Ruby/C3/while-and-until-Looping-Statements/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Ruby ਵਿੱਚ while ਅਤੇ until ਲੂਪਸ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਦੀ ਵਰਤੋਂ ਨੂੰ ਕਰਨਾ ਸਿੱਖਾਂਗੇ
00:09 while loop, until loop
00:11 redo, ਅਤੇ break
00:13 ਅਸੀਂ ਵਰਤੋਂ ਕਰ ਰਹੇ ਹਾਂ। ਉਬੰਟੁ ਵਰਜਨ 12.04
00:17 Ruby 1.9.3
00:20 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਸਾਡੇ ਕੋਲ ਇੰਟਰਨੈੱਟ ਕਨੈਕਸ਼ਨ ਹੋਣਾ ਜਰੂਰੀ ਹੈ ।
00:25 ਤੁਹਾਨੂੰ ਲਿਨਕਸ ਕਮਾਂਡਸ, ਟਰਮੀਨਲ ਅਤੇ ਟੈਕਸਟ – ਐਡੀਟਰ ਦਾ ਗਿਆਨ ਹੋਣਾ ਵੀ ਜਰੂਰੀ ਹੈ ।
00:29 ਜੇ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ ਸਾਡੀ ਵੈੱਬਸਾਈਟ ‘ਤੇ ਜਾਓ ।
00:34 ਸ਼ੁਰੂ ਕਰਨ ਤੋਂ ਪਹਿਲਾਂ, ਯਾਦ ਰੱਖੋ ਕਿ ਅਸੀਂ ttt ਡਾਇਰੈਕਟਰੀ ਪਹਿਲਾਂ ਹੀ ਬਣਾ ਲਈ ਸੀ ।
00:38 ਉਸ ਡਾਇਰੈਕਟਰੀ ‘ਤੇ ਜਾਂਦੇ ਹਾਂ ।
00:41 ਫਿਰ ruby hyphen tutorial ਅਤੇ looping hyphen statements ਡਾਇਰੈਕਟਰੀ ‘ਤੇ
00:46 ਹੁਣ ਅਸੀਂ ਉਸ ਫੋਲਡਰ ਵਿੱਚ ਹਾਂ, ਅੱਗੇ ਵੱਧਦੇ ਹਾਂ ।
00:50 Ruby ਵਿੱਚ while ਲੂਪ ਦੀ ਸ਼ੈਲੀ ਹੇਠ ਲਿਖੇ ਦੀ ਤਰ੍ਹਾਂ ਹੈ:
00:54 while boolean ਐਕਸਪ੍ਰੇਸ਼ਨ
00:56 ruby ਕੋਡ

end

00:58 ਇੱਕ ਉਦਾਹਰਣ ਵੇਖਦੇ ਹਾਂ ।
01:01 gedit ਵਿੱਚ ਇੱਕ ਨਵੀਂ ਫਾਇਲ ਬਣਾਉਂਦੇ ਹਾਂ ਜਿਵੇਂ ਕਿਾ Ruby ਦੇ ਸ਼ੁਰੂਆਤੀ ਪੱਧਰ ਦੇ ਟਿਊਟੋਰਿਅਲਸ ਵਿੱਚ ਵਿਖਾਇਆ ਗਿਆ ਹੈ ।
01:05 ਇਸ ਨੂੰ while hyphen loop dot rb ਨਾਮ ਦਿਓ ।
01:09 ਮੇਰੇ ਕੋਲ while ਲੂਪ ਦੀ ਕਾਰਜਕਾਰੀ ਉਦਾਹਰਣ ਹੈ ।
01:13 ਹੁਣ ਟਰਮੀਨਲ ਨੂੰ ਖੋਲੋ ਅਤੇ ਟਾਈਪ ਕਰੋ gedit space while hyphen loop dot rb space & (ampersand)
01:24 ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰੋ ।
01:28 ਇਸ ਉਦਾਹਰਣ ਵਿੱਚ ਮੈਂ ਇੱਕ while ਲੂਪ ਐਲਾਨ ਕੀਤਾ ਹੈ ।
01:32 ਪਹਿਲਾਂ, ਮੈਂ ਇੱਕ ਲੋਕਲ ਵੈਰੀਏਬਲ i ਐਲਾਨ ਕੀਤਾ ਅਤੇ ਇਸ ਨੂੰ ਵੈਲਿਊ 0 ਤੋਂ ਸ਼ੁਰੂ ਕੀਤਾ ਹੈ ।
01:38 ਫਿਰ ਮੈਂ ਇੱਕ while ਲੂਪ ਐਲਾਨ ਕਰਦਾ ਹਾਂ ।
01:41 ਇਹ ਲੂਪ ਚੱਲੇਗਾ ਜੇ i, - 10 ਤੋਂ ਗਰੇਟਰ ਹੈ ।
01:46 puts ਮੈਥਡ while ਲੂਪ ਵਿੱਚ ਐਲਾਨ ਹੋਇਆ ਹੈ, ਜੋ ਆਉਟਪੁਟ ਦਰਸਾਏਗਾ ।
01:51 ਆਉਟਪੁਟ ਦਰਸਾਉਣ ਤੋਂ ਪਹਿਲਾਂ, i ਦੀ ਵੈਲਿਊ ਵਿੱਚ 1 ਦੀ ਕਮੀ ਕਰਦੇ ਹਾਂ ।
01:56 ਅਗਲੀ ਵਾਰ ਦੁਹਰਾਉਂਦੇ ਸਮੇਂ i ਇਸ ਘੱਟ ਕੀਤੀ ਗਈ ਵੈਲਿਊ ਨੂੰ ਲਵੇਗਾ ।
02:01 ਹਰੇਕ ਵਾਰ ਦੁਹਰਾਉਂਦੇ ਸਮੇਂ ਵੈਰੀਏਬਲ i ਵਿੱਚ ਕਮੀ ਹੁੰਦੀ ਹੈ ।
02:04 ਇਹ ਚੱਲਦਾ ਰਹੇਗਾ, ਜਦੋਂ ਤੱਕ i ਦੀ ਵੈਲਿਊ - 10 ਤੱਕ ਨਾ ਪਹੁੰਚ ਜਾਵੇ ।
02:09 ਇਸ ਪੁਆਇੰਟ ‘ਤੇ while ਕੰਡੀਸ਼ਨ ਰੁਕ ਜਾਵੇਗੀ ।
02:12 ਇਸ ਦੇ ਬਾਅਦ ਲੂਪ ਟੁੱਟ ਜਾਂਦਾ ਹੈ ਅਤੇ ਆਉਟਪੁਟ ਪ੍ਰਿੰਟ ਹੋਣੀ ਬੰਦ ਹੋ ਜਾਂਦੀ ਹੈ ।
02:16 ਹੁਣ, ਟਰਮੀਨਲ ‘ਤੇ ਜਾਂਦੇ ਹਾਂ ਅਤੇ ਟਾਈਪ ਕਰੋ ruby space while hyphen loop dot rb ਅਤੇ ਆਉਟਪੁਟ ਵੇਖੋ ।
02:30 ਆਉਟਪੁਟ ਵਿੱਚ 0 ਤੋਂ - 9 ਤੱਕ ਦੇ ਨੰਬਰਸ ਦੀ ਸੂਚੀ ਹੋਵੇਗੀ ।
02:35 ਹੁਣ ਤੁਸੀਂ Ruby ਵਿੱਚ while ਲੂਪ ਲਿਖਣ ਦੇ ਲਈ ਸਮਰੱਥਾ ਹੋਣੇ ਚਾਹੀਦੇ ਹੋ ।
02:40 ਹੁਣ, ਅੱਗੇ until ਲੂਪ ਵੇਖਦੇ ਹਾਂ ।
02:43 Ruby ਵਿੱਚ until ਲੂਪ ਦੀ ਸ਼ੈਲੀ ਹੇਠ ਲਿਖੇ ਦੀ ਤਰ੍ਹਾਂ ਹੈ:
02:45 until boolean ਐਕਸਪ੍ਰੇਸ਼ਨ
02:47 ruby code

end

02:50 ਇੱਕ ਉਦਾਹਰਣ ਵੇਖਦੇ ਹਾਂ ।
02:52 ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ gedit space until hyphen loop dot rb space & (ampersand).
03:03 ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰੋ ।
03:07 ਇਸ ਉਦਾਹਰਣ ਵਿੱਚ ਮੈਂ ਇੱਕ until ਲੂਪ ਐਲਾਨ ਕੀਤਾ ਹੈ ।
03:12 ਅਸੀਂ ਇੱਕ ਲੋਕਲ ਵੈਰੀਏਬਲ i ਐਲਾਨ ਕੀਤਾ ਅਤੇ ਇਸਨੂੰ 0 ਤੋਂ ਸ਼ੁਰੂ ਕੀਤਾ ਹੈ ।
03:16 ਫਿਰ ਅਸੀਂ ਇੱਕ until ਲੂਪ ਐਲਾਨ ਕਰਦੇ ਹਾਂ ।
03:18 ਇਹ ਲੂਪ ਚੱਲੇਗਾ ਜੇ ਵੈਰੀਏਬਲ i ਦੀ ਵੈਲਿਊ - 10 ਤੋਂ ਗਰੇਟਰ ਹੋਵੇ ।
03:23 puts ਮੈਥਡ ਆਉਟਪੁਟ ਦਿਖਾਈ ਦੇਵੇਗੀ ।
03:27 ਆਉਟਪੁਟ ਦਿਖਾਈ ਦੇਣ ਦੇ ਬਾਅਦ, i ਦੀ ਵੈਲਿਊ ਵਿੱਚ 1 ਦੀ ਕਮੀ ਹੁੰਦੀ ਹੈ ।
03:32 ਅਗਲੀ ਵਾਰ ਦੁਹਰਾਉਂਦੇ ਹੋਏ, i ਇਸ ਘੱਟ ਕੀਤੀ ਹੋਈ ਵੈਲਿਊ ਨੂੰ ਲਵੇਗਾ ।
03:36 ਹਰੇਕ ਵਾਰ ਦੁਹਰਾਉਂਦੇ ਸਮੇਂ ਵੈਰੀਏਬਲ i ਵਿੱਚ ਕਮੀ ਹੁੰਦੀ ਹੈ ।
03:40 ਇਹ ਚੱਲਦਾ ਰਹੇਗਾ, ਜਦੋਂ ਤੱਕ i ਦੀ ਵੈਲਿਊ - 11 ਤੱਕ ਨਾ ਪਹੁੰਚ ਜਾਵੇ ।
03:43 ਇਸ ਪੁਆਇੰਟ ‘ਤੇ until ਕੰਡੀਸ਼ਨ ਬੰਦ ਹੋ ਜਾਵੇਗੀ ।
03:46 ਇਸ ਦੇ ਬਾਅਦ ਲੂਪ ਟੁੱਟ ਜਾਂਦਾ ਹੈ ਅਤੇ ਆਉਟਪੁਟ ਪ੍ਰਿੰਟ ਹੋਣੀ ਬੰਦ ਹੋ ਜਾਂਦੀ ਹੈ ।
03:51 ਹੁਣ ਟਰਮੀਨਲ ਨੂੰ ਖੋਲੋ, ਅਤੇ ਟਾਈਪ ਕਰੋ ruby space until hyphen loop dot rb ਅਤੇ ਆਉਟਪੁਟ ਵੇਖੋ ।
04:03 ਆਉਟਪੁਟ 0 ਤੋਂ - 10 ਤੱਕ ਨੰਬਰਸ ਦੀ ਸੂਚੀ ਰੱਖੇਗਾ ।
04:08 ਤੁਸੀਂ ਹੁਣ Ruby ਵਿੱਚ ਆਪਣਾ until ਲੂਪ ਲਿਖਣ ਦੇ ਵਿੱਚ ਸਮਰੱਥ ਹੋਣੇ ਚਾਹੀਦੇ ਹੋ ।
04:13 ਹੁਣ redo ਕੰਸਟਰਕਟ ‘ਤੇ ਜਾਂਦੇ ਹਾਂ ।
04:16 Ruby ਵਿੱਚ redo ਦੀ ਲਈ ਸ਼ੈਲੀ ਹੇਠ ਲਿਖੇ ਦੀ ਤਰ੍ਹਾਂ ਦਿੱਤੀ ਹੈ:
04:20 a collection of objects.each do item
04:25 a conditional statement
04:27 ruby ਕੋਡ redo
04:29 end ਕੰਡੀਸ਼ਨਲ end ਲੂਪ
04:32 ਮੇਰੇ ਕੋਲ redo ਲੂਪ ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
04:35 ਹੁਣ ਟਰਮੀਨਲ ਨੂੰ ਖੋਲ੍ਹਦੇ ਹਾਂ ਅਤੇ ਟਾਈਪ ਕਰੋ gedit space redo hyphen loop dot rb space & (ampersand)
04:48 ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰੋ ।
04:52 ਇਸ ਉਦਾਹਰਣ ਵਿੱਚ ਮੈਂ ਇੱਕ each ਲੂਪ ਐਲਾਨ ਕੀਤਾ ਹੈ ।
04:55 10 ਤੋਂ 20 ਤੱਕ ਨੰਬਰਸ ਦੁਹਰਾਉਣ ਦੇ ਲਈ ਅਸੀਂ ਇੱਕ each ਲੂਪ ਐਲਾਨ ਕੀਤਾ ।
05:00 ਫਿਰ, ਅਸੀ ਇੱਕ if ਕੰਡੀਸ਼ਨਲ ਸਟੇਟਮੈਂਟ ਸਮਝਾਉਂਦੇ ਹਾਂ ।
05:04 ਲੂਪ 10 ਤੋਂ 20 ਤੱਕ ਹਰੇਕ ਨੰਬਰ ਦੇ ਲਈ ਚਲਾਇਆ ਜਾਵੇਗਾ ।
05:08 ਜੇ i ਦੀ ਵੈਲਿਊ 20 ਦੇ ਬਰਾਬਰ ਹੈ, ਉਦੋਂ ਇਹ ਇਨਰ ਕੰਡੀਸ਼ਨਲ if ਕੰਡੀਸ਼ਨਲ ਬਲਾਕ ਐਂਟਰ ਕਰੇਗਾ ।
05:15 each ਲੂਪ ਵਿੱਚ ਐਲਾਨ puts ਮੈਥਡ, ਆਉਟਪੁਟ ਦਰਸਾਉਂਦਾ ਹੈ ।
05:20 ਜਦੋਂ ਪ੍ਰੋਗਰਾਮ if ਕੰਡੀਸ਼ਨਲ ਬਲਾਕ ਐਂਟਰ ਕਰਦਾ ਹੈ, ਤਾਂ ਇਹ ਪਹਿਲਾਂ ਆਉਟਪੁਟ ਪ੍ਰਿੰਟ ਕਰੇਗਾ ।
05:24 ਫਿਰ ਇਹ redo ਚਲਾਏਗਾ ।
05:28 redo, ਸਭ ਤੋਂ ਜ਼ਿਆਦਾ ਅੰਦਰਲੇ ਲੂਪ ਦਾ ਦੁਹਰਾਓ ਚਲਾਏਗਾ ।
05:31 ਲੂਪ ਕੰਡੀਸ਼ਨ ਨੂੰ ਚੈੱਕ ਕੀਤੇ ਬਿਨ੍ਹਾਂ ਹੀ, ਇਹ ਅਜਿਹਾ ਕਰੇਗਾ ।
05:34 ਸਾਡੀ ਕੰਡੀਸ਼ਨ ਹੈ if i = = 20
05:38 ਨਤੀਜਾ ਅਨੰਤ ਲੂਪ ਹੋਵੇਗਾ, ਹਾਲਾਂਕਿ i ਦੀ ਵੈਲਿਊ 20 ਤੋਂ ਨਹੀਂ ਬਦਲੇਗੀ ।
05:43 ਹੁਣ ਟਰਮੀਨਲ ਨੂੰ ਖੋਲੋ ਅਤੇ ਟਾਈਪ ਕਰੋ ruby space redo hyphen loop dot rb
05:52 ਅਤੇ ਆਉਟਪੁਟ ਵੇਖੋ ।
05:53 ਆਉਟਪੁਟ ਵਿੱਚ ਇੱਕ ਅਨੰਤ ਲੂਪ ਹੋਵੇਗਾ ਜਿਸਦਾ ਕੋਈ ਅੰਤ ਨਹੀਂ ।
05:58 ਅਨੰਤ ਲੂਪ ਨੂੰ ਖ਼ਤਮ ਕਰਨ ਦੇ ਲਈ Ctrl + C ਦਬਾਓ ।
06:03 ਹੁਣ break ਸਟੇਟਮੈਂਟ ਨੂੰ ਵੇਖਦੇ ਹਾਂ ।
06:06 Ruby ਵਿੱਚ break ਸਟੇਟਮੈਂਟ ਦੀ ਸ਼ੈਲੀ ਹੈ -
06:10 a looping statement
06:12 a conditional statement
06:13 break end ਕੰਡੀਸ਼ਨਲ
06:16 ruby ਕੋਡ end ਲੂਪ
06:18 ਇੱਕ ਉਦਾਹਰਣ ਵੇਖਦੇ ਹਾਂ
06:21 ਹੁਣ ਟਰਮੀਨਲ ਨੂੰ ਖੋਲੋ ਅਤੇ ਟਾਈਪ ਕਰੋ gedit space break hyphen loop dot rb space ampersand.
06:33 ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰੋ ।
06:38 ਮੈਂ ਇਸ ਉਦਾਹਰਣ ਵਿੱਚ ਇੱਕ each ਲੂਪ ਐਲਾਨ ਕੀਤਾ ਹੈ ।
06:41 ਇਹ ਉਸਦੇ ਸਮਾਨ ਹੈ, ਜੋ ਅਸੀਂ ਪਹਿਲਾਂ ਵਰਤਿਆ ਸੀ ।
06:43 ਇੱਥੇ puts ਮੈਥਡ, ਆਉਟਪੁਟ ਵਿੱਚ 11 ਤੋਂ 19 ਤੱਕ ਨੰਬਰਸ ਦਿਖਾਵੇਗਾ ।
06:49 ਇੱਕ ਵਾਰ ਜਦੋਂ ਵੈਲਿਊ 20 ਹੋ ਜਾਂਦੀ ਹੈ, ਤਾਂ ਪ੍ਰੋਗਰਾਮ ਕੰਡੀਸ਼ਨਲ if ਬਲਾਕ ਐਂਟਰ ਕਰਦਾ ਹੈ ।
06:54 ਇਸ ਪੁਆਇੰਟ ‘ਤੇ, break ਸਟੇਟਮੈਂਟ ਆਵੇਗਾ ਅਤੇ ਇਹ ਲੂਪ ਤੋਂ ਬਾਹਰ ਨਿਕਲ ਜਾਵੇਗਾ ।
06:59 ਹੁਣ ਟਰਮੀਨਲ ਨੂੰ ਖੋਲੋ ਅਤੇ ਟਾਈਪ ਕਰੋ
07:02 ruby space break hyphen loop dot rb
07:05 ਅਤੇ ਆਉਟਪੁਟ ਵੇਖੋ ।
07:08 ਆਉਟਪੁਟ ਵਿੱਚ 10 ਤੋਂ 19 ਤੱਕ ਨੰਬਰਸ ਹੋਣਗੇ ।
07:13 ਹੁਣ ਤੁਸੀਂ ਆਪਣਾ break ਕੰਸਟਰਕਟ ਬਣਾਉਣ ਵਿੱਚ ਸਮਰੱਥ ਹੋਣੇ ਚਾਹੀਦੇ ਹੋ ।
07:17 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
07:20 ਇਸ ਦਾ ਸਾਰ ਕਰਦੇ ਹਾਂ ।
07:22 ਇਸ ਟਿਊਟੋਰਿਅਲ ਵਿੱਚ ਅਸੀਂ ਵਰਤੋਂ ਕਰਨਾ ਸਿੱਖਿਆ
07:24 while ਲੂਪ until ਕੰਸਟਰਕਟ
07:26 redo break ਕੰਸਟਰਕਟ
07:29 ਇੱਕ ਨਿਰਧਾਰਤ ਕੰਮ ਦੀ ਤਰ੍ਹਾਂ
07:31 100 ਤੋਂ 115 (ਦੇ ਵਿੱਚ) ਤੱਕ ਨੰਬਰਸ ਲਵੋ, ਜੋ ਫੈਰਹਾਇਟ ਨੂੰ ਦਰਸਾਉਂਦੇ ਹਨ ।
07:38 ਹੇਠ ਲਿਖੇ ਦੀ ਵਰਤੋਂ ਕਰਕੇ ਇੱਕ Ruby ਪ੍ਰੋਗਰਾਮ ਲਿਖੋ
07:40 ਉਪਯੁਕਤ ਲੂਪ ਕੰਸਟਰਕਟ
07:42 ਜੋ ਫੈਰਹਾਇਟ ਤੋਂ ਸੈਲਸੀਅਸ ਕੰਵਰਜਨ ਫਾਰਮੂਲੇ ਦੀ ਵਰਤੋਂ ਕਰਦਾ ਹੈ
07:46 ਦਿੱਤੀ ਗਈ ਨੰਬਰਸ ਦੀ ਰੇਂਜ ਦੇ ਵਿਰੁੱਧ
07:49 The temperature has reached a certain degree Celcius and has become unbearable, ਆਉਟਪੁਟ ਦਰਸਾਉਣ ਦੇ ਲਈ ।
07:55 ਜਦੋਂ ਸੈਲਸੀਅਸ ਵਿੱਚ ਤਾਪਮਾਨ 32 ਡਿਗਰੀ ਸੈਲਸੀਅਸ ਤੋਂ ਉੱਪਰ ਹੋਵੇ ।
08:00 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
08:03 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
08:07 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
08:10 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
08:13 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
08:15 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
08:19 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
08:25 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
08:29 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:35 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
08:44 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav, PoojaMoolya