Difference between revisions of "Inkscape/C2/Basics-of-Bezier-Tool/Punjabi"

From Script | Spoken-Tutorial
Jump to: navigation, search
(Created page with "{|Border = 1 |Time |Narration |- |00:00 |Inkscape ਦਾ ਪ੍ਰਯੋਗ ਕਰਕੇ Basics of Bezier tool ਉੱਤੇ ਸਪੋਕਨ ਟਿਊਟੋਰਿਅਲ...")
 
 
Line 10: Line 10:
 
  |-  
 
  |-  
 
  |00:08
 
  |00:08
  |*ਸਿੱਧੀਆਂ ਲਾਈਨਾ ਅਤੇ ਬੰਦ ਸ਼ੇਪਸ ਬਣਾਉਣਾ।   
+
  |ਸਿੱਧੀਆਂ ਲਾਈਨਾ ਅਤੇ ਬੰਦ ਸ਼ੇਪਸ ਬਣਾਉਣਾ।   
 
  |-  
 
  |-  
 
  |00:11
 
  |00:11
  |*ਕਰਵਡ ਲਾਈਨਾਂ ਬਣਾਉਣਾ  
+
  |ਕਰਵਡ ਲਾਈਨਾਂ ਬਣਾਉਣਾ  
 
  |-  
 
  |-  
  |0013
+
  |00:13
  |*ਨੋਡਸ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ।   
+
  |ਨੋਡਸ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ।   
 
  |-  
 
  |-  
 
  |00:15
 
  |00:15
Line 66: Line 66:
 
  |ਲਕੀਰ ਦੇ ਦੋਨਾਂ ਸਿਰਿਆਂ ਨੂੰ nodes ਕਹਿੰਦੇ ਹਨ। ਅਸੀ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਬਾਰੇ ਵਿੱਚ ਸਿਖਾਂਗੇ।   
 
  |ਲਕੀਰ ਦੇ ਦੋਨਾਂ ਸਿਰਿਆਂ ਨੂੰ nodes ਕਹਿੰਦੇ ਹਨ। ਅਸੀ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਬਾਰੇ ਵਿੱਚ ਸਿਖਾਂਗੇ।   
 
  |-  
 
  |-  
  |00:17
+
  |01:17
 
  |ਅੱਗੇ, ਇੱਕ ਤਿਕੋਨ ਬਣਾਉਂਦੇ ਹਾਂ।   
 
  |ਅੱਗੇ, ਇੱਕ ਤਿਕੋਨ ਬਣਾਉਂਦੇ ਹਾਂ।   
 
  |-  
 
  |-  
Line 357: Line 357:
 
  |ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ ਅਤੇ ਬਦਲਾਵ ਨੂੰ ਵੇਖੋ।   
 
  |ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ ਅਤੇ ਬਦਲਾਵ ਨੂੰ ਵੇਖੋ।   
 
  |-  
 
  |-  
  | 10:24
+
  |10:24
 
  |ਅਗਲੇ ਦੋ ਆਇਕੰਸ ਕੇਵਲ ਉਦੋਂ ਕਾਰਜ ਕਰਦੇ ਹਨ ਜੇਕਰ ਪਾਥ ਕਲਿਪਿੰਗ ਅਤੇ ਮਾਸਕਿੰਗ ਪ੍ਰਭਾਵ ਰੱਖਦਾ ਹੈ।   
 
  |ਅਗਲੇ ਦੋ ਆਇਕੰਸ ਕੇਵਲ ਉਦੋਂ ਕਾਰਜ ਕਰਦੇ ਹਨ ਜੇਕਰ ਪਾਥ ਕਲਿਪਿੰਗ ਅਤੇ ਮਾਸਕਿੰਗ ਪ੍ਰਭਾਵ ਰੱਖਦਾ ਹੈ।   
 
  |-  
 
  |-  
Line 364: Line 364:
 
  |-  
 
  |-  
 
  |10:33
 
  |10:33
  |ਚਲੋ ਇਸਦਾ ਸਾਰ ਕਰਦੇ ਹਾਂ।   
+
  |ਚਲੋ ਇਸਦਾ ਸਾਰ ਕਰਦੇ ਹਾਂ।  ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
|-
+
|10:34
+
|ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
+
 
  |-  
 
  |-  
 
  |10:37
 
  |10:37
  |*ਸਿੱਧੀਆਂ ਲਾਈਨਾਂ ਅਤੇ ਬੰਦ ਸ਼ੇਪਸ ਬਣਾਉਣਾ  
+
  |ਸਿੱਧੀਆਂ ਲਾਈਨਾਂ ਅਤੇ ਬੰਦ ਸ਼ੇਪਸ ਬਣਾਉਣਾ  
 
  |-  
 
  |-  
 
  |10:39
 
  |10:39
  |*ਕਰਵਡ ਲਾਈਨਾਂ ਬਣਾਉਣਾ   
+
  |ਕਰਵਡ ਲਾਈਨਾਂ ਬਣਾਉਣਾ   
 
  |-  
 
  |-  
 
  |10:41
 
  |10:41
  |*ਨੋਡਸ ਨੂੰ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ  
+
  |ਨੋਡਸ ਨੂੰ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ  
 
  |-  
 
  |-  
 
  |10:43
 
  |10:43

Latest revision as of 12:57, 4 April 2017

Time Narration
00:00 Inkscape ਦਾ ਪ੍ਰਯੋਗ ਕਰਕੇ Basics of Bezier tool ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
00:08 ਸਿੱਧੀਆਂ ਲਾਈਨਾ ਅਤੇ ਬੰਦ ਸ਼ੇਪਸ ਬਣਾਉਣਾ।
00:11 ਕਰਵਡ ਲਾਈਨਾਂ ਬਣਾਉਣਾ
00:13 ਨੋਡਸ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ।
00:15 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ:
00:18 ਉਬੰਟੁ ਲਿਨਕਸ 12.04 OS
00:21 Inkscape ਵਰਜਨ 0.48.4
00:24 ਮੈਂ ਇਸ ਟਿਊਟੋਰਿਅਲ ਨੂੰ ਵੱਧ ਤੋਂ ਵੱਧ ਰੈਜੋਲਿਊਸ਼ਨ ਮੋਡ ਵਿੱਚ ਰਿਕਾਰਡ ਕਰਾਂਗਾ।
00:28 ਇਹ ਸਾਰੇ ਉਨ੍ਹਾਂ ਟੂਲਸ ਨੂੰ ਥਾਂ ਦੇਣ ਲਈ ਹੈ ਜੋ ਦਿਖਾਏ ਜਾਣਗੇ।
00:32 ਹੁਣ Inkscape ਖੋਲ੍ਹਦੇ ਹਾਂ।
00:35 ਪਹਿਲਾਂ Bezier ਟੂਲ ਦੀ ਵਰਤੋਂ ਕਰਕੇ ਇੱਕ ਸਿੱਧੀ ਲਕੀਰ ਬਣਾਉਂਦੇ ਹਾਂ।
00:39 Bezier tool, Pencil tool ਦੇ ਠੀਕ ਹੇਠਾਂ ਹੈ।
00:42 ਇਸ ਉੱਤੇ ਕਲਿਕ ਕਰਦੇ ਹਾਂ।
00:44 ਊਪਰੀ ਖੱਬੇ ਪਾਸੇ ਵੱਲ Tool controls bar ਵਿੱਚ 4 ਵਿਕਲਪਾਂ ਨੂੰ ਵੇਖੋ।
00:48 bezier curve ਨੂੰ ਬਣਾਉਣ ਲਈ 4 ਮੋਡਸ ਹੁੰਦੇ ਹਨ।
00:51 ਡਿਫਾਲਟ ਰੂਪ ਵਜੋਂ Create regular bezier path ਵਿਕਲਪ ਯੋਗ ਕੀਤਾ ਹੋਇਆ ਹੈ।
00:57 ਕੈਨਵਾਸ ਉੱਤੇ ਇੱਕ ਵਾਰ ਕਲਿਕ ਕਰੋ ਅਤੇ ਕਰਸਰ ਨੂੰ ਦੂੱਜੇ ਸਿਰੇ ਤੱਕ ਮੂਵ ਕਰੋ।
01:01 ਇੱਕ ਵਾਰ ਫਿਰ ਕਲਿਕ ਕਰੋ। ਧਿਆਨ ਦਿਓ ਕਿ ਬਣਾਈ ਗਈ ਲਕੀਰ ਹਰੇ ਰੰਗ ਨਾਲ ਹਾਈਲਾਇਟ ਹੋਈ ਹੈ।
01:07 ਹੁਣ ਲਕੀਰ ਨੂੰ ਪੂਰਾ ਕਰਨ ਲਈ ਰਾਇਟ ਕਲਿਕ ਕਰੋ।
01:11 ਲਕੀਰ ਦੇ ਦੋਨਾਂ ਸਿਰਿਆਂ ਨੂੰ nodes ਕਹਿੰਦੇ ਹਨ। ਅਸੀ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਬਾਰੇ ਵਿੱਚ ਸਿਖਾਂਗੇ।
01:17 ਅੱਗੇ, ਇੱਕ ਤਿਕੋਨ ਬਣਾਉਂਦੇ ਹਾਂ।
01:21 ਪਹਿਲਾਂ ਇੱਕ ਤੀਰਛੀ ਲਕੀਰ ਬਣਾਉਂਦੇ ਹਾਂ। ਇੱਕ ਵਾਰ ਕਲਿਕ ਕਰਦੇ ਹਾਂ ਅਤੇ ਇੱਕ ਐਂਗਲ ਉੱਤੇ ਇੱਕ ਹੋਰ ਲਕੀਰ ਬਣਾਉਂਦੇ ਹਾਂ।
01:27 ਤੀਜੀ ਲਕੀਰ ਬਣਾਉਣ ਲਈ ਇੱਕ ਵਾਰ ਫਿਰ ਕਲਿਕ ਕਰਦੇ ਹਾਂ ਅਤੇ ਤਿਕੋਨ ਨੂੰ ਪੂਰਾ ਕਰਨ ਲਈ ਇਸਨੂੰ ਸ਼ੁਰੁਆਤੀ ਨੋਡ ਨਾਲ ਜੋੜਦੇ ਹਾਂ।
01:34 ਹੁਣ ਅਸੀ bezier tool ਦੀ ਵਰਤੋਂ ਕਰਕੇ ਇੱਕ ਕਰਵਡ ਲਕੀਰ ਬਣਾਵਾਂਗੇ।
01:38 ਸਿੱਧੀ ਲਕੀਰ ਬਣਾਉਣ ਲਈ ਕੈਨਵਾਸ ਉੱਤੇ ਕਲਿਕ ਕਰੋ। ਦੁਬਾਰਾ ਕਲਿਕ ਕਰੋ, ਕਰਵ ਬਣਾਉਣ ਲਈ ਫੜੋ ਅਤੇ ਖਿੱਚੋ।
01:46 ਕਰਵ ਪੂਰਾ ਕਰਨ ਲਈ ਰਾਇਟ ਕਲਿਕ ਕਰੋ।
01:48 ਉਸੇ ਪ੍ਰਕਾਰ, ਕੈਨਵਾਸ ਉੱਤੇ ਕੁੱਝ ਜ਼ਿਆਦਾ ਕਰਵ ਸ਼ੇਪਸ ਬਣਾਓ।
01:55 ਤਿੰਨ ਸਟੈਪਸ ਯਾਦ ਰੱਖੋ -ਕਲਿਕ ਕਰੋ ਅਤੇ ਸਿੱਧੀ ਲਕੀਰ ਬਣਾਓ।
01:59 ਦੁਬਾਰਾ ਕਲਿਕ ਕਰੋ, ਕਰਵ ਬਣਾਉਣ ਲਈ ਫੜੋ ਅਤੇ ਖਿੱਚੋ।
02:03 ਫਿਰ ਕਰਵ ਪੂਰਾ ਕਰਨ ਲਈ ਰਾਇਟ ਕਲਿਕ ਕਰੋ।
02:06 ਅੱਗੇ ਵਧਣ ਤੋਂ ਪਹਿਲਾਂ Ctrl+A ਦਬਾਓ ਅਤੇ ਕੈਨਵਾਸ ਨੂੰ ਕਲੀਅਰ ਕਰੋ।
02:11 ਅੱਗੇ ਸਿਖਦੇ ਹਾਂ ਕਿ ਬੰਦ ਕਰਵਡ ਪਾਥ ਕਿਵੇਂ ਬਣਾਉਂਦੇ ਹਨ।
02:15 ਪਹਿਲਾਂ ਕੈਨਵਾਸ ਉੱਤੇ ਇੱਕ ਕਰਵਡ ਲਕੀਰ ਬਣਾਉਂਦੇ ਹਾਂ।
02:18 ਫਿਰ ਅਸੀ ਮਾਊਸ ਛੱਡਦੇ ਹਾਂ ਅਤੇ ਕਰਵਡ ਲਕੀਰ ਦੇ ਆਖਰੀ ਸਿਰੇ ਤੋਂ ਕਰਸਰ ਨੂੰ ਦੂਰ ਮੂਵ ਕਰਦੇ ਹਾਂ।
02:23 ਅਸੀ ਕਰਵਡ ਪਾਥ ਨੂੰ ਲਾਲ ਰੰਗ ਵਿੱਚ ਵੇਖਦੇ ਹਾਂ।
02:27 ਜੇਕਰ ਤੁਸੀ ਇੱਕ ਵਾਰ ਕਲਿਕ ਕਰਦੇ ਹੋ ਅਤੇ ਕਰਸਰ ਮੂਵ ਕਰਦੇ ਹੋ ਤਾਂ ਸਿੱਧੇ ਪਾਥ ਨੂੰ ਲਾਲ ਰੰਗ ਵਿੱਚ ਵੇਖਦੇ ਹੋ। ਇਸਨੂੰ ਕਰਵ ਬਣਾਉਣ ਲਈ ਕਲਿਕ ਕਰੋ ਅਤੇ ਖਿੱਚੋ।
02:36 ਦੁਬਾਰਾ ਆਖਰੀ ਨੋਡ ਉੱਤੇ ਲਕੀਰ ਮੁੜਦੀ ਹੈ ਜਿਵੇਂ ਅਸੀ ਮੂਵ ਕਰਦੇ ਹਾਂ।
02:41 ਦੁਬਾਰਾ ਇੱਕ ਵਾਰ ਕਲਿਕ ਕਰੋ; ਅਸੀ ਲਾਲ ਰੰਗ ਵਿੱਚ ਇੱਕ ਸਿੱਧਾ ਪਾਥ ਵੇਖਦੇ ਹਾਂ। ਸਿੱਧੀ ਲਕੀਰ ਕਰਵਡ ਬਣਾਉਣ ਦੇ ਲਈ, ਕਲਿਕ ਕਰੋ ਅਤੇ ਖਿੱਚੋ।
02:50 ਮੂਵ ਕਰਾਉਣ ਦੇ ਨਾਲ ਲਕੀਰ ਦੁਬਾਰਾ ਆਖਰੀ ਨੋਡ ਉੱਤੇ ਮੁੜਦੀ ਹੈ। ਕਰਸਰ ਨੂੰ ਮੂਵ ਕਰੋ ਅਤੇ ਵਾਪਸ ਸ਼ੁਰੁਆਤੀ ਨੋਡ ਉੱਤੇ ਜਾਓ ਅਤੇ ਪਾਥ ਨੂੰ ਬੰਦ ਕਰੋ।
02:59 Tool controls bar ਉੱਤੇ ਜਾਓ। ਮੋਡ ਦੇ ਦੂੱਜੇ ਆਈਕਨ ਉੱਤੇ ਕਲਿਕ ਕਰੋ। ਇਹ ਸਪਾਇਰਲ ਪਾਥ ਅਤੇ ਅਨਿਯਮਿਤ ਸ਼ੇਪਸ ਬਣਾਉਣ ਵਿੱਚ ਮਦਦ ਕਰਦਾ ਹੈ।
03:08 ਕੁੱਝ ਅਨਿਯਮਿਤ ਕਰਵ ਬਣਾਉਂਦੇ ਹਾਂ ਅਤੇ ਪਾਥ ਨੂੰ ਬੰਦ ਕਰਦੇ ਹਾਂ।
03:15 ਵੇਖੋ ਕਿ ਇਹ ਨਜ਼ਦੀਕੀ ਸਪਾਇਰਲ ਸ਼ੇਪ ਵਿੱਚ ਬਦਲਦਾ ਹੈ। ਹੁਣ ਮੈਂ ਕੈਨਵਾਸ ਨੂੰ ਕਲੀਅਰ ਕਰਦਾ ਹਾਂ।
03:22 ਤੀਜਾ ਆਈਕਨ ਕੇਵਲ ਸਿੱਧੀਆਂ ਲਾਈਨਾਂ ਬਣਾਉਂਦਾ ਹੈ। ਇਸ ਉੱਤੇ ਕਲਿਕ ਕਰਦੇ ਹਾਂ ਅਤੇ ਕੈਨਵਾਸ ਉੱਤੇ ਲਾਈਨਾਂ ਬਣਾਉਂਦੇ ਹਾਂ।
03:29 ਧਿਆਨ ਦਿਓ ਕਿ ਅਸੀ ਇਸ ਮੋਡ ਵਿੱਚ ਕਰਵਡ ਲਾਈਨਾਂ ਨਹੀਂ ਬਣਾ ਸਕਦੇ ਹਾਂ।
03:32 ਅਸੀ ਸਿੱਧੀਆਂ ਲਾਇਨਾਂ ਵਾਲੇ ਤਿਕੋਨ ਜਾਂ ਬਹੁਭੁਜ ਬਣਾ ਸਕਦੇ ਹਾਂ।
03:40 ਆਖਰੀ ਆਈਕਨ ਉੱਤੇ ਕਲਿਕ ਕਰੋ ਅਤੇ ਕੈਨਵਾਸ ਉੱਤੇ ਬਣਾਓ।
03:44 ਇਸ ਮੋਡ ਵਿੱਚ, ਅਸੀ ਕੇਵਲ ਸਮਾਂਤਰ ਅਤੇ ਲੰਬਵਤ ਲਾਈਨਾਂ ਹੀ ਬਣਾ ਸਕਦੇ ਹਾਂ ਜਿਵੇਂ ਜਾਂ ਤਾਂ ਵਰਟੀਕਲ ਜਾਂ ਹੌਰੀਜੌਂਟਲ ਲਾਈਨਾਂ।
03:52 ਇਸ ਮੋਡ ਵਿੱਚ ਅਸੀ ਸਮ ਚਤੁਰਭੁਜ ਅਤੇ ਰਿਕਟੈਂਗਲ ਬਣਾ ਸਕਦੇ ਹਾਂ।
03:58 ਹੁਣ ਮੈਂ ਸਾਰੀਆਂ ਬਣਾਈਆਂ ਹੋਈਆਂ ਸ਼ੇਪਸ ਨੂੰ ਮਿਟਾਉਂਦਾ ਹਾਂ।
04:02 Shape ਵਿਕਲਪ ਇੱਕ ਖਾਸ ਸ਼ੇਪ ਵਿੱਚ ਲਾਈਨਾਂ ਅਤੇ ਕਰਵ ਬਣਾਉਣ ਵਿੱਚ ਮਦਦ ਕਰਦਾ ਹੈ।
04:07 ਡਰਾਪ ਡਾਉਨ ਬਟਨ ਉੱਤੇ ਕਲਿਕ ਕਰੋ।
04:09 ਇੱਥੇ 5 ਵਿਕਲਪ ਹਨ- None, Triangle in, Triangle out, Ellipse, From clipboard
04:18 ਪਹਿਲਾ ਵਿਕਲਪ ਜੋ None ਹੈ ਕੋਈ ਪ੍ਰਭਾਵ ਨਹੀਂ ਦਿੰਦਾ ਹੈ। ਸੋ ਅਸੀ Triangle in ਉੱਤੇ ਜਾਂਦੇ ਹਾਂ।
04:25 ਇਸ ਉੱਤੇ ਕਲਿਕ ਕਰੋ ਅਤੇ ਕੈਨਵਾਸ ਉੱਤੇ ਇੱਕ ਲਕੀਰ ਬਣਾਓ।
04:28 ਇਹ ਲਕੀਰ ਅੰਦਰ ਦੇ ਵੱਲ ਤਿਕੋਨ ਦੀ ਸ਼ੇਪ ਵਿੱਚ ਬਦਲ ਹੋ ਜਾਂਦੀ ਹੈ।
04:34 ਅੱਗੇ Triangle out ਉੱਤੇ ਕਲਿਕ ਕਰਦੇ ਹਾਂ ਅਤੇ ਕੈਨਵਸ ਉੱਤੇ ਇੱਕ ਲਕੀਰ ਬਣਾਉਂਦੇ ਹਾਂ।
04:39 ਹੁਣ ਬਾਹਰ ਦੇ ਵੱਲ ਤਿਕੋਨ ਦੀ ਸ਼ੇਪ ਬਣਦੀ ਹੈ।
04:43 Ellipse ਉੱਤੇ ਕਲਿਕ ਕਰਦੇ ਹਾਂ ਅਤੇ ਇੱਕ ਲਕੀਰ ਬਣਾਉਂਦੇ ਹਾਂ।
04:47 ਵੇਖੋ ਕਿ ਲਕੀਰ ellipse ਦੀ ਸ਼ੇਪ ਵਿੱਚ ਹੈ।
04:50 ਆਖਰੀ ਵਿਕਲਪ From clipboard ਦੇ ਬਾਰੇ ਵਿੱਚ ਅਸੀ ਅੱਗਲੇ ਟਿਊਟੋਰਿਅਲ ਵਿੱਚ ਸਿਖਾਂਗੇ।
04:56 ਹੁਣ, ਨੋਡਸ ਨੂੰ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ ਸਿਖਦੇ ਹਾਂ।
05:00 ਇਹ Node tool ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ।
05:03 ਕੈਨਵਾਸ ਦੀਆਂ ਲਾਈਨਾਂ ਨੂੰ ਮਿਟਾਓ।
05:06 Tool controls bar ਉੱਤੇ ਜਾਓ। Mode ਨੂੰ regular path ਵਿੱਚ ਅਤੇ Shape ਨੂੰ None ਵਿੱਚ ਬਦਲੋ।
05:13 ਕੈਨਵਾਸ ਉੱਤੇ ਵਾਪਸ ਆਉਂਦੇ ਹਾਂ ਅਤੇ ਮਨੁੱਖ ਦੇ ਹੱਥ ਦੀ ਇੱਕ ਰਫ ਸ਼ੇਪ ਬਣਾਉਂਦੇ ਹਾਂ।
05:23 ਹੁਣ Node tool ਉੱਤੇ ਕਲਿਕ ਕਰਦੇ ਹਾਂ।
05:26 ਧਿਆਨ ਦਿਓ ਚਿੱਤਰ ਵਿੱਚ ਸਾਰੇ ਨੋਡਸ ਦਿਖਦੇ ਹਨ।
05:30 ਆਪਣਾ ਧਿਆਨ Tools Controls bar ਉੱਤੇ ਲਿਆਉਂਦੇ ਹਾਂ।
05:33 ਇੱਥੇ ਪਹਿਲੇ 6 ਆਇਕੰਸ, ਨੋਡਸ ਅਤੇ ਪਾਥਸ ਨੂੰ ਜੋੜਨ ਅਤੇ ਮਿਟਾਉਣ ਵਿੱਚ ਮਦਦ ਕਰਦੇ ਹਨ।
05:38 ਬਿਹਤਰ ਸਿੱਖਣ ਲਈ ਟੂਲ ਟਿਪ ਨੂੰ ਵੇਖੋ।
05:41 ਕਿਸੇ ਵੀ ਸੈਗਮੈਂਟ ਉੱਤੇ ਕਲਿਕ ਕਰੋ। ਧਿਆਨ ਦਿਓ ਕਿ ਦੋਨੋ ਨੋਡਸ ਨੀਲੇ ਰੰਗ ਵਿੱਚ ਬਦਲ ਗਏ ਹਨ।
05:48 ਫਿਰ Add node ਵਿਕਲਪ ਉੱਤੇ ਕਲਿਕ ਕਰੋ।
05:52 ਵੇਖੋ ਕਿ ਨਵਾਂ ਨੋਡ ਚੁਣੇ ਹੋਏ ਸੈਗਮੈਂਟ ਦੇ ਨੋਡਸ ਦੇ ਠੀਕ ਵਿਚਕਾਰ ਜੋੜਿਆ ਗਿਆ ਹੈ।
05:58 ਹੁਣ ਇੱਕ ਛੋਟਾ ਸੈਗਮੈਂਟ ਚੁਣਦੇ ਹਾਂ ਅਤੇ ਉਪਰੋਕਤ ਸਟੈਪ ਨੂੰ ਦੁਹਰਾਉਂਦੇ ਹਾਂ।
06:04 ਤੁਸੀ ਵੇਖੋਗੇ ਕਿ ਛੋਟੇ ਸੈਗਮੈਂਟ ਦੇ ਵਿਚਕਾਰ ਬਿੰਦੀ ਉੱਤੇ ਇੱਕ ਨਵਾਂ ਨੋਡ ਜੁੜ ਗਿਆ ਹੈ।
06:10 ਹੁਣ, ਨਵੇਂ ਜੁੜੇ ਹੋਏ ਨੋਡ ਨੂੰ ਵੇਖਦੇ ਹਾਂ।
06:13 Delete node ਵਿਕਲਪ ਉੱਤੇ ਕਲਿਕ ਕਰਦੇ ਹਾਂ। ਹੁਣ ਨੋਡ ਮਿਟ ਗਿਆ ਹੈ।
06:18 ਹੱਥ ਉੱਤੇ ਨੋਡਸ ਵਿੱਚੋਂ ਕਿਸੇ ਇੱਕ ਉੱਤੇ ਕਲਿਕ ਕਰੋ।
06:21 bezier handle ਵਿਖਾਉਣ ਲਈ Tool controls bar ਉੱਤੇ ਅਖੀਰਲੇ ਤੋਂ ਪਹਿਲਾਂ ਵਾਲੇ ਆਈਕਨ ਉੱਤੇ ਕਲਿਕ ਕਰੋ।
06:27 ਹੁਣ ਚੁਣੇ ਹੋਏ ਸੈਗਮੈਂਟ ਲਈ bezier handles ਦਿੱਸਦਾ ਹੈ।
06:32 ਜੇਕਰ ਨਹੀਂ ਦਿੱਸਦਾ, ਤਾਂ ਕੇਵਲ ਸੈਗਮੈਂਟ ਉੱਤੇ ਕਲਿਕ ਕਰੋ ਅਤੇ ਮਾਊਸ ਨੂੰ ਛੱਡੇ ਬਿਨਾਂ ਇਸਨੂੰ ਥੋੜ੍ਹਾ ਜਿਹਾ ਘੁੰਮਾਓ।
06:37 ਸੈਗਮੈਂਟ ਮੁੜ ਜਾਵੇਗਾ ਅਤੇ ਹੁਣ bezier ਹੈਂਡਲਸ ਦਿਖਣ ਲੱਗ ਜਾਣਗੇ।
06:41 ਰੀਸਾਇਜ ਕਰਨ ਲਈ handles ਉੱਤੇ ਕਲਿਕ ਕਰੋ ਅਤੇ ਚੁਣੇ ਹੋਏ ਨੋਡ ਨੂੰ ਘੁੰਮਾਓ।
06:45 ਉਸੀ ਪ੍ਰਕਾਰ, ਹੋਰ ਨੋਡਸ ਨੂੰ ਵੀ ਬਦਲੋ।
07:04 ਅਗਲਾ ਆਈਕਨ ਨੋਡਸ ਨੂੰ ਜੋੜਨ ਵਿੱਚ ਮਦਦ ਕਰਦਾ ਹੈ।
07:07 ਇੰਡੈਕਸ ਫਿੰਗਰ ਉੱਤੇ ਇੱਕ ਹੋਰ ਨੋਡ ਨੂੰ ਵੇਖੋ।
07:11 Shift ਬਟਨ ਦੀ ਵਰਤੋਂ ਕਰਕੇ ਵਿੱਚ ਵਾਧੂ ਵਿਚਕਾਰਲੇ ਨੋਡ ਨੂੰ ਅਤੇ ਊਪਰੀ ਨੋਡ ਨੂੰ ਚੁਣੋ।
07:18 ਹੁਣ join node ਆਈਕਨ ਉੱਤੇ ਕਲਿਕ ਕਰੋ। ਵੇਖੋ ਕਿ ਹੁਣ ਨੋਡਸ ਇੱਕ ਦੂੱਜੇ ਨਾਲ ਜੁੜ ਗਏ ਹਨ।
07:25 ਅਗਲਾ ਆਈਕਨ ਚੁਣੇ ਹੋਏ ਨੋਡਸ ਉੱਤੇ ਪਾਥ ਨੂੰ ਬ੍ਰੇਕ ਕਰਨ ਵਿੱਚ ਮਦਦ ਕਰਦਾ ਹੈ।
07:29 ਹੁਣ ਅੰਗੂਠੇ ਅਤੇ ਇੰਡੈਕਸ ਫਿੰਗਰ ਦੇ ਵਿਚਕਾਰ ਦੇ ਕਨੈਕਸ਼ਨ ਨੂੰ ਬ੍ਰੇਕ ਕਰਦੇ ਹਾਂ।
07:33 ਸੋ ਦੋਨਾਂ ਦੇ ਵਿਚਕਾਰ ਜੋੜਨ ਵਾਲੇ ਨੋਡ ਨੂੰ ਚੁਣੋ ਤੇ break path ਆਈਕਨ ਉੱਤੇ ਕਲਿਕ ਕਰੋ।
07:40 ਨੋਡ ਨੂੰ ਅਣਚੁਣਿਆ ਕਰੋ। ਫਿਰ ਇਸਨੂੰ ਦੁਬਾਰਾ ਚੁਣੋ ਅਤੇ ਥੋੜ੍ਹਾ ਜਿਹਾ ਘੁੰਮਾਓ।
07:46 ਤੁਸੀ ਵੇਖੋਗੇ ਕਿ ਪਾਥ ਬ੍ਰੇਕ ਹੁੰਦਾ ਹੈ ਅਤੇ ਨੋਡਸ ਦੋ ਨਵੇਂ ਨੋਡਸ ਵਿੱਚ ਵੰਡੇ ਗਏ ਹਨ।
07:53 ਉਨ੍ਹਾਂ ਨੂੰ ਜੋੜਨ ਦੇ ਲਈ, ਉਨ੍ਹਾਂ ਦੋ ਨੋਡਸ ਨੂੰ ਚੁਣੋ ਅਤੇ Tool controls bar ਉੱਤੇ join selected end - nodes ਆਈਕਨ ਉੱਤੇ ਕਲਿਕ ਕਰੋ।
08:03 ਧਿਆਨ ਦਿਓ, ਕਿ ਉਨ੍ਹਾਂ ਦੋਨਾਂ ਨੋਡਸ ਦੇ ਵਿਚਕਾਰ ਇੱਕ ਨਵਾਂ ਪਾਥ ਬਣ ਗਿਆ ਹੈ।
08:08 ਪਾਥ ਅਤੇ ਸੈਗਮੈਂਟ ਨੂੰ ਹਟਾਉਣ ਦੇ ਲਈ, ਅਗਲਾ ਆਈਕਨ ਜੋ Delete segment ਆਈਕਨ ਹੈ ਉਸ ਉੱਤੇ ਕਲਿਕ ਕਰੋ। ਹੁਣ ਪਾਥ ਮਿਟ ਗਿਆ ਹੈ।
08:17 ਇਸ ਪ੍ਰਕਿਰਿਆ ਨੂੰ ਅੰਡੂ ਕਰਨ ਲਈ Ctrl+Z ਦਬਾਓ।
08:20 ਮੈਂ ਇਸਨੂੰ ਇੱਕ ਪਾਸੇ ਰੱਖਦਾ ਹਾਂ। ਇੱਕ ਵਾਰ ਦੁਬਾਰਾ Node tool ਉੱਤੇ ਕਲਿਕ ਕਰੋ।
08:26 ਹੁਣ ਸਿਖਦੇ ਹਾਂ ਕਿ Tool controls bar ਉੱਤੇ ਅਗਲੇ 4 ਆਇਕੰਸ ਦੀ ਕਿਵੇਂ ਵਰਤੋਂ ਕੀਤੀ ਜਾਂਦੀ ਹੈ।
08:30 ਇਹ ਆਇਕੰਸ ਚੁਣੋ ਹੋਏ ਨੋਡਸ ਨੂੰ ਐਡਿਟ ਕਰਨ ਵਿੱਚ ਮਦਦ ਕਰਦੇ ਹਨ।
08:34 Bezier tool ਦੀ ਵਰਤੋਂ ਕਰਕੇ ਇੱਕ ਉਲਟੀ U ਸ਼ੇਪ ਬਣਾਓ। Node ਟੂਲ ਉੱਤੇ ਕਲਿਕ ਕਰੋ। ਇਹਨਾਂ 3 ਨੋਡਸ ਨੂੰ ਵੇਖੋ।
08:49 ਊਪਰੀ ਨੋਡ ਨੂੰ ਚੁਣੋ ਅਤੇ Tool controls bar ਉੱਤੇ Make selected nodes corner ਆਈਕਨ ਉੱਤੇ ਕਲਿਕ ਕਰੋ।
08:55 ਇਹ ਇਸਨੂੰ ਕੋਨੇ ਦੇ ਨੋਡ ਵਰਗਾ ਬਣਾਉਂਦਾ ਹੈ।
08:58 bezier handles ਉੱਤੇ ਕਲਿਕ ਕਰੋ ਅਤੇ ਬਦਲਾਵ ਦੇਖਣ ਲਈ ਉਨ੍ਹਾਂ ਨੂੰ ਉੱਤੇ ਅਤੇ ਹੇਠਾਂ ਘੁੰਮਾਓ।
09:03 ਨੋਡ ਨੂੰ ਸਮੂਥ ਬਣਾਉਣ ਲਈ ਅਗਲੇ ਆਈਕਨ ਉੱਤੇ ਕਲਿਕ ਕਰੋ।
09:11 ਅਗਲੇ ਆਈਕਨ ਉੱਤੇ ਕਲਿਕ ਕਰੋ ਜੋ ਨੋਡ ਨੂੰ ਸਿਮੀਟਰਿਕ(symmetric) ਬਣਾਉਂਦਾ ਹੈ।
09:16 ਅਗਲੇ ਆਈਕਨ ਉੱਤੇ ਕਲਿਕ ਕਰੋ ਜੋ ਨੋਡ ਨੂੰ ਆਪਣੇ ਆਪ ਸਮੂਥ ਬਣਾਉਂਦਾ ਹੈ।
09:20 ਅਗਲੇ 2 ਆਇਕੰਸ ਕੇਵਲ ਸੈਗਮੈਂਟਸ ਉੱਤੇ ਕਾਰਜ ਕਰਦੇ ਹਨ। ਸੋ, U ਸ਼ੇਪ ਦੇ ਖੱਬੇ ਸੈਗਮੈਂਟ ਨੂੰ ਚੁਣੋ ਅਤੇ ਪਹਿਲੇ ਆਈਕਨ ਉੱਤੇ ਕਲਿਕ ਕਰੋ।
09:30 ਜਿਵੇਂ ਕਿ: ਟੂਲ ਟਿਪ ਦੱਸਦਾ ਹੈ, ਹੁਣ ਸੈਗਮੈਂਟ ਸਿੱਧੀ ਲਕੀਰ ਵਿੱਚ ਬਦਲ ਗਿਆ ਹੈ।
09:35 bezier handle ਉੱਤੇ ਕਲਿਕ ਕਰੋ ਅਤੇ ਘੁੰਮਾਉਣ ਦੀ ਕੋਸ਼ਿਸ਼ ਕਰੋ। ਤੁਸੀ ਵੇਖੋਗੇ ਕਿ ਅਸੀ ਇਸਨੂੰ ਕਰਵਡ ਨਹੀਂ ਬਣਾ ਸਕਦੇ ਹੋ।
09:44 ਹੁਣ ਦੁਬਾਰਾ ਕਰਵਡ ਲਕੀਰ ਬਣਾਉਣ ਲਈ ਅਗਲੇ ਆਈਕਨ ਉੱਤੇ ਕਲਿਕ ਕਰੋ।
09:49 ਹੁਣ bezier handles ਨੂੰ ਮੂਵ ਕਰੋ ਅਤੇ ਹੁਣ ਅਸੀ ਇਸਨੂੰ ਕਰਵ ਸ਼ੇਪ ਵਿੱਚ ਬਣਾ ਸਕਦੇ ਹਾਂ।
09:54 ਅਗਲੇ ਆਈਕਨ to convert selected object to path ਉੱਤੇ ਕਲਿਕ ਕਰੋ।
09:58 ਅਗਲੇ ਆਈਕਨ to convert the stroke to path ਉੱਤੇ ਕਲਿਕ ਕਰੋ।
10:02 ਸਟਰੋਕਸ ਨੂੰ ਦਿਖਾਉਣ ਲਈ ਨੋਡਸ ਉੱਤੇ ਕਲਿਕ ਕਰੋ ਅਤੇ ਖਿੱਚੋ।
10:08 ਅਗਲੇ ਦੋ ਆਇਕੰਸ ਨੋਡਸ ਨੂੰ ਕ੍ਰਮਵਾਰ X ਅਤੇ Y ਦਿਸ਼ਾਵਾਂ ਵਿੱਚ ਘੁਮਾਉਣ ਵਿੱਚ ਮਦਦ ਕਰਦੇ ਹਨ।
10:15 ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ ਅਤੇ ਬਦਲਾਵ ਨੂੰ ਵੇਖੋ।
10:24 ਅਗਲੇ ਦੋ ਆਇਕੰਸ ਕੇਵਲ ਉਦੋਂ ਕਾਰਜ ਕਰਦੇ ਹਨ ਜੇਕਰ ਪਾਥ ਕਲਿਪਿੰਗ ਅਤੇ ਮਾਸਕਿੰਗ ਪ੍ਰਭਾਵ ਰੱਖਦਾ ਹੈ।
10:29 ਤੁਸੀ ਆਪਣੇ ਆਪ ਇਹਨਾ ਵਿਕਲਪਾਂ ਨੂੰ ਐਕਸਪਲੋਰ ਕਰ ਸਕਦੇ ਹੋ।
10:33 ਚਲੋ ਇਸਦਾ ਸਾਰ ਕਰਦੇ ਹਾਂ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
10:37 ਸਿੱਧੀਆਂ ਲਾਈਨਾਂ ਅਤੇ ਬੰਦ ਸ਼ੇਪਸ ਬਣਾਉਣਾ
10:39 ਕਰਵਡ ਲਾਈਨਾਂ ਬਣਾਉਣਾ
10:41 ਨੋਡਸ ਨੂੰ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ
10:43 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ।
10:46 Bezier ਟੂਲ ਦੀ ਵਰਤੋਂ ਕਰਕੇ 5 ਪੰਖੜੀਆਂ, 1 ਡੰਡੀ ਅਤੇ ਦੋ ਪੱਤਿਆਂ ਦੇ ਨਾਲ ਇੱਕ ਫੁੱਲ ਬਣਾਓ।
10:52 ਪੰਖੜੀਆਂ ਉੱਤੇ ਗੁਲਾਬੀ ਰੰਗ ਕਰੋ।
10:54 ਡੰਡੀ ਅਤੇ ਪੱਤਿਆਂ ਉੱਤੇ ਹਰਾ ਰੰਗ ਕਰੋ।
10:57 ਤੁਹਾਡੀ ਮੁਕੰਮਲ ਅਸਾਈਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ।
11:00 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ।
11:05 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ।
11:12 ਜਿਆਦਾ ਜਾਣਕਾਰੀ ਲਈ ਸਾਨੂੰ ਲਿਖੋ।
11:14 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਸੁਪੋਰਟ ਕੀਤਾ ਗਿਆ ਹੈ।
11:20 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
11:24 ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
11:26 ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya