Java/C2/Getting-started-java-Installation/Punjabi

From Script | Spoken-Tutorial
Jump to: navigation, search
Time Narration
00:01 java ਇੰਸਟਾਲ ਕਰਨ ਬਾਰੇ ਸਿਖੋਣ ਵਾਲੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
00:07 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
00:09 ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ(ਇੰਸਟਾਲ) ਕਰਨਾ
00:13 Java ਕਿਉਂ ? Java ਦੀਆਂ ਐਪਲਿਕੇਸ਼ਨ ਅਤੇ ਇਸ ਦੀਆਂ ਕਿਸਮਾਂ
00:17 ਇੱਥੇ ਅਸੀ
00:19 ਉਬੰਟੁ ਵਰਜਨ 11 . 10 ਅਤੇ
00:21 Java Development Environment JDK 1 . 6 ਦੀ ਵਰਤੋ ਕਰ ਰਹੇ ਹਨ ।
00:26 ਇਸ ਟਿਊਟੋਰਿਅਲ ਨੂੰ ਚੰਗੀ ਤਰਾਂ ਜਾਨਣ ਲਈ ਤੁਹਾਡਾ ਇੰਟਰਨੇਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ ।
00:31 ਤੁਹਾਡੇ ਸਿਸਟਮ ਉੱਤੇ ਸਿਨੈਪਟਿਕ ਪੈਕੇਜ ਮੈਨੇਜਰ ਸੰਸਥਾਪਿਤ(ਇੰਸਟਾਲ) ਹੋਣਾ ਚਾਹੀਦਾ ਹੈ ।
00:35 ਤੁਹਾਨੂੰ ਲਿਨਕਸ ਵਿੱਚ ਟਰਮਿਨਲ ( Terminal ) , ਟੈਕਸਟ ਐਡੀਟਰ ( Text Editor ) ਅਤੇ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਦਾ ਗਿਆਨ ਹੋਣਾ ਚਾਹੀਦਾ ਹੈ ।
00:43 ਜੇਕਰ ਨਹੀਂ ਹੈ , ਤਾਂ ਕ੍ਰਿਪਾ spoken - tutorial . org ਉੱਤੇ ਉਪਲੱਬਧ , ਲਿਨਕਸ ਉੱਤੇ ਸਪੋਕਨ ਟਿਊਟੋਰਿਅਲ ਵੇਖੋ ।
00:51 java ਪ੍ਰੋਗਰਾਮ ਰਨ ਕਰਨ ਦੇ ਲਈ , ਸਾਨੂੰ JDK , Java Development Kit ਇੰਸਟਾਲ ਕਰਨ ਦੀ ਲੋੜ ਹੈ ।
00:57 JDK ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਤੁਸੀ ਹੇਠਾਂ ਦਿਤੇ ਲਿੰਕ ਉੱਤੇ ਜਾ ਸੱਕਦੇ ਹੋ ।
01:02 ਹੁਣ , ਅਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ JDK ਸੰਸਥਾਪਿਤ ਕਰਣਗੇ ।
01:07 ਇਸਦੇ ਲਈ , ਤੁਹਾਨੂੰ root permissions ਦੀ ਲੋੜ ਹੈ ।
01:10 ਤੁਹਾਨੂੰ repository ਚੁਣਨ ਦੀ ਵੀ ਲੋੜ ਹੈ ।
01:14 ਇਹ ਲਿਨਕਸ ਉੱਤੇ ਪਹਿਲਾਂ ਦਿੱਤੇ ਟਿਊਟੋਰਿਅਲ ਵਿੱਚ ਪਹਿਲਾਂ ਹੀ ਦੱਸੇ ਗਏ ਹਨ ।
01:19 ਹੁਣ , ਤੁਹਾਡੇ ਡੇਸਕਟਾਪ ਦੇ ਖੱਬੇ ਪਾਸੇ ਕੋਨੇ ਉੱਤੇ , ਤੁਸੀ Taskbar ਵੇਖੋਗੇ ।
01:25 ਸਭਤੋਂ ਉੱਤੇ ਤੁਸੀ DashHome ਵੇਖੋਗੇ ।
01:28 DashHome ਉੱਤੇ ਕਲਿਕ ਕਰੋ ।
01:31 ਸਰਚ ਬਾਰ ਵਿੱਚ Synaptic ਟਾਈਪ ਕਰੋ ।
01:35 ਤੁਸੀ ਇੱਥੇ ਸਿਨੈਪਟਿਕ ਪੈਕੇਜ ਮੈਨੇਜਰ ਪਾਓਗੇ ।
01:38 Synaptic Package Manager ਉੱਤੇ ਕਲਿਕ ਕਰੋ ।
01:42 Authentication ਲਈ ਤੁਹਾਨੂੰ , ਤੁਹਾਡੇ ਪਾਸਵਰਡ ਨੂੰ ਟਾਈਪ ਕਰਨ ਲਈ ਕਿਹਾ ਜਾਵੇਗਾ ।
01:47 ਇਸ ਲਈ ਆਪਣਾ ਪਾਸਵਰਡ ਟਾਈਪ ਕਰੋ ਅਤੇ Authenticate ਉੱਤੇ ਕਲਿਕ ਕਰੋ ।
01:56 ਇਹ ਸਿਨੈਪਟਿਕ ਪੈਕੇਜ ਮੈਨੇਜਰ ਖੋਲ੍ਹਦਾ ਹੈ ।
02:03 ਹੁਣ Quick Filter ਬਾਕਸ ਵਿੱਚ jdk ਟਾਈਪ ਕਰੋ ।
02:08 ਅਸੀ ਇੱਕ openjdk - 6 - jdk ਨਾਂ ਦਾ ਪੈਕੇਜ ਵੇਖਦੇ ਹਾਂ ।
02:13 ਇਸ ਉੱਤੇ ਸੱਜਾ - ਕਲਿਕ ਕਰੋ ਅਤੇ Mark for Installation ਉੱਤੇ ਕਲਿਕ ਕਰੋ ।
02:17 Apply ਉੱਤੇ ਕਲਿਕ ਕਰੋ ।
02:20 ਤੁਹਾਨੂੰ ਚੋਣ ਕੀਤੇ ਬਦਲਾਵਾਂ ਦੀ ਸੂਚੀ ਨਿਸ਼ਚਿਤ ਕਰਣ ਲਈ ਕਿਹਾ ਜਾਵੇਗਾ ।
02:24 ਇਸ ਲਈ To be Installed ਉੱਤੇ ਕਲਿਕ ਕਰੋ ਅਤੇ ਫਿਰ Apply ਉੱਤੇ ਕਲਿਕ ਕਰੋ ।
02:30 ਸੰਸਥਾਪਨ (ਇੰਸਟਾਲਏਸਨ) ਕੁੱਝ ਸੇਕੈਂਡ ਲਵੇਗਾ ।
02:38 ਹੁਣ , ਅਸੀ ਵੇਖਦੇ ਹਾਂ ਕਿ ਆਪਸ਼ਨ openjdk - 6 - jdk ਹਰੇ ਰੰਗ ਵਿੱਚ ਹੈ ।
02:48 ਇਸ ਲਈ ਸਾਡਾ ਸਾਰਾ installation ਹੋ ਗਿਆ ਹੈ ।
02:52 ਹੁਣ ,ਇੰਸਟਾਲਏਸਨ ਨੂੰ ਤਸਦੀਕ ਕਰੋ , ਇਸਦੇ ਲਈ Ctrl , Alt ਅਤੇ T ਕੀਜ ਨੂੰ ਇਕੱਠੇ ਦਬਾਕੇ ਟਰਮਿਨਲ ਖੋਲਦੇ ਹਾਂ ।
03:03 ਮੇਰਾ ਟਰਮਿਨਲ ਪਹਿਲਾਂ ਹੀ ਇਥੇ ਖੁੱਲਾ ਹੈ ।
03:06 ਕਮਾਂਡ ਪ੍ਰੋੰਪਟ ਵਿੱਚ java space hyphen version ਟਾਈਪ ਕਰੋ ਅਤੇ ਐਂਟਰ ਦਬਾਓ ।
03:15 ਅਸੀ ਵੇਖਦੇ ਹਾਂ , ਕਿ jdk ਦੀ ਵਰਜਨ ਨਮ੍ਬਰ ਦਿਖਾਇਆ ਗਿਆ ਹੈ ।
03:20 ਡਿਸਟ੍ਰਿਬੀਊਸਨ ਦੇ ਆਧਾਰ ਉੱਤੇ , ਤੁਹਾਡੇ ਵੱਲੋਂ ਵਰਤਿਆ ਵਰਜਨ ਨੰਬਰ ਭਿੰਨ ਹੋ ਸਕਦਾ ਹੈ ।
03:26 ਇਸ ਲਈ ਅਸੀਂ jdk ਨੂੰ ਕੁਸ਼ਲਤਾ ਪੂਰਣ ਇੰਸਟਾਲ ਕਰ ਦਿੱਤਾ ਹੈ ।
03:30 ਹੁਣ , ਇੱਕ ਸਧਾਰਨ ਜਿਹਾ Java ਪ੍ਰੋਗਰਾਮ ਰਨ ਕਰੋ ਅਤੇ ਦੇਖੋ ਕੀ ਇਹ ਚਲਦਾ ਹੈ ।
03:35 ਮੈਂ TestProgram dot java ਨਾਮਕ ਫਾਇਲ ਵਿੱਚ ਪਹਿਲਾਂ ਵਲੋਂ ਹੀ ਇਹ ਕੋਡ ਸੇਵ ਕੀਤਾ ਹੈ ।
03:42 ਹੁਣ , ਮੈਂ ਕੰਪਾਇਲ ਕਰਦਾ ਹਾਂ ਅਤੇ ਇਸ ਕੋਡ ਨੂੰ ਰਨ ਕਰਦਾ ਹਾਂ ।
03:45 ਇਹ ਕੋਡ ਸਪੱਸ਼ਟ ਦਿਖਾਇਆ ਹੋਇਆ ਕਰਦਾ ਹੈ , We have successfully run a Java Program on the Terminal .
03:53 ਇਸ ਲਈ ਵਾਪਸ ਟਰਮਿਨਲ ਉੱਤੇ ਜਾਓ ।
03:57 ਧਿਆਨ ਰੱਖੋ ਕਿ ਮੈਂ TestProgram dot java ਫਾਇਲ ਹੋਮ ਡਾਇਰੇਕਟਰੀ ਵਿੱਚ ਸੇਵ ਕੀਤੀ ਹੈ ।
04:03 ਅਤੇ ਹੁਣੇ ਮੈਂ ਹੋਮ ਡਾਇਰੇਕਟਰੀ ਵਿੱਚ ਹਾਂ ।
04:07 ਇਸ ਲਈ , ਕਮਾਂਡ ਪ੍ਰੋੰਪਟ ਉੱਤੇ ਟਾਈਪ ਕਰੋ javac space TestProgram dot java .
04:19 ਇਹ ਕੋਡ ਨੂੰ ਕੰਪਾਇਲ ਕਰਨ ਲਈ ਹੈ ।
04:21 ਐਂਟਰ ਦਬਾਓ ।
04:25 ਹੁਣ , ਮੈਂ ਕੋਡ ਰਨ ਕਰਦਾ ਹਾਂ ।
04:27 ਇਸ ਲਈ ਟਾਈਪ ਕਰੋ java space TestProgram ਅਤੇ ਐਂਟਰ ਦਬਾਓ।
04:35 ਸਾਨੂੰ ਆਉਟਪੁਟ ਮਿਲਦਾ ਹੈ , We have successfully run a java program .
04:44 ਇਸ ਪ੍ਰਕਾਰ ਸਾਡਾ ਸੰਸਥਾਪਨ ਠੀਕ ਹੋ ਗਿਆ ਹੈ ।
04:48 ਹੁਣ , ਸਲਾਇਡਸ ਉੱਤੇ ਵਾਪਸ ਜਾਓ ।
04:51 ਮੈਂ ਹੁਣ ਸਮਝਾਵਾਂਗਾ ਕਿ Java ਲਾਭਦਾਇਕ ਕਿਉਂ ਹੈ ।
04:55 Java ਸਰਲ ਹੈ ।
04:57 Java , ਵਸਤੁਨਿਸ਼ਠ ( object oriented ) ਹੈ ।
04:59 ਇਸ ਨੂੰ ਪ੍ਲੇਟਫਾਰਮ ਦੀ ਲੋੜ ਨਹੀਂ ਹੁੰਦੀ ।
05:01 ਇਹ ਸੁਰੱਖਿਅਤ ਹੈ । Java ਵਿੱਚ ਉੱਚ ਪ੍ਰ੍ਫੋਰ੍ਮੰਸ ਪ੍ਰਦਾਨ ਕਰਦੀ ਹਨ ।
05:04 Java ਮਲਟੀ - ਥਰੇਡੇਡ ਹੈ ।
05:07 ਅਸੀ ਹੁਣ Java ਦੇ ਕੁੱਝ ਪ੍ਰਕਾਰ ਅਤੇ ਐਪਲੀਕੇਸਨ ਵੇਖਾਂਗੇ ।
05:11 JSP , ਜਾਂ Java Server Pages : ਇਹ ਇੱਕੋ ਜਿਹੇ HTML ਟੈਗਸ ਦੇ ਨਾਲ ਕੋਡ ਉੱਤੇ ਆਧਾਰਿਤ ਹੈ ।
05:18 JSP ਐਕਟਿਵ ਵੇਬਪੇਜੇਸ ਬਣਾਉਣ ਵਿੱਚ ਮਦਦ ਕਰਦਾ ਹੈ ।
05:22 Java Applets : ਇਹ ਵੇਬ ਐਪਲੀਕੇਸਨ ਨੂੰ ਇੰਟਰੈਕਟਿਵ ਫ਼ੀਚਰ੍ਸ ਪ੍ਰਦਾਨ ਕਰਦਾ ਹੈ ।
05:28 J2EE ਜਾਂ Java Enterprise Edition : ਕੰਪਨੀਆਂ J2EE ਦਾ ਵਰਤੋ ਕਰਦੀਆਂ ਹਨ ।
05:33 ਇਹ XML ਰਾਹੀਂ ਬਣੇ ਡਾਕਿਉਮੇਂਟਸ ਨੂੰ ਟਰਾਂਸਫਰ ਕਰਨ ਲਈ ਲਾਭਦਾਇਕ ਹੈ ।
05:38 JavaBeans : JavaBeans ਇੱਕ ਦੁਬਾਰਾ ਵਰਤੋ ਲਾਇਕ ਸਾਫਟਵੇਯਰ ਪ੍ਰੋਗ੍ਰਾਮ ਹੈ ।
05:43 ਇਸਦਾ ਵਰਤੋ ਨਵੀਂ ਅਤੇ ਏਡਵਾਂਸਡ ਐਪਲੀਕੇਸਨ ਬਣਾਉਣ ਲਈ ਕੀਤੀ ਜਾ ਸਕਦੀ ਹੈ ।
05:47 Mobile Java : ਇਹ ਕਈ ਮੰਨੋਰਜਨ ਦੇ ਯੰਤਰਾਂ ਲਈ ਉਪਯੋਗੀ ਹੈ , ਜਿਵੇਂ ਮੋਬਾਇਲ ਫੋਨ ।
05:53 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ . . .
05:56 ਸਿਨੈਪਟਿਕ ਪੇਕੈਜ ਮੈਨੇਜਰ ਦਾ ਵਰਤੋ ਕਰਕੇ JDK ਇੰਸਟਾਲ ਕਰਣਾ ।
05:59 Java ਪ੍ਰੋਗਰਾਮ ਕੰਪਾਇਲ ਕਰਣਾ ਅਤੇ ਰਨ ਕਰਣਾ ।
06:02 Java ਵਰਤੋ ਦੇ ਫਾਇਦੇ ।
06:04 Java ਦਿਆ ਕਿਸਮਾਂ ਅਤੇ ਐਪਲੀਕੇਸਨ ।
06:08 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ , ਹੇਠਾਂ ਦਿਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
06:14 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਬਾਰੇ ਮੁਢਲੀ ਜਾਣਕਾਰੀ ਦਿੰਦਾ ਹੈ ।
06:17 ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ ।
06:22 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ . .
06:24 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਵੀ ਲਗੋਉਂਦੀ ਹੈ ।
06:27 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ , ਉਨ੍ਹਾਂਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
06:30 ਜਿਆਦਾ ਜਾਣਕਾਰੀ ਦੇ ਲਈ , ਕ੍ਰਿਪਾ ਕਰਕੇ contact @ spoken - tutorial . org ਉੱਤੇ ਲਿਖੋ ।
06:36 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
06:41 ਇਹ ਭਾਰਤ ਸਰਕਾਰ ਦੀ MHRD ਮਿਨਿਸਟ੍ਰੀ ਰਾਹੀਂ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ
06:47 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿਤੇ ਲਿੰਕ ਉੱਤੇ ਉਪਲੱਬਧ ਹੈ ।
06:52 http : / / spoken - tutorial . org / NMEICT - Intro
06:58 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
07:01 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
07:04 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Gaurav, Harmeet, PoojaMoolya