Difference between revisions of "Inkscape/C2/Create-and-edit-shapes/Punjabi"

From Script | Spoken-Tutorial
Jump to: navigation, search
(Created page with "{|Border = 1 |Time |Narration |- |00:00 |Inkscape ਦੀ ਵਰਤੋ ਕਰਕੇ Create and edit shapes ( ਸ਼ੇਪਸ ਬਣਾਉਣਾ ਅਤੇ ਐਡਿਟ...")
 
 
Line 13: Line 13:
 
  |-  
 
  |-  
 
  |00:16
 
  |00:16
  |*ਹੈਂਡਲਸ ਦੀ ਵਰਤੋ ਕਰਕੇ ਕਲਰ ਫਿਲ ਕਰਨਾ ਅਤੇ ਸ਼ੇਪਸ ਬਦਲਨਾ ਸਿਖਾਂਗੇ।  
+
  |ਹੈਂਡਲਸ ਦੀ ਵਰਤੋ ਕਰਕੇ ਕਲਰ ਫਿਲ ਕਰਨਾ ਅਤੇ ਸ਼ੇਪਸ ਬਦਲਨਾ ਸਿਖਾਂਗੇ।  
 
  |-  
 
  |-  
 
  |00:20
 
  |00:20
Line 19: Line 19:
 
  |-  
 
  |-  
 
  |00:25
 
  |00:25
  |*Inkscape ਵਰਜਨ 0.48.4
+
  |Inkscape ਵਰਜਨ 0.48.4
 
  |-  
 
  |-  
 
  |00:29
 
  |00:29
Line 88: Line 88:
 
  |-  
 
  |-  
 
  |02:22
 
  |02:22
  |ਹੁਣ ਰਿਕਟੈਂਗਲ ਨੂੰ ਮੂਵ ਕਰੋ।  
+
  |ਹੁਣ ਰਿਕਟੈਂਗਲ ਨੂੰ ਮੂਵ ਕਰੋ। ਅਜਿਹਾ ਕਰਨ ਦੇ ਲਈ, ਤੁਹਾਨੂੰ ਰਿਕਟੈਂਗਲ ਉੱਤੇ ਕਿਤੇ ਵੀ ਕਲਿਕ ਕਰਨਾ ਚਾਹੀਦਾ ਹੈ।  
|-
+
|02:23
+
|ਅਜਿਹਾ ਕਰਨ ਦੇ ਲਈ, ਤੁਹਾਨੂੰ ਰਿਕਟੈਂਗਲ ਉੱਤੇ ਕਿਤੇ ਵੀ ਕਲਿਕ ਕਰਨਾ ਚਾਹੀਦਾ ਹੈ।  
+
 
  |-  
 
  |-  
 
  |02:27
 
  |02:27
Line 328: Line 325:
 
  |-  
 
  |-  
 
  |09:42
 
  |09:42
  |*ਹੈਂਡਲਸ ਦੀ ਵਰਤੋ ਕਰਕੇ ਸ਼ੇਪਸ ਨੂੰ ਬਦਲਣਾ ਅਤੇ ਰੰਗ ਭਰਨਾ ਵੀ ਸਿੱਖਿਆ।  
+
  |ਹੈਂਡਲਸ ਦੀ ਵਰਤੋ ਕਰਕੇ ਸ਼ੇਪਸ ਨੂੰ ਬਦਲਣਾ ਅਤੇ ਰੰਗ ਭਰਨਾ ਵੀ ਸਿੱਖਿਆ।  
 
  |-  
 
  |-  
 
  |09:46
 
  |09:46

Latest revision as of 12:31, 4 April 2017

Time Narration
00:00 Inkscape ਦੀ ਵਰਤੋ ਕਰਕੇ Create and edit shapes ( ਸ਼ੇਪਸ ਬਣਾਉਣਾ ਅਤੇ ਐਡਿਟ ਕਰਨਾ) ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਲਈ ਅਸੀਂ Inkscape ਦੇ ਨਾਲ ਵਾਕਫ਼ ਹੋਵਾਂਗੇ।
00:10 ਅਸੀ Inkscape ਇੰਟਰਫੇਸ ਦੇ ਬਾਰੇ ਵਿੱਚ ਸਿਖਾਂਗੇ ਅਤੇ *ਬੇਸਿਕ ਸ਼ੇਪਸ ਕਿਵੇਂ ਬਣਾਉਂਦੇ ਹਨ।
00:16 ਹੈਂਡਲਸ ਦੀ ਵਰਤੋ ਕਰਕੇ ਕਲਰ ਫਿਲ ਕਰਨਾ ਅਤੇ ਸ਼ੇਪਸ ਬਦਲਨਾ ਸਿਖਾਂਗੇ।
00:20 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ, ਊਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ (OS)
00:25 Inkscape ਵਰਜਨ 0.48.4
00:29 Dash home ਉੱਤੇ ਜਾਓ ਅਤੇ Inkscape ਟਾਈਪ ਕਰੋ।
00:34 ਤੁਸੀ ਲੋਗੋ ਉੱਤੇ ਡਬਲ ਕਲਿਕ ਕਰਕੇ Inkscape ਖੋਲ ਸਕਦੇ ਹੋ।
00:38 ਇੰਟਰਫੇਸ ਉੱਤੇ ਸਭ ਤੋਂ ਉੱਤੇ ਤੁਸੀ Menu bar ਅਤੇ Tool controls bar ਦੇਖੋਗੇ।
00:44 ਇਹ ਸਭ ਤੋਂ ਊਪਰੀ ਕੋਨੇ ਉੱਤੇ ਅਤੇ ਪਾਸਿਆਂ ਤੇ rulers ਦੇ ਬਾਅਦ ਹੁੰਦਾ ਹੈ।
00:48 ਇੰਟਰਫੇਸ ਦੇ ਖੱਬੇ ਵੱਲ ਉੱਤੇ ਤੁਸੀ Command bar ਅਤੇ Snap controls bar ਦੇਖੋਗੇ।
00:54 Tool box ਇੰਟਰਫੇਸ ਦੇ ਖੱਬੇ ਵੱਲ ਹੈ।
00:58 ਵਿਚਕਾਰ ਵਿੱਚ canvas ਹੈ। ਜਿੱਥੇ ਤੁਸੀ ਆਪਣਾ ਗਰਾਫਿਕ ਡਰਾਅ ਕਰੋਗੇ।
01:03 ਇੰਟਰਫੇਸ ਦੇ ਵਿੱਚ ਹੇਠਾਂ ਅਸੀ color palette ਅਤੇ status bar ਵੇਖ ਸਕਦੇ ਹਾਂ।
01:09 ਹੁਣ, Inkscape ਵਿੱਚ ਕੁੱਝ ਬੁਨਿਆਦੀ ਸ਼ੇਪਸਸ ਨੂੰ ਬਣਾਉਣਾ ਅਤੇ ਐਡਿਟ ਕਰਨਾ ਸਿਖਦੇ ਹਾਂ।
01:14 ਸਭ ਤੋਂ ਪਹਿਲਾਂ, ਅਸੀ Select and Transform ਟੂਲ ਦੇ ਬਾਰੇ ਵਿੱਚ ਸਿਖਾਂਗੇ। ਇਸਨੂੰ ਆਮ ਤੌਰ ਤੇ Selector ਟੂਲ ਕਿਹਾ ਜਾਂਦਾ ਹੈ।
01:22 ਇਹ ਬਹੁਤ ਮਹੱਤਵਪੂਰਣ ਟੂਲ ਹੈ। ਤੁਸੀ ਇਸਨੂੰ Tool box ਦੇ ਖੱਬੇ ਪਾਸੇ ਪਾਓਗੇ।
01:28 ਇਸ ਟੂਲ ਦੇ ਨਾਲ, ਤੁਸੀ ਆਬਜੈਕਟਸ ਚੁਣ ਸਕਦੇ ਹੋ, canvas ਉੱਤੇ ਉਨ੍ਹਾਂ ਨੂੰ ਟਰਾਂਸਫੋਰਮ ਅਤੇ ਮੂਵ ਕਰ ਸਕਦੇ ਹੋ।
01:34 ਨਵਾਂ Inkscape ਡਾਕਿਊਮੇਂਟ ਖੋਲ੍ਹਣ ਦੇ ਲਈ, File ਉੱਤੇ ਕਲਿਕ ਕਰੋ ਅਤੇ ਫਿਰ New ਚੁਣੋ ਅਤੇ Default ਉੱਤੇ ਕਲਿਕ ਕਰੋ।
01:41 ਮੌਜੂਦਾ Inkscape ਡਾਕਿਊਮੇਂਟ ਨੂੰ ਖੋਲ੍ਹਣ ਦੇ ਲਈ, File ਉੱਤੇ ਕਲਿਕ ਕਰੋ ਅਤੇ Open ਚੁਣੋ।
01:47 drawing_1. svg ਫਾਇਲ ਖੋਲੋ, ਜਿਸਨੂੰ ਅਸੀਂ ਪਹਿਲਾਂ ਬਣਾਇਆ ਹੈ।
01:53 ਮੈਂ ਇਸਨੂੰ Documents ਫੋਲਡਰ ਵਿੱਚ ਸੇਵ ਕੀਤਾ ਹੈ। ਹੇਠਾਂ ਸੱਜੇ ਪਾਸੇ ਵਿੱਚ Open ਬਟਨ ਉੱਤੇ ਕਲਿਕ ਕਰੋ।
02:01 ਅਸੀਂ ਪਹਿਲਾਂ ਇੱਕ ਰਿਕਟੈਂਗਲ ਬਣਾਇਆ ਸੀ।
02:04 ਹੁਣ, ਰਿਕਟੈਂਗਲ ਉੱਤੇ ਕਲਿਕ ਕਰੋ।
02:06 ਡਿਫਾਲਟ ਰੂਪ ਵਜੋਂ ਰਿਕਟੈਂਗਲ ਦਾ ਰੰਗ ਹਰਾ ਹੈ।
02:09 ਰੰਗ ਨੂੰ ਲਾਲ ਵਿੱਚ ਬਦਲਨ ਦੇ ਲਈ, ਅਸੀ ਹੇਠਾਂ color palette ਦੀ ਵਰਤੋ ਕਰਾਂਗੇ।
02:14 ਸੋ, ਮੈਂ ਕਰਸਰ ਹੇਠਾਂ ਲੈ ਜਾਵਾਂਗਾ ਅਤੇ ਲਾਲ ਰੰਗ ਉੱਤੇ ਕਲਿਕ ਕਰਾਂਗਾ।
02:18 ਰਿਕਟੈਂਗਲ ਵਿੱਚ ਰੰਗ ਦੇ ਬਦਲਾਵ ਨੂੰ ਵੇਖੋ।
02:22 ਹੁਣ ਰਿਕਟੈਂਗਲ ਨੂੰ ਮੂਵ ਕਰੋ। ਅਜਿਹਾ ਕਰਨ ਦੇ ਲਈ, ਤੁਹਾਨੂੰ ਰਿਕਟੈਂਗਲ ਉੱਤੇ ਕਿਤੇ ਵੀ ਕਲਿਕ ਕਰਨਾ ਚਾਹੀਦਾ ਹੈ।
02:27 ਮਾਊਸ ਬਟਨ ਨੂੰ ਛੱਡੇ ਬਿਨਾਂ, canvas ਉੱਤੇ ਜਿੱਥੇ ਵੀ ਤੁਸੀ ਚਾਹੋ ਇਸਨੂੰ ਡਰੈਗ ਕਰੋ।
02:33 ਫਿਰ ਮਾਊਸ ਬਟਨ ਛੱਡੋ।
02:37 ਚੰਗੀ ਤਰ੍ਹਾਂ ਦੇਖਣ ਲਈ ਜੂਮ-ਇਨ ਕਰੋ। ਅਜਿਹਾ ਕਰਨ ਲਈ ctrl ਬਟਨ ਦਬਾਓ ਅਤੇ ਮਾਊਸ ਉੱਤੇ ਸਕਰੋਲ ਬਟਨ ਦੀ ਵਰਤੋ ਕਰੋ।
02:46 ਰਿਕਟੈਂਗਲ ਦੇ ਆਲੇ ਦੁਆਲੇ ਐਰੋਜ ਉੱਤੇ ਧਿਆਨ ਦਿਓ। ਇਨ੍ਹਾਂ ਨੂੰ ਹੈਂਡਲਸ ਕਹਿੰਦੇ ਹਨ, ਜਿਸਦੀ ਵਰਤੋ ਅਸੀ ਸਕੇਲ ਅਤੇ ਰੋਟੇਟ ਕਰਨ ਲਈ ਕਰਾਂਗੇ।
02:57 ਜਦੋਂ ਕਰਸਰ ਕਿਸੇ ਵੀ ਹੈਂਡਲਸ ਉੱਤੇ ਰੱਖਿਆ ਜਾਂਦਾ ਹੈ ਤਾਂ ਹੈਂਡਲ ਦਾ ਰੰਗ ਬਦਲ ਜਾਂਦਾ ਹੈ।
03:02 ਇਹ ਦਰਸਾਉਂਦਾ ਹੈ ਕਿ ਉਹ ਹੈਂਡਲ ਚੁਣਿਆ ਹੈ ਅਤੇ ਰੀਸਾਇਜ਼ ਲਈ ਤਿਆਰ ਹੈ।
03:08 ਰਿਕਟੈਂਗਲ ਨੂੰ ਸਕੇਲ ਜਾਂ ਰੀਸਾਇਜ਼ ਕਰਨ ਦੇ ਲਈ, ਕਿਸੇ ਵੀ ਕਾਰਨਰ ਹੈਂਡਲਸ ਉੱਤੇ ਕਲਿਕ ਕਰੋ ਅਤੇ ਡਰੈਗ ਕਰੋ।
03:17 ਜੇਕਰ ਤੁਸੀ ਆਸਪੈਕਟ ਅਨੁਪਾਤ ਸਮਾਨ ਰੱਖਣਾ ਚਾਹੁੰਦੇ ਹੋ, ਤਾਂ ਰੀਸਾਇਜ਼ ਕਰਦੇ ਸਮੇਂ ctrl ਬਟਨ ਦਬਾਕੇ ਰੱਖੋ।
03:24 ਰਿਕਟੈਂਗਲ ਦੀ ਲੰਬਾਈ ਅਤੇ ਚੌੜਾਈ ਬਦਲਨ ਦੇ ਲਈ, ਰਿਕਟੈਂਗਲ ਦੇ ਕੋਨੇ ਉੱਤੇ ਕਿਸੇ ਵੀ ਇੱਕ ਹੈਂਡਲ ਦੀ ਵਰਤੋ ਕਰੋ।
03:32 ਜਾਂ ਤਾਂ ਖੱਬੇ ਵੱਲ ਜਾਂ ਸੱਜੇ ਵੱਲ ਹੈਂਡਲ ਉੱਤੇ ਕਲਿਕ ਅਤੇ ਡਰੈਗ ਕਰੋ।
03:39 ਰਿਕਟੈਂਗਲ ਦੀ ਚੌੜਾਈ ਵਿੱਚ ਬਦਲਾਵ ਨੂੰ ਵੇਖੋ।
03:43 ਹੁਣ ਰਿਕਟੈਂਗਲ ਦੀ ਉਚਾਈ ਬਦਲਦੇ ਹਾਂ।
03:46 ਸੋ ਜਾਂ ਤਾਂ ਅਸੀ ਹੈਂਡਲ ਦੇ ਹੇਠਾਂ ਜਾਂ ਉੱਤੇ ਕਲਿਕ ਅਤੇ ਡਰੈਗ ਕਰਾਂਗੇ।
03:51 ਰਿਕਟੈਂਗਲ ਦੀ ਉਚਾਈ ਵਿੱਚ ਬਦਲਾਵ ਨੂੰ ਵੇਖੋ।
03:54 ਅਸੀ ਮੈਨੁਅਲ ਤੌਰ ਤੇ Tool controls ਬਾਰ ਉੱਤੇ width ਅਤੇ height ਪੈਰਾਮੀਟਰਸ ਨੂੰ ਬਦਲਕੇ ਰਿਕਟੈਂਗਲ ਦੀ ਚੌੜਾਈ ਅਤੇ ਉਚਾਈ ਬਦਲ ਸਕਦੇ ਹਾਂ।
04:03 ਮੈਂ width 400 ਅਤੇ height 200 ਨਾਲ ਬਦਲਾਂਗਾ।
04:07 ਰਿਕਟੈਂਗਲ ਦੀ ਸ਼ੇਪਸ ਵਿੱਚ ਬਦਲਾਵ ਨੂੰ ਵੇਖੋ।
04:10 ਇਸੇ ਤਰ੍ਹਾਂ ਨਾਲ, ਤੁਸੀ X ਅਤੇ Y ਐਕਸਿਸ ਸਥਾਨ ਬਦਲ ਕੇ ਆਬਜੈਕਟ ਨੂੰ ਮੂਵ ਕਰ ਸਕਦੇ ਹੋ।
04:19 ਹੁਣ ਸਿਖਦੇ ਹਾਂ ਕਿ ਰਿਕਟੈਂਗਲ ਨੂੰ ਰੋਟੇਟ ਕਿਵੇਂ ਕਰਦੇ ਹਨ।
04:24 ਅਜਿਹਾ ਕਰਨ ਦੇ ਲਈ, ਫਿਰ ਦੁਬਾਰਾ ਰਿਕਟੈਂਗਲ ਉੱਤੇ ਕਲਿਕ ਕਰੋ।
04:27 ਧਿਆਨ ਦਿਓ ਕਿ ਹੁਣ, ਕਾਰਨਰ ਦੇ ਹੈਂਡਲਸ ਦਾ ਆਕਾਰ ਬਦਲ ਗਿਆ ਹੈ, ਇਹ ਦਰਸਾਉਂਦਾ ਹੈ ਕਿ ਇਹ ਰੋਟੇਸ਼ਨ ਲਈ ਤਿਆਰ ਹੈ।
04:34 ਮੈਂ ਹੈਂਡਲ ਦੇ ਊਪਰੀ ਸੱਜੇ ਪਾਸੇ ਕਲਿਕ ਕਰਾਂਗਾ ਅਤੇ ਰਿਕਟੈਂਗਲ ਨੂੰ ਰੋਟੇਟ ਕਰਾਂਗਾ।
04:44 ਤੁਸੀ ਕਿਸੇ ਵੀ ਸਾਇਡ ਹੈਂਡਲਸ ਉੱਤੇ ਕਲਿਕ ਅਤੇ ਡਰੈਗ ਕਰਕੇ ਰਿਕਟੈਂਗਲ ਨੂੰ ਸਕਿਊ ਕਰ ਸਕਦੇ ਹੋ।
04:50 ਮੈਂ ਵਿਚਕਾਰਲੇ ਖੱਬਾ ਹੈਂਡਲ ਉੱਤੇ ਕਲਿਕ ਕਰ ਰਿਹਾ ਹਾਂ ਅਤੇ ਰਿਕਟੈਂਗਲ ਨੂੰ ਸਕਿਊ ਕਰਨ ਲਈ ਇਸਨੂੰ ਉੱਤੇ ਜਾਂ ਹੇਠਾਂ ਡਰੈਗ ਕਰ ਰਿਹਾ ਹਾਂ।
04:56 ਮੇਰੇ ਦੁਆਰਾ ਕੀਤੇ ਗਏ ਬਦਲਾਵਾਂ ਉੱਤੇ ਧਿਆਨ ਦਿਓ।
04:59 ਅਸੀ ਕਿਸੇ ਹੋਰ ਟਿਊਟੋਰਿਅਲ ਵਿੱਚ ਇਹਨਾ ਹੈਂਡਲਸ ਦੀ ਵਰਤੋ ਕਰਨ ਬਾਰੇ ਜਿਆਦਾ ਵਿਸਥਾਰ ਨਾਲਸਿਖਾਂਗੇ।
05:04 ਹੁਣ ਇਸ ਸ਼ੇਪਸ ਨੂੰ ਅਣਚੁਣਿਆ ਕਰੋ।
05:06 ਅਜਿਹਾ ਕਰਨ ਦੇ ਲਈ, ਕੈਨਵਾਸ ਖੇਤਰ ਉੱਤੇ ਜਾਂ ਕੈਨਵਾਸ ਸੀਮਾ ਦੇ ਬਾਹਰ ਕਿਤੇ ਵੀ ਕਲਿਕ ਕਰੋ।
05:11 ਮਾਊਸ ਨੂੰ ਵਾਪਸ Tool box ਉੱਤੇ ਲੈ ਜਾਓ ਅਤੇ ਉਸੀ rectangle ਟੂਲ ਉੱਤੇ ਘੁਮਾਓ।
05:17 ਟੂਲ ਟਿਪ ਦੱਸਦਾ ਹੈ ਕਿ ਅਸੀ ਇਸ ਟੂਲ ਦੀ ਵਰਤੋ ਕਰਕੇ ਰਿਕਟੈਂਗਲ ਅਤੇ ਵਰਗ ਬਣਾ ਸਕਦੇ ਹਾਂ।
05:22 ਸੋ ਪਹਿਲਾਂ ਮੈਂ ਇਸ ਟੂਲ ਉੱਤੇ ਕਲਿਕ ਕਰਾਂਗਾ।
05:25 ਇੱਕ ਵਰਗ ਬਣਾਉਣ ਦੇ ਲਈ, ctrl ਬਟਨ ਦਬਾ ਕੇ ਰੱਖੋ ਅਤੇ canvas ਉੱਤੇ ਡਰੈਗ ਕਰੋ।
05:30 ਮੈਂ ਇਸਦਾ ਰੰਗ ਗੁਲਾਬੀ ਵਿੱਚ ਬਦਲਦਾ ਹਾਂ।
05:32 ਤੁਹਾਡੇ ਲਈ ਅਸਾਈਨਮੈਂਟ।
05:34 Tool box ਵਿਚੋਂ Create circles and ellipses ਟੂਲ ਚੁਣੋ।
05:38 ctrl ਬਟਨ ਦੀ ਵਰਤੋ ਕਰੋ, canvas ਉੱਤੇ ਇੱਕ ਚੱਕਰ ਬਣਾਓ।
05:42 ਇਸਨੂੰ ਨੀਲਾ ਰੰਗ ਦਿਓ।
05:44 ਇਹ ਮੇਰਾ ਚੱਕਰ ਹੈ।
05:46 ਹੁਣ ਸਿਖਦੇ ਹਾਂ ਕਿ ਇਸ ਚੱਕਰ ਵਿੱਚ ਬਦਲਾਵ ਕਿਵੇਂ ਕਰਦੇ ਹਨ।
05:49 ਤੁਸੀ ਚੱਕਰ ਦੇ ਆਕਾਰ ਨੂੰ ਇੱਕ ਚਾਪ ਜਾਂ ਖੰਡ ਵਿੱਚ ਬਦਲਨ ਲਈ Start ਅਤੇ End ਪੈਰਾਮੀਟਰਸ ਬਦਲ ਸਕਦੇ ਹੋ।
05:56 ਇੱਥੇ Tool controls bar ਵਿੱਚ 3 ਆਪਸ਼ੰਸ ਹਨ, ਜੋ ਸ਼ੇਪਸ ਦੇ ਵਿਚਕਾਰ ਬਦਲਣ ਵਿੱਚ ਮਦਦ ਕਰਦਾ ਹੈ।
06:03 ਮੈਂ Start ਪੈਰਾਮੀਟਰ ਨੂੰ 100 ਅਤੇ End ਪੈਰਾਮੀਟਰ ਨੂੰ -50 ਨਾਲ ਬਦਲਦਾ ਹਾਂ।
06:09 ਅਸੀ ਵੇਖਦੇ ਹਾਂ ਕਿ ਚੱਕਰ ਦਾ ਆਕਾਰ ਹੁਣ ਖੰਡ ਦੇ ਆਕਾਰ ਵਿੱਚ ਬਦਲ ਗਿਆ ਹੈ।
06:14 ਹੁਣ ਮੈਂ arc ਆਇਕਨ ਉੱਤੇ ਕਲਿਕ ਕਰਾਂਗਾ ਅਤੇ ਅਸੀ ਸ਼ੇਪਸ ਵਿੱਚ ਬਦਲਾਵ ਨੂੰ ਵੇਖਾਂਗੇ।
06:19 ਅਸੀ circle ਆਇਕਨ ਉੱਤੇ ਕਲਿਕ ਕਰਕੇ, ਚੱਕਰ ਦੀ ਸ਼ੇਪ ਨੂੰ ਵਾਪਸ ਬਦਲ ਸਕਦੇ ਹਾਂ।
06:25 ਹੁਣ, ਆਪਣੇ canvas ਉੱਤੇ ਚੱਕਰ ਦੀ ਸ਼ੇਪ ਨੂੰ ਨਜਦੀਕ ਤੋਂ ਵੇਖਦੇ ਹਾਂ।
06:30 ਸ਼ੇਪ ਵਿੱਚ 2 ਰੀਸਾਇਜ ਹੈਂਡਲਸ ਅਤੇ 2 ਸਰਕੂਲਰ ਹੈਂਡਲਸ ਜਿੰਨ੍ਹਾਂ ਨੂੰ ਚਾਪ ਕਹਿੰਦੇ ਹਨ ਉਹਨਾ ਉੱਤੇ ਧਿਆਨ ਦਿਓ।
06:37 2 ਰੀਸਾਇਜ ਹੈਂਡਲਸ ਦੀ ਵਰਤੋ ਚੱਕਰ ਦੀ ਸ਼ੇਪ ਨੂੰ ਐਲੀਪਸ ਸ਼ੇਪ ਵਿੱਚ ਬਦਲਨ ਲਈ ਕੀਤੀ ਜਾਂਦੀ ਹੈ।
06:44 ਇਸ ਹੈਂਡਲਸ ਨੂੰ ਉੱਤੇ-ਹੇਠਾਂ ਜਾਂ ਖੱਬੇ-ਸੱਜੇ ਦਿਸ਼ਾ ਵਿੱਚ ਡਰੈਗ ਕਰੋ।
06:53 ਸ਼ੇਪ ਵਿੱਚ ਬਦਲਾਵ ਨੂੰ ਵੇਖੋ।
06:56 2 ਚਾਪ ਹੈਂਡਲਸ ਇੱਕ ਦੂੱਜੇ ਨੂੰ ਓਵਰਲੈਪ ਕਰਦੇ ਹਨ। ਚਾਪ ਹੈਂਡਲ ਉੱਤੇ ਕਲਿਕ ਕਰੋ ਅਤੇ ਇਸਨੂੰ anti-clockwise ਵਿੱਚ ਮੂਵ ਕਰੋ।
07:04 ਹੁਣ ਅਸੀ ਦੋਨੋ ਚਾਪ ਹੈਂਡਲਸ ਵੇਖ ਸਕਦੇ ਹਾਂ।
07:08 ਅਸੀ ਇਹਨਾਂ ਚਾਪ ਹੈਂਡਲਸ ਦੀ ਵਰਤੋ ਕਰਕੇ ਚੱਕਰ ਦੀ ਸ਼ੇਪ ਨੂੰ ਚਾਪ ਜਾਂ ਖੰਡ ਦੀ ਸ਼ੇਪ ਵਿੱਚ ਬਦਲ ਸਕਦੇ ਹਾਂl
07:14 ਉਨ੍ਹਾਂ ਨੂੰ clockwise ਜਾਂ anti - clockwise ਦਿਸ਼ਾਵਾਂ ਵਿੱਚ ਮੂਵ ਕਰਕੇ ਅਤੇ ਸ਼ੇਪ ਵਿੱਚ ਬਦਲਾਵ ਨੂੰ ਵੇਖੋ।
07:24 ਹੁਣ ਅਸੀ Tool box ਵਿੱਚ ਰਿਕਟੈਂਗਲ ਟੂਲ ਉੱਤੇ ਕਲਿਕ ਕਰਾਂਗੇ ਅਤੇ ਫਿਰ ਵਰਗ ਉੱਤੇ ਕਲਿਕ ਕਰਾਂਗੇ।
07:30 ਸ਼ੇਪ ਦੇ ਊਪਰੀ ਸੱਜੇ ਕੋਨੇ ਉੱਤੇ 2 ਰੀਸਾਇਜ ਹੈਂਡਲਸ ਅਤੇ 2 ਚਾਪ ਹੈਂਡਲਸ ਵੇਖੋ।
07:40 ਪਹਿਲਾਂ ਦੀ ਤਰ੍ਹਾਂ 2 ਚਾਪ ਹੈਂਡਲਸ ਇੱਕ ਦੂੱਜੇ ਉੱਤੇ ਓਵਰਲੇਪ ਹੁੰਦੇ ਹਨ।
07:43 ਕਿਸੇ ਇੱਕ ਚਾਪ ਹੈਂਡਲ ਉੱਤੇ ਕਲਿਕ ਕਰੋ ਅਤੇ ਇਸਨੂੰ clockwise ਮੂਵ ਕਰੋ।
07:48 ਹੁਣ ਅਸੀ ਦੋਨੋ ਚਾਪ ਹੈਂਡਲਸ ਵੇਖ ਸਕਦੇ ਹਾਂ।
07:51 ਅਸੀ ਇਹਨਾਂ ਹੈਂਡਲਸ ਦੀ ਵਰਤੋ ਕਰਕੇ ਵਰਗ ਦੇ ਕਿਨਾਰੀਆਂ ਨੂੰ ਗੋਲ ਕਰ ਸਕਦੇ ਹਾਂ।
07:56 ਉਨ੍ਹਾਂ ਨੂੰ clockwise ਜਾਂ anti - clockwise ਦਿਸ਼ਾਵਾਂ ਵਿੱਚ ਮੂਵ ਕਰੋ ਅਤੇ ਸ਼ੇਪ ਵਿੱਚ ਬਦਲਾਵ ਨੂੰ ਵੇਖੋ।
08:02 ਹੁਣ Tool box ਵਿੱਚ Stars ਅਤੇ polygons ਟੂਲ ਉੱਤੇ ਕਲਿਕ ਕਰਕੇ ਇੱਕ ਬਹੁਭੁਜ ਬਣਾਓ।
08:08 ਇਹ circle ਟੂਲ ਦੇ ਹੇਠਾਂ ਸੱਜੇ ਵੱਲ ਹੈ। ਇਸ ਉੱਤੇ ਕਲਿਕ ਕਰੋ।
08:13 ਅਸੀ ਇਸੇ ਤਰ੍ਹਾਂ ਨਾਲ ਬਹੁਭੁਜ ਡਰਾਅ ਕਰਾਂਗੇ ਅਤੇ ਇਸਨੂੰ ਹਰਾ ਰੰਗ ਦੇਵਾਂਗੇ।
08:20 ਡਿਫਾਲਟ ਰੂਪ ਵਜੋਂ ਇੱਕ 5 ਭੁਜਾਵਾਂ ਵਾਲਾ ਬਹੁਭੁਜ ਅਰਥਾਤ ਪੈਂਟਾਗਨ ਬਣ ਗਿਆ ਹੈ।
08:24 Tool controls ਬਾਰ ਉੱਤੇ ਵੇਖੋ। ਇੱਥੇ, ਇਹ ਦਰਸਾਉਂਦਾ ਹੈ ਕਿ ਬਹੁਭੁਜ ਦੇ ਕਿਨਾਰੀਆਂ ਦੀ ਗਿਣਤੀ 5 ਹੈ।
08:32 ਤੁਸੀ ਗਿਣਤੀ 4 ਕਰਕੇ ਵਰਗ ਅਤੇ ਇਸਨੂੰ 3 ਕਰਕੇ ਤਿਕੋਨ ਬਣਾ ਸਕਦੇ ਹੋ।
08:39 ਇਸਨੂੰ ਵਧਾਉਣ ਨਾਲ, ਅਸੀ ਪੈਂਟਾਗਨ, ਹੈਕਸਾਗਨ ਅਤੇ ਆਦਿ ਬਣਾ ਸਕਦੇ ਹਾਂ।
08:44 ਬਹੁਭੁਜ ਉੱਤੇ ਰੀਸਾਇਜ ਹੈਂਡਲ ਵੇਖੋ।
08:47 ਅਸੀ ਇਸਦੀ ਵਰਤੋ ਬਹੁਭੁਜ ਨੂੰ ਰੀਸਾਇਜ਼ ਕਰਨ ਜਾਂ ਰੋਟੇਟ ਕਰਨ ਲਈ ਕਰ ਸਕਦੇ ਹਾਂ।
08:52 Tool controls ਬਾਰ ਵਿੱਚ, polygon ਆਇਕਨ ਦੇ ਅੱਗੇ star ਆਇਕਨ ਉੱਤੇ ਕਲਿਕ ਕਰਕੇ ਇਸਨੂੰ ਸਟਾਰ ਦੀ ਸ਼ੇਪ ਵਿੱਚ ਬਦਲੋ।
09:00 ਸਟਾਰ ਦੀ ਸ਼ੇਪ ਉੱਤੇ 2 ਹੈਂਡਲਸ ਵੇਖੋ- ਇੱਕ ਸਿਰੇ ਤੇ ਅਤੇ ਇੱਕ ਜੋੜ ਉੱਤੇ।
09:06 ਸਟਾਰ ਦੀ ਸ਼ੇਪ ਬਦਲਨ ਜਾਂ ਰੋਟੇਟ ਕਰਨ ਲਈ ਸਿਰੇ ਉੱਤੇ ਹੈਂਡਲ ਨੂੰ ਕਲਿਕ ਅਤੇ ਡਰੈਗ ਕਰੋ।
09:12 ਅਸੀ ਹੋਰ ਹੈਂਡਲ ਦੀ ਵਰਤੋ ਕਰਕੇ ਸਟਾਰ ਦੀ ਸ਼ੇਪ ਨੂੰ ਰੀਸਾਇਜ਼ ਅਤੇ ਸਕਿਊ ਕਰ ਸਕਦੇ ਹਾਂ।
09:17 ਇਸ ਉੱਤੇ ਕਲਿਕ ਕਰੋ, ਅਤੇ ਕਲੌਕਵਾਇਜ਼ ਜਾਂ ਐਂਟੀਕਲੌਕਵਾਇਜ ਦਿਸ਼ਾਵਾਂ ਵਿੱਚ ਮੂਵ ਕਰੋ ਅਤੇ ਸ਼ੇਪ ਅਤੇ ਆਕਾਰ ਵਿੱਚ ਬਦਲਾਵ ਉੱਤੇ ਧਿਆਨ ਦਿਓ।
09:25 ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਚਲੋ ਇਸਦਾ ਸਾਰ ਕਰਦੇ ਹਾਂl
09:30 ਇਸ ਟਿਊਟੋਰਿਅਲ ਵਿੱਚ ਅਸੀਂ Inkscape ਇੰਟਰਫੇਸ ਦੇ ਬਾਰੇ ਵਿੱਚ ਸਿੱਖਿਆ।
09:34 ਅਸੀਂ ਬੇਸਿਕ ਸ਼ੇਪਸ ਜਿਵੇਂ ਰਿਕਟੈਂਗਲ, ਵਰਗ, ਚੱਕਰ, ਖੰਡ, ਬਹੁਭੁਜ ਅਤੇ ਸਟਾਰ ਨੂੰ ਬਣਾਉਣਾ ਵੀ ਸਿੱਖਿਆ।
09:42 ਹੈਂਡਲਸ ਦੀ ਵਰਤੋ ਕਰਕੇ ਸ਼ੇਪਸ ਨੂੰ ਬਦਲਣਾ ਅਤੇ ਰੰਗ ਭਰਨਾ ਵੀ ਸਿੱਖਿਆ।
09:46 ਇੱਥੇ ਤੁਹਾਡੇ ਲਈ ਅਸਾਈਨਮੈਂਟ ਹੈ।
09:49 ਨੀਲੇ ਰੰਗ ਦੇ ਨਾਲ ਇੱਕ ਰਿਕਟੈਂਗਲ ਦੀ ਸ਼ੇਪ ਬਣਾਓ,
09:52 ਲਾਲ ਰੰਗ ਦੇ ਨਾਲ ਚੱਕਰ ਦੀ ਸ਼ੇਪ ਬਣਾਓ,
09:54 ਹਰੇ ਰੰਗ ਵਿੱਚ 7ਭੁਜਾਵਾਂ ਵਾਲਾ ਸਟਾਰ ਬਣਾਓ।
09:58 ਤੁਹਾਡੀ ਸੰਪੂਰਨ ਅਸਾਈਨਮੈਂਟ ਇਸ ਤਰ੍ਹਾਂ ਦਿਖਨੀ ਚਾਹੀਦੀ ਹੈ।
10:03 ਹੇਠਾਂ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ।
10:09 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
10:13 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਦਿੱਤੇ ਜਾਂਦੇ ਹਨ।
10:22 ਜਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਲਿਖੋ।
10:28 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
10:32 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
10:38 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: // spoken-tutorial.org/NMEICT- Intro
10:47 ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
10:50 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ, ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ।

Contributors and Content Editors

Harmeet, PoojaMoolya