Geogebra/C3/Relationship-between-Geometric-Figures/Punjabi

From Script | Spoken-Tutorial
Jump to: navigation, search
Time Narration
00:00 ਸੱਤ ਸ਼੍ਰੀ ਅਕਾਲ।
00:01 ਜਿਓਜੈਬਰਾ ਵਿੱਚ ਵੱਖ-ਵੱਖ ਜਿਆਮਿਤੀਏ ਚਿੱਤਰਾਂ ਦੇ ਵਿਚਕਾਰ ਸੰਬੰਧ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਅਸੀ ਮੰਨਦੇ ਹਾਂ ਕਿ ਤੁਹਾਨੂੰ ਜਿਓਜੈਬਰਾ ਦੇ ਕਾਰਜ ਦਾ ਬੁਨਿਆਦੀ ਗਿਆਨ ਹੈ।
00:11 ਜੇਕਰ ਨਹੀਂ। ਤਾਂ ਕਿਰਪਾ ਕਰਕੇ ਅੱਗੇ ਵਧਣ ਤੋਂ ਪਹਿਲਾਂ “Introduction to Geogebra” ਟਿਊਟੋਰਿਅਲ ਵੇਖੋ।
00:18 ਕਿਰਪਾ ਕਰਕੇ ਧਿਆਨ ਦਿਓ, ਕਿ ਇਸ ਟਿਊਟੋਗਿਅਲ ਨੂੰ ਪੜਾਉਣ ਦਾ ਮਕਸਦ ਅਸਲੀ ਕੰਪਾਸ ਬਾਕਸ ਦੀ ਜਗ੍ਹਾ ਲੈਣਾ ਨਹੀਂ ਹੈ।
00:24 ਜਿਓਜੈਬਰਾ ਵਿੱਚ ਸੰਰਚਨਾ ਪ੍ਰੋਪਰਟੀਜ ਨੂੰ ਸਮਝਣ ਲਈ ਕੀਤੀ ਜਾਂਦੀ ਹੈ।
00:29 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ।
00:32 ਸਾਈਕਲਿਕ ਚਤੁਰਭੁਜ ਅਤੇ ਇਨਸਰਕਲ।
00:35 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਲਿਨਕਸ ਆਪਰੇਟਿੰਗ ਸਿਸਟਮ
00:39 ਉਬੰਟੁ ਵਰਜਨ 10.04 LTS
00:43 ਅਤੇ ਜਿਓਜੈਬਰਾ ਵਰਜਨ 3.2.40.0 ਦੀ ਵਰਤੋ ਕਰ ਰਿਹਾ ਹਾਂ।
00:48 ਸੰਰਚਨਾ ਬਣਾਉਣ ਲਈ ਅਸੀ ਹੇਠਾਂ ਦਿੱਤੇ ਜਿਓਜੈਬਰਾ ਟੂਲਸ ਦੀ ਵਰਤੋ ਕਰਾਂਗੇ।

compass, segment between two points,circle with center through point,polygon, perpendicular bisector, angle bisector and angle

01:02 ਹੁਣ ਜਿਓਜੈਬਰਾ ਵਿੰਡੋ ਉੱਤੇ ਜਾਂਦੇ ਹਾਂ।
01:05 ਅਜਿਹਾ ਕਰਨ ਲਈ applications, Education ਅਤੇ Geogebra ਉੱਤੇ ਕਲਿਕ ਕਰੋ।
01:13 ਮੈਂ ਇਸ ਵਿੰਡੋ ਦਾ ਆਕਾਰ ਬਦਲਦੇ ਹਾਂ।
01:18 ਚਿੱਤਰ ਨੂੰ ਸਪੱਸ਼ਟ ਕਰਨ ਲਈ options ਮੈਨਿਊ ਉੱਤੇ ਕਲਿਕ ਕਰੋ, font size ਉੱਤੇ ਕਲਿਕ ਕਰੋ ਅਤੇ ਫਿਰ 18 point ਉੱਤੇ ਕਲਿਕ ਕਰੋ।
01:25 ਹੁਣ ਇੱਕ ਸਾਈਕਲਿਕ ਚਤੁਰਭੁਜ ਬਣਾਉਂਦੇ ਹਾਂ।
01:27 ਅਜਿਹਾ ਕਰਨ ਲਈ ਟੂਲਬਾਰ ਵਿਚੋਂ Regular Polygon ਟੂਲ ਚੁਣੋ, Regular Polygon ਟੂਲ ਉੱਤੇ ਕਲਿਕ ਕਰੋ, drawing pad ਉੱਤੇ ਕਿਸੇ ਵੀ ਦੋ ਬਿੰਦੂਆਂ ਉੱਤੇ ਕਲਿਕ ਕਰੋ।
01:38 ਅਸੀ ਵੇਖਦੇ ਹਾਂ ਕਿ ਡਿਫਾਲਟ ਵੈਲਿਊ 4 ਦੇ ਨਾਲ ਇੱਕ ਡਾਇਲਾਗ ਬਾਕਸ ਖੁਲ੍ਹਦਾ ਹੈ।
01:42 OK ਕਲਿਕ ਕਰੋ ।
01:43 ਇੱਕ ਸਮਚਤੁਰਭੁਜ ABCD ਬਣ ਗਿਆ ਹੈ।
01:46 ਹੁਣ “Move” ਟੂਲ ਦੀ ਵਰਤੋ ਕਰਕੇ ਸਮਚਤੁਰਭੁਜ ਨੂੰ ਝੁਕਾਉਂਦੇ ਹਾਂ, ਜੋ ਕਿ ਖੱਬੇ ਕੋਨੇ ਉੱਤੇ ਹੈ।
01:51 ਟੂਲਬਾਰ ਵਿਚੋਂ Move ਟੂਲ ਚੁਣੋ, Move tool ਉੱਤੇ ਕਲਿਕ ਕਰੋ ।
01:56 A ਜਾਂ B ਉੱਤੇ ਮਾਊਸ ਪੁਆਇੰਟਰ ਰੱਖੋ। ਮੈਂ B ਦੀ ਚੋਣ ਕਰਾਂਗਾ।
02:01 B ਉੱਤੇ ਮਾਊਸ ਪੁਆਇੰਟਰ ਰੱਖੋ ਅਤੇ ਮਾਊਸ ਦੇ ਨਾਲ ਇਸਨੂੰ ਡਰੈਗ ਕਰੋ। ਅਸੀ ਵੇਖਦੇ ਹਾਂ ਕਿ ਸਮਚਤੁਰਭੁਜ ਹੁਣ ਝੁਕਾਵ ਦੀ ਹਾਲਤ ਵਿੱਚ ਹੈ।
02:10 ਸੈਗਮੈਂਟ AB ਉੱਤੇ ਇੱਕ ਲੰਬ ਬਾਈਸੈਕਟਰ ਬਣਾਓ।
02:15 ਅਜਿਹਾ ਕਰਨ ਦੇ ਲਈ, ਟੂਲਬਾਰ ਵਿਚੋਂ “Perpendicular bisector” ਟੂਲ ਚੁਣੋ।
02:20 Perpendicular bisector ਟੂਲ ਉੱਤੇ ਕਲਿਕ ਕਰੋ।
02:22 ਪੁਆਇੰਟ A ਉੱਤੇ ਕਲਿਕ ਕਰੋ ।
02:24 ਅਤੇ ਫਿਰ ਪੁਆਇੰਟ B ਉੱਤੇ ਕਲਿਕ ਕਰੋ।
02:26 ਅਸੀ ਵੇਖਦੇ ਹਾਂ, ਕਿ ਲੰਬ ਬਾਈਸੈਕਟਰ ਬਣ ਗਿਆ ਹੈ।
02:30 ਸੈਗਮੈਂਟ BC ਉੱਤੇ ਦੂਜਾ ਲੰਬ ਬਾਈਸੈਕਟਰ ਬਣਾਓ। ਅਜਿਹਾ ਕਰਨ ਦੇ ਲਈ,
02:36 ਟੂਲਬਾਰ ਵਿਚੋਂ “perpendicular bisector” ਟੂਲ ਚੁਣੋ, “perpendicular bisector” ਟੂਲ ਉੱਤੇ ਕਲਿਕ ਕਰੋ ।
02:42 ਪੁਆਇੰਟ B ਉੱਤੇ ਕਲਿਕ ਕਰੋ ।
02:44 ਅਤੇ ਫਿਰ ਪੁਆਇੰਟ C ਉੱਤੇ ਕਲਿਕ ਕਰੋ ।
02:46 ਅਸੀ ਵੇਖਦੇ ਹਾਂ, ਕਿ ਲੰਬ ਬਾਈਸੈਕਟਰਸ ਇੱਕ ਪੁਆਇੰਟ ਉੱਤੇ ਇੰਟਰਸੈਕਟ ਕਰਦਾ ਹੈ।
02:50 ਇਸ ਪੁਆਇੰਟ ਨੂੰ E ਦੇ ਰੂਪ ਵਿੱਚ ਚਿੰਨ੍ਹਤ ਕਰੋ।
02:54 ਹੁਣ ਕੇਂਦਰ E ਦੇ ਨਾਲ ਇੱਕ ਚੱਕਰ ਬਣਾਓ, ਜੋ C ਵਿਚੋਂ ਹੋਕੇ ਗੁਜਰਦਾ ਹੈ।
03:01 ਟੂਲ ਬਾਰ ਵਿਚੋਂ circle with centre through point ਟੂਲ ਚੁਣੋ, circle with centre through point ਟੂਲ ਉੱਤੇ ਕਲਿਕ ਕਰੋ ।
03:09 ਕੇਂਦਰ ਦੇ ਰੂਪ ਵਿੱਚ ਪੁਆਇੰਟ E ਉੱਤੇ ਕਲਿਕ ਕਰੋ, ਜੋ ਪੁਆਇੰਟ C ਵਿਚੋਂ ਹੋ ਕੇ ਗੁਜਰਦਾ ਹੈ। ਪੁਆਇੰਟ E ਅਤੇ ਫਿਰ ਪੁਆਇੰਟ C ਉੱਤੇ ਕਲਿਕ ਕਰੋ ।
03:18 ਅਸੀ ਵੇਖਦੇ ਹਾਂ, ਕਿ ਚੱਕਰ ਚਤੁਰਭੁਜ ਦੇ ਸਾਰੇ ਕੋਨਿਆਂ ਵਿਚੋਂ ਹੋ ਕੇ ਲੰਘੇਗਾ। ਇੱਕ ਸਾਈਕਲਿਕ ਚਤੁਰਭੁਜ ਬਣ ਗਿਆ ਹੈ।
03:29 ਕੀ ਤੁਸੀ ਜਾਣਦੇ ਹੋ, ਕਿ ਭੁਜਾ ਦੀ ਲੰਬਾਈ ਦੇ ਸਮਾਨ ਕ੍ਰਮ ਦੇ ਚਤੁਰਭੁਜਾਂ ਵਿੱਚੋਂ ਸਾਈਕਲਿਕ ਚਤੁਰਭੁਜ ਦਾ ਖੇਤਰਫਲ ਜਿਆਦਾ ਹੁੰਦਾ ਹੈ?
03:37 ਹੁਣ ਚਿੱਤਰ ਨੂੰ ਐਨੀਮੇਟ ਕਰਨ ਲਈ Move ਟੂਲ ਦੀ ਵਰਤੋ ਕਰੋ ।
03:42 ਅਜਿਹਾ ਕਰਨ ਦੇ ਲਈ, ਟੂਲ ਬਾਰ ਵਿਚੋਂ Move ਟੂਲ ਚੁਣੋ, Move ਟੂਲ ਉੱਤੇ ਕਲਿਕ ਕਰੋ, A ਜਾਂ B ਉੱਤੇ ਮਾਊਸ ਪੁਆਇੰਟਰ ਰੱਖੋ। ਮੈਂ A ਚੁਣਾਗਾ।
03:52 ਮਾਊਸ ਪੁਆਇੰਟਰ A ਉੱਤੇ ਰੱਖੋ ਅਤੇ ਐਨੀਮੇਟ ਕਰਨ ਲਈ ਇਸਨੂੰ ਮਾਊਸ ਦੇ ਨਾਲ ਡਰੈਗ ਕਰੋ।
03:58 ਪੁਸ਼ਟੀ ਕਰਨ ਲਈ ਕਿ ਸੰਰਚਨਾ ਠੀਕ ਹੈ।
04:01 ਹੁਣ ਫਾਈਲ ਨੂੰ ਸੇਵ ਕਰੋ ।
04:04 File Save As ਉੱਤੇ ਕਲਿਕ ਕਰੋ।
04:07 ਮੈਂ ਫਾਈਲ ਦਾ ਨਾਮ cyclic_quadrilateral ਟਾਈਪ ਕਰਾਂਗਾ।
04:21 ਅਤੇ save ਉੱਤੇ ਕਲਿਕ ਕਰੋ ।
04:23 ਹੁਣ ਇੱਕ ਇਨਸਰਕਲ ਨੂੰ ਬਣਾਉਣ ਲਈ ਨਵਾਂ ਜਿਓਜੈਬਰਾ ਵਿੰਡੋ ਖੋਲ੍ਹੋ।
04:28 ਅਜਿਹਾ ਕਰਨ ਦੇ ਲਈ, File ਅਤੇ New ਚੁਣੋ।
04:35 ਹੁਣ ਇੱਕ ਤਿਕੋਨ ਬਣਾਓ, ਅਜਿਹਾ ਕਰਨ ਦੇ ਲਈ, ਟੂਲ ਬਾਰ ਵਿਚੋਂ Polygon ਟੂਲ ਚੁਣੋ, Polygon ਟੂਲ ਉੱਤੇ ਕਲਿਕ ਕਰੋ ।
04:44 ਪੁਆਇੰਟ A, B, C ਉੱਤੇ ਕਲਿਕ ਕਰੋ ਅਤੇ ਤਿਕੋਨ ਨੂੰ ਪੂਰਾ ਕਰਨ ਲਈ A ਉੱਤੇ ਦੁਬਾਰਾ ਕਲਿਕ ਕਰੋ ।
04:52 ਹੁਣ ਇਸ ਤਿਕੋਨ ਦੇ ਕੋਣਾਂ ਨੂੰ ਮਿਣਦੇ ਹਾਂ।
04:55 ਅਜਿਹਾ ਕਰਨ ਦੇ ਲਈ, ਟੂਲ ਬਾਰ ਵਿਚੋਂ Angle ਟੂਲ ਚੁਣੋ, Angle ਟੂਲ ਉੱਤੇ ਕਲਿਕ ਕਰੋ।
05:00 ਪੁਆਇੰਟ B, A, C, C, B, A ਅਤੇ A, C, B ਉੱਤੇ ਕਲਿਕ ਕਰੋ ।
05:15 ਅਸੀ ਵੇਖਦੇ ਹਾਂ, ਕਿ ਕੋਣ ਮਿਣੇ ਗਏ ਹਨ।
05:18 ਹੁਣ ਇਹਨਾਂ ਕੋਣਾਂ ਉੱਤੇ ਕੋਣ-ਬਾਈਸੈਕਟਰਸ ਬਣਾਓ।
05:21 ਟੂਲ ਬਾਰ ਵਿਚੋਂ Angle bisector ਟੂਲ ਚੁਣੋ ।
05:25 Angle bisector ਟੂਲ ਉੱਤੇ ਕਲਿਕ ਕਰੋ । ਪੁਆਇੰਟ B, A, C ਉੱਤੇ ਕਲਿਕ ਕਰੋ।
05:32 ਦੂਜਾ ਕੋਣ-ਬਾਈਸੈਕਟਰ ਬਣਾਉਣ ਦੇ ਲਈ, ਫਿਰ ਟੂਲ ਬਾਰ ਵਿਚੋਂ Angle bisector ਟੂਲ ਚੁਣੋ।
05:39 Angle bisector ਟੂਲ ਅਤੇ ਟੂਲ ਬਾਰ ਉੱਤੇ ਕਲਿਕ ਕਰੋ, ਪੁਆਇੰਟ A, B, C ਉੱਤੇ ਕਲਿਕ ਕਰੋ ।
05:48 ਅਸੀ ਵੇਖਦੇ ਹਾਂ, ਕਿ ਦੋ ਕੋਣ-ਬਾਈਸੈਕਟਰਸ ਇੱਕ ਪੁਆਇੰਟ ਉੱਤੇ ਇੰਟਰਸੈਕਟ ਕਰਦੇ ਹਾਂ।
05:52 ਇਸਨੂੰ D ਦੇ ਰੂਪ ਵਿੱਚ ਚਿੰਨ੍ਹਤ ਕਰੋ।
05:55 ਹੁਣ ਇੱਕ ਲੰਬਵੱਤ ਰੇਖਾ ਬਣਾਓ, ਜੋ ਪੁਆਇੰਟ D ਅਤੇ ਸੈਗਮੈਂਟ AB ਵਿਚੋਂ ਹੋਕੇ ਗੁਜਰਦੀ ਹੈ।
06:02 ਟੂਲ ਬਾਰ ਵਿਚੋਂ “perpendicular line” ਟੂਲ ਚੁਣੋ, “perpendicular line” ਟੂਲ ਉੱਤੇ ਕਲਿਕ ਕਰੋ, ਪੁਆਇੰਟ D ਉੱਤੇ ਕਲਿਕ ਕਰੋ ਅਤੇ ਫਿਰ ਸੈਗਮੈਂਟ AB ਉੱਤੇ ਕਲਿਕ ਕਰੋ।
06:12 ਅਸੀ ਵੇਖਦੇ ਹਾਂ ਕਿ ਲੰਬਵੱਤ ਰੇਖਾ ਸੈਗਮੈਂਟ AB ਨੂੰ ਇੱਕ ਪੁਆਇੰਟ ਉੱਤੇ ਇੰਟਰਸੈਕਟ ਕਰਦੀ ਹੈ।
06:17 ਇਸ ਪੁਆਇੰਟ ਨੂੰ E ਦੇ ਰੂਪ ਵਿੱਚ ਚਿੰਨ੍ਹਤ ਕਰੋ।
06:20 ਹੁਣ ਕੇਂਦਰ D ਦੇ ਨਾਲ ਇੱਕ ਚੱਕਰ ਬਣਾਓ, ਜੋ E ਵਿਚੋਂ ਹੋਕੇ ਗੁਜਰਦਾ ਹੈ।
06:27 ਟੂਲ ਬਾਰ ਵਿਚੋਂ compass ਟੂਲ ਚੁਣੋ, compass ਟੂਲ ਉੱਤੇ ਕਲਿਕ ਕਰੋ, ਕੇਂਦਰ ਦੇ ਰੂਪ ਵਿੱਚ ਪੁਆਇੰਟ D ਅਤੇ ਰੇਡੀਅਸ ਦੇ ਰੂਪ ਵਿੱਚ DE ਉੱਤੇ ਕਲਿਕ ਕਰੋ ।
06:37 D ਅਤੇ ਪੁਆਇੰਟ E ਉੱਤੇ ਕਲਿਕ ਕਰੋ ਅਤੇ ਚਿੱਤਰ ਦੀ ਪੂਰਨਤਾ ਲਈ D ਉੱਤੇ ਦੁਬਾਰਾ ਕਲਿਕ ਕਰੋ।
06:46 ਅਸੀ ਵੇਖਦੇ ਹਾਂ ਕਿ ਚੱਕਰ ਤਿਕੋਨ ਦੀਆਂ ਸਾਰੀਆਂ ਭੁਜਾਵਾਂ ਨੂੰ ਛੂਹੰਦਾ ਹੈ।
06:50 ਇੱਕ ਇਨਸਰਕਲ ਬਣ ਗਿਆ ਹੈ ।
06:53 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
06:57 ਸੰਖੇਪ ਵਿੱਚ-
07:02 ਇਸ ਟਿਊਟੋਰਿਅਲ ਵਿੱਚ ਅਸੀਂ ਬਣਾਉਣਾ ਸਿੱਖਿਆ-
07:05 ਸਾਈਕਲਿਕ ਚਤੁਰਭੁਜ ਅਤੇ
07:07 ਜਿਓਜੈਬਰਾ ਟੂਲਸ ਦੀ ਵਰਤੋ ਕਰਕੇ ਇਨਸਰਕਲ ।
07:10 ਇੱਕ ਅਸਾਈਨਮੈਂਟ ਦੇ ਰੂਪ ਵਿੱਚ, ਮੈਂ ਚਾਹੁੰਦਾ ਹਾਂ ਕਿ ਤੁਸੀ ਇੱਕ ਤਿਕੋਨ ABC ਬਣਾਓ।
07:15 BC ਉੱਤੇ ਪੁਆਇੰਟ D ਨੂੰ ਚਿੰਨ੍ਹਤ ਕਰੋ, AD ਜੋੜੋ।
07:19 ਰੇਡੀਆਈ r, r1 ਅਤੇ r2 ਦੇ ਤਿਕੋਨ ABC, ABD ਅਤੇ CBD ਲਈ ਇਨਸਰਕਲ ਬਣਾਓ।
07:28 BE, h ਦੀ ਉਚਾਈ ਹੋਵੇਗੀ।
07:30 ਸੰਬੰਧ ਦੀ ਪੁਸ਼ਟੀ ਕਰਨ ਲਈ,
07:33 ਤਿਕੋਨ ABC ਦੇ ਕੋਨਿਆਂ ਨੂੰ ਮੂਵ ਕਰੋ।
07:35 ( 1 -2r1 / h ) * ( 1 - 2r2 / h) = (1 -2r/h)
07:43 ਅਸਾਈਨਮੈਂਟ ਦਾ ਆਊਟਪੁਟ ਇਸ ਤਰ੍ਹਾਂ ਦਿਖਨਾ ਚਾਹੀਦਾ ਹੈ।
07:52 ਇਸ url ਉੱਤੇ ਉਪਲੱਬਧ ਵਿਡੀਓ ਵੇਖੋ।
07:55 ਇਹ ਸਪੋਕਨ ਟਿਊਟੋਰਿਅਲ ਦਾ ਸਾਰ ਕਰਦਾ ਹੈ।
07:57 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ।
08:02 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
08:06 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ।
08:09 ਜਿਆਦਾ ਜਾਣਕਾਰੀ ਲਈ contact@spoken-tutorial.org ਉੱਤੇ ਲਿਖੋ।
08:16 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
08:19 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
08:25 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
08:29 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

Contributors and Content Editors

Harmeet, PoojaMoolya