Inkscape/C2/Create-and-edit-shapes/Punjabi
From Script | Spoken-Tutorial
Time | Narration |
00:00 | Inkscape ਦੀ ਵਰਤੋ ਕਰਕੇ Create and edit shapes ( ਸ਼ੇਪਸ ਬਣਾਉਣਾ ਅਤੇ ਐਡਿਟ ਕਰਨਾ) ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਲਈ ਅਸੀਂ Inkscape ਦੇ ਨਾਲ ਵਾਕਫ਼ ਹੋਵਾਂਗੇ। |
00:10 | ਅਸੀ Inkscape ਇੰਟਰਫੇਸ ਦੇ ਬਾਰੇ ਵਿੱਚ ਸਿਖਾਂਗੇ ਅਤੇ *ਬੇਸਿਕ ਸ਼ੇਪਸ ਕਿਵੇਂ ਬਣਾਉਂਦੇ ਹਨ। |
00:16 | ਹੈਂਡਲਸ ਦੀ ਵਰਤੋ ਕਰਕੇ ਕਲਰ ਫਿਲ ਕਰਨਾ ਅਤੇ ਸ਼ੇਪਸ ਬਦਲਨਾ ਸਿਖਾਂਗੇ। |
00:20 | ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ, ਊਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ (OS) |
00:25 | Inkscape ਵਰਜਨ 0.48.4 |
00:29 | Dash home ਉੱਤੇ ਜਾਓ ਅਤੇ Inkscape ਟਾਈਪ ਕਰੋ। |
00:34 | ਤੁਸੀ ਲੋਗੋ ਉੱਤੇ ਡਬਲ ਕਲਿਕ ਕਰਕੇ Inkscape ਖੋਲ ਸਕਦੇ ਹੋ। |
00:38 | ਇੰਟਰਫੇਸ ਉੱਤੇ ਸਭ ਤੋਂ ਉੱਤੇ ਤੁਸੀ Menu bar ਅਤੇ Tool controls bar ਦੇਖੋਗੇ। |
00:44 | ਇਹ ਸਭ ਤੋਂ ਊਪਰੀ ਕੋਨੇ ਉੱਤੇ ਅਤੇ ਪਾਸਿਆਂ ਤੇ rulers ਦੇ ਬਾਅਦ ਹੁੰਦਾ ਹੈ। |
00:48 | ਇੰਟਰਫੇਸ ਦੇ ਖੱਬੇ ਵੱਲ ਉੱਤੇ ਤੁਸੀ Command bar ਅਤੇ Snap controls bar ਦੇਖੋਗੇ। |
00:54 | Tool box ਇੰਟਰਫੇਸ ਦੇ ਖੱਬੇ ਵੱਲ ਹੈ। |
00:58 | ਵਿਚਕਾਰ ਵਿੱਚ canvas ਹੈ। ਜਿੱਥੇ ਤੁਸੀ ਆਪਣਾ ਗਰਾਫਿਕ ਡਰਾਅ ਕਰੋਗੇ। |
01:03 | ਇੰਟਰਫੇਸ ਦੇ ਵਿੱਚ ਹੇਠਾਂ ਅਸੀ color palette ਅਤੇ status bar ਵੇਖ ਸਕਦੇ ਹਾਂ। |
01:09 | ਹੁਣ, Inkscape ਵਿੱਚ ਕੁੱਝ ਬੁਨਿਆਦੀ ਸ਼ੇਪਸਸ ਨੂੰ ਬਣਾਉਣਾ ਅਤੇ ਐਡਿਟ ਕਰਨਾ ਸਿਖਦੇ ਹਾਂ। |
01:14 | ਸਭ ਤੋਂ ਪਹਿਲਾਂ, ਅਸੀ Select and Transform ਟੂਲ ਦੇ ਬਾਰੇ ਵਿੱਚ ਸਿਖਾਂਗੇ। ਇਸਨੂੰ ਆਮ ਤੌਰ ਤੇ Selector ਟੂਲ ਕਿਹਾ ਜਾਂਦਾ ਹੈ। |
01:22 | ਇਹ ਬਹੁਤ ਮਹੱਤਵਪੂਰਣ ਟੂਲ ਹੈ। ਤੁਸੀ ਇਸਨੂੰ Tool box ਦੇ ਖੱਬੇ ਪਾਸੇ ਪਾਓਗੇ। |
01:28 | ਇਸ ਟੂਲ ਦੇ ਨਾਲ, ਤੁਸੀ ਆਬਜੈਕਟਸ ਚੁਣ ਸਕਦੇ ਹੋ, canvas ਉੱਤੇ ਉਨ੍ਹਾਂ ਨੂੰ ਟਰਾਂਸਫੋਰਮ ਅਤੇ ਮੂਵ ਕਰ ਸਕਦੇ ਹੋ। |
01:34 | ਨਵਾਂ Inkscape ਡਾਕਿਊਮੇਂਟ ਖੋਲ੍ਹਣ ਦੇ ਲਈ, File ਉੱਤੇ ਕਲਿਕ ਕਰੋ ਅਤੇ ਫਿਰ New ਚੁਣੋ ਅਤੇ Default ਉੱਤੇ ਕਲਿਕ ਕਰੋ। |
01:41 | ਮੌਜੂਦਾ Inkscape ਡਾਕਿਊਮੇਂਟ ਨੂੰ ਖੋਲ੍ਹਣ ਦੇ ਲਈ, File ਉੱਤੇ ਕਲਿਕ ਕਰੋ ਅਤੇ Open ਚੁਣੋ। |
01:47 | drawing_1. svg ਫਾਇਲ ਖੋਲੋ, ਜਿਸਨੂੰ ਅਸੀਂ ਪਹਿਲਾਂ ਬਣਾਇਆ ਹੈ। |
01:53 | ਮੈਂ ਇਸਨੂੰ Documents ਫੋਲਡਰ ਵਿੱਚ ਸੇਵ ਕੀਤਾ ਹੈ। ਹੇਠਾਂ ਸੱਜੇ ਪਾਸੇ ਵਿੱਚ Open ਬਟਨ ਉੱਤੇ ਕਲਿਕ ਕਰੋ। |
02:01 | ਅਸੀਂ ਪਹਿਲਾਂ ਇੱਕ ਰਿਕਟੈਂਗਲ ਬਣਾਇਆ ਸੀ। |
02:04 | ਹੁਣ, ਰਿਕਟੈਂਗਲ ਉੱਤੇ ਕਲਿਕ ਕਰੋ। |
02:06 | ਡਿਫਾਲਟ ਰੂਪ ਵਜੋਂ ਰਿਕਟੈਂਗਲ ਦਾ ਰੰਗ ਹਰਾ ਹੈ। |
02:09 | ਰੰਗ ਨੂੰ ਲਾਲ ਵਿੱਚ ਬਦਲਨ ਦੇ ਲਈ, ਅਸੀ ਹੇਠਾਂ color palette ਦੀ ਵਰਤੋ ਕਰਾਂਗੇ। |
02:14 | ਸੋ, ਮੈਂ ਕਰਸਰ ਹੇਠਾਂ ਲੈ ਜਾਵਾਂਗਾ ਅਤੇ ਲਾਲ ਰੰਗ ਉੱਤੇ ਕਲਿਕ ਕਰਾਂਗਾ। |
02:18 | ਰਿਕਟੈਂਗਲ ਵਿੱਚ ਰੰਗ ਦੇ ਬਦਲਾਵ ਨੂੰ ਵੇਖੋ। |
02:22 | ਹੁਣ ਰਿਕਟੈਂਗਲ ਨੂੰ ਮੂਵ ਕਰੋ। ਅਜਿਹਾ ਕਰਨ ਦੇ ਲਈ, ਤੁਹਾਨੂੰ ਰਿਕਟੈਂਗਲ ਉੱਤੇ ਕਿਤੇ ਵੀ ਕਲਿਕ ਕਰਨਾ ਚਾਹੀਦਾ ਹੈ। |
02:27 | ਮਾਊਸ ਬਟਨ ਨੂੰ ਛੱਡੇ ਬਿਨਾਂ, canvas ਉੱਤੇ ਜਿੱਥੇ ਵੀ ਤੁਸੀ ਚਾਹੋ ਇਸਨੂੰ ਡਰੈਗ ਕਰੋ। |
02:33 | ਫਿਰ ਮਾਊਸ ਬਟਨ ਛੱਡੋ। |
02:37 | ਚੰਗੀ ਤਰ੍ਹਾਂ ਦੇਖਣ ਲਈ ਜੂਮ-ਇਨ ਕਰੋ। ਅਜਿਹਾ ਕਰਨ ਲਈ ctrl ਬਟਨ ਦਬਾਓ ਅਤੇ ਮਾਊਸ ਉੱਤੇ ਸਕਰੋਲ ਬਟਨ ਦੀ ਵਰਤੋ ਕਰੋ। |
02:46 | ਰਿਕਟੈਂਗਲ ਦੇ ਆਲੇ ਦੁਆਲੇ ਐਰੋਜ ਉੱਤੇ ਧਿਆਨ ਦਿਓ। ਇਨ੍ਹਾਂ ਨੂੰ ਹੈਂਡਲਸ ਕਹਿੰਦੇ ਹਨ, ਜਿਸਦੀ ਵਰਤੋ ਅਸੀ ਸਕੇਲ ਅਤੇ ਰੋਟੇਟ ਕਰਨ ਲਈ ਕਰਾਂਗੇ। |
02:57 | ਜਦੋਂ ਕਰਸਰ ਕਿਸੇ ਵੀ ਹੈਂਡਲਸ ਉੱਤੇ ਰੱਖਿਆ ਜਾਂਦਾ ਹੈ ਤਾਂ ਹੈਂਡਲ ਦਾ ਰੰਗ ਬਦਲ ਜਾਂਦਾ ਹੈ। |
03:02 | ਇਹ ਦਰਸਾਉਂਦਾ ਹੈ ਕਿ ਉਹ ਹੈਂਡਲ ਚੁਣਿਆ ਹੈ ਅਤੇ ਰੀਸਾਇਜ਼ ਲਈ ਤਿਆਰ ਹੈ। |
03:08 | ਰਿਕਟੈਂਗਲ ਨੂੰ ਸਕੇਲ ਜਾਂ ਰੀਸਾਇਜ਼ ਕਰਨ ਦੇ ਲਈ, ਕਿਸੇ ਵੀ ਕਾਰਨਰ ਹੈਂਡਲਸ ਉੱਤੇ ਕਲਿਕ ਕਰੋ ਅਤੇ ਡਰੈਗ ਕਰੋ। |
03:17 | ਜੇਕਰ ਤੁਸੀ ਆਸਪੈਕਟ ਅਨੁਪਾਤ ਸਮਾਨ ਰੱਖਣਾ ਚਾਹੁੰਦੇ ਹੋ, ਤਾਂ ਰੀਸਾਇਜ਼ ਕਰਦੇ ਸਮੇਂ ctrl ਬਟਨ ਦਬਾਕੇ ਰੱਖੋ। |
03:24 | ਰਿਕਟੈਂਗਲ ਦੀ ਲੰਬਾਈ ਅਤੇ ਚੌੜਾਈ ਬਦਲਨ ਦੇ ਲਈ, ਰਿਕਟੈਂਗਲ ਦੇ ਕੋਨੇ ਉੱਤੇ ਕਿਸੇ ਵੀ ਇੱਕ ਹੈਂਡਲ ਦੀ ਵਰਤੋ ਕਰੋ। |
03:32 | ਜਾਂ ਤਾਂ ਖੱਬੇ ਵੱਲ ਜਾਂ ਸੱਜੇ ਵੱਲ ਹੈਂਡਲ ਉੱਤੇ ਕਲਿਕ ਅਤੇ ਡਰੈਗ ਕਰੋ। |
03:39 | ਰਿਕਟੈਂਗਲ ਦੀ ਚੌੜਾਈ ਵਿੱਚ ਬਦਲਾਵ ਨੂੰ ਵੇਖੋ। |
03:43 | ਹੁਣ ਰਿਕਟੈਂਗਲ ਦੀ ਉਚਾਈ ਬਦਲਦੇ ਹਾਂ। |
03:46 | ਸੋ ਜਾਂ ਤਾਂ ਅਸੀ ਹੈਂਡਲ ਦੇ ਹੇਠਾਂ ਜਾਂ ਉੱਤੇ ਕਲਿਕ ਅਤੇ ਡਰੈਗ ਕਰਾਂਗੇ। |
03:51 | ਰਿਕਟੈਂਗਲ ਦੀ ਉਚਾਈ ਵਿੱਚ ਬਦਲਾਵ ਨੂੰ ਵੇਖੋ। |
03:54 | ਅਸੀ ਮੈਨੁਅਲ ਤੌਰ ਤੇ Tool controls ਬਾਰ ਉੱਤੇ width ਅਤੇ height ਪੈਰਾਮੀਟਰਸ ਨੂੰ ਬਦਲਕੇ ਰਿਕਟੈਂਗਲ ਦੀ ਚੌੜਾਈ ਅਤੇ ਉਚਾਈ ਬਦਲ ਸਕਦੇ ਹਾਂ। |
04:03 | ਮੈਂ width 400 ਅਤੇ height 200 ਨਾਲ ਬਦਲਾਂਗਾ। |
04:07 | ਰਿਕਟੈਂਗਲ ਦੀ ਸ਼ੇਪਸ ਵਿੱਚ ਬਦਲਾਵ ਨੂੰ ਵੇਖੋ। |
04:10 | ਇਸੇ ਤਰ੍ਹਾਂ ਨਾਲ, ਤੁਸੀ X ਅਤੇ Y ਐਕਸਿਸ ਸਥਾਨ ਬਦਲ ਕੇ ਆਬਜੈਕਟ ਨੂੰ ਮੂਵ ਕਰ ਸਕਦੇ ਹੋ। |
04:19 | ਹੁਣ ਸਿਖਦੇ ਹਾਂ ਕਿ ਰਿਕਟੈਂਗਲ ਨੂੰ ਰੋਟੇਟ ਕਿਵੇਂ ਕਰਦੇ ਹਨ। |
04:24 | ਅਜਿਹਾ ਕਰਨ ਦੇ ਲਈ, ਫਿਰ ਦੁਬਾਰਾ ਰਿਕਟੈਂਗਲ ਉੱਤੇ ਕਲਿਕ ਕਰੋ। |
04:27 | ਧਿਆਨ ਦਿਓ ਕਿ ਹੁਣ, ਕਾਰਨਰ ਦੇ ਹੈਂਡਲਸ ਦਾ ਆਕਾਰ ਬਦਲ ਗਿਆ ਹੈ, ਇਹ ਦਰਸਾਉਂਦਾ ਹੈ ਕਿ ਇਹ ਰੋਟੇਸ਼ਨ ਲਈ ਤਿਆਰ ਹੈ। |
04:34 | ਮੈਂ ਹੈਂਡਲ ਦੇ ਊਪਰੀ ਸੱਜੇ ਪਾਸੇ ਕਲਿਕ ਕਰਾਂਗਾ ਅਤੇ ਰਿਕਟੈਂਗਲ ਨੂੰ ਰੋਟੇਟ ਕਰਾਂਗਾ। |
04:44 | ਤੁਸੀ ਕਿਸੇ ਵੀ ਸਾਇਡ ਹੈਂਡਲਸ ਉੱਤੇ ਕਲਿਕ ਅਤੇ ਡਰੈਗ ਕਰਕੇ ਰਿਕਟੈਂਗਲ ਨੂੰ ਸਕਿਊ ਕਰ ਸਕਦੇ ਹੋ। |
04:50 | ਮੈਂ ਵਿਚਕਾਰਲੇ ਖੱਬਾ ਹੈਂਡਲ ਉੱਤੇ ਕਲਿਕ ਕਰ ਰਿਹਾ ਹਾਂ ਅਤੇ ਰਿਕਟੈਂਗਲ ਨੂੰ ਸਕਿਊ ਕਰਨ ਲਈ ਇਸਨੂੰ ਉੱਤੇ ਜਾਂ ਹੇਠਾਂ ਡਰੈਗ ਕਰ ਰਿਹਾ ਹਾਂ। |
04:56 | ਮੇਰੇ ਦੁਆਰਾ ਕੀਤੇ ਗਏ ਬਦਲਾਵਾਂ ਉੱਤੇ ਧਿਆਨ ਦਿਓ। |
04:59 | ਅਸੀ ਕਿਸੇ ਹੋਰ ਟਿਊਟੋਰਿਅਲ ਵਿੱਚ ਇਹਨਾ ਹੈਂਡਲਸ ਦੀ ਵਰਤੋ ਕਰਨ ਬਾਰੇ ਜਿਆਦਾ ਵਿਸਥਾਰ ਨਾਲਸਿਖਾਂਗੇ। |
05:04 | ਹੁਣ ਇਸ ਸ਼ੇਪਸ ਨੂੰ ਅਣਚੁਣਿਆ ਕਰੋ। |
05:06 | ਅਜਿਹਾ ਕਰਨ ਦੇ ਲਈ, ਕੈਨਵਾਸ ਖੇਤਰ ਉੱਤੇ ਜਾਂ ਕੈਨਵਾਸ ਸੀਮਾ ਦੇ ਬਾਹਰ ਕਿਤੇ ਵੀ ਕਲਿਕ ਕਰੋ। |
05:11 | ਮਾਊਸ ਨੂੰ ਵਾਪਸ Tool box ਉੱਤੇ ਲੈ ਜਾਓ ਅਤੇ ਉਸੀ rectangle ਟੂਲ ਉੱਤੇ ਘੁਮਾਓ। |
05:17 | ਟੂਲ ਟਿਪ ਦੱਸਦਾ ਹੈ ਕਿ ਅਸੀ ਇਸ ਟੂਲ ਦੀ ਵਰਤੋ ਕਰਕੇ ਰਿਕਟੈਂਗਲ ਅਤੇ ਵਰਗ ਬਣਾ ਸਕਦੇ ਹਾਂ। |
05:22 | ਸੋ ਪਹਿਲਾਂ ਮੈਂ ਇਸ ਟੂਲ ਉੱਤੇ ਕਲਿਕ ਕਰਾਂਗਾ। |
05:25 | ਇੱਕ ਵਰਗ ਬਣਾਉਣ ਦੇ ਲਈ, ctrl ਬਟਨ ਦਬਾ ਕੇ ਰੱਖੋ ਅਤੇ canvas ਉੱਤੇ ਡਰੈਗ ਕਰੋ। |
05:30 | ਮੈਂ ਇਸਦਾ ਰੰਗ ਗੁਲਾਬੀ ਵਿੱਚ ਬਦਲਦਾ ਹਾਂ। |
05:32 | ਤੁਹਾਡੇ ਲਈ ਅਸਾਈਨਮੈਂਟ। |
05:34 | Tool box ਵਿਚੋਂ Create circles and ellipses ਟੂਲ ਚੁਣੋ। |
05:38 | ctrl ਬਟਨ ਦੀ ਵਰਤੋ ਕਰੋ, canvas ਉੱਤੇ ਇੱਕ ਚੱਕਰ ਬਣਾਓ। |
05:42 | ਇਸਨੂੰ ਨੀਲਾ ਰੰਗ ਦਿਓ। |
05:44 | ਇਹ ਮੇਰਾ ਚੱਕਰ ਹੈ। |
05:46 | ਹੁਣ ਸਿਖਦੇ ਹਾਂ ਕਿ ਇਸ ਚੱਕਰ ਵਿੱਚ ਬਦਲਾਵ ਕਿਵੇਂ ਕਰਦੇ ਹਨ। |
05:49 | ਤੁਸੀ ਚੱਕਰ ਦੇ ਆਕਾਰ ਨੂੰ ਇੱਕ ਚਾਪ ਜਾਂ ਖੰਡ ਵਿੱਚ ਬਦਲਨ ਲਈ Start ਅਤੇ End ਪੈਰਾਮੀਟਰਸ ਬਦਲ ਸਕਦੇ ਹੋ। |
05:56 | ਇੱਥੇ Tool controls bar ਵਿੱਚ 3 ਆਪਸ਼ੰਸ ਹਨ, ਜੋ ਸ਼ੇਪਸ ਦੇ ਵਿਚਕਾਰ ਬਦਲਣ ਵਿੱਚ ਮਦਦ ਕਰਦਾ ਹੈ। |
06:03 | ਮੈਂ Start ਪੈਰਾਮੀਟਰ ਨੂੰ 100 ਅਤੇ End ਪੈਰਾਮੀਟਰ ਨੂੰ -50 ਨਾਲ ਬਦਲਦਾ ਹਾਂ। |
06:09 | ਅਸੀ ਵੇਖਦੇ ਹਾਂ ਕਿ ਚੱਕਰ ਦਾ ਆਕਾਰ ਹੁਣ ਖੰਡ ਦੇ ਆਕਾਰ ਵਿੱਚ ਬਦਲ ਗਿਆ ਹੈ। |
06:14 | ਹੁਣ ਮੈਂ arc ਆਇਕਨ ਉੱਤੇ ਕਲਿਕ ਕਰਾਂਗਾ ਅਤੇ ਅਸੀ ਸ਼ੇਪਸ ਵਿੱਚ ਬਦਲਾਵ ਨੂੰ ਵੇਖਾਂਗੇ। |
06:19 | ਅਸੀ circle ਆਇਕਨ ਉੱਤੇ ਕਲਿਕ ਕਰਕੇ, ਚੱਕਰ ਦੀ ਸ਼ੇਪ ਨੂੰ ਵਾਪਸ ਬਦਲ ਸਕਦੇ ਹਾਂ। |
06:25 | ਹੁਣ, ਆਪਣੇ canvas ਉੱਤੇ ਚੱਕਰ ਦੀ ਸ਼ੇਪ ਨੂੰ ਨਜਦੀਕ ਤੋਂ ਵੇਖਦੇ ਹਾਂ। |
06:30 | ਸ਼ੇਪ ਵਿੱਚ 2 ਰੀਸਾਇਜ ਹੈਂਡਲਸ ਅਤੇ 2 ਸਰਕੂਲਰ ਹੈਂਡਲਸ ਜਿੰਨ੍ਹਾਂ ਨੂੰ ਚਾਪ ਕਹਿੰਦੇ ਹਨ ਉਹਨਾ ਉੱਤੇ ਧਿਆਨ ਦਿਓ। |
06:37 | 2 ਰੀਸਾਇਜ ਹੈਂਡਲਸ ਦੀ ਵਰਤੋ ਚੱਕਰ ਦੀ ਸ਼ੇਪ ਨੂੰ ਐਲੀਪਸ ਸ਼ੇਪ ਵਿੱਚ ਬਦਲਨ ਲਈ ਕੀਤੀ ਜਾਂਦੀ ਹੈ। |
06:44 | ਇਸ ਹੈਂਡਲਸ ਨੂੰ ਉੱਤੇ-ਹੇਠਾਂ ਜਾਂ ਖੱਬੇ-ਸੱਜੇ ਦਿਸ਼ਾ ਵਿੱਚ ਡਰੈਗ ਕਰੋ। |
06:53 | ਸ਼ੇਪ ਵਿੱਚ ਬਦਲਾਵ ਨੂੰ ਵੇਖੋ। |
06:56 | 2 ਚਾਪ ਹੈਂਡਲਸ ਇੱਕ ਦੂੱਜੇ ਨੂੰ ਓਵਰਲੈਪ ਕਰਦੇ ਹਨ। ਚਾਪ ਹੈਂਡਲ ਉੱਤੇ ਕਲਿਕ ਕਰੋ ਅਤੇ ਇਸਨੂੰ anti-clockwise ਵਿੱਚ ਮੂਵ ਕਰੋ। |
07:04 | ਹੁਣ ਅਸੀ ਦੋਨੋ ਚਾਪ ਹੈਂਡਲਸ ਵੇਖ ਸਕਦੇ ਹਾਂ। |
07:08 | ਅਸੀ ਇਹਨਾਂ ਚਾਪ ਹੈਂਡਲਸ ਦੀ ਵਰਤੋ ਕਰਕੇ ਚੱਕਰ ਦੀ ਸ਼ੇਪ ਨੂੰ ਚਾਪ ਜਾਂ ਖੰਡ ਦੀ ਸ਼ੇਪ ਵਿੱਚ ਬਦਲ ਸਕਦੇ ਹਾਂl |
07:14 | ਉਨ੍ਹਾਂ ਨੂੰ clockwise ਜਾਂ anti - clockwise ਦਿਸ਼ਾਵਾਂ ਵਿੱਚ ਮੂਵ ਕਰਕੇ ਅਤੇ ਸ਼ੇਪ ਵਿੱਚ ਬਦਲਾਵ ਨੂੰ ਵੇਖੋ। |
07:24 | ਹੁਣ ਅਸੀ Tool box ਵਿੱਚ ਰਿਕਟੈਂਗਲ ਟੂਲ ਉੱਤੇ ਕਲਿਕ ਕਰਾਂਗੇ ਅਤੇ ਫਿਰ ਵਰਗ ਉੱਤੇ ਕਲਿਕ ਕਰਾਂਗੇ। |
07:30 | ਸ਼ੇਪ ਦੇ ਊਪਰੀ ਸੱਜੇ ਕੋਨੇ ਉੱਤੇ 2 ਰੀਸਾਇਜ ਹੈਂਡਲਸ ਅਤੇ 2 ਚਾਪ ਹੈਂਡਲਸ ਵੇਖੋ। |
07:40 | ਪਹਿਲਾਂ ਦੀ ਤਰ੍ਹਾਂ 2 ਚਾਪ ਹੈਂਡਲਸ ਇੱਕ ਦੂੱਜੇ ਉੱਤੇ ਓਵਰਲੇਪ ਹੁੰਦੇ ਹਨ। |
07:43 | ਕਿਸੇ ਇੱਕ ਚਾਪ ਹੈਂਡਲ ਉੱਤੇ ਕਲਿਕ ਕਰੋ ਅਤੇ ਇਸਨੂੰ clockwise ਮੂਵ ਕਰੋ। |
07:48 | ਹੁਣ ਅਸੀ ਦੋਨੋ ਚਾਪ ਹੈਂਡਲਸ ਵੇਖ ਸਕਦੇ ਹਾਂ। |
07:51 | ਅਸੀ ਇਹਨਾਂ ਹੈਂਡਲਸ ਦੀ ਵਰਤੋ ਕਰਕੇ ਵਰਗ ਦੇ ਕਿਨਾਰੀਆਂ ਨੂੰ ਗੋਲ ਕਰ ਸਕਦੇ ਹਾਂ। |
07:56 | ਉਨ੍ਹਾਂ ਨੂੰ clockwise ਜਾਂ anti - clockwise ਦਿਸ਼ਾਵਾਂ ਵਿੱਚ ਮੂਵ ਕਰੋ ਅਤੇ ਸ਼ੇਪ ਵਿੱਚ ਬਦਲਾਵ ਨੂੰ ਵੇਖੋ। |
08:02 | ਹੁਣ Tool box ਵਿੱਚ Stars ਅਤੇ polygons ਟੂਲ ਉੱਤੇ ਕਲਿਕ ਕਰਕੇ ਇੱਕ ਬਹੁਭੁਜ ਬਣਾਓ। |
08:08 | ਇਹ circle ਟੂਲ ਦੇ ਹੇਠਾਂ ਸੱਜੇ ਵੱਲ ਹੈ। ਇਸ ਉੱਤੇ ਕਲਿਕ ਕਰੋ। |
08:13 | ਅਸੀ ਇਸੇ ਤਰ੍ਹਾਂ ਨਾਲ ਬਹੁਭੁਜ ਡਰਾਅ ਕਰਾਂਗੇ ਅਤੇ ਇਸਨੂੰ ਹਰਾ ਰੰਗ ਦੇਵਾਂਗੇ। |
08:20 | ਡਿਫਾਲਟ ਰੂਪ ਵਜੋਂ ਇੱਕ 5 ਭੁਜਾਵਾਂ ਵਾਲਾ ਬਹੁਭੁਜ ਅਰਥਾਤ ਪੈਂਟਾਗਨ ਬਣ ਗਿਆ ਹੈ। |
08:24 | Tool controls ਬਾਰ ਉੱਤੇ ਵੇਖੋ। ਇੱਥੇ, ਇਹ ਦਰਸਾਉਂਦਾ ਹੈ ਕਿ ਬਹੁਭੁਜ ਦੇ ਕਿਨਾਰੀਆਂ ਦੀ ਗਿਣਤੀ 5 ਹੈ। |
08:32 | ਤੁਸੀ ਗਿਣਤੀ 4 ਕਰਕੇ ਵਰਗ ਅਤੇ ਇਸਨੂੰ 3 ਕਰਕੇ ਤਿਕੋਨ ਬਣਾ ਸਕਦੇ ਹੋ। |
08:39 | ਇਸਨੂੰ ਵਧਾਉਣ ਨਾਲ, ਅਸੀ ਪੈਂਟਾਗਨ, ਹੈਕਸਾਗਨ ਅਤੇ ਆਦਿ ਬਣਾ ਸਕਦੇ ਹਾਂ। |
08:44 | ਬਹੁਭੁਜ ਉੱਤੇ ਰੀਸਾਇਜ ਹੈਂਡਲ ਵੇਖੋ। |
08:47 | ਅਸੀ ਇਸਦੀ ਵਰਤੋ ਬਹੁਭੁਜ ਨੂੰ ਰੀਸਾਇਜ਼ ਕਰਨ ਜਾਂ ਰੋਟੇਟ ਕਰਨ ਲਈ ਕਰ ਸਕਦੇ ਹਾਂ। |
08:52 | Tool controls ਬਾਰ ਵਿੱਚ, polygon ਆਇਕਨ ਦੇ ਅੱਗੇ star ਆਇਕਨ ਉੱਤੇ ਕਲਿਕ ਕਰਕੇ ਇਸਨੂੰ ਸਟਾਰ ਦੀ ਸ਼ੇਪ ਵਿੱਚ ਬਦਲੋ। |
09:00 | ਸਟਾਰ ਦੀ ਸ਼ੇਪ ਉੱਤੇ 2 ਹੈਂਡਲਸ ਵੇਖੋ- ਇੱਕ ਸਿਰੇ ਤੇ ਅਤੇ ਇੱਕ ਜੋੜ ਉੱਤੇ। |
09:06 | ਸਟਾਰ ਦੀ ਸ਼ੇਪ ਬਦਲਨ ਜਾਂ ਰੋਟੇਟ ਕਰਨ ਲਈ ਸਿਰੇ ਉੱਤੇ ਹੈਂਡਲ ਨੂੰ ਕਲਿਕ ਅਤੇ ਡਰੈਗ ਕਰੋ। |
09:12 | ਅਸੀ ਹੋਰ ਹੈਂਡਲ ਦੀ ਵਰਤੋ ਕਰਕੇ ਸਟਾਰ ਦੀ ਸ਼ੇਪ ਨੂੰ ਰੀਸਾਇਜ਼ ਅਤੇ ਸਕਿਊ ਕਰ ਸਕਦੇ ਹਾਂ। |
09:17 | ਇਸ ਉੱਤੇ ਕਲਿਕ ਕਰੋ, ਅਤੇ ਕਲੌਕਵਾਇਜ਼ ਜਾਂ ਐਂਟੀਕਲੌਕਵਾਇਜ ਦਿਸ਼ਾਵਾਂ ਵਿੱਚ ਮੂਵ ਕਰੋ ਅਤੇ ਸ਼ੇਪ ਅਤੇ ਆਕਾਰ ਵਿੱਚ ਬਦਲਾਵ ਉੱਤੇ ਧਿਆਨ ਦਿਓ। |
09:25 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਚਲੋ ਇਸਦਾ ਸਾਰ ਕਰਦੇ ਹਾਂl |
09:30 | ਇਸ ਟਿਊਟੋਰਿਅਲ ਵਿੱਚ ਅਸੀਂ Inkscape ਇੰਟਰਫੇਸ ਦੇ ਬਾਰੇ ਵਿੱਚ ਸਿੱਖਿਆ। |
09:34 | ਅਸੀਂ ਬੇਸਿਕ ਸ਼ੇਪਸ ਜਿਵੇਂ ਰਿਕਟੈਂਗਲ, ਵਰਗ, ਚੱਕਰ, ਖੰਡ, ਬਹੁਭੁਜ ਅਤੇ ਸਟਾਰ ਨੂੰ ਬਣਾਉਣਾ ਵੀ ਸਿੱਖਿਆ। |
09:42 | ਹੈਂਡਲਸ ਦੀ ਵਰਤੋ ਕਰਕੇ ਸ਼ੇਪਸ ਨੂੰ ਬਦਲਣਾ ਅਤੇ ਰੰਗ ਭਰਨਾ ਵੀ ਸਿੱਖਿਆ। |
09:46 | ਇੱਥੇ ਤੁਹਾਡੇ ਲਈ ਅਸਾਈਨਮੈਂਟ ਹੈ। |
09:49 | ਨੀਲੇ ਰੰਗ ਦੇ ਨਾਲ ਇੱਕ ਰਿਕਟੈਂਗਲ ਦੀ ਸ਼ੇਪ ਬਣਾਓ, |
09:52 | ਲਾਲ ਰੰਗ ਦੇ ਨਾਲ ਚੱਕਰ ਦੀ ਸ਼ੇਪ ਬਣਾਓ, |
09:54 | ਹਰੇ ਰੰਗ ਵਿੱਚ 7ਭੁਜਾਵਾਂ ਵਾਲਾ ਸਟਾਰ ਬਣਾਓ। |
09:58 | ਤੁਹਾਡੀ ਸੰਪੂਰਨ ਅਸਾਈਨਮੈਂਟ ਇਸ ਤਰ੍ਹਾਂ ਦਿਖਨੀ ਚਾਹੀਦੀ ਹੈ। |
10:03 | ਹੇਠਾਂ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। |
10:09 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
10:13 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਦਿੱਤੇ ਜਾਂਦੇ ਹਨ। |
10:22 | ਜਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਲਿਖੋ। |
10:28 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
10:32 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ। |
10:38 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: // spoken-tutorial.org/NMEICT- Intro |
10:47 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
10:50 | ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ, ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ। |