Geogebra/C3/Relationship-between-Geometric-Figures/Punjabi
From Script | Spoken-Tutorial
Revision as of 16:39, 10 January 2018 by PoojaMoolya (Talk | contribs)
Time | Narration |
00:00 | ਸੱਤ ਸ਼੍ਰੀ ਅਕਾਲ। |
00:01 | ਜਿਓਜੈਬਰਾ ਵਿੱਚ ਵੱਖ-ਵੱਖ ਜਿਆਮਿਤੀਏ ਚਿੱਤਰਾਂ ਦੇ ਵਿਚਕਾਰ ਸੰਬੰਧ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:07 | ਅਸੀ ਮੰਨਦੇ ਹਾਂ ਕਿ ਤੁਹਾਨੂੰ ਜਿਓਜੈਬਰਾ ਦੇ ਕਾਰਜ ਦਾ ਬੁਨਿਆਦੀ ਗਿਆਨ ਹੈ। |
00:11 | ਜੇਕਰ ਨਹੀਂ। ਤਾਂ ਕਿਰਪਾ ਕਰਕੇ ਅੱਗੇ ਵਧਣ ਤੋਂ ਪਹਿਲਾਂ “Introduction to Geogebra” ਟਿਊਟੋਰਿਅਲ ਵੇਖੋ। |
00:18 | ਕਿਰਪਾ ਕਰਕੇ ਧਿਆਨ ਦਿਓ, ਕਿ ਇਸ ਟਿਊਟੋਗਿਅਲ ਨੂੰ ਪੜਾਉਣ ਦਾ ਮਕਸਦ ਅਸਲੀ ਕੰਪਾਸ ਬਾਕਸ ਦੀ ਜਗ੍ਹਾ ਲੈਣਾ ਨਹੀਂ ਹੈ। |
00:24 | ਜਿਓਜੈਬਰਾ ਵਿੱਚ ਸੰਰਚਨਾ ਪ੍ਰੋਪਰਟੀਜ ਨੂੰ ਸਮਝਣ ਲਈ ਕੀਤੀ ਜਾਂਦੀ ਹੈ। |
00:29 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ। |
00:32 | ਸਾਈਕਲਿਕ ਚਤੁਰਭੁਜ ਅਤੇ ਇਨਸਰਕਲ। |
00:35 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਲਿਨਕਸ ਆਪਰੇਟਿੰਗ ਸਿਸਟਮ |
00:39 | ਉਬੰਟੁ ਵਰਜਨ 10.04 LTS |
00:43 | ਅਤੇ ਜਿਓਜੈਬਰਾ ਵਰਜਨ 3.2.40.0 ਦੀ ਵਰਤੋ ਕਰ ਰਿਹਾ ਹਾਂ। |
00:48 | ਸੰਰਚਨਾ ਬਣਾਉਣ ਲਈ ਅਸੀ ਹੇਠਾਂ ਦਿੱਤੇ ਜਿਓਜੈਬਰਾ ਟੂਲਸ ਦੀ ਵਰਤੋ ਕਰਾਂਗੇ।
compass, segment between two points,circle with center through point,polygon, perpendicular bisector, angle bisector and angle |
01:02 | ਹੁਣ ਜਿਓਜੈਬਰਾ ਵਿੰਡੋ ਉੱਤੇ ਜਾਂਦੇ ਹਾਂ। |
01:05 | ਅਜਿਹਾ ਕਰਨ ਲਈ applications, Education ਅਤੇ Geogebra ਉੱਤੇ ਕਲਿਕ ਕਰੋ। |
01:13 | ਮੈਂ ਇਸ ਵਿੰਡੋ ਦਾ ਆਕਾਰ ਬਦਲਦੇ ਹਾਂ। |
01:18 | ਚਿੱਤਰ ਨੂੰ ਸਪੱਸ਼ਟ ਕਰਨ ਲਈ options ਮੈਨਿਊ ਉੱਤੇ ਕਲਿਕ ਕਰੋ, font size ਉੱਤੇ ਕਲਿਕ ਕਰੋ ਅਤੇ ਫਿਰ 18 point ਉੱਤੇ ਕਲਿਕ ਕਰੋ। |
01:25 | ਹੁਣ ਇੱਕ ਸਾਈਕਲਿਕ ਚਤੁਰਭੁਜ ਬਣਾਉਂਦੇ ਹਾਂ। |
01:27 | ਅਜਿਹਾ ਕਰਨ ਲਈ ਟੂਲਬਾਰ ਵਿਚੋਂ Regular Polygon ਟੂਲ ਚੁਣੋ, Regular Polygon ਟੂਲ ਉੱਤੇ ਕਲਿਕ ਕਰੋ, drawing pad ਉੱਤੇ ਕਿਸੇ ਵੀ ਦੋ ਬਿੰਦੂਆਂ ਉੱਤੇ ਕਲਿਕ ਕਰੋ। |
01:38 | ਅਸੀ ਵੇਖਦੇ ਹਾਂ ਕਿ ਡਿਫਾਲਟ ਵੈਲਿਊ 4 ਦੇ ਨਾਲ ਇੱਕ ਡਾਇਲਾਗ ਬਾਕਸ ਖੁਲ੍ਹਦਾ ਹੈ। |
01:42 | OK ਕਲਿਕ ਕਰੋ । |
01:43 | ਇੱਕ ਸਮਚਤੁਰਭੁਜ ABCD ਬਣ ਗਿਆ ਹੈ। |
01:46 | ਹੁਣ “Move” ਟੂਲ ਦੀ ਵਰਤੋ ਕਰਕੇ ਸਮਚਤੁਰਭੁਜ ਨੂੰ ਝੁਕਾਉਂਦੇ ਹਾਂ, ਜੋ ਕਿ ਖੱਬੇ ਕੋਨੇ ਉੱਤੇ ਹੈ। |
01:51 | ਟੂਲਬਾਰ ਵਿਚੋਂ Move ਟੂਲ ਚੁਣੋ, Move tool ਉੱਤੇ ਕਲਿਕ ਕਰੋ । |
01:56 | A ਜਾਂ B ਉੱਤੇ ਮਾਊਸ ਪੁਆਇੰਟਰ ਰੱਖੋ। ਮੈਂ B ਦੀ ਚੋਣ ਕਰਾਂਗਾ। |
02:01 | B ਉੱਤੇ ਮਾਊਸ ਪੁਆਇੰਟਰ ਰੱਖੋ ਅਤੇ ਮਾਊਸ ਦੇ ਨਾਲ ਇਸਨੂੰ ਡਰੈਗ ਕਰੋ। ਅਸੀ ਵੇਖਦੇ ਹਾਂ ਕਿ ਸਮਚਤੁਰਭੁਜ ਹੁਣ ਝੁਕਾਵ ਦੀ ਹਾਲਤ ਵਿੱਚ ਹੈ। |
02:10 | ਸੈਗਮੈਂਟ AB ਉੱਤੇ ਇੱਕ ਲੰਬ ਬਾਈਸੈਕਟਰ ਬਣਾਓ। |
02:15 | ਅਜਿਹਾ ਕਰਨ ਦੇ ਲਈ, ਟੂਲਬਾਰ ਵਿਚੋਂ “Perpendicular bisector” ਟੂਲ ਚੁਣੋ। |
02:20 | Perpendicular bisector ਟੂਲ ਉੱਤੇ ਕਲਿਕ ਕਰੋ। |
02:22 | ਪੁਆਇੰਟ A ਉੱਤੇ ਕਲਿਕ ਕਰੋ । |
02:24 | ਅਤੇ ਫਿਰ ਪੁਆਇੰਟ B ਉੱਤੇ ਕਲਿਕ ਕਰੋ। |
02:26 | ਅਸੀ ਵੇਖਦੇ ਹਾਂ, ਕਿ ਲੰਬ ਬਾਈਸੈਕਟਰ ਬਣ ਗਿਆ ਹੈ। |
02:30 | ਸੈਗਮੈਂਟ BC ਉੱਤੇ ਦੂਜਾ ਲੰਬ ਬਾਈਸੈਕਟਰ ਬਣਾਓ। ਅਜਿਹਾ ਕਰਨ ਦੇ ਲਈ, |
02:36 | ਟੂਲਬਾਰ ਵਿਚੋਂ “perpendicular bisector” ਟੂਲ ਚੁਣੋ, “perpendicular bisector” ਟੂਲ ਉੱਤੇ ਕਲਿਕ ਕਰੋ । |
02:42 | ਪੁਆਇੰਟ B ਉੱਤੇ ਕਲਿਕ ਕਰੋ । |
02:44 | ਅਤੇ ਫਿਰ ਪੁਆਇੰਟ C ਉੱਤੇ ਕਲਿਕ ਕਰੋ । |
02:46 | ਅਸੀ ਵੇਖਦੇ ਹਾਂ, ਕਿ ਲੰਬ ਬਾਈਸੈਕਟਰਸ ਇੱਕ ਪੁਆਇੰਟ ਉੱਤੇ ਇੰਟਰਸੈਕਟ ਕਰਦਾ ਹੈ। |
02:50 | ਇਸ ਪੁਆਇੰਟ ਨੂੰ E ਦੇ ਰੂਪ ਵਿੱਚ ਚਿੰਨ੍ਹਤ ਕਰੋ। |
02:54 | ਹੁਣ ਕੇਂਦਰ E ਦੇ ਨਾਲ ਇੱਕ ਚੱਕਰ ਬਣਾਓ, ਜੋ C ਵਿਚੋਂ ਹੋਕੇ ਗੁਜਰਦਾ ਹੈ। |
03:01 | ਟੂਲ ਬਾਰ ਵਿਚੋਂ circle with centre through point ਟੂਲ ਚੁਣੋ, circle with centre through point ਟੂਲ ਉੱਤੇ ਕਲਿਕ ਕਰੋ । |
03:09 | ਕੇਂਦਰ ਦੇ ਰੂਪ ਵਿੱਚ ਪੁਆਇੰਟ E ਉੱਤੇ ਕਲਿਕ ਕਰੋ, ਜੋ ਪੁਆਇੰਟ C ਵਿਚੋਂ ਹੋ ਕੇ ਗੁਜਰਦਾ ਹੈ। ਪੁਆਇੰਟ E ਅਤੇ ਫਿਰ ਪੁਆਇੰਟ C ਉੱਤੇ ਕਲਿਕ ਕਰੋ । |
03:18 | ਅਸੀ ਵੇਖਦੇ ਹਾਂ, ਕਿ ਚੱਕਰ ਚਤੁਰਭੁਜ ਦੇ ਸਾਰੇ ਕੋਨਿਆਂ ਵਿਚੋਂ ਹੋ ਕੇ ਲੰਘੇਗਾ। ਇੱਕ ਸਾਈਕਲਿਕ ਚਤੁਰਭੁਜ ਬਣ ਗਿਆ ਹੈ। |
03:29 | ਕੀ ਤੁਸੀ ਜਾਣਦੇ ਹੋ, ਕਿ ਭੁਜਾ ਦੀ ਲੰਬਾਈ ਦੇ ਸਮਾਨ ਕ੍ਰਮ ਦੇ ਚਤੁਰਭੁਜਾਂ ਵਿੱਚੋਂ ਸਾਈਕਲਿਕ ਚਤੁਰਭੁਜ ਦਾ ਖੇਤਰਫਲ ਜਿਆਦਾ ਹੁੰਦਾ ਹੈ? |
03:37 | ਹੁਣ ਚਿੱਤਰ ਨੂੰ ਐਨੀਮੇਟ ਕਰਨ ਲਈ Move ਟੂਲ ਦੀ ਵਰਤੋ ਕਰੋ । |
03:42 | ਅਜਿਹਾ ਕਰਨ ਦੇ ਲਈ, ਟੂਲ ਬਾਰ ਵਿਚੋਂ Move ਟੂਲ ਚੁਣੋ, Move ਟੂਲ ਉੱਤੇ ਕਲਿਕ ਕਰੋ, A ਜਾਂ B ਉੱਤੇ ਮਾਊਸ ਪੁਆਇੰਟਰ ਰੱਖੋ। ਮੈਂ A ਚੁਣਾਗਾ। |
03:52 | ਮਾਊਸ ਪੁਆਇੰਟਰ A ਉੱਤੇ ਰੱਖੋ ਅਤੇ ਐਨੀਮੇਟ ਕਰਨ ਲਈ ਇਸਨੂੰ ਮਾਊਸ ਦੇ ਨਾਲ ਡਰੈਗ ਕਰੋ। |
03:58 | ਪੁਸ਼ਟੀ ਕਰਨ ਲਈ ਕਿ ਸੰਰਚਨਾ ਠੀਕ ਹੈ। |
04:01 | ਹੁਣ ਫਾਈਲ ਨੂੰ ਸੇਵ ਕਰੋ । |
04:04 | File Save As ਉੱਤੇ ਕਲਿਕ ਕਰੋ। |
04:07 | ਮੈਂ ਫਾਈਲ ਦਾ ਨਾਮ cyclic_quadrilateral ਟਾਈਪ ਕਰਾਂਗਾ। |
04:21 | ਅਤੇ save ਉੱਤੇ ਕਲਿਕ ਕਰੋ । |
04:23 | ਹੁਣ ਇੱਕ ਇਨਸਰਕਲ ਨੂੰ ਬਣਾਉਣ ਲਈ ਨਵਾਂ ਜਿਓਜੈਬਰਾ ਵਿੰਡੋ ਖੋਲ੍ਹੋ। |
04:28 | ਅਜਿਹਾ ਕਰਨ ਦੇ ਲਈ, File ਅਤੇ New ਚੁਣੋ। |
04:35 | ਹੁਣ ਇੱਕ ਤਿਕੋਨ ਬਣਾਓ, ਅਜਿਹਾ ਕਰਨ ਦੇ ਲਈ, ਟੂਲ ਬਾਰ ਵਿਚੋਂ Polygon ਟੂਲ ਚੁਣੋ, Polygon ਟੂਲ ਉੱਤੇ ਕਲਿਕ ਕਰੋ । |
04:44 | ਪੁਆਇੰਟ A, B, C ਉੱਤੇ ਕਲਿਕ ਕਰੋ ਅਤੇ ਤਿਕੋਨ ਨੂੰ ਪੂਰਾ ਕਰਨ ਲਈ A ਉੱਤੇ ਦੁਬਾਰਾ ਕਲਿਕ ਕਰੋ । |
04:52 | ਹੁਣ ਇਸ ਤਿਕੋਨ ਦੇ ਕੋਣਾਂ ਨੂੰ ਮਿਣਦੇ ਹਾਂ। |
04:55 | ਅਜਿਹਾ ਕਰਨ ਦੇ ਲਈ, ਟੂਲ ਬਾਰ ਵਿਚੋਂ Angle ਟੂਲ ਚੁਣੋ, Angle ਟੂਲ ਉੱਤੇ ਕਲਿਕ ਕਰੋ। |
05:00 | ਪੁਆਇੰਟ B, A, C, C, B, A ਅਤੇ A, C, B ਉੱਤੇ ਕਲਿਕ ਕਰੋ । |
05:15 | ਅਸੀ ਵੇਖਦੇ ਹਾਂ, ਕਿ ਕੋਣ ਮਿਣੇ ਗਏ ਹਨ। |
05:18 | ਹੁਣ ਇਹਨਾਂ ਕੋਣਾਂ ਉੱਤੇ ਕੋਣ-ਬਾਈਸੈਕਟਰਸ ਬਣਾਓ। |
05:21 | ਟੂਲ ਬਾਰ ਵਿਚੋਂ Angle bisector ਟੂਲ ਚੁਣੋ । |
05:25 | Angle bisector ਟੂਲ ਉੱਤੇ ਕਲਿਕ ਕਰੋ । ਪੁਆਇੰਟ B, A, C ਉੱਤੇ ਕਲਿਕ ਕਰੋ। |
05:32 | ਦੂਜਾ ਕੋਣ-ਬਾਈਸੈਕਟਰ ਬਣਾਉਣ ਦੇ ਲਈ, ਫਿਰ ਟੂਲ ਬਾਰ ਵਿਚੋਂ Angle bisector ਟੂਲ ਚੁਣੋ। |
05:39 | Angle bisector ਟੂਲ ਅਤੇ ਟੂਲ ਬਾਰ ਉੱਤੇ ਕਲਿਕ ਕਰੋ, ਪੁਆਇੰਟ A, B, C ਉੱਤੇ ਕਲਿਕ ਕਰੋ । |
05:48 | ਅਸੀ ਵੇਖਦੇ ਹਾਂ, ਕਿ ਦੋ ਕੋਣ-ਬਾਈਸੈਕਟਰਸ ਇੱਕ ਪੁਆਇੰਟ ਉੱਤੇ ਇੰਟਰਸੈਕਟ ਕਰਦੇ ਹਾਂ। |
05:52 | ਇਸਨੂੰ D ਦੇ ਰੂਪ ਵਿੱਚ ਚਿੰਨ੍ਹਤ ਕਰੋ। |
05:55 | ਹੁਣ ਇੱਕ ਲੰਬਵੱਤ ਰੇਖਾ ਬਣਾਓ, ਜੋ ਪੁਆਇੰਟ D ਅਤੇ ਸੈਗਮੈਂਟ AB ਵਿਚੋਂ ਹੋਕੇ ਗੁਜਰਦੀ ਹੈ। |
06:02 | ਟੂਲ ਬਾਰ ਵਿਚੋਂ “perpendicular line” ਟੂਲ ਚੁਣੋ, “perpendicular line” ਟੂਲ ਉੱਤੇ ਕਲਿਕ ਕਰੋ, ਪੁਆਇੰਟ D ਉੱਤੇ ਕਲਿਕ ਕਰੋ ਅਤੇ ਫਿਰ ਸੈਗਮੈਂਟ AB ਉੱਤੇ ਕਲਿਕ ਕਰੋ। |
06:12 | ਅਸੀ ਵੇਖਦੇ ਹਾਂ ਕਿ ਲੰਬਵੱਤ ਰੇਖਾ ਸੈਗਮੈਂਟ AB ਨੂੰ ਇੱਕ ਪੁਆਇੰਟ ਉੱਤੇ ਇੰਟਰਸੈਕਟ ਕਰਦੀ ਹੈ। |
06:17 | ਇਸ ਪੁਆਇੰਟ ਨੂੰ E ਦੇ ਰੂਪ ਵਿੱਚ ਚਿੰਨ੍ਹਤ ਕਰੋ। |
06:20 | ਹੁਣ ਕੇਂਦਰ D ਦੇ ਨਾਲ ਇੱਕ ਚੱਕਰ ਬਣਾਓ, ਜੋ E ਵਿਚੋਂ ਹੋਕੇ ਗੁਜਰਦਾ ਹੈ। |
06:27 | ਟੂਲ ਬਾਰ ਵਿਚੋਂ compass ਟੂਲ ਚੁਣੋ, compass ਟੂਲ ਉੱਤੇ ਕਲਿਕ ਕਰੋ, ਕੇਂਦਰ ਦੇ ਰੂਪ ਵਿੱਚ ਪੁਆਇੰਟ D ਅਤੇ ਰੇਡੀਅਸ ਦੇ ਰੂਪ ਵਿੱਚ DE ਉੱਤੇ ਕਲਿਕ ਕਰੋ । |
06:37 | D ਅਤੇ ਪੁਆਇੰਟ E ਉੱਤੇ ਕਲਿਕ ਕਰੋ ਅਤੇ ਚਿੱਤਰ ਦੀ ਪੂਰਨਤਾ ਲਈ D ਉੱਤੇ ਦੁਬਾਰਾ ਕਲਿਕ ਕਰੋ। |
06:46 | ਅਸੀ ਵੇਖਦੇ ਹਾਂ ਕਿ ਚੱਕਰ ਤਿਕੋਨ ਦੀਆਂ ਸਾਰੀਆਂ ਭੁਜਾਵਾਂ ਨੂੰ ਛੂਹੰਦਾ ਹੈ। |
06:50 | ਇੱਕ ਇਨਸਰਕਲ ਬਣ ਗਿਆ ਹੈ । |
06:53 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
06:57 | ਸੰਖੇਪ ਵਿੱਚ- |
07:02 | ਇਸ ਟਿਊਟੋਰਿਅਲ ਵਿੱਚ ਅਸੀਂ ਬਣਾਉਣਾ ਸਿੱਖਿਆ- |
07:05 | ਸਾਈਕਲਿਕ ਚਤੁਰਭੁਜ ਅਤੇ |
07:07 | ਜਿਓਜੈਬਰਾ ਟੂਲਸ ਦੀ ਵਰਤੋ ਕਰਕੇ ਇਨਸਰਕਲ । |
07:10 | ਇੱਕ ਅਸਾਈਨਮੈਂਟ ਦੇ ਰੂਪ ਵਿੱਚ, ਮੈਂ ਚਾਹੁੰਦਾ ਹਾਂ ਕਿ ਤੁਸੀ ਇੱਕ ਤਿਕੋਨ ABC ਬਣਾਓ। |
07:15 | BC ਉੱਤੇ ਪੁਆਇੰਟ D ਨੂੰ ਚਿੰਨ੍ਹਤ ਕਰੋ, AD ਜੋੜੋ। |
07:19 | ਰੇਡੀਆਈ r, r1 ਅਤੇ r2 ਦੇ ਤਿਕੋਨ ABC, ABD ਅਤੇ CBD ਲਈ ਇਨਸਰਕਲ ਬਣਾਓ। |
07:28 | BE, h ਦੀ ਉਚਾਈ ਹੋਵੇਗੀ। |
07:30 | ਸੰਬੰਧ ਦੀ ਪੁਸ਼ਟੀ ਕਰਨ ਲਈ, |
07:33 | ਤਿਕੋਨ ABC ਦੇ ਕੋਨਿਆਂ ਨੂੰ ਮੂਵ ਕਰੋ। |
07:35 | ( 1 -2r1 / h ) * ( 1 - 2r2 / h) = (1 -2r/h) |
07:43 | ਅਸਾਈਨਮੈਂਟ ਦਾ ਆਊਟਪੁਟ ਇਸ ਤਰ੍ਹਾਂ ਦਿਖਨਾ ਚਾਹੀਦਾ ਹੈ। |
07:52 | ਇਸ url ਉੱਤੇ ਉਪਲੱਬਧ ਵਿਡੀਓ ਵੇਖੋ। |
07:55 | ਇਹ ਸਪੋਕਨ ਟਿਊਟੋਰਿਅਲ ਦਾ ਸਾਰ ਕਰਦਾ ਹੈ। |
07:57 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ। |
08:02 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
08:06 | ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ। |
08:09 | ਜਿਆਦਾ ਜਾਣਕਾਰੀ ਲਈ contact@spoken-tutorial.org ਉੱਤੇ ਲਿਖੋ। |
08:16 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
08:19 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
08:25 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । |
08:29 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। |