Ubuntu-Linux-on-Virtual-Box/C2/Installing-Ubuntu-Linux-OS-in-a-VirtualBox/Punjabi

From Script | Spoken-Tutorial
Jump to: navigation, search
Time
Narration
00:01 “Installing Ubuntu Linux OS” in a “VirtualBox.” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਿਊਟੋਰਿਅਲ ਵਿੱਚ ਅਸੀਂ Windows base ਮਸ਼ੀਨ ‘ਤੇ VirtualBox ਵਿੱਚ Ubuntu Linux 16.04 ਇੰਸਟਾਲ ਕਰਨਾ ਸਿੱਖਾਂਗੇ।
00:18 ਇਹ ਟਿਊਟੋਰਿਅਲ Windows OS ਵਰਜ਼ਨ 10
00:23 “VirtualBox” version 5.2.18
00:27 “Ubuntu Linux 16.04 OS” ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ।
00:31 ਸ਼ੁਰੂ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਇੰਟਰਨੈੱਟ ਨਾਲ ਜੁੜੇ ਹੋਏ ਹੋ।
00:36 VirtualBox ਵਿੱਚ ਇੱਕ OS ਇੰਸਟਾਲ ਕਰਨ ਦੇ ਲਈ, base machine ਵਿੱਚ ਹੇਠ ਲਿਖੇ ਕਾਂਫਿਗਰੇਸ਼ਨ ਹੋਣੇ ਚਾਹੀਦੇ ਹਨ।
00:43 “i3 processor” ਜਾਂ ਜ਼ਿਆਦਾ
00:46 “RAM 4GB” or higher ਜਾਂ ਜ਼ਿਆਦਾ
00:49 Hard disk ਫਰੀ ਸਪੇਸ 50GB ਜਾਂ ਜ਼ਿਆਦਾ ਅਤੇ
00:54 Virtualization BIOS ‘ਤੇ ਇਨੇਬਲ ਹੋਣਾ ਚਾਹੀਦਾ ਹੈ।
00:58 ਇਹ ਯਕੀਨੀ ਬਣਾਏਗਾ ਕਿ VirtualBox ਆਸਾਨੀ ਨਾਲ ਕੰਮ ਕਰੇਗਾ।
01:03 ਇੰਸਟਾਲ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਕਰਾਸ – ਚੈੱਕ ਕਰੋ ਕਿ System type 32 - bit ਜਾਂ 64 - bit ਹੈ।
01:12 ਅਜਿਹਾ ਕਰਨ ਦੇ ਲਈ, Start ਮੇਨੂ ਦੇ ਨੇੜੇ ਸਥਿਤ ਸਰਚ ਬਾਕਸ ‘ਤੇ ਜਾਓ। About your PC ਟਾਈਪ ਕਰੋ।
01:22 About your PC ਚੁਣੋ।
01:25 System type ਵਿੱਚ, ਅਸੀਂ ਵੇਖ ਸਕਦੇ ਹਾਂ ਕਿ ਅਸੀਂ ਵਿੰਡੋ ਦੀ 32 - bit ਜਾਂ 64 - bit ਵਰਜ਼ਨ ਦੀ ਵਰਤੋਂ ਕਰ ਰਹੇ ਹਾਂ।
01:34 ਮੇਰੇ ਇਸ ਵਿੱਚ ਇਹ 64 - bit ਵਿੰਡੋਜ ਹੈ।
01:39 ਤੁਹਾਡੇ System type ਦੇ ਆਧਾਰ ‘ਤੇ, ਇਸ ਲਿੰਕ ਨਾਲ ਉਪਯੁਕਤ Ubuntu Linux 16.04 ISO ਡਾਊਂਨਲੋਡ ਕਰੋ:

http colon double slash releases dot ubuntu dot com slash 16.04

01:59 32 - bit ਦੇ ਲਈ ubuntu hyphen 16.04.5 hyphen desktop hyphen i386 dot iso ਹੋਵੇਗਾ।
02:12 64 - bit ਦੇ ਲਈ ਇਹ ubuntu hyphen 16.04.5 hyphen desktop hyphen amd64 dot iso ਹੋਵੇਗਾ।
02:26 ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਮੇਰਾ ਵਿੰਡੋਜ ਸਿਸਟਮ 64 - bit ਹੈ।
02:31 ਇਸ ਲਈ ਮੈਂ ਇਸ ਪ੍ਰਦਰਸ਼ਨ ਦੇ ਲਈ ubuntu hyphen 16.04.5 hyphen desktop hyphen amd64.iso ਫਾਇਲ ਡਾਊਂਨਲੋਡ ਕੀਤੀ ਹੈ।
02:45 ਸਭ ਤੋਂ ਪਹਿਲਾਂ ਅਸੀਂ ਸਿੱਖਾਂਗੇ ਕਿ ਕਿਵੇਂ VirtualBox ਵਿੱਚ virtual ਮਸ਼ੀਨ ਬਣਾਉਣੀ ਹੈ।
02:52 Desktop ‘ਤੇ, ਇਸ ਨੂੰ ਲਾਂਚ ਕਰਨ ਦੇ ਲਈ “VirtualBox” ਆਇਕਨ ‘ਤੇ ਡਬਲ - ਕਲਿਕ ਕਰੋ।
02:59 “VirtualBox” ਵਿੰਡੋ ਦੇ ਸਿਖਰ ‘ਤੇ, ਨੀਲੇ ਰੰਗ ਦੇ New ਆਇਕਨ ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ।
03:06 ਖੁੱਲੀ ਹੋਈ Create Virtual Machine ਵਿੱਚ, ਅਸੀਂ Name and Operating system ਪੇਜ਼ ਵੇਖ ਸਕਦੇ ਹਾਂ।
03:14 Name ਟੈਕਸਟ ਬਾਕਸ ਦੇ ਵਿੱਚ, ਉਹ ਨਾਮ ਟਾਈਪ ਕਰੋ ਜਿਸ ਨੂੰ ਤੁਸੀਂ ਦੇਣਾ ਚਾਹੁੰਦੇ ਹੋ।

ਮੈਂ Ubuntu ਟਾਈਪ ਕਰਾਂਗਾ।

03:22 ਫਿਰ Type ਡਰਾਪਡਾਊਂਨ ਵਿੱਚ, Linux ਚੁਣੋ।
03:27 Version ਡਰਾਪਡਾਊਂਨ ਤੋਂ, ਮੈਂ Ubuntu (64 - bit) ਚੁਣਾਂਗਾ।
03:33 ਜੇਕਰ ਤੁਹਾਡਾ base machine 32 - bit ਹੈ, ਤਾਂ ਡਰਾਪਡਾਊਂਨ ਤੋਂ Ubuntu (32 - bit) ਚੁਣੋ।
03:40 ਅਤੇ ਵਿੰਡੋ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।
03:44 ਅਗਲਾ ਪੇਜ਼ Memory size ਹੈ।
ਇੱਥੇ ਅਸੀਂ virtual machine ਦੇ ਲਈ RAM ਦਾ ਸਾਇਜ ਨਿਰਧਾਰਤ ਕਰਦੇ ਹਾਂ। 
03:52 RAM ਦੇ ਸਾਇਜ ਨੂੰ ਨਿਰਧਾਰਤ ਕਰਨ ਦੇ ਲਈ ਸਲਾਈਡਰ ਜਾਂ ਟੈਕਸਟ ਬਾਕਸ ਦੀ ਵਰਤੋਂ ਕਰੋ।
03:58 ਹਾਲਾਂਕਿ ਯੂਨਿਟ MB ਵਿੱਚ ਹੈ, ਮੈਂ ਟੈਕਸਟਬਾਕਸ ਵਿੱਚ 4048 ਟਾਈਪ ਕਰਾਂਗਾ।
04:05 ਇਹ ਇਸ virtual machine ਦੇ ਲਈ 4GB RAM ਨਿਰਧਾਰਤ ਕਰੇਗਾ।
04:11 ਜੇਕਰ base machine ਦੀ ਸਿਸਟਮ ਮੈਮੋਰੀ ਕੇਵਲ 4GB ਹੈ, ਤਾਂ virtual machine ਦੇ ਲਈ 2GB ਨਿਰਧਾਰਤ ਕਰੋ।
04:19 ਹੁਣ ਵਿੰਡੋ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।
04:24 Hard disk ਪੇਜ਼ ‘ਤੇ, ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਕਿਸ ਪ੍ਰਕਾਰ ਦੀ virtual hard disk ਅਸੀਂ ਵਰਤੋ ਕਰਨ ਜਾ ਰਹੇ ਹਾਂ।
04:32 ਮੈਂ ਇੱਕ ਨਵੀਂ virtual machine ਬਣਾ ਰਿਹਾ ਹਾਂ, ਇਸ ਲਈ ਮੈਂ ਹੁਣ Create a virtual hard disk now ਦੀ ਚੋਣ ਕਰਾਂਗਾ।
04:39 ਇਹ ਓਪਸ਼ਨ ਤੁਹਾਡੇ ਲਈ ਡਿਫਾਲਟ ਰੂਪ ਤੋਂ ਪਹਿਲਾਂ ਹੀ ਚੁਣਿਆ ਜਾ ਸਕਦਾ ਹੈ।
04:44 ਹੇਠਾਂ Create ਬਟਨ ‘ਤੇ ਕਲਿਕ ਕਰੋ।
04:48 Hard disk file type ਵਿੱਚ, VDI (Virtual Disk Image) ਚੁਣੋ।

ਅਤੇ ਵਿੰਡੋ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।

04:59 ਅਗਲੇ ਪੇਜ਼ Storage on physical hard disk ਵਿੱਚ, ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਸਾਡੇ hard disk storage ਨੂੰ ਕਿਵੇਂ ਹੋਣਾ ਚਾਹੀਦਾ ਹੈ।
ਇੱਥੇ ਦੋ ਓਪਸ਼ਨਸ ਹਨ। 
05:11 Dynamically allocated ਓਪਸ਼ਨ ਵਰਤੋਂ ਦੇ ਆਧਾਰ ‘ਤੇ hard disk storage ਦਾ ਵਿਸਥਾਰ ਕਰੇਗਾ।
05:19 Fixed Size ਸਾਇਜ ਨੂੰ ਨਿਰਧਾਰਤ ਕਰੇਗਾ ਜਿਸ ਨੂੰ ਅਸੀਂ ਪਰਿਭਾਸ਼ਿਤ ਕਰਦੇ ਹਾਂ।

ਮੈਂ Fixed size ਚੁਣਾਂਗਾ।

05:27 ਅੱਗੇ ਵਧਣ ਦੇ ਲਈ Next ਬਟਨ ‘ਤੇ ਕਲਿਕ ਕਰੋ।
05:31 ਅਗਲਾ ਪੇਜ਼ File location and size hard disk size ਨਿਰਧਾਰਤ ਕਰਨ ਦੇ ਲਈ ਹੈ।
05:38 ਇੱਥੇ ਤੁਸੀਂ Ubuntu ਨਾਮ ਵੇਖ ਸਕਦੇ ਹੋ ਜਿਸ ਨੂੰ ਅਸੀਂ ਪਹਿਲਾਂ ਦਿੱਤਾ ਸੀ।
05:44 ਸੱਜੇ ਪਾਸੇ ਵੱਲ ਵੀ ਅਸੀਂ ਇੱਕ folder icon ਵੇਖ ਸਕਦੇ ਹਾਂ।
05:48 ਜੇਕਰ ਤੁਸੀਂ ਕਿਸੇ ਹੋਰ ਸਥਾਨ ‘ਤੇ ਇਸ Virtual Disk Image ਨੂੰ ਸੇਵ ਕਰਨਾ ਚਾਹੁੰਦੇ ਹੋ, ਤਾਂ ਇਸ icon ‘ਤੇ ਕਲਿਕ ਕਰੋ ਅਤੇ ਅੱਗੇ ਵਧੋ। ਮੈਂ ਇਸ ਪ੍ਰਦਰਸ਼ਨ ਦੇ ਲਈ ਇਸ ਭਾਗ ਨੂੰ ਛੱਡ ਰਿਹਾ ਹਾਂ।
06:02 ਫਿਰ hard disk size ਨਿਰਧਾਰਤ ਕਰਨ ਦੇ ਲਈ ਸਲਾਈਡਰ ਜਾਂ ਟੈਕਸਟਬਾਕਸ ਦੀ ਵਰਤੋਂ ਕਰੋ।
06:09 ਸਿਫਾਰਿਸ਼ੀ ਆਕਾਰ 10GB ਹੈ, ਪਰ ਮੈਂ ਇਸਨੂੰ 20GB ਵਿੱਚ ਬਦਲ ਦੇਵਾਂਗਾ।
06:16 ਹੇਠਾਂ Create ਬਟਨ ‘ਤੇ ਕਲਿਕ ਕਰੋ।
06:20 ਇਹ ਹੁਣ ਤੱਕ ਉਪਲੱਬਧ ਕਰਾਏ ਗਏ ਵੇਰਵਿਆਂ ਦੇ ਨਾਲ ਇੱਕ ਨਵਾਂ Virtual Machine base ਬਣਾ ਦੇਵੇਗਾ।

ਇਸ ਨੂੰ ਬਣਾਉਣ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ।

06:31 ਇੱਕ ਵਾਰ Virtual Machine ਬਣਨ ਦੇ ਬਾਅਦ, ਅਸੀਂ ਇਸ ਨੂੰ ਖੱਬੇ ਪਾਸੇ ਵੱਲ ਵੇਖ ਸਕਦੇ ਹਾਂ।
06:37 ਇੱਥੇ Virtual Machine ਹੈ, Ubuntu ਜਿਸ ਨੂੰ ਅਸੀਂ ਹੁਣੇ ਬਣਾਇਆ ਹੈ।
06:42 ਇਹ ਸੰਕੇਤ ਕਰਦਾ ਹੈ ਕਿ ਅਸੀਂ ਸਫਲਤਾਪੂਰਵਕ Virtual Machine ਬਣਾਈ ਹੈ, ਜੋ VM ਹੈ।
06:49 ਇਸਦੇ ਬਾਅਦ ਅਸੀਂ ਇਸ ਵਿੱਚ Ubuntu Linux 16.04 ਇੰਸਟਾਲ ਕਰਾਂਗੇ।
06:55 ਡਿਫਾਲਟ ਰੂਪ ਤੋਂ, Virtual Machine Power off ਮੋਡ ਵਿੱਚ ਹੋਵੇਗੀ।
07:00 Virtual Machine, Ubuntu ਚੁਣੋ।

ਫਿਰ ਸਿਖਰ ‘ਤੇ, ਹਰੇ ਰੰਗ ਦੇ ਐਰੋ ਦੇ ਨਾਲ Start ਬਟਨ ‘ਤੇ ਕਲਿਕ ਕਰੋ।

07:09 ਇੱਕ ਨਵੀਂ ਵਿੰਡੋ ਪਾਪਅਪ ਹੋਵੇਗੀ ਅਤੇ ਸਾਨੂੰ virtual optical disk file ਜਾਂ physical optical drive ਚੁਣਨ ਲਈ ਕਹੇਗੀ। folder icon ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ।
07:22 ਹੁਣ ubuntu hyphen 16.04.5 hyphen desktop hyphen amd64.iso ਫਾਇਲ ਬਰਾਊਜ ਕਰੋ ਅਤੇ ਚੁਣੋ, ਜਿਸ ਨੂੰ ਅਸੀਂ ਪਹਿਲਾਂ ਡਾਊਂਨਲੋਡ ਕੀਤਾ ਸੀ।
07:37 ਅਤੇ ਹੇਠਾਂ Open ਬਟਨ ‘ਤੇ ਕਲਿਕ ਕਰੋ।
07:41 ਹੁਣ ਸਾਨੂੰ ਪਿਛਲੀ ਸਕਰੀਨ ‘ਤੇ ਰੀਡਾਇਰੈਕਟ ਕਰ ਦਿੱਤਾ ਜਾਵੇਗਾ।

ਧਿਆਨ ਦਿਓ ਕਿ ubuntu hyphen 16.04.5 hyphen desktop hyphen amd64.iso ਹੁਣ ਚੁਣਿਆ ਗਿਆ ਹੈ।

07:56 ਇੰਸਟਾਲੇਸ਼ਨ ਸ਼ੁਰੂ ਕਰਨ ਦੇ ਲਈ ਹੇਠਾਂ Start ਬਟਨ ‘ਤੇ ਕਲਿਕ ਕਰੋ।
08:02 ਅਸੀਂ ਇੱਥੇ ਵੇਖ ਸਕਦੇ ਹਾਂ ਕਿ “Ubuntu Linux” ਲੋਡ ਹੋ ਰਿਹਾ ਹੈ।
08:07 ਪਹਿਲੀ ਸਕਰੀਨ ਜੋ ਅਸੀਂ ਵੇਖਦੇ ਹਾਂ, ਵਿੱਚ ਤਿੰਨ ਓਪਸ਼ਨਸ ਹਨ।
08:11 ਖੱਬੇ ਪਾਸੇ ਵੱਲ ਅਸੀਂ ਭਾਸ਼ਾਵਾਂ ਦੀ ਇੱਕ ਸੂਚੀ ਵੇਖ ਸਕਦੇ ਹਾਂ। ਆਪਣੀ ਮਨਪਸੰਦ ਭਾਸ਼ਾ ਦੀ ਚੋਣ ਕਰੋ।
08:18 ਡਿਫਾਲਟ ਰੂਪ ਵਿੱਚ, English ਚੁਣੀ ਹੋਈ ਹੈ। ਮੈਂ ਇਸ ਚੋਣ ਨੂੰ ਛੱਡ ਦੇਵਾਂਗਾ।
08:25 ਕੇਂਦਰ ਵਿੱਚ ਅਸੀਂ ਦੋ ਓਪਸ਼ਨਸ ਵੇਖ ਸਕਦੇ ਹਾਂ, “Try Ubuntu” ਅਤੇ “Install Ubuntu”
08:31 ਜੇਕਰ ਤੁਸੀਂ ਇੰਸਟਾਲ ਕਰਨ ਤੋਂ ਪਹਿਲਾਂ Ubuntu ਦੇ ਆਕਾਰ ਅਤੇ ਅਨੁਭਵ ਨੂੰ ਅਜਮਾਓ, ਤਾਂ Try Ubuntu ‘ਤੇ ਕਲਿਕ ਕਰੋ।
08:38 ਨਹੀਂ ਤਾਂ Install Ubuntu ‘ਤੇ ਕਲਿਕ ਕਰੋ। ਮੈਂ Install Ubuntu ਓਪਸ਼ਨ ‘ਤੇ ਕਲਿਕ ਕਰਾਂਗਾ।
08:47 ਅਗਲੇ ਪੇਜ਼ ਵਿੱਚ ਦੋ ਓਪਸ਼ਨਸ ਹਨ।

Downloading update while installing Ubuntu ਅਤੇ Installing some third - party software

09:00 ਮੈਂ ਇਨ੍ਹਾਂ ਨੂੰ ਛੱਡ ਦੇਵਾਂਗਾ ਅਤੇ ਹੇਠਾਂ Continue ਬਟਨ ‘ਤੇ ਕਲਿਕ ਕਰਾਂਗਾ।
09:05 ਤੀਜਾ ਪੇਜ਼ Ubuntu Linux ਇੰਸਟਾਲੇਸ਼ਨ ਦੇ ਦੌਰਾਨ ਮਹੱਤਵਪੂਰਣ ਸਟੇਪਸ ਵਿੱਚੋਂ ਇੱਕ ਹੈ।
ਇੱਥੇ ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਅਸੀਂ Ubuntu Linux ਇੰਸਟਾਲ ਕਰਨ ਜਾ ਰਹੇ ਹਾਂ। 
09:18 ਇਹ ਇੱਕ ਚੰਗਾ ਓਪਸ਼ਨ ਹੈ ਜੇਕਰ ਅਸੀਂ ਸਿੱਧੇ VirtualBox ਦੇ ਬਿਨਾਂ ਸਾਡੀ ਮਸ਼ੀਨ ‘ਤੇ Ubuntu ਇੰਸਟਾਲ ਕਰ ਰਹੇ ਹਾਂ।
09:28 ਇਸ ਓਪਸ਼ਨ ਦੇ ਨਾਲ ਅਸੀਂ ਆਪਣੀ base machine ਵਿੱਚ dual boot OS ਪ੍ਰਾਪਤ ਕਰ ਸਕਦੇ ਹਾਂ।
09:34 ਜਿਵੇਂ ਕਿ: ਮੈਂ “VirtualBox” ‘ਤੇ ਕੰਮ ਕਰ ਰਿਹਾ ਹਾਂ, ਮੈਂ Erase disk and install Ubuntu ਚੁਣਾਂਗਾ।
09:41 ਇਹ ਓਪਸ਼ਨ ਸੰਪੂਰਣ Virtual hard diskਮਿਟਾ ਦੇਵੇਗਾ ਅਤੇ ਇੱਕ ਪਾਰਟੀਸ਼ਨ ਦੇ ਰੂਪ ਵਿੱਚ Ubuntu OS ਇੰਸਟਾਲ ਕਰੇਗਾ।
09:49 ਫਿਰ ਹੇਠਾਂ Install Now ਬਟਨ ‘ਤੇ ਕਲਿਕ ਕਰੋ।
09:53 Write the changes to the disks ? ਨਾਮ ਵਾਲੀ ਪਾਪਅਪ ਖੁੱਲਦੀ ਹੈ।
09:59 ਇੱਥੇ, Continue ਬਟਨ ‘ਤੇ ਕਲਿਕ ਕਰੋ।
10:03 ਫਿਰ, Where are you ? ਪੇਜ਼ ‘ਤੇ ਆਓ।

ਮੈਂ, India ਵਿੱਚ ਹਾਂ, ਤਾਂ ਮੈਂ India ‘ਤੇ ਕਲਿਕ ਕਰਾਂਗਾ।

10:11 ਹੇਠਾਂ ਸਥਿਤ ਟੈਕਸਟਬਾਕਸ ਵਿੱਚ, ਇਹ “Kolkata” ਦਰਸਾਉਂਦਾ ਹੈ।

ਸਾਡੀ ਚੋਣ ਦੇ ਆਧਾਰ ‘ਤੇ, ਇਹ ਸਮਾਂ ਖੇਤਰ ਨਿਰਧਾਰਤ ਕਰੇਗਾ।

10:21 ਹੇਠਾਂ Continue ‘ਤੇ ਕਲਿਕ ਕਰੋ।
10:24 ਹੁਣ ਸਾਨੂੰ ਆਪਣਾ Keyboard layout ਚੁਣਨਾ ਹੈ।
10:28 ਡਿਫਾਲਟ ਰੂਪ ਵਿੱਚ, English (US) ਦੋਵੇਂ ਸਾਇਡ ‘ਤੇ ਚੁਣਿਆ ਜਾਵੇਗਾ।
10:34 ਜੇਕਰ ਤੁਸੀਂ ਭਾਸ਼ਾ ਬਦਲਣਾ ਚਾਹੁੰਦੇ ਹੋ, ਤਾਂ ਇੱਛਤ ਵਿਕਲਪ ਦੀ ਚੋਣ ਕਰੋ।

ਮੈਂ English (US) ਦੇ ਨਾਲ ਅੱਗੇ ਵਧਾਂਗਾ।

10:42 ਹੇਠਾਂ Continue ‘ਤੇ ਕਲਿਕ ਕਰੋ।
10:46 ਅੰਤਮ ਪੜਾਅ ਲਾਗਿਨ ਵੇਰਵਾ ਪ੍ਰਦਾਨ ਕਰਨਾ ਹੈ। ਮੈਂ Your name ਫ਼ੀਲਡ ਵਿੱਚ spoken ਭਰਾਂਗਾ।
10:55 ਤੁਰੰਤ Computer’s name ਅਤੇ Pick a username ਫ਼ੀਲਡ ਸਾਡੇ ਇਨਪੁਟ ਦੇ ਆਧਾਰ ‘ਤੇ ਭਰਿਆ ਜਾਵੇਗਾ।

ਜੇਕਰ ਤੁਸੀਂ ਚਾਹੋ ਤਾਂ ਇਸ ਵੈਲਿਊ ਨੂੰ ਬਦਲ ਸਕਦੇ ਹੋ।

11:07 ਫਿਰ Choose a password ਟੈਕਸਟਬਾਕਸ ਵਿੱਚ, ਆਪਣੇ Ubuntu Linux OS ਲਈ ਪਾਸਵਰਡ ਟਾਈਪ ਕਰੋ।

ਮੈਂ spoken ਟਾਈਪ ਕਰਾਂਗਾ।

11:18 Confirm your password ਟੈਕਸ ਬਾਕਸ ਵਿੱਚ, ਉਹੀ ਪਾਸਵਰਡ ਫਿਰ ਤੋਂ ਟਾਈਪ ਕਰੋ।
11:24 ਕ੍ਰਿਪਾ ਕਰਕੇ ਇਸ ਪਾਸਵਰਡ ਨੂੰ ਨੋਟ ਕਰੋ, ਇਹ Ubuntu Linux OS ਦੇ ਲਈ admin ਪਾਸਵਰਡ ਹੈ।
11:32 password textbox ਦੇ ਹੇਠਾਂ, ਅਸੀਂ ਕੁੱਝ ਹੋ ਓਪਸ਼ਨਸ ਵੇਖ ਸਕਦੇ ਹਾਂ।

ਮੈਂ Require my password to login ਚੁਣਾਂਗਾ।

11:42 ਇਹ ਬੇਨਤੀ ਕਰੇਗਾ ਕਿ, ਜਦੋਂ user password ਦਰਜ ਕਰੇਗਾ ਜਦੋਂ ਵੀ ਉਹ logs in ਕਰੇਗਾ।
11:49 ਇੰਸਟਾਲੇਸ਼ਨ ਦੇ ਨਾਲ ਅੱਗੇ ਵਧਣ ਦੇ ਲਈ Continue ‘ਤੇ ਕਲਿਕ ਕਰੋ।
11:53 ਇੰਸਟਾਲੇਸ਼ਨ ਨੂੰ ਪੂਰਾ ਕਰਨ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ।
11:58 ਇੱਕ ਵਾਰ ਇੰਸਟਾਲੇਸ਼ਨਮ ਪੂਰੀ ਹੋਣ ਦੇ ਬਾਅਦ, ਅਸੀਂ ਇੱਕ ਡਾਇਲਾਗ ਬਾਕਸ ਵੇਖ ਸਕਦੇ ਹਾਂ ਜੋ Installation Complete ਕਹਿੰਦਾ ਹੈ।
12:06 ਉਸ ਡਾਇਲਾਗ ਬਾਕਸ ਵਿੱਚ, Restart Now ਬਟਨ ‘ਤੇ ਕਲਿਕ ਕਰੋ।
12:11 Ubuntu is loading ਮੈਸੇਜ ਦਿਖਾਈ ਦਿੰਦਾ ਹੈ।

ਇਹ ਸਾਨੂੰ ਇੰਸਟਾਲੇਸ਼ਨ ਮਾਧਿਅਮ ਨੂੰ ਹਟਾਉਣ ਦੇ ਲਈ Enter ਦਬਾਉਣ ਦੇ ਲਈ ਕਹੇਗਾ।

12:20 ਉਦਾਹਰਣ ਦੇ ਲਈ CD / USB Stick, ਆਦਿ। ਆਪਣੇ ਕੀਬੋਰਡ ‘ਤੇ Enter ਦਬਾਓ।
12:28 ਇਹ ਇਸ Virtual Machine ਨੂੰ ਸ਼ੁਰੂ ਕਰੇਗਾ ਅਤੇ ਸਾਨੂੰ ਲਾਗਿਨ ਪੇਜ਼ ‘ਤੇ ਲੈ ਜਾਵੇਗਾ।
12:34 ਇੰਸਟਾਲੇਸ਼ਨ ਦੇ ਦੌਰਾਨ ਅਸੀਂ ਜੋ ਵੇਰਵਾ ਦਿੱਤਾ ਸੀ, ਉਸਦੇ ਨਾਲ ਲਾਗਿਨ ਕਰੋ।
12:39 ਸਾਨੂੰ Ubuntu 16.04 Desktop ਵਿੱਚ ਲਿਆਇਆ ਗਿਆ ਹੈ।

ਇਹ ਸੰਕੇਤ ਕਰਦਾ ਹੈ ਕਿ ਅਸੀਂ ਸਫਲਤਾਪੂਰਵਕ ਇੰਸਟਾਲੇਸ਼ਨ ਪੂਰੀ ਕੀਤੀ ਹੈ।

12:49 Ubuntu ਨੂੰ ਬੰਦ ਕਰਨ ਦੇ ਲਈ, ਉੱਪਰ ਸੱਜੇ ਪਾਸੇ ਕੋਨੇ ਵਿੱਚ power icon ‘ਤੇ ਕਲਿਕ ਕਰੋ।

ਅਤੇ Shut Down ਓਪਸ਼ਨ ਚੁਣੋ।

12:58 ਦਿਖਾਈ ਦੇ ਰਹੇ ਪਾਪਅਪ ਵਿੱਚ, ਵੱਡੇ Shut Down ਬਟਨ ‘ਤੇ ਕਲਿਕ ਕਰੋ।
13:04 ਤੁਰੰਤ ਹੀ Ubuntu ਵਿੰਡੋ ਬੰਦ ਹੋ ਜਾਂਦੀ ਹੈ ਅਤੇ ਅਸੀਂ VirtualBox manager ‘ਤੇ ਵਾਪਸ ਆ ਜਾਂਦੇ ਹਾਂ।
13:11 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪੁੱਜਦੇ ਹਾਂ।

ਸੰਖੇਪ ਵਿੱਚ।

13:16 ਇਸ ਟਿਊਟੋਰਿਅਲ ਵਿੱਚ ਅਸੀਂ VirtualBox ਵਿੱਚ Virtual Machine
13:24 Virtual Machine ਵਿੱਚ Ubuntu Linux 16.04 ਇੰਸਟਾਲੇਸ਼ਨ ਕਰਨਾ ਸਿੱਖਿਆ।
13:30 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

13:38 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
13:50 ਕ੍ਰਿਪਾ ਕਰਕੇ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
13:54 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
14:06 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Nancyvarkey, Navdeep.dav