Scilab/C2/Matrix-Operations/Punjabi
From Script | Spoken-Tutorial
“Time” | “Narration” |
00:02 | ਸਤਿ ਸ਼੍ਰੀ ਅਕਾਲ ਦੋਸਤੋ, Matrix Operations ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ| |
00:06 | ਇਸ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ, ਤੁਸੀਂ ਹੇਠ ਦਿੱਤੇ ਨੂੰ ਕਰਨ ਦੇ ਯੋਗ ਹੋਵੋਗੇ: |
00:10 | ਮੈਟਰਿਕਸ ਦੇ ਐਲੀਮੈਂਟਸ ਨੂੰ ਐਕਸੈੱਸ ਕਰਨ ਵਿੱਚ |
00:13 | ਮੈਟਰਿਕਸ ਦੇ ਡੀਟਰਮੀਨੈਂਟ (determinant), ਇਨਵਰਸ (ਵਿਉਹਾਰਕ) ਅਤੇ ਆਈਗਨ ਵੈਲਿਊਜ਼ (eigen values) ਨੂੰ ਨਿਰਧਾਰਤ ਕਰਨ ਵਿੱਚ । |
00:18 | ਵਿਸ਼ੇਸ਼ ਮੈਟਰਿਕਸ ਨੂੰ ਪਰਿਭਾਸ਼ਿਤ ਕਰਨ ਵਿੱਚ| |
00:22 | ਐਲੀਮੈਂਟਰੀ ਰੋ ਓਪਰੇਸ਼ਨਸ ਨੂੰ ਲਾਗੂ ਕਰਨ ਵਿੱਚ । |
00:25 | ਲੀਨੀਅਰ ਇਕਵੇਸ਼ਨਸ ਦੀ ਪ੍ਰਣਾਲੀ ਨੂੰ ਹੱਲ ਕਰਨ ਵਿੱਚ । |
00:28 | ਹੇਠਾਂ ਦਿੱਤੀਆਂ ਇਸ ਦੀਆਂ ਮੁਢੱਲੀਆਂ ਲੋੜਾਂ ਹਨ |
00:30 | ਤੁਹਾਡੇ ਸਿਸਟਮ ‘ਤੇ ਸਾਇਲੈਬ (Scilab) ਇੰਸਟਾਲ ਹੋਣਾ ਚਾਹੀਦਾ ਹੈ । |
00:34 | ਤੁਹਾਨੂੰ ਸਪੋਕਨ ਟਿਊਟੋਰਿਅਲ: Getting started with Scilab ਅਤੇ Vector Operations ਨੂੰ ਸੁਣਿਆ ਹੋਇਆ ਹੋਣਾ ਚਾਹੀਦਾ ਹੈ । |
00:42 | ਪ੍ਰਦਰਸ਼ਨ ਦੇ ਲਈ ਅਸੀਂ ਵਿੰਡੋਜ਼ 7 ਓਪਰੇਟਿੰਗ ਸਿਸਟਮ ਅਤੇ ਸਾਇਲੈਬ (Scilab) 5:2:2 ਦੀ ਵਰਤੋਂ ਕਰ ਰਹੇ ਹਾਂ | |
00:50 | ਆਪਣੇ ਡੈਸਕਟਾਪ ‘ਤੇ ਮੌਜੂਦਾ Scilab ਆਈਕਾਨ ‘ਤੇ ਡਬਲ ਕਲਿਕ ਕਰਕੇ ਸਾਇਲੈਬ (Scilab) ਨੂੰ ਸ਼ੁਰੂ ਕਰੋ । |
00:59 | ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਸਮੇਂ ਦੇ ਨਿਯਮਤ ਅੰਤਰਾਲਾਂ ‘ਤੇ ਰੋਕ-ਰੋਕ ਕੇ ਨਾਲ - ਨਾਲ Scilab ਵਿੱਚ ਇਸ ਟਿਊਟੋਰਿਅਲ ਦਾ ਅਭਿਆਸ ਕਰੋ । |
01:08 | ਯਾਦ ਰੱਖੋ ਕਿ ਸਪੋਕਨ ਟਿਊਟੋਰਿਅਲ ਵੈਕਟਰ ਓਪਰੇਸ਼ਨਸ (Vector Operations) ਵਿੱਚ, |
01:12 | ਮੈਟਰਿਕਸ E ਨੂੰ ਹੇਠਾਂ ਦਿੱਤੇ ਦੀ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਸੀ, E ਇਜ ਇਕਵਲ ਟੂ ਸਕਵਾਇਰ ਬਰੈਕੇਟ ਨੂੰ ਖੋਲੋ 5 ਸਪੇਸ 19 ਸਪੇਸ 15 ਸੈਮੀਕੋਲਨ 8 ਸਪੇਸ 22 ਸਪੇਸ 36 ਸਕਵਾਇਰ ਬਰੈਕੇਟ ਬੰਦ ਕਰੋ, ਦੇ ਰੂਪ ਵਿੱਚ ਅਤੇ ਐਂਟਰ ਦਬਾਓ |
01:37 | ਹੁਣ ਅਸੀਂ ਵੇਖਦੇ ਹਾਂ ਕਿ ਇੱਕ ਮੈਟਰਿਕਸ ਦੇ ਵੱਖ - ਵੱਖ ਐਲੀਮੈਂਟਸ ਨੂੰ ਸੁਤੰਤਰ ਤੌਰ ਤੇ ਕਿਵੇਂ ਵਰਤਿਆ ਜਾਂਦਾ ਹੈ । |
01:42 | ਪਹਿਲੀ ਰੋ (row) ਅਤੇ ਦੂਜੇ ਕਾਲਮ ਵਿੱਚ ਐਲੀਮੈਂਟ ਨੂੰ ਐਕਸੈੱਸ ਕਰਨ ਦੇ ਲਈ, ਟਾਈਪ ਕਰੋ E ਬਰੈਕੇਟ ਵਿੱਚ 1, 2 ਅਤੇ ਐਂਟਰ ਦਬਾਓ । |
01:56 | ਸਾਇਲੈਬ ਵਿੱਚ ਮੈਟਰਿਕਸ ਦੀ ਇੱਕ ਪੂਰੀ ਰੋ (row) ਜਾਂ ਇੱਕ ਪੂਰੇ ਕਾਲਮ ਨੂੰ ਐਕਸਟਰੈਕਟ ਕਰਨਾ ਸੋਖਾ ਹੁੰਦਾ ਹੈ । |
02:03 | ਉਦਾਹਰਣ ਦੇ ਲਈ, E ਦੀ ਪਹਿਲੀ ਰੋ (row) ਹੇਠਾਂ ਲਿਖੀ ਕਮਾਂਡ ਦੀ ਵਰਤੋਂ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ: E1 = E ਬਰੈਕੇਟ ਵਿੱਚ 1 ਕੋਮਾਂ ਕੋਲਨ ਅਤੇ ਐਂਟਰ ਦਬਾਓ |
02:23 | ਇਸ ਕਮਾਂਡ ਦੇ ਨਤੀਜੇ ਵਜੋਂ ਪਹਿਲੀ ਰੋ (row) ਦੇ ਸਾਰੇ ਐਲੀਮੈਂਟਸ ਰੋ ਵਿੱਚ ਉਨ੍ਹਾਂ ਦੀ ਮੌਜੂਦਗੀ ਦੇ ਕ੍ਰਮ ਜਾਂ ਆਦੇਸ਼ ਵਿੱਚ ਪ੍ਰਾਪਤ ਹੁੰਦੇ ਹਨ । |
02:30 | ਕੋਲਨ, ਜਦੋਂ ਇਹ ਇਕੱਲਾ ਵਰਤਿਆ ਜਾਂਦਾ ਹੈ ਤਾਂ ਕਾਲਮ ਜਾਂ ਰੋ ਦੇ ਸਾਰੇ ਐਲੀਮੈਂਟਸ ਨੂੰ ਹਵਾਲਾ ਦਿੰਦਾ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਇਹ ਬਰੈਕੇਟ ਦੇ ਵਿਚ ਕ੍ਰਮਵਾਰ ਪਹਿਲੀ ਐਂਟਰੀ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ ਜਾਂ ਦੂਜੀ । |
02:44 | ਮੈਟਰਿਕਸ ਦੇ ਕਿਸੇ ਵੀ ਸਬਸੈੱਟ (subset) ਨੂੰ ਕੋਲਨ (“:”) ਦੀ ਵਰਤੋਂ ਕਰਕੇ ਵੀ ਐਕਸਟਰੈਕਟ ਕੀਤਾ ਜਾ ਸਕਦਾ ਹੈ । |
02:49 | ਉਦਾਹਰਣ ਦੇ ਲਈ, E ਦੇ ਦੂਜੇ ਕਾਲਮ ਤੋਂ ਸ਼ੁਰੂ ਕਰਕੇ ਤੀਸਰੇ ਕਾਲਮ ਤੱਕ ਦੇ ਐਲੀਮੈਂਟਸ ਦਾ ਸੈੱਟ ਹੇਠਾਂ ਲਿਖੀ ਕਮਾਂਡ ਦੀ ਵਰਤੋਂ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ: |
03:00 | E2 = E ਆਫ ਕੋਲਨ ਕੋਮਾਂ 2 ਕੋਲਨ 3 ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ |
03:18 | ਉੱਪਰ ਦਿੱਤੇ ਵਿੱਚ, ਬਰੈਕੇਟ ਵਿੱਚ ਦੂਜੀ ਐਂਟਰੀ, ਭਾਵ ਕਿ “2 ਕੋਲਨ 3” ਕਾਲਮ 2 ਤੋਂ ਕਾਲਮ 3 ਦੇ ਐਲੀਮੈਂਟਸ ਨੂੰ ਹਵਾਲਾ ਦਿੰਦਾ ਹੈ । |
03:28 | ਜੇ ਮੈਟਰਿਕਸ ਦਾ ਸਰੂਪ ਨਹੀਂ ਪਤਾ ਹੁੰਦਾ ਹੈ, ਤਾਂ ਮੈਟਰਿਕਸ ਦੀ ਆਖਰੀ ਰੋ (row) ਜਾਂ ਕਾਲਮ ਨੂੰ ਐਕਸਟਰੈਕਟ ਕਰਨ ਲਈ $ (ਡਾਲਰ) ਨਿਸ਼ਾਨ ਦੀ ਵਰਤੋਂ ਕੀਤੀ ਜਾ ਸਕਦੀ ਹੈ । |
03:38 | ਉਦਾਹਰਣ ਦੇ ਲਈ, ਮੈਟਰਿਕਸ E ਦੇ ਆਖਰੀ ਕਾਲਮ ਦੀਆਂ ਸਾਰੀਆਂ ਰੋਜ਼ (rows) ਨੂੰ ਹਟਾਉਣ ਦੇ ਲਈ, ਅਸੀਂ ਟਾਈਪ ਕਰਾਂਗੇ |
03:46 | Elast col = E ਬਰੈਕੇਟ ਵਿੱਚ ਕੋਲਨ ਕੋਮਾਂ ਡਾਲਰ ਸਾਈਨ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ । |
04:06 | ਹੁਣ, ਸਿੱਖਦੇ ਹਾਂ ਕਿ “det” ਕਮਾਂਡ ਦੀ ਵਰਤੋਂ ਕਰਕੇ ਇੱਕ ਸਕਵਾਇਰ ਮੈਟਰਿਕਸ ਦੇ ਡੀਟਰਮੀਨੈਂਟ (determinant) ਦੀ ਗਿਣਤੀ ਕਿਵੇਂ ਕੀਤੀ ਜਾਂਦੀ ਹੈ |
04:13 | ਯਾਦ ਰੱਖੋ ਕਿ ਵੈਕਟਰ ਓਪੇਰਸ਼ਨ ਦੇ ਸਪੋਕਨ ਟਿਊਟੋਰਿਅਲ ਵਿੱਚ ਅਸੀਂ A ਨੂੰ ਹੇਠ ਲਿਖੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਸੀ |
04:19 | A = ਸਕਵਾਇਰ ਬਰੈਕੇਟ ਖੋਲੋ 1 ਸਪੇਸ 2 ਸਪੇਸ ਮਾਈਨਸ 1 ਸੈਮੀਕੋਲਨ - 2 ਸਪੇਸ - 6 ਸਪੇਸ 4 ਸੈਮੀਕੋਲਨ - 1 ਸਪੇਸ - 3 ਸਪੇਸ 3 ਸਕਵਾਇਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ |
04:50 | ਕਮਾਂਡ det of A ਦੀ ਵਰਤੋਂ ਕਰਕੇ A ਦੇ ਡੀਟਰਮੀਨੈਂਟ (determinant) ਦੀ ਗਿਣਤੀ ਕਰਦੇ ਹਾਂ ਅਤੇ ਐਂਟਰ ਦਬਾਓ । |
05:00 | ਇੱਕ ਮੈਟਰਿਕਸ ਦੇ ਇਨਵਰਸ ਅਤੇ ਆਈਗਨ ਵੈਲਿਊਜ਼ ਦੀ ਗਿਣਤੀ ਕਰਨ ਦੇ ਲਈ, ਕ੍ਰਮਵਾਰ “inv” ਅਤੇ “spec” ਕਮਾਂਡ ਦੀ ਵਰਤੋਂ ਕੀਤੀ ਜਾ ਸਕਦੀ ਹੈ । |
05:09 | ਉਦਾਹਰਣ ਦੇ ਲਈ: inv of A, A ਦਾ ਇਨਵਰਸ ਦਿੰਦਾ ਹੈ ਅਤੇ spec of A, ਮੈਟਰਿਕਸ A ਦੀ ਆਈਗਨ ਵੈਲਿਊਜ਼ ਦਿੰਦਾ ਹੈ |
05:29 | ‘help spec ਵੇਖੋ, ਇਹ ਦੇਖਣ ਲਈ ਕਿ ਇਸ ਕਮਾਂਡ ਦੀ ਵਰਤੋਂ ਕਰਕੇ ਆਈਗਨ ਵੈਕਟਰਸ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ । |
05:35 | ਇੱਕ ਸਕਵਾਇਰ ਮੈਟਰਿਕਸ A ਦੇ ਸਕਵਾਇਰ ਜਾਂ ਕਿਊਬ ਦੀ ਗਿਣਤੀ ਕ੍ਰਮਵਾਰ A ਸਕਵਾਇਰ ਜਾਂ A ਕਿਊਬ ਟਾਈਪ ਕਰਕੇ ਕੀਤੀ ਜਾ ਸਕਦੀ ਹੈ । |
05:52 | ਮੈਟਰਿਕਸ ‘ਤੇ ਪਾਵਰ ਦੇ ਲਈ, ਸਧਾਰਣ ਅਰਿਥਮੈਟਿਕ ਓਪਰੇਸ਼ਨਸ ਦੀ ਤਰ੍ਹਾਂ ਹੀ ਇੱਕ ਕੈਰੇਟ ਨਿਸ਼ਾਨ ਦੀ ਵਰਤੋਂ ਕੀਤੀ ਜਾਂਦੀ ਹੈ, ਸਾਡੇ ਕੀਬੋਰਡ ਵਿੱਚ, ਇਹ shift + 6 ਦਬਾਉਣ ਨਾਲ ਪ੍ਰਾਪਤ ਹੁੰਦਾ ਹੈ । |
06:05 | ਕ੍ਰਿਪਾ ਕਰਕੇ ਹੁਣ ਟਿਊਟੋਰਿਅਲ ਰੋਕ ਦਿਓ ਅਤੇ ਵੀਡੀਓ ਦੇ ਨਾਲ ਦਿੱਤੇ ਗਏ ਪ੍ਰਸ਼ਨ ਨੰਬਰ ਇੱਕ ਨੂੰ ਹੱਲ ਕਰੋ । |
06:17 | ਕੁੱਝ ਵਿਸ਼ੇਸ਼ ਮੈਟਰਿਕਸ ਸਾਇਲੈਬ ਵਿੱਚ ਵੀ ਬਣਾਏ ਜਾ ਸਕਦੇ ਹਨ: |
06:24 | ਉਦਾਹਰਣ ਦੇ ਲਈ, 3 ਰੋ ਅਤੇ 4 ਕਾਲਮ ਵਿੱਚ ਸ਼ਾਮਿਲ ਜ਼ੀਰੋਜ਼ (zeros) ਦਾ ਇੱਕ ਮੈਟਰਿਕਸ, “zeros” ਕਮਾਂਡ ਦੀ ਵਰਤੋਂ ਕਰਕੇ ਬਣਾਇਆ ਜਾ ਸਕਦਾ ਹੈ |
06:36 | ਜ਼ੀਰੋਜ਼ ਬਰੈਕੇਟਸ ਵਿੱਚ 3 ਕੋਮਾਂ 4 ਅਤੇ ਐਂਟਰ ਦਬਾਓ |
06:47 | ਇੱਕ ਮੈਟਰਿਕਸ ਜਿਸ ਵਿੱਚ ਸਾਰੇ ਐਲੀਮੈਂਟਸ 1 ਹੋਣ, ones ਕਮਾਂਡ ਦੀ ਵਰਤੋਂ ਕਰਕੇ ਬਣਾਈ ਜਾ ਸਕਦੀ ਹੈ, ਜੋ ਹੇਠਾਂ ਲਿਖੇ ਹਨ |
06:53 | ones ਬਰੈਕੇਟ ਵਿੱਚ 2 ਕੋਮਾਂ 4, ਸਾਰੇ ਐਲੀਮੈਂਟਸ 1 ਦੀ ਇੱਕ ਮੈਟਰਿਕਸ ਦਿੰਦਾ ਹੈ । |
07:01 | “eye” ਕਮਾਂਡ ਦੀ ਵਰਤੋਂ ਕਰਕੇ ਇੱਕ ਆਇਡੇਂਟਿਟੀ ਮੈਟਰਿਕਸ ਬਣਾਉਣਾ ਸੋਖਾ ਹੈ: |
07:07 | eye of 4 ਕੋਮਾਂ 4, ਇੱਕ 4 by 4 ਆਈਡੇਂਟਿਟੀ ਮੈਟਰਿਕਸ ਦਿੰਦਾ ਹੈ |
07:16 | ਇੱਕ ਯੂਜ਼ਰ ਨੂੰ ਸਿਊਡੋ ਰੈਂਡਮ ਨੰਬਰਸ ਵਿੱਚ ਸ਼ਾਮਿਲ ਇੱਕ ਮੈਟਰਿਕਸ ਦੀ ਲੋੜ ਹੋ ਸਕਦੀ ਹੈ । ਇਸਨੂੰ rand ਕਮਾਂਡ ਦੀ ਵਰਤੋਂ ਕਰਕੇ ਹੇਠਾਂ ਲਿਖੇ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ: |
07:25 | p = rand ਬਰੈਕੇਟ ਵਿੱਚ 2, 3 ਅਤੇ ਐਂਟਰ ਦਬਾਓ |
07:39 | ਲੀਨੀਅਰ ਸਿਸਟਮ ਵਿੱਚ, ਯੂਜ਼ਰ ਦੁਆਰਾ ਮੈਟਰਿਕਸ ‘ਤੇ ਦਿੱਤੇ ਜਾਣ ਵਾਲੇ ਓਪਰੇਸ਼ਨਸ ਦੇ ਮਹੱਤਵਪੂਰਣ ਸੈੱਟਾਂ ਵਿੱਚੋਂ ਇੱਕ, ਐਲੀਮੈਂਟਰੀ (elementary) ਰੋ ਅਤੇ ਕਾਲਮ ਓਪਰੇਸ਼ਨਸ ਹਨ । |
07:55 | ਇਸ ਓਪਰੇਸ਼ਨਸ ਵਿੱਚ ਇੱਕ ਗੈਰ-ਜ਼ੀਰੋ ਨੰਬਰ ਦੇ ਹੇਠਾਂ ਦੀ ਐਂਟਰੀਜ਼ ਨੂੰ ਜ਼ੀਰੋ ਬਣਾਉਣ ਲਈ ਇੱਕ ਮੈਟਰਿਕਸ ‘ਤੇ ਰੋ ਓਪਰੇਸ਼ਨਸ ਕਰਨਾ ਸ਼ਾਮਿਲ ਹੈ । ਇਹ ਸਾਇਲੈਬ ਵਿੱਚ ਸੌਖੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ । |
08:07 | ਯਾਦ ਰੱਖੋ ਕਿ ਵੈਕਟਰ ਓਪਰੇਸ਼ਨ ਦੇ ਸਪੋਕਨ ਟਿਊਟੋਰਿਅਲ ਵਿੱਚ, ਅਸੀਂ ਮੈਟਰਿਕਸ P ਨੂੰ ਹੇਠਾਂ ਦਿੱਤੇ ਦੀ ਤਰ੍ਹਾਂ ਨਾਲ ਪਰਿਭਾਸ਼ਿਤ ਕੀਤਾ ਸੀ । |
08:17 | P = ਸਕਵੇਰ ਬਰੈਕੇਟ ਖੋਲੋ 1 ਸਪੇਸ 2 ਸਪੇਸ 3 ਸੈਮੀਕੋਲਨ 4 ਸਪੇਸ 11 ਸਪੇਸ 6 ਸਕਵੇਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ |
08:33 | ਹੁਣ ਇੱਕ ਉਦਾਹਰਣ ‘ਤੇ ਵਿਚਾਰ ਕਰਦੇ ਹਾਂ ਜਿੱਥੇ ਐਲੀਮੈਂਟਰੀ ਰੋ ਅਤੇ ਕਾਲਮ ਓਪਰੇਸ਼ਨ ਦੀ ਵਰਤੋਂ ਕਰਕੇ ਦੂਜੀ ਰੋ ਅਤੇ ਪਹਿਲਾਂ ਕਾਲਮ ਦੇ ਐਲੀਮੈਂਟ ਨੂੰ ਜ਼ੀਰੋ ਵਿੱਚ ਬਦਲਿਆ ਜਾਂਦਾ ਹੈ । |
08:44 | ਪਹਿਲੀ ਰੋ ਵਿੱਚ 4 ਨਾਲ ਗੁਣਾ ਕਰਕੇ ਅਤੇ ਇਸਨੂੰ ਦੂਜੀ ਰੋ ਨਾਲ ਸਬਟਰੈਕਟ ਕਰਕੇ ਇਸ ਓਪਰੇਸ਼ਨ ਨੂੰ ਚਲਾਇਆ ਜਾਂਦਾ ਹੈ ਜਿਵੇਂ ਕਿ ਹੇਠਾਂ ਲਿਖੀ ਕਮਾਂਡ ਵਿੱਚ ਕੀਤਾ ਗਿਆ ਹੈ: |
08:56 | P ਬਰੈਕੇਟ ਵਿੱਚ 2 ਕੋਮਾਂ ਕੋਲਨ ਇਜ ਇਕਵਲ ਟੂ P ਬਰੈਕੇਟ ਵਿੱਚ 2 ਕੋਮਾਂ ਕੋਲਨ ਮਾਈਨਸ 4 ਇਸਨੂੰ P ਬਰੈਕੇਟ ਵਿੱਚ 1 ਕੋਮਾਂ ਕੋਲਨ, ਨਾਲ ਮਲਟੀਪਲਾਈ ਕਰੋ ਅਤੇ ਐਂਟਰ ਦਬਾਓ । |
09:28 | ਇਸ ਪਰਿਕ੍ਰੀਆ ਨੂੰ ਵੱਡੇ ਸਿਸਟਮਸ ਲਈ ਅਤੇ ਐਲੀਮੈਂਟਰੀ ਕਾਲਮ ਓਪਰੇਸ਼ਨਸ ਦੇ ਹੋਰ ਰੂਪਾਂ ਲਈ ਵਧਾਇਆ ਜਾ ਸਕਦਾ ਹੈ । |
09:35 | ਰੋਜ਼ (rows) ਅਤੇ ਕਾਲਮਸ ਨੂੰ ਮੈਟਰਿਕਸ ਵਿੱਚ ਸੌਖੇ ਤਰੀਕੇ ਨਾਲ ਨੱਥੀ ਕੀਤਾ ਜਾ ਸਕਦਾ ਹੈ । |
09:39 | ਉਦਾਹਰਣ ਦੇ ਲਈ, ਐਲੀਮੈਂਟਸ [5 5 - 2] ਵਿੱਚ ਸ਼ਾਮਿਲ ਇੱਕ ਰੋ ਨੂੰ P ਵਿੱਚ ਨੱਥੀ ਕਰਨ ਦੇ ਲਈ, ਹੇਠਾਂ ਲਿਖੀ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ: |
09:48 | T = ਸਕਵੇਰ ਬਰੈਕੇਟ ਖੋਲੋ P ਸੈਮੀਕੋਲਨ, ਦੂਜਾ ਸਕਵੇਰ ਬਰੈਕੇਟ ਖੋਲੋ, ਐਲੀਮੈਂਟਸ 5 5 - 2 ਲਿਖੋ ਦੋਵੇਂ ਸਕਵੇਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ |
10:14 | P ਦੇ ਬਾਅਦ ਸੈਮੀਕਾਲਨ ਇਹ ਦੱਸਦਾ ਹੈ ਕਿ ਇਸਦੇ ਬਾਅਦ ਕੁੱਝ ਵੀ ਅਗਲੀ ਰੋ ਵਿੱਚ ਜਾਣਾ ਚਾਹੀਦਾ ਹੈ । |
10:20 | ਇਹ ਉਹੀ ਤਰੀਕਾ ਹੈ, ਜਿਵੇਂ ਇੱਕ ਮੈਟਰਿਕਸ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ । |
10:24 | ਇੱਕ ਅਭਿਆਸ ਦੇ ਵਜੋਂ, ਕ੍ਰਿਪਾ ਕਰਕੇ ਰੁਕੋ ਅਤੇ ਚੈੱਕ ਕਰੋ ਕਿ ਕੀ ਹੁਣੇ ਚਲਾਈ ਗਈ ਕਮਾਂਡ ਵਿੱਚ ਨਵੀਂ ਰੋ ਦੇ ਦੋਵੇਂ ਪਾਸੇ ਬਰੈਕੇਟ ਵਾਸਤਵ ਵਿੱਚ ਜ਼ਰੂਰੀ ਹੈ । |
10:34 | ਸਮੀਕਰਣਾਂ ਨੂੰ ਹੱਲ ਕਰਦੇ ਸਮੇਂ ਮੈਟਰਿਕਸ ਨੋਟੇਸ਼ਨਸ ਦੀ ਵਰਤੋਂ ਕੀਤੀ ਜਾਂਦੀ ਹੈ| |
10:40 | ਹੁਣ ਲੀਨੀਅਰ ਇਕਵੇਸ਼ਨਸ ਦੇ ਹੇਠਾਂ ਲਿਖੇ ਸੈੱਟ ਨੂੰ ਹੱਲ ਕਰਦੇ ਹਾਂ: |
10:44 | x1 + 2 x2 − x3 = 1 |
10:48 | −2 x1 − 6 x2 + 4 x3 = −2 |
10:54 | ਅਤੇ − x1 − 3 x2 + 3 x3 = 1 |
11:00 | ਸਮੀਕਰਣਾਂ ਦੇ ਉੱਪਰ ਦਿੱਤੇ ਸੈੱਟ ਨੂੰ Ax = b ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ । |
11:05 | ਫਿਰ ਹੱਲ, ਇਨਵਰਸ ਆਫ A ਟਾਈਮਸ b ਦੇ ਰੂਪ ਵਿੱਚ ਦਿੱਤਾ ਜਾਂਦਾ ਹੈ |
11:11 | ਹੁਣ ਸਮੀਕਰਣਾਂ ਦੇ ਸੈੱਟ ਨੂੰ ਹੱਲ ਕਰਦੇ ਹਾਂ । |
11:15 | A ਨੂੰ ਹੇਠਾਂ ਦਿੱਤੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ, A = ਸਕਵੇਰ ਬਰੈਕੇਟ ਖੋਲੋ 1 ਸਪੇਸ 2 ਸਪੇਸ - 1 ਸੈਮੀਕੋਲਨ - 2 ਸਪੇਸ - 6 ਸਪੇਸ 4 ਸੈਮੀਕੋਲਨ - 1 ਸਪੇਸ - 3 ਸਪੇਸ 3 ਸਕਵੇਰ ਬਰੈਕੇਟ ਬੰਦ ਕਰੋ, ਅਤੇ ਐਂਟਰ ਦਬਾਓ |
11:46 | B ਨੂੰ ਹੇਠਾਂ ਦਿੱਤੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, b ਇਜ ਇਕਵਲ ਟੂ ਸਕਵੇਰ ਬਰੈਕੇਟ 1 ਸੈਮੀਕੋਲਨ - 2 ਸੈਮੀਕੋਲਨ 1 ਸਕਵੇਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ |
12:04 | x ਦਾ ਨਤੀਜਾ ਪ੍ਰਾਪਤ ਕੀਤਾ ਜਾ ਸਕਦਾ ਹੈ, x = inv (ਇਨਵਰਸ) ਆਫ A ਨੂੰ b ਨਾਲ ਗੁਣਾ ਕਰਕੇ |
12:19 | ਇਹ ਨੋਟ ਕਰੋ ਕਿ, ਕਮਾਂਡ inv ਵਿੱਚ i ਸਮਾਲ ਲੇਟਰ ਵਿੱਚ ਹੋਵੇ । |
12:26 | ਵਿਕਲਪਿਕ ਰੂਪ ਨਾਲ, ਸਾਇਲੈਬ ਵਿੱਚ ਇੱਕ ਬੈਕਸਲੈਸ਼ ਓਪਰੇਸ਼ਨ ਦੀ ਵਰਤੋਂ ਕਰਕੇ ਵੀ ਸਮਾਨ ਨਤੀਜਾ ਪ੍ਰਾਪਤ ਕੀਤਾ ਜਾ ਸਕਦਾ ਹੈ । |
12:33 | ਹੁਣ ਸਾਇਲੈਬ ਵਿੱਚ ਇਸਨੂੰ ਕਰਦੇ ਹਾਂ, x ਇਜ ਇਕਵਲ ਟੂ A ਬੈਕਸਲੈਸ਼ b ਅਤੇ ਐਂਟਰ ਦਬਾਓ । |
12:44 | ਇਹ ਸਮਾਨ ਨਤੀਜਾ ਦਿੰਦਾ ਹੈ । ਇਸਦੇ ਵਿਅਕਤੀਗਤ ਲਾਭਾਂ ਅਤੇ ਹਾਨੀਆਂ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਲਈ ਸਾਇਲੈਬ ਵਿੱਚ ਹੈਲਪ ਬੈਕਸਲੈਸ਼ (help backslash) ਅਤੇ ਹੈਲਪ ਇੰਵ (help inv) ਟਾਈਪ ਕਰੋ । |
12:55 | ਇਸ ਹੱਲ ਦੀ ਵੈਧਤਾ ਜਾਂ ਇੰਨਟੈਗਰਟੀ ਦੀ ਤਸਦੀਕ ਬੈਕ ਸਬਸਟੀਟੂਸ਼ਨ (back substitution), ਭਾਵ Ax - b ਦੀ ਗਿਣਤੀ ਨਾਲ ਕੀਤਾ ਜਾ ਸਕਦਾ ਹੈ: |
13:05 | A ਨੂੰ, x ਮਾਈਨਸ b ਨਾਲ ਮਲਟੀਪਲਾਈ ਕਰੋ |
13:10 | ਉਪਰੋਕਤ ਅਭਿਆਸ ਪੂਰਵ ਵਿੱਚ ਪ੍ਰਾਪਤ ਕੀਤੇ ਗਏ ਨਤੀਜੇ ਨੂੰ ਤਸਦੀਕ ਕਰਦਾ ਹੈ । |
13:14 | ਇਹ ਸੰਭਵ ਹੈ ਕਿ ਕੁੱਝ ਸਿਸਟਮਸ ਵਿੱਚ ਉਪਰੋਕਤ ਤਸਦੀਕ ਅਭਿਆਸ, ਵਿਚਕਾਰਲਾ ਫਲੋਟਿੰਗ ਪੁਆਇੰਟ ਓਪਰੇਸ਼ਨਸ ਦੇ ਕਾਰਨ ਸਟੀਕ ਜ਼ੀਰੋ ਇੱਕ ਮੈਟਰਿਕਸ ਪੇਸ਼ ਨਹੀਂ ਕਰ ਸਕਦਾ ਹੈ । |
13:27 | ਭਾਵੇਂ ਕਿ, ਅਸਲ ਵਿੱਚ ਇੱਕ ਬਹੁਤ ਛੋਟਾ ਨੰਬਰ ਮਿਲਦਾ ਹੈ, ਆਮ ਤੌਰ ‘ਤੇ 10 ਦੀ ਪਾਵਰ - 16 ਦੇ ਕ੍ਰਮ ਦੀ । |
13:34 | ਕ੍ਰਿਪਾ ਕਰਕੇ ਹੁਣ ਟਿਊਟੋਰਿਅਲ ਨੂੰ ਰੋਕੋ ਅਤੇ ਵੀਡੀਓ ਦੇ ਨਾਲ ਦਿੱਤੇ ਗਏ ਪ੍ਰਸ਼ਨ ਨੰਬਰ 2 ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ । |
13:49 | ਇਹ ਸਾਨੂੰ ਮੈਟਰਿਕਸ ਓਪਰੇਸ਼ਨ ‘ਤੇ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । |
13:53 | ਸਾਇਲੈਬ ਵਿੱਚ ਕਈ ਹੋਰ ਫੰਕਸ਼ਨ ਹਨ, ਜਿਨ੍ਹਾਂ ਨੂੰ ਹੋਰ ਸਪੋਕਨ ਟਿਊਟੋਰਿਅਲਸ ਵਿੱਚ ਕਵਰ ਕੀਤਾ ਜਾਵੇਗਾ । |
13:59 | ਸਾਇਲੈਬ ਲਿੰਕਸ ਵੇਖਦੇ ਰਹੋ । |
14:02 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ |
14:04 | ਕੋਲਨ ਓਪਰੇਟਰ ਦੀ ਵਰਤੋਂ ਕਰਕੇ ਮੈਟਰਿਕਸ ਦੇ ਐਲੀਮੈਂਟ ਨੂੰ ਐਕਸੈੱਸ ਕਰਨਾ |
14:07 | backslash ਜਾਂ inv ਕਮਾਂਡ ਦੀ ਵਰਤੋਂ ਕਰਕੇ ਮੈਟਰਿਕਸ ਦੇ ਇਨਵਰਸ ਦੀ ਗਿਣਤੀ ਕਰਨਾ । |
14:14 | det ਕਮਾਂਡ ਦੀ ਵਰਤੋਂ ਕਰਕੇ ਮੈਟਰਿਕਸ ਦੇ ਡੀਟਰਮੀਨੈਂਟ ਦੀ ਗਿਣਤੀ ਕਰਨਾ । |
14:18 | spec ਕਮਾਂਡ ਦੀ ਵਰਤੋਂ ਕਰਕੇ ਇੱਕ ਮੈਟਰਿਕਸ ਦੇ ਆਈਗਨ ਵੈਲਿਊਜ਼ ਦੀ ਗਿਣਤੀ ਕਰਨਾ । |
14:23 | ਸਾਰੇ ਐਲੀਮੈਂਟਸ 1 ਵਾਲੇ ਮੈਟਰਿਕਸ, ਨਲ ਮੈਟਰਿਕਸ, ਆਇਡੇਂਟਿਟੀ ਮੈਟਰਿਕਸ ਅਤੇ ਕ੍ਰਮਵਾਰ ਫੰਕਸ਼ਨਸ ਵੰਨ (ones) (), ਜ਼ੀਰੋਜ਼ (zeros) (), ਆਈ (eye) (), ਰੈਂਡ (rand) () ਦੀ ਵਰਤੋਂ ਕਰਕੇ ਰੈਂਡਮ ਐਲੀਮੈਂਟਸ ਵਾਲੇ ਇੱਕ ਮੈਟਰਿਕਸ ਨੂੰ ਪਰਿਭਾਸ਼ਿਤ ਕਰਨਾ । |
14:39 | ਲੀਨੀਅਰ ਇਕਵੇਸ਼ਨਸ ਦੇ ਸਿਸਟਮ ਨੂੰ ਹੱਲ ਕਰਨਾ । |
14:42 | ਇਹ ਸਪੋਕਨ ਟਿਊਟੋਰਿਅਲ ਫਰੀ ਐਂਡ ਓਪਨ ਸੋਰਸ ਸਾਫਟਵੇਅਰ ਇੰਨ ਸਾਇੰਸ ਐਂਡ ਇੰਜਨੀਅਰਿੰਗ ਐਜੂਕੇਸ਼ਨ (FOSSEE) ਦੁਆਰਾ ਬਣਾਇਆ ਗਿਆ ਹੈ । |
14:51 | FOSSEE ਪ੍ਰੋਜੇਕਟ ‘ਤੇ ਜ਼ਿਆਦਾ ਜਾਣਕਾਰੀ fossee:in ਜਾਂ scilab:in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । |
14:58 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
15:05 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro। |
15:14 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । |
15:18 | ਸਾਡੇ ਨਾਲ ਜੁੜਣ ਲਈ ਧੰਨਵਾਦ । |