Inkscape/C2/Basics-of-Bezier-Tool/Punjabi
From Script | Spoken-Tutorial
| Time | Narration |
| 00:00 | Inkscape ਦਾ ਪ੍ਰਯੋਗ ਕਰਕੇ Basics of Bezier tool ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
| 00:06 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ: |
| 00:08 | ਸਿੱਧੀਆਂ ਲਾਈਨਾ ਅਤੇ ਬੰਦ ਸ਼ੇਪਸ ਬਣਾਉਣਾ। |
| 00:11 | ਕਰਵਡ ਲਾਈਨਾਂ ਬਣਾਉਣਾ |
| 00:13 | ਨੋਡਸ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ। |
| 00:15 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ: |
| 00:18 | ਉਬੰਟੁ ਲਿਨਕਸ 12.04 OS |
| 00:21 | Inkscape ਵਰਜਨ 0.48.4 |
| 00:24 | ਮੈਂ ਇਸ ਟਿਊਟੋਰਿਅਲ ਨੂੰ ਵੱਧ ਤੋਂ ਵੱਧ ਰੈਜੋਲਿਊਸ਼ਨ ਮੋਡ ਵਿੱਚ ਰਿਕਾਰਡ ਕਰਾਂਗਾ। |
| 00:28 | ਇਹ ਸਾਰੇ ਉਨ੍ਹਾਂ ਟੂਲਸ ਨੂੰ ਥਾਂ ਦੇਣ ਲਈ ਹੈ ਜੋ ਦਿਖਾਏ ਜਾਣਗੇ। |
| 00:32 | ਹੁਣ Inkscape ਖੋਲ੍ਹਦੇ ਹਾਂ। |
| 00:35 | ਪਹਿਲਾਂ Bezier ਟੂਲ ਦੀ ਵਰਤੋਂ ਕਰਕੇ ਇੱਕ ਸਿੱਧੀ ਲਕੀਰ ਬਣਾਉਂਦੇ ਹਾਂ। |
| 00:39 | Bezier tool, Pencil tool ਦੇ ਠੀਕ ਹੇਠਾਂ ਹੈ। |
| 00:42 | ਇਸ ਉੱਤੇ ਕਲਿਕ ਕਰਦੇ ਹਾਂ। |
| 00:44 | ਊਪਰੀ ਖੱਬੇ ਪਾਸੇ ਵੱਲ Tool controls bar ਵਿੱਚ 4 ਵਿਕਲਪਾਂ ਨੂੰ ਵੇਖੋ। |
| 00:48 | bezier curve ਨੂੰ ਬਣਾਉਣ ਲਈ 4 ਮੋਡਸ ਹੁੰਦੇ ਹਨ। |
| 00:51 | ਡਿਫਾਲਟ ਰੂਪ ਵਜੋਂ Create regular bezier path ਵਿਕਲਪ ਯੋਗ ਕੀਤਾ ਹੋਇਆ ਹੈ। |
| 00:57 | ਕੈਨਵਾਸ ਉੱਤੇ ਇੱਕ ਵਾਰ ਕਲਿਕ ਕਰੋ ਅਤੇ ਕਰਸਰ ਨੂੰ ਦੂੱਜੇ ਸਿਰੇ ਤੱਕ ਮੂਵ ਕਰੋ। |
| 01:01 | ਇੱਕ ਵਾਰ ਫਿਰ ਕਲਿਕ ਕਰੋ। ਧਿਆਨ ਦਿਓ ਕਿ ਬਣਾਈ ਗਈ ਲਕੀਰ ਹਰੇ ਰੰਗ ਨਾਲ ਹਾਈਲਾਇਟ ਹੋਈ ਹੈ। |
| 01:07 | ਹੁਣ ਲਕੀਰ ਨੂੰ ਪੂਰਾ ਕਰਨ ਲਈ ਰਾਇਟ ਕਲਿਕ ਕਰੋ। |
| 01:11 | ਲਕੀਰ ਦੇ ਦੋਨਾਂ ਸਿਰਿਆਂ ਨੂੰ nodes ਕਹਿੰਦੇ ਹਨ। ਅਸੀ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਬਾਰੇ ਵਿੱਚ ਸਿਖਾਂਗੇ। |
| 01:17 | ਅੱਗੇ, ਇੱਕ ਤਿਕੋਨ ਬਣਾਉਂਦੇ ਹਾਂ। |
| 01:21 | ਪਹਿਲਾਂ ਇੱਕ ਤੀਰਛੀ ਲਕੀਰ ਬਣਾਉਂਦੇ ਹਾਂ। ਇੱਕ ਵਾਰ ਕਲਿਕ ਕਰਦੇ ਹਾਂ ਅਤੇ ਇੱਕ ਐਂਗਲ ਉੱਤੇ ਇੱਕ ਹੋਰ ਲਕੀਰ ਬਣਾਉਂਦੇ ਹਾਂ। |
| 01:27 | ਤੀਜੀ ਲਕੀਰ ਬਣਾਉਣ ਲਈ ਇੱਕ ਵਾਰ ਫਿਰ ਕਲਿਕ ਕਰਦੇ ਹਾਂ ਅਤੇ ਤਿਕੋਨ ਨੂੰ ਪੂਰਾ ਕਰਨ ਲਈ ਇਸਨੂੰ ਸ਼ੁਰੁਆਤੀ ਨੋਡ ਨਾਲ ਜੋੜਦੇ ਹਾਂ। |
| 01:34 | ਹੁਣ ਅਸੀ bezier tool ਦੀ ਵਰਤੋਂ ਕਰਕੇ ਇੱਕ ਕਰਵਡ ਲਕੀਰ ਬਣਾਵਾਂਗੇ। |
| 01:38 | ਸਿੱਧੀ ਲਕੀਰ ਬਣਾਉਣ ਲਈ ਕੈਨਵਾਸ ਉੱਤੇ ਕਲਿਕ ਕਰੋ। ਦੁਬਾਰਾ ਕਲਿਕ ਕਰੋ, ਕਰਵ ਬਣਾਉਣ ਲਈ ਫੜੋ ਅਤੇ ਖਿੱਚੋ। |
| 01:46 | ਕਰਵ ਪੂਰਾ ਕਰਨ ਲਈ ਰਾਇਟ ਕਲਿਕ ਕਰੋ। |
| 01:48 | ਉਸੇ ਪ੍ਰਕਾਰ, ਕੈਨਵਾਸ ਉੱਤੇ ਕੁੱਝ ਜ਼ਿਆਦਾ ਕਰਵ ਸ਼ੇਪਸ ਬਣਾਓ। |
| 01:55 | ਤਿੰਨ ਸਟੈਪਸ ਯਾਦ ਰੱਖੋ -ਕਲਿਕ ਕਰੋ ਅਤੇ ਸਿੱਧੀ ਲਕੀਰ ਬਣਾਓ। |
| 01:59 | ਦੁਬਾਰਾ ਕਲਿਕ ਕਰੋ, ਕਰਵ ਬਣਾਉਣ ਲਈ ਫੜੋ ਅਤੇ ਖਿੱਚੋ। |
| 02:03 | ਫਿਰ ਕਰਵ ਪੂਰਾ ਕਰਨ ਲਈ ਰਾਇਟ ਕਲਿਕ ਕਰੋ। |
| 02:06 | ਅੱਗੇ ਵਧਣ ਤੋਂ ਪਹਿਲਾਂ Ctrl+A ਦਬਾਓ ਅਤੇ ਕੈਨਵਾਸ ਨੂੰ ਕਲੀਅਰ ਕਰੋ। |
| 02:11 | ਅੱਗੇ ਸਿਖਦੇ ਹਾਂ ਕਿ ਬੰਦ ਕਰਵਡ ਪਾਥ ਕਿਵੇਂ ਬਣਾਉਂਦੇ ਹਨ। |
| 02:15 | ਪਹਿਲਾਂ ਕੈਨਵਾਸ ਉੱਤੇ ਇੱਕ ਕਰਵਡ ਲਕੀਰ ਬਣਾਉਂਦੇ ਹਾਂ। |
| 02:18 | ਫਿਰ ਅਸੀ ਮਾਊਸ ਛੱਡਦੇ ਹਾਂ ਅਤੇ ਕਰਵਡ ਲਕੀਰ ਦੇ ਆਖਰੀ ਸਿਰੇ ਤੋਂ ਕਰਸਰ ਨੂੰ ਦੂਰ ਮੂਵ ਕਰਦੇ ਹਾਂ। |
| 02:23 | ਅਸੀ ਕਰਵਡ ਪਾਥ ਨੂੰ ਲਾਲ ਰੰਗ ਵਿੱਚ ਵੇਖਦੇ ਹਾਂ। |
| 02:27 | ਜੇਕਰ ਤੁਸੀ ਇੱਕ ਵਾਰ ਕਲਿਕ ਕਰਦੇ ਹੋ ਅਤੇ ਕਰਸਰ ਮੂਵ ਕਰਦੇ ਹੋ ਤਾਂ ਸਿੱਧੇ ਪਾਥ ਨੂੰ ਲਾਲ ਰੰਗ ਵਿੱਚ ਵੇਖਦੇ ਹੋ। ਇਸਨੂੰ ਕਰਵ ਬਣਾਉਣ ਲਈ ਕਲਿਕ ਕਰੋ ਅਤੇ ਖਿੱਚੋ। |
| 02:36 | ਦੁਬਾਰਾ ਆਖਰੀ ਨੋਡ ਉੱਤੇ ਲਕੀਰ ਮੁੜਦੀ ਹੈ ਜਿਵੇਂ ਅਸੀ ਮੂਵ ਕਰਦੇ ਹਾਂ। |
| 02:41 | ਦੁਬਾਰਾ ਇੱਕ ਵਾਰ ਕਲਿਕ ਕਰੋ; ਅਸੀ ਲਾਲ ਰੰਗ ਵਿੱਚ ਇੱਕ ਸਿੱਧਾ ਪਾਥ ਵੇਖਦੇ ਹਾਂ। ਸਿੱਧੀ ਲਕੀਰ ਕਰਵਡ ਬਣਾਉਣ ਦੇ ਲਈ, ਕਲਿਕ ਕਰੋ ਅਤੇ ਖਿੱਚੋ। |
| 02:50 | ਮੂਵ ਕਰਾਉਣ ਦੇ ਨਾਲ ਲਕੀਰ ਦੁਬਾਰਾ ਆਖਰੀ ਨੋਡ ਉੱਤੇ ਮੁੜਦੀ ਹੈ। ਕਰਸਰ ਨੂੰ ਮੂਵ ਕਰੋ ਅਤੇ ਵਾਪਸ ਸ਼ੁਰੁਆਤੀ ਨੋਡ ਉੱਤੇ ਜਾਓ ਅਤੇ ਪਾਥ ਨੂੰ ਬੰਦ ਕਰੋ। |
| 02:59 | Tool controls bar ਉੱਤੇ ਜਾਓ। ਮੋਡ ਦੇ ਦੂੱਜੇ ਆਈਕਨ ਉੱਤੇ ਕਲਿਕ ਕਰੋ। ਇਹ ਸਪਾਇਰਲ ਪਾਥ ਅਤੇ ਅਨਿਯਮਿਤ ਸ਼ੇਪਸ ਬਣਾਉਣ ਵਿੱਚ ਮਦਦ ਕਰਦਾ ਹੈ। |
| 03:08 | ਕੁੱਝ ਅਨਿਯਮਿਤ ਕਰਵ ਬਣਾਉਂਦੇ ਹਾਂ ਅਤੇ ਪਾਥ ਨੂੰ ਬੰਦ ਕਰਦੇ ਹਾਂ। |
| 03:15 | ਵੇਖੋ ਕਿ ਇਹ ਨਜ਼ਦੀਕੀ ਸਪਾਇਰਲ ਸ਼ੇਪ ਵਿੱਚ ਬਦਲਦਾ ਹੈ। ਹੁਣ ਮੈਂ ਕੈਨਵਾਸ ਨੂੰ ਕਲੀਅਰ ਕਰਦਾ ਹਾਂ। |
| 03:22 | ਤੀਜਾ ਆਈਕਨ ਕੇਵਲ ਸਿੱਧੀਆਂ ਲਾਈਨਾਂ ਬਣਾਉਂਦਾ ਹੈ। ਇਸ ਉੱਤੇ ਕਲਿਕ ਕਰਦੇ ਹਾਂ ਅਤੇ ਕੈਨਵਾਸ ਉੱਤੇ ਲਾਈਨਾਂ ਬਣਾਉਂਦੇ ਹਾਂ। |
| 03:29 | ਧਿਆਨ ਦਿਓ ਕਿ ਅਸੀ ਇਸ ਮੋਡ ਵਿੱਚ ਕਰਵਡ ਲਾਈਨਾਂ ਨਹੀਂ ਬਣਾ ਸਕਦੇ ਹਾਂ। |
| 03:32 | ਅਸੀ ਸਿੱਧੀਆਂ ਲਾਇਨਾਂ ਵਾਲੇ ਤਿਕੋਨ ਜਾਂ ਬਹੁਭੁਜ ਬਣਾ ਸਕਦੇ ਹਾਂ। |
| 03:40 | ਆਖਰੀ ਆਈਕਨ ਉੱਤੇ ਕਲਿਕ ਕਰੋ ਅਤੇ ਕੈਨਵਾਸ ਉੱਤੇ ਬਣਾਓ। |
| 03:44 | ਇਸ ਮੋਡ ਵਿੱਚ, ਅਸੀ ਕੇਵਲ ਸਮਾਂਤਰ ਅਤੇ ਲੰਬਵਤ ਲਾਈਨਾਂ ਹੀ ਬਣਾ ਸਕਦੇ ਹਾਂ ਜਿਵੇਂ ਜਾਂ ਤਾਂ ਵਰਟੀਕਲ ਜਾਂ ਹੌਰੀਜੌਂਟਲ ਲਾਈਨਾਂ। |
| 03:52 | ਇਸ ਮੋਡ ਵਿੱਚ ਅਸੀ ਸਮ ਚਤੁਰਭੁਜ ਅਤੇ ਰਿਕਟੈਂਗਲ ਬਣਾ ਸਕਦੇ ਹਾਂ। |
| 03:58 | ਹੁਣ ਮੈਂ ਸਾਰੀਆਂ ਬਣਾਈਆਂ ਹੋਈਆਂ ਸ਼ੇਪਸ ਨੂੰ ਮਿਟਾਉਂਦਾ ਹਾਂ। |
| 04:02 | Shape ਵਿਕਲਪ ਇੱਕ ਖਾਸ ਸ਼ੇਪ ਵਿੱਚ ਲਾਈਨਾਂ ਅਤੇ ਕਰਵ ਬਣਾਉਣ ਵਿੱਚ ਮਦਦ ਕਰਦਾ ਹੈ। |
| 04:07 | ਡਰਾਪ ਡਾਉਨ ਬਟਨ ਉੱਤੇ ਕਲਿਕ ਕਰੋ। |
| 04:09 | ਇੱਥੇ 5 ਵਿਕਲਪ ਹਨ- None, Triangle in, Triangle out, Ellipse, From clipboard |
| 04:18 | ਪਹਿਲਾ ਵਿਕਲਪ ਜੋ None ਹੈ ਕੋਈ ਪ੍ਰਭਾਵ ਨਹੀਂ ਦਿੰਦਾ ਹੈ। ਸੋ ਅਸੀ Triangle in ਉੱਤੇ ਜਾਂਦੇ ਹਾਂ। |
| 04:25 | ਇਸ ਉੱਤੇ ਕਲਿਕ ਕਰੋ ਅਤੇ ਕੈਨਵਾਸ ਉੱਤੇ ਇੱਕ ਲਕੀਰ ਬਣਾਓ। |
| 04:28 | ਇਹ ਲਕੀਰ ਅੰਦਰ ਦੇ ਵੱਲ ਤਿਕੋਨ ਦੀ ਸ਼ੇਪ ਵਿੱਚ ਬਦਲ ਹੋ ਜਾਂਦੀ ਹੈ। |
| 04:34 | ਅੱਗੇ Triangle out ਉੱਤੇ ਕਲਿਕ ਕਰਦੇ ਹਾਂ ਅਤੇ ਕੈਨਵਸ ਉੱਤੇ ਇੱਕ ਲਕੀਰ ਬਣਾਉਂਦੇ ਹਾਂ। |
| 04:39 | ਹੁਣ ਬਾਹਰ ਦੇ ਵੱਲ ਤਿਕੋਨ ਦੀ ਸ਼ੇਪ ਬਣਦੀ ਹੈ। |
| 04:43 | Ellipse ਉੱਤੇ ਕਲਿਕ ਕਰਦੇ ਹਾਂ ਅਤੇ ਇੱਕ ਲਕੀਰ ਬਣਾਉਂਦੇ ਹਾਂ। |
| 04:47 | ਵੇਖੋ ਕਿ ਲਕੀਰ ellipse ਦੀ ਸ਼ੇਪ ਵਿੱਚ ਹੈ। |
| 04:50 | ਆਖਰੀ ਵਿਕਲਪ From clipboard ਦੇ ਬਾਰੇ ਵਿੱਚ ਅਸੀ ਅੱਗਲੇ ਟਿਊਟੋਰਿਅਲ ਵਿੱਚ ਸਿਖਾਂਗੇ। |
| 04:56 | ਹੁਣ, ਨੋਡਸ ਨੂੰ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ ਸਿਖਦੇ ਹਾਂ। |
| 05:00 | ਇਹ Node tool ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ। |
| 05:03 | ਕੈਨਵਾਸ ਦੀਆਂ ਲਾਈਨਾਂ ਨੂੰ ਮਿਟਾਓ। |
| 05:06 | Tool controls bar ਉੱਤੇ ਜਾਓ। Mode ਨੂੰ regular path ਵਿੱਚ ਅਤੇ Shape ਨੂੰ None ਵਿੱਚ ਬਦਲੋ। |
| 05:13 | ਕੈਨਵਾਸ ਉੱਤੇ ਵਾਪਸ ਆਉਂਦੇ ਹਾਂ ਅਤੇ ਮਨੁੱਖ ਦੇ ਹੱਥ ਦੀ ਇੱਕ ਰਫ ਸ਼ੇਪ ਬਣਾਉਂਦੇ ਹਾਂ। |
| 05:23 | ਹੁਣ Node tool ਉੱਤੇ ਕਲਿਕ ਕਰਦੇ ਹਾਂ। |
| 05:26 | ਧਿਆਨ ਦਿਓ ਚਿੱਤਰ ਵਿੱਚ ਸਾਰੇ ਨੋਡਸ ਦਿਖਦੇ ਹਨ। |
| 05:30 | ਆਪਣਾ ਧਿਆਨ Tools Controls bar ਉੱਤੇ ਲਿਆਉਂਦੇ ਹਾਂ। |
| 05:33 | ਇੱਥੇ ਪਹਿਲੇ 6 ਆਇਕੰਸ, ਨੋਡਸ ਅਤੇ ਪਾਥਸ ਨੂੰ ਜੋੜਨ ਅਤੇ ਮਿਟਾਉਣ ਵਿੱਚ ਮਦਦ ਕਰਦੇ ਹਨ। |
| 05:38 | ਬਿਹਤਰ ਸਿੱਖਣ ਲਈ ਟੂਲ ਟਿਪ ਨੂੰ ਵੇਖੋ। |
| 05:41 | ਕਿਸੇ ਵੀ ਸੈਗਮੈਂਟ ਉੱਤੇ ਕਲਿਕ ਕਰੋ। ਧਿਆਨ ਦਿਓ ਕਿ ਦੋਨੋ ਨੋਡਸ ਨੀਲੇ ਰੰਗ ਵਿੱਚ ਬਦਲ ਗਏ ਹਨ। |
| 05:48 | ਫਿਰ Add node ਵਿਕਲਪ ਉੱਤੇ ਕਲਿਕ ਕਰੋ। |
| 05:52 | ਵੇਖੋ ਕਿ ਨਵਾਂ ਨੋਡ ਚੁਣੇ ਹੋਏ ਸੈਗਮੈਂਟ ਦੇ ਨੋਡਸ ਦੇ ਠੀਕ ਵਿਚਕਾਰ ਜੋੜਿਆ ਗਿਆ ਹੈ। |
| 05:58 | ਹੁਣ ਇੱਕ ਛੋਟਾ ਸੈਗਮੈਂਟ ਚੁਣਦੇ ਹਾਂ ਅਤੇ ਉਪਰੋਕਤ ਸਟੈਪ ਨੂੰ ਦੁਹਰਾਉਂਦੇ ਹਾਂ। |
| 06:04 | ਤੁਸੀ ਵੇਖੋਗੇ ਕਿ ਛੋਟੇ ਸੈਗਮੈਂਟ ਦੇ ਵਿਚਕਾਰ ਬਿੰਦੀ ਉੱਤੇ ਇੱਕ ਨਵਾਂ ਨੋਡ ਜੁੜ ਗਿਆ ਹੈ। |
| 06:10 | ਹੁਣ, ਨਵੇਂ ਜੁੜੇ ਹੋਏ ਨੋਡ ਨੂੰ ਵੇਖਦੇ ਹਾਂ। |
| 06:13 | Delete node ਵਿਕਲਪ ਉੱਤੇ ਕਲਿਕ ਕਰਦੇ ਹਾਂ। ਹੁਣ ਨੋਡ ਮਿਟ ਗਿਆ ਹੈ। |
| 06:18 | ਹੱਥ ਉੱਤੇ ਨੋਡਸ ਵਿੱਚੋਂ ਕਿਸੇ ਇੱਕ ਉੱਤੇ ਕਲਿਕ ਕਰੋ। |
| 06:21 | bezier handle ਵਿਖਾਉਣ ਲਈ Tool controls bar ਉੱਤੇ ਅਖੀਰਲੇ ਤੋਂ ਪਹਿਲਾਂ ਵਾਲੇ ਆਈਕਨ ਉੱਤੇ ਕਲਿਕ ਕਰੋ। |
| 06:27 | ਹੁਣ ਚੁਣੇ ਹੋਏ ਸੈਗਮੈਂਟ ਲਈ bezier handles ਦਿੱਸਦਾ ਹੈ। |
| 06:32 | ਜੇਕਰ ਨਹੀਂ ਦਿੱਸਦਾ, ਤਾਂ ਕੇਵਲ ਸੈਗਮੈਂਟ ਉੱਤੇ ਕਲਿਕ ਕਰੋ ਅਤੇ ਮਾਊਸ ਨੂੰ ਛੱਡੇ ਬਿਨਾਂ ਇਸਨੂੰ ਥੋੜ੍ਹਾ ਜਿਹਾ ਘੁੰਮਾਓ। |
| 06:37 | ਸੈਗਮੈਂਟ ਮੁੜ ਜਾਵੇਗਾ ਅਤੇ ਹੁਣ bezier ਹੈਂਡਲਸ ਦਿਖਣ ਲੱਗ ਜਾਣਗੇ। |
| 06:41 | ਰੀਸਾਇਜ ਕਰਨ ਲਈ handles ਉੱਤੇ ਕਲਿਕ ਕਰੋ ਅਤੇ ਚੁਣੇ ਹੋਏ ਨੋਡ ਨੂੰ ਘੁੰਮਾਓ। |
| 06:45 | ਉਸੀ ਪ੍ਰਕਾਰ, ਹੋਰ ਨੋਡਸ ਨੂੰ ਵੀ ਬਦਲੋ। |
| 07:04 | ਅਗਲਾ ਆਈਕਨ ਨੋਡਸ ਨੂੰ ਜੋੜਨ ਵਿੱਚ ਮਦਦ ਕਰਦਾ ਹੈ। |
| 07:07 | ਇੰਡੈਕਸ ਫਿੰਗਰ ਉੱਤੇ ਇੱਕ ਹੋਰ ਨੋਡ ਨੂੰ ਵੇਖੋ। |
| 07:11 | Shift ਬਟਨ ਦੀ ਵਰਤੋਂ ਕਰਕੇ ਵਿੱਚ ਵਾਧੂ ਵਿਚਕਾਰਲੇ ਨੋਡ ਨੂੰ ਅਤੇ ਊਪਰੀ ਨੋਡ ਨੂੰ ਚੁਣੋ। |
| 07:18 | ਹੁਣ join node ਆਈਕਨ ਉੱਤੇ ਕਲਿਕ ਕਰੋ। ਵੇਖੋ ਕਿ ਹੁਣ ਨੋਡਸ ਇੱਕ ਦੂੱਜੇ ਨਾਲ ਜੁੜ ਗਏ ਹਨ। |
| 07:25 | ਅਗਲਾ ਆਈਕਨ ਚੁਣੇ ਹੋਏ ਨੋਡਸ ਉੱਤੇ ਪਾਥ ਨੂੰ ਬ੍ਰੇਕ ਕਰਨ ਵਿੱਚ ਮਦਦ ਕਰਦਾ ਹੈ। |
| 07:29 | ਹੁਣ ਅੰਗੂਠੇ ਅਤੇ ਇੰਡੈਕਸ ਫਿੰਗਰ ਦੇ ਵਿਚਕਾਰ ਦੇ ਕਨੈਕਸ਼ਨ ਨੂੰ ਬ੍ਰੇਕ ਕਰਦੇ ਹਾਂ। |
| 07:33 | ਸੋ ਦੋਨਾਂ ਦੇ ਵਿਚਕਾਰ ਜੋੜਨ ਵਾਲੇ ਨੋਡ ਨੂੰ ਚੁਣੋ ਤੇ break path ਆਈਕਨ ਉੱਤੇ ਕਲਿਕ ਕਰੋ। |
| 07:40 | ਨੋਡ ਨੂੰ ਅਣਚੁਣਿਆ ਕਰੋ। ਫਿਰ ਇਸਨੂੰ ਦੁਬਾਰਾ ਚੁਣੋ ਅਤੇ ਥੋੜ੍ਹਾ ਜਿਹਾ ਘੁੰਮਾਓ। |
| 07:46 | ਤੁਸੀ ਵੇਖੋਗੇ ਕਿ ਪਾਥ ਬ੍ਰੇਕ ਹੁੰਦਾ ਹੈ ਅਤੇ ਨੋਡਸ ਦੋ ਨਵੇਂ ਨੋਡਸ ਵਿੱਚ ਵੰਡੇ ਗਏ ਹਨ। |
| 07:53 | ਉਨ੍ਹਾਂ ਨੂੰ ਜੋੜਨ ਦੇ ਲਈ, ਉਨ੍ਹਾਂ ਦੋ ਨੋਡਸ ਨੂੰ ਚੁਣੋ ਅਤੇ Tool controls bar ਉੱਤੇ join selected end - nodes ਆਈਕਨ ਉੱਤੇ ਕਲਿਕ ਕਰੋ। |
| 08:03 | ਧਿਆਨ ਦਿਓ, ਕਿ ਉਨ੍ਹਾਂ ਦੋਨਾਂ ਨੋਡਸ ਦੇ ਵਿਚਕਾਰ ਇੱਕ ਨਵਾਂ ਪਾਥ ਬਣ ਗਿਆ ਹੈ। |
| 08:08 | ਪਾਥ ਅਤੇ ਸੈਗਮੈਂਟ ਨੂੰ ਹਟਾਉਣ ਦੇ ਲਈ, ਅਗਲਾ ਆਈਕਨ ਜੋ Delete segment ਆਈਕਨ ਹੈ ਉਸ ਉੱਤੇ ਕਲਿਕ ਕਰੋ। ਹੁਣ ਪਾਥ ਮਿਟ ਗਿਆ ਹੈ। |
| 08:17 | ਇਸ ਪ੍ਰਕਿਰਿਆ ਨੂੰ ਅੰਡੂ ਕਰਨ ਲਈ Ctrl+Z ਦਬਾਓ। |
| 08:20 | ਮੈਂ ਇਸਨੂੰ ਇੱਕ ਪਾਸੇ ਰੱਖਦਾ ਹਾਂ। ਇੱਕ ਵਾਰ ਦੁਬਾਰਾ Node tool ਉੱਤੇ ਕਲਿਕ ਕਰੋ। |
| 08:26 | ਹੁਣ ਸਿਖਦੇ ਹਾਂ ਕਿ Tool controls bar ਉੱਤੇ ਅਗਲੇ 4 ਆਇਕੰਸ ਦੀ ਕਿਵੇਂ ਵਰਤੋਂ ਕੀਤੀ ਜਾਂਦੀ ਹੈ। |
| 08:30 | ਇਹ ਆਇਕੰਸ ਚੁਣੋ ਹੋਏ ਨੋਡਸ ਨੂੰ ਐਡਿਟ ਕਰਨ ਵਿੱਚ ਮਦਦ ਕਰਦੇ ਹਨ। |
| 08:34 | Bezier tool ਦੀ ਵਰਤੋਂ ਕਰਕੇ ਇੱਕ ਉਲਟੀ U ਸ਼ੇਪ ਬਣਾਓ। Node ਟੂਲ ਉੱਤੇ ਕਲਿਕ ਕਰੋ। ਇਹਨਾਂ 3 ਨੋਡਸ ਨੂੰ ਵੇਖੋ। |
| 08:49 | ਊਪਰੀ ਨੋਡ ਨੂੰ ਚੁਣੋ ਅਤੇ Tool controls bar ਉੱਤੇ Make selected nodes corner ਆਈਕਨ ਉੱਤੇ ਕਲਿਕ ਕਰੋ। |
| 08:55 | ਇਹ ਇਸਨੂੰ ਕੋਨੇ ਦੇ ਨੋਡ ਵਰਗਾ ਬਣਾਉਂਦਾ ਹੈ। |
| 08:58 | bezier handles ਉੱਤੇ ਕਲਿਕ ਕਰੋ ਅਤੇ ਬਦਲਾਵ ਦੇਖਣ ਲਈ ਉਨ੍ਹਾਂ ਨੂੰ ਉੱਤੇ ਅਤੇ ਹੇਠਾਂ ਘੁੰਮਾਓ। |
| 09:03 | ਨੋਡ ਨੂੰ ਸਮੂਥ ਬਣਾਉਣ ਲਈ ਅਗਲੇ ਆਈਕਨ ਉੱਤੇ ਕਲਿਕ ਕਰੋ। |
| 09:11 | ਅਗਲੇ ਆਈਕਨ ਉੱਤੇ ਕਲਿਕ ਕਰੋ ਜੋ ਨੋਡ ਨੂੰ ਸਿਮੀਟਰਿਕ(symmetric) ਬਣਾਉਂਦਾ ਹੈ। |
| 09:16 | ਅਗਲੇ ਆਈਕਨ ਉੱਤੇ ਕਲਿਕ ਕਰੋ ਜੋ ਨੋਡ ਨੂੰ ਆਪਣੇ ਆਪ ਸਮੂਥ ਬਣਾਉਂਦਾ ਹੈ। |
| 09:20 | ਅਗਲੇ 2 ਆਇਕੰਸ ਕੇਵਲ ਸੈਗਮੈਂਟਸ ਉੱਤੇ ਕਾਰਜ ਕਰਦੇ ਹਨ। ਸੋ, U ਸ਼ੇਪ ਦੇ ਖੱਬੇ ਸੈਗਮੈਂਟ ਨੂੰ ਚੁਣੋ ਅਤੇ ਪਹਿਲੇ ਆਈਕਨ ਉੱਤੇ ਕਲਿਕ ਕਰੋ। |
| 09:30 | ਜਿਵੇਂ ਕਿ: ਟੂਲ ਟਿਪ ਦੱਸਦਾ ਹੈ, ਹੁਣ ਸੈਗਮੈਂਟ ਸਿੱਧੀ ਲਕੀਰ ਵਿੱਚ ਬਦਲ ਗਿਆ ਹੈ। |
| 09:35 | bezier handle ਉੱਤੇ ਕਲਿਕ ਕਰੋ ਅਤੇ ਘੁੰਮਾਉਣ ਦੀ ਕੋਸ਼ਿਸ਼ ਕਰੋ। ਤੁਸੀ ਵੇਖੋਗੇ ਕਿ ਅਸੀ ਇਸਨੂੰ ਕਰਵਡ ਨਹੀਂ ਬਣਾ ਸਕਦੇ ਹੋ। |
| 09:44 | ਹੁਣ ਦੁਬਾਰਾ ਕਰਵਡ ਲਕੀਰ ਬਣਾਉਣ ਲਈ ਅਗਲੇ ਆਈਕਨ ਉੱਤੇ ਕਲਿਕ ਕਰੋ। |
| 09:49 | ਹੁਣ bezier handles ਨੂੰ ਮੂਵ ਕਰੋ ਅਤੇ ਹੁਣ ਅਸੀ ਇਸਨੂੰ ਕਰਵ ਸ਼ੇਪ ਵਿੱਚ ਬਣਾ ਸਕਦੇ ਹਾਂ। |
| 09:54 | ਅਗਲੇ ਆਈਕਨ to convert selected object to path ਉੱਤੇ ਕਲਿਕ ਕਰੋ। |
| 09:58 | ਅਗਲੇ ਆਈਕਨ to convert the stroke to path ਉੱਤੇ ਕਲਿਕ ਕਰੋ। |
| 10:02 | ਸਟਰੋਕਸ ਨੂੰ ਦਿਖਾਉਣ ਲਈ ਨੋਡਸ ਉੱਤੇ ਕਲਿਕ ਕਰੋ ਅਤੇ ਖਿੱਚੋ। |
| 10:08 | ਅਗਲੇ ਦੋ ਆਇਕੰਸ ਨੋਡਸ ਨੂੰ ਕ੍ਰਮਵਾਰ X ਅਤੇ Y ਦਿਸ਼ਾਵਾਂ ਵਿੱਚ ਘੁਮਾਉਣ ਵਿੱਚ ਮਦਦ ਕਰਦੇ ਹਨ। |
| 10:15 | ਅੱਪ ਅਤੇ ਡਾਊਨ ਐਰੋਜ ਉੱਤੇ ਕਲਿਕ ਕਰੋ ਅਤੇ ਬਦਲਾਵ ਨੂੰ ਵੇਖੋ। |
| 10:24 | ਅਗਲੇ ਦੋ ਆਇਕੰਸ ਕੇਵਲ ਉਦੋਂ ਕਾਰਜ ਕਰਦੇ ਹਨ ਜੇਕਰ ਪਾਥ ਕਲਿਪਿੰਗ ਅਤੇ ਮਾਸਕਿੰਗ ਪ੍ਰਭਾਵ ਰੱਖਦਾ ਹੈ। |
| 10:29 | ਤੁਸੀ ਆਪਣੇ ਆਪ ਇਹਨਾ ਵਿਕਲਪਾਂ ਨੂੰ ਐਕਸਪਲੋਰ ਕਰ ਸਕਦੇ ਹੋ। |
| 10:33 | ਚਲੋ ਇਸਦਾ ਸਾਰ ਕਰਦੇ ਹਾਂ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: |
| 10:37 | ਸਿੱਧੀਆਂ ਲਾਈਨਾਂ ਅਤੇ ਬੰਦ ਸ਼ੇਪਸ ਬਣਾਉਣਾ |
| 10:39 | ਕਰਵਡ ਲਾਈਨਾਂ ਬਣਾਉਣਾ |
| 10:41 | ਨੋਡਸ ਨੂੰ ਜੋੜਨਾ, ਐਡਿਟ ਕਰਨਾ ਅਤੇ ਮਿਟਾਉਣਾ |
| 10:43 | ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। |
| 10:46 | Bezier ਟੂਲ ਦੀ ਵਰਤੋਂ ਕਰਕੇ 5 ਪੰਖੜੀਆਂ, 1 ਡੰਡੀ ਅਤੇ ਦੋ ਪੱਤਿਆਂ ਦੇ ਨਾਲ ਇੱਕ ਫੁੱਲ ਬਣਾਓ। |
| 10:52 | ਪੰਖੜੀਆਂ ਉੱਤੇ ਗੁਲਾਬੀ ਰੰਗ ਕਰੋ। |
| 10:54 | ਡੰਡੀ ਅਤੇ ਪੱਤਿਆਂ ਉੱਤੇ ਹਰਾ ਰੰਗ ਕਰੋ। |
| 10:57 | ਤੁਹਾਡੀ ਮੁਕੰਮਲ ਅਸਾਈਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ। |
| 11:00 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ। |
| 11:05 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ। |
| 11:12 | ਜਿਆਦਾ ਜਾਣਕਾਰੀ ਲਈ ਸਾਨੂੰ ਲਿਖੋ। |
| 11:14 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਸੁਪੋਰਟ ਕੀਤਾ ਗਿਆ ਹੈ। |
| 11:20 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। |
| 11:24 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
| 11:26 | ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |