Difference between revisions of "Java/C2/Getting-started-java-Installation/Punjabi"
From Script | Spoken-Tutorial
Line 255: | Line 255: | ||
|- | |- | ||
|05 : 11 | |05 : 11 | ||
− | | | + | |JSP , ਜਾਂ Java Server Pages : ਇਹ ਇੱਕੋ ਜਿਹੇ HTML ਟੈਗਸ ਦੇ ਨਾਲ ਕੋਡ ਉੱਤੇ ਆਧਾਰਿਤ ਹੈ । |
|- | |- |
Revision as of 15:34, 1 December 2014
Time | Narration |
---|---|
00 : 01 | java ਇੰਸਟਾਲ ਕਰਨ ਬਾਰੇ ਸਿਖੋਣ ਵਾਲੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ |
00 : 07 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ |
00 : 09 | ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ(ਇੰਸਟਾਲ) ਕਰਨਾ |
00 : 13 | Java ਕਿਉਂ ? |
00 : 14 | Java ਦੀਆਂ ਐਪਲਿਕੇਸ਼ਨ ਅਤੇ ਇਸ ਦੀਆਂ ਕਿਸਮਾਂ |
00 : 17 | ਇੱਥੇ ਅਸੀ |
00 : 19 | ਉਬੰਟੁ ਵਰਜਨ 11 . 10 ਅਤੇ |
00 : 21 | Java Development Environment JDK 1 . 6 ਦੀ ਵਰਤੋ ਕਰ ਰਹੇ ਹਨ । |
00 : 26 | ਇਸ ਟਿਊਟੋਰਿਅਲ ਨੂੰ ਚੰਗੀ ਤਰਾਂ ਜਾਨਣ ਲਈ ਤੁਹਾਡਾ ਇੰਟਰਨੇਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ ।
|
00 : 31 | ਤੁਹਾਡੇ ਸਿਸਟਮ ਉੱਤੇ ਸਿਨੈਪਟਿਕ ਪੈਕੇਜ ਮੈਨੇਜਰ ਸੰਸਥਾਪਿਤ(ਇੰਸਟਾਲ) ਹੋਣਾ ਚਾਹੀਦਾ ਹੈ । |
00 : 35 | ਤੁਹਾਨੂੰ ਲਿਨਕਸ ਵਿੱਚ ਟਰਮਿਨਲ ( Terminal ) , ਟੈਕਸਟ ਐਡੀਟਰ ( Text Editor ) ਅਤੇ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਦਾ ਗਿਆਨ ਹੋਣਾ ਚਾਹੀਦਾ ਹੈ । |
00 : 43 | ਜੇਕਰ ਨਹੀਂ ਹੈ , ਤਾਂ ਕ੍ਰਿਪਾ spoken - tutorial . org ਉੱਤੇ ਉਪਲੱਬਧ , ਲਿਨਕਸ ਉੱਤੇ ਸਪੋਕਨ ਟਿਊਟੋਰਿਅਲ ਵੇਖੋ । |
00 : 51 | java ਪ੍ਰੋਗਰਾਮ ਰਨ ਕਰਨ ਦੇ ਲਈ , ਸਾਨੂੰ JDK , Java Development Kit ਇੰਸਟਾਲ ਕਰਨ ਦੀ ਲੋੜ ਹੈ । |
00 : 57 | JDK ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਤੁਸੀ ਹੇਠਾਂ ਦਿਤੇ ਲਿੰਕ ਉੱਤੇ ਜਾ ਸੱਕਦੇ ਹੋ । |
01 : 02 | ਹੁਣ , ਅਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ ਕਰਣਗੇ । |
01 : 07 | ਇਸਦੇ ਲਈ , ਤੁਹਾਨੂੰ root permissions ਦੀ ਲੋੜ ਹੈ । |
01 : 10 | ਤੁਹਾਨੂੰ repository ਚੁਣਨ ਦੀ ਵੀ ਲੋੜ ਹੈ ।
|
01 : 14 | ਇਹ ਲਿਨਕਸ ਉੱਤੇ ਪਹਿਲਾਂ ਦਿੱਤੇ ਟਿਊਟੋਰਿਅਲ ਵਿੱਚ ਪਹਿਲਾਂ ਹੀ ਦੱਸੇ ਗਏ ਹਨ । |
01 : 19 | ਹੁਣ , ਤੁਹਾਡੇ ਡੇਸਕਟਾਪ ਦੇ ਖੱਬੇ ਪਾਸੇ ਕੋਨੇ ਉੱਤੇ , ਤੁਸੀ Taskbar ਵੇਖੋਗੇ । |
01 : 25 | ਸਭਤੋਂ ਉੱਤੇ ਤੁਸੀ DashHome ਵੇਖੋਗੇ । |
01 : 28 | DashHome ਉੱਤੇ ਕਲਿਕ ਕਰੋ । |
01 : 31 | ਸਰਚ ਬਾਰ ਵਿੱਚ Synaptic ਟਾਈਪ ਕਰੋ । |
01 : 35 | ਤੁਸੀ ਇੱਥੇ ਸਿਨੈਪਟਿਕ ਪੈਕੇਜ ਮੈਨੇਜਰ ਪਾਓਗੇ । |
01 : 38 | Synaptic Package Manager ਉੱਤੇ ਕਲਿਕ ਕਰੋ । |
01 : 42 | Authentication ਲਈ ਤੁਹਾਨੂੰ , ਤੁਹਾਡੇ ਪਾਸਵਰਡ ਨੂੰ ਟਾਈਪ ਕਰਨ ਲਈ ਕਿਹਾ ਜਾਵੇਗਾ । |
01 : 47 | ਇਸ ਲਈ ਆਪਣਾ ਪਾਸਵਰਡ ਟਾਈਪ ਕਰੋ ਅਤੇ Authenticate ਉੱਤੇ ਕਲਿਕ ਕਰੋ । |
01 : 56 | ਇਹ ਸਿਨੈਪਟਿਕ ਪੈਕੇਜ ਮੈਨੇਜਰ ਖੋਲ੍ਹਦਾ ਹੈ । |
02 : 03 | ਹੁਣ Quick Filter ਬਾਕਸ ਵਿੱਚ jdk ਟਾਈਪ ਕਰੋ । |
02 : 08 | ਅਸੀ ਇੱਕ openjdk - 6 - jdk ਨਾਂ ਦਾ ਪੈਕੇਜ ਵੇਖਦੇ ਹਾਂ । |
02 : 13 | ਇਸ ਉੱਤੇ ਸੱਜਾ - ਕਲਿਕ ਕਰੋ ਅਤੇ Mark for Installation ਉੱਤੇ ਕਲਿਕ ਕਰੋ । |
02 : 17 | Apply ਉੱਤੇ ਕਲਿਕ ਕਰੋ । |
02 : 20 | ਤੁਹਾਨੂੰ ਚੋਣ ਕੀਤੇ ਬਦਲਾਵਾਂ ਦੀ ਸੂਚੀ ਨਿਸ਼ਚਿਤ ਕਰਣ ਲਈ ਕਿਹਾ ਜਾਵੇਗਾ । |
02 : 24 | ਇਸ ਲਈ To be Installed ਉੱਤੇ ਕਲਿਕ ਕਰੋ ਅਤੇ ਫਿਰ Apply ਉੱਤੇ ਕਲਿਕ ਕਰੋ । |
02 : 30 | ਸੰਸਥਾਪਨ (ਇੰਸਟਾਲਏਸਨ) ਕੁੱਝ ਸੇਕੈਂਡ ਲਵੇਗਾ । |
02 : 38 | ਹੁਣ , ਅਸੀ ਵੇਖਦੇ ਹਾਂ ਕਿ ਆਪਸ਼ਨ openjdk - 6 - jdk ਹਰੇ ਰੰਗ ਵਿੱਚ ਹੈ । |
02 : 48 | ਇਸ ਲਈ ਸਾਡਾ ਸਾਰਾ installation ਹੋ ਗਿਆ ਹੈ । |
02 : 52 | ਹੁਣ , ਇੰਸਟਾਲਏਸਨ ਨੂੰ ਤਸਦੀਕ ਕਰੋ , ਇਸਦੇ ਲਈ Ctrl , Alt ਅਤੇ T ਕੀਜ ਨੂੰ ਇਕੱਠੇ ਦਬਾਕੇ ਟਰਮਿਨਲ ਖੋਲਦੇ ਹਾਂ । |
03 : 03 | ਮੇਰਾ ਟਰਮਿਨਲ ਪਹਿਲਾਂ ਹੀ ਇਥੇ ਖੁੱਲਾ ਹੈ । |
03 : 06 | ਕਮਾਂਡ ਪ੍ਰੋੰਪਟ ਵਿੱਚ java space hyphen version ਟਾਈਪ ਕਰੋ ਅਤੇ ਐਂਟਰ ਦਬਾਓ । |
03 : 15 | ਅਸੀ ਵੇਖਦੇ ਹਾਂ , ਕਿ jdk ਦੀ ਵਰਜਨ ਨਮ੍ਬਰ ਦਿਖਾਇਆ ਗਿਆ ਹੈ । |
03 : 20 | ਡਿਸਟ੍ਰਿਬੀਊਸਨ ਦੇ ਆਧਾਰ ਉੱਤੇ , ਤੁਹਾਡੇ ਵੱਲੋਂ ਵਰਤਿਆ ਵਰਜਨ ਨੰਬਰ ਭਿੰਨ ਹੋ ਸਕਦਾ ਹੈ । |
03 : 26 | ਇਸ ਲਈ ਅਸੀਂ jdk ਨੂੰ ਕੁਸ਼ਲਤਾ ਪੂਰਣ ਇੰਸਟਾਲ ਕਰ ਦਿੱਤਾ ਹੈ । |
03 : 30 | ਹੁਣ , ਇੱਕ ਸਧਾਰਨ ਜਿਹਾ Java ਪ੍ਰੋਗਰਾਮ ਰਨ ਕਰੋ ਅਤੇ ਦੇਖੋ ਕੀ ਇਹ ਚਲਦਾ ਹੈ । |
03 : 35 | ਮੈਂ TestProgram dot java ਨਾਮਕ ਫਾਇਲ ਵਿੱਚ ਪਹਿਲਾਂ ਵਲੋਂ ਹੀ ਇਹ ਕੋਡ ਸੇਵ ਕੀਤਾ ਹੈ । |
03 : 42 | ਹੁਣ , ਮੈਂ ਕੰਪਾਇਲ ਕਰਦਾ ਹਾਂ ਅਤੇ ਇਸ ਕੋਡ ਨੂੰ ਰਨ ਕਰਦਾ ਹਾਂ । |
03 : 45 | ਇਹ ਕੋਡ ਸਪੱਸ਼ਟ ਦਿਖਾਇਆ ਹੋਇਆ ਕਰਦਾ ਹੈ , We have successfully run a Java Program on the Terminal . |
03 : 53 | ਇਸ ਲਈ ਵਾਪਸ ਟਰਮਿਨਲ ਉੱਤੇ ਜਾਓ । |
03 : 57 | ਧਿਆਨ ਰੱਖੋ ਕਿ ਮੈਂ TestProgram dot java ਫਾਇਲ ਹੋਮ ਡਾਇਰੇਕਟਰੀ ਵਿੱਚ ਸੇਵ ਕੀਤੀ ਹੈ । |
04 : 03 | ਅਤੇ ਹੁਣੇ ਮੈਂ ਹੋਮ ਡਾਇਰੇਕਟਰੀ ਵਿੱਚ ਹਾਂ । |
04 : 07 | ਇਸ ਲਈ , ਕਮਾਂਡ ਪ੍ਰੋੰਪਟ ਉੱਤੇ ਟਾਈਪ ਕਰੋ javac space TestProgram dot java . |
04 : 19 | ਇਹ ਕੋਡ ਨੂੰ ਕੰਪਾਇਲ ਕਰਨ ਲਈ ਹੈ । |
04 : 21 | ਐਂਟਰ ਦਬਾਓ । |
04 : 25 | ਹੁਣ , ਮੈਂ ਕੋਡ ਰਨ ਕਰਦਾ ਹਾਂ । |
04 : 27 | ਇਸ ਲਈ ਟਾਈਪ ਕਰੋ java space TestProgram ਅਤੇ ਐਂਟਰ ਦਬਾਓ। |
04 : 35 | ਸਾਨੂੰ ਆਉਟਪੁਟ ਮਿਲਦਾ ਹੈ , We have successfully run a java program . |
04 : 44 | ਇਸ ਪ੍ਰਕਾਰ ਸਾਡਾ ਸੰਸਥਾਪਨ ਠੀਕ ਹੋ ਗਿਆ ਹੈ । |
04 : 48 | ਹੁਣ , ਸਲਾਇਡਸ ਉੱਤੇ ਵਾਪਸ ਜਾਓ । |
04 : 51 | ਮੈਂ ਹੁਣ ਸਮਝਾਵਾਂਗਾ ਕਿ Java ਲਾਭਦਾਇਕ ਕਿਉਂ ਹੈ । |
04 : 55 | Java ਸਰਲ ਹੈ । |
04 : 57 | Java , ਵਸਤੁਨਿਸ਼ਠ ( object oriented ) ਹੈ । |
04 : 59 | ਇਸ ਨੂੰ ਪ੍ਲੇਟਫਾਰਮ ਦੀ ਲੋੜ ਨਹੀਂ ਹੁੰਦੀ । |
05 : 01 | ਇਹ ਸੁਰੱਖਿਅਤ ਹੈ । |
05 : 02 | Java ਵਿੱਚ ਉੱਚ ਪ੍ਰ੍ਫੋਰ੍ਮੰਸ ਪ੍ਰਦਾਨ ਕਰਦੀ ਹਨ । |
05 : 04 | Java ਮਲਟੀ - ਥਰੇਡੇਡ ਹੈ । |
05 : 07 | ਅਸੀ ਹੁਣ Java ਦੇ ਕੁੱਝ ਪ੍ਰਕਾਰ ਅਤੇ ਐਪਲੀਕੇਸਨ ਵੇਖਾਂਗੇ । |
05 : 11 | JSP , ਜਾਂ Java Server Pages : ਇਹ ਇੱਕੋ ਜਿਹੇ HTML ਟੈਗਸ ਦੇ ਨਾਲ ਕੋਡ ਉੱਤੇ ਆਧਾਰਿਤ ਹੈ । |
05 : 18 | JSP ਐਕਟਿਵ ਵੇਬਪੇਜੇਸ ਬਣਾਉਣ ਵਿੱਚ ਮਦਦ ਕਰਦਾ ਹੈ । |
05 : 22 | Java Applets : ਇਹ ਵੇਬ ਐਪਲੀਕੇਸਨ ਨੂੰ ਇੰਟਰੈਕਟਿਵ ਫ਼ੀਚਰ੍ਸ ਪ੍ਰਦਾਨ ਕਰਦਾ ਹੈ । |
05 : 28 | J2EE ਜਾਂ Java Enterprise Edition : ਕੰਪਨੀਆਂ J2EE ਦਾ ਵਰਤੋ ਕਰਦੀਆਂ ਹਨ । |
05 : 33 | ਇਹ XML ਰਾਹੀਂ ਬਣੇ ਡਾਕਿਉਮੇਂਟਸ ਨੂੰ ਟਰਾਂਸਫਰ ਕਰਨ ਲਈ ਲਾਭਦਾਇਕ ਹੈ । |
05 : 38 | JavaBeans : JavaBeans ਇੱਕ ਦੁਬਾਰਾ ਵਰਤੋ ਲਾਇਕ ਸਾਫਟਵੇਯਰ ਪ੍ਰੋਗ੍ਰਾਮ ਹੈ । |
05 : 43 | ਇਸਦਾ ਵਰਤੋ ਨਵੀਂ ਅਤੇ ਏਡਵਾਂਸਡ ਐਪਲੀਕੇਸਨ ਬਣਾਉਣ ਲਈ ਕੀਤੀ ਜਾ ਸਕਦੀ ਹੈ । |
05 : 47 | Mobile Java : ਇਹ ਕਈ ਮੰਨੋਰਜਨ ਦੇ ਯੰਤਰਾਂ ਲਈ ਉਪਯੋਗੀ ਹੈ , ਜਿਵੇਂ ਮੋਬਾਇਲ ਫੋਨ । |
05 : 53 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ . . . |
05 : 56 | ਸਿਨੈਪਟਿਕ ਪੇਕੈਜ ਮੈਨੇਜਰ ਦਾ ਵਰਤੋ ਕਰਕੇ JDK ਇੰਸਟਾਲ ਕਰਣਾ । |
05 : 59 | Java ਪ੍ਰੋਗਰਾਮ ਕੰਪਾਇਲ ਕਰਣਾ ਅਤੇ ਰਨ ਕਰਣਾ । |
06 : 02 | Java ਵਰਤੋ ਦੇ ਫਾਇਦੇ । |
06 : 04 | Java ਦਿਆ ਕਿਸਮਾਂ ਅਤੇ ਐਪਲੀਕੇਸਨ । |
06 : 08 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ , ਹੇਠਾਂ ਦਿਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
06 : 14 | ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਬਾਰੇ ਮੁਢਲੀ ਜਾਣਕਾਰੀ ਦਿੰਦਾ ਹੈ । |
06 : 17 | ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ । |
06 : 22 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ . . |
06 : 24 | ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਵੀ ਲਗੋਉਂਦੀ ਹੈ । |
06 : 27 | ਜੋ ਆਨਲਾਇਨ ਟੈਸਟ ਪਾਸ ਕਰਦੇ ਹਨ , ਉਨ੍ਹਾਂਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
06 : 30 | ਜਿਆਦਾ ਜਾਣਕਾਰੀ ਦੇ ਲਈ , ਕ੍ਰਿਪਾ ਕਰਕੇ contact @ spoken - tutorial . org ਉੱਤੇ ਲਿਖੋ । |
06 : 36 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
06 : 41 | ਇਹ ਭਾਰਤ ਸਰਕਾਰ ਦੀ MHRD ਮਿਨਿਸਟ੍ਰੀ ਰਾਹੀਂ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ |
06 : 47 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿਤੇ ਲਿੰਕ ਉੱਤੇ ਉਪਲੱਬਧ ਹੈ । |
06 : 52 | http : / / spoken - tutorial . org / NMEICT - Intro |
06 : 58 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
07 : 01 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |
07 : 04 | ਸਾਡੇ ਨਾਲ ਜੁੜਨ ਲਈ ਧੰਨਵਾਦ । |