Ruby/C3/Object-Oriented-Concept-in-Ruby/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, Ruby ਵਿੱਚ object Oriented Concept ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਵਰਤੋਂ ਕਰਨਾ ਸਿੱਖਾਂਗੇ -
00:08 ਕਲਾਸੇਸ
00:09 ਆਬਜੈਕਟਸ ਬਣਾਉਣਾ
00:10 Ruby ਵਿੱਚ methods ਪਰਿਭਾਸ਼ਾ ਦੇ ਵੱਖਰੇ ਤਰੀਕੇ ।
00:13 ਇੱਥੇ ਅਸੀਂ ਵਰਤੋਂ ਕਰ ਰਹੇ ਹਾਂ
00:14 ਉਬੰਟੁ ਵਰਜ਼ਨ 12.04
00:16 Ruby 1.9.3
00:19 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ ਲਿਨਕਸ ਕਮਾਂਡਸ, ਟਰਮੀਨਲ ਅਤੇ ਟੈਕਸਟ ਐਡੀਟਰ ਦਾ ਗਿਆਨ ਹੋਣਾ ਜ਼ਰੂਰੀ ਹੈ ।
00:24 ਜੇ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲ ਦੇ ਲਈ, ਸਾਡੀ ਵੈੱਬਸਾਈਟ ‘ਤੇ ਜਾਓ ।
00:28 ਸ਼ੁਰੂ ਕਰਨ ਤੋਂ ਪਹਿਲਾਂ, ਯਾਦ ਰੱਖੋ ਕਿ ਅਸੀਂ ਪਹਿਲਾਂ ਹੀ ttt ਡਾਇਰੈਕਟਰੀ ਬਣਾਈ ਸੀ ।
00:33 ਹੁਣ ਉਸ ਡਾਇਰੈਕਟਰੀ ‘ਤੇ ਜਾਂਦੇ ਹਾਂ ।
00:35 ruby hyphen tutorial ਅਤੇ classes ਡਾਇਰੈਕਟਰੀ ‘ਤੇ
00:41 Ruby ਇੱਕ object oriented ਭਾਸ਼ਾ ਹੈ ।
00:44 Ruby ਵਿੱਚ ਵੈਲਿਊ ਤੋਂ string ਜਾਂ ਨੰਬਰ ਤੱਕ, ਸਭ ਕੁੱਝ ਇੱਕ ਆਬਜੈਕਟ ਹੈ;
00:49 ਇੱਕ class, ਸੰਬੰਧਿਤ data ਅਤੇ functions ਦਾ ਸੰਗ੍ਰਿਹ ਹੈ ।
00:53 ਇਹ ਸੰਗਠਿਤ ਜਾਣਕਾਰੀ ਨੂੰ ਰੱਖਣ ਦੇ ਕੰਮ ਆ ਸਕਦਾ ਹੈ ।
00:56 ਇੱਕ object, class ਨੂੰ ਪ੍ਰਮਾਣਿਤ ਕਰਦਾ ਹੈ ।
01:00 ਇੱਕ class ਦੀ ਪਰਿਭਾਸ਼ਾ ਕੀਵਰਡ ਕਲਾਸ ਦੇ ਨਾਲ ਸ਼ੁਰੂ ਹੁੰਦੀ ਹੈ ।
01:05 ਇਸਦੇ ਬਾਅਦ class ਦਾ ਨਾਮ ਆਉਂਦਾ ਹੈ ।
01:08 ਇਹ end ਦੇ ਨਾਲ ਸੀਮਾਬੱਧ ਹੁੰਦਾ ਹੈ ।
01:11 ਹੁਣ class ਦੀ ਇੱਕ ਉਦਾਹਰਣ ਵੇਖਦੇ ਹਾਂ ।
01:14 class Product
01:16 ruby ਕੋਡ
01:17 end
01:20 class ਦਾ ਨਾਮ ਕੈਪੀਟਲ ਲੈਟਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ ।
01:24 ਨਾਮ, ਜਿਸ ਵਿੱਚ ਇੱਕ ਤੋਂ ਜ਼ਿਆਦਾ ਸ਼ਬਦ ਹੋਣ, ਕੈਮਲ ਕੇਸ (camel case) ਵਿੱਚ ਹੋਣਾ ਚਾਹੀਦਾ ਹੈ ।
01:28 ਉਦਾਹਰਣ ਦੇ ਲਈ,
01:30 User Information
01:32 Product Information
01:34 ਬਾਅਦ ਵਾਲੀ ਫਾਇਲਸ ਦੇ ਨਾਮ ਦੇ ਸ਼ਬਦਾਂ ਨੂੰ ਵੱਖ ਕਰਨ ਵਿੱਚ ਅੰਡਰਸਕੋਰ ਦੀ ਵਰਤੋਂ ਹੋਵੇਗੀ ।
01:37 user underscore information
01:40 product underscore information
01:45 Ruby ਦੇ ਸ਼ੁਰੂਆਤੀ ਟਿਊਟੋਰਿਅਲਸ ਵਿੱਚ ਦਿਖਾਈ ਦੇ ਰਹੇ ਜਿਵੇਂ ਹੀ gedit ਵਿੱਚ ਇੱਕ ਨਵੀਂ ਫਾਇਲ ਬਣਾਓ।
01:48 ਇਸ ਨੂੰ class_definition.rb ਨਾਮ ਦਿਓ ।
01:52 ਮੇਰੇ ਕੋਲ ਕਲਾਸੇਸ ਨੂੰ ਲਾਗੂ ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
01:57 ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰੋ ।
02:02 ਮੈਂ ਇਸ ਉਦਾਹਰਣ ਵਿੱਚ ਕਲਾਸ ਨਾਂ ਵਾਲੇ Order ਨੂੰ ਪਰਿਭਾਸ਼ਿਤ ਕੀਤਾ ਹੈ ।
02:05 ਹੁਣ, ਕੁੱਝ ਵੈਰੀਏਬਲਸ ਜੋੜਕੇ class ਨੂੰ ਵਰਤੋਂ ਕਰਨ ਦੇ ਯੋਗ ਬਣਾਉਂਦੇ ਹਾਂ ।
02:11 ਫਿਰ ਇੱਕ ਇੰਸਟੈਂਸ ਵੈਰੀਏਬਲ, myinstance ਪਰਿਭਾਸ਼ਿਤ ਕੀਤਾ ਹੈ ।
02:15 ਅਤੇ ਇਸ ਨੂੰ ਇੱਕ ਵੈਲਿਊ ਨਿਯੁਕਤ ਕੀਤੀ ਹੈ ।
02:18 ਮੈਂ ਇੱਕ ਕਲਾਸ ਵੈਰੀਏਬਲ myclassvar ਵੀ ਪਰਿਭਾਸ਼ਿਤ ਕੀਤਾ ਹੈ ।
02:21 ਅਤੇ ਇਸ ਨੂੰ ਇੱਕ ਵੈਲਿਊ ਨਿਯੁਕਤ ਕੀਤੀ ਹੈ ।
02:24 ਹੁਣ, ਕਲਾਸ ਦੀ ਵਰਤੋਂ ਲਈ ਕੁੱਝ ਕੋਡ ਜੋੜਦੇ ਹਾਂ ।
02:30 ਟਾਈਪ ਕਰੋ, puts Order dot instance underscore variables.
02:36 ਇਸ ਲਾਈਨ ਤੋਂ ਪਹਿਲਾਂ, ਇੱਕ ਨਵੀਂ ਲਾਈਨ ਦੇ ਲਈ puts ਕੁੱਝ ਕੈਰੇਕਟਰਸ ਸਲੈਸ਼ n ਜੋੜੋ ।
02:43 ਉਸ ਨੂੰ ਕਾਪੀ, ਪੇਸਟ ਕਰੋ ਅਤੇ ਜੋੜੀ ਹੋਈ ਲਾਈਨ ਦੇ ਹੇਠਾਂ ਇਸ ਨੂੰ ਜੋੜੋ ਅਤੇ ਇਸਨੂੰ ਸੇਵ ਕਰੋ ।
02:51 ਹੁਣ ਇਸ ਕੋਡ ਨੂੰ ਚਲਾਉਂਦੇ ਹਾਂ ।
02:53 ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ
02:56 ruby space class underscore definition dot rb
03:02 ਅਤੇ ਆਉਟਪੁਟ ਵੇਖੋ ।
03:05 ਤੁਸੀਂ, ਪਰਿਭਾਸ਼ਿਤ instance ਵੈਰੀਏਬਲ ਵੇਖੋਗੇ ।
03:09 ਹੁਣ ਟਾਈਪ ਕਰੋ puts Order dot class underscore variables.
03:15 ਇਸ ਸੀਮਾਵਾਂ ਨੂੰ, ਲਾਈਨ ਦੇ ਬਿਲਕੁੱਲ ਹੇਠਾਂ ਕਾਪੀ - ਪੇਸਟ ਕਰੋ ਅਤੇ ਸੇਵ ਕਰੋ ।
03:21 ਹੁਣ ਟਰਮੀਨਲ ‘ਤੇ ਜਾਓ ਅਤੇ ਪਹਿਲਾਂ ਦੀ ਤਰ੍ਹਾਂ ਹੀ ਫਾਇਲ ਨੂੰ ਚਲਾਓ ।
03:26 ਤੁਸੀਂ ਪਰਿਭਾਸ਼ਿਤ, ਕਲਾਸ ਵੈਰੀਏਬਲ ਵੇਖੋਗੇ, ਜੋ ਸਪੱਸ਼ਟ ਵੀ ਹੁੰਦੀ ਹੈ ।
03:32 ਹੁਣ ਤੁਸੀਂ ਆਪਣੀ ਕਲਾਸ ਲਿਖਣ ਲਈ ਸਮਰੱਥ ਹੋ ।
03:35 ਅੱਗੇ, ਵੇਖਦੇ ਹਾਂ ਕਿ ਆਬਜੈਕਟ ਕੀ ਹੈ ?
03:40 ਇੱਕ ਆਬਜੈਕਟ ਕਲਾਸ ਦਾ ਇੰਸਟੈਂਸ ਹੈ ।
03:43 ਜਿਸਦਾ ਮਤਲੱਬ, ਆਬਜੈਕਟ, ਕਲਾਸ ਤੋਂ ਬਣਦਾ ਹੈ ।
03:46 ਆਬਜੈਕਟ ਕਲਾਸ ਵਿੱਚ ਪ੍ਰਭਾਸ਼ਿਤ ਵਿਸ਼ੇਸ਼ਤਾਵਾਂ ਅਤੇ ਮੈਥਡਸ ਨੂੰ ਬਣਾ ਕੇ ਰੱਖੇਗਾ ।
03:52 ਤੁਸੀਂ ਆਬਜੈਕਟ ਕਿਵੇਂ ਐਲਾਨ ਕਰਦੇ ਹੋ
03:54 ਅਸੀਂ, ਇੱਕ ਨਵੇਂ ਕੀਵਰਡ ਦੀ ਵਰਤੋਂ ਕਰਕੇ ਕਲਾਸ ਦਾ ਆਬਜੈਕਟ ਐਲਾਨ ਕਰਦੇ ਹਾਂ ।
03:58 ਇੱਥੇ ਅਸੀਂ Product ਕਲਾਸ ਦਾ ਆਬਜੈਕਟ ਐਲਾਨ ਕਰ ਰਹੇ ਹਾਂ ।
04:02 ਇੱਥੇ ਆਬਜੈਕਟ ਬਣ ਗਿਆ ਹੈ ।
04:05 product = Product.new
04:09 ਇਸ ਪ੍ਰਕਿਰਿਆ ਨੂੰ ਆਬਜੈਕਟ ਦੀ ਸ਼ੁਰੂਆਤ ਕਿਹਾ ਜਾਂਦਾ ਹੈ ।
04:12 ਇਹ ਆਬਜੈਕਟ Product ਦੀ ਕਿਸਮ ਹੈ ।
04:16 ਆਓ ਹੁਣ ਦੇਖੀਏ ਕਿ ਸ਼ੁਰੂਆਤੀ ਵਿਧੀ ਕੀ ਹੈ ?
04:20 initialize ਮੈਥਡ, ਆਬਜੈਕਟ ਬਣਾਉਂਦੇ ਸਮੇਂ ਕਾਲ ਹੋਇਆ ਹੈ ।
04:26 ਆਬਜੈਕਟ ‘ਤੇ ਨਿਊ (new) ਕਾਲ ਕਰਨ ਲਈ ਇਨਿਸ਼ਿਅਲਾਇਜ (initialize) ਮੈਥਡ ਦੀ ਵਰਤੋਂ ਕਰਦੇ ਹਾਂ ।
04:31 ਇਨਿਸ਼ਿਅਲਾਇਜ ਮੈਥਡ ਦੇ ਕੋਲ ਪੈਰਾਮੀਟਰਸ ਦੀ ਸੂਚੀ ਹੋ ਸਕਦੀ ਹੈ ।
04:37 ਹੋਰ Ruby ਮੈਥਡਸ ਦੀ ਤਰ੍ਹਾਂ, ਇਹ def ਕੀਵਰਡ ਦੇ ਬਾਅਦ ਆਉਂਦਾ ਹੈ ।
04:43 ਇੱਕ ਉਦਾਹਰਣ ਵੇਖਦੇ ਹਾਂ ।
04:46 ਸ਼ੁਰੂਆਤੀ ਪੱਧਰ ਦੇ Ruby ਟਿਊਟੋਰਿਅਲਸ ਦੀ ਤਰ੍ਹਾਂ ਹੀ gedit ਵਿੱਚ ਇੱਕ ਨਵੀਂ ਫਾਇਲ ਬਣਾਓ।
04:50 ਅਤੇ ਇਸ ਨੂੰ object undescore initialize dot rb ਨਾਮ ਦਿਓ ।
04:55 ਮੇਰੇ ਕੋਲ ਆਬਜੈਕਟ ਸ਼ੁਰੂਆਤੀ (initialization) ਕੋਡ ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
05:00 ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰੋ ।
05:04 ਇੱਥੇ ਮੈਂ ਇੱਕ Order ਨਾਂ ਵਾਲੀ ਕਲਾਸ ਨੂੰ ਪਰਿਭਾਸ਼ਿਤ ਕੀਤਾ ਹੈ ।
05:08 ਫਿਰ ਬਿਨ੍ਹਾਂ ਆਰਗਿਊਮੈਂਟ ਦੇ ਮੈਂ ਇੱਕ ਇਨਿਸ਼ਿਅਲਾਇਜ ਮੈਥਡ ਨੂੰ ਪਰਿਭਾਸ਼ਿਤ ਕੀਤਾ ਹੈ ।
05:13 ਮੈਂ ਇੱਕ puts ਮੈਥਡ ਨੂੰ ਪਰਿਭਾਸ਼ਿਤ ਕੀਤਾ, ਇੱਕ ਮੈਸੇਜ ਦਿਖਾਉਣ ਦੇ ਲਈ, I have created an object.
05:20 ਅੱਗੇ, ਮੈਂ Order ਡਾਟ new ਨੂੰ ਪਰਿਭਾਸ਼ਿਤ ਕੀਤਾ ਹੈ ।
05:24 ਇਹ ਇਨਿਸ਼ਿਅਲਾਇਜ ਮੈਥਡ ਦੀ ਵਰਤੋਂ ਕਰੇਗਾ ।
05:27 ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ ।
05:31 ruby space object underscore initialize dot rb
05:36 ਅਤੇ ਆਉਟਪੁਟ ਵੇਖੋ ।
05:39 ਤੁਸੀਂ ਮੈਸੇਜ ਵੇਖੋਗੇ I have created an object.
05:43 ਹੁਣ ਵਾਪਸ gedit ‘ਤੇ ਜਾਓ ਅਤੇ ਮੈਥਡ ਵਿੱਚ ਇੱਕ ਆਰਗਿਊਮੈਂਟ ਜੋੜੋ ।
05:48 ਹੁਣ puts ਵਿੱਚ ਤਬਦੀਲੀ ਕਰਦੇ ਹਾਂ ।
05:51 ਇਹ ਪਾਸ ਕੀਤੇ ਹੋਏ ਆਰਗਿਊਮੈਂਟ ਦੀ ਵੈਲਿਊ ਨੂੰ ਦਰਸਾਉਣਾ ਚਾਹੀਦਾ ਹੈ ।
05:55 ਅੱਗੇ ਟਾਈਪ ਕਰੋ
05:56 Order dot new (“I have created an object”).
06:04 ਇੱਥੇ ਅਸੀਂ ਨਿਊ ਮੈਥਡ ਨੂੰ ਇੱਕ ਆਰਗਿਊਮੈਂਟ ਦਿੱਤਾ ਹੈ ।
06:08 ਇਹ ਆਰਗਿਊਮੈਂਟ, ਇਨਿਸ਼ਿਅਲਾਇਜ ਮੈਥਡ ਨੂੰ ਪਾਸ ਕੀਤਾ ਜਾਂਦਾ ਹੈ ।
06:13 ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ
06:16 ruby space object underscore initialize dot rb
06:20 ਅਤੇ ਆਉਟਪੁਟ ਵੇਖੋ ।
06:22 ਤੁਸੀਂ ਪ੍ਰਿੰਟ ਕੀਤਾ ਹੋਇਆ ਮੈਸੇਜ, “I have created an object” ਵੇਖੋਗੇ ।
06:29 ਹੁਣ, ਤੁਸੀਂ ਆਬਜੈਕਟ ਸ਼ੁਰੂਆਤੀ (initialization) ਦਾ ਮਤਲੱਬ ਸਮਝ ਚੁੱਕੇ ਹੋਵੋਗੇ ।
06:33 ਯਾਦ ਰੱਖੋ, Ruby ਵਿੱਚ ਫੰਕਸ਼ਨਸ ਹਨ, ਜੋ ਕਲਾਸ ਨੂੰ ਦਿਖਾਉਂਦੇ ਹਨ ।
06:39 ਕਲਾਸ ਵਿੱਚ ਹਰੇਕ ਮੈਥਡ def ਅਤੇ end ਬਲਾਕ ਵਿੱਚ ਪਰਿਭਾਸ਼ਿਤ ਹੈ ।
06:45 ਮਲਟੀਵਰਡ ਮੈਥਡ ਨੇਮ, ਅੰਡਰਸਕੋਰ ਤੋਂ ਵੱਖ ਹੋਇਆ ਹੈ ।
06:48 ਕੁੱਝ ਕਰੈਕਟਰਸ (characters), ਜੋ ਮੈਥਡ ਨੇਮ ਦੇ ਨਾਲ ਨੱਥੀ ਹੋਏ ਹਨ ਹੇਠ ਲਿਖੇ ਹਨ:
06:54  ? (question - mark)
06:56 = (equal to)
06:58 ਹਰੇਕ ਕਰੈਕਟਰ ਮੈਥਡ ਵਿੱਚ ਕੁੱਝ ਮਤਲੱਬ ਜੋੜਦਾ ਹੈ ।
07:02 ਹੁਣ ਕੁੱਝ ਉਦਾਹਰਣਾਂ ਵੇਖਦੇ ਹਾਂ ।
07:05 ਸ਼ੁਰੂਆਤੀ ਪੱਧਰ ਦੇ Ruby ਟਿਊਟੋਰਿਅਲਸ ਦੀ ਤਰ੍ਹਾਂ ਹੀ gedit ਵਿੱਚ ਇੱਕ ਨਵੀਂ ਫਾਇਲ ਬਣਾਓ।
07:09 ਅਤੇ ਇਸ ਨੂੰ class underscore methods dot rb ਨਾਮ ਦਿਓ ।
07:14 ਮੇਰੇ ਕੋਲ ਕਲਾਸ ਮੈਥਡਸ ਕੋਡ ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
07:17 ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰੋ ।
07:21 ਇੱਥੇ ਮੈਂ Animal ਨਾਂ ਵਾਲੀ ਇੱਕ ਕਲਾਸ ਨੂੰ ਪਰਿਭਾਸ਼ਿਤ ਕੀਤਾ ਹੈ ।
07:23 ਫਿਰ ਮੇਰੇ ਕੋਲ ਦੋ ਮੈਥਡਸ ਹਨ breathe ਅਤੇ walk.
07:28 ਇਹ ਦੋਵੇਂ def ਅਤੇ end ਕੀਵਰਡਸ ਦੇ ਨਾਲ ਪਰਿਭਾਸ਼ਿਤ ਹੋਏ ਹਨ ।
07:32 ਫਿਰ ਮੈਂ ਆਬਜੈਕਟ Animal ਨੂੰ ਸ਼ੁਰੂ ਕੀਤਾ ।
07:36 ਮੈਂ ਇਸ ਨੂੰ, ਵੈਰੀਏਬਲ animal ਨਿਯੁਕਤ ਕੀਤਾ, ਲੋਅਰਕੇਸ a ਦੇ ਨਾਲ ।
07:40 ਫਿਰ ਮੈਂ ਕ੍ਰਮ ਅਨੁਸਾਰ ਮੈਥਡਸ breathe ਅਤੇ walk ਦੀ ਵਰਤੋਂ ਕੀਤੀ ਹੈ ।
07:48 ਹੁਣ ਪ੍ਰੋਗਰਾਮ ਨੂੰ ਚਲਾਓ ।
07:51 ਟਰਮੀਨਲ ਖੋਲੋ ਅਤੇ ਟਾਈਪ ਕਰੋ ।
07:53 ruby space class underscore methods dot rb
07:58 ਅਤੇ ਆਉਟਪੁਟ ਵੇਖੋ ।
08:00 ਤੁਸੀਂ ਲਾਈਨਾਂ ਵੇਖੋਗੇ :
08:02 “ I breathe”
08:03 “ I walk”
08:04 ਪ੍ਰਿੰਟ ਹੋਈਆਂ ਹਨ ।
08:05 ਇਹ ਇਸ ਲਈ ਹੈ ਕਿਉਂਕਿ ਤੁਸੀਂ ਦੋ ਮੈਥਡਸ breathe ਅਤੇ walk ਵਰਤੇ ਹਨ ।
08:10 puts ਸਟੇਟਮੈਂਟ, ਇਸ ਮੈਥਡਸ ਵਿੱਚ ਪਰਿਭਾਸ਼ਿਤ ਹੈ, ਨਤੀਜਾ ਦਿੰਦਾ ਹੈ, ਜੋ ਤੁਸੀਂ ਵੇਖਦੇ ਹੋ ।
08:16 ਅੱਗੇ, ਵੇਖਦੇ ਹਾਂ ਕਿ ਇੱਕ ਅਨੁਗਾਮੀ question ਮਾਰਕ ਦੇ ਨਾਲ ਮੈਥਡਸ ਕਿਵੇਂ ਬਣਾਉਂਦੇ ਹਨ ।
08:21 ਸ਼ੁਰੂਆਤੀ ਪੱਧਰ ਦੇ Ruby ਟਿਊਟੋਰਿਅਲ ਦੀ ਤਰ੍ਹਾਂ ਹੀ gedit ਵਿੱਚ ਇੱਕ ਨਵੀਂ ਫਾਇਲ ਬਣਾਓ।
08:25 ਅਤੇ ਇਸ ਨੂੰ class underscore methods underscore with underscore trailing underscore characters dot rb ਨਾਮ ਦਿਓ ।
08:35 ਮੇਰੇ ਕੋਲ question ਮਾਰਕ ਕੋਡ ਦੇ ਨਾਲ ਕਲਾਸ ਮੈਥਡਸ ਦੀ ਇੱਕ ਕਾਰਜਕਾਰੀ ਉਦਾਹਰਣ ਹੈ ।
08:40 ਟਿਊਟੋਰਿਅਲ ਨੂੰ ਪੂਰਾ ਸਮਝਦੇ ਸਮੇਂ, ਮੱਧ ਵਿੱਚ ਰੋਕ ਕੇ ਕੋਡ ਟਾਈਪ ਕਰੋ ।
08:45 ਇੱਥੇ ਉਦਾਹਰਣ ਲਈ ਮੈਂ ਪਹਿਲਾਂ ਦੀ ਤਰ੍ਹਾਂ ਹੀ ਸਮਾਨ ਕਲਾਸ ਲਈ ਹੈ ।
08:48 ਇੱਥੇ breathe ਮੈਥਡ ਅਨੁਗਾਮੀ ਕਵੇਸ਼ਚਨ ਮਾਰਕ (question mark (?) ”) ਰੱਖਦਾ ਹੈ ।
08:52 ਅਜਿਹੇ ਮੈਥਡਸ ਆਮ ਤੌਰ 'ਤੇ: boolean ਵੈਲਿਊਜ ਰਿਟਰਨ ਕਰਨ ਵਿੱਚ ਵਰਤੋਂ ਹੁੰਦੇ ਹਨ ।
08:55 ਇਹ Ruby ਦੇ ਮੈਥਡ ਨੇਮਿੰਗ ਕਵੇਸ਼ਚਨ (naming convention) ‘ਤੇ ਆਧਾਰਿਤ ਹੈ ।
09:00 animal dot breathe question - mark, ਐਲਾਨ ਕਰਕੇ ਮੈਥਡ ਦੀ ਵਰਤੋਂ ਹੋਈ ਹੈ ।
09:06 ਟਰਮੀਨਲ ਖੋਲੋ ਅਤੇ ਟਾਈਪ ਕਰੋ
09:09 ruby space class underscore methods underscore with underscore trailing underscore characters dot rb ਅਤੇ ਆਉਟਪੁਟ ਵੇਖੋ ।
09:22 ਤੁਸੀਂ ਆਉਟਪੁਟ ਵਿੱਚ ਟਰੂ ਵੇਖੋਗੇ ।
09:26 ਅੱਗੇ, ਅਸੀਂ ਦੂਜੇ ਮੈਥਡ walk ਨੂੰ ਪਰਿਭਾਸ਼ਿਤ ਕਰਦੇ ਹਾਂ ।
09:30 ਇਸ ਦੇ ਕੋਲ ਇੱਕ ਸਾਇਨ ਲਗਾਓ equal to “= (value)”
09:36 animal dot walk, ਕਾਲ ਕਰਕੇ ਇਸ ਦੀ ਵਰਤੋਂ ਕਰੋ ।
09:41 ਫਿਰ ਇਸ ਮੈਥਡ ਨੂੰ ਚਲਾਓ ।
09:44 ਟਰਮੀਨਲ ਖੋਲੋ ਅਤੇ ਟਾਈਪ ਕਰੋ
09:45 ruby class underscore methods underscore with underscore trailing underscore characters dot rb
09:52 ਅਤੇ ਆਉਟਪੁਟ ਵੇਖੋ ।
09:56 ਇਹ ਇੱਕ undefined ਮੈਥਡ ਐਰਰ ਦੇਵੇਗਾ ।
09:59 ਇਹ ਇਸ ਲਈ ਹੈ ਕਿਉਂਕਿ equal to ਸਾਇਨ ਵੱਖਰਾ ਮਤਲੱਬ ਰੱਖਦਾ ਹੈ ।
10:03 ਇਹ ਇੱਕ ਮੈਥਡ ਨੂੰ ਵੈਲਿਊ ਨਿਯੁਕਤ ਕਰਨ ਵਿੱਚ ਵਰਤਿਆ ਜਾਂਦਾ ਹੈ ।
10:08 ਹੁਣ, ਇਸ ਵਾਰ ਮੈਥਡ ਨੂੰ ਕੁੱਝ ਵੱਖਰੇ ਤਰੀਕੇ ਨਾਲ ਵਰਤਦੇ ਹਾਂ ।
10:13 ਟਾਈਪ ਕਰੋ puts animal dot walk equal to “ hops”
10:17 ਹੁਣ, ਇੱਕ ਹੋਰ ਕੋਸ਼ਿਸ਼ ਕਰੋ ।
10:20 ਟਰਮੀਨਲ ‘ਤੇ ਜਾਓ ਅਤੇ ਪਹਿਲਾਂ ਦੀ ਤਰ੍ਹਾਂ ਹੀ ਕਮਾਂਡ ਰਨ ਕਰੋ ਅਤੇ ਆਉਟਪੁਟ ਵੇਖੋ ।
10:27 ਹੁਣ ਵੇਖਾਂਗੇ ਕਿ ਸ਼ਬਦ hops ਪ੍ਰਿੰਟ ਹੋਇਆ ਹੈ ।
10:30 ਇਹ ਦਰਸਾਉਂਦਾ ਹੈ ਕਿ ਮੈਥਡ ਦੇ ਅੱਗੇ equal ਟੂ ਸਾਇਨ ਦਾ ਮਤਲੱਬ ਹੈ ਨਿਰਧਾਰਤ ਕੰਮ ।
10:36 ਹੁਣ ਤੁਸੀਂ ਆਪਣੇ ਮੈਥਡਸ ਨੂੰ ਲਿਖ ਸਕਦੇ ਹੋ ।
10:42 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ -
10:44 classes ਕਿਵੇਂ ਐਲਾਨ ਕਰੀਏ
10:46 ਕਲਾਸ ਦੇ ਆਬਜੈਕਟਸ ਕਿਵੇਂ ਬਣਾਈਏ
10:48 Ruby ਵਿੱਚ ਮੈਥਡਸ ਪਰਿਭਾਸ਼ਾ ਦੇ ਵੱਖਰੇ ਤਰੀਕੇ
10:52 ਇੱਕ ਨਿਰਧਾਰਤ ਕੰਮ ਦੀ ਤਰ੍ਹਾਂ:
10:54 ਇੱਕ class Product ਪਰਿਭਾਸ਼ਿਤ ਕਰਨਾ ।
10:56 myvar ਦੀ ਵੈਲਿਊਜ਼ ਅਤੇ myvar ਦੇ ਲਈ ਸੈੱਟ ਵੈਲਿਊਜ਼ ਪ੍ਰਾਪਤ ਕਰਨ ਦੇ ਲਈ ਮੈਥਡਸ ਪਰਿਭਾਸ਼ਿਤ ਕਰਨਾ ।
11:01 ਵੈਲਿਊਜ਼ ਸੈੱਟ ਕਰਨ ਦੇ ਲਈ, “=” ਸਾਇਨ ਦੀ ਵਰਤੋਂ ਕਰਕੇ ਮੈਥਡ ਪਰਿਭਾਸ਼ਿਤ ਕਰਨਾ ।
11:05 ਕਲਾਸ ਦੇ ਆਬਜੈਕਟਸ ਨੂੰ ਜਲਦੀ ਦਰਸਾਉਣਾ ਅਤੇ ਉੱਪਰ ਦਿੱਤੇ ਦੋ ਮੈਥਡਸ ਦੀ ਵਰਤੋਂ ਕਰਕੇ ਵੈਲਿਊਜ਼ ਸੈੱਟ ਅਤੇ ਪ੍ਰਾਪਤ ਕਰਨਾ ।
11:12 http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
11:14 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
11:18 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
11:22 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
11:24 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
11:27 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
11:30 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
11:36 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
11:39 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
11:46 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
11:56 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav