐਰੇ ਵੇਰੀਏਬਲ ਬੈਕਸਲੈਸ਼ ਅਤੇ at the rate (@) ਸਿੰਬਲ ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ।
01:45 ਇੱਕ ਹੈਸ਼ ਵੇਰੀਏਬਲ ਇੱਥੇ ਉਦਾਹਰਣ ਵਿੱਚ ਦਿਖਾਏ ਹੋਏ ਦੀ ਤਰ੍ਹਾਂ ਬੈਕਸਲੈਸ਼ ਅਤੇ ਪਰਸੈਂਟੇਜ (%) ਸਿੰਬਲ ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ।
01:53 dereference ਕੀ ਹੁੰਦਾ ਹੈ?
01:55 ਜਦੋਂ ਇੱਕ ਰੈਫਰੈਂਸ ਡੀਰੈਫਰੈਂਸ ਹੁੰਦਾ ਹੈ, ਤਾਂ ਅਸਲੀ ਵੈਲਿਊ ਰਿਟਰਨ ਹੁੰਦੀ ਹੈ।
02:00 Dereference, ਰੈਫਰੈਂਸ ਵੇਰੀਏਬਲ ਨੂੰ ਕਰਲੀ ਬਰੈਕੇਟ ਵਿੱਚ ਨੱਥੀ ਕਰਕੇ ਕੀਤਾ ਜਾਂਦਾ ਹੈ
02:06 ਅਤੇ ਕਰਲੀ ਬਰੈਕੇਟ ਤੋਂ ਪਹਿਲਾਂ ਉਸ ਰੈਫਰੈਂਸ ਦਾ ਪ੍ਰਕਾਰ ਦੱਸਣ ਵਾਲਾ ਕੈਰੇਕਟਰ ਆਉਂਦਾ ਹੈ।
02:12 ਹੁਣ ਵੇਖਦੇ ਹਾਂ ਕਿ ਵੇਰੀਏਬਲਸ ਨੂੰ ਡੀਰੈਫਰੈਂਸ ਕਿਵੇਂ ਕਰਦੇ ਹਨ।
02:16 ਇੱਕ ਸਕੇਲਰ ਵੇਰੀਏਬਲ ਡਾਲਰ ਸਾਇਨ ਅਤੇ ਕਰਲੀ ਬਰੈਕੇਟਸ ਦੁਆਰਾ ਡੀਰੈਫਰੈਂਸ ਕੀਤਾ ਜਾਂਦਾ ਹੈ।
02:21 ਇੱਕ ਐਰੇ ਵੇਰੀਏਬਲ at the rate (@) ਸਿੰਬਲ ਅਤੇ ਕਰਲੀ ਬਰੈਕੇਟਸ ਦੁਆਰਾ ਡੀਰੈਫਰੈਂਸ ਕੀਤਾ ਜਾਂਦਾ ਹੈ ।
02:27 ਇੱਕ ਹੈਸ਼ ਵੇਰੀਏਬਲ ਪਰਸੈਂਟੇਜ (%) ਸਿੰਬਲ ਅਤੇ ਕਰਲੀ ਬਰੈਕੇਟਸ ਦੁਆਰਾ ਡੀਰੈਫਰੈਂਸ ਕੀਤਾ ਜਾਂਦਾ ਹੈ।
02:33 ਹੁਣ ਸਕੇਲਰ ਰੈਫਰੈਂਸ ਅਤੇ ਡੀਰੈਫਰੈਂਸ ਲਈ ਇੱਕ ਸਰਲ ਪ੍ਰੋਗਰਾਮ ਵੇਖਦੇ ਹਾਂ।
02:38 ਹੁਣ ਮੈਂ gedit ਟੈਕਸਟ ਐਡੀਟਰ ਵਿੱਚ ਇੱਕ ਸੈਂਪਲ ਪ੍ਰੋਗਰਾਮ ਖੋਲ੍ਹਦਾ ਹਾਂ।
02:43 ਟਰਮੀਨਲ ਖੋਲੋ ਅਤੇ ਟਾਈਪ ਕਰੋ: gedit scalarRef ਡਾਟ pl ampersand ਅਤੇ ਐਂਟਰ ਦਬਾਓ ।
02:50 ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ।
02:55 ਹੁਣ ਮੈਂ ਕੋਡ ਸਮਝਾਉਂਦਾ ਹਾਂ।
02:57 ਪਹਿਲੀ ਲਾਈਨ ਇੱਕ ਸਕੇਲਰ ਵੇਰੀਏਬਲ $a ਘੋਸ਼ਿਤ ਕਰਦੀ ਹੈ ਅਤੇ 10 ਨਾਲ ਇਨਿਸ਼ਿਅਲਾਇਜ ਕਰਦੀ ਹੈ।
03:03 ਪਹਿਲਾਂ ਦੱਸੇ ਗਏ ਦੀ ਤਰ੍ਹਾਂ, ਸਕੇਲਰ ਵੇਰੀਏਬਲ ਬੈਕਸਲੈਸ਼ ਅਤੇ ਡਾਲਰ ਸਾਇਨ ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ ।
03:10 ਇਹ ਲਾਈਨ ਵੇਰੀਏਬਲ ਦਾ ਮੇਮਰੀ ਐਡਰੇਸ ਪ੍ਰਿੰਟ ਕਰੇਗੀ ਜੋ ਰੈਫਰੈਂਸ ਦੀ ਤਰ੍ਹਾਂ ਬਣਾਇਆ ਜਾਂਦਾ ਹੈ।
03:16 ਅਸਲੀ ਵੈਲਿਊ ਨੂੰ ਪ੍ਰਿੰਟ ਕਰਨ ਦੇ ਲਈ, ਵੇਰੀਏਬਲ ਕਰਲੀ ਬਰੈਕੇਟ ਤੋਂ ਪਹਿਲਾਂ $ ਸਿੰਬਲ ਲਗਾਕੇ ਡੀਰੈਫਰੈਂਸ ਕੀਤਾ ਜਾਂਦਾ ਹੈ।
03:23 ਇੱਥੇ ref ( ) ਫੰਕਸ਼ਨ reference type ਜਿਵੇਂ ਸਕੇਲਰ ਜਾਂ ਐਰੇ ਜਾਂ ਹੈਸ਼ ਰਿਟਰਨ ਕਰੇਗਾ।
03:30 ਹੁਣ, ਫਾਇਲ ਸੇਵ ਕਰਨ ਲਈ Ctrl + S ਦਬਾਓ।
03:34 ਹੁਣ ਮੈਂ ਪ੍ਰੋਗਰਾਮ ਨੂੰ ਚਲਾਉਂਦਾ ਹਾਂ।
03:36 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl scalarRef ਡਾਟ pl ਅਤੇ ਐਂਟਰ ਦਬਾਓ ।
03:43 ਆਊਟਪੁੱਟ ਦਰਸ਼ਾਏ ਗਏ ਦੀ ਤਰ੍ਹਾਂ ਦਿਸਦਾ ਹੈ।
03:46 ਪਹਿਲੀ ਲਾਈਨ ਮੇਮਰੀ ਐਡਰੇਸ ਨੂੰ ਦਿਖਾਉਂਦੀ ਹੈ ਜਿੱਥੇ ਵੈਲਿਊ 10 ਸਟੋਰ ਕੀਤੀ ਜਾਂਦੀ ਹੈ।
03:51 ਦੂਜੀ ਲਾਈਨ ਅਸਲੀ ਵੈਲਿਊ 10 ਰਿਟਰਨ ਕਰਦੀ ਹੈ।
03:55 Ref ( ) ਫੰਕਸ਼ਨ ਆਊਟਪੁੱਟ ਵਿੱਚ SCALAR ਰਿਟਰਨ ਕਰਦਾ ਹੈ।
03:59 ਅੱਗੇ, ਸਮਝਦੇ ਹਾਂ ਕਿ ਇੱਕ ਸੈਂਪਲ ਪ੍ਰੋਗਰਾਮ ਦਾ ਪ੍ਰਯੋਗ ਕਰਕੇ ਰੈਫਰੈਂਸ ਅਤੇ ਡੀਰੈਫਰੈਂਸ ਐਰੇ ਨੂੰ ਕਿਵੇਂ ਬਣਾਉਂਦੇ ਹਨ।
04:07 ਮੇਰੇ ਕੋਲ ਪਹਿਲਾਂ ਤੋਂ ਹੀ ਸੈਂਪਲ ਪ੍ਰੋਗਰਾਮ ਹੈ। ਮੈਂ ਇਸਨੂੰ gedit ਟੈਕਸਟ ਐਡੀਟਰ ਵਿੱਚ ਖੋਲ੍ਹਦਾ ਹਾਂ।
04:13 ਟਰਮੀਨਲ ਉੱਤੇ ਟਾਈਪ ਕਰੋ: gedit arrayRef ਡਾਟ pl ampersand ਅਤੇ ਐਂਟਰ ਦਬਾਓ।
04:20 arrayRef ਡਾਟ pl ਫਾਇਲ ਵਿੱਚ ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ।
04:26 ਹੁਣ ਮੈਂ ਕੋਡ ਸਮਝਾਉਂਦਾ ਹਾਂ।
04:28 ਇੱਥੇ ਪਹਿਲੀ ਲਾਈਨ ਵਿੱਚ, ਮੈਂ @color ਨਾਮਕ ਇੱਕ ਐਰੇ ਘੋਸ਼ਿਤ ਕੀਤਾ ਹੈ ਅਤੇ ਇਸਨੂੰ ਤਿੰਨ ਵੈਲਿਊਜ ਦੇ ਨਾਲ ਇਨਿਸ਼ਿਅਲਾਇਜ ਕੀਤਾ ਹੈ ।
04:35 ਇਹ ਬੈਕਸਲੈਸ਼ @color ਦੁਆਰਾ ਰੈਫਰੈਂਸ ਕੀਤਾ ਜਾਂਦਾ ਹੈ ਜੋ ਐਰੇ ਨੇਮ ਹੈ ਅਤੇ $ colorRef ਨੂੰ ਅਸਾਇਨ ਕੀਤਾ ਜਾਂਦਾ ਹੈ ।
04:42 print ਸਟੇਟਮੈਂਟ ਰੈਫਰੈਂਸ ਵੈਲਿਊ ਅਤੇ ਡੀਰੈਫਰੈਂਸਡ ਵੈਲਿਊ ਨੂੰ ਪ੍ਰਿੰਟ ਕਰੇਗਾ ।
04:47 ਹੁਣ ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ।
04:51 ਹੁਣ ਅਸੀ ਪ੍ਰੋਗਰਾਮ ਨੂੰ ਚਲਾਉਂਦੇ ਹਾਂ।
04:53 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl arrayRef ਡਾਟ pl ਅਤੇ ਐਂਟਰ ਦਬਾਓ ।
05:00 ਆਊਟਪੁੱਟ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਦਿਸਦਾ ਹੈ।
05:04 ਪਹਿਲੀ ਲਾਈਨ ਵੇਰੀਏਬਲ ਦੇ ਮੈਮਰੀ ਐਡਰੇਸ ਦਾ ਆਊਟਪੁੱਟ ਦਿਖਾਉਂਦੀ ਹੈ ਜੋ ਰੈਫਰੈਂਸ ਦੀ ਤਰ੍ਹਾਂ ਬਣਾਈ ਜਾਂਦੀ ਹੈ ।
05:10 ਦੂਜੀ ਲਾਈਨ ਅਸਲੀ ਵੈਲਿਊ ਦਿਖਾਉਂਦੀ ਹੈ ਜੋ ਡੀਰੈਫਰੈਂਸ ਕੀਤੀ ਜਾਂਦੀ ਹੈ ।
05:16 ਅੱਗੇ, ਅਸੀ ਵੇਖਾਂਗੇ ਕਿ ਇੱਕ ਐਰੇ ਲਈ ਡਾਇਰੇਕਟ ਰੈਫਰੈਂਸ ਨੂੰ ਕਿਵੇਂ ਘੋਸ਼ਿਤ ਕਰਦੇ ਹਨ।
05:21 ਹੁਣ ਆਪਣੇ ਪ੍ਰੋਗਰਾਮ ਉੱਤੇ ਵਾਪਸ ਆਉਂਦੇ ਹਾਂ।
05:24 ਮੈਂ ਇੱਕ ਐਰੇ ਦੇ direct reference ਨੂੰ ਵਿਖਾਉਣ ਲਈ ਮੌਜੂਦਾ ਪ੍ਰੋਗਰਾਮ ਨੂੰ ਬਦਲ ਦਿੱਤਾ ਹੈ।
05:29 ਤੁਸੀ ਦਿਖਾਏ ਗਏ ਦੀ ਤਰ੍ਹਾਂ ਸਕਵਾਇਰ ਬਰੈਕੇਟਸ [ ] ਦਾ ਪ੍ਰਯੋਗ ਕਰਕੇ ਇੱਕ ਐਰੇ ਲਈ direct reference ਬਣਾ ਸਕਦੇ ਹੋ।
05:35 ਡੀਰੈਫਰੈਂਸ ਕਰਨ ਲਈ ਐਰੋ ਆਪਰੇਟਰ (->) ਦਾ ਪ੍ਰਯੋਗ ਕਰੋ।
05:39 print ਸਟੇਟਮੈਂਟ ਆਊਟਪੁੱਟ ਦੀ ਤਰਫ Green ਪ੍ਰਿੰਟ ਕਰੇਗਾ।
05:43 ਇੱਥੇ, ਪ੍ਰਿੰਟ ਸਟੇਟਮੇਂਟ ਇੰਡੇਕਸ ਆਫ [1] ਦੀ ਵੈਲਿਊ ਲੈਂਦਾ ਹੈ ਜੋ ਕਿ ਸਾਡੇ ਪ੍ਰੋਗਰਾਮ ਵਿੱਚ Green ਹੈ।
05:50 ਫਾਇਲ ਨੂੰ ਸੇਵ ਕਰਨ ਲਈ Ctrl+S ਦਬਾਓ।
05:54 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl arrayRef ਡਾਟ pl ਅਤੇ ਨਿਸ਼ਪਾਦਨ ਲਈ ਐਂਟਰ ਦਬਾਓ ।
06:03 ਮੈਂ ਇੱਕ ਉਦਾਹਰਣ ਦਿਖਾਵਾਂਗਾ ਕਿ ਸਮਾਨ ਕੋਡ ਫਾਇਲ ਵਿੱਚ direct hash reference ਕਿਵੇਂ ਪ੍ਰਯੋਗ ਕਰਦੇ ਹਨ। ਸੋ, gedit 'ਤੇ ਜਾਓ।
06:11 ਤੁਸੀ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਕਰਲੀ ਬਰੈਕੇਟ { } ਪ੍ਰਯੋਗ ਕਰਕੇ ਹੈਸ਼ ਉੱਤੇ direct reference ਬਣਾ ਸਕਦੇ ਹੋ।
06:18 ਇਸਨੂੰ ਡੀਰੈਫਰੈਂਸ ਕਰਨ ਲਈ ਐਰੋ ਆਪਰੇਟਰ (->) ਦਾ ਪ੍ਰਯੋਗ ਕਰੋ। Name ਹੈਸ਼ ਕੀ (key) ਹੈ।
06:24 ਕੋਡ ਦੇ ਇਸ ਬਲਾਕ ਦੇ ਨਿਸ਼ਪਾਦਨ ਉੱਤੇ ਦੋਨੋਂ ਪ੍ਰਿੰਟ ਸਟੇਟਮੈਂਟਸ ਆਊਟਪੁੱਟ ਵਿੱਚ Sunil ਪ੍ਰਿੰਟ ਕਰਨਗੀਆਂ।
06:31 ਅੱਗੇ ਅਸੀ ਵੇਖਾਂਗੇ ਕਿ ਸੈਂਪਲ ਪ੍ਰੋਗਰਾਮ ਦੇ ਨਾਲ ਐਰੇ ਰੈਫਰੈਂਸ ਉੱਤੇ ਐਲੀਮੈਂਟਸ ਨੂੰ ਕਿਵੇਂ ਜੋੜਦੇ, ਮਿਟਾਉਂਦੇ, ਐਕਸੈਸ ਕਰਦੇ ਹਨ ।
06:39 ਮੇਰੇ ਕੋਲ ਪਹਿਲਾਂ ਤੋਂ ਹੀ ਇੱਕ ਸੈਂਪਲ ਪ੍ਰੋਗਰਾਮ ਹੈ। ਮੈਂ ਇਸਨੂੰ gedit ਟੈਕਸਟ ਐਡੀਟਰ ਵਿੱਚ ਖੋਲ੍ਹਦਾ ਹਾਂ।
06:45 ਟਰਮੀਨਲ ਖੋਲੋ ਅਤੇ ਟਾਈਪ ਕਰੋ: gedit arrayRefadd ਡਾਟ pl ampersand ਅਤੇ ਐਂਟਰ ਦਬਾਓ ।
06:54 arrayRefadd.pl ਫਾਇਲ ਹੁਣ gedit ਵਿੱਚ ਖੁਲਦੀ ਹੈ। ਆਪਣੀ ਫਾਇਲ ਵਿੱਚ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ।
07:02 ਪਹਿਲੀ ਲਾਈਨ ਐਰੇ ਨੂੰ ਇਨਿਸ਼ਿਅਲਾਇਜ ਕਰਦੀ ਹੈ ।
07:06 ਅਸੀਂ backslash@numarray ਦੇ ਨਾਲ ਐਰੇ ਨੂੰ ਰੈਫਰੈਂਸ ਕੀਤਾ ਹੈ ਅਤੇ $ref ਨੂੰ ਅਸਾਇਨ ਕੀਤਾ ਹੈ।
07:13 ਹੁਣ, ਅਸੀ ਵੇਖਾਂਗੇ ਕਿ ਐਰੇ ਰੈਫਰੈਂਸ ਵਿਚੋਂ ਇੱਕ ਵਿਸ਼ੇਸ਼ ਐਲੀਮੈਂਟ ਨੂੰ ਕਿਵੇਂ ਐਕਸੈਸ ਕਰਦੇ ਹਨ।
07:19 ਸਾਨੂੰ ਇੱਕ ਵਿਸ਼ੇਸ਼ ਵੈਲਿਊ ਨੂੰ ਐਕਸੈਸ ਕਰਨ ਲਈ ਸਕਵਾਇਰ ਬਰੈਕੇਟ [ ] ਵਿੱਚ ਐਰੇ ਇੰਡੈਕਸ ਨੂੰ ਅਤੇ ਇਸਨੂੰ ਡੀਰੈਫਰੈਂਸ ਕਰਨ ਲਈ ਐਰੋ ਆਪਰੇਟਰ (“- > ”) ਦਾ ਪ੍ਰਯੋਗ ਕਰਨ ਦੀ ਜਰੂਰਤ ਹੈ।
07:28 ਪ੍ਰਿੰਟ ਸਟੇਟਮੈਂਟ ਇੰਡੈਕਸ ਆਫ ਜੀਰੋ [0] ਦੀ ਵੈਲਿਊ ਪ੍ਰਿੰਟ ਕਰੇਗਾ।
07:32 Push ( ) ਫੰਕਸ਼ਨ ਐਰੇ ਰੈਫਰੈਂਸ ਦੇ ਅੰਤਮ ਸਥਾਨ ਉੱਤੇ ਐਲੀਮੈਂਟਸ ਨੂੰ ਜੋੜਦਾ ਹੈ। ਸਾਡੇ ਕੇਸ ਵਿੱਚ ਮੌਜੂਦਾ ਐਰੇ 1, 2, 3, 4 ਦੇ ਅੰਤ ਵਿੱਚ 5, 6, 7 ਜੋੜੇ ਜਾਂਦੇ ਹਨ।
07:47 ਇਹ ਪ੍ਰਿੰਟ ਸਟੇਟਮੈਂਟ ਐਰੇ ਰੈਫਰੈਂਸ ਉੱਤੇ ਜੋੜਨ ਤੋਂ ਬਾਅਦ ਆਊਟਪੁੱਟ ਦਿਖਾਉਂਦਾ ਹੈ।
07:53 Pop ( ) ਫੰਕਸ਼ਨ ਐਰੇ ਰੈਫਰੈਂਸ ਦੇ ਅੰਤਮ ਸਥਾਨ ਉੱਤੋਂ ਐਲੀਮੈਂਟ ਨੂੰ ਹਟਾਉਂਦਾ ਹੈ।
07:58 ਸਾਡੇ ਉਦਾਹਰਣ ਵਿੱਚ, 7 ਮੌਜੂਦਾ ਐਰੇ ਰੈਫਰੈਂਸ ਵਿਚੋਂ ਹਟਾਇਆ ਜਾਵੇਗਾ ।
08:03 ਐਰੇ ਰੈਫਰੈਂਸ ਵਿਚੋਂ ਮਿਟਾਉਣ ਤੋਂ ਬਾਅਦ ਪ੍ਰਿੰਟ ਸਟੇਟਮੈਂਟ ਆਊਟਪੁੱਟ ਦਿਖਾਉਂਦਾ ਹੈ।
08:08 ਹੁਣ, ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ।
08:11 ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ।
08:14 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl arrayRefadd ਡਾਟ pl ਅਤੇ ਐਂਟਰ ਦਬਾਓ ।
08:22 ਆਊਟਪੁੱਟ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਦਿੱਸਦਾ ਹੈ।
08:26 ਹੁਣ, ਹੈਸ਼ ਰੈਫਰੈਂਸ ਦੇ ਐਲੀਮੈਂਟਸ ਨੂੰ ਜੋੜਨ, ਹਟਾਉਣ ਅਤੇ ਐਕਸੈਸ ਕਰਨ ਲਈ ਇੱਕ ਹੋਰ ਸੈਂਪਲ ਪ੍ਰੋਗਰਾਮ ਵੇਖਦੇ ਹਾਂ।
08:34 ਟਰਮੀਨਲ ਉੱਤੇ, ਟਾਈਪ ਕਰੋ: gedit hashRefadd ਡਾਟ pl ampersand ਅਤੇ ਐਂਟਰ ਦਬਾਓ ।
08:42 ਇਹ gedit ਵਿੱਚ ਫਾਇਲ hashRefadd.pl ਖੋਲੇਗਾ।
08:47 ਹੁਣ ਮੈਂ ਸੈਂਪਲ ਪ੍ਰੋਗਾਮ ਸਮਝਾਉਂਦਾ ਹਾਂ।
08:50 ਮੈਂ direct hash reference ਘੋਸ਼ਿਤ ਕੀਤਾ ਹੈ ਜੋ ਸਕੇਲਰ ਵੇਰੀਏਬਲ $weektemp ਵਿੱਚ ਸਟੋਰ ਕੀਤਾ ਜਾ ਸਕਦਾ ਹੈ।
08:57 ਮੈਂ ਹੈਸ਼ ਰੈਫਰੈਂਸ ਨੂੰ ਵਿਖਾਉਣ ਲਈ ਕਰਲੀ ਬਰੈਕੇਟ ਅਤੇ ਡੀਰੈਫਰੈਂਸ ਲਈ ਐਰੋ ਆਪਰੇਟਰ ਦਾ ਪ੍ਰਯੋਗ ਕੀਤਾ ਹੈ।
09:04 ਇਹ ਕੋਡ ਮੰਡੇ ਤੋਂ ਫਰਾਈਡੇ ਤੱਕ ਦੀਆਂ ਟੈਂਪਰੇਚਰ ਵੈਲਿਊਜ ਨੂੰ ਸਟੋਰ ਕਰਦਾ ਹੈ।
09:09 ਮੈਂ ਹੈਸ਼ ਕੀਜ ਦੁਆਰਾ ਲੂਪ ਕਰਨ ਲਈ ਕੀਜ ਬਿਲਟ-ਇਨ ਫੰਕਸ਼ਨ ਦਾ ਪ੍ਰਯੋਗ ਕਰ ਰਿਹਾ ਹਾਂ।
09:15 ਪ੍ਰਿੰਟ ਸਟੇਟਮੈਂਟ ਹੈਸ਼ ਦੇ ਹਰ ਇੱਕ ਐਲੀਮੈਂਟ ਨੂੰ ਪ੍ਰਿੰਟ ਕਰੇਗਾ।
09:19 ਅਸੀ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਐਲੀਮੈਂਟ ਦੀ ਵਿਸ਼ੇਸ਼ ਵੈਲਿਊ ਨੂੰ ਐਕਸੈਸ ਕਰ ਸਕਦੇ ਹਾਂ।
09:25 ਪ੍ਰਿੰਟ ਸਟੇਟਮੈਂਟ ਮੰਡੇ ਦਾ ਟੈਂਪਰੇਚਰ ਪ੍ਰਿੰਟ ਕਰੇਗਾ ।
09:29 ਹੁਣ ਫਾਇਲ ਨੂੰ ਸੇਵ ਕਰੋ।
09:32 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl hashRefadd ਡਾਟ pl ਅਤੇ ਆਊਟਪੁੱਟ ਦੇਖਣ ਲਈ ਐਂਟਰ ਦਬਾਓ।
09:41 ਹੈਸ਼ ਕੀਜ ਅਤੇ ਹੈਸ਼ ਵੈਲਿਊਜ ਰੈਂਡਮ ਆਰਡਰ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ।
09:46 ਦਿਖਾਇਆ ਹੋਇਆ ਆਊਟਪੁੱਟ ਉਸ ਕ੍ਰਮ ਨਾਲ ਸੰਬੰਧਿਤ ਨਹੀਂ ਹੁੰਦਾ ਹੈ ਜਿਸ ਵਿੱਚ ਉਹ ਜੋੜੇ ਗਏ ਸਨ।
09:52 ਇਸਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਨ। ਚਲੋ ਇਸਦਾ ਸਾਰ ਕਰਦੇ ਹਾਂ।
09:57 ਇਸ ਟਿਊਟੋਰਿਅਲ ਵਿੱਚ ਅਸੀਂ ਉਦਾਹਰਣਾਂ ਦੇ ਨਾਲ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ:

Scalar References, Array References, Hash References, Dereferences ਅਤੇ ਐਰੇ/(ਅਤੇ)ਹੈਸ਼ ਰੈਫਰੈਂਸਸ ਦੇ ਐਲੀਮੈਂਟਸ ਨੂੰ ਕਿਵੇਂ ਜੋੜਦੇ, ਹਟਾਉਂਦੇ ਅਤੇ ਐਕਸੈਸ ਕਰਦੇ ਹਨ।

10:14 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। ਸਾਡੀ hashRefadd dot pl file ਵਿੱਚ, weektemp ਹੈਸ਼ ਵਿੱਚ ਨਵੀਂ ਕੀਜ Saturday ਅਤੇ Sunday ਜੋੜੋ।
10:24 ਅੰਤ ਵਿੱਚ Saturday ਕੀ ਮਿਟਾਓ।
10:27 ਹੈਸ਼ weektemp ਪ੍ਰਿੰਟ ਕਰੋ ।
10:30 ਪ੍ਰੋਗਰਾਮ ਨੂੰ ਸੇਵ ਅਤੇ ਚਲਾਓ । ਹੁਣ ਨਤੀਜਾ ਚੈੱਕ ਕਰੋ ।
10:35 ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।
10:42 ਅਸੀਂ ਵਰਕਸ਼ਾਪਾਂ ਲਗਾਉਂਦੇ ਹਾਂ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਾਂ । ਜ਼ਿਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਸਾਨੂੰ ਲਿਖੋ।
10:51 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
11:02 ਆਈ.ਆਈ.ਟੀ.ਬੰਬੇ ਤੋਂ ਮੈਂ ਅਮਰਜੀਤ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya