LibreOffice-Suite-Base/C4/Database-Design-Purpose-OrganizeTables/Punjabi

From Script | Spoken-Tutorial
Jump to: navigation, search
Time Narration
00:00 ਸਤਿ ਸ਼੍ਰੀ ਅਕਾਲ ਦੋਸਤੋ, ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:04 ਇਸ ਟਿਊਟੋਰਿਅਲ ਵਿੱਚ, ਅਸੀਂ ਡਾਟਾਬੇਸ ਡਿਜ਼ਾਈਨ ‘ਤੇ ਹੇਠ ਦਿੱਤੇ ਵਿਸ਼ਿਆਂ ਦੇ ਬਾਰੇ ਵਿੱਚ ਸਿੱਖਾਂਗੇ:
00:09 ਆਪਣੇ ਡਾਟਾਬੇਸ ਦਾ ਉਦੇਸ਼ ਪਤਾ ਕਰਨਾ ।
00:12 ਲੋੜੀਂਦੀ ਜਾਣਕਾਰੀ ਨੂੰ ਪਤਾ ਕਰਨਾ ਅਤੇ ਪ੍ਰਬੰਧ ਕਰਨਾ ।
00:15 ਜਾਣਕਾਰੀ ਨੂੰ ਟੇਬਲਸ ਵਿੱਚ ਵੰਡਣਾ ।
00:19 ਡਾਟਾਬੇਸ ਡਿਜ਼ਾਈਨ ਕੀ ਹੈ ?
00:21 ਡਾਟਾਬੇਸ ਡਿਜ਼ਾਈਨ ਡਾਟਾਬੇਸ ਦੇ ਵੇਰਵੇ ਦਾ ਡਾਟਾ ਮਾਡਲ ਬਣਾਉਣ ਦੀ ਪਰਿਕ੍ਰੀਆ ਹੈ ।
00:28 ਚੰਗੇ ਡਿਜ਼ਾਈਨ ਦੇ ਨਾਲ, ਡਾਟਾਬੇਸ..............
00:32 ਆਧੁਨਿਕ, ਠੀਕ ਅਤੇ ਮੁਕੰਮਲ ਜਾਣਕਾਰੀ ਮੁਹੱਈਆ ਕਰ ਸਕਦਾ ਹੈ ।
00:37 ਜਿਸ ਦਾ ਅਰਥ ਹੈ ਕਿ ਅਸੀਂ ਵੱਖ-ਵੱਖ ਪੱਧਰਾਂ ‘ਤੇ ਆਪਣੀ ਜਾਣਕਾਰੀ ਦੀ ਇੱਕਸਾਰਤਾ ਨੂੰ ਯਕੀਨੀ ਬਣਾ ਸਕਦੇ ਹਾਂ ।
00:43 ਡਾਟਾ ਸਰੋਤਾਂ ਅਤੇ ਰਿਪੋਰਟਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ ।
00:48 ਅਤੇ ਆਸਾਨੀ ਨਾਲ ਤਬਦੀਲੀਆਂ ਨੂੰ ਅਨੁਕੂਲ (Adjust) ਕਰ ਸਕਦੇ ਹਾਂ ।
00:51 ਡਾਟਾਬੇਸ ਡਿਜ਼ਾਈਨ ਦੀ ਪ੍ਰਕਿਰਿਆ ਵਿੱਚ ਹੇਠ ਦਿੱਤੇ ਸਟੈਪਸ ਹੁੰਦੇ ਹਨ ।
00:57 ਆਪਣੇ ਡਾਟਾਬੇਸ ਦਾ ਉਦੇਸ਼ ਪਤਾ ਕਰਨਾ ।
01:00 ਲੋੜੀਂਦੀ ਜਾਣਕਾਰੀ ਨੂੰ ਪਤਾ ਕਰਨਾ ਅਤੇ ਪ੍ਰਬੰਧ ਕਰਨਾ ।
01:04 ਜਾਣਕਾਰੀ ਨੂੰ ਟੇਬਲਸ ਵਿੱਚ ਵੰਡਣਾ ।
01:07 ਜਾਣਕਾਰੀ ਵਿਸ਼ਿਆਂ ਨੂੰ ਕਾਲਮਾਂ ਵਿੱਚ ਬਦਲਣਾ ।
01:11 ਪ੍ਰਾਇਮਰੀ ਕੀਜ਼ ਦਾ ਵੇਰਵਾ ਦੇਣਾ ।
01:14 ਟੇਬਲ ਰਿਲੇਸ਼ਨਸ਼ਿਪਸ ਦੀ ਸਥਾਪਨਾ (ਨਿਰਮਾਣ) ਕਰਨਾ ।
01:17 ਆਪਣੇ ਡਿਜ਼ਾਈਨ ਨੂੰ ਸੁਧਾਰਨਾ ।
01:20 ਆਮ ਨਿਯਮ ਲਾਗੂ ਕਰਨਾ ।
01:23 ਅਤੇ ਅਖੀਰ ਵਿੱਚ, ਡਾਟਾਬੇਸ ਨੂੰ ਚੈੱਕ ਕਰਨਾ, ਰਨ ਕਰਨਾ ਅਤੇ ਸਾਂਭ-ਸੰਭਾਲ ਕਰਨਾ ਜਾਂ (ਦੇਖਭਾਲ ਕਰਨਾ) ।
01:28 ਠੀਕ ਹੈ, ਪਹਿਲੇ ਸਟੈਪ ‘ਤੇ ਜਾਂਦੇ ਹਾਂ ਜੋ ਹੈ...........................
01:32 ਆਪਣੇ ਡਾਟਾਬੇਸ ਦਾ ਉਦੇਸ਼ ਪਤਾ ਕਰਨਾ ।
01:35 ਇੱਕ ਸਾਧਾਰਨ Library ਐਪਲੀਕੇਸ਼ਨ ‘ਤੇ ਵਿਚਾਰ ਕਰਦੇ ਹਾਂ ।
01:38 ਲਾਇਬ੍ਰੇਰੀ ਵਿੱਚ ਆਮ ਤੌਰ 'ਤੇ ਕਿਤਾਬਾਂ ਹੁੰਦੀਆਂ ਹਨ ।
01:41 ਅਤੇ ਇਹ ਕਿਤਾਬਾਂ ਉਸ ਦੇ ਰਜਿਸਟਰਡ ਮੈਂਬਰਾਂ ਨੂੰ ਜਾਰੀ ਕੀਤੀਆਂ ਜਾਂਦੀਆਂ ਹਨ ।
01:45 ਇਸ ਲਈ: ਸਾਨੂੰ ਕਿਤਾਬਾਂ ਅਤੇ ਮੈਂਬਰਾਂ ਦੀ ਸੂਚੀ ਨੂੰ ਰੱਖਣ ਲਈ ਇੱਕ Library ਐਪਲੀਕੇਸ਼ਨ ਦੀ ਲੋੜ ਹੈ ।
01:51 ਅਤੇ ਇਸ ਦੇ ਮੈਂਬਰਾਂ ਨੂੰ ਜਾਰੀ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਟ੍ਰੈਕ ਕਰਨ ਦੇ ਲਈ ।
01:56 ਸਾਡਾ ਪਹਿਲਾ ਸਟੈਪ ਹੈ, ਲੋੜੀਂਦੀ ਜਾਣਕਾਰੀ ਨੂੰ ਪਤਾ ਕਰਨਾ ਅਤੇ ਪ੍ਰਬੰਧ ਕਰਨਾ ।
02:01 ਇੱਥੇ ਅਸੀਂ ਸਭ ਤਰ੍ਹਾਂ ਦੀਆਂ ਸੂਚਨਾਵਾਂ ਨੂੰ ਇਕੱਠਾ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਡਾਟਾਬੇਸ ਵਿੱਚ ਰਿਕਾਰਡ ਕਰਨਾ ਚਾਹੁੰਦੇ ਹਾਂ ।
02:09 ਹੁਣ ਅਸੀਂ Library ਐਪਲੀਕੇਸ਼ਨ ਦਾ ਉਦੇਸ਼ ਜਾਣਦੇ ਹਾਂ, ਇੱਥੇ ਵਿਸ਼ਿਆਂ ਦੇ ਬਾਰੇ ਸਮਝਦੇ ਹਾਂ ।
02:17 ਇੱਥੇ books ਹਨ ।
02:19 ਇੱਕ ਕਿਤਾਬ ਵਿੱਚ ਇੱਕ ਸਿਰਲੇਖ, ਇੱਕ ਲੇਖਕ, ਇੱਕ ਪ੍ਰਕਾਸ਼ਕ, ਅਤੇ ਇੱਕ ਕੀਮਤ ਹੁੰਦੀ ਹੈ ।
02:24 ਅਤੇ ਅਸੀਂ ਨਾਲ ਹੀ ਲੇਖਕ ਦੀ ਜਾਣਕਾਰੀ ਜਿਵੇਂ ਕਿ, ਜਨਮ ਤਾਰੀਖ਼ ਅਤੇ ਦੇਸ਼ ਵੀ ਰੱਖ ਸਕਦੇ ਹਾਂ ।
02:33 ਅਸੀਂ ਪ੍ਰਕਾਸ਼ਕ ਦਾ ਨਾਮ, ਪਤਾ ਅਤੇ ਫੋਨ ਵੀ ਰੱਖ ਸਕਦੇ ਹਾਂ ।
02:38 ਅਤੇ, ਇੱਥੇ Library ਦੇ ਮੈਂਬਰ ਹਨ ਜਿਨ੍ਹਾਂ ਦੇ ਨਾਮ, ਫੋਨ ਨੰਬਰਸ ਅਤੇ ਪਤੇ ਹੁੰਦੇ ਹਨ ।
02:45 ਜਦੋਂ ਵੀ ਮੈਂਬਰ ਨੂੰ ਇੱਕ ਕਿਤਾਬ ਜਾਰੀ ਹੁੰਦੀ ਹੈ, ਤਾਂ ਇੱਥੇ......................
02:49 ਕਿਤਾਬ ਜਾਰੀ ਕਰਨ ਦੀ ਤਾਰੀਖ਼, ਵਾਪਸ ਕਰਨ ਦੀ ਤਾਰੀਖ਼, ਅਸਲੀ ਵਾਪਸ ਕਰਨ ਦੀ ਤਾਰੀਖ਼ ਅਤੇ ਚੈੱਕ ਇੰਨ ਹਾਲਤ ਹੁੰਦੀ ਹੈ ।
02:56 ਇਹਨਾਂ ਵਿੱਚੋਂ ਹਰੇਕ ਵਿਸ਼ੇ ਨੂੰ ਐਟ੍ਰਬਿਊਟਸ (attributes) ਵੀ ਕਹਿੰਦੇ ਹਨ ।
03:01 ਇਹਨਾਂ ਵਿੱਚੋਂ ਹਰੇਕ ਐਟ੍ਰਬਿਊਟਸ ਟੇਬਲ ਵਿੱਚ ਇੱਕ ਪਰਤ (ਸਟਰੈਂਥ) ਕਾਲਮ ਨੂੰ ਦਰਸਾਉਦੀਂ ਹੈ ।
03:08 ਇਸ ਥਾਂ 'ਤੇ, ਅਸੀਂ ਪ੍ਰਸ਼ਨਾਂ ਦੀ ਵਿਆਖਿਆ ਕਰ ਸਕਦੇ ਹਾਂ ਜਿਵੇਂ ਕਿ:
03:12 ਅਸੀਂ Library ਨੂੰ ਪ੍ਰਕਾਸ਼ਕ ਦੁਆਰਾ ਦਿੱਤੀਆਂ ਗਈਆਂ ਨਵੀਂਆਂ ਕਿਤਾਬਾਂ ਦੇ ਸੈੱਟ ਦੇ ਬਾਰੇ ਵਿੱਚ ਜਾਣਕਾਰੀ ਨੂੰ ਕਿਵੇਂ ਜੋੜਾਂਗੇ ?
03:20 ਅਸੀਂ ਇਸਦੇ ਮੈਂਬਰਾਂ ਦੀ ਸੂਚੀ ਨੂੰ ਕਿਵੇਂ ਰੱਖ ਸਕਦੇ ਹਾਂ ?
03:25 ਕੀ, ਜੇ ਮੈਂਬਰ ਛੱਡਣਾ ਜਾਂ ਆਪਣਾ ਪਤਾ ਬਦਲਣਾ ਚਾਹੁੰਦਾ ਹੈ ?
03:32 ਅਸੀਂ ਜਾਣਕਾਰੀ ਨੂੰ ਅਪਡੇਟ ਕਿਵੇਂ ਕਰੀਏ, ਜਦੋਂ ਮੈਂਬਰ ਦੁਆਰਾ ਕਿਤਾਬ ਵਾਪਸ ਕੀਤੀ ਜਾਂਦੀ ਹੈ ?
03:38 ਅਸੀਂ ਕਿਸ ਕਿਸਮ ਦੀਆਂ ਰਿਪੋਰਟਸ ਬਣਾਉਣਾ ਪਸੰਦ ਕਰਾਂਗੇ ?
03:42 ਕਿਹੜੀਆਂ ਕਿਤਾਬਾਂ ਮੈਂਬਰਾਂ ਵੱਲੋਂ ਸਭ ਤੋਂ ਜ਼ਿਆਦਾ ਪੜ੍ਹੀਆਂ ਜਾਂਦੀਆਂ ਹਨ ?
03:46 ਅਤੇ ਜਿਹੜੀਆਂ ਕਿਤਾਬਾਂ ਮੈਂਬਰਾਂ ਨੇ ਅਜੇ ਤੱਕ ਵਾਪਸ ਨਹੀਂ ਕੀਤੀਆਂ ਹਨ, ਅਸੀਂ ਉਨ੍ਹਾਂ ਦੀ ਇੱਕ ਸੂਚੀ ਕਿਵੇਂ ਬਣਾਈਏ ?
03:55 ਹੁਣ ਸਾਡੇ ਕੋਲ ਕੁੱਝ ਜਾਣਕਾਰੀ ਹੈ, ਵੇਖਦੇ ਹਾਂ ਕਿ ਅਸੀਂ ਇਸ ਜਾਣਕਾਰੀ ਨੂੰ ਟੇਬਲਸ ਵਿੱਚ ਕਿਵੇਂ ਵੰਡ ਸਕਦੇ ਹਾਂ ।
04:02 ਅਸੀਂ ਆਪਣੀ ਜਾਣਕਾਰੀ ਵਿਸ਼ਿਆਂ (ਆਈਟਮਾਂ) ਜਾਂ ਐਟ੍ਰਬਿਊਟਸ ਨੂੰ ਮੁੱਖ ਤੱਤ ਜਾਂ ਹਵਾਲੇ ਵਿੱਚ ਕਿਵੇਂ ਵੰਡੀਏ ।
04:11 ਹਰੇਕ ਹਵਾਲਾ ਫਿਰ ਇੱਕ ਟੇਬਲ ਬਣ ਜਾਵੇਗਾ ।
04:14 ਇਸ ਲਈ: ਟੇਬਲਸ ਦੀ ਸ਼ੁਰੂਆਤੀ ਸੂਚੀ ਸਕਰੀਨ ‘ਤੇ ਵਿਖਾਈ ਦੇ ਰਹੇ ਚਿੱਤਰ ਦੇ ਵਾਂਗ ਦਿੱਸਦੀ ਹੈ ।
04:21 ਇੱਥੇ ਦਿਖਾਏ ਜਾ ਰਹੇ ਮੁੱਖ ਹਵਾਲੇ ਜਾਂ ਤੱਤ (entities) Books ਅਤੇ members ਹਨ ।
04:26 ਇਸ ਲਈ: ਇਸ ਦਾ ਅਰਥ ਹੈ ਕਿ ਦੋ ਸੂਚੀਆਂ ਦੇ ਨਾਲ ਸ਼ੁਰੂ ਕਰੋ, ਇੱਕ books ਲਈ ਅਤੇ ਇੱਕ membersਦੇ ਲਈ ।
04:33 ਹੁਣ Books ਟੇਬਲ ਨੂੰ ਵਿਸਥਾਰ ਨਾਲ ਵੇਖਦੇ ਹਾਂ ।
04:37 ਇਸ ਵਿੱਚ 10 ਐਟ੍ਰਬਿਊਟਸ ਜਾਂ ਕਾਲਮ ਹਨ, ਜਿਨ੍ਹਾਂ ਨੂੰ ਅਸੀਂ ਪਹਿਲਾਂ ਪਰਿਭਾਸ਼ਿਤ ਕਰ ਚੁੱਕੇ ਹਾਂ ।
04:43 Title, Author, Publisher, Publisher Address, Publisher City, Publisher Phone, Publish Year, Price, Author Birth Date ਅਤੇ Author Country .
04:58 ਹੁਣ ਵੇਖਦੇ ਹਾਂ ਕਿ ਇਸ ਟੇਬਲ ਵਿੱਚ ਡਾਟਾ ਕਿਵੇਂ ਦਿਖਾਇਆ ਜਾਂਦਾ ਹੈ ।
05:03 ਨੋਟ ਕਰੋ, ਹਰੇਕ ਰੋ ਜਾਂ ਰਿਕਾਰਡ ਕਿਤਾਬ, ਉਸ ਦੇ ਲੇਖਕ ਅਤੇ ਉਸਦੇ ਪ੍ਰਕਾਸ਼ਕ ਦੀ ਜਾਣਕਾਰੀ ਰੱਖਦੇ ਹਨ ।
05:13 ਹੁਣ, ਇਸ ਡਿਜ਼ਾਈਨ ਵਿੱਚ ਦੋ ਗਲਤੀਆਂ ਹਨ ।
05:17 ਇੱਥੇ ਇੱਕ ਹੀ ਲੇਖਕ ਅਤੇ ਪ੍ਰਕਾਸ਼ਕ ਦੀਆਂ ਕਈ ਕਿਤਾਬਾਂ ਹੋ ਸਕਦੀਆਂ ਹਨ ।
05:23 ਇਸ ਲਈ: ਅਸੀਂ ਵੇਖਦੇ ਹਾਂ ਕਿ ਲੇਖਕ ਦਾ ਵੇਰਵਾ ਅਤੇ ਪ੍ਰਕਾਸ਼ਕ ਦਾ ਵੇਰਵਾ ਕਈ ਵਾਰ ਦੁਹਰਾਇਆ ਗਿਆ ਹੈ ।
05:31 ਜੋ ਕਿ ਕੰਪਿਊਟਰ ਦੀ ਡਿਸਕ ਸਪੇਸ ਬਰਬਾਦ ਕਰਦਾ ਹੈ ।
05:34 ਅਤੇ ਇਸ ਡਿਜ਼ਾਈਨ ਦੇ ਨਾਲ ਦੂਜੀ ਸਮੱਸਿਆ ਇਹ ਹੈ ਕਿ:
05:38 ਇਹ ਡਾਟਾਬੇਸ ਵਿੱਚ ਅਣਉਚਿਤਤਾ (ਐਨੋਮਲੀਸ) ਪੈਦਾ ਕਰਨ ਵਾਲੇ ਜੋਖਮ (ਖਤਰੇ) ਨੂੰ ਵਧਾਉਂਦਾ ਹੈ ।
05:44 ਹੁਣ ਐਨੋਮਲੀਸ ਕੀ ਹੈ ?
05:47 ਇਹ ਡਾਟਾਬੇਸ ਵਿੱਚ ਕੇਵਲ ਇੱਕ ਐਰਰ ਜਾਂ ਅਸਪਸ਼ਟ ਹੈ ।
05:53 ਇੱਥੇ ਤਿੰਨ ਕਿਸਮ ਦੇ ਐਨੋਮਲੀਸ ਹੁੰਦੇ ਹਨ:
05:57 ਪਹਿਲੇ ਨੂੰ ਇੰਸਰਸ਼ਨ ਐਨੋਮਲੀ ਕਹਿੰਦੇ ਹਨ,
06:01 ਜੋ ਕਿ ਉਦੋਂ ਹੋ ਸਕਦਾ ਹੈ ਜਦੋਂ ਨਵਾਂ ਰਿਕਾਰਡ ਦਰਜ ਕਰਦੇ ਹਾਂ,
06:06 ਜਾਂ ਜਦੋਂ ਕੁੱਝ ਐਟ੍ਰਬਿਊਟਸ ਇਸ ਤੋਂ ਬਗੈਰ ਹੋਰ ਐਟ੍ਰਬਿਊਟਸ ਦੀ ਹਾਜ਼ਰੀ ਵਿੱਚ ਡਾਟਾਬੇਸ ਵਿੱਚ ਦਰਜ ਨਾ ਕਰ ਸਕਣ ।
06:14 ਉਦਾਹਰਣ ਦੇ ਲਈ, ਅਸੀਂ ਮੰਨਦੇ ਹਾਂ ਕਿ ਇੱਥੇ Penguin ਨਾਂ ਵਾਲਾ ਇੱਕ ਨਵਾਂ ਪ੍ਰਕਾਸ਼ਕ ਹੈ ।
06:21 ਹੁਣ ਸਾਡਾ ਡਿਜ਼ਾਈਨ ਸਾਨੂੰ Penguin ਪ੍ਰਕਾਸ਼ਕਾਂ ਦੀ ਜਾਣਕਾਰੀ ਨੂੰ ਦਰਜ ਕਰਨ ਦੀ ਆਗਿਆ ਨਹੀਂ ਦੇਵੇਗਾ, ਜਦੋਂ ਤੱਕ ਸਾਡੀ ਲਾਇਬ੍ਰੇਰੀ ਇਸ ਦੇ ਦੁਆਰਾ ਘੱਟ ਤੋਂ ਘੱਟ ਇੱਕ ਕਿਤਾਬ ਨੂੰ ਨਹੀਂ ਰੱਖਦੀ ।
06:34 ਦੂਜੇ ਨੂੰ ਡਿਲੀਸ਼ਨ (ਮਿਟਾਉਣਾ) ਐਨੋਮਲੀ ਕਹਿੰਦੇ ਹਨ,
06:39 ਜੋ ਕਿ ਰਿਕਾਰਡ ਨੂੰ ਮਿਟਾਉਂਦੇ ਸਮੇਂ ਹੁੰਦੀ ਹੈ ।
06:43 ਇੱਥੇ, ਡਾਟਾਬੇਸ ਵਿੱਚ ਰੋ ਜਾਂ ਰਿਕਾਰਡ ਦਾ ਡਿਲੀਸ਼ਨ, ਜੋ ਅਸੀਂ ਚਾਹੁੰਦੇ ਹਾਂ ਉਸ ਤੋਂ ਜ਼ਿਆਦਾ ਜਾਣਕਾਰੀ ਡਿਲੀਟ ਕਰ ਦਿੰਦਾ ਹੈ ।
06:51 ਉਦਾਹਰਣ ਦੇ ਲਈ, ਅਸੀਂ ਵੇਖਦੇ ਹਾਂ ਕਿ Orient ਪ੍ਰਕਾਸ਼ਕ ਦੀ ‘Paradise Lost’ ਸਿਰਲੇਖ ਨਾਂ ਵਾਲੀ ਕੇਵਲ ਇੱਕ ਹੀ ਕਿਤਾਬ ਸਾਡੀ ਲਾਇਬ੍ਰੇਰੀ ਵਿੱਚ ਹੈ ।
07:01 ਹੁਣ ਜੇ ਅਸੀਂ ਇਸ ਪੂਰੇ ਰਿਕਾਰਡ ਨੂੰ ਡਿਲੀਟ ਕਰਦੇ ਹਾਂ, ਤਾਂ ਅਸੀਂ Orient ਪ੍ਰਕਾਸ਼ਕ ‘ਤੇ ਸਾਰੀ ਜਾਣਕਾਰੀ ਗੁਆ ਦੇਵਾਂਗੇ ।
07:10 ਅਤੇ ਅਸੀਂ ਨਾਲ ਹੀ ਲੇਖਕ John Milton ਦੀ ਜਾਣਕਾਰੀ ਵੀ ਗੁਆ ਦੇਵਾਂਗੇ ।
07:16 ਅਤੇ ਅਸੀਂ ਅਖੀਰ ਵਿੱਚ ਵੇਖਦੇ ਹਾਂ ਕਿ ਅਪਡੇਟ ਐਨੋਮਲੀ ਕੀ ਹੈ ।
07:21 ਇਹ ਰਿਕਾਰਡ ਨੂੰ ਅਪਡੇਟ ਕਰਨ ਦੇ ਦੌਰਾਨ ਵਾਪਰਦਾ ਹੈ ।
07:26 ਉਦਾਹਰਣ ਦੇ ਲਈ, ਆਓ ਮੰਨਦੇ ਹਾਂ ਕਿ Cambridge ਪ੍ਰਕਾਸ਼ਕਾਂ ਦੇ ਕੋਲ ਨਵਾਂ ਪਤਾ ਹੈ ।
07:32 ਹੁਣ, ਇਸ ਪ੍ਰਕਾਸ਼ਕ ਲਈ Address ਕਾਲਮ ਨੂੰ ਅਪਡੇਟ ਕਰਨ ਲਈ ਸਾਨੂੰ ਇੱਕ ਤੋਂ ਜ਼ਿਆਦਾ ਥਾਂ ‘ਤੇ ਬਦਲਾਅ ਕਰਨ ਦੀ ਲੋੜ ਹੈ ।
07:40 ਸਾਡੀ ਉਦਾਹਰਣ ਵਿੱਚ, ਦੋ ਥਾਂਵਾਂ ‘ਤੇ ।
07:43 ਅਤੇ ਜੇਕਰ Cambridge ਹਜ਼ਾਰ ਕਿਤਾਬਾਂ ਦਿੰਦਾ ਹੈ, ਤਾਂ ਇਸ ਦਾ ਅਰਥ ਹੈ ਕਿ ਸਾਨੂੰ ਉਨ੍ਹਾਂ ਹਜ਼ਾਰ ਰਿਕਾਰਡਸ ਵਿੱਚ ਪਤਾ ਬਦਲਣ ਦੀ ਲੋੜ ਹੈ ।
07:54 ਅਤੇ ਹੋ ਸਕਦਾ ਹੈ, ਅਸੀਂ ਅਣਜਾਣੇ ਵਿੱਚ ਇੱਕ ਥਾਂ ‘ਤੇ ਪਤਾ ਬਦਲ ਦਈਏ, ਪਰ ਹੋਰ ਥਾਂਵਾਂ ‘ਤੇ ਇਸ ਨੂੰ ਬਦਲਣਾ ਭੁੱਲ ਜਾਈਏ ।
08:02 ਇਸ ਲਈ: ਇਸ ਦੇ ਕਾਰਨ ਜਾਣਕਾਰੀ ਠੀਕ ਨਹੀਂ ਹੋਵੇਗੀ ਅਤੇ ਨਤੀਜੇ ਵਜੋਂ ਸਾਰਾ ਡਾਟਾ ਗੁੰਮ ਹੋ ਜਾਵੇਗਾ ।
08:11 ਅਸੀਂ ਇਹਨਾਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰੀਏ ?
08:14 ਸਾਨੂੰ ਫਿਰ ਤੋਂ ਡਿਜ਼ਾਈਨ ਕਰਨਾ ਹੋਵੇਗਾ, ਜਿਸਦੇ ਨਾਲ ਕਿ ਅਸੀਂ ਹਰੇਕ ਤੱਥ ਨੂੰ ਕੇਵਲ ਇੱਕ ਵਾਰ ਰਿਕਾਰਡ ਕਰ ਸਕੀਏ ।
08:20 ਜੇ ਇੱਕ ਹੀ ਜਾਣਕਾਰੀ ਇੱਕ ਤੋਂ ਜ਼ਿਆਦਾ ਥਾਂਵਾਂ ‘ਤੇ ਦੁਹਰਾਈ ਗਈ ਹੈ, ਤਾਂ ਸਾਨੂੰ ਉਸ ਜਾਣਕਾਰੀ ਨੂੰ ਇੱਕ ਵੱਖਰੇ ਟੇਬਲ ਵਿੱਚ ਰੱਖਣਾ ਚਾਹੀਦਾ ਹੈ ।
08:29 ਆਓ ਵੇਖਦੇ ਹਾਂ ਕਿ ਕਿਵੇਂ ।
08:31 ਹੁਣ ਅਸੀਂ Books ਟੇਬਲ ਨੂੰ Books, Authors ਅਤੇ Publications ਵਿੱਚ ਵੰਡ ਦਿੱਤਾ ਹੈ ।
08:38 ਨੋਟ ਕਰੋ ਕਿ ਹਰੇਕ ਟੇਬਲ ਵਿੱਚ ਕਾਲਮ ਕੇਵਲ ਉਸ ਤੱਤ ਜਾਂ ਹਵਾਲੇ (ਪ੍ਰਸੰਗ) ਦੇ ਤੱਥਾਂ ਨੂੰ ਰੱਖਦਾ ਹੈ ।
08:47 ਇਸ ਤਰ੍ਹਾਂ ਨਾਲ, ਅਸੀਂ ਪ੍ਰਕਾਸ਼ਕ ਦੀ ਜਾਣਕਾਰੀ Publications ਟੇਬਲ ਵਿੱਚ ਕੇਵਲ ਇੱਕ ਵਾਰ ਰਿਕਾਰਡ ਕਰ ਸਕਦੇ ਹਾਂ ।
08:55 ਉਸੀ ਤਰ੍ਹਾਂ ਨਾਲ, ਵੱਖਰੇ Authors ਟੇਬਲ ਦੇ ਹੋਣ ਨਾਲ ਲੇਖਕ ਦੀ ਜਾਣਕਾਰੀ ਨੂੰ ਕੇਵਲ ਇੱਕ ਵਾਰ ਰਿਕਾਰਡ ਕਰਨ ਦੀ ਆਗਿਆ ਮਿਲਦੀ ਹੈ ।
09:04 ਅਤੇ ਅਗਲੇ ਟਿਊਟੋਰਿਅਲ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਅਸੀਂ ਇਸ ਟੇਬਲਸ ਨੂੰ Books ਟੇਬਲਸ ਵਿੱਚ ਦੁਬਾਰਾ ਜੋੜ ਸਕਦੇ ਹਾਂ ।
09:12 ਇਸ ਦੇ ਨਾਲ ਅਸੀਂ ਲਿਬਰਔਫਿਸ ਵਿੱਚ ਡਾਟਾਬੇਸ ਡਿਜ਼ਾਈਨ ਦੇ ਪਹਿਲੇ ਭਾਗ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
09:19 ਸੰਖੇਪ ਵਿੱਚ, ਅਸੀਂ ਡਾਟਾਬੇਸ ਡਿਜ਼ਾਈਨ ਵਿੱਚ ਹੇਠ ਦਿੱਤੇ ਵਿਸ਼ਿਆਂ ਬਾਰੇ ਸਿੱਖਿਆ:
09:25 ਆਪਣੇ ਡਾਟਾਬੇਸ ਦਾ ਉਦੇਸ਼ ਪਤਾ ਕਰਨਾ ।
09:28 ਲੋੜੀਂਦੀ ਜਾਣਕਾਰੀ ਨੂੰ ਪਤਾ ਕਰਨਾ ਅਤੇ ਪ੍ਰਬੰਧ ਕਰਨਾ ।
09:32 ਜਾਣਕਾਰੀ ਨੂੰ ਟੇਬਲਸ ਵਿੱਚ ਵੰਡਣਾ ।
09:36 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
09:48 ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ ।
09:54 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
09:58 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya