Scilab/C2/Getting-Started/Punjabi

From Script | Spoken-Tutorial
Jump to: navigation, search
Visual Cue Narration
00:02 ਸਤਿ ਸ਼੍ਰੀ ਅਕਾਲ ਦੋਸਤੋ, Getting Started with Scilab ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:
00:09 Scilab ਦੀ ਇੱਕ ਕੈਲਕੂਲੇਟਰ ਦੇ ਰੂਪ ਵਿੱਚ ਵਰਤੋਂ ਕਰਨੀ ।
00:12 ਇੱਕ ਵੈਰੀਏਬਲਸ ਵਿੱਚ ਵੈਲਿਊਜ਼ ਨੂੰ ਕਿਵੇਂ ਸਟੋਰ ਕਰਦੇ ਹਨ ।
00:15 ਇਸ ਵੈਰੀਏਬਲਸ ਦੀ ਵਰਤੋਂ ਕਰਕੇ ਵੱਖ-ਵੱਖ ਮੈਥੇਮੈਟੀਕਲ ਓਪਰੇਸ਼ਨਸ ਦਾ ਕਿਵੇਂ ਸੰਪਾਦਨ ਕਰਦੇ ਹਨ ।
00:21 ਕਰੰਟ ਵਰਕਿੰਗ ਡਾਇਰੈਕਟਰੀ ਵਿੱਚ ਸੈਸ਼ਨ ਦੇ ਦੌਰਾਨ ਚਲਾਈਆਂ ਗਈਆਂ ਕਮਾਂਡਸ ਨੂੰ ਸਟੋਰ ਕਰਨ ਲਈ ਫਾਇਲ ਕਿਵੇਂ ਬਣਾਉਂਦੇ ਹਨ ।
00:29 ਕੰਮਪਲੈਕਸ ਨੰਬਰਸ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹਨ ।
00:31 ਨੰਬਰਸ ‘ਤੇ ਐਕਸਪੋਨੈਂਸ਼ਲ, ਲੋਗਰਿਥਮਿਕ (logarithmic) ਅਤੇ ਟ੍ਰਾਈਗੋਨੋਮੈਟ੍ਰਿਕ (trigonometric) ਓਪਰੇਸ਼ਨਸ ਨੂੰ ਕਿਵੇਂ ਸੰਪਾਦਨ ਕਰਦੇ ਹਨ ।
00:38 ਇਸ ਟਿਊਟੋਰਿਅਲ ਲਈ ਪਹਿਲਾਂ Scilab ਦੀ ਲੋੜ ਹੈ, ਜੋ ਤੁਹਾਡੇ ਕੰਪਿਊਟਰ ‘ਤੇ ਇੰਸਟੌਲ ਕੀਤਾ ਹੋਣਾ ਚਾਹੀਦਾ ਹੈ ।
00:44 ਅਸੀਂ ਨੁਮਾਇਸ਼ ਜਾਂ (ਪ੍ਰਦਰਸ਼ਨ) ਲਈ Scilab 5:2:0 ਅਤੇ Mac OS/X ਦੀ ਵਰਤੋਂ ਕਰ ਰਹੇ ਹਾਂ ।
00:51 ਇੱਥੇ ਟਿਊਟੋਰਿਅਲ ਦੇ ਲਈ ਫਲੋ ਚਾਰਟ ਦਿੱਤਾ ਗਿਆ ਹੈ ।
00:55 ਆਪਣੇ ਡੈਸਕਟਾਪ ‘ਤੇ Scilab ਸ਼ਾਰਟਕਟ ਆਈਕਾਨ ‘ਤੇ ਕਲਿਕ ਕਰੋ ਅਤੇ Scilab ਦੀ ਸ਼ੁਰੂਆਤ ਕਰੋ ।
1:01 ਇਹ Scilab console ਵਿੰਡੋ ਹੈ । ਨੋਟ ਕਰੋ ਕਿ ਕਰਸਰ ਕਮਾਂਡ ਪ੍ਰੌਮਪਟ ‘ਤੇ ਹੈ ।
01:07 ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਸਮੇਂ ਦੇ ਅਨੁਸਾਰ ਅੰਤਰਾਲਾਂ ‘ਤੇ ਰੋਕ-ਰੋਕ ਕੇ, Scilab ਵਿੱਚ ਇਸ ਟਿਊਟੋਰਿਅਲ ਦਾ ਅਭਿਆਸ ਕਰੋ ।
01:16 Scilab ਦੀ ਕੈਲਕੁਲੇਟਰ ਦੇ ਰੂਪ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ।
01:19 ਕੁੱਝ ਬੇਸਿਕ ਓਪਰੇਸ਼ਨਸ ਵੇਖਦੇ ਹਾਂ, ਜੋ ਇਹ ਕਰ ਸਕਦੇ ਹਨ ।
01:25 ਟਾਈਪ ਕਰੋ 42 ਪਲਸ 4 ਮਲਟੀਪਲਾਈਡ ਬਾਏ 4 ਮਾਈਨਸ 64 ਡਿਵਾਡਿਡ ਬਾਏ 4 ਅਤੇ ਐਂਟਰ ਦਬਾਓ ।
01:36 ਆਉਟਪੁਟ 42 ਹੈ, ਜਿਵੇਂ ਕਿ ਸਾਡਾ ਅਨੁਮਾਨ ਸੀ ।
01:39 ਨੋਟ ਕਰੋ ਕਿ ਜਵਾਬ 42 ਡਿਫਾਲਟ ਵੈਰੀਏਬਲਸ ans ਵਿੱਚ ਇੱਕਠਾ (ਸਟੋਰ) ਹੋ ਜਾਂਦਾ ਹੈ ।
01:45 ਅਸੀਂ ਨਾਮ ਵੈਰੀਏਬਲਸ ਵੀ ਬਣਾ ਸਕਦੇ ਹਾਂ: ਟਾਈਪ ਕਰੋ,
01:49 a = 12, b = 21, c = 33 ਅਤੇ ਐਂਟਰ ਦਬਾਓ ।
02:00 ਇਹ ਵੈਰੀਏਬਲਸਸ a, b ਅਤੇ c ਵਿੱਚ ਹੌਲੀ ਹੌਲੀ 12, 21 ਅਤੇ 33 ਵੈਲਿਊ ਸਟੋਰ ਕਰਦਾ ਹੈ ।
02:08 ਅਸੀਂ ਇੱਥੇ clc ਕਮਾਂਡ ਦੀ ਵਰਤੋਂ ਕਰਕੇ scilab console ਨੂੰ ਸਾਫ਼ ਕਰਾਂਗੇ ।
02:13 ਹੁਣ ਅਸੀਂ ਇਸ ਵੈਰੀਏਬਲਸ ਦੀ ਵਰਤੋਂ ਕਰਕੇ ਕੁੱਝ ਮੈਥੇਮੈਟੀਕਲ ਓਪਰੇਸ਼ਨਸ ਸੰਪਾਦਨ ਕਰਾਂਗੇ ।
02:19 ਉਦਾਹਰਣ ਦੇ ਲਈ,
02:21 a + b + c ਦਾ ਨਤੀਜਾ 66 ਪ੍ਰਾਪਤ ਹੁੰਦਾ ਹੈ ।
02:27 ਇਸ ਤਰ੍ਹਾਂ,
02:29 a ਟਾਈਮਸ ਬਰੈਕੇਟ ਵਿੱਚ
02:35 b ਪਲਸ c ਦਾ ਨਤੀਜਾ 648 ਪ੍ਰਾਪਤ ਹੁੰਦਾ ਹੈ
02:41 ਅਸੀਂ ਇੱਕ ਹੋਰ ਵੈਰੀਏਬਲਸ ਮੰਨਦੇ ਹਾਂ, ‘d’ ਵਿੱਚ ਵੀ ਜਵਾਬ ਨਿਰਧਾਰਤ ਕਰ ਸਕਦੇ ਹਾਂ, d = ਬਰੈਕੇਟ a + b ਬਰੈਕੇਟ ਬੰਦ ਮਲਟੀਪਲਾਈਡ ਬਾਏ c, ਟਾਈਪ ਕਰਕੇ
02:58 d = 1089:
03:01 ਅਸੀਂ ਕਮਾਂਡ ਲਾਈਨ ‘ਤੇ ਕੋਮਿਆਂ ਦੁਆਰਾ ਵੱਖ-ਵੱਖ ਵੈਰੀਏਬਲਸ ਦੇ ਨਾਮਾਂ ਨੂੰ ਟਾਈਪ ਕਰਕੇ ਵੈਰੀਏਬਲਸ ਵਿੱਚ ਜੋ ਅਸੀਂ ਮੰਨੇ ਨੇ ਉਹਨਾਂ ਨੂੰ ਚੈੱਕ ਕਰ ਸਕਦੇ ਹਾਂ ਜਿਵੇਂ
03:09 a, b, c, d ਅਤੇ ਐਂਟਰ ਦਬਾਓ
03:16 ਅਸੀਂ ਇੱਥੇ clc ਕਮਾਂਡ ਦੀ ਵਰਤੋਂ ਕਰਕੇ console ਨੂੰ ਕਲੀਅਰ ਕਰਾਂਗੇ
03:21 ਪਾਵਰ ਲਗਾਉਣ ਦੇ ਲਈ, “raised to” ਚਿੰਨ੍ਹ ਦੀ ਵਰਤੋਂ ਕਰੋ, ਜੋ ਤੁਹਾਡੇ ਕੀ-ਬੋਰਡ ਦੀ ਨੰਬਰ ਕੀ (key) 6 ‘ਤੇ ਸਥਿਤ ਹੈ ।
03:29 ਇਸ ਚਿੰਨ੍ਹ ਦੀ ਵਰਤੋਂ ਕਰਨ ਲਈ ਸ਼ਿਫਟ ਕੀ (key) ਦੇ ਨਾਲ ਨੰਬਰ ਕੀ (key) 6 ਦਬਾਓ ।
03:34 ਉਦਾਹਰਣ ਦੇ ਲਈ, 7 ਦਾ ਵਰਗ, 7 ਦੀ ਪਾਵਰ 2 ਦੇ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਐਂਟਰ ਦਬਾਓ ।
03:43 ਇੱਕ ਨੰਬਰ, ਮੰਨੋ, 17, ਦਾ ਵਰਗਮੂਲ ਕੱਢਣ ਲਈ ਅਸੀਂ ਵਰਤੋਂ ਕਰਦੇ ਹਾਂ: sqrt of 17
03:55 ਇਹ 17 ਦੀ ਪਾਵਰ 0:5 ਦੇ ਸਮਾਨ ਹੈ ।
04:06 ਪਰੰਪਰਾ ਦੇ ਅਨੁਸਾਰ, ਆਉਟਪੁਟ ਦੇ ਰੂਪ ਵਿੱਚ ਕੇਵਲ ਪੌਜੀਟਿਵ ਵੈਲਿਊ ਪ੍ਰਾਪਤ ਹੁੰਦੀ ਹੈ ।
04:10 ਆਮ ਤੌਰ ‘ਤੇ, 34 ਦੀ ਪਾਵਰ (2 ਬਾਏ 5) ਕੱਢਣ ਦੇ ਲਈ, ਟਾਈਪ ਕਰੋ:
04:15 34 raised to ਬਰੈਕੇਟ 2 ਬਾਏ 5 ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ ।
04:25 ਨੇਗੇਟਿਵ ਪਾਵਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।
04:28 clc ਕਮਾਂਡ ਦੀ ਵਰਤੋਂ ਕਰਕੇ console ਨੂੰ ਕਲੀਅਰ ਕਰੋ
04:33 ਹੁਣ ਤੱਕ, ਤੁਸੀਂ ਵੇਖ ਚੁੱਕੇ ਹੋ ਕਿ ਕੁੱਝ ਸਾਧਾਰਨ ਗਿਣਤੀ ਕਿਵੇਂ ਕੀਤੀ ਜਾਂਦੀ ਹੈ ਅਤੇ Scilab ਵਿੱਚ ਵੈਰੀਏਬਲਸ ਕਿਵੇਂ ਬਣਾਉਂਦੇ ਹਾਂ ।
04:40 ਹੁਣ ਅਸੀਂ ਨਵੀਂ ਕਮਾਂਡ ਦੇ ਨਾਲ ਸ਼ੁਰੂ ਕਰਦੇ ਹਾਂ ।
04:43 ਇਹ ਉਨ੍ਹਾਂ ਕਮਾਂਡਾਂ ਨੂੰ ਯਾਦ ਰੱਖਣ ਵਿੱਚ ਮਦਦ ਕਰੇਗਾ ਜੋ ਪਹਿਲਾਂ ਆਉਟਪੁਟ ਦੇ ਨਾਲ ਜਾਰੀ ਕੀਤੇ ਗਏ ਸਨ ।
04:49 ਸਭ ਤੋਂ ਪਹਿਲਾਂ ਵਾਲੀ ਕਮਾਂਡ pwd ਟਾਈਪ ਕਰੋ ਅਤੇ ਐਂਟਰ ਦਬਾਓ
04:55 ਇਹ (ਮੇਰੇ ਕੰਪਿਊਟਰ ‘ਤੇ) ਕਰੰਟ ਵਰਕਿੰਗ ਡਾਇਰੈਕਟਰੀ ਹੈ ।
04:58 ਇਹ ਤੁਹਾਡੇ ਕੰਪਿਊਟਰ ‘ਤੇ ਵੱਖਰੀ ਹੋ ਸਕਦੀ ਹੈ
05:01 ਕਰੰਟ ਵਰਕਿੰਗ ਡਾਇਰੈਕਟਰੀ ਨੂੰ scilab ਕੰਸੋਲ ਵਿੰਡੋ ਦੇ ਟੂਲਬਾਰ ‘ਤੇ ਸਥਿਤ ਕਰੰਟ ਡਾਇਰੈਕਟਰੀ ਬਦਲੇ ਆਈਕਾਨ ‘ਤੇ ਕਲਿਕ ਕਰਕੇ ਬਦਲਿਆ ਜਾ ਸਕਦਾ ਹੈ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ।
05:15 ਹੁਣ ਹੇਠਾਂ ਲਿਖੇ ਨੂੰ ਟਾਈਪ ਕਰਕੇ ਡਾਇਰੀ ਕਮਾਂਡ ਜਾਰੀ ਕਰੋ:
05:20 ਡਾਇਰੀ ਬਰੈਕੇਟ ਇਨਵਰਟੇਡ ਕੋਮਾਂ ਖੋਲੋ, myrecord: txt ਇਨਵਰਟੇਡ ਕੋਮਾਂ ਬੰਦ ਕਰੋ, ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ
05:40 ਇਹ ਕਮਾਂਡ ਕਰੰਟ ਵਰਕਿੰਗ ਡਾਇਰੈਕਟਰੀ ਵਿੱਚ myrecord: txt ਨਾਮ ਵਾਲੀ ਇੱਕ ਫਾਇਲ ਬਣਾਏਗੀ ।
05:48 ਹੁਣ ਤੋਂ, Scilab ਸੈਸ਼ਨ ਦੀ ਇੱਕ transcript ਇਸ ਫਾਇਲ ਵਿੱਚ ਸੇਵ ਹੋ ਜਾਵੇਗੀ ।
05:53 ਇਸ ਦੀ ਉਪਯੋਗਤਾ ਦੀ ਨੁਮਾਇਸ਼ ਇਸ ਟਿਊਟੋਰਿਅਲ ਵਿੱਚ ਅਗਲੇ ਪੱਧਰ ‘ਤੇ ਕੀਤੀ ਜਾਵੇਗੀ ।
06:00 ਕ੍ਰਿਪਾ ਕਰਕੇ ਹੁਣ ਟਿਊਟੋਰਿਅਲ ਨੂੰ ਰੋਕ ਦਿਓ ਅਤੇ ਵੀਡੀਓ ਦੇ ਨਾਲ ਦਿੱਤੀ ਗਈ ਪ੍ਰਸ਼ਨ ਸੂਚੀ ਗਿਣਤੀ ਇੱਕ ਨੂੰ ਪੂਰਾ ਕਰੋ ।
06:07 ਹੁਣ, ਅਸੀਂ ਵੇਖਦੇ ਹਾਂ ਕਿ Scilab ਕੰਮਪਲੈਕਸ ਨੰਬਰਸ ‘ਤੇ ਕਿਵੇਂ ਕੰਮ ਕਰਦਾ ਹੈ ।
06:13 ਇਮਿਗਨੇਰੀ ਯੂਨਿਟ i ਨੂੰ Scilab ਵਿੱਚ ਪਰਸੈਂਟ (%) i ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ:
06:18 ਉਦਾਹਰਣ ਦੇ ਲਈ, 5 ਪੁਆਇੰਟ 2 ਮਲਟੀਪਲਾਈਡ ਬਾਏ ਪਰਸੈਂਟ (%) i ਦਾ ਨਤੀਜਾ 5:2 i ਪ੍ਰਾਪਤ ਹੁੰਦਾ ਹੈ
06:29 ਇਸੇ ਤਰ੍ਹਾਂ ਬਰੈਕੇਟ 10 ਪਲਸ 5 ਇਨਟੂ ਪਰਸੈਂਟ i, ਪੂਰੇ ਨੂੰ 2 ਟਾਈਮਸ ਪਰਸੈਂਟ i ਨਾਲ ਮਲਟੀਪਲਾਈ ਕਰੋ, ਨਤੀਜਾ - 10 + 20: i ਦਿੰਦਾ ਹੈ
06:58 ਹੁਣ ਇੱਥੇ console ਕਲੀਅਰ ਕਰੋ,
07:04 ਅਸੀਂ Scilab ਵਿੱਚ ਉਪਲੱਬਧ ਕੁੱਝ ਹੋਰ ਪਹਿਲਾਂ ਤੋਂ ਨਿਰਧਾਰਤ ਨਿਊਮੈਰੀਕਲ ਕੰਸਟੇਂਟਸ ਵੇਖਦੇ ਹਾਂ ।
07:09 i ਦੇ ਸਮਾਨ ਹੀ, ਉਨ੍ਹਾਂ ਦੇ ਨਾਮ ਵੀ ਪਰਸੈਂਟ ਚਿੰਨ੍ਹ ਦੇ ਨਾਲ ਸ਼ੁਰੂ ਹੁੰਦੇ ਹਨ:
07:13 ਉਦਾਹਰਣ ਦੇ ਲਈ, ਪਰਸੈਂਟ pi ।
07:18 pi ਕੀ ਵੈਲਿਊ ਉਹੀ ਹੈ, ਜਿਵੇਂ ਕਿ ਉਮੀਦ ਸੀ ।
07:21 ਹੁਣ, ਅਸੀਂ ਕੁੱਝ ਬਿਲਟ–ਇੰਨ (built - in) ਟ੍ਰਿਗਨੋਮੈਟਿਕ ਫੰਕਸ਼ਨਾਂ ਦੀ ਵਰਤੋਂ ਕਰਕੇ pi ਦੀ ਵਰਤੋਂ ਕਰਕੇ ਪ੍ਰਦਰਸ਼ਨ ਕਰਾਂਗੇ, ਜੋ ਹੇਠਾਂ ਲਿਖੇ ਹਨ ।
07:27 ਫੰਕਸ਼ਨ sin of percent pi by 2 ਦੇ ਲਈ ਨਤੀਜਾ 1 ਹੈ ।
07:37 ਅਤੇ ਫੰਕਸ਼ਨ cos of percent pi by 2 ਦੇ ਲਈ ਨਤੀਜਾ 6:123D - 17 ਹੈ ।
07:50 ਕ੍ਰਿਪਾ ਕਰਕੇ ਨੋਟ ਕਰੋ, ਕਿ ਐਂਗਲਜ਼ ਨੂੰ ਰੇਡੀਅਨ ਵਿੱਚ ਮਾਪਿਆ ਜਾਂਦਾ ਹੈ ਅਤੇ
07:54 ਨੋਟ ਕਰੋ ਕਿ ਸਾਰੇ ਪ੍ਰਯੋਗਾਤਮਕ ਉਦੇਸਾਂ ਲਈ ਦੂਜਾ ਜਵਾਬ ਜ਼ੀਰੋ ਹੈ ।
07:59  % eps machine epsilon ਨਾਮ ਵਾਲੇ ਨੰਬਰ ਨਾਲ ਸੰਬੰਧਿਤ ਹੈ,
08:03 ਇਹ ਹੇਠਲਾ ਅੰਕ ਰੈਜ਼ੋਲੂਸ਼ਨ ਹੈ ਜੋ Scilab ਦੇ ਸਕਦੇ ਹੈ ।
08:08 ਆਪਣੇ ਕੰਪਿਊਟਰ ‘ਤੇ ਇਸਦੀ ਵੈਲਿਊ ਦਿਖਾਉਣ ਲਈ ਆਪਣੇ ਕੰਸੋਲ ‘ਤੇ % eps ਟਾਈਪ ਕਰੋ ।
08:19 ਮੇਰੇ ਕੰਪਿਊਟਰ ‘ਤੇ ਇਹ 2:220D - 16 ਦਿੰਦਾ ਹੈ ।
08:24 ਇਹ Scilab ਦੁਆਰਾ ਵਰਤੀ ਜਾਣ ਵਾਲੀ floating point precision ਨੂੰ ਦਿਖਾਉਂਦਾ ਹੈ ।
08:28 ਇਹ ਨੰਬਰ 2:22 times 10^ (raised to) (- 16) ਦੇ ਲਈ ਸੰਕੇਤ ਹੈ । ਇੱਥੇ ਕੰਸੋਲ ਕਲੀਅਰ ਕਰੋ ।
08:41 ਜੇ ਕੋਈ ਵਿਅਕਤੀ 0:000456 ਲਿਖਣਾ ਚਾਹੁੰਦਾ ਹੈ, ਤਾਂ ਉਹ ਇਸਨੂੰ 4:56d - 4 ਜਾਂ 4:56e - 4 ਦੇ ਰੂਪ ਵਿੱਚ ਲਿਖ ਸਕਦਾ ਹੈ ।
09:06 ਜਦੋਂ ਕਿ scilab ਦੇ ਵੈਰੀਏਬਲਸ ਅਤੇ ਫੰਕਸ਼ਨ ਕੇਸ – ਸੈਂਸਟਿਵ ਹੁੰਦੇ ਹਨ, ਫਿਰ ਵੀ ਅਸੀਂ ਇੱਥੇ ਸਮਾਲ d ਜਾਂ ਕੈਪੀਟਲ D, ਜਾਂ ਸਮਾਲ e, ਜਾਂ ਕੈਪੀਟਲ E ਦੀ ਵਰਤੋਂ ਕਰ ਸਕਦੇ ਹਾਂ ।
09:16 ਕੁਦਰਤੀ ਲੋਗਰਿਥਮ (logarithm) ਦਾ ਆਧਾਰ ਇੱਕ ਹੋਰ ਮਹੱਤਵਪੂਰਣ ਪਹਿਲਾਂ ਤੋਂ ਨਿਰਧਾਰਤ ਨਿਊਮੈਰੀਕਲ ਕੰਨਸਟੇਂਟ ਹੈ:
09:22 ਪਰਸੈਂਟ e ਲੋੜੀਂਦਾ ਨਤੀਜਾ ਦਿੰਦਾ ਹੈ ।
09:30 ਅਸੀਂ ਫੰਕਸ਼ਨ exp ਦੀ ਵਰਤੋਂ ਕਰਕੇ ਸਮਾਨ ਨਤੀਜਾ ਪ੍ਰਾਪਤ ਕਰ ਸਕਦੇ ਹਾਂ ।
09:35 ਉਦਾਹਰਣ ਦੇ ਲਈ: exp ਬਰੈਕੇਟ (1) ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ ।
09:44 ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਵਾਬ ਇੱਕੋ ਜਿਹੇ ਹਨ
09:47 clc ਕਮਾਂਡ ਦੀ ਵਰਤੋਂ ਕਰਕੇ console ਨੂੰ ਕਲੀਅਰ ਕਰੋ
09:55 ਇਸ ਤਰ੍ਹਾਂ ਨਾਲ,
09:56  % e ਸਕਵੇਅਰ, ਹੇਠ ਲਿਖੇ ਜਵਾਬ ਪੇਸ਼ ਕਰਦਾ ਹੈ
10:04 ਜੋ exp of 2 ਟਾਈਪ ਕਰਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ।
10:18 ਕਮਾਂਡ log ਦਾ ਮਤਲੱਬ ਕਿਸੇ ਨੰਬਰ ਦਾ ਕੁਦਰਤੀ ਲੋਗਰਿਥਮ ਹੈ, ਅਰਥ, ਬੇਸ e ‘ਤੇ ।
10:23 ਬੇਸ 10 ਦੇ ਹਵਾਲੇ ਵਿੱਚ ਲੋਗਰਿਥਮ ਲੈਣ ਲਈ log 10 ਦੀ ਵਰਤੋਂ ਕਰੋ ।
10:29 ਉਦਾਹਰਣ ਦੇ ਲਈ, log 10 ਬਰੈਕੇਟ 1e ਮਾਈਨਸ 23 ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ ਇਹ ਲੋੜੀਂਦਾ ਜਵਾਬ - 23 ਪੇਸ਼ ਕਰਦਾ ਹੈ ।
10:47 ਸਾਨੂੰ ਨੇਗੇਟਿਵ ਨੰਬਰਸ ਦਾ ਲੋਗਰਿਥਮ ਲੈਂਦੇ ਸਮੇਂ ਕੰਮਪਲੈਕਸ ਨੰਬਰਸ ਪ੍ਰਾਪਤ ਹੁੰਦੇ ਹਨ ।
10:51 ਕੰਮਪਲੈਕਸ ਨੰਬਰਸ ਦੇ ਲਈ, ਤੁਸੀਂ ਆਪਣੇ ਲਈ ਇਸ ਨੂੰ ਚੈੱਕ ਕਰ ਸਕਦੇ ਹੋ, ਆਪਣੇ scilab ਕੰਸੋਲ ‘ਤੇ ਟਾਈਪ ਕਰੋ: log of - 1 ਜਾਂ log of % i
11:01 ਹੁਣ ਯਾਦ ਕਰੋ ਕਿ ਅਸੀਂ ਡਾਇਰੀ ਕਮਾਂਡ ਦੇ ਰਾਹੀਂ ਫਾਇਲ myrecord:txt ਵਿੱਚ ਟਾਈਪ ਕੀਤੀਆਂ ਗਈਆਂ ਸਾਰੀਆਂ ਕਮਾਂਡਸ ਦੀ ਇੱਕ ਰਿਕਾਰਡਿੰਗ ਬਣਾ ਲਈ ਹੈ,
11:09 ਹੁਣ, ਅਸੀਂ ਵੇਖਦੇ ਹਾਂ ਕਿ ਉਸ ਫਾਇਲ ਨੂੰ ਕਿਵੇਂ ਬੰਦ ਕਰੀਏ ਅਤੇ ਕਿਵੇਂ ਵੇਖੀਏ ।
11:13 ਫਾਇਲ ਨੂੰ ਬੰਦ ਕਰਨ ਦੇ ਲਈ, ਟਾਈਪ ਕਰੋ,
11:16 diary of zero (ਡਾਇਰੀ ਆਫ ਜ਼ੀਰੋ)
11:21 ਇਹ ਕਮਾਂਡ ਫਾਇਲ myrecord:txt ਨੂੰ ਬੰਦ ਕਰੇਗੀ ਅਤੇ ਸੇਵ ਕਰੇਗੀ ।
11:26 ਇਸ ਦੇ ਇਲਾਵਾ ਇਹ ਵੀ ਯਾਦ ਰੱਖੋ ਕਿ ਇਸ ਫਾਇਲ ਨੂੰ ਕਰੰਟ ਵਰਕਿੰਗ ਡਾਇਰੈਕਟਰੀ ਵਿੱਚ ਬਣਾਇਆ ਗਿਆ ਸੀ, ਜੋ ਮੇਰੀ ਕੰਡੀਸ਼ਨ ਵਿੱਚ ਡੈਸਕਟਾਪ ਹੈ ।
11:34 ਆਪਣੇ scilab ਕੰਸੋਲ ਵਿੰਡੋ ਟੂਲਬਾਰ ‘ਤੇ ਇੱਕ ਓਪਨ-ਅ-ਫਾਇਲ ਸ਼ਾਰਟਕਟ ਆਈਕਾਨ ‘ਤੇ ਕਲਿਕ ਕਰਕੇ ਇਸ ਫਾਇਲ ਨੂੰ ਖੋਲ੍ਹਦੇ ਹਾਂ ।
11:46 ਅਸੀਂ ਸਾਰੀਆਂ ਫਾਇਲਾਂ ਦੇ ਫਾਇਲ ਫਾਰਮੈਟ ਨੂੰ ਬਦਲ ਦੇਵਾਂਗੇ
11:51 ਫਾਇਲ myrecord: txt ਨੂੰ ਚੁਣੋ ਅਤੇ ਓਪਨ ‘ਤੇ ਕਲਿਕ ਕਰੋ ।
11:59 ਨੋਟ ਕਰੋ, ਕਿ ਸਾਰੇ ਟਰਾਂਜੈਕਸ਼ਨ (transaction), Scilab ਦੁਆਰਾ ਦਿੱਤੀਆਂ ਗਈਆਂ ਕਮਾਂਡਸ ਅਤੇ ਇਸ ਨਾਲ ਸੰਬੰਧਿਤ ਜਵਾਬ, ਦੋਨਾਂ ਨੂੰ ਹੀ ਇਸ ਫਾਇਲ ਵਿੱਚ ਸੁਰੱਖਿਅਤ ਕੀਤਾ ਗਿਆ ਹੈ ।
12:10 ਅਸੀਂ ਇਸ ਫਾਇਲ ਨੂੰ ਬੰਦ ਕਰਾਂਗੇ ।
12:15 yes ‘ਤੇ ਕਲਿਕ ਕਰੋ ।
12:21 ਅਸੀਂ ਜਾਣਦੇ ਹਾਂ ਕਿ, ਇੱਕ ਪ੍ਰੋਗਰਾਮ ਬਣਾਉਂਦੇ ਸਮੇਂ, ਵਿਅਕਤੀ ਇੱਕ ਉਚਿਤ ਕੋਡ ‘ਤੇ ਪੁੱਜਣ ਤੋਂ ਪਹਿਲਾਂ ਵਿਅਕਤੀ ਬਹੁਤ ਸਾਰੇ ਕੋਡ ਵਰਤਦਾ ਹੈ ।
12:29 ਡਾਇਰੀ ਕਮਾਂਡ ਸਾਰੀਆਂ ਟ੍ਰਾਂਜੈਕਸ਼ਨਾਂ ਦਾ ਰਿਕਾਰਡ ਰੱਖਣ ਵਿੱਚ ਮਦਦ ਕਰਦੀ ਹੈ ।
12:35 ਜੇਕਰ ਤੁਹਾਨੂੰ ਯਾਦ ਹੋਵੇ ਕਿ, ਅਸੀਂ diary of zero ਕਮਾਂਡ ਦੀ ਵਰਤੋਂ ਕਰਕੇ my record: txt ਫਾਇਲ ਨੂੰ ਬੰਦ ਕਰ ਦਿੱਤਾ ਸੀ ।
12:42 ਕ੍ਰਿਪਾ ਕਰਕੇ, ਨੋਟ ਕਰੋ ਕਿ ਇਸ ਕਮਾਂਡ ਨੂੰ ਚਲਾਉਣ ਦੇ ਬਾਅਦ ਕੋਈ ਵੀ ਟ੍ਰਾਂਜੈਕਸ਼ਨ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ ਹੈ ।
12:48 ਜੇ ਸਾਨੂੰ ਇੱਕ ਵਾਰ ਦੁਬਾਰਾ ਸੈਸ਼ਨ ਨੂੰ ਸੁਰੱਖਿਅਤ ਕਰਨ ਦੀ ਲੋੜ ਹੋਵੇ, ਤਾਂ ਸਾਨੂੰ ਦੁਬਾਰਾ ਡਾਇਰੀ ਕਮਾਂਡ ਜਾਰੀ ਕਰਨ ਦੀ ਲੋੜ ਹੁੰਦੀ ਹੈ ।
12:54 ਜੇ ਫਾਇਲ ਵਿੱਚ ਕੁੱਝ ਲਾਭਦਾਇਕ ਜਾਣਕਾਰੀ ਸ਼ਾਮਿਲ ਹੋਵੇ, ਤਾਂ ਵਿਅਕਤੀ ਨੂੰ ਡਾਇਰੀ ਕਮਾਂਡ ਵਿੱਚ ਕਿਸੇ ਹੋਰ ਫਾਇਲ ਨਾਮ ਦੀ ਵਰਤੋਂ ਕਰਨੀ ਚਾਹੀਦੀ ਹੈ ।
13:03 ਕਿਉਂਕਿ, ਸਮਾਨ ਨਾਮ ਦੀ ਵਰਤੋਂ ਨਾਲ ਮੌਜੂਦਾ ਫਾਇਲ ਓਵਰਰਾਈਟ ਹੋ ਜਾਵੇਗੀ ।
13:09 ਇੱਥੇ ਵੀਡੀਓ ਨੂੰ ਰੋਕੋ ਅਤੇ ਵੀਡੀਓ ਦੇ ਨਾਲ ਦਿੱਤੀ ਗਈ ਦੂਜੀ ਪ੍ਰਸ਼ਨਸੂਚੀ ਨੂੰ ਹੱਲ ਕਰੋ ।
13:15 ਤੁਸੀਂ ਵੇਖ ਸਕਦੇ ਹੋ ਕਿ ਇਸ ਸਮੱਸਿਆ ਲਈ ਹੱਲ ਅਸਲ ਵਿੱਚ ਜ਼ੀਰੋ ਨਹੀਂ ਸੀ ।
13:21 ਇਸਦੇ ਨਾਲ ਕਿਵੇਂ ਡੀਲ ਕਰਦੇ ਹਨ, ਇਸ ‘ਤੇ ਜ਼ਿਆਦਾ ਜਾਣਕਾਰੀ ਦੇ ਲਈ, ਟਾਈਪ ਕਰੋ “help clean”:
13:27 ਆਮ ਤੌਰ ਤੇ: ਜੇ ਤੁਹਾਨੂੰ ਵਿਸ਼ੇਸ਼ ਕਮਾਂਡ ਦੇ ਬਾਰੇ ਵਿੱਚ ਮਦਦ ਦੀ ਲੋੜ ਹੈ, ਤਾਂ ਇੱਕ ਆਰਗਿਊਮੈਂਟ ਕਮਾਂਡ ਦੇ ਨਾਲ ‘help’ ਜਾਂ help ਦੀ ਵਰਤੋਂ ਕੀਤੀ ਜਾ ਸਕਦੀ ਹੈ ।
13:37 ਉਦਾਹਰਣ ਦੇ ਲਈ, scilab console ‘ਤੇ “help chdir” ਟਾਈਪ ਕਰੋ ਅਤੇ ਐਂਟਰ ਦਬਾਓ ।
13:53 ਅਸੀਂ ਹੈਲਪ ਬਰਾਊਜ਼ਰ ਦੇ ਆਕਾਰ ਨੂੰ ਵਧਾਵਾਂਗੇ ।
14:01 Help chdir ਕਰੰਟ ਵਰਕਿੰਗ ਡਾਇਰੈਕਟਰੀ ਨੂੰ ਬਦਲਣ ਦੇ ਬਾਰੇ ਵਿੱਚ ਵੇਰਵੇ ਸਹਿਤ ਜਾਣਕਾਰੀ ਦਿੰਦਾ ਹੈ ।
14::10 ਇੱਕ ਹੋਰ ਵਿਕਲਪ (ਓਪਸ਼ਨ) scilab ਕੰਸੋਲ ਵਿੰਡੋ ਦੇ ਟੂਲਬਾਰ ‘ਤੇ ਹੈਲਪ ਬਰਾਊਜ਼ਰ ਆਈਕਾਨ ‘ਤੇ ਕਲਿਕ ਕਰਨਾ ਹੈ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ।
14:20 ਹੈਲਪ ਬਰਾਊਜ਼ਰ ਬੰਦ ਕਰੋ ਅਤੇ ਦੁਬਾਰਾ ਸਲਾਈਡਸ ‘ਤੇ ਆਓ ।
14:31 ਅੱਪ-ਡਾਊਂਨ ਐਰੋ ਕੀਜ਼ ਦੀ ਵਰਤੋਂ ਪਹਿਲਾਂ ਚਲਾਈ ਗਈ ਕਮਾਂਡਸ ਨੂੰ ਦੇਖਣ ਲਈ ਕੀਤਾ ਜਾ ਸਕਦਾ ਹੈ ।
14:36 ਅੱਪ-ਡਾਊਂਨ ਐਰੋ ਦੀ ਵਰਤੋਂ ਕਰਦੇ ਹੋਏ, ਤੁਸੀਂ ਕਿਸੇ ਵੀ ਕਮਾਂਡ ‘ਤੇ ਰੁਕ ਸਕਦੇ ਹੋ, ਅਤੇ ਇਸਨੂੰ ਚਲਾਉਣ ਦੇ ਲਈ ਐਂਟਰ ਦਬਾਓ ।
14:45 ਜੇ ਜ਼ਰੂਰਤ ਹੋਵੇ ਤਾਂ, ਤੁਸੀਂ ਕਮਾਂਡਸ ਨੂੰ ਐਡਿਟ ਵੀ ਕਰ ਸਕਦੇ ਹੋ ।
14:48 ਜੇ, ਤੁਸੀਂ ਆਪਣੇ ਦੁਆਰਾ ਟਾਈਪ ਕੀਤੀ ਗਈ ਪਿਛਲੀ ਕਮਾਂਡ ਨੂੰ ਵੇਖ ਰਹੇ ਹੋ, ਤਾਂ ਜੋ ਅੱਖਰ e ਤੋਂ ਸ਼ੁਰੂ ਹੋਇਆ ਸੀ, ਤਾਂ e ਟਾਈਪ ਕਰੋ, ਅਤੇ ਫਿਰ ਐਰੋ ਦੀ ਵਰਤੋਂ ਕਰੋ ।
14:59 ਕਮਾਂਡ ਨੂੰ ਆਟੋਮੈਟਿਕ ਪੂਰਾ ਕਰਨ ਲਈ ਟੈਬ ਦੀ ਵਰਤੋਂ ਕਰੋ । ਇਹ ਸਾਨੂੰ ਚੋਣ ਕਰਨ ਦੇ ਲਈ ਸਾਰੇ ਉਪਲੱਬਧ ਵਿਕਲਪ (ਓਪਸ਼ਨ) ਪੇਸ਼ ਕਰਦਾ ਹੈ ।
15:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
15:10 ਕੈਲਕੁਲੇਟਰ ਦੇ ਰੂਪ ਵਿੱਚ Scilab ਦੀ ਵਰਤੋਂ ।
15:12 ਡਿਫਾਲਟ ਵੈਰੀਏਬਲਸ ans ਵਿੱਚ ਨਤੀਜਾ ਸਟੋਰ ਕਰਨਾ ।
15:16 ਇਕਵਲਿਟੀ ਚਿੰਨ੍ਹ ਦੀ ਵਰਤੋਂ ਕਰਕੇ ਵੈਰੀਏਬਲਸ ਲਈ ਵੈਲਿਊ ਨਿਰਧਾਰਤ ਕਰਨਾ ।
15:20 console ‘ਤੇ ਕੋਮੇਂ ਦੀ ਵਰਤੋਂ ਕਰਕੇ ਵੱਖ-ਵੱਖ ਵੈਰੀਏਬਲਸ ਦੇ ਨਾਮ ਟਾਈਪ ਕਰਦੇ ਹੋਏ ਵੈਰੀਏਬਲਸ ਵਿੱਚ ਵੈਲਿਊਜ਼ ਨੂੰ ਚੈੱਕ ਕਰਨਾ ।
15:28 pwd ਕਮਾਂਡ ਦੀ ਵਰਤੋਂ ਕਰਕੇ ਕਰੰਟ ਵਰਕਿੰਗ ਡਾਇਰੈਕਟਰੀ ਨੂੰ ਚੈੱਕ ਕਰੋ ।
15:34 ਕੰਸੋਲ ‘ਤੇ ਟਾਈਪ ਸਾਰੀਆਂ ਕਮਾਂਡਸ ਨੂੰ ਇੱਕ ਫਾਇਲ ਵਿੱਚ ਸੇਵ ਕਰਨ ਦੇ ਲਈ ਡਾਇਰੀ ਕਮਾਂਡ ਦੀ ਵਰਤੋਂ ਕਰੋ ।
15:40 ਹੌਲੀ-ਹੌਲੀ % i, % e ਅਤੇ % pi ਦੀ ਵਰਤੋਂ ਕਰਕੇ ਕੰਮਪਲੈਕਸ ਨੰਬਰਸ, ਕੁਦਰਤੀ exponents ਅਤੇ π ਨੂੰ ਪਰਿਭਾਸ਼ਿਤ ਕਰੋ ।
15:49 ਕਿਸੇ ਵੀ ਕਮਾਂਡ ਦੇ ਬਾਰੇ ਵਿੱਚ ਵੇਰਵੇ ਸਹਿਤ ਜਾਣਕਾਰੀ ਲੈਣ ਲਈ ਹੈਲਪ ਕਮਾਂਡ ਦੀ ਵਰਤੋਂ ਕਰੋ ।
15:54 ਇਹ ਸਾਨੂੰ Getting Started with Scilab ਦੇ ਇਸ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
15:59 Scilab ਵਿੱਚ ਕਈ ਹੋਰ ਫੰਕਸ਼ਨ ਹਨ, ਜਿਨ੍ਹਾਂ ਨੂੰ ਹੋਰ ਸਪੋਕਨ ਟਿਊਟੋਰਿਅਲਸ ਵਿੱਚ ਕਵਰ ਕੀਤਾ ਜਾਵੇਗਾ ।
16:06 ਇਹ ਸਪੋਕਨ ਟਿਊਟੋਰਿਅਲ ਫਰੀ ਐਂਡ ਓਪਨ ਸੋਰਸ ਸਾਫਟਵੇਅਰ ਇੰਨ ਸਾਇੰਸ ਐਂਡ ਇੰਜਨੀਅਰਿੰਗ ਐਜੂਕੇਸ਼ਨ (FOSSEE) ਦੁਆਰਾ ਬਣਾਇਆ ਗਿਆ ਹੈ ।
16:14 FOSSEE ਪ੍ਰੋਜੇਕਟ ‘ਤੇ ਜ਼ਿਆਦਾ ਜਾਣਕਾਰੀ fossee:in ਜਾਂ scilab:in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।
16:22 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
16:29 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro।
16:43 ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਸਪੋਕਨ ਟਿਊਟੋਰਿਅਲ ਦੀ ਪੜ੍ਹਾਈ ਨੂੰ ਮਦਦਗਾਰ ਮੰਨਦੇ ਹੋ ।
16:47 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav