Difference between revisions of "LibreOffice-Suite-Base/C4/Database-Design-Purpose-OrganizeTables/Punjabi"
From Script | Spoken-Tutorial
(Created page with "{| border = 1 ! Visual Cue ! Narration |- | 00:00 | ਸਤਿ ਸ਼੍ਰੀ ਅਕਾਲ ਦੋਸਤੋ, ਲਿਬਰਔਫਿਸ ਬੇਸ ‘ਤੇ ਇਸ ਸਪੋ...") |
PoojaMoolya (Talk | contribs) |
||
Line 1: | Line 1: | ||
{| border = 1 | {| border = 1 | ||
− | ! | + | ! Time |
! Narration | ! Narration | ||
Latest revision as of 11:38, 22 January 2018
Time | Narration |
---|---|
00:00 | ਸਤਿ ਸ਼੍ਰੀ ਅਕਾਲ ਦੋਸਤੋ, ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:04 | ਇਸ ਟਿਊਟੋਰਿਅਲ ਵਿੱਚ, ਅਸੀਂ ਡਾਟਾਬੇਸ ਡਿਜ਼ਾਈਨ ‘ਤੇ ਹੇਠ ਦਿੱਤੇ ਵਿਸ਼ਿਆਂ ਦੇ ਬਾਰੇ ਵਿੱਚ ਸਿੱਖਾਂਗੇ: |
00:09 | ਆਪਣੇ ਡਾਟਾਬੇਸ ਦਾ ਉਦੇਸ਼ ਪਤਾ ਕਰਨਾ । |
00:12 | ਲੋੜੀਂਦੀ ਜਾਣਕਾਰੀ ਨੂੰ ਪਤਾ ਕਰਨਾ ਅਤੇ ਪ੍ਰਬੰਧ ਕਰਨਾ । |
00:15 | ਜਾਣਕਾਰੀ ਨੂੰ ਟੇਬਲਸ ਵਿੱਚ ਵੰਡਣਾ । |
00:19 | ਡਾਟਾਬੇਸ ਡਿਜ਼ਾਈਨ ਕੀ ਹੈ ? |
00:21 | ਡਾਟਾਬੇਸ ਡਿਜ਼ਾਈਨ ਡਾਟਾਬੇਸ ਦੇ ਵੇਰਵੇ ਦਾ ਡਾਟਾ ਮਾਡਲ ਬਣਾਉਣ ਦੀ ਪਰਿਕ੍ਰੀਆ ਹੈ । |
00:28 | ਚੰਗੇ ਡਿਜ਼ਾਈਨ ਦੇ ਨਾਲ, ਡਾਟਾਬੇਸ.............. |
00:32 | ਆਧੁਨਿਕ, ਠੀਕ ਅਤੇ ਮੁਕੰਮਲ ਜਾਣਕਾਰੀ ਮੁਹੱਈਆ ਕਰ ਸਕਦਾ ਹੈ । |
00:37 | ਜਿਸ ਦਾ ਅਰਥ ਹੈ ਕਿ ਅਸੀਂ ਵੱਖ-ਵੱਖ ਪੱਧਰਾਂ ‘ਤੇ ਆਪਣੀ ਜਾਣਕਾਰੀ ਦੀ ਇੱਕਸਾਰਤਾ ਨੂੰ ਯਕੀਨੀ ਬਣਾ ਸਕਦੇ ਹਾਂ । |
00:43 | ਡਾਟਾ ਸਰੋਤਾਂ ਅਤੇ ਰਿਪੋਰਟਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ । |
00:48 | ਅਤੇ ਆਸਾਨੀ ਨਾਲ ਤਬਦੀਲੀਆਂ ਨੂੰ ਅਨੁਕੂਲ (Adjust) ਕਰ ਸਕਦੇ ਹਾਂ । |
00:51 | ਡਾਟਾਬੇਸ ਡਿਜ਼ਾਈਨ ਦੀ ਪ੍ਰਕਿਰਿਆ ਵਿੱਚ ਹੇਠ ਦਿੱਤੇ ਸਟੈਪਸ ਹੁੰਦੇ ਹਨ । |
00:57 | ਆਪਣੇ ਡਾਟਾਬੇਸ ਦਾ ਉਦੇਸ਼ ਪਤਾ ਕਰਨਾ । |
01:00 | ਲੋੜੀਂਦੀ ਜਾਣਕਾਰੀ ਨੂੰ ਪਤਾ ਕਰਨਾ ਅਤੇ ਪ੍ਰਬੰਧ ਕਰਨਾ । |
01:04 | ਜਾਣਕਾਰੀ ਨੂੰ ਟੇਬਲਸ ਵਿੱਚ ਵੰਡਣਾ । |
01:07 | ਜਾਣਕਾਰੀ ਵਿਸ਼ਿਆਂ ਨੂੰ ਕਾਲਮਾਂ ਵਿੱਚ ਬਦਲਣਾ । |
01:11 | ਪ੍ਰਾਇਮਰੀ ਕੀਜ਼ ਦਾ ਵੇਰਵਾ ਦੇਣਾ । |
01:14 | ਟੇਬਲ ਰਿਲੇਸ਼ਨਸ਼ਿਪਸ ਦੀ ਸਥਾਪਨਾ (ਨਿਰਮਾਣ) ਕਰਨਾ । |
01:17 | ਆਪਣੇ ਡਿਜ਼ਾਈਨ ਨੂੰ ਸੁਧਾਰਨਾ । |
01:20 | ਆਮ ਨਿਯਮ ਲਾਗੂ ਕਰਨਾ । |
01:23 | ਅਤੇ ਅਖੀਰ ਵਿੱਚ, ਡਾਟਾਬੇਸ ਨੂੰ ਚੈੱਕ ਕਰਨਾ, ਰਨ ਕਰਨਾ ਅਤੇ ਸਾਂਭ-ਸੰਭਾਲ ਕਰਨਾ ਜਾਂ (ਦੇਖਭਾਲ ਕਰਨਾ) । |
01:28 | ਠੀਕ ਹੈ, ਪਹਿਲੇ ਸਟੈਪ ‘ਤੇ ਜਾਂਦੇ ਹਾਂ ਜੋ ਹੈ........................... |
01:32 | ਆਪਣੇ ਡਾਟਾਬੇਸ ਦਾ ਉਦੇਸ਼ ਪਤਾ ਕਰਨਾ । |
01:35 | ਇੱਕ ਸਾਧਾਰਨ Library ਐਪਲੀਕੇਸ਼ਨ ‘ਤੇ ਵਿਚਾਰ ਕਰਦੇ ਹਾਂ । |
01:38 | ਲਾਇਬ੍ਰੇਰੀ ਵਿੱਚ ਆਮ ਤੌਰ 'ਤੇ ਕਿਤਾਬਾਂ ਹੁੰਦੀਆਂ ਹਨ । |
01:41 | ਅਤੇ ਇਹ ਕਿਤਾਬਾਂ ਉਸ ਦੇ ਰਜਿਸਟਰਡ ਮੈਂਬਰਾਂ ਨੂੰ ਜਾਰੀ ਕੀਤੀਆਂ ਜਾਂਦੀਆਂ ਹਨ । |
01:45 | ਇਸ ਲਈ: ਸਾਨੂੰ ਕਿਤਾਬਾਂ ਅਤੇ ਮੈਂਬਰਾਂ ਦੀ ਸੂਚੀ ਨੂੰ ਰੱਖਣ ਲਈ ਇੱਕ Library ਐਪਲੀਕੇਸ਼ਨ ਦੀ ਲੋੜ ਹੈ । |
01:51 | ਅਤੇ ਇਸ ਦੇ ਮੈਂਬਰਾਂ ਨੂੰ ਜਾਰੀ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਟ੍ਰੈਕ ਕਰਨ ਦੇ ਲਈ । |
01:56 | ਸਾਡਾ ਪਹਿਲਾ ਸਟੈਪ ਹੈ, ਲੋੜੀਂਦੀ ਜਾਣਕਾਰੀ ਨੂੰ ਪਤਾ ਕਰਨਾ ਅਤੇ ਪ੍ਰਬੰਧ ਕਰਨਾ । |
02:01 | ਇੱਥੇ ਅਸੀਂ ਸਭ ਤਰ੍ਹਾਂ ਦੀਆਂ ਸੂਚਨਾਵਾਂ ਨੂੰ ਇਕੱਠਾ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਡਾਟਾਬੇਸ ਵਿੱਚ ਰਿਕਾਰਡ ਕਰਨਾ ਚਾਹੁੰਦੇ ਹਾਂ । |
02:09 | ਹੁਣ ਅਸੀਂ Library ਐਪਲੀਕੇਸ਼ਨ ਦਾ ਉਦੇਸ਼ ਜਾਣਦੇ ਹਾਂ, ਇੱਥੇ ਵਿਸ਼ਿਆਂ ਦੇ ਬਾਰੇ ਸਮਝਦੇ ਹਾਂ । |
02:17 | ਇੱਥੇ books ਹਨ । |
02:19 | ਇੱਕ ਕਿਤਾਬ ਵਿੱਚ ਇੱਕ ਸਿਰਲੇਖ, ਇੱਕ ਲੇਖਕ, ਇੱਕ ਪ੍ਰਕਾਸ਼ਕ, ਅਤੇ ਇੱਕ ਕੀਮਤ ਹੁੰਦੀ ਹੈ । |
02:24 | ਅਤੇ ਅਸੀਂ ਨਾਲ ਹੀ ਲੇਖਕ ਦੀ ਜਾਣਕਾਰੀ ਜਿਵੇਂ ਕਿ, ਜਨਮ ਤਾਰੀਖ਼ ਅਤੇ ਦੇਸ਼ ਵੀ ਰੱਖ ਸਕਦੇ ਹਾਂ । |
02:33 | ਅਸੀਂ ਪ੍ਰਕਾਸ਼ਕ ਦਾ ਨਾਮ, ਪਤਾ ਅਤੇ ਫੋਨ ਵੀ ਰੱਖ ਸਕਦੇ ਹਾਂ । |
02:38 | ਅਤੇ, ਇੱਥੇ Library ਦੇ ਮੈਂਬਰ ਹਨ ਜਿਨ੍ਹਾਂ ਦੇ ਨਾਮ, ਫੋਨ ਨੰਬਰਸ ਅਤੇ ਪਤੇ ਹੁੰਦੇ ਹਨ । |
02:45 | ਜਦੋਂ ਵੀ ਮੈਂਬਰ ਨੂੰ ਇੱਕ ਕਿਤਾਬ ਜਾਰੀ ਹੁੰਦੀ ਹੈ, ਤਾਂ ਇੱਥੇ...................... |
02:49 | ਕਿਤਾਬ ਜਾਰੀ ਕਰਨ ਦੀ ਤਾਰੀਖ਼, ਵਾਪਸ ਕਰਨ ਦੀ ਤਾਰੀਖ਼, ਅਸਲੀ ਵਾਪਸ ਕਰਨ ਦੀ ਤਾਰੀਖ਼ ਅਤੇ ਚੈੱਕ ਇੰਨ ਹਾਲਤ ਹੁੰਦੀ ਹੈ । |
02:56 | ਇਹਨਾਂ ਵਿੱਚੋਂ ਹਰੇਕ ਵਿਸ਼ੇ ਨੂੰ ਐਟ੍ਰਬਿਊਟਸ (attributes) ਵੀ ਕਹਿੰਦੇ ਹਨ । |
03:01 | ਇਹਨਾਂ ਵਿੱਚੋਂ ਹਰੇਕ ਐਟ੍ਰਬਿਊਟਸ ਟੇਬਲ ਵਿੱਚ ਇੱਕ ਪਰਤ (ਸਟਰੈਂਥ) ਕਾਲਮ ਨੂੰ ਦਰਸਾਉਦੀਂ ਹੈ । |
03:08 | ਇਸ ਥਾਂ 'ਤੇ, ਅਸੀਂ ਪ੍ਰਸ਼ਨਾਂ ਦੀ ਵਿਆਖਿਆ ਕਰ ਸਕਦੇ ਹਾਂ ਜਿਵੇਂ ਕਿ: |
03:12 | ਅਸੀਂ Library ਨੂੰ ਪ੍ਰਕਾਸ਼ਕ ਦੁਆਰਾ ਦਿੱਤੀਆਂ ਗਈਆਂ ਨਵੀਂਆਂ ਕਿਤਾਬਾਂ ਦੇ ਸੈੱਟ ਦੇ ਬਾਰੇ ਵਿੱਚ ਜਾਣਕਾਰੀ ਨੂੰ ਕਿਵੇਂ ਜੋੜਾਂਗੇ ? |
03:20 | ਅਸੀਂ ਇਸਦੇ ਮੈਂਬਰਾਂ ਦੀ ਸੂਚੀ ਨੂੰ ਕਿਵੇਂ ਰੱਖ ਸਕਦੇ ਹਾਂ ? |
03:25 | ਕੀ, ਜੇ ਮੈਂਬਰ ਛੱਡਣਾ ਜਾਂ ਆਪਣਾ ਪਤਾ ਬਦਲਣਾ ਚਾਹੁੰਦਾ ਹੈ ? |
03:32 | ਅਸੀਂ ਜਾਣਕਾਰੀ ਨੂੰ ਅਪਡੇਟ ਕਿਵੇਂ ਕਰੀਏ, ਜਦੋਂ ਮੈਂਬਰ ਦੁਆਰਾ ਕਿਤਾਬ ਵਾਪਸ ਕੀਤੀ ਜਾਂਦੀ ਹੈ ? |
03:38 | ਅਸੀਂ ਕਿਸ ਕਿਸਮ ਦੀਆਂ ਰਿਪੋਰਟਸ ਬਣਾਉਣਾ ਪਸੰਦ ਕਰਾਂਗੇ ? |
03:42 | ਕਿਹੜੀਆਂ ਕਿਤਾਬਾਂ ਮੈਂਬਰਾਂ ਵੱਲੋਂ ਸਭ ਤੋਂ ਜ਼ਿਆਦਾ ਪੜ੍ਹੀਆਂ ਜਾਂਦੀਆਂ ਹਨ ? |
03:46 | ਅਤੇ ਜਿਹੜੀਆਂ ਕਿਤਾਬਾਂ ਮੈਂਬਰਾਂ ਨੇ ਅਜੇ ਤੱਕ ਵਾਪਸ ਨਹੀਂ ਕੀਤੀਆਂ ਹਨ, ਅਸੀਂ ਉਨ੍ਹਾਂ ਦੀ ਇੱਕ ਸੂਚੀ ਕਿਵੇਂ ਬਣਾਈਏ ? |
03:55 | ਹੁਣ ਸਾਡੇ ਕੋਲ ਕੁੱਝ ਜਾਣਕਾਰੀ ਹੈ, ਵੇਖਦੇ ਹਾਂ ਕਿ ਅਸੀਂ ਇਸ ਜਾਣਕਾਰੀ ਨੂੰ ਟੇਬਲਸ ਵਿੱਚ ਕਿਵੇਂ ਵੰਡ ਸਕਦੇ ਹਾਂ । |
04:02 | ਅਸੀਂ ਆਪਣੀ ਜਾਣਕਾਰੀ ਵਿਸ਼ਿਆਂ (ਆਈਟਮਾਂ) ਜਾਂ ਐਟ੍ਰਬਿਊਟਸ ਨੂੰ ਮੁੱਖ ਤੱਤ ਜਾਂ ਹਵਾਲੇ ਵਿੱਚ ਕਿਵੇਂ ਵੰਡੀਏ । |
04:11 | ਹਰੇਕ ਹਵਾਲਾ ਫਿਰ ਇੱਕ ਟੇਬਲ ਬਣ ਜਾਵੇਗਾ । |
04:14 | ਇਸ ਲਈ: ਟੇਬਲਸ ਦੀ ਸ਼ੁਰੂਆਤੀ ਸੂਚੀ ਸਕਰੀਨ ‘ਤੇ ਵਿਖਾਈ ਦੇ ਰਹੇ ਚਿੱਤਰ ਦੇ ਵਾਂਗ ਦਿੱਸਦੀ ਹੈ । |
04:21 | ਇੱਥੇ ਦਿਖਾਏ ਜਾ ਰਹੇ ਮੁੱਖ ਹਵਾਲੇ ਜਾਂ ਤੱਤ (entities) Books ਅਤੇ members ਹਨ । |
04:26 | ਇਸ ਲਈ: ਇਸ ਦਾ ਅਰਥ ਹੈ ਕਿ ਦੋ ਸੂਚੀਆਂ ਦੇ ਨਾਲ ਸ਼ੁਰੂ ਕਰੋ, ਇੱਕ books ਲਈ ਅਤੇ ਇੱਕ membersਦੇ ਲਈ । |
04:33 | ਹੁਣ Books ਟੇਬਲ ਨੂੰ ਵਿਸਥਾਰ ਨਾਲ ਵੇਖਦੇ ਹਾਂ । |
04:37 | ਇਸ ਵਿੱਚ 10 ਐਟ੍ਰਬਿਊਟਸ ਜਾਂ ਕਾਲਮ ਹਨ, ਜਿਨ੍ਹਾਂ ਨੂੰ ਅਸੀਂ ਪਹਿਲਾਂ ਪਰਿਭਾਸ਼ਿਤ ਕਰ ਚੁੱਕੇ ਹਾਂ । |
04:43 | Title, Author, Publisher, Publisher Address, Publisher City, Publisher Phone, Publish Year, Price, Author Birth Date ਅਤੇ Author Country . |
04:58 | ਹੁਣ ਵੇਖਦੇ ਹਾਂ ਕਿ ਇਸ ਟੇਬਲ ਵਿੱਚ ਡਾਟਾ ਕਿਵੇਂ ਦਿਖਾਇਆ ਜਾਂਦਾ ਹੈ । |
05:03 | ਨੋਟ ਕਰੋ, ਹਰੇਕ ਰੋ ਜਾਂ ਰਿਕਾਰਡ ਕਿਤਾਬ, ਉਸ ਦੇ ਲੇਖਕ ਅਤੇ ਉਸਦੇ ਪ੍ਰਕਾਸ਼ਕ ਦੀ ਜਾਣਕਾਰੀ ਰੱਖਦੇ ਹਨ । |
05:13 | ਹੁਣ, ਇਸ ਡਿਜ਼ਾਈਨ ਵਿੱਚ ਦੋ ਗਲਤੀਆਂ ਹਨ । |
05:17 | ਇੱਥੇ ਇੱਕ ਹੀ ਲੇਖਕ ਅਤੇ ਪ੍ਰਕਾਸ਼ਕ ਦੀਆਂ ਕਈ ਕਿਤਾਬਾਂ ਹੋ ਸਕਦੀਆਂ ਹਨ । |
05:23 | ਇਸ ਲਈ: ਅਸੀਂ ਵੇਖਦੇ ਹਾਂ ਕਿ ਲੇਖਕ ਦਾ ਵੇਰਵਾ ਅਤੇ ਪ੍ਰਕਾਸ਼ਕ ਦਾ ਵੇਰਵਾ ਕਈ ਵਾਰ ਦੁਹਰਾਇਆ ਗਿਆ ਹੈ । |
05:31 | ਜੋ ਕਿ ਕੰਪਿਊਟਰ ਦੀ ਡਿਸਕ ਸਪੇਸ ਬਰਬਾਦ ਕਰਦਾ ਹੈ । |
05:34 | ਅਤੇ ਇਸ ਡਿਜ਼ਾਈਨ ਦੇ ਨਾਲ ਦੂਜੀ ਸਮੱਸਿਆ ਇਹ ਹੈ ਕਿ: |
05:38 | ਇਹ ਡਾਟਾਬੇਸ ਵਿੱਚ ਅਣਉਚਿਤਤਾ (ਐਨੋਮਲੀਸ) ਪੈਦਾ ਕਰਨ ਵਾਲੇ ਜੋਖਮ (ਖਤਰੇ) ਨੂੰ ਵਧਾਉਂਦਾ ਹੈ । |
05:44 | ਹੁਣ ਐਨੋਮਲੀਸ ਕੀ ਹੈ ? |
05:47 | ਇਹ ਡਾਟਾਬੇਸ ਵਿੱਚ ਕੇਵਲ ਇੱਕ ਐਰਰ ਜਾਂ ਅਸਪਸ਼ਟ ਹੈ । |
05:53 | ਇੱਥੇ ਤਿੰਨ ਕਿਸਮ ਦੇ ਐਨੋਮਲੀਸ ਹੁੰਦੇ ਹਨ: |
05:57 | ਪਹਿਲੇ ਨੂੰ ਇੰਸਰਸ਼ਨ ਐਨੋਮਲੀ ਕਹਿੰਦੇ ਹਨ, |
06:01 | ਜੋ ਕਿ ਉਦੋਂ ਹੋ ਸਕਦਾ ਹੈ ਜਦੋਂ ਨਵਾਂ ਰਿਕਾਰਡ ਦਰਜ ਕਰਦੇ ਹਾਂ, |
06:06 | ਜਾਂ ਜਦੋਂ ਕੁੱਝ ਐਟ੍ਰਬਿਊਟਸ ਇਸ ਤੋਂ ਬਗੈਰ ਹੋਰ ਐਟ੍ਰਬਿਊਟਸ ਦੀ ਹਾਜ਼ਰੀ ਵਿੱਚ ਡਾਟਾਬੇਸ ਵਿੱਚ ਦਰਜ ਨਾ ਕਰ ਸਕਣ । |
06:14 | ਉਦਾਹਰਣ ਦੇ ਲਈ, ਅਸੀਂ ਮੰਨਦੇ ਹਾਂ ਕਿ ਇੱਥੇ Penguin ਨਾਂ ਵਾਲਾ ਇੱਕ ਨਵਾਂ ਪ੍ਰਕਾਸ਼ਕ ਹੈ । |
06:21 | ਹੁਣ ਸਾਡਾ ਡਿਜ਼ਾਈਨ ਸਾਨੂੰ Penguin ਪ੍ਰਕਾਸ਼ਕਾਂ ਦੀ ਜਾਣਕਾਰੀ ਨੂੰ ਦਰਜ ਕਰਨ ਦੀ ਆਗਿਆ ਨਹੀਂ ਦੇਵੇਗਾ, ਜਦੋਂ ਤੱਕ ਸਾਡੀ ਲਾਇਬ੍ਰੇਰੀ ਇਸ ਦੇ ਦੁਆਰਾ ਘੱਟ ਤੋਂ ਘੱਟ ਇੱਕ ਕਿਤਾਬ ਨੂੰ ਨਹੀਂ ਰੱਖਦੀ । |
06:34 | ਦੂਜੇ ਨੂੰ ਡਿਲੀਸ਼ਨ (ਮਿਟਾਉਣਾ) ਐਨੋਮਲੀ ਕਹਿੰਦੇ ਹਨ, |
06:39 | ਜੋ ਕਿ ਰਿਕਾਰਡ ਨੂੰ ਮਿਟਾਉਂਦੇ ਸਮੇਂ ਹੁੰਦੀ ਹੈ । |
06:43 | ਇੱਥੇ, ਡਾਟਾਬੇਸ ਵਿੱਚ ਰੋ ਜਾਂ ਰਿਕਾਰਡ ਦਾ ਡਿਲੀਸ਼ਨ, ਜੋ ਅਸੀਂ ਚਾਹੁੰਦੇ ਹਾਂ ਉਸ ਤੋਂ ਜ਼ਿਆਦਾ ਜਾਣਕਾਰੀ ਡਿਲੀਟ ਕਰ ਦਿੰਦਾ ਹੈ । |
06:51 | ਉਦਾਹਰਣ ਦੇ ਲਈ, ਅਸੀਂ ਵੇਖਦੇ ਹਾਂ ਕਿ Orient ਪ੍ਰਕਾਸ਼ਕ ਦੀ ‘Paradise Lost’ ਸਿਰਲੇਖ ਨਾਂ ਵਾਲੀ ਕੇਵਲ ਇੱਕ ਹੀ ਕਿਤਾਬ ਸਾਡੀ ਲਾਇਬ੍ਰੇਰੀ ਵਿੱਚ ਹੈ । |
07:01 | ਹੁਣ ਜੇ ਅਸੀਂ ਇਸ ਪੂਰੇ ਰਿਕਾਰਡ ਨੂੰ ਡਿਲੀਟ ਕਰਦੇ ਹਾਂ, ਤਾਂ ਅਸੀਂ Orient ਪ੍ਰਕਾਸ਼ਕ ‘ਤੇ ਸਾਰੀ ਜਾਣਕਾਰੀ ਗੁਆ ਦੇਵਾਂਗੇ । |
07:10 | ਅਤੇ ਅਸੀਂ ਨਾਲ ਹੀ ਲੇਖਕ John Milton ਦੀ ਜਾਣਕਾਰੀ ਵੀ ਗੁਆ ਦੇਵਾਂਗੇ । |
07:16 | ਅਤੇ ਅਸੀਂ ਅਖੀਰ ਵਿੱਚ ਵੇਖਦੇ ਹਾਂ ਕਿ ਅਪਡੇਟ ਐਨੋਮਲੀ ਕੀ ਹੈ । |
07:21 | ਇਹ ਰਿਕਾਰਡ ਨੂੰ ਅਪਡੇਟ ਕਰਨ ਦੇ ਦੌਰਾਨ ਵਾਪਰਦਾ ਹੈ । |
07:26 | ਉਦਾਹਰਣ ਦੇ ਲਈ, ਆਓ ਮੰਨਦੇ ਹਾਂ ਕਿ Cambridge ਪ੍ਰਕਾਸ਼ਕਾਂ ਦੇ ਕੋਲ ਨਵਾਂ ਪਤਾ ਹੈ । |
07:32 | ਹੁਣ, ਇਸ ਪ੍ਰਕਾਸ਼ਕ ਲਈ Address ਕਾਲਮ ਨੂੰ ਅਪਡੇਟ ਕਰਨ ਲਈ ਸਾਨੂੰ ਇੱਕ ਤੋਂ ਜ਼ਿਆਦਾ ਥਾਂ ‘ਤੇ ਬਦਲਾਅ ਕਰਨ ਦੀ ਲੋੜ ਹੈ । |
07:40 | ਸਾਡੀ ਉਦਾਹਰਣ ਵਿੱਚ, ਦੋ ਥਾਂਵਾਂ ‘ਤੇ । |
07:43 | ਅਤੇ ਜੇਕਰ Cambridge ਹਜ਼ਾਰ ਕਿਤਾਬਾਂ ਦਿੰਦਾ ਹੈ, ਤਾਂ ਇਸ ਦਾ ਅਰਥ ਹੈ ਕਿ ਸਾਨੂੰ ਉਨ੍ਹਾਂ ਹਜ਼ਾਰ ਰਿਕਾਰਡਸ ਵਿੱਚ ਪਤਾ ਬਦਲਣ ਦੀ ਲੋੜ ਹੈ । |
07:54 | ਅਤੇ ਹੋ ਸਕਦਾ ਹੈ, ਅਸੀਂ ਅਣਜਾਣੇ ਵਿੱਚ ਇੱਕ ਥਾਂ ‘ਤੇ ਪਤਾ ਬਦਲ ਦਈਏ, ਪਰ ਹੋਰ ਥਾਂਵਾਂ ‘ਤੇ ਇਸ ਨੂੰ ਬਦਲਣਾ ਭੁੱਲ ਜਾਈਏ । |
08:02 | ਇਸ ਲਈ: ਇਸ ਦੇ ਕਾਰਨ ਜਾਣਕਾਰੀ ਠੀਕ ਨਹੀਂ ਹੋਵੇਗੀ ਅਤੇ ਨਤੀਜੇ ਵਜੋਂ ਸਾਰਾ ਡਾਟਾ ਗੁੰਮ ਹੋ ਜਾਵੇਗਾ । |
08:11 | ਅਸੀਂ ਇਹਨਾਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰੀਏ ? |
08:14 | ਸਾਨੂੰ ਫਿਰ ਤੋਂ ਡਿਜ਼ਾਈਨ ਕਰਨਾ ਹੋਵੇਗਾ, ਜਿਸਦੇ ਨਾਲ ਕਿ ਅਸੀਂ ਹਰੇਕ ਤੱਥ ਨੂੰ ਕੇਵਲ ਇੱਕ ਵਾਰ ਰਿਕਾਰਡ ਕਰ ਸਕੀਏ । |
08:20 | ਜੇ ਇੱਕ ਹੀ ਜਾਣਕਾਰੀ ਇੱਕ ਤੋਂ ਜ਼ਿਆਦਾ ਥਾਂਵਾਂ ‘ਤੇ ਦੁਹਰਾਈ ਗਈ ਹੈ, ਤਾਂ ਸਾਨੂੰ ਉਸ ਜਾਣਕਾਰੀ ਨੂੰ ਇੱਕ ਵੱਖਰੇ ਟੇਬਲ ਵਿੱਚ ਰੱਖਣਾ ਚਾਹੀਦਾ ਹੈ । |
08:29 | ਆਓ ਵੇਖਦੇ ਹਾਂ ਕਿ ਕਿਵੇਂ । |
08:31 | ਹੁਣ ਅਸੀਂ Books ਟੇਬਲ ਨੂੰ Books, Authors ਅਤੇ Publications ਵਿੱਚ ਵੰਡ ਦਿੱਤਾ ਹੈ । |
08:38 | ਨੋਟ ਕਰੋ ਕਿ ਹਰੇਕ ਟੇਬਲ ਵਿੱਚ ਕਾਲਮ ਕੇਵਲ ਉਸ ਤੱਤ ਜਾਂ ਹਵਾਲੇ (ਪ੍ਰਸੰਗ) ਦੇ ਤੱਥਾਂ ਨੂੰ ਰੱਖਦਾ ਹੈ । |
08:47 | ਇਸ ਤਰ੍ਹਾਂ ਨਾਲ, ਅਸੀਂ ਪ੍ਰਕਾਸ਼ਕ ਦੀ ਜਾਣਕਾਰੀ Publications ਟੇਬਲ ਵਿੱਚ ਕੇਵਲ ਇੱਕ ਵਾਰ ਰਿਕਾਰਡ ਕਰ ਸਕਦੇ ਹਾਂ । |
08:55 | ਉਸੀ ਤਰ੍ਹਾਂ ਨਾਲ, ਵੱਖਰੇ Authors ਟੇਬਲ ਦੇ ਹੋਣ ਨਾਲ ਲੇਖਕ ਦੀ ਜਾਣਕਾਰੀ ਨੂੰ ਕੇਵਲ ਇੱਕ ਵਾਰ ਰਿਕਾਰਡ ਕਰਨ ਦੀ ਆਗਿਆ ਮਿਲਦੀ ਹੈ । |
09:04 | ਅਤੇ ਅਗਲੇ ਟਿਊਟੋਰਿਅਲ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਅਸੀਂ ਇਸ ਟੇਬਲਸ ਨੂੰ Books ਟੇਬਲਸ ਵਿੱਚ ਦੁਬਾਰਾ ਜੋੜ ਸਕਦੇ ਹਾਂ । |
09:12 | ਇਸ ਦੇ ਨਾਲ ਅਸੀਂ ਲਿਬਰਔਫਿਸ ਵਿੱਚ ਡਾਟਾਬੇਸ ਡਿਜ਼ਾਈਨ ਦੇ ਪਹਿਲੇ ਭਾਗ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
09:19 | ਸੰਖੇਪ ਵਿੱਚ, ਅਸੀਂ ਡਾਟਾਬੇਸ ਡਿਜ਼ਾਈਨ ਵਿੱਚ ਹੇਠ ਦਿੱਤੇ ਵਿਸ਼ਿਆਂ ਬਾਰੇ ਸਿੱਖਿਆ: |
09:25 | ਆਪਣੇ ਡਾਟਾਬੇਸ ਦਾ ਉਦੇਸ਼ ਪਤਾ ਕਰਨਾ । |
09:28 | ਲੋੜੀਂਦੀ ਜਾਣਕਾਰੀ ਨੂੰ ਪਤਾ ਕਰਨਾ ਅਤੇ ਪ੍ਰਬੰਧ ਕਰਨਾ । |
09:32 | ਜਾਣਕਾਰੀ ਨੂੰ ਟੇਬਲਸ ਵਿੱਚ ਵੰਡਣਾ । |
09:36 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
09:48 | ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । |
09:54 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
09:58 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |