PHP-and-MySQL/C4/MD5-Encryption/Punjabi

From Script | Spoken-Tutorial
Jump to: navigation, search
Time Narration
00:00 ਸੱਤ ਸ਼੍ਰੀ ਅਕਾਲ । ਜੇਕਰ ਤੁਸੀ php ਦੀ ਸੁਰੱਖਿਆ ਦੇ ਬਾਰੇ ਵਿੱਚ ਚਿੰਤਤ ਹੋ , ਤਾਂ ਇਹ ਟਿਊਟੋਰਿਅਲ ਤੁਹਾਨੂੰ MD5 ਫੰਕਸ਼ਨ ਦੇ ਬਾਰੇ ਵਿੱਚ ਦੱਸੇਗਾ ।
00:09 ਇਹ ਇੱਕ ਪੂਰਵ-ਪਰਿਭਾਸ਼ਿਤ ਫੰਕਸ਼ਨ ( function ) ਹੈ ਜੋ ਸਟਰਿੰਗ ( string ) ਨੂੰ ਇੱਕ MD5 ਹੈਸ਼ ਵਿੱਚ ਬਦਲਦਾ ਹੈ ਅਤੇ ਤੁਹਾਨੂੰ ਤੁਹਾਡਾ ਡੇਟਾ ਸੁਰੱਖਿਅਤ ਕਰਨ ਦੀ ਆਗਿਆ ਦਿੰਦਾ ਹੈ ।
00:16 MD5 ਹੈਸ਼ ( hash ) ਇੱਕ ਕਿਸਮ ਦੇ rhythm ਦਾ ਇਸਤੇਮਾਲ ਕਰਦਾ ਹੈ ਸੋ ਇਹ ਡੀਕ੍ਰਿਪਟ ਨਹੀਂ ਕੀਤਾ ਜਾ ਸਕਦਾ - ਇਸਨੂੰ ਕੇਵਲ ਐਨਕ੍ਰਿਪਟ ਹੀ ਕੀਤਾ ਜਾ ਸਕਦਾ ਹੈ ।
00:21 MD5 ਹੈਸ਼ ( hash ) ਨੂੰ ਲਭਣ ਦਾ ਕੇਵਲ ਇੱਕ ਹੀ ਤਰੀਕਾ ਹੈ ਕਿ ਸਟਰਿੰਗ ( string ) ਨੂੰ ਵੀ MD5 ਹੈਸ਼ ( hash ) ਵਿੱਚ ਬਦਲ ਦਿਓ ਅਤੇ ਇਸਦੀ ਤੁਲਣਾ ਇੱਕ ਸਟਰਿੰਗ ( string ) ਨਾਲ ਕਰੋ ਜੋ ਕਿ ਪਹਿਲਾਂ ਤੋਂ ਹੀ ਹੈਸ਼ ( hash ) ਵਿੱਚ ਬਦਲੀ ਜਾ ਚੁੱਕੀ ਹੈ ।
00:31 ਜੇਕਰ ਤੁਹਾਨੂੰ ਨਹੀਂ ਸੱਮਝ ਆ ਰਿਹਾ ਹੈ ਕਿ ਮੇਰਾ ਮਤਲਬ ਕੀ ਹੈ ਤਾਂ ਮੈਂ ਇਸ ਟਿਊਟੋਰਿਅਲ ਵਿੱਚ ਇਹਦੇ ਬਾਰੇ ਦੱਸਾਂਗਾ ।
00:38 ਮੈਂ ਸਟਰਿੰਗ ( string ) ਨੂੰ ਪੂਰਵ-ਪਰਿਭਾਸ਼ਤ ਕਰਕੇ ਸ਼ੁਰੂ ਕਰਾਂਗਾ , ਇਹ ਮੇਰਾ ਪਾਸਵਰਡ ਹੋਣ ਜਾ ਰਿਹਾ ਹੈ ।
00:45 ਮੈਂ ਇਸਨੂੰ user password ਕਹਾਂਗਾ ਅਤੇ ਇਸਦੀ ਵੇਲਿਊ abc ਹੋਵੇਗੀ ।
00:55 ਫਿਰ ਮੈਂ user password e n c ਨਾਮਕ ਇੱਕ ਨਵਾਂ ਵੇਰਿਏਬਲ ਬਣਾਵਾਂਗਾ , ਜਿਸਦਾ ਮਤਲਬ ਹੈ ਏੰਕਰਿਪਸ਼ਨ ( encryption ) ਅਤੇ ਮੈਂ ਮੇਰੇ MD5 ਫੰਕਸ਼ੰਸ ( functions ) ਪਰਿਭਾਸ਼ਿਤ ਕਰਾਂਗਾ , ਜੋ ਕਿ ਮੂਲ ਰੂਪ ਵਿਚ m , d ਅਤੇ 5 ਹੈ ।
01:09 ਇਸਦੇ ਅੰਦਰ ਕੁੱਝ ਵੀ ਹੋ ਸਕਦਾ ਹੈ ਸੋ ਤੁਸੀ ਕੁੱਝ ਵੀ ਦੇ ਸਕਦੇ ਹੋ , ਜਿਸਨੂੰ ਤੁਸੀ ਇੱਥੇ ਐਨਕਰਿਪਟ ( encrypt ) ਕਰਨਾ ਚਾਹੁੰਦੇ ਹੋ ।
01:13 ਪਰ ਹੁਣ ਲਈ ਮੈਂ ਆਪਣਾ ਯੂਜਰ ਪਾਸਵਰਡ ( user password ) ਵੇਰਿਏਬਲ ਐਨਕ੍ਰਿਪਟ ( encrypt ) ਕਰਾਂਗਾ ਜਿਸਨੂੰ ਅਸੀਂ ਇੱਥੇ ਉੱਤੇ ਪਰਿਭਾਸ਼ਿਤ ਕੀਤਾ ਹੈ ।
01:18 ਅਤੇ ਜੇਕਰ ਅਸੀ ਕੇਵਲ ਇਸਨੂੰ ਏਕੋ ( echo ) ਕਰਦੇ ਹਾਂ , ਤੁਸੀ ਵੇਖ ਸਕਦੇ ਹੋ ਕਿ ਸਾਨੂੰ . . . . ,
01:27 ਸਾਡੀ MD5 ਏੰਕਰਿਪਟੇਡ ( encrypted ) ਸਕਰਿਪਟ ਦੀ ਵੇਲਿਊ ਮਿਲਦੀ ਹੈ ਜੋਕਿ ਇਹ ਹੈ ।
01:32 ਤੁਸੀ ਵੇਖ ਸਕਦੇ ਹੋ ਕਿ ਇਹ ਨੌਂ ਸੌ ਤੋਂ ਸ਼ੁਰੂ ਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇੱਥੇ ਕਰੀਬ 20 ਸਮਾਨ ਕੈਰੇਕਟਰਸ ( characters ) ਹਨ ।
01:39 ਲੇਕਿਨ ਮੈਂ ਵੇਲਿਊ ਨੂੰ ਜਿਸ ਵਿੱਚ ਵੀ ਬਦਲਦਾ ਹਾਂ , ਇਹ ਕਾਫ਼ੀ ਹੱਦ ਤੱਕ ਓਨੀ ਹੀ ਲੰਬਾਈ ਦਾ ਰਹਿ ਰਿਹਾ ਹੈ ।
01:44 ਕੇਵਲ ਇੱਕ ਚੀਜ ਜੋ ਬਦਲ ਰਹੀ ਹੈ ਉਹ ਹੈ ਕੰਟੇਂਟ ( content ) .
01:52 ਸੋ ਅਸੀਂ ਸਟਰਿੰਗ ਨੂੰ ਐਨਕ੍ਰਿਪਟ ( encrypt ) ਕਰ ਲਿਆ ਹੈ ਜਿਸਦੇ ਦੁਆਰਾ ਤੁਸੀ ਜੋ ਇੱਥੇ ਹੈਸ਼ ਵੇਖ ਰਹੇ ਹੋ ਉਹ abc ਦੇ ਬਰਾਬਰ ਹੈ ।
02:00 ਹੁਣ ਮੈਂ ਇੱਥੇ ਜਲਦੀ ਜਲਦੀ ਇੱਕ ਪ੍ਰੋਗਰਾਮ ਜਾਂ ਸਕਰਿਪਟ ਬਣਾਵਾਂਗਾ ,ਜੋ ਯੂਜਰ ਤੋਂ ਇੱਕ ਇਨਪੁਟ ਲੈਣ ਜਾ ਰਿਹਾ ਹੈ ਅਤੇ ਇਹ ਜਾਂਚੇਗਾ ਕਿ ਜੇਕਰ ਪਾਸਵਰਡ abc ਹੈ ।
02:10 ਹੁਣ ਇਸਨੂੰ ਰਵਾਇਤੀ ਰੂਪ ਵਿਚ ਕਰਨ ਦਾ ਤਰੀਕਾ ਇਹ ਹੈ ਕਿ ਆਪਣੇ ਏੰਕਰਿਪਸ਼ਨ ( encryption ) ਨੂੰ ਬਾਹਰ ਕੱਢੀਏ ।
02:17 ਅਸੀ ਇਹ ਕਹਿਨ ਲਈ ਇੱਕ ਸਰਲ ਜਾਂਚ ਕਰ ਸਕਦੇ ਹਾਂ ਜੇਕਰ ਪੋਸਟ ਪਾਸਵਰਡ ਸਾਡੇ ਯੂਜਰ ਪਾਸਵਰਡ ਦੇ ਬਰਾਬਰ ਹੈ ਤਾਂ ਕੁੱਝ ਕਰੋ ਨਹੀਂ ਤਾਂ ਕੁੱਝ ਹੋਰ ਕਰੋ ।
02:29 ਸੋ ਉਦਾਹਰਣ ਲੈ ਤੁਹਾਡੇ ਕੋਲ ਇੱਕ incorrect password ਨਾਮਕ ਏਰਰ ( error ) ਹੋ ਸਕਦੀ ਹੈ ਅਤੇ ਇੱਥੇ ਤੁਸੀ ਕਹਿ ਸਕਦੇ ਹੋ ਤੁਹਾਡਾ ਪਾਸਵਰਡ ਸਫਲਤਾਪੂਰਵਕ ਯੂਜਰ ਪਾਸਵਰਡ ਨਾਲ ਮੈਚ ਹੋਇਆ ਹੈ
02:38 ਪਰ ਜਦੋਂ ਅਸੀ ਡੇਟਾ ਨੂੰ ਮਹੱਤਵ ਦਿੰਦੇ ਹਾਂ ਜੋ ਸਾਡੇ ਕੋਲ ਜਾਂ ਤਾਂ ਪੋਸਟ ਵੇਰਿਏਬਲਸ ਵਿੱਚ ਹੁੰਦੇ ਹਨ ਜਾਂ ਡੇਟਾ ਬੇਸ ਵਿੱਚ ਸ਼ਾਮਿਲ ਹੁੰਦੇ ਹਨ ।
02:45 ਇਹ ਵੇਲਿਊ ਨੂੰ ਡੇਟਾਬੇਸ ਤੋਂ ਹਿਦਾਇਤ ਮਿਲੀ ਹੋ ਸਕਦੀ ਹੈ ਅਤੇ ਡੇਟਾ ਬੇਸੇਸ ਬਦਕਿੱਸਮਤੀ ਨਾਲ ਟੁੱਟ ਸਕਦੇ ਹਨ ।
02:51 ਸੋ ਜੇਕਰ ਇੱਕ ਡੇਟਾ ਬੇਸ ਟੁੱਟ ਸਕਦਾ ਹੈ ਤਾਂ ਤੁਸੀ ਚਾਹੋਗੇ ਕਿ ਤੁਹਾਡੇ ਯੂਜਰਸ ਦੇ ਪਾਸਵਰਡ ਐਨਕ੍ਰਿਪਟ ਹੋਣ , ਤਾਂਕਿ ਉਹ ਲਭਣ ਵਿੱਚ ਕਾਫ਼ੀ ਮੁਸ਼ਕਲ ਹੋਣ ।
03:04 ਸਪੱਸ਼ਟ ਹੈ ਕਿ abc ਨੂੰ ਤੋੜਨਾ ਸਰਲ ਹੋਵੇਗਾ ਜਿਵੇਂ ਵਾਰੀ ਆਉਂਦੀ ਹੈ ਕਿਉਂਕਿ abc ਇੱਕ ਆਮ ਪਾਸਵਰਡ ਹੈ ।
03:12 abc ਨੂੰ MD5 ਹੈਸ਼ ( hash ) ਵਿੱਚ ਬਦਲ ਕੇ ਤੁਸੀ ਇਸਦੀ ਤੁਲਣਾ ਆਪਣੇ ਡੇਟਾਬੇਸ ਵਿੱਚ ਪਹਿਲਾਂ ਤੋਂ ਹੀ ਸਟੋਰ MD5 ਹੈਸ਼ ( hash ) ਨਾਲ ਕਰ ਸਕਦੇ ਹੋ ਅਤੇ ਜੇਕਰ ਇਹ ਦੋ ਹੈਸ਼ੇਸ ( hashes ) ਬਰਾਬਰ ਹੁੰਦੇ ਹਨ ਤੱਦ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ MD5 ਹੈਸ਼ ( hash ) abc ਦੇ ਬਰਾਬਰ ਹੈ , ਜਿਵੇਂ ਕਿ ਬਸ ਸ਼ੁਰੂ ਹੋਣ ਲਈ ਉਹ ਪਹਿਲਾਂ ਤੋਂ ਹੀ ਹੈਸ਼ਡ ( hashed ) ਹਨ ।
03:29 ਫਿਰ ਵੀ ਅਸੀ ਕੀ ਕਰਾਂਗੇ ਕਿ ਅਸੀ ਇਸ ਵੇਲਿਊ ਨੂੰ ਇੱਥੇ ਲਵਾਂਗੇ - ਸਾਡਾ user password encrypted - ਅਤੇ ਅਸੀ ਆਪਣੇ ਪੋਸਟੇਡ ਪਾਸਵਰਡ ( posted password ) ਦੀ ਤੁਲਣਾ ਆਪਣੇ ਏੰਕਰਿਪਟੇਡ ਪਾਸਵਰਡ ( encrypted password ) ਨਾਲ ਕਰਾਂਗੇ।
03:47 ਹੁਣ ਵਾਸਤਵ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈ ਕਿ ਅਸੀਂ user password enc ਦੀ ਤੁਲਣਾ ਕਰਨ ਦੇ ਯੋਗ ਬਣੀਏ ।
03:55 ਇਹ ਜਿਵੇਂ ਕਿ ਏੰਕਰਿਪਟੇਡ ( encrypted ) ਲਈ ਹੈ ਅਤੇ ਇਹ ਪੋਸਟੇਡ ਪਾਸਵਰਡ ( posted password ) ਜਿਵੇਂ ਕਿ ਪਤਾ ਚਲਦਾ ਹੈ ਏੰਕਰਿਪਟੇਡ ( encrypted ) ਨਹੀਂ ਹੈ ।
04:01 ਸੋ ਜੇਕਰ ਤੁਸੀ ਪੋਸਟੇਡ ਪਾਸਵਰਡ ( posted password ) ਦਾ MD5 ਹੈਸ਼ ( hash ) ਲੈਂਦੇ ਹੋ ਅਤੇ ਉਸਦੀ ਤੁਲਣਾ ਸਟੋਰ ਕੀਤੇ ਪਾਸਵਰਡ ਦੇ MD5 ਹੈਸ਼ ( hash ) ਨਾਲ ਕਰਦੇ ਹੋ , ਅਸੀ ਆਪਣੇ ਯੂਜਰ ਨੂੰ ਪਤਾ ਕਰਵਾ ਸਕਦੇ ਹਾਂ ਜੇਕਰ ਉਨ੍ਹਾਂ ਨੇ ਠੀਕ ਜਾਂ ਸਹੀ ਪਾਸਵਰਡ ਏੰਟਰ ਕੀਤਾ ਹੈ ।
04:14 ਤਾਂ ਮੈਂ ਕਹਾਂਗਾ ਜੇਕਰ ਪੋਸਟੇਡ ਪਾਸਵਰਡ ( posted password ) ਦਾ MD5 ਹੈਸ਼ ( hash ) ਸਟੋਰ ਪਾਸਵਰਡ ਦੇ MD5 ਹੈਸ਼ ( hash ) ਦੇ ਬਰਾਬਰ ਹੈ , ਜੋ ਕਿ ਇੱਥੇ ਹੈ , ਇਹ ਵੇਰਿਏਬਲ ਹੈ ਜੋ ਅਸੀ ਇੱਥੇ ਇਸਤੇਮਾਲ ਕਰ ਰਹੇ ਹਾਂ , ਫਿਰ ਅਸੀ ਸਹੀ ਮੈਸੇਜ ਦਿਖਾ ਸਕਦੇ ਹਾਂ ਜਾਂ ਅਸੀ ਇੱਕ ਏਰਰ ( error ) ਮੈਸੇਜ ਦਿਖਾ ਸਕਦੇ ਹਾਂ ।
04:33 ਅਤੇ ਜੇਕਰ ਇਹ ਬਰਾਬਰ ਹੁੰਦੇ ਹਨ ਤੱਦ ਮੈਂ ਕਹਾਂਗਾ ਇਸ ਸਕਰਿਪਟ ਨੂੰ ਕਲਿਅਰ ਕਰੋ ਅਤੇ ਲਿਖੋ correct । ਨਹੀਂ ਤਾਂ ਮੈਂ ਬਸ ਸਕਰਿਪਟ ਨੂੰ ਮਿਟਾ ਦੇਵਾਂਗਾ ਅਤੇ ਲਿਖਾਂਗਾ incorrect ।
04:48 ਇਸ ਸਮੇਂ ਅਸੀ ਇਹਨਾ ਦੀ ਤੁਲਣਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਕੋਈ ਵੇਰਿਏਬਲਸ ਨਹੀਂ ਪਾਏ ਹਨ ।
04:53 ਇੱਥੇ ਹੇਠਾਂ ਮੈਂ ਇੱਕ ਫ਼ਾਰਮ ਬਣਾਵਾਂਗਾ ।
04:57 Method ਵੀ POST ਹੋਣ ਜਾ ਰਿਹਾ ਹੈ ਕਿਉਂਕਿ ਅਸੀ ਇੱਥੇ ਉੱਤੇ ਪੋਸਟ ਤਰੀਕਾ ਇਸਤੇਮਾਲ ਕਰ ਰਹੇ ਹਾਂ ।
05:01 ਅਤੇ action ਮੇਰਾ ਪੇਜ ਹੋਣ ਜਾ ਰਿਹਾ ਹੈ ਅਰਥਾਤ ਜਿਸ ਉੱਤੇ ਹੁਣ MD5 dot php ਹੈ ।
05:08 ਫਿਰ ਮੈਂ ਬਸ ਇਸਦੇ ਦੋ ਏਲਿਮੇਂਟਸ ਬਣਾਵਾਂਗਾ ਜੋ ਕਿ ਇੱਕ ਇਨਪੁਟ ਟੈਕਸਟ ਬਾਕਸ ਹੈ ਅਤੇ ਮੈਂ ਪਾਸਵਰਡ ਦਾ ਨਾਮ ਦੇਵਾਂਗਾ ।
05:14 ਕੇਵਲ ਇੱਕ ਹੀ ਕਾਰਨ ਹੈ ਕਿ ਮੈਂ ਇਸਦਾ type text ਦੇ ਰੂਪ ਵਿੱਚ ਇਸਤੇਮਾਲ ਕਰ ਰਿਹਾ ਹਾਂ ਕਿ ਤੁਸੀ ਕੰਟੇਂਟ ਵੇਖ ਸਕੋ ਨਹੀਂ ਤਾਂ ਤੁਸੀ ਕੈਰੇਕਟਰਸ ( characters ) ਨੂੰ ਖਾਲੀ ਕਰਨ ਲਈ ਇਸਨੂੰ ਪਾਸਵਰਡ ਦੇ ਸਕਦੇ ਹੋ ।
05:22 ਅਗਲਾ , ਮੇਰੇ ਕੋਲ ਇੱਕ ਇਨਪੁਟ ਬਾਕਸ ਹੈ ਅਤੇ ਇਹ ਕਹਿੰਦਾ ਹੈ , ਚੱਲੋ ਹੁਣ ਲਈ ਕੇਵਲ ਲਾਗਿਨ ਕਰੋ ਕਿਉਂਕਿ ਇਹ ਇੱਕ MD5 ਐਨਕਰਿਪਸ਼ਨ ( encryption ) ਲਈ ਇੱਕ ਖਾਸ ਵਰਤੋ ਹੈ ਜੋ ਕਿ ਇੱਕ log - in ਸਕਰਿਪਟ ਹੋਵੇਗੀ ।
05:34 ਜਦੋਂ ਮੈਂ ਆਪਣਾ ਪੇਜ ਰਿਫਰੇਸ਼ ( refresh ) ਕਰਦਾ ਹਾਂ ਤੁਸੀ ਹੁਣ incorrect ਵੇਖ ਸਕਦੇ ਹੋ ।
05:38 ਅਜਿਹਾ ਇਸਲਈ ਕਿਉਂਕਿ ਅਸੀ ਆਪਣਾ ਪੋਸਟ ਵੇਰਿਏਬਲ ਨਹੀਂ ਜਾਂਚ ਰਹੇ ਹਾਂ ।
05:41 ਇੱਥੇ ਮੈਂ ਕੇਵਲ ਲਿਖ ਸਕਦਾ ਹਾਂ ਜੇਕਰ ਪਾਸਵਰਡ ਮੌਜੂਦ ਹੈ ਤੱਦ ਅਸੀ ਇਸ ਪੂਰੇ ਕੋਡ ਨੂੰ ਏਕੋ ( echo ) ਕਰ ਸਕਦੇ ਹਾਂ ਅਤੇ ਅਸੀ ਇਸਨੂੰ ਜਿਆਦਾ ਪੜ੍ਹਨ ਯੋਗ ਬਣਾਉਣ ਲਈ ਇੰਡੇਂਟ ਕਰ ਸਕਦੇ ਹਾਂ । ਚੱਲੋ ਮੈਂ ਇਸਨੂੰ ਇੱਥੇ ਵਾਪਸ ਲੈ ਆਉਂਦਾ ਹਾਂ ।
06:00 ਠੀਕ ਹੈ ਸੋ ਜੇਕਰ ਸਾਡਾ ਪਾਸਵਰਡ ਜਮਾਂ ਹੋ ਚੁੱਕਿਆ ਹੈ , ਜਿਸਦਾ ਮਤਲਬ ਹੈ ਇਹ ਫ਼ਾਰਮ ਇਸ ਵੇਲਿਊ ਦੇ ਨਾਲ ਜਮਾਂ ਹੋ ਚੁੱਕਿਆ ਹੈ , ਫਿਰ ਅਸੀ ਕਹਿੰਦੇ ਹਾਂ ਕੀ encrypted ਪਾਸਵਰਡ ਦਾ MD5 ਹੈਸ਼ ( hash ) ਅਰਥਾਤ ਫ਼ਾਰਮ ਵਿੱਚ ਜਮਾਂ ਕੀਤਾ ਗਿਆ ਪਾਸਵਰਡ , ਜੋ ਕਿ ਇੱਥੇ ਸਾਡਾ ਪੋਸਟ ਵੇਰਿਏਬਲ ਹੈ , ਸਟੋਰ ਕੀਤੇ ਪਾਸਵਰਡ ਦੇ ਹੈਸ਼ ( hash ) ਦੇ ਬਰਾਬਰ ਹੈ
06:18 ਸੋ ਅਸੀ ਇੱਥੇ ਇਸ if ਸਟੇਟਮੇਂਟ ਵਿੱਚ ਐਨਕਰਿਪਟੇਡ ( encrypted ) ਡੇਟਾ ਦੇ ਨਾਲ ਕੰਮ ਕਰ ਰਹੇ ਹਾਂ ।
06:23 ਜੇਕਰ ਇਹ ਬਰਾਬਰ ਹੁੰਦਾ ਹੈ ਤਾਂ ਅਸੀ ਇਹ ਦਰਸਾਵਾਂਗੇ ਨਹੀਂ ਤਾਂ ਅਸੀ incorrect ਦਿਖਾਵਾਂਗੇ । ਸੋ ਚੱਲੋ ਇਸਨੂੰ ਫੇਰ ਰਿਫਰੇਸ਼ ( refresh ) ਕਰਦੇ ਹਾਂ ।
06:29 ਹੁਣ ਮੇਰਾ ਪਾਸਵਰਡ abc ਹੈ ਸੋ ਜੇਕਰ ਮੈਂ ਆਪਣੇ ਪਾਸਵਰਡ ਦੇ ਰੂਪ ਵਿੱਚ Alex ਟਾਈਪ ਕਰਦਾ ਹਾਂ ਤਾਂ ਤੁਸੀ ਵੇਖ ਸਕਦੇ ਹੋ ਕਿ ਸਾਨੂੰ ਇੱਕ incorrect ਏਰਰ ਮੈਸੇਜ ਮਿਲਿਆ ਹੈ ।
06:37 ਜੇਕਰ ਅਸੀ ਆਪਣਾ ਪਾਸਵਰਡ abc ਟਾਈਪ ਕਰਦੇ ਹਾਂ , ਜੋਕਿ ਠੀਕ ਹੈ , ਤੁਸੀ ਵੇਖ ਸਕਦੇ ਹੋ ਸਾਨੂੰ correct ਮੈਸੇਜ ਮਿਲਿਆ ਹੈ ।
06:43 ਕੇਵਲ ਤੁਹਾਨੂੰ ਕੰਟੇਂਟ ਦੀ ਜਾਣਕਾਰੀ ਦੇਣ ਲਈ ਮੈਂ ਇਥੇ ਕੀ ਕਰ ਸਕਦਾ ਹਾਂ ਕਿ ਮੈਂ ਲਿਖ ਸਕਦਾ ਹਾਂ ਏਕੋ ( echo ) ਅਤੇ ਮੈਂ ਲਿਖ ਸਕਦਾ ਹਾਂ compared ਅਤੇ ਚੱਲੋ ਆਪਣਾ user password ਲੈਂਦੇ ਹਾਂ - ਵਾਸਤਵ ਵਿੱਚ , ਨਹੀਂ - ਚੱਲੋ ਆਪਣਾ encrypted ਪਾਸਵਰਡ ਲੈਂਦੇ ਹਾਂ ।
07:07 ਸੋ user password enc ਦੀ ਤੁਲਣਾ ਕਰਨ ਲਈ ਮੈਂ ਕੇਵਲ ਉਸ ਵਿੱਚ ਅਤੇ ਪੋਸਟੇਡ ਪਾਸਵਰਡ ਵਿੱਚ ਅੱਗੇ ਜੋੜ ਦੇਵਾਂਗਾ ।
07:14 ਅਸੀ ਇਹਨਾ ਸਾਰਿਆ ਨੂੰ encrypted ਚਾਹੁੰਦੇ ਹਾਂ ਸੋ ਇੱਥੇ ਮੈਂ MD5 ਟਾਈਪ ਕਰਾਂਗਾ ।
07:20 ਇਸਨੂੰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇੱਥੇ ਉੱਤੇ ਇੱਕ ਨਵਾਂ ਵੇਰਿਏਬਲ ਬਨਾਓ ,ਮੰਨ ਲੋ MD5 - ਇਸਨੂੰ ਕੱਟੋ - ਸੋ enc ਜਾਂ submitted enc ਇਸਦੇ ਬਰਾਬਰ ਹੋਵੇਗਾ ।
07:37 ਫਿਰ ਇੱਥੇ ਅਸੀ ਆਪਣੇ ਵੇਰਿਏਬਲਸ ਨੂੰ ਕੇਵਲ ਬਦਲ ਸਕਦੇ ਹਾਂ ਸੋ ਇਹ ਇਸਨੂੰ ਥੋੜ੍ਹਾ ਜਿਆਦਾ ਤਜ਼ਰਬੇਕਾਰ ਬਣਾਉਂਦਾ ਹੈ ।
07:49 ਇਹ ਇਸਦੇ ਕੰਮ ਨੂੰ ਬਿਹਤਰ ਜਾਂ ਕੁੱਝ ਘੱਟ ਨਹੀਂ ਬਣਾਉਂਦਾ ।
07:56 ਪਰ ਇੱਥੇ ਜਦੋਂ ਅਸੀ abc ਚੁਣਦੇ ਹਾਂ ਅਤੇ ਜਦੋਂ ਅਸੀ ਲਾਗਿਨ ਉੱਤੇ ਕਲਿਕ ਕਰਦੇ ਹਾਂ ਅਤੇ ਸਾਨੂੰ ਇੱਕ ਏਰਰ ਮਿਲਦੀ ਹੈ ।
08:01 ਚੱਲੋ ਵਾਪਸ ਆਉਂਦੇ ਹਾਂ ਅਤੇ ਜਾਂਚਦੇ ਹਾਂ . . . . . ਅਤੇ ਅਜਿਹਾ ਇਸਲਈ ਕਿਉਂਕਿ ਸਾਨੂੰ ਇਨ੍ਹਾਂ ਨੂੰ ਕਰਲੀ brackets ਵਿੱਚ ਰੱਖਣ ਦੀ ਲੋੜ ਹੈ ਕਿਉਂਕਿ ਇੱਥੇ ਸਾਨੂੰ ਦੋ ਲਾਇਨਾਂ ਦਾ ਕੋਡ ਮਿਲਿਆ ਹੈ ।
08:16 ਚੱਲੋ ਵਾਪਸ ਚਲਦੇ ਹਾਂ , ਬੈਕ ਉੱਤੇ ਕਲਿਕ ਕਰੋ , abc ਚੁਣੋ ਅਤੇ ਅਸੀ ਇਸਦੀ ਇਥੋਂ ਲੈ ਕੇ ਇਥੋਂ ਤੱਕ ਤੁਲਣਾ ਕਰ ਰਹੇ ਹਾਂ ।
08:26 ਚੱਲੋ ਇਸਨੂੰ ਇੱਥੇ ਹੁਣ ਤੋੜਦੇ ਹਾਂ ਤਾਂਕਿ ਅਸੀ ਵੇਖ ਸਕੀਏ ਕਿ ਕੀ ਹੋ ਰਿਹਾ ਹੈ ।
08:34 ਠੀਕ ਹੈ ਸੋ ਅਸੀਂ ਇਸਦੀ ਇਥੋਂ ਲੈ ਕੇ ਇਥੋਂ ਤੱਕ ਤੁਲਣਾ ਕਰ ਲਈ ਹੈ ।
08:38 ਤੁਸੀ ਵੇਖ ਸਕਦੇ ਹੋ ਕਿ ਉਹ ਬਿਲਕੁਲ ਸਮਾਨ MD5 ਹੈਸ਼ ਹਨ , ਹਾਲਾਂਕਿ ਇਹ ਇੱਥੇ ਸਟੋਰ ਕੀਤਾ ਪਾਸਵਰਡ ਹੈ ਅਤੇ ਇਹ ਪਾਸਵਰਡ ਹੈ ਜੋ ਅਸੀਂ ਜਮਾਂ ਕੀਤਾ ਹੈ ।
08:46 ਸੋ ਤੁਸੀ ਵੇਖ ਸਕਦੇ ਹੋ ਕਿ ਅਸੀ ਆਪਣੇ ਜਮਾਂ encrypted ਤੋਂ ਆਪਣੇ ਸਟੋਰਡ encrypted ਤੱਕ ਜਾਂਚ ਕਰ ਰਹੇ ਹਾਂ।
08:51 ਇਸਦੇ ਅਨੇਕ ਫਾਇਦੇ ਹਨ , ਤੁਸੀ ਇਸਨੂੰ ਡੇਟਾਬੇਸੇਸ ਵਿੱਚ ਇਸਤੇਮਾਲ ਕਰ ਸਕਦੇ ਹੋ ਜਦੋਂ ਤੁਸੀ ਇੱਕ ਯੂਜਰ ਨੂੰ ਡੇਟਾ ਬੇਸ ਵਿੱਚ ਰਜਿਸਟਰ ਕਰ ਰਹੇ ਹੋ , ਪਾਸਵਰਡ ਨੂੰ encrypt ਕਰੋ ਫਿਰ ਉਸਨੂੰ ਸਟੋਰ ਕਰੋ ।
08:59 ਜੇਕਰ ਤੁਸੀ ਇੱਕ ਪਾਸਵਰਡ ਲਈ ਲਾਗਿਨ ਫੋਰਮ ਵਿੱਚ ਜਾਂਚ ਕਰ ਰਹੇ ਹੋ , ਤਾਂ ਲਾਗਿਨ ਫੋਰਮ ਵਿੱਚ ਯੂਜਰ ਦੁਆਰਾ ਦਰਜ਼ ਕੀਤੇ ਪਾਸਵਰਡ ਨੂੰ encrypt ਕਰੋ ਅਤੇ ਉਸਨੂੰ ਡੇਟਾ ਬੇਸ ਦੇ encrypted ਪਾਸਵਰਡ ਨਾਲ ਜਾਂਚੋ ।
09:08 ਸੋ ਤੁਸੀ ਵੇਖ ਸਕਦੇ ਹੋ ਕਿ ਇਸਦੇ ਅਨੇਕ ਫਾਇਦੇ ਹਨ ਅਤੇ ਇਹ ਵਾਸਤਵ ਵਿੱਚ ਨਿਰਧਾਰਤ ਕਰਨ ਲਈ ਸਰਲ ਹੈ । ਤੁਹਾਨੂੰ ਕੇਵਲ ਇੱਥੇ ਇੱਕ MD5 ਫੰਕਸ਼ਨ ( function ) ਦੀ ਲੋੜ ਹੈ ।
09:16 ਤੁਹਾਨੂੰ MD ਫੰਕਸ਼ੰਸ ( functions ) ਬਾਰੇ ਬਸ ਇੰਨਾ ਹੀ ਜਾਣਨ ਦੀ ਲੋੜ ਹੈ ਅਤੇ ਉਨ੍ਹਾ ਦਾ ਕਿਵੇਂ ਪ੍ਰਯੋਗ ਕਰਨਾ ਅਤੇ ਉਨ੍ਹਾ ਨੂੰ ਆਪਣੇ ਫੋਰਮਸ ਵਿੱਚ ਕਿਵੇਂ ਲਾਗੂ ਕਰਨਾ ਹੈ ਇਹ ਜਾਣਨ ਦੀ ਲੋੜ ਹੈ ।
09:23 ਠੀਕ ਹੈ ਦੇਖਣ ਲਈ ਧੰਨਵਾਦ ।
09:26 ਮੇਰੇ ਕੋਲ ਕੁੱਝ ਹੋਰ ਸੁਰੱਖਿਆ ਟਿਊਟੋਰਿਅਲਸ ਹਨ ਜੋ ਆਉਣ ਵਾਲੇ ਹਨ ਸੋ ਉਨ੍ਹਾਂ ਨੂੰ ਵੇਖੋ । ਅਲਵਿਦਾ ।
09:29 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ।

Contributors and Content Editors

Harmeet, PoojaMoolya