PHP-and-MySQL/C3/MySQL-Part-2/Punjabi

From Script | Spoken-Tutorial
Jump to: navigation, search


Time Narration
00:02 ਸੱਤ ਸ਼੍ਰੀ ਅਕਾਲ, ਇਸ ਟਿਊਟੋਰਿਅਲ ਦੇ ਪਹਿਲੇ ਭਾਗ ਵਿੱਚ ਅਸੀਂ ਆਪਣੇ ਡਾਟਾਬੇਸ php academy ਦੇ ਅੰਦਰ ਇੱਕ ਟੇਬਲ ਬਣਾਇਆ ਸੀ ਅਤੇ ਇਸਦੇ ਨਾਲ ਚਲਣ ਲਈ ਅਸੀਂ ਸਾਰੇ ਸਬੰਧਤ ਡਾਟਾ ਨਾਲ ਫੀਲਡਸ ਬਣਾਏ ਸਨ . . . datatypes ਆਦਿ ।
00:15 ਹੁਣ ਅਸੀਂ ਇਹ ਕਰਕੇ ਆਪਣੇ ਡਾਟਾਬੇਸ ਦੇ ਅੰਦਰ ਕੁੱਝ ਡਮੀ ਡਾਟਾ ਸ਼ਾਮਿਲ ਕਰਾਂਗੇ ।
00:20 ਮੈਂ ਇਸ insert ਬਟਨ ਨੂੰ ਕਲਿਕ ਨਹੀਂ ਕਰਾਂਗਾ ਕਿਉਂਕਿ ਇਸਨੂੰ ਇੱਥੇ ਕਲਿਕ ਕਰਨ ਨਾਲ ਸਾਨੂੰ ਵਰਤੋ ਲਈ ਆਸਾਨ ਇੰਟਰਫੇਸ ਮਿਲਦਾ ਹੈ । ਜਿਸ ਵਿੱਚ ਅਸੀਂ firstname , lastname , ਜਨਮ ਤਾਰੀਖ , ਕੈਲੇਂਡਰ ਫੰਕਸ਼ਨ ਦਾ ਇਸਤੇਮਾਲ ਕਰਦੇ ਹੋਏ ਇੱਥੇ ਟਾਈਪ ਕਰ ਸਕਦੇ ਹਾਂ ।
00:34 ਤੁਸੀਂ ਵੇਖ ਸਕਦੇ ਹੋ ਕਿ ਇਹ ਹੁਣੇ ਉੱਤੇ ਆ ਗਿਆ ਹੈ ।
00:36 ਅਤੇ ਅਸੀਂ ਆਪਣਾ gender ਵੀ ਇੱਥੇ ਐਂਟਰ ਕਰ ਸਕਦੇ ਹਾਂ ।
00:40 ਹਾਲਾਂਕਿ ਇਹ mysql php ਟਿਊਟੋਰਿਅਲ ਹੈ , ਤਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਵੇਂ mysql ਜਾਂ php ਦੀ ਵਰਤੋ ਕਰਕੇ ਡਾਟਾ ਸ਼ਾਮਿਲ ਕਰੀਏ ।
00:49 ਹੁਣ ਸਭ ਤੋ ਪਹਿਲਾਂ ਸਾਨੂੰ ਆਪਣੇ ਡਾਟਾਬੇਸ ਨਾਲ ਜੁੜਨਾ ਹੋਵੇਗਾ ।
00:52 mysql dot php ਫਾਇਲ ਦੇ ਅੰਦਰ , ਅਸੀਂ ਆਪਣੀ ਫਾਇਲ connect dot php . ਨੂੰ ਸ਼ਾਮਿਲ ਕਰਨ ਲਈ include ਫੰਕਸ਼ਨ ਇਸਤੇਮਾਲ ਕਰਾਂਗੇ ।
01:01 ਜੇਕਰ ਇਹ ਉਸੇ ਡਾਇਰੇਕਟਰੀ ਵਿੱਚ ਨਹੀਂ ਹੈ , ਤੁਸੀਂ ਜਾਣਦੇ ਹੋ ਕਿ ਤੁਸੀਂ sub directory ਅਤੇ ਫਿਰ connect ਲਿਖ ਸਕਦੇ ਹੋ ।
01:07 ਕ੍ਰਿਪਾ ਇਸਦਾ ਸਪੱਸ਼ਟ ਵੇਰਵਾ ਦੇਓ ।
01:10 ਜੇਕਰ ਤੁਸੀਂ ਪੇਜ ਨੂੰ ਚਲਾਉਣਾ ਨਹੀਂ ਚਾਹੁੰਦੇ ਹੋ . . . ਜੇਕਰ ਤੁਸੀਂ "Rest of the page" ਨੂੰ ਇੱਥੇ ਨਹੀਂ ਚਲਾਉਣਾ ਚਾਹੁੰਦੇ , ਤੁਸੀਂ require ਫੰਕਸ਼ਨ ਦੀ ਵਰਤੋ ਕਰ ਸਕਦੇ ਹੋ ।
01:18 require ਫੰਕਸ਼ਨ ਪੇਜ ਨੂੰ ਖਤਮ ਕਰ ਦਿੰਦਾ ਹੈ ਜੇਕਰ ਇਹ ਇਸਤੋਂ ਅੱਗੇ ਨਹੀਂ ਮਿਲਦਾ ਹੈ ।
01:24 include ਇਸਨੂੰ ਸ਼ਾਮਿਲ ਕਰੇਗਾ ਅਤੇ ਫਿਰ ਇਹ ਏਕੋ ( echo ) ਕਰਨ ਲਈ ਜਾਰੀ ਰਹੇਗਾ ਜਾਂ ਬਾਕੀ ਦੇ ਪੇਜ ਨੂੰ ਰਨ ਕਰਦੇ ਹੋਏ ਅੱਗੇ ਵਧੇਗਾ ।
01:31 ਜੇਕਰ ਤੁਸੀਂ require ਫੰਕਸ਼ਨ ਵਰਤਦੇ ਹੋ , ਤਾਂ ਇਹ ਅਸਲ ਵਿੱਚ ਖਤਮ ਕਰ ਦੇਵੇਗਾ ਜੇਕਰ ਇਹ ਸ਼ਾਮਿਲ ਨਹੀਂ ਹੋ ਸਕਿਆ ।
01:38 ਹੁਣ ਮੈਂ ਲਿਖਾਂਗਾ ਕਿ require connect dot php ਕੇਵਲ ਇਹ ਕਹਿਣ ਲਈ ਕਿ ਜੇਕਰ ਤੁਸੀਂ ਡਾਟਾਬੇਸ ਨਾਲ ਨਹੀਂ ਜੁੜ ਪਾ ਰਹੇ ਹੋ , ਬਾਕੀ ਪੇਜ ਵਿਅਰਥ ਹੈ ।
01:47 ਸਾਨੂੰ ਬਹੁਤ ਸਾਰੀ ਵਿਅਰਥ ਚੀਜ਼ ਪੇਜ ਉੱਤੇ ਮਿਲੇਗੀ ।
01:51 ਹੁਣ ਜੇਕਰ require connect dot php ਅਤੇ connect dot php ਦੇ ਅੰਦਰ ਅਸੀਂ ਆਪਣਾ php mysql ਫੰਕਸ਼ੰਸ ( functions ) ਅਰੰਭ ਕਰਨਾ ਚਾਹੁੰਦੇ ਹਾਂ ।
02:00 ਸਭ ਤੋਂ ਪਹਿਲਾਂ ਤੁਹਾਨੂੰ ਜਾਣਨ ਦੀ ਲੋੜ ਹੈ - ਅਸੀਂ ਆਪਣੇ connect ਨਾਮਕ ਵੇਰਿਏਬਲ ਤੋ ਸ਼ੁਰੂ ਕਰਾਂਗੇ ਅਤੇ ਇਹ mysql_connect ਫੰਕਸ਼ਨ ਇਸਤੇਮਾਲ ਕਰੇਗਾ ।
02:08 ਇਹ ਪਹਿਲਾ ਫੰਕਸ਼ਨ ( function ) ਹੈ ਜੋ ਤੁਹਾਨੂੰ ਸਿੱਖਣ ਦੀ ਲੋੜ ਹੈ ।
02:10 ਇਹ ਬਹੁਤ ਹੀ ਜਰੂਰੀ ਫੰਕਸ਼ਨ ( function ) ਹੈ ਜੋ ਤੁਹਾਨੂੰ ਤੁਹਾਡੇ ਡਾਟਾਬੇਸ mysql ਨਾਲ ਜੁੜਨ ਵਿੱਚ ਸਮਰਥ ਬਣਾਉਂਦਾ ਹੈ।
02:15 ਇਹ 3 ਪੇਰਾਮੀਟਰਸ ਲੈਂਦਾ ਹੈ ।
02:19 ਇੱਥੇ ਸਬਤੋ ਪਹਿਲਾ ਖੁਦ ਵੇਬ ਸਰਵਰ ਹੈ - ਵੇਬ ਸਰਵਰ ਦਾ ਐਡਰੈਸ ।
02:23 ਮੈਂ ਇਸ ਸਮੇਂ ਆਪਣਾ ਕੰਪਿਊਟਰ ਇੱਕ ਲੋਕਲ ਵੇਬ ਸਰਵਰ ( local webserver ) ਦੇ ਨਾਲ ਮੇਰੇ ਲੋਕਲ ਹੋਸਟ ( local host ) ਦੇ ਨਾਲ ਵਰਤ ਰਿਹਾ ਹਾਂ ।
02:28 ਜੇਕਰ ਤੁਸੀਂ ਚਾਹੋ ਇਹ ਲੋਕਲ ਹੋਸਟ ਦੀ ਬਜਾਏ 127 . 0 . 0 . 1 ਵੀ ਲਿਖਿਆ ਜਾ ਸਕਦਾ ਹੈ ।
02:36 ਮੈਂ ਵਿਅਕਤੀਗਤ ਰੂਪ ਵਿਚ local host ਟਾਈਪ ਕਰਨਾ ਪਸੰਦ ਕਰਦਾ ਹਾਂ ।
02:39 ਹੁਣ ਮੈਂ, ਮੈਨੂੰ ਦਿੱਤਾ ਯੂਜਰਨੇਮ ( username ) ਅਤੇ ਪਾਸਵਰਡ ਇਸਤੇਮਾਲ ਕਰਾਂਗਾ ।
02:43 ਇਹ root ਹੈ ।
02:45 ਮੇਰਾ ਪਾਸਵਰਡ ਮੋਜੂਦ ਨਹੀਂ ਹੈ ਕਿਉਂਕਿ ਮੇਰੇ ਕੋਲ ਪਾਸਵਰਡ ਨਹੀਂ ਹੈ ।
02:48 ਅਸੀਂ ਆਪਣਾ ਸੰਪਰਕ ਬਣਾ ਲਿਆ ਹੈ ਪਰ ਕੀ ਹੋਵੇਗਾ ਜੇਕਰ ਇਹ ਸੰਪਰਕ ਠੀਕ ਤਰਾਂ ਸ਼ੁਰੂ ਨਾ ਹੋਵੇ ।
02:54 ਇਸਦੇ ਬਾਅਦ ਅਸੀਂ ਕੀ ਕਰ ਸਕਦੇ ਹਾਂ ਕਿ or die ਲਿਖ ਸਕਦੇ ਹਾਂ ਅਤੇ ਬ੍ਰੇਕੇਟਸ ਦੇ ਅੰਦਰ ਇੱਕ ਐਰਰ ਸੂਚਨਾ ਦੱਸ ਸਕਦੇ ਹਾਂ ਉਦਾਹਰਨ ਵਜੋਂ connection failed .
03:05 ਚਲੋ ਮੰਨ ਲੈਂਦੇ ਹਾਂ ਕਿ ਇਸ ਸਮੇਂ ਇਹ ਸੰਪਰਕ ਕੰਮ ਕਰ ਰਿਹਾ ਹੈ ।
03:10 ਮੈਂ connected ਨਾਮਕ ਕੋਡ ਦਾ ਇੱਕ ਭਾਗ ਏਕੋ ( echo ) ਕਰਾਂਗਾ ।
03:19 ਹੁਣ ਜੇਕਰ ਇਹ ਸਫਲਤਾਪੂਰਵਕ ਜੁੜਦਾ ਹੈ ਤਾਂ ਬਾਕੀ ਸਕਰਿਪਟ ਰਨ ਹੋਵੇਗੀ ਅਤੇ connected ਏਕੋ ਹੋਵੇਗਾ ਨਹੀਂ ਤਾਂ ਇਹ ਤੁਹਾਨੂੰ ਕੇਵਲ ਇਹ ਟੈਕਸਟ ਦੇਵੇਗਾ ਅਤੇ ਬਾਕੀ ਦਾ ਪੇਜ ਰਨ ਨਹੀਂ ਕਰੇਗਾ ।
03:30 ਹੁਣ ਮੈਂ ਕੀ ਕਰਾਂਗਾ ਕਿ , ਮੈਂ ਇੱਥੇ ਬੈਕਅਪ ਖੋਲਾਂਗਾ ।
03:34 ਰਿਫਰੇਸ਼ ( refresh ) ਕਰੋ ਅਤੇ ਤੁਸੀਂ connect dot php ਅਤੇ mysql dot php ਵੇਖ ਸਕਦੇ ਹੋ ਅਤੇ ਮੈਂ mysql dot php ਉੱਤੇ ਕਲਿਕ ਕਰਾਂਗਾ ।
03:44 ਮੇਰਾ ਕਨੇਕਟ ( connect ) ਉੱਤੇ ਕਲਿਕ ਨਾ ਕਰਨ ਦਾ ਕਾਰਨ ਇਹ ਹੈ ਕਿਉਂਕਿ mysql ਦੇ ਅੰਦਰ ਸਾਨੂੰ ਹਰ ਤਰਾਂ connect dot php ਦੀ ਲੋੜ ਹੁੰਦੀ ਹੈ ।
03:50 ਹੁਣ ਜਦੋਂ ਤੱਕ ਇਹ ਦੋਵੇ ਸੇਵ ਹਨ , ਅਸੀਂ ਬਸ mysql dot php ਰਨ ਕਰ ਸਕਦੇ ਹਾਂ ।
03:48 ਅਸੀਂ ਸਫਲਤਾਪੂਰਵਕ ਜੁੜ ਗਏ ਹਾਂ।
03:59 ਹੁਣ ਜੇਕਰ ਮੈਂ ਇਸਨੂੰ ਬਦਲਕੇ ਕੁੱਝ ਲਿਖਾਂ ਜਿਵੇਂ I dont exist ਤੱਦ ਸਾਨੂੰ ਇੱਕ ਸੰਪਰਕ ਐਰਰ ਮਿਲਦੀ ਹੈ ਕਿਉਂਕਿ ਇਹ ਹੋਸਟ ਨੇਮ ( host name ) ਮੋਜੂਦ ਨਹੀ , . . . ਘੱਟ ਤੋ ਘੱਟ ਇਸ ਕੰਪਿਊਟਰ ਉੱਤੇ ।
04:11 ਮੈਂ ਰਿਫਰੇਸ਼ ਕਰ ਸਕਦਾ ਹਾਂ . . . ਇਹ ਕਾਫ਼ੀ ਸਮਾਂ ਲੈ ਰਿਹਾ ਹੈ . . . . . . ਅੱਛਾ ਅਸੀਂ ਇਥੇ ਆ ਗਏ ।
04:17 ਤੁਸੀਂ ਵੇਖ ਸਕਦੇ ਹੋ ਕਿ ਇੱਥੇ ਸਾਨੂੰ mysql ਐਰਰ ਮਿਲੀ ਹੈ ਅਤੇ ਇਥੇ ਸਾਡੇ ਕੋਲ ਕਨੇਕਸ਼ਨ ਫੇਲਡ ਦਾ ਟੇਕਸਟ ਹੈ ,ਜੋ ਅਸੀਂ ਪਹਿਲਾਂ ਨਿਸ਼ਚਿਤ ਕੀਤਾ ਸੀ ।
04:27 ਠੀਕ ਹੈ ਤਾਂ ਸਾਨੂੰ unknown mysql server host ਮਿਲਿਆ ।
04:32 ਜੇਕਰ ਕਦੇ ਵੀ ਤੁਹਾਨੂੰ ਇਹ ਐਰਰ ਮਿਲਦੀ ਹੈ ਤੁਹਾਨੂੰ ਪਤਾ ਹੈ ਕੀ ਕਰਨਾ ਚਾਹੀਦਾ ਹੈ ।
04:36 ਇਹ ਹੋਸਟ ਹੈ ਜੋ ਮੈਂ ਦੱਸਿਆ ਹੈ ਅਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਕਿਸ ਲਾਇਨ ਉੱਤੇ ਹੈ ਅਤੇ ਸਾਡੇ ਸਾਰੇ ਸਧਾਰਨ ਡੀ-ਬਗਿੰਗ ਕੋਡ ।
04:44 ਹੁਣ ਚਲੋ ਮੰਨ ਲੈਂਦੇ ਹਾਂ ਕਿ ਮੈਂ ......... ਵਾਸਤਵ ਵਿੱਚ ਮੈਂ ਪਹਿਲਾਂ ਕੀ ਕਰ ਸਕਦਾ ਹਾਂ ਕਿ ਤੁਹਾਨੂੰ ਇੱਕ ਹੋਰ ਲਾਭਦਾਇਕ ਚੀਜ ਦਿਖਾਂਦਾ ਹਾਂ ਜਾਂ die ਤੁਸੀਂ ਇੱਥੇ ਇੱਕ ਹੋਰ ਫੰਕਸ਼ਨ ( function ) ਦੇ ਸਕਦੇ ਹੋ ।
04:55 ਇਹ ਦੂਜਾ ਫੰਕਸ਼ਨ ( function ) ਹੈ ਜੋ ਤੁਹਾਨੂੰ ਸਿਖਣਾ ਚਾਹੀਦਾ ਹੈ ।
04:58 ਇਹ mysql error ਹੈ - ਬਸ ਇਸ ਤਰਾਂ ਨਾਲ ਬ੍ਰੈਕੇਟ੍ਸ ਰੱਖ ਦਿਓ - ਅਤੇ ਜਦੋਂ ਅਸੀਂ I dont exist ਨੂੰ ਰੱਖਦੇ ਹੋਏ ਆਪਣਾ ਪੇਜ ਰਿਫਰੇਸ਼ ( refresh ) ਕਰਦੇ ਹਾਂ ।
05:06 ਅਸੀਂ ਰਿਫਰੇਸ਼ ( refresh ) ਕਰ ਸਕਦੇ ਹਾਂ ਅਤੇ ਇਹ ਆਪਣਾ ਸਮਾਂ ਲੈ ਰਿਹਾ ਹੈ ।
05:09 ਠੀਕ ਹੈ ਸਾਨੂੰ ਇਹ ਮਿਲ ਗਿਆ ।
05:11 ਅਸੀਂ ਅਸਲ ਵਿਚ ਕੀ ਕੀਤਾ ਹੈ ਕਿ ਉਸੇ ਐਰਰ ਸੂਚਨਾ ਨੂੰ ਏਕੋ ( echo ) ਕੀਤਾ ਜੋ php ਤੋ ਕਿਸੇ ਤਰਾਂ ਮਿਲੀ ਸੀ ।
05:19 ਹਾਲਾਂਕਿ ਜੇਕਰ ਤੁਹਾਡੀ .......... ਮੈਂ ਇਹ ਕਹਿ ਸਕਦਾ ਹਾਂ - ਜੇਕਰ ਤੁਹਾਡੇ ਯੂਜਰ ਲਈ ਤੁਹਾਡੀ ਐਰਰ ਰਿਪੋਰਟਿੰਗ ਬੰਦ ਹੈ , ਇਹ ਉਹੀ ਦੇਵੇਗਾ ਜੋ ਤੁਸੀਂ ਚਾਹੁੰਦੇ ਹੋ ।
05:28 ਹੁਣ ਅਸੀਂ ਇਹ ਯੂਜਰ ਲਈ ਏਕੋ ( echo ) ਨਹੀਂ ਕਰ ਰਹੇ ਹਾਂ ।
05:32 ਚਲੋ ਅਸੀਂ ਇੱਥੇ ਜਾਂਦੇ ਹਾਂ ਅਤੇ ਲਿਖਦੇ ਹਾਂ error reporting .
05:35 ਕ੍ਰਿਪਾ ਮੇਰੇ ਦੁਆਰਾ ਬਣਾਇਆ ਗਿਆ ਐਰਰ ( error ) ਰਿਪੋਰਟਿੰਗ ਟਿਊਟੋਰਿਅਲ ਵੇਖੋ , ਜੇਕਰ ਤੁਸੀਂ ਨਹੀਂ ਵੇਖਿਆ ਹੈ ।
05:40 ਜੇਕਰ ਤੁਸੀਂ ਇਸਨੂੰ 0 ਉੱਤੇ ਸੇਟ ਕੀਤਾ ਹੈ ।
05:43 ਇਹ ਹਰ ਐਰਰ ( error ) ਰਿਪੋਰਟਿੰਗ ਨੂੰ ਬੰਦ ਕਰ ਦੇਵੇਗਾ ।
05:46 ਹੁਣ ਕੀ ਹੁੰਦਾ ਹੈ ਕਿ ਇੱਥੇ ਇਹ ਐਰਰ ਨਜਰ ਅੰਦਾਜ ਹੋ ਜਾਵੇਗੀ ਪਰ ਸਾਡੀ ਵਿਸ਼ੇਸ਼ ਐਰਰ ਯੂਜਰ ਨੂੰ ਮਿਲੇਗੀ ।
05:54 ਚਲੋ ਇੱਥੇ ਰਿਫਰੇਸ਼ ( refresh ) ਕਰਦੇ ਹਾਂ . . . . ਫਿਰ ਇਹ ਸਮਾਂ ਲੈ ਰਿਹਾ ਹੈ . . . ਮੈਂ ਮਾਫੀ ਚਾਹੁੰਦਾ ਹਾਂ।
06:00 ਤੁਹਾਨੂੰ ਇਥੇ ਆ ਗਏ । ਅਸੀਂ ਹੁਣ ਕਹਿ ਸਕਦੇ ਹਾਂ ਕਿ ਸਾਨੂੰ ਸਾਡੀ ਵਿਸ਼ੇਸ਼ ਐਰਰ ਮਿਲ ਗਈ ਹੈ , ਠੀਕ ਹੈ  ?
06:06 ਇਹ ਮੰਨਦੇ ਹੋਏ ਕਿ ਇਸ ਫੰਕਸ਼ਨ ( fuction ) ਦੀ ਵਰਤੋ ਕਰਕੇ ਅਸੀਂ ਸਫਲਤਾਪੂਰਵਕ ਜੁੜ ਗਏ ਹਾਂ ਅਤੇ ਜੇਕਰ ਨਹੀਂ , ਤਾਂ ਅਸੀਂ ਇਹ ਐਰਰ ( error ) ਸੂਚਨਾ ਦੇ ਦਿੱਤੀ ਹੈ , ਅਗਲਾ ਕਾਰਜ ਇਹ ਕਰਨਾ ਹੈ ਕਿ ਆਪਣੇ ਡਾਟਾਬੇਸ ਨੂੰ ਚੁਣਨਾ ਹੈ ।
06:16 ਇਹ ਕਰਨ ਲਈ , ਅਸੀਂ mysql_select_db ਫੰਕਸ਼ਨ ( function ) ਦੀ ਵਰਤੋ ਕਰਦੇ ਹਾਂ ।
06:22 ਇਹ ਠੀਕ 1 ਪੈਰਾਮੀਟਰ ਲੈਂਦਾ ਹੈ ਅਤੇ ਉਹ ਤੁਹਾਡੇ ਡਾਟਾਬੇਸ ਦਾ ਨਾਮ ਹੈ ।
06:26 ਹੁਣ ਅਸੀਂ php myadmin ਉੱਤੇ ਫਿਰ ਕਲਿਕ ਕਰਦੇ ਹਾਂ , ਅਸੀਂ ਵੇਖ ਸਕਦੇ ਹਾਂ ਕਿ ਸਾਡੇ ਡਾਟਾਬੇਸ ਦਾ ਨਾਮ phpacademy ਹੈ ।
06:34 ਹੁਣ ਜੇਕਰ ਮੈਂ ਕੇਵਲ phpacademy ਟਾਈਪ ਕਰਦਾ ਹਾਂ ਇਸਨੂੰ ਕੰਮ ਕਰਨਾ ਚਾਹੀਦਾ ਹੈ ।
06:39 ਨਾਲ ਹੀ ਅਸੀਂ or die ਫੀਚਰ ਦੀ ਵਰਤੋ ਕਰ ਸਕਦੇ ਹਾਂ ।
06:42 or die ਫੰਕਸ਼ਨ ( function ) ਦਾ ਇਸਤੇਮਾਲ ਕਰਦੇ ਹੋਏ ਅਸੀਂ mysql_error ਦੱਸ ਸਕਦੇ ਹਾਂ । ਜੇਕਰ ਇਹ ਨਹੀਂ ਹੈ ਤਾਂ ਅਜਿਹਾ ਕੁੱਝ ਵੀ ।
06:51 ਹੁਣ ਚਲੋ ਇਸਨੂੰ ਰਿਫਰੇਸ਼ ( refresh ) ਕਰੋ । ,ਅਸਲ ਵਿੱਚ ਮੈਂ ਇਸਨੂੰ ਵਾਪਸ local host ਵਿੱਚ ਬਦਲਾਂਗਾ ਕਿਉਂਕਿ ਮੈਂ ਇੱਥੇ ਫਿਰ ਤੋ ਟ੍ਰੈਕ ਉੱਤੇ ਆ ਰਿਹਾ ਹਾਂ ਅਤੇ ਚਲੋ ਰਿਫਰੇਸ਼ ( refresh ) ਕਰਦੇ ਹਾਂ ।
07:03 ਹੁਣ ਇਹ connected ਹੈ ਅਤੇ ਜੇਕਰ ਇਹ ਨਹੀਂ ਮਿਲਦਾ ਹੈ ਤਾਂ ਸਾਨੂੰ mysql_error ਮਿਲਦੀ ਹੈ ।
07:12 ਚਲੋ ਇਹ ਜਾਂਚੀਏ - I dont exist ਅਤੇ ਰਿਫਰੇਸ਼ ( refresh ) ਕਰੋ ਅਤੇ Unknown database idontexist .
07:20 ਇਹ ਠੀਕ ਕੰਮ ਕਰ ਰਿਹਾ ਹੈ ।
07:23 ਇਸ ਤਰਾਂ ਦੀ ਐਰਰਸ ( errors ) ਹੋਣਾ ਕਾਫ਼ੀ ਲਾਭਦਾਇਕ ਹੈ , ਅਤੇ ਫਿਰ ਸਾਨੂੰ ਯੂਜਰਸ ਪ੍ਰਾਪਤ ਹੋ ਸਕਦੇ ਹਨ ਵਾਪਸ ਰਿਪੋਰਟ ਕਰਨ ਲਈ ਜੇਕਰ ਉਹ ਨਹੀਂ ਹੈ ।
07:29 ਹੁਣ ਇਹ ਇੱਥੇ phpacademy ਹੈ ।
07:31 ਮੈਂ ਮੰਨ ਲੈਂਦਾ ਹਾਂ ਕਿ ਸਭ ਕੁੱਝ ਠੀਕ ਹੈ ਅਤੇ ਚਲੋ ਰੇਫਰਿਸ਼ ( refresh ) ਕਰਦੇ ਹਾਂ ।
07:34 ਇਸਨੂੰ ਵਾਪਸ phpacademy ਵਿੱਚ ਬਦਲੋ ਅਤੇ ਇਸਨੂੰ ਸੇਵ ਕਰੋ ।
07:38 ਰਿਫਰੇਸ਼ ( refresh ) ਕਰੋ ਅਤੇ ਅਸੀਂ ਸਫਲਤਾਪੂਰਵਕ ਜੁੜ ਗਏ ।
07:41 ਮੈਂ ਕੀ ਕਰਾਂਗਾ ਕਿ ਇਸਨੂੰ ਦਰਜ ਕਰਕੇ ਰਖਾਂਗਾ ਅਤੇ ਕਹਾਂਗਾ ਮੈਂ ਸਫਲਤਾਪੂਰਵਕ ਜੁੜ ਗਿਆ ਹਾਂ ।
07:46 ਬਾਕੀ ਦੇ ਕੋਡ ਦੇ ਨਾਲ ਜਾਰੀ ਰਖਣ ਲਈ ਮੈਂ ਆਪਣਾ ਪੇਰਾਗ੍ਰਾਫ ਇਸਦੇ ਬਾਅਦ ਖ਼ਤਮ ਕਰਾਂਗਾ ।
07:54 ਅਗਲਾ ਕੰਮ ਹੈ ਕਿ ਆਪਣੇ ਡਾਟਾਬੇਸ ਵਿੱਚ ਕੁੱਝ ਡਾਟਾ ਲਿਖੋ ਜਿਸਨੂੰ ਅਸੀਂ ਆਪਣੇ ਅਗਲੇ ਟਿਊਟੋਰਿਅਲ ਵਿੱਚ ਸ਼ਾਮਲ ਕਰਾਂਗੇ ।
08:00 ਜਲਦ ਮਿਲਾਂਗੇ ! ਮੈਂ ਹਰਮੀਤ ਸੰਧੂ ਆਈ . ਆਈ . ਟੀ . ਬੌਮਬੇ ਵਲੋਂ ਹੁਣ ਵਿਦਾ ਲੈਂਦਾ ਹਾਂ , ਸੱਤ ਸ਼੍ਰੀ ਅਕਾਲ ।

Contributors and Content Editors

Harmeet, PoojaMoolya