Scilab/C4/Solving-Non-linear-Equations/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ੍ਰੀ ਅਕਾਲ ਦੋਸਤੋ!
00:02 ‘Numerical Methods ਦੀ ਵਰਤੋਂ ਕਰਕੇ Solving Nonlinear Equations’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:10 ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿੱਖੋਂਗੇ ਕਿ
00:13 ਨਿਊਮੈਰੀਕਲ ਮੈਥਡਸ ਦੀ ਵਰਤੋਂ ਕਰਕੇ ‘nonlinear equations’ ਨੂੰ ਕਿਵੇਂ ਹੱਲ ਕਰਦੇ ਹਨ ।
00:18 ਮੈਥਡਸ ਜੋ ਅਸੀਂ ਪੜ੍ਹ ਰਹੇ ਹਾਂ ਉਹ ਹੈ:
00:20 ‘ਬਾਇਸੈਕਸ਼ਨ (Bisection) ਮੈਥਡ’ ਅਤੇ
00:22 ‘ਸੀਕੈਂਟ (Secant) ਮੈਥਡ’
00:23 ਅਸੀਂ ‘ਨਾਨ - ਲੀਨੀਅਰ ਇਕਵੇਸ਼ਨਸ’ ਨੂੰ ਹੱਲ ਕਰਨ ਲਈ ‘Scilab’ ਕੋਡ ਵੀ ਬਣਾਉਣਗੇ ।
00:30 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ
00:32 ‘ਉਬੰਟੁ 12.04’ ਓਪਰੇਟਿੰਗ ਸਿਸਟਮ ਅਤੇ
00:36 ‘Scilab ਵਰਜ਼ਨ 5.3.3’
00:40 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਤੋਂ ਪਹਿਲਾਂ ਤੁਹਾਨੂੰ ‘Scilab’ ਅਤੇ ‘ਨਾਨਲੀਨੀਅਰ ਇਕਵੇਸ਼ਨਸ’ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:48 ‘Scilab’ ਦੇ ਲਈ, ਕ੍ਰਿਪਾ ਕਰਕੇ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਉਪਲੱਬਧ ‘Scilab’ ਟਿਊਟੋਰਿਅਲਸ ਨੂੰ ਵੇਖੋ ।
00:55 ਦਿੱਤੇ ਗਏ ‘ਫੰਕਸ਼ਨ f’ ਦੇ ਲਈ, ਸਾਨੂੰ ‘x’ ਦੀ ਵੈਲਿਊ ਪਤਾ ਕਰਨੀ ਹੈ ਜਿਸ ਦੇ ਲਈ ‘f ਆਫ x’ ਇਜ ਇਕਵਲ ਟੂ ਜ਼ੀਰੋ ਹੈ ।
01:04 ਇਹ ਸਾਲਿਊਸ਼ਨ ‘x root of equation’ ਜਾਂ ‘zero of function f’ ਕਹਾਉਂਦਾ ਹੈ ।
01:11 ਇਸ ਪਰਿਕ੍ਰੀਆ ਨੂੰ ‘ਰੂਟ ਪਤਾ ਕਰਨਾ’ ਜਾਂ ‘ਜ਼ੀਰੋ ਪਤਾ ਕਰਨਾ’ ਕਹਿੰਦੇ ਹਨ ।
01:16 ਅਸੀਂ ‘Bisection Method’ ਦੀ ਪੜ੍ਹਾਈ ਨਾਲ ਸ਼ੁਰੂ ਕਰਦੇ ਹਾਂ ।
01:20 ‘Bisection Method’ ਵਿੱਚ, ਅਸੀਂ ‘ਰੂਟ’ ਦੇ ‘ਇਨੀਸ਼ਿਅਲ ਬਰੈਕੇਟ’ ਦੀ ਗਿਣਤੀ ਕਰਦੇ ਹਾਂ ।
01:25 ਫਿਰ ਅਸੀਂ ‘ਬਰੈਕੇਟ’ ਵਿੱਚੋਂ ਇਟਰੇਟ ਕਰਦੇ ਹਾਂ ਅਤੇ ਇਸਦੀ ਲੰਬਾਈ ਨੂੰ ਅੱਧਾ ਕਰਦੇ ਹਾਂ ।
01:31 ਅਸੀਂ ਇਸ ਪਰਿਕ੍ਰੀਆ ਨੂੰ ਉਸ ਸਮੇਂ ਤੱਕ ਦੁਹਰਾਉਂਦੇ ਹਾਂ ਜਦੋਂ ਤੱਕ ਸਾਨੂੰ ਇਸ ਇਕਵੇਸ਼ਨ ਦਾ ਹੱਲ ਨਹੀਂ ਮਿਲਦਾ ।
01:36 ਹੁਣ ਅਸੀਂ ‘Bisection ਮੈਥਡ’ ਦੀ ਵਰਤੋਂ ਕਰਕੇ ਇਸ ਫੰਕਸ਼ਨ ਨੂੰ ਹੱਲ ਕਰਦੇ ਹਾਂ ।
01:41 ਦਿੱਤੇ ਗਏ ‘ਫੰਕਸ਼ਨ f ਇਕਵਲਸ ਟੂ 2 sin x ਮਾਈਨਸ e ਦੀ ਪਾਵਰ x ਡਿਵਾਇਡੇਡ ਬਾਏ 4 ਮਾਈਨਸ 1’ ‘- 5 ਤੋਂ - 3 ਦੇ ਅੰਤਰਾਲ ਵਿੱਚ’
01:54 ‘Scilab ਐਡੀਟਰ’ ‘ਤੇ ‘Bisection ਡਾਟ sci’ ਨੂੰ ਖੋਲੋ ।
02:00 ਹੁਣ ‘ਬਾਇਸੈਕਸ਼ਨ ਮੈਥਡ’ ਦੇ ਲਈ ਕੋਡ ਵੇਖਦੇ ਹਾਂ ।
02:03 ਅਸੀਂ ਇਨਪੁਟ ਆਰਗਿਉਮੈਂਟਸ ‘a b f’ ਅਤੇ ‘tol’ ਦੇ ਨਾਲ ‘ਬਾਇਸੈਕਸ਼ਨ ਫੰਕਸ਼ਨ’ ਨੂੰ ਪਰਿਭਾਸ਼ਿਤ ਕਰਦੇ ਹਾਂ ।
02:10 ਇੱਥੇ ‘a’, ਅੰਤਰਾਲ ਦੀ ਲੋਅਰ ਲਿਮਿਟ ਹੈ,
02:14 ‘b’ ਅੰਤਰਾਲ ਦੀ ਅਪਰ ਲਿਮਿਟ ਹੈ
02:16 ‘f’ ਉਹ ਫੰਕਸ਼ਨ ਹੈ ਜੋ ਹੱਲ ਕੀਤਾ ਜਾਣਾ ਹੈ,
02:19 ਅਤੇ ‘tol’ ‘ਟਾਲਰੇਂਸ ਲੇਵਲ’ ਹੈ ।
02:22 ਅਸੀਂ ਇਟਰੇਸ਼ਨਸ ਦੀ ਵੱਧ-ਵੱਧ ਗਿਣਤੀ ਨੂੰ 100 ਦੇ ਬਰਾਬਰ ਨਿਰਧਾਰਤ ਕਰਦੇ ਹਾਂ ।
02:28 ਅਸੀਂ ਅੰਤਰਾਲ ਦਾ ਵਿਚਲਾ ਬਿੰਦੂ ਪਤਾ ਕਰਦੇ ਹਾਂ ਅਤੇ ਉਸ ਸਮੇਂ ਤੱਕ ਇਟਰੇਟ ਕਰਦੇ ਹਾਂ ਜਦੋਂ ਤੱਕ ਦਿੱਤੀ ਗਈ ‘ਟਾਲਰੇਂਸ ਰੇਂਜ’ ਵਿੱਚ ਵੈਲਿਊ ਦੀ ਗਿਣਤੀ ਹੋ ਜਾਵੇ ।
02:37 ਹੁਣ ਇਸ ਕੋਡ ਦੀ ਵਰਤੋਂ ਕਰਕੇ ਪ੍ਰਸ਼ਨ ਨੂੰ ਹੱਲ ਕਰਦੇ ਹਾਂ ।
02:40 ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ ।
02:43 ‘Scilab ਕੰਸੋਲ’ ਨੂੰ ਖੋਲੋ ।
02:47 ਹੁਣ ‘ਅੰਤਰਾਲ’ ਨੂੰ ਪਰਿਭਾਸ਼ਿਤ ਕਰਦੇ ਹਾਂ ।
02:50 ਮੰਨ ਲਓ ‘a’, - 5 ਦੇ ਬਰਾਬਰ ਹੈ ।
02:52 ਐਂਟਰ ਦਬਾਓ।
02:54 ਮੰਨ ਲੋ ‘b’, ‘- 3’ ਦੇ ਬਰਾਬਰ ਹੈ ।
02:56 ਐਂਟਰ ਦਬਾਓ।
02:58 ‘deff’ ਫੰਕਸ਼ਨ ਦੀ ਵਰਤੋਂ ਕਰਕੇ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ ।
03:01 ਟਾਈਪ ਕਰੋ:
03:02 ‘deff ਬਰੈਕੇਟ ਖੋਲੋ ਸਿੰਗਲ ਕੋਟ ਵਿੱਚ ਸਕਵਾਇਰ ਬਰੈਕੇਟ ਖੋਲੋ y ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ f ਆਫ x ਸਿੰਗਲ ਕੋਟ ਬੰਦ ਕਰੋ ਕੋਮਾਂ ਸਿੰਗਲ ਕੋਟ ਖੋਲੋ y ਇਕਵਲ ਟੂ 2 asterisk sin ਆਫ x ਮਾਈਨਸ ਬਰੈਕੇਟ ਖੋਲੋ ਬਰੈਕੇਟ ਖੋਲੋ ਪਰਸੇਂਟੇਜ਼ e ਦੀ ਪਾਵਰ x ਬਰੈਕੇਟ ਬੰਦ ਕਰੋ ਡਿਵਾਇਡੇਡ ਬਾਏ 4 ਬਰੈਕੇਟ ਬੰਦ ਕਰੋ ਮਾਈਨਸ 1 ਸਿੰਗਲ ਕੋਟ ਬੰਦ ਕਰੋ ਬਰੈਕੇਟ ਬੰਦ ਕਰੋ’
03:41 ‘deff’ ਫੰਕਸ਼ਨ ਦੇ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ, ਟਾਈਪ ਕਰੋ ‘help deff’
03:46 ਐਂਟਰ ਦਬਾਓ।
03:48 ਮੰਨ ਲਓ ‘tol’ 10 ਦੀ ਪਾਵਰ - 5 ਦੇ ਬਰਾਬਰ ਹੈ ।
03:53 ਐਂਟਰ ਦਬਾਓ।
03:56 ਇਸ ਪ੍ਰਸ਼ਨ ਨੂੰ ਹੱਲ ਕਰਨ ਦੇ ਲਈ, ਟਾਈਪ ਕਰੋ
03:58 ‘Bisection ਬਰੈਕੇਟ ਖੋਲੋ a ਕੋਮਾਂ b ਕੋਮਾਂ f ਕੋਮਾਂ tol ਬਰੈਕੇਟ ਬੰਦ ਕਰੋ’
04:07 ਐਂਟਰ ਦਬਾਓ।
04:09 ਫੰਕਸ਼ਨ ਦਾ ਰੂਟ ਕੰਸੋਲ ‘ਤੇ ਦਿਸਦਾ ਹੈ ।
04:14 ਹੁਣ ਅਸੀਂ ‘Secant ਮੈਥਡ’ ਦੀ ਪੜ੍ਹਾਈ ਕਰਦੇ ਹਾਂ ।
04:17 ‘Secant ਮੈਥਡ’ ਵਿੱਚ, ਦੋ ਕ੍ਰਮਬੱਧ ਇਟਰੇਸ਼ਨ ਵੈਲਿਊਜ਼ ਦੀ ਵਰਤੋਂ ਕਰਕੇ ‘ਡੇਰੀਵੇਟਿਵ’ ਨੂੰ ਫਾਇਨਾਈਟ ਡਿਫਰੇਂਸ ਨਾਲ ਅੰਦਾਜ਼ਾ ਲਾਇਆ ਜਾਂਦਾ ਹੈ ।
04:27 ਹੁਣ ‘Secant ਮੈਥਡ’ ਦੀ ਵਰਤੋਂ ਕਰਕੇ ਇਸ ਉਦਾਹਰਣ ਨੂੰ ਹੱਲ ਕਰਦੇ ਹਾਂ ।
04:30 ਫੰਕਸ਼ਨ ‘f equals to x square minus 6’ ਹੈ ।
04:36 ਦੋ ‘ਸ਼ੁਰੁਆਤੀ ਅੰਦਾਜ਼ਾ’ ‘p zero’ ਇਕਵਲਸ ਟੂ 2 ਅਤੇ ‘p one’ ਇਕਵਲਸ ਟੂ 3 ਹਨ ।
04:44 ਪ੍ਰਸ਼ਨ ਨੂੰ ਹੱਲ ਕਰਨ ਤੋਂ ਪਹਿਲਾਂ, ਅਸੀਂ ‘Secant ਮੈਥਡ’ ਲਈ ਕੋਡ ਵੇਖਦੇ ਹਾਂ ।
04:50 ‘Scilab ਐਡੀਟਰ’ ‘ਤੇ ‘Secant ਡਾਟ sci’ ਨੂੰ ਖੋਲੋ ।
04:54 ਅਸੀਂ ਇਨਪੁਟ ਆਰਗਿਉਮੈਂਟਸ ‘a’, ‘b’ ਅਤੇ ‘f’ ਦੇ ਨਾਲ ‘Secant’ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ ।
05:01 ‘a’ ਰੂਟ ਲਈ ਪਹਿਲਾ ਸ਼ੁਰੁਆਤੀ ਅੰਦਾਜ਼ਾ ਹੈ,
05:04 ‘b’ ਦੂਜਾ ਸ਼ੁਰੁਆਤੀ ਅੰਦਾਜ਼ਾ ਹੈ ਅਤੇ
05:07 ‘f’ ਉਹ ਫੰਕਸ਼ਨ ਹੈ ਜੋ ਹੱਲ ਕੀਤਾ ਜਾਣਾ ਹੈ ।
05:10 ਅਸੀਂ ਵਰਤਮਾਨ ਪੁਆਇੰਟ ਅਤੇ ਪਿਛਲੇ ਪੁਆਇੰਟ ਦੀ ਵਿਚਲੀ ਵੈਲਿਊ ਦੇ ਅੰਤਰ ਨੂੰ ਪਤਾ ਕਰਦੇ ਹਾਂ ।
05:15 ਅਸੀਂ ‘Secant ਮੈਥਡ’ ਨੂੰ ਲਾਗੂ ਕਰਦੇ ਹਾਂ ਅਤੇ ਰੂਟ ਦੀ ਵੈਲਿਊ ਪਤਾ ਕਰਦੇ ਹਾਂ ।
05:21 ਅਖੀਰ ਵਿਚ ਅਸੀਂ ਫੰਕਸ਼ਨ ਨੂੰ ਖ਼ਤਮ ਕਰਦੇ ਹਾਂ ।
05:24 ਹੁਣ ਅਸੀਂ ਕੋਡ ਨੂੰ save ਅਤੇ execute ਕਰਦੇ ਹਾਂ ।
05:27 ‘Scilab ਕੰਸੋਲ’ ਨੂੰ ਖੋਲੋ ।
05:30 ਟਾਈਪ ਕਰੋ ‘clc’
05:32 ਐਂਟਰ ਦਬਾਓ।
05:34 ਹੁਣ ਅਸੀਂ ਇਸ ਉਦਾਹਰਣ ਲਈ ਸ਼ੁਰੁਆਤੀ ਅੰਦਾਜ਼ਿਆਂ ਨੂੰ ਪਰਿਭਾਸ਼ਿਤ ਕਰਦੇ ਹਾਂ ।
05:38 ਟਾਈਪ ਕਰੋ ‘a’ ਇਕਵਲਸ ਟੂ 2
05:40 ਐਂਟਰ ਦਬਾਓ।
05:42 ਫਿਰ ਟਾਈਪ ਕਰੋ ‘b’ ਇਕਵਲਸ ਟੂ 3
05:44 ਐਂਟਰ ਦਬਾਓ।
05:46 ਅਸੀਂ ‘deff’ ਫੰਕਸ਼ਨ ਦੀ ਵਰਤੋਂ ਕਰਕੇ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ ।
05:49 ਟਾਈਪ ਕਰੋ ‘deff ਬਰੈਕੇਟ ਖੋਲੋ ਸਿੰਗਲ ਕੋਟ ਵਿੱਚ ਸਕਵਾਇਰ ਬਰੈਕੇਟ ਖੋਲੋ y ਸਕਵਾਇਰ ਬਰੈਕੇਟ ਬੰਦ ਕਰੋ ਇਕਵਲ ਟੂ g ਆਫ x ਸਿੰਗਲ ਕੋਟ ਬੰਦ ਕਰੋ ਕੋਮਾਂ ਸਿੰਗਲ ਕੋਟ ਖੋਲੋ y ਇਕਵਲ ਟੂ ਬਰੈਕੇਟ ਖੋਲੋ x ਦੀ ਪਾਵਰ 2 ਬਰੈਕੇਟ ਬੰਦ ਕਰੋ ਮਾਈਨਸ 6 ਸਿੰਗਲ ਕੋਟ ਬੰਦ ਕਰੋ ਬਰੈਕੇਟ ਬੰਦ ਕਰੋ’
06:15 ਐਂਟਰ ਦਬਾਓ।
06:18 ਅਸੀਂ ਹੇਠ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਕਾਲ ਕਰਦੇ ਹਾਂ
06:20 ‘Secant ਬਰੈਕੇਟ ਖੋਲੋ a ਕੋਮਾਂ b ਕੋਮਾਂ g ਬਰੈਕੇਟ ਬੰਦ ਕਰੋ’
06:27 ਐਂਟਰ ਦਬਾਓ।
06:30 ਰੂਟ ਦੀ ਵੈਲਿਊ ‘ਕੰਸੋਲ’ ‘ਤੇ ਦਿਖਾਈ ਦਿੰਦੀ ਹੈ ।
06:35 ਹੁਣ ਇਸ ਟਿਊਟੋਰਿਅਲ ਦਾ ਸੰਖੇਪ ਕਰਦੇ ਹਾਂ ।
06:38 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ:
06:41 ਵੱਖਰੇ ਹੱਲ ਕਰਨ ਵਾਲੇ ਮੈਥਡਸ ਲਈ ‘Scilab’ ਕੋਡ ਬਣਾਉਣਾ ।
06:45 ‘ਨਾਨਲੀਨੀਅਰ ਇਕਵੇਸ਼ਨਸ’ ਦਾ ਰੂਟ ਪਤਾ ਕਰਨਾ ।
06:48 ਦੋ ਮੈਥਡਸ ਜੋ ਅਸੀਂ ਅੱਜ ਸਿੱਖੇ ਹਨ ਉਹਨਾਂ ਦੀ ਵਰਤੋਂ ਕਰਕੇ ਆਪਣੇ ਆਪ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰੋ ।
06:55 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
06:58 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ ।
07:01 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
07:05 ਸਪੋਕਨ ਟਿਊਟੋਰਿਅਲ ਟੀਮ:
07:07 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
07:10 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
07:14 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
07:21 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
07:24 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
07:32 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
07:39 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ ।
07:41 ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav, PoojaMoolya