Difference between revisions of "BASH/C2/Conditional-execution/Punjabi"
From Script | Spoken-Tutorial
(Created page with " {| border = 1 ! ’’’Time’’’ ! ’’’Narration’’’ |- | 00:01 | ਸਤਿ ਸ਼੍ਰੀ ਅਕਾਲ ਦੋਸਤੋ, ‘ਬੈਸ਼ ਵਿੱਚ...") |
PoojaMoolya (Talk | contribs) |
||
Line 1: | Line 1: | ||
{| border = 1 | {| border = 1 | ||
− | ! | + | ! Time |
− | ! | + | ! Narration |
|- | |- | ||
Line 13: | Line 13: | ||
|- | |- | ||
| 00:10 | | 00:10 | ||
− | | | + | | ‘ਟੈਸਟ’ ਕਮਾਂਡ ਦਾ ਪ੍ਰਯੋਗ |
|- | |- |
Latest revision as of 14:46, 14 September 2017
Time | Narration | |
---|---|---|
00:01 | ਸਤਿ ਸ਼੍ਰੀ ਅਕਾਲ ਦੋਸਤੋ, ‘ਬੈਸ਼ ਵਿੱਚ Conditional execution’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । | |
00:08 | ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ, | |
00:10 | ‘ਟੈਸਟ’ ਕਮਾਂਡ ਦਾ ਪ੍ਰਯੋਗ | |
00:13 | ਅਤੇ ’ਕੰਡੀਸ਼ਨਲ ਸਟੇਟਮੈਂਟ’ | |
00:15 | ਅਸੀਂ ਇਹ ਕੁੱਝ ਉਦਾਹਰਣਾਂ ਦੀ ਮੱਦਦ ਨਾਲ ਕਰਾਂਗੇ । | |
00:19 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, | |
00:21 | ਤੁਹਾਨੂੰ ’GNU/ਲੀਨਕਸ ਓਪਰੇਟਿੰਗ ਸਿਸਟਮ’ ਦਾ ਗਿਆਨ ਹੋਣਾ ਚਾਹੀਦਾ ਹੈ । | |
00:26 | ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ । | |
00:32 | ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:35 | * ’ਉਬੰਟੁ ਲੀਨਕਸ 12.04’ OS | |
00:39 | ਅਤੇ * ’GNU ਬੈਸ਼’ ਵਰਜਨ 4.1.10 | |
00:43 | ਅਭਿਆਸ ਦੇ ਲਈ ’GNU ਬੈਸ਼ ਵਰਜਨ’ ’4’ ਜਾਂ ਉਸ ਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
00:49 | ਹੁਣ ’ਟੈਸਟ’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । | |
00:52 | * ’ਟੈਸਟ’ ਇੱਕ (built-in) ਬਿੱਲਟ-ਇਨ ਕਮਾਂਡ ਹੈ, ਜੋ ’ਐਗਜ਼ਿਟ ਸਟੇਟਸ’ ਨੂੰ ਰੀਟਰਨ ਕਰਦਾ ਹੈ । | |
00:57 | * ਇਹ ’ਟਰੂ’ ਲਈ ਜ਼ੀਰੋ ਅਤੇ ਫਾਲਸ ਲਈ ’ਵੰਨ’ ਰੀਟਰਨ ਕਰਦਾ ਹੈ । | |
01:02 | * ’ਰੀਟਰਨ ਵੈਲਿਊ’ ਐਕਸਪ੍ਰੇਸ਼ਨ ਦੇ ਮੁਲਾਂਕਣ ਉੱਤੇ ਨਿਰਭਰ ਕਰਦੀ ਹੈ । | |
01:07 | * ਤੁਸੀਂ ’ਡਾਲਰ ਅਤੇ ਕਵੈਸ਼ਚਨ ਮਾਰਕ ($?)’ ਟਾਈਪ ਕਰਕੇ ਰੀਟਰਨ ਸਟੇਟਸ ਪ੍ਰਾਪਤ ਕਰ ਸਕਦੇ ਹੋ । | |
01:14 | * ਇੱਕ ਐਕਸਪ੍ਰੇਸ਼ਨ ਦਾ ਦੋ ਤਰੀਕਿਆਂ ਨਾਲ ਮੁਲਾਂਕਣ ਕੀਤਾ ਜਾ ਸਕਦਾ ਹੈ - | |
01:18 | # ਪਹਿਲਾ, ਕੀਵਰਡ ’test’ ਪ੍ਰਯੋਗ ਕਰਕੇ | |
01:21 | ਅਤੇ ਦੂਜਾ, ਐਕਸਪ੍ਰੇਸ਼ਨ ਨੂੰ ਸਕਵਾਇਰ ਬਰੈਕਟਸ ਵਿੱਚ ਲਿਖਕੇ, ਪ੍ਰਯੋਗ ਕਰਕੇ | |
01:27 | ਹੁਣ ਇੱਕੋ ਸਮੇਂ ’Ctrl, Alt ਅਤੇ T’ ਕੀਜ ਦਬਾ ਕੇ ਟਰਮੀਨਲ ਖੋਲੋ । | |
01:35 | ਟਾਈਪ ਕਰੋ: ’test ਸਪੇਸ 4 ਸਪੇਸ ਹਾਈਫਨ e q ਸਪੇਸ 4 ਸੇਮੀਕਾਲਨ ਸਪੇਸ echo ਸਪੇਸ ਡਾਲਰ ਸਾਈਨ ਅਤੇ ਕਵੈਸ਼ਚਨ ਮਾਰਕ । ਐਂਟਰ ਦਬਾਓ । | |
01:53 | ਇਹ ’ਜ਼ੀਰੋ’ ਰੀਟਰਨ ਕਰਦਾ ਹੈ ਜਿਸ ਦਾ ਮਤਲੱਬ ਇਹ ’ਟਰੂ’ ਹੈ । | |
01:57 | ’4’ ਇਸ ’4’ ਦੇ ਬਰਾਬਰ ਹੈ | |
02:00 | ਅੱਗੇ ਟਾਈਪ ਕਰੋ: | |
02:02 | ’ਸਕਵਾਇਰ ਬਰੈਕਟ ਖੋਲੋ ਸਪੇਸ 4 ਸਪੇਸ ਹਾਈਫਨ e q ਸਪੇਸ 4 ਸਪੇਸ ਸਕਵਾਇਰ ਬਰੈਕਟ’ ਬੰਦ ਕਰੋ ਸੇਮੀਕਾਲਨ ਸਪੇਸ echo ਸਪੇਸ ਡਾਲਰ ਸਾਈਨ ਅਤੇ ਕਵੈਸ਼ਚਨ ਮਾਰਕ । ਐਂਟਰ ਦਬਾਓ। | |
02:22 | ਇਹ ’ਜ਼ੀਰੋ’ ਰੀਟਰਨ ਕਰਦਾ ਹੈ ਜਿਸ ਦਾ ਮਤਲੱਬ ਇਹ ’ਟਰੂ’ ਹੈ । | |
02:25 | ਇਸ ਦਾ ਮਤਲਬ ’4’, ’4’ ਦੇ ਬਰਾਬਰ ਹੈ । | |
02:28 | ਹੁਣ ਇੱਕ ਹੋਰ ਐਕਸਪ੍ਰੇਸ਼ਨ ਲੈਂਦੇ ਹਾਂ, ਟਾਈਪ ਕਰੋ:‘test ਸਪੇਸ 4 ਸਪੇਸ ਹਾਈਫਨ e q ਸਪੇਸ 5 ਸੇਮੀਕਾਲਨ ਸਪੇਸ echo ਸਪੇਸ ਡਾਲਰ ਸਾਈਨ ਕਵੈਸ਼ਚਨ ਮਾਰਕ’। ਐਂਟਰ ਦਬਾਓ। | |
02:48 | ਇਹ ’ਵੰਨ’ ਰੀਟਰਨ ਕਰਦਾ ਹੈ ਜਿਸ ਦਾ ਮਤਲੱਬ ਹੈ ਕਿ ਇਹ ਫਾਲਸ ਹੈ | |
02:52 | ਇਸ ਦਾ ਮਤਲਬ ’4’, ’5’ ਦੇ ਬਰਾਬਰ ਨਹੀਂ ਹੈ । | |
02:56 | ਹੁਣ ਸਕਵਾਇਰ ਬਰੈਕਟਸ ਵਿੱਚ ਸਮਾਨ ਐਕਸਪ੍ਰੇਸ਼ਨ ਲਿਖਦੇ ਹਾਂ, ਟਾਈਪ ਕਰੋ: | |
03:01 | ’ਸਕਵਾਇਰ ਬਰੈਕਟ ਖੋਲੋ’ ਸਪੇਸ ’4’ ਸਪੇਸ ’ਹਾਈਫਨ’ e q ਸਪੇਸ ’5’ ਸਪੇਸ ‘ਸਕਵਾਇਰ ਬਰੈਕਟ ਬੰਦ ਕਰੋ ’ਸੇਮੀਕਾਲਨ’ ਸਪੇਸ ‘echo’ ਸਪੇਸ ਡਾਲਰ ਸਾਈਨ ਕਵੈਸ਼ਚਨ ਮਾਰਕ’। ਐਂਟਰ ਦਬਾਓ। | |
03:21 | ਇਹ ਵੀ ‘ਵੰਨ’ ਰੀਟਰਨ ਕਰਦਾ ਹੈ ਜਿਸ ਦਾ ਮਤਲੱਬ ਹੈ ਕਿ ਇਹ ਵੀ ਫਾਲਸ ਹੈ | |
03:25 | ਇਸ ਦਾ ਮਤਲਬ ’4’, ’5’ ਦੇ ਬਰਾਬਰ ਨਹੀਂ ਹੈ । | |
03:29 | ਇਸ ਨੂੰ ਹੋਰ ਤਰ੍ਹਾਂ ਨਾਲ ਚੈੱਕ ਕਰਨ ਲਈ ਵਧਾਇਆ ਵੀ ਜਾ ਸਕਦਾ ਹੈ । | |
03:33 | ਕਿਰਪਾ ਕਰਕੇ ਟਾਈਪ ਕਰੋ ’man ਸਪੇਸ test’ ਅਤੇ ਇਸ ਦੀ ਵਰਤੋਂ ਦਾ ਪਤਾ ਲਗਾਓ । | |
03:40 | ਹੁਣ ਆਪਣੀ ਸਲਾਇਡਸ ਉੱਤੇ ਦੁਬਾਰਾ ਆਉਂਦੇ ਹਾਂ । | |
03:43 | ਹੁਣ ਅਸੀਂ ’if’ ਸਟੇਟਮੈਂਟ ਲਈ ਸੰਟੈਕਸ ਵੇਖਦੇ ਹਾਂ - | |
03:48 | ’if’ ਸਪੇਸ ਸਕਵਾਇਰ ਬਰੈਕਟ ਖੋਲੋ ਸਪੇਸ ਐਕਸਪ੍ਰੇਸ਼ਨ ਸਪੇਸ ਸਕਵਾਇਰ ਬਰੈਕਟ ਬੰਦ ਕਰੋ ਸੇਮੀਕਾਲਨ ਸਪੇਸ then | |
03:59 | ਜੋ ਤੁਸੀਂ ਚਲਾਉਂਣਾ ਚਾਹੁੰਦੇ ਹੋ ਅਗਲੀ ਲਾਈਨ ਵਿੱਚ, ਟਾਈਪ ਕਰੋ ’commands’ ਜਾਂ ’ਸਟੇਟਮੈਂਟ’ । | |
04:05 | ਅਖ਼ੀਰ ਵਿਚ, ’if loop’ ਨੂੰ ’fi (ਐਫ ਆਈ)’ ਨਾਲ ਖ਼ਤਮ ਕਰੋ । | |
04:11 | ਕੰਡੀਸ਼ਨ ਦੇ ਮੁੱਢਲੇ ਨਿਯਮ ਇਹ ਹਨ: | |
04:14 | ਬਰੈਕਟਸ ਅਤੇ ਐਕਸਪ੍ਰੇਸ਼ਨ ਦੇ ਵਿੱਚ ਸਪੇਸਜ਼ ਹਮੇਸ਼ਾ ਰੱਖੋ । | |
04:19 | ਹਮੇਸ਼ਾ, ਕੀਵਰਡ ’then’ ਤੋਂ ਪਹਿਲਾਂ ’ਸੇਮੀਕਾਲਨ’ ਪ੍ਰਯੋਗ ਕਰਕੇ ਲਾਈਨ ਨੂੰ ਖ਼ਤਮ ਕਰੋ । | |
04:25 | ’ਸੇਮੀਕਾਲਨ’ ਸਟੇਟਮੈਂਟ ਜਾਂ ਐਕਸਪ੍ਰੇਸ਼ਨ ਨੂੰ ਖ਼ਤਮ ਕਰਨ ਦੇ ਲਈ ਪ੍ਰਯੋਗ ਹੁੰਦਾ ਹੈ । | |
04:31 | ਜੇਕਰ ਤੁਸੀਂ ਉਨ੍ਹਾਂ ਨੂੰ ਕੰਡੀਸ਼ਨਸ ਵਿੱਚ ਪ੍ਰਯੋਗ ਕਰਦੇ ਹੋ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ, ਕਿ ਸਟਰਿੰਗ ਵੇਰੀਏਬਲ ਨੂੰ ਕੋਟ (quote) ਕਰੋ । | |
04:38 | ਕੰਡੀਸ਼ਨਲ ਬਲਾਕ ਨੂੰ ’fi’ ਦੇ ਨਾਲ ਬੰਦ ਕਰਨਾ ਨਾ ਭੁੱਲੋ । | |
04:43 | ਹੁਣ ’if statement’ ਉੱਤੇ ਇੱਕ ਉਦਾਹਰਣ ਦੇਖਦੇ ਹਾਂ । | |
04:46 | ’ਟਰਮੀਨਲ’ ਉੱਤੇ ਦੁਬਾਰਾ ਆਉਂਦੇ ਹਾਂ । | |
04:49 | ਅਸੀਂ ’simpleif.sh’ ਨਾਮ ਵਾਲੀ ਪਹਿਲਾਂ ਤੋਂ ਮੌਜੂਦ ਸਕਰਿਪਟ ਫ਼ਾਈਲ ਨੂੰ ਖੋਲ੍ਹਾਂਗੇ । | |
04:58 | ਇਹ ਬੈਸ਼ ਸਕਰਿਪਟ ਮੈਸੇਜ ਵਿਖਾਉਂਦੀ ਹੈ ’count 100 ਹੈ’ ਜਦੋਂ ’count’ ਈਕਵਲਸ ਟੂ 100’ ਹੈ । | |
05:06 | ਇਹ ’ਬੈਸ਼ ਸ਼ੈਲ’ ਸਕਰਿਪਟ ਦੀ ਪਹਿਲੀ ਲਾਈਨ ਹੈ ਜੋ ’ਸ਼ੀਬੈਂਗ ਲਾਈਨ’ ਕਹਾਉਂਦੀ ਹੈ । | |
05:12 | ’ਇੰਟੀਜਰ 100’ ’ਵੇਰੀਏਬਲ ਕਾਊਂਟ’ ਨੂੰ ਨਿਰਧਾਰਤ (Assigned) ਕੀਤਾ ਗਿਆ ਹੈ । | |
05:17 | ਧਿਆਨ ਦਿਓ ਕਿ, ’ਕਾਊਂਟ, ਈਕਵਲਸ ਟੂ ਅਤੇ 100’ ਦੇ ਵਿੱਚ ਕੋਈ ਸਪੇਸ ਨਹੀਂ ਹੋਣੀ ਚਾਹੀਦੀ ਹੈ । | |
05:24 | ਇਹ ਐਕਸਪ੍ਰੇਸ਼ਨ ਚੈੱਕ ਕਰਦਾ ਹੈ ਕਿ ਕੀ ’ਕਾਊਂਟ’ ’100 ਦੇ ਬਰਾਬਰ ਹੈ’। | |
05:30 | ਇੱਥੇ ’-(ਹਾਈਫਨ) e q’ ’ਕੰਪੈਰੀਜ਼ਨ ਓਪਰੇਟਰ’ ਹਨ । | |
05:35 | ਜੇਕਰ ਕੰਡੀਸ਼ਨ ਟਰੂ ਹੈ, ਤਾਂ ਇਹ ਮੈਸੇਜ ਦਿਖਾਈ ਦੇਵੇਗਾ ’count is 100’ | |
05:41 | ’fi’, ’if’ ਬਲਾਕ ਖ਼ਤਮ । | |
05:45 | Ctrl + s ਦਬਾਕੇ ਫ਼ਾਈਲ ਨੂੰ ਸੇਵ ਕਰੋ । | |
05:49 | ਟਰਮੀਨਲ ਉੱਤੇ ਦੁਬਾਰਾ ਜਾਂਦੇ ਹਾਂ । | |
05:51 | ਫ਼ਾਈਲ ਨੂੰ ਚਲਾਉਣ ਦੇ ਲਾਇਕ ਬਣਾਉਣ ਦੇ ਲਈ, ਟਾਈਪ ਕਰੋ: c h mod ਸਪੇਸ ਪਲਸ x ਸਪੇਸ simpleif.sh ਅਤੇ ਐਂਟਰ ਦਬਾਓ। | |
06:04 | ਹੁਣ ਅਸੀਂ ਪ੍ਰੋਮਪਟ (prompt) ਕਲੀਅਰ ਕਰਦੇ ਹਾਂ । | |
06:06 | ਹੁਣ ਟਾਈਪ ਕਰੋ ਡਾਟ ਸਲੈਸ਼ simpleif.sh ਐਂਟਰ ਦਬਾਓ। | |
06:14 | ਇੱਥੇ ਇਹ ਦਿਖਾਈ ਦਿੰਦਾ ਹੈ: | |
06:16 | ’Count is 100.’ | |
06:18 | ’ਵੇਰੀਏਬਲ ਕਾਊਂਟ’ ਦੀ ਵੈਲਿਊ ਨੂੰ ਬਦਲਣ ਦੀ ਕੋਸ਼ਿਸ਼ ਕਰੋ ਅਤੇ ਸਕਰਿਪਟ ਨੂੰ ਚਲਾਓ । | |
06:24 | ਸਲਾਇਡਸ ਉੱਤੇ ਦੁਬਾਰਾ ਜਾਂਦੇ ਹਾਂ । | |
06:26 | ਅਸੀਂ ’if-else’ ਕੰਡੀਸ਼ਨ ਵੇਖਾਂਗੇ । | |
06:30 | ਇੱਕੋ ਜਿਹੇ ਸੰਟੈਕਸ ਹਨ: ’if ਸਪੇਸ ਸਕਵਾਇਰ ਬਰੈਕਟ ਖੋਲੋ ਸਪੇਸ condition ਸਪੇਸ ਸਕਵਾਇਰ ਬਰੈਕਟ ਬੰਦ ਕਰੋ ਸਪੇਸ ਸੇਮੀਕਾਲਨ ਸਪੇਸ then’ | |
06:44 | ਅਗਲੀ ਲਾਈਨ ਵਿੱਚ, ਟਾਈਪ ਕਰੋ ’commands’ | |
06:47 | ਅਗਲੀ ਲਾਈਨ ਵਿੱਚ, ’else’ ਸਟੇਟਮੈਂਟ ਹੈ । | |
06:51 | ਅਤੇ ਫਿਰ ਤੋਂ ਟਾਈਪ ਕਰੋ ’some other commands’ | |
06:55 | ਅਗਲੀ ਲਾਈਨ ਵਿੱਚ, ਟਾਈਪ ਕਰੋ ’fi’ ’i’ ਬਲਾਕ ਨੂੰ ਖ਼ਤਮ ਕਰਨ ਦੇ ਲਈ । | |
07:00 | ਹੁਣ ਇੱਕ ਦਿਲਚਸਪ ਪਾਸਵਰਡ ਪ੍ਰੋਗਰਾਮ ਦੇ ਨਾਲ ’if-else’ ਦੀ ਵਰਤੋਂ ਕਰਕੇ ਇਸ ਦੀ ਪੜ੍ਹਾਈ ਕਰਦੇ ਹਾਂ । | |
07:06 | ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ । | |
07:09 | ਅਸੀਂ ’ifelse.sh’ ਫ਼ਾਈਲ ਨੂੰ ਖੋਲਾਂਗੇ । | |
07:14 | ਇਹ ’ਸ਼ੀਬੈਂਗ’ ਲਾਈਨ ਹੈ । | |
07:17 | ਇੱਥੇ ’abc123’ ਨੂੰ ਵੇਰੀਏਬਲ ’PASS’ ਵਿੱਚ ਇੱਕਠਾ ਕੀਤਾ ਗਿਆ ਹੈ । | |
07:23 | ਕਿਉਂਕਿ ’abc123’ ਇੱਕ ਸਟਰਿੰਗ ਹੈ, ਇਸ ਨੂੰ ’ਡਬਲ-ਕਵੋਟਸ’ ਵਿੱਚ ਲਿਖਿਆ ਜਾਣਾ ਚਾਹੀਦਾ ਹੈ । | |
07:29 | ’ਰੀਡ ਕਮਾਂਡ’ ’ਮਿਆਰੀ ਇਨਪੁਟ’ ਤੋਂ ਡੇਟੇ ਦੀ ਇੱਕ ਲਾਈਨ ਪੜ੍ਹਦੀ ਹੈ । | |
07:35 | ਇਸ ਹਾਲਤ ਵਿੱਚ, ਮਿਆਰੀ ਇਨਪੁਟ ਸਾਡੀ ’ਕੀਬੋਰਡ’ ਹੈ । | |
07:39 | ਹਾਈਫਨ’s’ ਸਾਈਲੈਂਟ ਮੋੜ ਦੇ ਲਈ ਹੈ । | |
07:43 | ਜਿਸਦਾ ਮਤਲੱਬ ਹੈ ਕਿ ਟਾਈਪ ਕਰਦੇ ਸਮੇਂ ਦਰਜ ਕੀਤਾ ਜਾ ਰਿਹਾ ਪਾਸਵਰਡ ਵਿਖਾਈ ਨਹੀਂ ਦੇਵੇਗਾ । | |
07:48 | ਅਸੀਂ ਨਹੀਂ ਚਾਹੁੰਦੇ ਕਿ ਦੂਸਰੇ ਸਾਡਾ ਪਾਸਵਰਡ ਵੇਖਣ । | |
07:52 | ਹਾਈਫਨ ‘p’ਪ੍ਰੋਮਪਟ ਦੇ ਲਈ ਹੈ । | |
07:55 | ਇਹ ਯੂਜਰ ਤੋਂ ਇਨਪੁਟ ਲੈਣ ਤੋਂ ਪਹਿਲਾਂ ਹੀ ਇੱਕ ਸਟਰਿੰਗ ’Enter password:’ ਦਿਖਾਵੇਗਾ । | |
08:01 | ’my password’ ਇੱਕ ’ਵੇਰੀਏਬਲ’ ਹੈ । | |
08:04 | ਇਹ, ਸਟਰਿੰਗ ਵਿੱਚ ਇੱਕਠਾ ਕਰਦਾ ਹੈ, ਇਸ ਹਾਲਤ ਵਿੱਚ ’ਪਾਸਵਰਡ ਯੂਜਰ’ ਦੇ ਦੁਆਰਾ ਦਰਜ ਹੁੰਦਾ ਹੈ । | |
08:10 | ਇਹ ਚੈੱਕ ਕਰਦਾ ਹੈ ਕਿ ਦਰਜ ਪਾਸਵਰਡ ਵੇਰੀਏਬਲ ’PASS’ ਦੀ ਵੈਲਿਊ ਨਾਲ ਮਿਲਦਾ ਹੈ | |
08:17 | ਇਹ ਵੇਰੀਏਬਲ ’my password’ ਵਿੱਚ ਇੱਕਠਾ ਹੁੰਦਾ ਹੈ । | |
08:21 | ਜੇਕਰ ਪਾਸਵਰਡ ਮਿਲਦਾ ਹੈ ਤਾਂ ਇਹ ਇੱਕ ਮੈਸੇਜ ਦਿਖਾਉਂਦਾ ਹੈ | |
08:25 | ’Password accepted’ | |
08:27 | ਨਹੀਂ ਤਾਂ ਇਹ ਦਿਖਾਵੇਗਾ ’Access denied’ | |
08:31 | ’fi’, ’if-else’ ਲੂਪ ਖ਼ਤਮ । | |
08:34 | ’Ctrl s’ ਦਬਾਕੇ ਫ਼ਾਈਲ ਨੂੰ ਸੇਵ ਕਰੋ । | |
08:38 | ਆਪਣੇ ’ਟਰਮੀਨਲ’ ਉੱਤੇ ਦੁਬਾਰਾ ਆਉਂਦੇ ਹਾਂ, ਫ਼ਾਈਲ ਨੂੰ ਚਲਾਉਣ ਦੇ ਲਾਇਕ ਬਣਾਉਣ ਲਈ ਟਾਈਪ ਕਰੋ:‘Ch mod’ ਸਪੇਸ ’ਪਲਸ x’ ਸਪੇਸ ’ifelse.sh’ ਐਂਟਰ ਦਬਾਓ । | |
08:52 | ਟਾਈਪ ਕਰੋ ’ਡਾਟ ਸਲੈਸ਼ ifelse.sh’ ਐਂਟਰ ਦਬਾਓ । | |
08:57 | ਇੱਥੇ ਇਹ ਦਿਖਾਈ ਦਿੰਦਾ ਹੈ: | |
08:59 | ’Enter password’: | |
09:00 | ਅਸੀਂ ’abc’ ਟਾਈਪ ਕਰਾਂਗੇ । ਐਂਟਰ ਦਬਾਓ। | |
09:05 | ਜਿਵੇਂ ਹੀ ਗਲਤ ਪਾਸਵਰਡ ਦਰਜ ਹੁੰਦਾ ਹੈ, ਇਹ ਮੈਸੇਜ ਦਿਖਾਉਂਦਾ ਹੈ ’Access denied’ | |
09:11 | ਦੁਬਾਰਾ ਚਲਾਉਂਦੇ ਹਾਂ, ਪਰ ਇਸ ਵਾਰ ਅਸੀਂ ਪਾਸਵਰਡ ਦਰਜ ਕਰਾਂਗੇ ’abc123’ | |
09:21 | ’Password accepted’ ਦਿਖਾਈ ਦਿੰਦਾ ਹੈ । | |
09:25 | ਇਹ ਸਾਨੂੰ ਇਸ ਟਿਊਟੋਰਿਅਲ ਦੇ ਆਖੀਰ ਵਿੱਚ ਲੈ ਕੇ ਜਾਂਦਾ ਹੈ । | |
09:28 | ਆਪਣੀ ਸਲਾਇਡਸ ਉੱਤੇ ਦੁਬਾਰਾ ਆਉਂਦੇ ਹਾਂ ਅਤੇ ਸੰਖੇਪ ਕਰਦੇ ਹਾਂ । | |
09:31 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਟੈਸਟ ਕਮਾਂਡ ਦੀ ਵਰਤੋਂ, ਸਧਾਰਨ ’if’ ਸਟੇਟਮੈਂਟ ਅਤੇ ’if else’ ਸਟੇਟਮੈਂਟ ਨਾਲ । | |
09:41 | ਇੱਕ ਨਿਰਧਾਰਤ ਕੰਮ ਵਿੱਚ, | |
09:43 | # ਇੱਕ ਸਕਰਿਪਟ ਲਿਖੋ, ਇਨਪੁਟ ਵਿੱਚ ਆਪਣਾ ਨਾਮ ਦਿਓ । | |
09:46 | # ਇਸ ਨੂੰ ਇਸ ਨਾਮ ਨੂੰ ਤੁਹਾਡੇ ਸਿਸਟਮ ਦੇ ਯੂਜਰ ਨੇਮ ਦੇ ਨਾਲ ਚੈੱਕ ਕਰਨਾ ਚਾਹੀਦਾ ਹੈ । | |
09:51 | ਜੇਕਰ ਯੂਜਰਨੇਮ ਮਿਲਦਾ ਹੈ ਤਾਂ ਇਸ ਨੂੰ ’Hello’ ਦਿਖਾ ਕੇ ਉਸਤਤ ਕਰਨਾ ਚਾਹੀਦਾ ਹੈ । | |
09:56 | # ਨਹੀਂ ਤਾਂ, ਇਸਨੂੰ ’Try again’ ਦਿਖਾਉਣਾ ਚਾਹੀਦਾ ਹੈ । | |
10:00 | ਹਿੰਟ: ਤੁਹਾਡੇ ਸਿਸਟਮ ਦਾ ਯੂਜਰਨੇਮ ਵੇਰੀਏਬਲ ‘$USER’ ਵਿੱਚ ਇੱਕਠਾ ਕੀਤਾ ਜਾਂਦਾ ਹੈ । | |
10:06 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ । | |
10:09 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ । | |
10:11 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
10:16 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, | |
10:18 | ਇਹ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਦੀਆਂ ਹਨ । | |
10:22 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । | |
10:26 | ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken - tutorial.org ਉੱਤੇ ਜਾਓ । | |
10:33 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
10:37 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:45 | ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ । | |
10:56 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । | |
11:01 | ਸਾਡੇ ਨਾਲ ਜੁੜਨ ਲਈ ਧੰਨਵਾਦ । | } |