Ruby/C2/Hello-Ruby/Punjabi

From Script | Spoken-Tutorial
Jump to: navigation, search
“Time” “Narration”
00:00 ਸਤਿ ਸ਼੍ਰੀ ਅਕਾਲ ਦੋਸਤੋ, “Hello” “Ruby” ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:04 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ।
00:06 “Ruby” ਕੀ ਹੈ ?
00:08 ਵਿਸ਼ੇਸ਼ਤਾਂਵਾਂ “RubyGems” ਅਤੇ “Ruby” ‘ਤੇ ਸਹਾਇਤਾ ।
00:12 ਸੰਸਥਾਪਨ “Ruby” ਕੋਡ ਰਨ ਕਰਨਾ ।
00:15 ਕਮੈਂਟ ਕਰਨਾ ।
00:17 “puts“ ਅਤੇ “print“ ਵਿੱਚ ਅੰਤਰ ।
00:19 ਇੱਥੇ ਅਸੀਂ ਉਬੰਟੁ ਲਿਨਕਸ ਵਰਜ਼ਨ 12.04, “Ruby“ 1.9.3 ਦੀ ਵਰਤੋਂ ਕਰ ਰਹੇ ਹਾਂ ।
00:27 ਟਿਊਟੋਰਿਅਲ ਨੂੰ ਜਾਣਨ ਦੇ ਲਈ ਇੰਟਰਨੈੱਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ ।
00:30 ਤੁਹਾਨੂੰ ਲਿਨਕਸ ਵਿੱਚ ਟਰਮੀਨਲ ਅਤੇ ਟੈਕਸਟ ਐਡੀਟਰ ਦੀ ਵਰਤੋਂ ਕਰਨ ਦਾ ਗਿਆਨ ਹੋਣਾ ਜਰੂਰੀ ਹੈ ।
00:37 ਹੁਣ ਮੈਂ ਸਮਝਾਉਂਦਾ ਹਾਂ ਕਿ “Ruby“ ਕੀ ਹੈ ।
00:40 “Ruby“ ਆਬਜੈਕਟ ਓਰੀਐਂਟੇਡ, ਅਨੁਵਾਦਿਤ ਲਿਖਾਈ ਦੀ ਭਾਸ਼ਾ ਹੈ ।
00:45 ਇਹ ਇੱਕ ਸਰਗਰਮ ਓਪਨ-ਸਰੋਤ ਪ੍ਰੋਗਰਾਮਿੰਗ ਭਾਸ਼ਾ ਹੈ ।
00:48 ਇਹ ਇੱਕ ਆਕਰਸ਼ਕ ਸ਼ੈਲੀ ਹੈ, ਜਿਸ ਨੂੰ ਆਸਾਨੀ ਨਾਲ ਲਿਖਿਆ ਜਾਂ ਪੜ੍ਹਿਆ ਜਾ ਸਕਦਾ ਹੈ ।
00:54 ਹੁਣ “Ruby” ਦੀਆਂ ਕੁੱਝ ਵਿਸ਼ੇਸ਼ਤਾਂਵਾਂ ਵੇਖਦੇ ਹਾਂ ।
00:58 “Ruby” ਕਾਫ਼ੀ ਸਸਤਾ ਹੈ ।
01:00 “Ruby“ ਪ੍ਰੋਗਰਾਮ ਕਿਸੇ ਵੀ ਓਪਰੇਟਿੰਗ ਸਿਸਟਮ ਵਿੱਚ ਰਨ ਹੋ ਸਕਦਾ ਹੈ ।
01:04 “Smalltalk, BASIC“ ਜਾਂ “Python“ ਦੀ ਤਰ੍ਹਾਂ “Ruby“ ਵਿੱਚ ਵੈਰੀਏਬਲਸ ਦਾ ਡਾਟਾ ਟਾਇਪ ਨਹੀਂ ਹੁੰਦਾ ਹੈ ।
01:11 ਇਹ ਆਟੋਮੈਟਿਕ ਮੈਮੋਰੀ ਪ੍ਰਬੰਧਨ ਲਈ ਸਹਾਇਕ ਹੈ ।
01:14 “Ruby“ ਇੱਕ ਮੁਫਤ ਪ੍ਰਾਰੂਪ ਜਾਂ ਫਾਰਮੈਟ ਭਾਸ਼ਾ ਹੈ ।
01:17 ਤੁਸੀਂ ਆਪਣਾ ਪ੍ਰੋਗਰਾਮ ਕਿਸੇ ਵੀ ਲਾਈਨ ਜਾਂ ਕਾਲਮ ਤੋਂ ਲਿਖ ਸਕਦੇ ਹੋ ।
01:21 “Ruby“ ਇੰਟਰਨੈੱਟ ਅਤੇ ਇੰਟਰਾ – ਨੈੱਟ ਐਪਲੀਕੇਸ਼ਨ ਦੇ ਵਿਕਾਸ ਵਿੱਚ ਵਰਤੋਂ ਹੁੰਦਾ ਹੈ ।
01:27 “RubyGems“,“Ruby“ ਦੀ ਪ੍ਰਮੁੱਖ ਵਿਸ਼ੇਸ਼ਤਾਂਵਾਂ ਵਿੱਚੋਂ ਇੱਕ ਹੈ ।
01:31 “RubyGems“,“Ruby“ ਪ੍ਰੋਗਰਾਮਿੰਗ ਭਾਸ਼ਾ ਦੇ ਲਈ ਪੈਕੇਜ ਮੈਨੇਜਰ ਹੈ ।
01:36 ਇਹ “Ruby“ ਪ੍ਰੋਗਰਾਮਸ ਅਤੇ ਲਾਇਬ੍ਰੇਰੀਆਂ ਦੇ ਵੰਡ ਵਿੱਚ ਪ੍ਰਮਾਣਿਤ ਫਾਰਮੈਟ ਪ੍ਰਦਾਨ ਕਰਦਾ ਹੈ ।
01:42 ਤੁਸੀਂ ਆਪਣੇ “gems” ਬਣਾ ਕੇ ਅਤੇ ਪ੍ਰਕਾਸ਼ਿਤ ਕਰ ਸਕਦੇ ਹੋ ।
01:46 “RubyGems” ਦੀ ਜ਼ਿਆਦਾ ਜਾਣਕਾਰੀ ਦੇ ਲਈ ਦਿੱਤੇ ਹੋਏ ਲਿੰਕ ‘ਤੇ ਜਾਓ ।
01:51 “Ruby” ਦੀ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਦਰਸਾਏ ਗਏ ਲਿੰਕ ‘ਤੇ ਜਾ ਸਕਦੇ ਹੋ ।
01:56 ਤੁਸੀਂ ਉਬੰਟੁ ਸਾਫਟਵੇਅਰ ਸੈਂਟਰ ਦੀ ਵਰਤੋਂ ਕਰਕੇ Ruby ਨੂੰ ਸੰਸਥਾਪਿਤ ਕਰ ਸਕਦੇ ਹੋ ।
02:00 ਉਬੰਟੁ ਸਾਫਟਵੇਅਰ ਸੇਂਟਰ ‘ਤੇ ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਉਬੰਟੁ ਲਿਨਕਸ ਟਿਊਟੋਰਿਅਲਸ ਨੂੰ ਜਾਣੋ ।
02:07 “Ruby” ਸੰਸਥਾਪਿਤ ਕਰਨ ਦੇ ਦੂਜੇ ਤਰੀਕੇ ਇਸ ਸਲਾਇਡ ਵਿੱਚ ਦਰਸਾਏ ਗਏ ਹਨ ।
02:13 Ruby ਕੋਡ ਨੂੰ ਤਿੰਨ ਤਰ੍ਹਾਂ ਨਾਲ ਚਲਾ ਸਕਦੇ ਹਾਂ ।
02:16 “Command line” ‘Interactive Ruby”
02:19 “file” ਦੀ ਤਰ੍ਹਾਂ । ਅਸੀਂ ਚਲਾਉਣ ਦੇ ਹਰ ਤਰੀਕੇ ਨੂੰ ਵੇਖਾਂਗੇ ।
02:23 ਸਭ ਤੋਂ ਪਹਿਲਾਂ ਵੇਖਦੇ ਹਾਂ, ਕਮਾਂਡ ਲਾਈਨ ਨਾਲ “Hello World” ਕੋਡ ਨੂੰ ਕਿਵੇਂ ਚਲਾਉਂਦੇ ਹਨ ।
02:28 ਇੱਕੋ-ਸਮੇਂ Ctrl, Alt ਅਤੇ T ਕੀਜ ਦਬਾਕੇ ਟਰਮੀਨਲ ਨੂੰ ਖੋਲੋ ।
02:34 ਤੁਹਾਡੀ ਸਕਰੀਨ ‘ਤੇ ਟਰਮੀਨਲ ਵਿੰਡੋ ਦਿਖਾਈ ਦਿੰਦੀ ਹੈ ।
02:37 ਕਮਾਂਡ ਟਾਈਪ ਕਰੋ । “ruby” “space” “hyphen” “e” “space” ਸਿੰਗਲ ਕੋਟਸ ਵਿੱਚ “puts” “space” ਫਿਰ ਡਬਲ ਕੋਟਸ ਵਿੱਚ “Hello World” ਅਤੇ
02:51 ਐਂਟਰ ਦਬਾਓ ।
02:53 ਸਾਨੂੰ “Hello World” ਆਉਟਪੁਟ ਮਿਲਦੀ ਹੈ ।
02:57 ਟਰਮੀਨਲ ‘ਤੇ ਆਉਟਪੁਟ ਪ੍ਰਿੰਟ ਕਰਨ ਦੇ ਲਈ “puts” ਕਮਾਂਡ ਦੀ ਵਰਤੋਂ ਹੁੰਦੀ ਹੈ ।
03:00 “hyphen” “e” “flag” ਕੇਵਲ ਸਿੰਗਲ ਲਾਈਨ ਕੋਡ ਨੂੰ ਚਲਾਉਂਦਾ ਹੈ ।
03:06 ਮਲਟੀਪਲ “hyphen” “e flags” ਮਲਟੀਪਲ ਲਾਈਨ ਕਮਾਂਡਸ ਨੂੰ ਚਲਾਉਂਦਾ ਹੈ ।
03:12 ਇਸ ਦਾ ਅਭਿਆਸ ਕਰੋ ।
03:14 ਹੁਣ ਪਿਛਲੀ ਕਮਾਂਡ ਦੇ ਲਈ ਅਪ ਐਰੋ ਕੀ, ਨੂੰ ਦਬਾਓ ਅਤੇ
03:18 ਟਾਈਪ ਕਰੋ “space” “hypen” e “space” ਸਿੰਗਲ ਕੋਟਸ ਵਿੱਚ “puts” space “1 + 2” ਅਤੇ
03:31 ਐਂਟਰ ਦਬਾਓ ।
03:33 “Hello World” ਅਤੇ “3” ਆਉਟਪੁਟ ਆਉਂਦੀ ਹੈ ।
03:36 ਆਪਣੀ ਸਲਾਇਡ ‘ਤੇ ਵਾਪਸ ਆਉਂਦੇ ਹਾਂ ।
03:39 ਹੁਣ ਅਸੀਂ “Interactive Ruby” ਦੇ ਬਾਰੇ ਵਿੱਚ ਸਿੱਖਾਂਗੇ ।
03:42 “Interactive Ruby”, “Ruby” ਕਮਾਂਡ ਨੂੰ ਤੁਰੰਤ ਚਲਾਉਂਦਾ ਹੈ ।
03:48 ਤੁਸੀਂ “Ruby” ਸਟੇਟਮੇਂਟਸ ਨੂੰ ਰਨ ਕਰਕੇ ਉਸ ਦੀ ਆਉਟਪੁਟ ਅਤੇ ਹੋਰ ਵੇਲਿਊਸ ਵੇਖ ਸਕਦੇ ਹੋ ।
03:53 “Ruby” ਦੇ ਪੁਰਾਣੇ ਵਰਜ਼ਨ ਦੇ ਲਈ, “irb” ਅਲੱਗ ਤੋਂ ਸੰਸਥਾਪਿਤ ਕਰੋ ।
03:58 ਹੁਣ Ruby ਕੋਡ ਨੂੰ irb ਨਾਲ ਚਲਾਉਂਦੇ ਹਾਂ । ਟਰਮੀਨਲ ‘ਤੇ ਜਾਓ ।
04:04 ਟਾਈਪ irb ਅਤੇ ਐਂਟਰ ਦਬਾਓ ।
04:07 “Interactive Ruby” ਸ਼ੁਰੂ ਕਰਨ ਦੇ ਲਈ,
04:09 ਟਾਈਪ ਕਰੋ “puts space” ਡਬਲ ਕੋਟਸ ਵਿੱਚ “Hello World” ਅਤੇ ਐਂਟਰ ਦਬਾਓ ।
04:19 “Hello World” ਆਉਟਪੁਟ ਆਉਂਦੀ ਹੈ ।
04:22 ਅਤੇ ਰਿਟਰਨ ਵੈਲਿਊ “nil” ਆਉਂਦੀ ਹੈ ।
04:26 “irb” ਤੋਂ ਬਾਹਰ ਆਉਣ ਦੇ ਲਈ ਟਾਈਪ ਕਰੋ “exit” ਅਤੇ ਐਂਟਰ ਦਬਾਓ ।
04:31 ਤੁਸੀਂ Ruby ਪ੍ਰੋਗਰਾਮ ਫਾਇਲ ਨਾਲ ਵੀ ਰਨ ਕਰ ਸਕਦੇ ਹੋ ।
04:34 ਕੋਡ ਲਿਖਣ ਦੇ ਲਈ ਆਪਣੇ ਦੁਆਰਾ ਚੁਣੇ ਹੋਏ ਕੋਈ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ ।
04:39 ਮੈਂ “gedit” ਟੈਕਸਟ ਐਡੀਟਰ ਦੀ ਵਰਤੋਂ ਕਰ ਰਿਹਾ ਹਾਂ । “gedit” ਟੈਕਸਟ ਐਡੀਟਰ ‘ਤੇ ਜਾਓ ।
04:45 ਹੁਣ, ਟਾਈਪ ਕਰੋ puts space ਡਬਲ ਕੋਟਸ ਵਿੱਚ Hello World
04:55 ਹੁਣ ਅਸੀਂ ਸਿੱਖਾਂਗੇ ਕਿ ਮਲਟੀਪਲ ਲਾਈਨ ਜਾਂ ਬਲਾਕ ਕਮੈਂਟਸ ਨੂੰ ਕਿਵੇਂ ਜੋੜੀਏ ।
04:59 “puts” ਕਮਾਂਡ ਤੋਂ ਪਹਿਲਾਂ ।
05:01 ਟਾਈਪ ਕਰੋ, equal to begin ਅਤੇ ਐਂਟਰ ਦਬਾਓ ।
05:06 ‘Equal to’ “begin” ਕਮੇਂਟ ਸ਼ੁਰੂ ਕਰਨ ਦੇ ਲਈ ਲਾਭਦਾਇਕ ਹੈ ।
05:10 ਜੋ ਕਮੈਂਟਸ ਤੁਸੀਂ ਜੋੜਨਾ ਚਾਹੋ ਟਾਈਪ ਕਰੋ ।
05:13 ਮੈਂ ਟਾਈਪ ਕਰਾਂਗਾ “My first Ruby program” ਅਤੇ ਐਂਟਰ ਦਬਾਓ ।
05:24 ਇਹ ਕੋਡ “Hello world” ਪ੍ਰਿੰਟ ਕਰੇਗਾ । ਐਂਟਰ ਦਬਾਓ ।
05:30 ਹੁਣ “equal to” “end” ਟਾਈਪ ਕਰੋ ।
05:33 ਮਲਟੀਪਲ ਲਾਈਨ ਕਮੈਂਟਸ ਨੂੰ ਖਤਮ ਕਰਨ ਦੇ ਲਈ “equal to” “end” ਲਾਭਦਾਇਕ ਹੈ ।
05:37 ਪ੍ਰੋਗਰਾਮ ਦੀ ਰਫ਼ਤਾਰ ਨੂੰ ਸਮਝਾਉਣ ਦੇ ਲਈ ਕਮੈਂਟਸ ਲਾਭਦਾਇਕ ਹਨ ।
05:42 ਇਹ ਦਸਤਾਵੇਜ਼ਾਂ ਦੇ ਲਈ ਲਾਭਦਾਇਕ ਹੈ ।
05:45 ਹੁਣ ਸੇਵ ਬਟਨ ਕਲਿਕ ਕਰਕੇ ਫਾਇਲ ਸੇਵ ਕਰੋ ।
05:50 ਫਾਇਲ ਨੂੰ ਲਗਾਤਾਰ ਸੇਵ ਕਰਨਾ ਇੱਕ ਚੰਗੀ ਆਦਤ ਹੈ ।
05:54 ਤੁਹਾਡੀ ਸਕਰੀਨ ‘ਤੇ “Save As” ਡਾਇਲਾਗ ਬਾਕਸ ਦਿਸਦਾ ਹੈ ।
05:58 ਫਾਇਲ ਸੇਵ ਕਰਨ ਦੀ ਜਗ੍ਹਾ ਨੂੰ ਚੁਣੋ ।
06:01 ਡੈਸਕਟਾਪ ‘ਤੇ, ਮੈਂ “ruby program” ਨਾਂ ਵਾਲਾ ਇੱਕ ਫੋਲਡਰ ਬਣਾਉਂਗਾ ।
06:07 ਅਸੀਂ ਫਾਇਲ ਨੂੰ ਇਸ ਫੋਲਡਰ ਦੇ ਅੰਦਰ ਸੇਵ ਕਰਾਂਗੇ ।
06:10 ਟੈਕਸਟ ਬਾਕਸ “Name” ਵਿੱਚ, ਜੋ ਨਾਮ ਤੁਸੀਂ ਚਾਹੁੰਦੇ ਹੋ ਟਾਈਪ ਕਰੋ ।
06:14 ਮੈਂ ਟਾਈਪ ਕਰਾਂਗਾ “hello.rb”
06:17 “Ruby” ਫਾਇਲ ਨੂੰ “Dot rb” ਐਕਸਟੇਂਸ਼ਨ ਦਿੱਤੀ ਹੈ ।
06:22 ਫਿਰ ਫਾਇਲ ਸੇਵ ਕਰਨ ਦੇ ਲਈ “Save” ਬਟਨ ਦਬਾਓ । ਇਸ ਲਈ: ਹੁਣ ਫਾਇਲ ਸੇਵ ਹੋ ਗਈ ਹੈ ।
06:29 ਕੋਡ ਚਲਾਉਣ ਦੇ ਲਈ ਟਰਮੀਨਲ ‘ਤੇ ਜਾਓ ।
06:33 ਸਭ ਤੋਂ ਪਹਿਲਾਂ ਟਰਮੀਨਲ ਨੂੰ ਕਲੀਅਰ ਕਰੋ ।
06:35 ਨਿਸ਼ਚਿਤ ਕਰੋ, ਕਿ ਤੁਸੀਂ ਉਸ ਡਾਇਰੈਕਟਰੀ ਵਿੱਚ ਹੋ ਜਿੱਥੇ Ruby ਫਾਇਲ ਹੈ ।
06:39 ਯਾਦ ਰੱਖੋ ਕਿ ਅਸੀਂ ਹੋਮ ਡਾਇਰੈਕਟਰੀ ਵਿੱਚ ਹਾਂ । ਸਾਨੂੰ ਸਬ - ਡਾਇਰੈਕਟਰੀ “rubyprogram” ਵਿੱਚ ਜਾਣਾ ਹੈ ।
06:47 ਅਜਿਹਾ ਕਰਨ ਦੇ ਲਈ ਟਾਈਪ ਕਰੋ “cd” “space” “Desktop/rubyprogram” ਅਤੇ ਐਂਟਰ ਦਬਾਓ ।
07:00 ਫਾਇਲ ਨੂੰ ਚਲਾਓ । ਟਾਈਪ ਕਰੋ “ruby space hello dot rb” ਅਤੇ ਐਂਟਰ ਦਬਾਓ ।
07:10 ਸਾਨੂੰ “Hello World” ਆਉਟਪੁਟ ਮਿਲਦੀ ਹੈ ।
07:13 ਹੁਣ, ਮੈਂ “puts” ਅਤੇ “print” ਸਟੇਟਮੈਂਟ ਵਿੱਚ ਫ਼ਰਕ ਦਰਸਾਉਂਦਾ ਹਾਂ ।
07:19 “irb” ਦੀ ਵਰਤੋਂ ਕਰਕੇ ਇਸ ਨੂੰ ਸਮਝਾਂਗੇ ।
07:22 ਇਸ ਤੋਂ ਪਹਿਲਾਂ ਸਾਨੂੰ ਵਾਪਸ ਹੋਮ ਡਾਇਰੈਕਟਰੀ ਵਿੱਚ ਜਾਣਾ ਹੈ । ਅਜਿਹਾ ਕਰਨ ਦੇ ਲਈ ਟਾਈਪ “cd” ਅਤੇ ਐਂਟਰ ਦਬਾਓ ।
07:32 ਹੁਣ “Interactive Ruby” ਸ਼ੁਰੂ ਕਰਨ ਦੇ ਲਈ ਟਾਈਪ “irb” ਅਤੇ ਐਂਟਰ ਦਬਾਓ ।
07:39 ਟਾਈਪ ਕਰੋ “puts” “space” ਡਬਲ ਕੋਟਸ ਵਿੱਚ “Hello” ਕੋਮਾਂ ਡਬਲ ਕੋਟਸ ਵਿੱਚ “World”
07:51 ਇੱਥੇ ਕੋਮੇ ਦੋ “puts” ਕਮਾਂਡ ਨੂੰ ਜੋੜਦੇ ਹਨ ।
07:56 ਹੁਣ ਐਂਟਰ ਦਬਾਓ ।
07:58 ਸਾਨੂੰ “Hello World” ਮਿਲਦੀ ਹੈ, ਪਰ ਵੱਖਰੀ ਲਾਈਨਸ ਵਿੱਚ ।
08:03 ਹੁਣ “print” ਦੇ ਨਾਲ ਇਸਦਾ ਅਭਿਆਸ ਕਰੋ ।
08:06 ਪਿਛਲੀ ਕਮਾਂਡ ‘ਤੇ ਜਾਣ ਦੇ ਲਈ ਅਪ ਐਰੋ ਕੀ ਦਬਾਓ ।
08:10 puts ਨੂੰ print ਵਿੱਚ ਬਦਲੋ ਅਤੇ ਐਂਟਰ ਦਬਾਓ ।
08:14 ਸਾਨੂੰ ਆਉਟਪੁਟ “Hello World” ਮਿਲਦੀ ਹੈ, ਪਰ ਉਸੀ ਲਾਈਨ ‘ਤੇ ।
08:19 ਕੀਵਰਡ puts ਆਉਟਪੁਟ ਦੇ ਅਖੀਰ ਵਿੱਚ ਇੱਕ ਨਵੀਂ ਲਾਈਨ ਜੋੜਦਾ ਹੈ । ਕੀਵਰਡ print ਅਜਿਹਾ ਨਹੀਂ ਕਰਦਾ ।
08:27 ਕੀਵਰਡ print ਉਹੀ ਆਉਟਪੁਟ ਦਿੰਦਾ ਹੈ, ਜੋ ਅਸੀਂ ਦਿੱਤਾ ਹੈ ।
08:31 ਇਸ ਦੇ ਨਾਲ ਅਸੀਂ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । ਆਪਣੀ ਸਲਾਇਡਸ ‘ਤੇ ਵਾਪਸ ਜਾਓ ।
08:38 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ…..
08:39 “Ruby” ਦੇ ਬਾਰੇ ਵਿੱਚ
08:41 ਸੰਸਥਾਪਨ “Ruby” ਕੋਡ ਨੂੰ ਚਲਾਉਣਾ ।
08:45 ਇੱਕ ਤੋਂ ਜ਼ਿਆਦਾ ਕਮੇਂਟ ਜੋੜਨਾ = begin ਅਤੇ = end
08:50 “puts” ਅਤੇ “print” ਵਿੱਚ ਫ਼ਰਕ ।
08:53 ਨਿਰਧਾਰਤ ਕੰਮ ਦੇ ਰੂਪ ਵਿੱਚ,
08:55 ਆਪਣਾ ਨਾਮ ਅਤੇ ਉਮਰ ਪ੍ਰਿੰਟ ਕਰਨ ਦੇ ਲਈ ਪ੍ਰੋਗਰਾਮ ਲਿਖੋ ।
08:58 ਅਸੀਂ ਇਸ ਟਿਊਟੋਰਿਅਲ ਵਿੱਚ ਵੱਖ-ਵੱਖ ਲਾਈਨ ਕਮੈਂਟਸ ਦੀ ਵਰਤੋਂ ਕੀਤੀ ।
09:02 ਸਿੰਗਲ ਲਾਈਨ ਕਮੇਂਟ ਦੇ ਕੇ ਵੇਖੋ ।
09:04 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
09:08 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
09:11 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
09:15 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
09:17 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
09:20 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
09:24 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
09:30 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
09:35 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
09:41 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
09:45 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
09:50 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav