Xfig/C2/Simple-block-diagram/Punjabi

From Script | Spoken-Tutorial
Jump to: navigation, search
Time Narration
00:00 Xfig (ਐਕਸ-ਫਿਗ) ਦੇ ਇਸਤੇਮਾਲ ਨਾਲ Block Diagram Creation ਦੇ Spoken Tutorial ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਯਲ (tutorial) ਵਿਚ ਬਲਾਕ ਡਾਇਆਗ੍ਰੈਮ (block diagram) ਦੇ ਬਾਰੇ ਜਾਨਾੰ ਗੇ ।
00:17 ਇਸਦੇ ਲਈ ਜ਼ਰੂਰੀ ਟੂਲ ।
00:19 ਅਸੀ Xfig ਵਰਤਾਂ ਗੇ, ਜੋ ਇਕ ਬਲਾਕ ਡਾਇਆਗ੍ਰੈਮ ਬਨਾਉਣ ਦਾ ਟੂਲ ਹੈ ।
00:24 ਵਰਜ਼ਨ(version) 3.2 ਅਤੇ ਪੈਚ ਲੈਵਲ (patch level) 5 ਦਾ ਇਸਤੇਮਾਲ ਕਰਾੰ ਗੇ ।
00:29 ਟਰਮਿਨਲ (terminal)ਅਤੇ ਪੀ. ਡੀ. ਐਫ ਬ੍ਰਾਉਜ਼ਰ (PDF browser)ਦਾ ਇਸਤੇਮਾਲ ਕਰਾੰ ਗੈ ।
00:37 ਇਹ tutorial Mac OS X ਨਾਲ ਬਨਾਇਆ ਗਇਆ ਹੈ ।
00:41 Xfig ਲਿਨਿਕਸ (Linux) ਅਤੇ ਵਿਨਡੋਜ਼ ਵਿੱਚ ਕੰਮ ਕਰਦੀ ਹੈ ।
00:45 ਲਿਨਿਕਸ(Linux) ਵਿੱਚ ਇੰਸਟਾਲ (install) ਕਰਣਾ ਸਬਤੋਂ ਸਰਲ ਹੈ ।
00:50 ਤਿੱਨਾਂ OS ਵਿੱਚ Xfig ਨੂ ਇਸਤੇਮਾਲ ਕਰਣ ਦਾ ਇੱਕੋ ਤਰੀਕਾ ਹੈ ।
00:56 Xfig ਲਇ ਤਿੱਨ ਬਟਨ ਮਾਉਸ ਇਸਤੇਮਾਲ ਕੀਤਾ ਜਾਂਦਾ ਹੈ, ਲੇਕਿਨ ਇਕ ਅਤੇ ਦੋ ਬਟਨ ਮਾਉਸ ਵੀ ਇਸਤੇਮਾਲ ਕਰ ਸਕਦੇ ਹਾ
01:07 Xfig ਦੇ ਲਇ ਯੂਜ਼ਰ ਮੈਨੁਅਲ (user manual) ਵੇਬ ਸਾਇਟ (web site) ਤੇ ਹੈ ।
01:16 ਇਸ ਪੰਨੇ ਤੇ ਵੇਖਦੇ ਹਾੰ, Xfig ਦੀ ਭੂਮਿਕਾ ।
01:23 ਐਥੇ ਮੈਨੁਅਲ (manual)ਦਾ ਵੇਰਵਾ (Table of Contents) ਵੇਖ ਸਕਦੇ ਹਾ ।
01:28 ਇਸਨੂ ਕਲਿੱਕ ਕਰਦੇ ਹਾ ।
01:31 ਅਸੀ ਉਹਨਾ ਦੇ ਬਾਰੇ ਵੇਖ ਸਕਦੇ ਹਾ, ਜਿਨਹਾ ਨੇ Xfig ਨੂ ਬਨਾਇਆ ਹੈ ।
01:36 ਇਸ ਪੇਜ ਨੂ ਵੇੱਖੋ ।
01:40 ਹੁਨ tutorial ਦੇ ਸਕ੍ਰੀਨ ਕਨਫਿਗ੍ਰੇਸ਼ਨ (Screen Configuration) ਨੂ ਸਮਝਦੇ ਹਾ ।
01:46 ਇਸਦੇ ਵਿਚ ਸਲਾਇਡਜ਼ - Xfig, Internet Browser-Firefox, ਅਤੇ terminal ਹੱਨ ।
01:58 Mac ਉੱਤੇ Xfig ਨੂ ਸ਼ੁਰੁ ਕਰਣ ਲਇ ਇਸ ਕਮਾਂਡ ਦਾ ਪ੍ਰਯੋਗ ਕੀਤਾ ਗਇਆ ਹੈ ।
02:04 ਇਹ overlapping ਤਰੀਕੇ ਨਾਲ ਆਯੋਜਿਤ ਹੁੰਦੇ ਹੱਨ ਤਾੰ ਕਿ ਇੱਕ ਨੂ ਦੂਸਰੇ ਵਿਚ ਆਸਾਨੀ ਨਾਲ ਬਦਲ ਸਕੋ ।
02:10 ਸੁਨਣੇ ਵਾਲਾ ਇਸ ਬਦਲਾਵ ਨੂੰ ਆਸਾਨੀ ਨਾਲ ਵੇਖ ਅਤੇ ਸਮਝ ਸਕਦਾ ਹੈ ।
02:17 Xfig ਸ਼ੁਰੂ ਕਰਦੇ ਹਾ ।
02:20 ਡ੍ਰੌਇਂਗ ਮੋਡ ਪੇਨਲ (drawing mode panel) Xfig work sheet ਦੇ ਖੱਬੇ ਪਾਮੇ ਹੈ ।
02:26 ਵਖ-ਵਖ ਚੀਜਾੰ ਬਨਾਉਣ ਲਇ ਪੈਨਲ ਦੇ ਉਪਰਲੇ ਹਿੱਸੇ ਦੇ ਬਟਨਾੰ ਦਾ ਇਸਤੇਮਾਲ ਕੀਤਾ ਜਾੰਦਾ ਹੈ ।
02:33 ਨੀਚੇ ਵਾਲੇ ਬਟਨ ਉਹਨਾ ਦੇ ਨਾਲ ਇਸਤੇਮਾਲ ਹੁੰਦੇ ਹੱਨ ।
02:39 ਉੱਪਰ ਵਾਲੇ ਬਟਨਾ ਨਾਲ ਫਾਇਲ (file) ਅਤੇ ਐਡਿਟ ਆਪਰੇਸ਼ਨ (edit option) ਹੁੰਦੇ ਨੇ ।
02:46 ਸੈਂਟਰ (centre) ਦੀ ਜਗਹ ਨੂ ਕੈਨਵਸ (canvas) ਕਹਿਂਦੇ ਨੇ ।
02:50 ਇੱਥੇ ਫੀਗਰ (figure) ਬਣਾਈ ਜਾਏਗੀ ।
02:53 ਹੁਂਣ ਅਸੀ ਡ੍ਰਆਇਂਗ ਸ਼ੁਰੂ ਕਰਦੇ ਹਾ ।
02:55 ਸਬ ਤੋ ਪਹਿਲੇ ਗ੍ਰਿਡਸ (grids ) ਨੂ ਕੈਨਵਸ ਤੇ ਬਨਾਵਾੰ ਗੇ ।
03:01 ਅਸੀ grid mode ਬਟਨ ਤੇ ਕਲਿੱਕ ਕਰਦੇ ਹਾੰ, ਜਿਹੜਾ ਕੀ ਨੀਚੇ ਹੈ ।
03:05 ਵੱਖ- ਵੱਖ grid Size ਦਾ ਚੌਣ ਕਰ ਸਕਦੇ ਹਾ । ਅਸੀ ਵਿੱਚਲੇ ਸਾਇਜ਼ ਦਾ ਚੌਨ ਕੀਤਾ ਹੈ ।
03:11 ਗਰਿੱਡ ਵੱਖ-ਵੱਖ objects ਨੂੰ align ਕਰਣ ਵਿੱਚ ਮੱਦਦ ਕਰਦਾ ਹੈ ।
03:16 ਇਸ ਟਯੋਟੋਰਿਯਲ ਵਿੱਚ ਕਲਿੱਕ ਦਾ ਅਰਥ, ਮਾਉਸ ਦੇ ਖੱਬੇ ਬਟਨ ਨੂੰ ਦਬਾ ਕੇ ਛੱਡ ਦੇਣਾ ਹੈ ।
03:21 ਅਤੇ, ਬਟਨ ਦੇ ਚੋਣ ਕਰਣ ਦਾ ਅਰਥ ਹੈ, ਕਿ ਮਾਉਸ ਦੇ ਖੱਬੇ ਬਟਨ ਨੂੰ ਕਲਿੱਕ ਕਰੋ ।
03:29 ਹੋਰ ਦੂੱਜੇ ਐਕਸ਼ਨ (action) ਸਾਫ-ਸਾਫ ਦੱਸੇ ਜਾਣ ਗੇ ।
03:34 ਕਿਉਕਿ ਸਾਡੇ diagram (ਰੇਖਾ-ਚਿੱਤਰ) ਵਿੱਚ ਇੱਕ ਬਾਕਸ ਹੈ, ਖੱਬੇ ਦਿੱਤੀ ਪੈਨਲ ਵਿੱਚੋ sharp corner ਵਾਲੇ ਬਾਕਸ symbol

ਦਾ ਚੋਣ ਕਰੋ ।

03:43 ਜਿਸ ਜਗਹ ਬਾਕਸ ਨੂੰ ਰਖਨਾ ਹੈ, ਉੱਥੇ ਮਾਉਸ ਨੂੰ ਲੈ ਕਰ ਜਾਓ ।
03:50 ਇਸ ਜਗਹ ਮਾਉਸ ਨੂੰ ਕਲਿੱਕ ਕਰੋ ।
03:53 ਇਹ ਬਾਕਸ ਦੇ north-west ਕੋਨੇ ਦਾ ਚੋਣ ਕਰਦਾ ਹੈ ।
03:57 ਮਾਉਸ ਨੂੰ ਸਾਮਣੇ ਵਾਲ਼ੇ ਕੋਣੇ ਵੱਲ ਚਲਾਓ, ਜਦੋਂ ਤਕ ਕੀ ਜ਼ਰੂਰਤ ਅਨੁਸਾਰ size ਨਾਂ ਹੋ ਜਾਵੇ ।
04:12 ਬਾਕਸ ਦਾ size ਜ਼ਰੂਰਤ ਅਨੁਸਾਰ ਹੋ ਜਾਵੇ ਤਾੰ ਮਾਉਸ ਨੂੰ ਕਲਿੱਕ ਕਰੋ ।
04:16 ਬਾਕਸ ਬੱਣ ਗਇਆ ਹੈ ।
04:18 ਹੁਣ Xfig ਦਾ edit ਫੀਚਰ ਦੱਸਾੰ ਗੇ । Edit ਫੀਚਰ ਦੇ ਇਮਤੇਮਾਲ ਨਾਲ ਬਾਕਸ ਦੀ ਲਾਇਣ ਮੋੱਟੀ ਕਰਾੰ ਗੇ ।
04:26 ਖੱਬੇ ਪੈਨਲ ਵਿੱਚ Edit button ਨੂੰ ਕਲਿੱਕ ਕਰੋ ।
04:31 ਤੁਸੀ ਬਾਕਸ ਦੇ ਸਾਰੇ ਖ਼ਾਸ ਪੌਇਂਟਸ (points) ਵੇਖ ਸਕਦੇ ਹੋ ।
04:36 ਇਹਨਾ ਵਿੱਚੋਂ ਕਿਸੇ ਵੀ ਪੌਇਂਟ ਉੱਤੇ ਕਲਿੱਕ ਕਰੋ ।
04:41 ਡਾਇਲੌਗ ਬਾਕਸ ਖੂੱਲ਼ਦਾ ਹੈ ।
04:43 ਮਾਉਸ ਨੂੰ ਵਿਡਥ (Width) ਬਾਕਸ ਤੇ ਰੱਖੋ ।
04:47 ਧਿਆਨ ਰੱਖੋ, ਮਾਉਸ ਪਔਇੰਟਰ (pointer) ਬਾਕਸ ਵਿੱਚ ਹੋਵੇ ।
04:51 Default value “1” ਨੂੰ delete ਕਰੋ ।
04:55 ਜੇ ਮਾਉਸ ਬਾਕਸ ਦੇ ਅੰਦਰ ਨਾ ਹੋਵੇ ਤਾ ਬਾਕਸ ਨੂੰ ਬਦਲਿਆ ਨਹੀ ਜਾ ਸਕਦਾ ।
05:01 ਜੇ ਮਾਉਸ ਬਾਕਸ ਦੇ ਬਾਹਰ ਚਲਾ ਗਇਆ ਹੋਵੇ ਤਾਂ ਬਾਕਸ ਦੇ ਅੰਦਰ ਲਿਆਉ ਅਤੇ ਟਾਇਪ ਕਰੋ ।
05:07 ਹੁੱਣ ‘2’ ਐਂਟਰ ਕਰੋ ।
05:13 ਅਤੇ done ਉੱਤੇ ਕਲਿੱਕ ਕਰੋ । ਮੈਂ ਤੁਹਾਨੂ ਇਹ ਵਿਖਾਨੀ ਹਾ ।
05:17 Done ਉੱਤੇ ਕਲਿੱਕ ਕਰੋ ਤੇ ਡਾਯਲੌਗ ਬਾਕਸ ਛੱਡ ਦਵੋ ।
05:20 ਦੇੱਖੋ ਕਿ ਬਾਕਸ ਦੀ ਮੋਟਾਈ ਵੱਧ ਗਈ ਹੈ ।
05:24 ਹੁਨ ਇਕ ਐਰੋ (arrow) ਵਾਲੀ ਲਾਇਨ ਨੂੰ ਐਂਟਰ ਕਰਦੇ ਹਾ ।
05:28 ਖੱਬੀ ਪੈਨਲ ਵਿੱਚੋ “polyline button” (ਪੌਲਿਲਾਇਨ ਬਟਨ) ਨੂੰ ਚੁਣੋ ।
05:34 ਥੱਲੇ ਵਾਲੀ ਪੈਨਲ “attributes” (ਐਟਰਿਬਯੂਟਸ) ਪੈਨਲ ਹੈ ।
05:40 Attributes ਪੈਨਲ ਦੇ ਬਟਨਾੰ ਨਾਲ ਹਰ ਚੀਜ਼ ਦਾ ਮਾਪਦੰਡ ਜਾੰ ਪੈਰਾਮੀਟਰਸ (parameters) ਬਦਲ ਸਰਦੇ ਹਾ ।
05:45 ਹਰ ਚੋਣਵੀ ਵਸਤੂ (object) ਨਾਲ ਬਟਨਾੰ ਦੀ ਤਾਦਾਦ ਵੀ ਵੱਖਰੀ ਹੁਂਦੀ ਹੈ ।
05:52 ਚਲੋ attributes ਪੈਨਲ ਵਿੱਚੋ “arrow mode” (ਐਰੋ ਮੋਡ) ਬਟਨ ਨੂੰ ਚੁਨਿਏ ।
05:57 ਡਾਇਲਔਗ ਬਾਕਸ ਵਿੱਚੋ ਦੂੱਜੇ ਆਪਸ਼ਨ ਨੂੰ ਚੁਣੋ, ਇਹ ਸਾੱਨੂ ਐਂਡ ਪਾਇਂਟ (end point) ਐਰੋ ਦੇਵੇ ਗਾ ।
06:04 “Arrow type” ਐਰੋ ਟਾਇਪ ਬਟਨ ਉੱਤੇ ਕਲਿੱਕ ਕਰਦੇ ਹਾਂ ।
06:08 ਜਿਹੜੀ ਵਿੰਡੋ ਖੂੱਲੀ ਹੈ, ਉਸ ਵਿੱਚ ਆਪਣੀ ਪਸੰਦ ਦਾ ਐਰੋ ਚੁਣੋ ।
06:14 ਹੁੱਣ ਉੱਥੇ ਕਲਿੱਕ ਕਰੋ, ਜਿਥੋ ਤੁਸੀ ਲਾਇਨ ਸ਼ੁਰੂ ਕਰਨਾ ਚਾਹੁੰਦੇ ਹੋਂ ।
06:23 ਮਾਉਸ ਨੂੰ ਉਸ ਜਗਹ ਲੈ ਕੇ ਜਾਉ ਜਿੱਥੇ ਲਾਇਨ ਖਤਮ ਕਰਨੀ ਹੋਵੇ ।
06:31 ਇੱਥੇ, ਮਾਉਸ ਦੇ ਵਿਚ ਵਾਲੇ ਬਟਨ ਉੱਤੇ ਕਲਿੱਕ ਕਰੋ ।
06:36 ਵੇੱਖੋ ਕਿ ਇਕ ਐਰੋ ਵਾਲੀ ਲਾਇਨ ਬਣੀ ਹੈ ।
06:39 ਯਾਦ ਰੱਖੋ, ਲਾਇਨ ਦੇ ਬਣਾਉਨ ਦੀ ਪ੍ਰਕ੍ਰਿਯਾ ਨੂੰ ਖਤਮ ਕਰਣ ਲਈ ਮਾਉਸ ਦਾ ਵਿੱਚ ਵਾਲ਼ਾ ਬਟਨ ਦਬਾਉਣਾ ਜ਼ਰੂਰੀ ਹੈ ।
06:43 ਸੱਜਾ ਜਾੰ ਖੱਬਾ ਬਟਨ ਨਹੀਂ ।
06:45 ਜੇ ਕੁੱਛ ਗਲ਼ਤ ਹੋ ਜਾਵੇ ਤਾੰ ਪਹਿਲੇ “edit” ਉਤੇ ਕਲਿੱਕ ਕਰਕੇ, “undo” (ਅਨਡੂ) ਨੂੰ ਪ੍ਰੈਸ ਕਰੋ ।
06:52 ਬਾਕਸ ਦੇ ਆਉਟਪੁੱਟ ਤੇ ਕਾਪੀ (copy) ਕਰੱਕੇ ਇਕ ਹੋਰ ਲਾਇਨ ਬਣਾਉਂਦੇ ਹਾ ।
06:59 ਖੱਬੇ ਪਾੱਸੇ ਦੀ ਪੈਨਲ ਵਿੱਚੋਂ ਕਾਪੀ ਬਟਨ ਨੂੰ ਚੁਣੋ ।
07:05 ਲਾਇਨ ਨੂੰ ਚੁਣੋ । ਜਿੱਥੇ ਲਾਇਨ ਕਾਪੀ ਕਰਨੀ ਹੋਵੇ, ਉੱਥੇ ਮਾਉਸ ਨੂੰ ਕਲਿੱਕ ਕਰੋ । ਲਾਇਨ ਕਾਪੀ ਹੋਵੇ ਗੀ ।
07:18 ਚਲੋ ਹੁਣ ਕੁਛ ਟੈੱਕਸਟ ਲਿਖਿਏ ।
07:21 ਖੱਬੇ ਪਾੱਸੇ ਦੀ ਪੈਨਲ ਵਿੱਚ ਟੈੱਕਸਟ ਬਾਕਸ ਤੇ ਕਲਿੱਕ ਕਰਦੇ ਹਾੰ ਜੋ ਕਿ “T” ਨਾਲ਼ ਦਰਸ਼ਾਇਆ ਗਇਆ ਹੈ ।
07:29 ਟੈਕਸਟ ਦਾ ਫਾੰਟ ਸਾਇਜ਼ ਚੁਣਦੇ ਹਾ ।
07:35 Attributes ਪੈਨਲ ਵਿੱਚੋ “Text Size” ਬਟਨ ਉੱਤੇ ਕਲਿੱਕ ਕਰੋ । ਇਕ ਡਾਇਲੌਗ ਵਿਂਡੋ ਖੁੱਲੇ ਗੀ ।
07:41 ਮਾਉਮ ਨੂੰ ਵੈਲੂ ਬਾਕਸ (value box) ਉੱਤੇ ਲਿਆਹ ਕੇ ਛਡ ਦੋ ।
07:46 ਡਿਫਾਲਟ ਵੈਲੂ (default value) 12 ਨੂੰ ਡਿਲੀਟ ਕਰਕੇ 16 ਨੂੰ ਐਂਟਰ ਕਰਦੇ ਹਾ ।
07:52 “Set” (ਸੈੱਟ) ਬਟਨ ਦਾ ਚੋਣ ਕਰੋ ।
07:56 ਡਾਇਲੌਗ ਬਾਕਸ ਬੰਦ ਹੋਵੇ ਗਾ ਅਤੇ attributes ਪੈਨਲ ਵਿੱਚ ਟੈਕਸਟ ਸਾਇਜ਼ (Text Size) 16 ਦਿੱਸੇ ਗਾ ।
08:05 ਟੈਕਸਟ ਨੂੰ ਸੈਂਟਰ (ਮੱਧ, center) ਵਿੱਚ ਐਲਾਇਨ (align) ਕਰਿਏ ।
08:08 Attributes ਪੈਨਲ ਵਿੱਚੋ “Text Just” ਬਟਨ ਉੱਤੇ ਕਲਿੱਕ ਕਰੋ, ਇੱਕ ਡਾਇਲਔਗ ਬਾਕਸ ਖੁੱਲੇ ਗਾ ।
08:15 ਸੈਂਟਰ ਐਲਾਇਨਮੈਂਟ (center alignment) ਲਈ ਵਿੱਚ ਵਾਲ਼ਾ ਚੁਣਦੇ ਹਾੰ ।
08:21 ਅਤੇ ਬਾਕਸ ਦੇ ਠੀਕ ਮੱਧ ਵਿੱਚ ਕਲਿੱਕ ਕਰਦੇ ਹਾ ।
08:29 “plant” ਟਾਇਪ ਕਰਕੇ ਮਾਉਸ ਨੂੰ ਕਲਿੱਕ ਕਰੋ ।
08:36 ਵੇੱਖੋ, ਟੈੱਕਮਟ ਬਨ ਚੁੱਕਾ ਹੈ ।
08:38 ਜੇ ਜ਼ਰੂਰਤ ਹੋਵੇ ਤੇ, ਖੱਬੀ ਪੈਨਲ ਵਿੱਚ “Move” ਦੀ ਮੱਦਦ ਨਾਲ ਟੈਕਸਟ ਨੂੰ ਇੱਧਰ ਉੱਧਰ ਕੀਤਾ ਜਾ ਸਕਦਾ ਹੈ ।
08:50 ਹੁਣ ਫਿਗਰ ਸੇਵ ਕਰਦੇ ਹਾ ।
08:52 Xfig ਦੇ ਉਪਰਲੇ ਖੱਬੇ ਪਾਸੇ “file button” ਉੱਤੇ ਕਲਿਕ ਕਰਕੇ ਮਾਉਸ ਨੂੰ ਹੋਲਡ ਕਰੋ ਤੇ “save” ਤਕ ਡ੍ਰੈਗ ਕਰਕੇ ਛੱਡ ਦਵੋ ।
09:04 ਕਿਉ ਕਿ ਇਹ ਪਹਿਲੀ ਵਾਰ ਹੈ, Xfig ਨਾਮ ਪੁੱਛਦਾ ਹੈ ।
09:09 ਪਹਿਲੇ directory (ਡਾਇਰੈਕਟਰੀ) ਅਤੇ ਫੇਰ file name (ਫਾਇਲਨੇਮ) ਚੁਣੋ ।
09:12 ਅਸੀ “block” ਨਾਮ ਟਾਇਪ ਕਰਦੇ ਹਾ ਅਤੇ “save” ਦਾ ਚੋਣ ਕਰਦੇ ਹਾ ।
09:27 ਫਾਇਲ block.fig ਦੇ ਨਾਮ ਹੇਠ ਸੇਵ ਹੋ ਜਾਵੇ ਗੀ ।
09:30 ਤੁਸੀ ਨਾਮ ਨੂੰ ਉਪਰਲੇ ਹਿੱਸੇ ਵਿੱਚ ਵੇਖ ਸਕਦੇ ਹੋਂ ।
09:34 ਹੁਣ ਫਾਇਲ ਨੂੰ “export” (ਐਕਸਪੋਰਟ) ਕਰਦੇ ਹਾ ।
09:36 “file” ਬਟਨ ਤੇ ਕਲਿੱਕ ਕਰੋ, “export” ਕਰਣੇ ਲਈ ਮਾਉਸ ਨੂੰ ਪਕੜ ਕੇ export ਤਕ ਡ੍ਰੈਗ ਕਰੋ ।
09:47 “language” ਦੇ ਨਾਲ ਦਿੱਤੇ ਬਾਕਸ ਤੇ ਕਲਿੱਕ ਕਰੋ, ਮਾਉਸ ਨੂੰ ਪਕੜ ਕੇ PDF ਤਕ ਡ੍ਰੈਗ ਕਰਕੇ ਛੱਡ ਦਵੋ । “PDF Format” ਦਾ ਚੋਣ ਹੋਵੇ ਗਾ ।
09:59 ਹੁਣ “export” (ਐਕਸਪੋਰਟ) ਬਟਨ ਤੇ ਕਲਿੱਕ ਕਰੋ । “block.pdf” ਫਾਇਲ ਸੇਵ ਹੋਵੇ ਗੀ ।
10:05 ਚਲੋ ਟਰਮਿਨਲ (terminal) ਤੋ “open block.pdf” ਦੀ ਮੱਦਦ ਨਾਲ ਇਸ ਫਾਇਲ ਨੂੰ ਓਪਨ ਕਰਦੇ ਹਾ ।
10:18 ਹੁਣ ਸਾੱਡੇ ਕੋਲ ਬਲਾਕ ਡਾਇਗ੍ਰਾਮ ਯਾਨਿ ਆਕ੍ਰਿਤੀ ਹੈ, ਜੋ ਕਿ ਅਸੀ ਚਾਹੁੰਦੇ ਸੀ ।
10:21 ਅਸੀ ਆਪਣਾ ਉਦੇਸ਼ ਪੂਰਾ ਕਰ ਲਇਆ ਹੈ। ਸਾਡੇ ਕੋਲ ਉਹ ਆਕ੍ਰਿਤੀ ਹੈ, ਜੋ ਸਾਨੂੰ ਚਾਹਿ ਦੀ ਸੀ ।
10:30 ਤੁਹਾੱਡੇ ਲਈ ਇਕ ਨਿਯਤ ਕਾਰਜ (assignment) ਹੈ ।
10:36 ਵੱਖ-ਵੱਖ ਚੀਜਾਂ ਬਾਕਸ ਵਿੱਚ ਰੱਖੋ । “polyline” ਦੀ ਮੱਦਦ ਨਾਲ ਇਕ ਸਮਕੋਣ, ਯਾਨਿ “rectangle” ਬਨਾਓ । ਆਕ੍ਰਿਤੀ ਵਿੱਚ ਐਰੋ ਦਾ ਸਾਇਜ਼ ਅਤੇ ਦਿਸ਼ਾ ਬਦਲੋ ।
10:43 ਟੈਕਸਟ, ਲਾਇਨ ਅਤੇ ਬਾਕਸ ਨੂੰ ਵੱਖ-ਵੱਖ ਜਗਹ ਤੇ ਲੈ ਕੇ ਜਾਓ ।
10:48 ਫਾਇਲ ਨੂੰ EPS ਫੌਰਮੈਟ(format) ਵਿੱਚ ਐਕਸਪੋਰਟ(export) ਕਰੋ ਤੇ ਵਿਉ (view) ਕਰੋ ।
10:51 block.fig ਫਾਇਲ ਨੂੰ ਐਡਿਟਰ (editor) ਵਿੱਚ ਖੋੱਲੋ ਤੇ ਉਸਦੇ ਵੱਖਰੇ ਘਟਕਾਂ (components) ਨੂੰ ਪਹਚਾਣੋ ।
10:58 ਨਵੇਂ ਤੇ ਵੱਖ ਤਰਹ ਦੇ ਬਲਾਕ ਡਾਇਗ੍ਰਾਮ ਬਨਾਉ ।
11:02 ਹੁਣ ਅਸੀ ਟਿਊਟੋਰਿਯਲ ਦੇ ਅੰਤ ਤੇ ਆ ਗਏ ਹਾ ।
11:06 ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ, ਦਵਾਰਾ ਸਮਰਥਿਤ ਹੈ ।

ਇਸ ਮਿਸ਼ਨ ਦਾ ਹੋਰ ਵੇਰਵਾ “spoken-tutorial.org/NMEICT-Intro” ਉੱਤੇ ਮੌਜੂਦ ਹੈ ।

11:28 ਮੈ ਤੁਹਾਡੇ ਵਾਸਤੇ ਕੁਛ ਹੋਰ ਪੇਜ ਵੀ ਡਾਉਨਲੋਡ ਕੀੱਤੇ ਹਨ ।
11:38 ਸਪੋਕਨ ਟਿਊਟੋਰਿਯਲ ਪ੍ਰੌਜੈਕਟ ਦੀ ਵੇਬਸਾਇਟ http://spoken-tutorial.org. ਹੈ ।
11:48 ਇਸ ਵੈਬਸਾਇਟ ਤੇ ਲਿਂਕ ਹੈ (“What is a Spoken Tutorial”) ਜਿੱਥੇ ਕਿ ਤੁਸੀ, ਇਸ ਪ੍ਰਾਜੈਕਟ ਦਾ ਵੇਰਵਾ ਵੇਖ ਸਕਦੇ ਹੋਂ ।
11:57 spoken-tutorial.org/wiki ਉੱਤੇ ਓਹ ਸਾਰੇ “FOSS tools” ਟੂਲਸ ਦਾ ਵੇਰਵਾ ਹੈ ਜੋ ਇਹ ਪਾੱਜੈਕਟ support ਕਰਦਾ ਹੈ ।
12:12 ਚਲੋ Xfig ਲਈ ਜਿਹੜਾ ਪੇਜ ਹੈ ਉਸਨੂੰ ਵੇਖਦੇ ਹਾ ।
12:27 ਅਸੀ ਤੁਹਾੱਡੇ ਸਹਜੋਗ ਲਈ ਸ਼ੁਕਰਗੁਜਾਰ ਹਾ ਅਤੇ ਤੁਹਾਡੀ ਪ੍ਰਤਿਕ੍ਰਿਆ (feedback) ਦਾ ਸਵਾਗਤ ਕਰਦੇ ਹਾ ।

ਆਇ ਆਇ ਟੀ ਬਾਮਬੇ ਵੱਲੋ ਮੈ ਕਿਰਣ ਆਪ ਤੋ ਵਿਦਾ ਲੈਂਦੀ ਹਾ । ਟਿਊਟੋਰਿਯਲ ਵਿੱਚ ਸ਼ਾਮਲ ਹੋਣ ਲਈ ਤੁਹਾੱਡਾ ਸ਼ੁਕਰਿਆ।

Contributors and Content Editors

PoojaMoolya, Sneha