PHP-and-MySQL/C4/User-Password-Change-Part-3/Punjabi

From Script | Spoken-Tutorial
Jump to: navigation, search
Time Narration
00:03 ਇਹ “change password” ਟਿਊਟੋਰਿਅਲ ਦਾ ਤੀਜਾ ਭਾਗ ਹੈ । ਇਸ ਭਾਗ ਵਿੱਚ , ਅਸੀ ਡੇਟਾਬੇਸ ਵਿੱਚ ਪਾਸਵਰਡ ਬਦਲਣ ਜਾ ਰਹੇ ਹਾਂ ।
00:11 ਅਸੀ ਇੱਥੇ ਆਪਣੇ ਡੇਟਾਬੇਸ ਨਾਲ ਪਹਿਲਾਂ ਹੀ ਜੁੜ ਚੁੱਕੇ ਹਾਂ ।
00:14 ਅਸੀ ਇੱਥੇ ਪਹਿਲਾਂ ਹੀ ਜੁੜ ਚੁੱਕੇ ਹਾਂ ਤਾਂ ਇਸ ਲਈ ਦੁਬਾਰਾ ਜੁੜਨ ਦੀ ਲੋੜ ਨਹੀਂ ਹੈ , ਕਿਉਂਕਿ ਇਹ ਕਮਾਂਡ ਪਹਿਲਾਂ ਹੀ ਦੁਬਾਰਾ issue ਹੋ ਚੁੱਕੀ ਹੈ ।
00:23 ਮੈਂ “query change” ਨਾਮਕ ਇੱਕ ਨਵੀਂ query ਬਣਾਵਾਂਗਾ ਅਤੇ ਇਹ “mysql query ਫੰਕਸ਼ਨ ਦੇ ਬਰਾਬਰ ਹੋਵੇਗੀ ।
00:30 ਹੁਣ , ਇਹ ਕੋਡ ਦਾ ਨਵਾਂ ਭਾਗ ਹੈ । ਸੋ ਮੈਂ ਹੇਠਾਂ ਸਕਰੋਲ ਕਰਾਂਗਾ , ਜਿਸਦੇ ਨਾਲ ਕਿ ਤੁਸੀ ਇਸਨੂੰ ਆਸਾਨੀ ਨਾਲ ਵੇਖ ਸਕੋ ।
00:36 ਇਹ “UPDATE” ਹੈ । ਸੋ ਮੈਂ “UPDATE users” ਲਿਖ ਰਿਹਾ ਹਾਂ - ਜੋ ਤੁਸੀ ਵੇਖ ਸਕਦੇ ਹੋ ਕਿ ਸਾਡੀ ਟੇਬਲ ਹੈ – ਸੋ ਆਪਣੀ users ਟੇਬਲ ਨੂੰ ਅਪਡੇਟ ਕਰਨ ਦੇ ਲਈ ।
00:44 ਮੈਂ “SET password equal to new password” ਲਿਖਾਂਗਾ ।
00:51 ਯਕੀਨੀ ਕਰਕੇ , ਕਿ ਮੈਂ ਇੱਥੇ inverted commas ਦਾ ਇਸਤੇਮਾਲ ਕਰਾਂ ।
00:56 ਫਿਰ ਮੈਂ ਲਿਖਾਂਗਾ WHERE username is equal to the user , ਵੇਰਿਏਬਲ ਜੋ ਮੈਨੂੰ ਹੁਣੇ ਮੇਰੇ ਪੇਜ ਵਿੱਚ ਮਿਲਿਆ ਹੈ ।
01:03 ਹੁਣ ਇੱਥੇ ਇਸ ਕਾਲਮ ਵਿੱਚ . . .
01:07 ਜੋ ਕੁੱਝ ਵੀ ਸਾਡੇ ਕੋਲ ਹੈ ਇਹ ਉਸਦੇ ਬਰਾਬਰ ਹੁੰਦਾ ਹੈ ।
01:12 ਸੋ ਹਾਲਾਂਕਿ ਅਸੀ ਆਪਣਾ php ਸੈਸ਼ਨ ਪਹਿਲਾਂ ਹੀ process ਕਰ ਚੁੱਕੇ ਹਾਂ ।
01:18 ਜੋਕਿ Alex ਦੇ ਬਰਾਬਰ ਹੈ ।
01:21 ਕੋਡ ਦਾ ਇਹ ਭਾਗ ਕਹਿ ਰਿਹਾ ਹੈ ਕਿ “ਟੇਬਲ ਨੂੰ ਅੱਪਡੇਟ ਕਰੋ , ਪਾਸਵਰਡ ਨੂੰ ਯੂਜਰ ਦੁਆਰਾ ਭਰੇ ਨਵੇਂ ਪਾਸਵਰਡ ਵਿੱਚ ਬਦਲਣਾ - ਇਹ ਪਾਸਵਰਡ ਹੈ ਜੋ ਉਹ ਚਾਹੁੰਦੇ ਹਨ ।
01:32 ਅਤੇ ਇਸ “where” ਨੂੰ Alex ਵਿੱਚ ਬਦਲੋ ।
01:37 ਹਾਲਾਂਕਿ ਇਹ Alex ਦੇ ਬਰਾਬਰ ਹੈ ।
01:40 ਸੋ , ਇਹ ਪਾਸਵਰਡ ਬਦਲ ਜਾਵੇਗਾ , ਕਿਉਂਕਿ ਇਹ ਯੂਜਰਨੇਮ Alex ਦੇ ਬਰਾਬਰ ਹੈ ।
01:45 ਸੋ ਇਹ 900 ਦੇ ਨਾਲ ਸ਼ੁਰੂ ਹੁੰਦਾ ਹੈ , ਅਤੇ ਜਿਵੇਂ ਹੀ ਅਸੀ ਇਸਨੂੰ ਬਦਲਦੇ ਹਾਂ , ਅਸੀ ਇਸਨੂੰ ਰਿਫਰੇਸ਼ ਕਰ ਸਕਦੇ ਹਾਂ ਅਤੇ ਜਾਂਚ ਸਕਦੇ ਹਾਂ ਕਿ ਇਹ ਵਾਸਤਵ ਵਿੱਚ ਬਦਲ ਚੁੱਕਿਆ ਹੈ ।
01:56 ਸੋ ਮੈਂ ਕੁੱਝ ਹੋਰ ਚੀਜਾਂ ਜੋੜਾਂਗਾ ।
02:03 ਇਸਨੂੰ ਇੱਥੇ ਵਾਪਸ ਰੱਖਦੇ ਹਾਂ।
02:06 ਅਤੇ ਮੈਂ ਪੇਜ ਨਸ਼ਟ ਕਰਾਂਗਾ ਅਤੇ “die” ਲਿਖਾਂਗਾ ਅਤੇ ਫਿਰ “Your password has been changed” ਲਿਖਾਂਗਾ ।
02:15 ਅਤੇ ਫਿਰ ਮੈਂ ਇੱਕ “return” ਨਾਮਕ ਲਿੰਕ ਪਾਵਾਂਗਾ ਅਤੇ ਇਹ ਮੁੱਖ ਪੇਜ ਉੱਤੇ ਵਾਪਸ ਜਾਵੇਗਾ ।
02:23 ਅਤੇ ਇਹ “index . php” ਹੈ ।
02:27 ਇਸ ਤੋਂ ਪਹਿਲਾਂ ਕਿ ਅਸੀ ਪੇਜ ਨਸ਼ਟ ਕਰੀਏ , ਮੈਂ ਸੈਸ਼ਨ ਨੂੰ ਨਸ਼ਟ ਕਰਨ ਜਾ ਰਿਹਾ ਹਾਂ ।
02:31 ਸੋ “session destroy” .
02:33 ਕਾਰਨ ਇਹ ਹੈ ਕਿ , ਇੱਕ ਵਾਰ ਜਦੋਂ ਯੂਜਰ ਆਪਣਾ ਪਾਸਵਰਡ ਬਦਲ ਦਿੰਦਾ ਹੈ , ਇਹ ਲਿੰਕ ਉਨ੍ਹਾਂ ਨੂੰ ਮੁੱਖ ਪੇਜ ਉੱਤੇ ਵਾਪਸ ਲੈ ਜਾਵੇਗਾ , ਅਤੇ ਇਹ ਸੈਸ਼ਨ ਨਸ਼ਟ ਕਰੇਗਾ ।
02:42 ਸੋ ਉਨ੍ਹਾਂ ਨੂੰ ਨਵੇਂ ਪਾਸਵਰਡ ਦਾ ਇਸਤੇਮਾਲ ਕਰਕੇ ਫਿਰ ਤੋਂ ਲਾਗਿਨ ਕਰਨ ਦੀ ਲੋੜ ਹੈ ।
02:59 ਸੋ ਜੇਕਰ ਅਸੀ ਇਸਨੂੰ ਜਾਂਚਦੇ ਹਾਂ , ਯਾਦ ਰਖੋ , ਮੇਰਾ ਮੌਜੂਦਾ ਪਾਸਵਰਡ abc ਹੈ ਜਿਸਦਾ md5 ਹੈਸ਼ 900 ਤੋਂ ਸ਼ੁਰੂ ਹੁੰਦਾ ਹੈ ।
03:00 ਅਤੇ ਜੇਕਰ ਮੈਂ ਇੱਥੇ ਵਾਪਸ ਜਾਂਦਾ ਹਾਂ , ਆਪਣਾ ਪੁਰਾਣਾ ਪਾਸਵਰਡ - abc , ਨਵਾਂ ਪਾਸਵਰਡ 123 ਲਿਖਦਾ ਹਾਂ , ਅਤੇ “change password” ਉੱਤੇ ਕਲਿਕ ਕਰਦਾ ਹਾਂ , ਅਸੀ ਵੇਖਦੇ ਹਾਂ , ਕਿ ਸਾਰੇ ਵੈਲੀਡੇਸ਼ਨ ਚੈੱਕ ਹੋ ਚੁੱਕੇ ਹਨ , ਸਾਡਾ ਪਾਸਵਰਡ ਬਦਲ ਚੁੱਕਿਆ ਹੈ , ਅਤੇ ਸਾਨੂੰ ਇਹ ਸੂਚਨਾ ਮੁੱਖ ਪੇਜ ਉੱਤੇ ਵਾਪਸ ਜਾਣ ਲਈ ਮਿਲਦੀ ਹੈ ।
03:18 ਹੁਣ ਜੇਕਰ ਮੈਂ ਮੈਂਬਰ ਪੇਜ ਉੱਤੇ ਵਾਪਸ ਜਾਣ ਦੀ ਕੋਸ਼ਿਸ਼ ਕਰਦਾ ਹਾਂ , ਤੁਸੀ ਵੇਖੋਗੇ , you must be logged in . ਸਾਡਾ ਸੈਸ਼ਨ ਨਸ਼ਟ ਹੋ ਚੁੱਕਿਆ ਹੈ , ਕਿਉਂਕਿ ਅਸੀਂ ਇੱਥੇ ਸਾਡਾ “session destroy” ਫੰਕਸ਼ਨ ਇਸਤੇਮਾਲ ਕੀਤਾ ਸੀ ।
03:32 ਅਤੇ ਨਾਲ ਹੀ , ਜਦੋਂ ਮੈਂ ਦੁਬਾਰਾ ਲਾਗਿਨ ਕਰਦਾ ਹਾਂ ਅਤੇ ਮੇਰੇ ਪਾਸਵਰਡ ਲਈ abc ਟਾਈਪ ਕਰਦਾ ਹਾਂ , ਜੋਕਿ ਮੇਰਾ ਪੁਰਾਣਾ ਪਾਸਵਰਡ ਹੈ , ਸਾਨੂੰ ਇੱਕ “Incorrect password” ਸੂਚਨਾ ਮਿਲਦੀ ਹੈ ।
03:43 ਜੇਕਰ ਮੈਂ 123 ਦੀ ਕੋਸ਼ਿਸ਼ ਕਰਾਂ , ਤਾਂ ਤੁਸੀਂ ਲੋਗਿਨ ਹੋ ਜਾਓਗੇ , ਅਤੇ ਇਸਦਾ ਪ੍ਰਮਾਣ ਇੱਥੇ ਵਿੱਖ ਰਿਹਾ ਹੈ ।
03:50 ਹੁਣ ਵਾਪਸ ਜਾਂਦੇ ਹਾਂ ਅਤੇ “browse” ਉੱਤੇ ਕਲਿਕ ਕਰਦੇ ਹਾਂ । ਹੇਠਾਂ ਸਕਰੋਲ ਕਰਦੇ ਹਾਂ ਅਤੇ ਅਸੀ ਵੇਖ ਸਕਦੇ ਹਾਂ ਕਿ ਪਾਸਵਰਡ 900 ਤੋਂ 202 ਵਿੱਚ ਬਦਲ ਚੁੱਕਿਆ ਹੈ ।
03:59 ਇਸਲਈ ਇਹ ਇੱਕ ਬਿਲਕੁਲ ਨਵਾਂ ਹੈਸ਼ ਹੈ ਅਤੇ ਇੱਕ ਬਿਲਕੁਲ ਨਵਾਂ ਪਾਸਵਰਡ ।
04:06 ਸੋ ਸਭ ਕੁੱਝ ਠੀਕ ਚੱਲ ਰਿਹਾ ਹੈ । ਤੁਸੀ ਵੇਖ ਸਕਦੇ ਹੋ , ਕਿ ਇਹ ਕਰਨ ਵਿੱਚ ਕਾਫ਼ੀ ਸਰਲ ਹੈ ।
04:11 ਤੁਹਾਨੂੰ ਕੇਵਲ ਇੰਨਾ ਕਰਨਾ ਹੈ ਕਿ ਆਪਣੀ sql queries ਨੂੰ ਠੀਕ ਤਰਾਂ ਸਿਖੋ । ਮੇਰੇ ਕੋਲ ਇਸ ਉੱਤੇ ਵੀ ਟਿਊਟੋਰਿਅਲਸ ਹਨ ।
04:18 ਅਤੇ ਤੁਹਾਨੂੰ logically ਸੋਚਣ ਦੀ ਲੋੜ ਹੈ ਕਿ ਆਪਣਾ ਪੁਰਾਣਾ ਪਾਸਵਰਡ , ਅਤੇ ਆਪਣੇ ਦੋ ਨਵੇਂ ਪਾਸਵਰਡਸ ਨੂੰ ਕਿਵੇਂ ਜਾਂਚਦੇ ਹਨ।
04:24 ਸਪੱਸ਼ਟ ਹੈ ਕਿ ਜਦੋਂ ਅਸੀਂ ਆਪਣਾ ਰਜਿਸਟਰੇਸ਼ਨ ਕੀਤਾ ਸੀ , ਸਾਡੇ ਕੋਲ ਸੀਮਾ ਸੀ ਕਿ ਪਾਸਵਰਡ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਹੈ ।
04:31 ਮੈਂ ਇਹ ਤੁਹਾਡੇ ਉੱਤੇ ਛੱਡਦਾ ਹਾਂ ਕਿ ਇੱਕ ਹੋਰ ਚੈੱਕ ਲਗਾਓ , ਇਹ ਦੇਖਣ ਲਈ ਕਿ ਪਾਸਵਰਡ 6 ਅੱਖਰਾਂ ਤੋਂ ਵੱਡਾ ਹੋਣਾ ਚਾਹੀਦਾ ਹੈ ਅਤੇ 25 ਅੱਖਰਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਹੈ ।
04:42 ਸੋ ਸਚਮੁੱਚ ਵਿੱਚ ਇੱਥੇ ਕਈ ਸਾਰੇ ਚੈੱਕਸ ਹਨ ਜੋ ਤੁਸੀ ਕਰ ਸਕਦੇ ਹੋ , ਪਰ php ਵਿੱਚ mysql ਡੇਟਾਬੇਸ ਦਾ ਇਸਤੇਮਾਲ ਕਰਦੇ ਹੋਏ ਪਾਸਵਰਡ ਬਦਲਣ ਦਾ ਇਹ ਇੱਕ ਬੁਨਿਆਦੀ ਢਾਂਚਾ ਹੈ ।
04:53 ਆਸ ਹੈ ਕਿ ਤੁਸੀਂ ਇਸ ਦਾ ਆਨੰਦ ਮਾਨਿਆ । ਜੇਕਰ ਤੁਹਾਡੀ ਕੋਈ ਟਿੱਪਣੀ ਜਾਂ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ । ਨਾਲ ਹੀ ਵੀਡੀਓ ਅਪਡੇਟਸ ਲਈ ਸਬਸਕਰਾਇਬ ਕਰੋ ।
05:01 ਦੇਖਣ ਲਈ ਧੰਨਵਾਦ । ਮੈਂ ਹਰਮੀਤ ਸੰਧੂ ਆਈ . ਆਈ . ਟੀ ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya