STEMI-2017/C2/Essential-data-to-be-filled-before-an-ECG/Punjabi

From Script | Spoken-Tutorial
Jump to: navigation, search
Time NARRATION
00:00 ਸਤਿ ਸ਼੍ਰੀ ਅਕਾਲ ਦੋਸਤੋ, ECG ਤੋਂ ਪਹਿਲਾਂ ਜ਼ਰੂਰੀ ਡਾਟਾ ਭਰਨ ਲਈ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ECG ਤੋਂ ਪਹਿਲਾਂ STEMI ਐਪ ਵਿੱਚ ਜ਼ਰੂਰੀ ਡਾਟਾ ਭਰਨ ਦੇ ਬਾਰੇ ਵਿੱਚ ਸਿਖਾਂਗੇ ।
00:15 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੀ Android Tablet ‘ਤੇ STEMI App ਇੰਸਟੌਲ ਕੀਤੀ ਹੋਵੇ ਅਤੇ ਸਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ ।
00:25 ਇਸ ਲੜੀ ਵਿੱਚ ਪਹਿਲਾਂ, ਅਸੀਂ ਸਿੱਖਿਆ - STEMI App ਨੂੰ ਲੌਗਇਨ ਅਤੇ ਲਾਗਆਉਟ ਕਰਨਾ ਅਤੇ

STEMI App ਵਿੱਚ ਜ਼ਰੂਰੀ ਖੇਤਰਾਂ ਵਿੱਚ ਡਾਟਾ ਭਰਨਾ ।

00:37 ਸ਼ੁਰੂ ਕਰਨ ਤੋਂ ਪਹਿਲਾਂ, ਯਕੀਨੀ ਬਣਾਓ ਕਿ ECG ਡਿਵਾਇਜ਼ ਮਰੀਜ਼ ਅਤੇ STEMI ਡਿਵਾਇਜ਼ ਨਾਲ ਕਨੈਕਟ ਹੈ ।
00:46 ਹੁਣ ਅਸੀਂ STEMI ਦੇ ਹੋਮਪੇਜ਼ ‘ਤੇ ਹਾਂ ।
00:50 ਕਿਸੇ ਡਾਕਟਰੀ ਐਮਰਜੈਂਸੀ ਦੇ ਮਾਮਲੇ ਵਿਚ, ਘੱਟ ਤੋਂ ਘੱਟ ਡਾਟਾ ਐਂਟਰੀ ਨਾਲ ECG ਤੁਰੰਤ ਲੈਣ ਲਈ ECG ਟੈਬ ਦੀ ਚੋਣ ਕਰੋ ।
00:59 ਮਰੀਜ਼ ਦੇ ਬਾਰੇ ਵਿੱਚ ਸੋਚੋ ਅਤੇ ਹੇਠਾਂ ਦਿੱਤਾ ਡਾਟਾ ਦਰਜ ਕਰੋ ।
01:03 Patient Name: Ramesh ,Age: 53 , Gender: Male , Admission: Direct
01:12 ਹਸਪਤਾਲ ਲੌਗਇਨ ਦੀ ਕਿਸਮ ਪਰਵਾਹ ਕੀਤੇ ਬਿਨਾਂ ਇਹ ਚਾਰ ਫਿਲਡਸ ਸਾਰੇ ਯੂਜਰਸ ਲਈ ਸਮਾਨ ਹੋਣਗੇ ।
01:19 ਫਾਇਦਾ ਇਹ ਹੈ ਕਿ ਸਾਨੂੰ ਕੇਵਲ ਚਾਰ ਫੀਲਡਸ ਵਿੱਚ ਡਾਟਾ ਦਰਜ ਕਰਨਾ ਹੈ, ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ ।
01:25 ਫਿਰ ਅਸੀਂ ਜਲਦੀ ਨਾਲ ਪੇਜ਼ ਦੇ ਹੇਠਾਂ Take ECG ਬਟਨ ਦੀ ਚੋਣ ਕਰਕੇ ECG ਲੈਣ ਲਈ ਆ ਜਾਂਦੇ ਹਾਂ ।
01:34 Take ECG ਬਟਨ ਦੀ ਚੋਣ ਕਰਕੇ, ਮਰੀਜ਼ ਦੀ ਨਿੱਜੀ ਜਾਣਕਾਰੀ ਜੋ ਅਸੀਂ ਦਰਜ ਕੀਤੀ ਸੀ ਉਹ ਸੇਵ ਹੋ ਜਾਂਦੀ ਹੈ ।
01:42 ਅਤੇ ਤੁਰੰਤ ਹੀ ਪੇਜ਼ ਦੇ ਹੇਠਾਂ Saved Successfully ਮੈਸੇਜ ਵਿਖਾਈ ਦਿੰਦਾ ਹੈ ।
01:49 ਡਿਵਾਇਜ਼ ਹੁਣ ਸਾਨੂੰ ECG live stream ਪੇਜ਼ ‘ਤੇ ਲਿਆਉਂਦਾ ਹੈ ਅਤੇ ਅਸੀਂ ਸਾਰਿਆ ਨੂੰ ECG ਲੈਣ ਲਈ ਸੈੱਟ ਕਰਦੇ ਹਾਂ ।
01:57 ਡਾਟਾ ਐਂਟਰੀ ਦੇ ਕਿਸੇ ਵੀ ਪੜਾਅ 'ਤੇ, ਕੋਈ ਵੀ ਛੇਤੀ ਤੋਂ ਛੇਤੀ ECG ਲੈ ਸਕਦਾ ਹੈ ।
02:02 ਹੋਮਪੇਜ਼ ਵਿੱਚ New Patient ਟੈਬ ਦੇ ਹੇਠਾਂ, ਪੇਜ਼ ਦੇ ਉੱਪਰ ਸੱਜੇ ਪਾਸੇ ਵੱਲ ECG ਬਟਨ ਉੱਤੇ ਕਲਿਕ ਕਰੋ ।
02:10 ਜਦੋਂ ਅਸੀਂ ECG ਬਟਨ ਉੱਤੇ ਕਲਿਕ ਕਰਦੇ ਹਾਂ, ਤਾਂ ਅਸੀ ਸਿੱਧੇ ਹੀ ECG live stream ਪੇਜ਼ ‘ਤੇ ਆ ਜਾਂਦੇ ਹਾਂ ।
02:17 ਸੰਖੇਪ ਵਿੱਚ
02:19 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ -

ECG ਤੋਂ ਪਹਿਲਾਂ STEMI App ਵਿੱਚ ਜ਼ਰੂਰੀ ਡਾਟਾ ਕਿਵੇਂ ਦਰਜ ਕਰਨਾ ਹੈ ।

02:27 STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।

ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।

02:41 ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
02:48 ਜ਼ਿਆਦਾ ਜਾਣਕਾਰੀ ਲਈ http://spoken-tutorial.org ’ਤੇ ਜਾਓ ।
02:54 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।

ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

PoojaMoolya