PERL/C3/Perl-Module-Library-(CPAN)/Punjabi
From Script | Spoken-Tutorial
“Time” | “Narration” | |
00:01 | “Perl Module Library” ਅਰਥ ਹੈ ਕਿ ‘CPAN’ ਨੂੰ ਕਿਵੇਂ ਵਰਤਦੇ ਹਨ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:08 | ਇਸ ਟਿਊਟੋਰਿਅਲ ਵਿੱਚ ਅਸੀਂ PERL ਵਿੱਚ ਮੌਜੂਦਾ ਮਾਡਿਊਲਸ ਦੀ ਵਰਤੋਂ ਕਰਨਾ ਅਤੇ ਨਵੇਂ ਮਾਡਿਊਲਸ ਬਣਾਉਣਾ ਸਿੱਖਾਂਗੇ । | |
00:16 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ:
‘Ubuntu Linux’ 12.04 ਓਪਰੇਟਿੰਗ ਸਿਸਟਮ ‘Perl’ 5.14.2 ਅਤੇ ‘gedit’ ਟੈਕਸਟ ਐਡੀਟਰ | |
00:28 | ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ । | |
00:32 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਲਈ ਤੁਹਾਨੂੰ ‘Perl’ ਪ੍ਰੋਗਰਾਮਿੰਗ ਦੀ ਕਾਰਜਕਾਰੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:37 | ਜੇ ਨਹੀਂ ਤਾਂ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਸੰਬੰਧਿਤ ‘Perl’ ਸਪੋਕਨ ਟਿਊਟੋਰਿਅਲਸ ਵੇਖੋ । | |
00:43 | ਮਾਡਿਊਲਸ:
ਇਹ ਉਹ ਕੋਡ ਫਾਇਲਸ ਹਨ ਜੋ ਆਮ ਰੂਟੀਨ ਰੱਖਦੀਆਂ ਹਨ ਜੋ ਵੱਖ-ਵੱਖ ਲੇਖਕਾਂ ਦੁਆਰਾ ਲਿਖੀਆਂ ਜਾਂਦੀਆਂ ਹਨ ਅਤੇ ਇੱਕ ਸਮੇਂ ਤੇ ਅਨੇਕਾਂ ਪ੍ਰੋਗਰਾਮਸ ਦੁਆਰਾ ਵਰਤੀ ਜਾ ਸਕਦੀ ਹੈ । | |
00:55 | ‘CPAN:’
PERL ਇੱਕ ਓਪਨ ਸੋਰਸ ਲੈਂਗਵੇਜ਼ ਹੈ ਅਤੇ ਕੋਈ ਵੀ PERL ਦੇ ਸਟੈਂਡਰਡ “CPAN library” ਲਈ ਯੋਗਦਾਨ ਕਰ ਸਕਦਾ ਹੈ । | |
01:03 | ‘CPAN’ ਵੱਖ – ਵੱਖ ਲੇਖਕਾਂ ਦੁਆਰਾ ਲਿਖੇ ਗਏ ਹਜ਼ਾਰਾਂ ਦੀ ਤੁਰੰਤ ਵਰਤੋਂ ਲਈ ਤਿਆਰ ਮਾਡਿਊਲਸ ਰੱਖਦਾ ਹੈ । | |
01:09 | CPAN ਦੀ ਆਫੀਸ਼ੀਅਲ ਵੈੱਬਸਾਈਟ ਹੈ:
www.cpan.org | |
01:17 | ਅਸੀਂ ‘List colon colon Util’ ਨੂੰ ਇੱਕ ਉਦਾਹਰਣ ਦੀ ਤਰ੍ਹਾਂ ਲਵਾਂਗੇ ਅਤੇ ਵੇਖਾਂਗੇ ਕਿ ਇਸ ਦੀ ਵਰਤੋਂ ਕਿਵੇਂ ਕਰਦੇ ਹਨ । | |
01:24 | ਇਹ ਮੈਨੂੰ ਉਨ੍ਹਾਂ ਫੰਕਸ਼ਨਸ ਲਈ ਐਕਸੇਸ ਦਿੰਦਾ ਹੈ ਜੋ ਪਹਿਲਾਂ ਤੋਂ ਹੀ ਇਸ ਮਾਡਿਊਲ ਵਿੱਚ ਲਿਖੇ ਗਏ ਹਨ । | |
01:30 | ਟਰਮੀਨਲ ‘ਤੇ ਜਾਓ । | |
01:32 | ਟਾਈਪ ਕਰੋ: “perldoc List colon colon Util”. | |
01:38 | ਤੁਹਾਨੂੰ ਇੱਕ ਐਰਰ ਮਿਲ ਸਕਦੀ ਹੈ ਜੋ ਕਹਿੰਦੀ ਹੈ ‘You need to install the perl hyphen doc package to use this program’ | |
01:46 | ਇਹ ਦੱਸਦਾ ਹੈ ਕਿ ਤੁਹਾਨੂੰ ‘perl hyphen doc’ ਪੈਕੇਜ਼ ਸੰਸਥਾਪਿਤ ਕਰਨ ਦੀ ਲੋੜ ਹੈ । | |
01:50 | ਇਹ ‘Synaptic Package Manager’ ਦੀ ਵਰਤੋਂ ਕਰਕੇ ਕਰੋ । | |
01:55 | ਕ੍ਰਿਪਾ ਕਰਕੇ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਸੰਬੰਧਿਤ ‘Linux’ ਸਪੋਕਨ ਟਿਊਟੋਰਿਅਲਸ ‘ਤੇ ਜਾਓ । | |
02:01 | ਤੁਸੀਂ ਇੱਥੇ ਜੋ ਵੇਖ ਰਹੇ ਹੋ ਉਹ “List colon colon Util” ਮਾਡਿਊਲ ਲਈ ਡੌਕੂਮੈਂਟੇਸ਼ਨ ਹੈ । | |
02:08 | ਨੋਟ ਕਰੋ ਕਿ ਡੌਕੂਮੈਂਟੇਸ਼ਨ ਹੇਠ ਲਿਖਿਆ ਰੱਖਦਾ ਹੈ - ਮਾਡਿਊਲ ਦਾ ਵੇਰਵਾ ਉਦਾਹਰਣ ਕਿ ਇਸ ਦੀ ਵਰਤੋਂ ਕਿਵੇਂ ਕਰੀਏ ਅਤੇ ਇੱਕ ‘ਓਵਰਵਿਊ’ | |
02:20 | ‘perl doc viewer’ ਨਾਲ ਐਗਜਿਟ ਕਰਨ ਲਈ ‘Q’ ਕੀ ਦਬਾਓ । | |
02:25 | ਅੱਗੇ ਅਸੀਂ ਸਿੱਖਾਂਗੇ ਕਿ ‘Perl’ ਪ੍ਰੋਗਰਾਮ ਵਿੱਚ ‘List colon colon Util’ ਮਾਡਿਊਲ ਦੀ ਵਰਤੋਂ ਕਿਵੇਂ ਕਰਦੇ ਹਨ । | |
02:33 | ਹੁਣ ਅਸੀਂ ਇੱਕ ਸੈਂਪਲ ਪ੍ਰੋਗਾਮ “exist underscore modules.pl” ਖੋਲ੍ਹਦੇ ਹਾਂ ਜੋ ਅਸੀਂ ਪਹਿਲਾਂ ਹੀ ਸੇਵ ਕੀਤਾ ਸੀ । | |
02:40 | ਆਪਣੀ “exist underscore modules dot pl” ਫਾਇਲ ਵਿੱਚ ਸਕਰੀਨ ‘ਤੇ ਦਿਖਾਈ ਦੇ ਰਹੇ ਦੀ ਤਰ੍ਹਾਂ ਹੇਠ ਦਿੱਤਾ ਕੋਡ ਟਾਈਪ ਕਰੋ । | |
02:47 | ਹੁਣ ਅਸੀਂ ਕੋਡ ਸਮਝਦੇ ਹਾਂ । | |
02:50 | ‘use List colon colon Util’, ‘List colon colon Util ‘ਮਾਡਿਊਲ ਨੂੰ ਲੱਭਣ ਅਤੇ ਲੋਡ ਕਰਨ ਲਈ ‘Perl’ ਨੂੰ ਕਹਿੰਦਾ ਹੈ । | |
03:00 | ‘qw ()’ ਫੰਕਸ਼ਨ ‘delimiter’ ਦੀ ਵਰਤੋਂ ਕਰਕੇ ‘string’ ਨਾਲ ਸ਼ਬਦਾਂ ਨੂੰ ਐਕਸਟਰੈਕਟ ਕਰਦਾ ਹੈ ਅਤੇ ਸ਼ਬਦਾਂ ਨੂੰ ‘list’ ਦੀ ਤਰ੍ਹਾਂ ਰਿਟਰਨ ਕਰਦਾ ਹੈ । | |
03:09 | ਇਹ ‘array’ ਨੂੰ ਐਲਾਨ ਜਾਂ ਘੋਸ਼ਿਤ ਕਰਨ ਦਾ ਇੱਕ ਆਸਾਨ ਤਰੀਕਾ ਹੈ । | |
03:13 | ਇੱਕ ਮਾਡਿਊਲ ਇੰਪੋਰਟ ਕਰਦੇ ਸਮੇਂ ਇਹ ਸਾਡੇ ਪ੍ਰੋਗਰਾਮ ਵਿੱਚ ਕੇਵਲ list ਵਿੱਚ ਜ਼ਿਕਰ ਕੀਤੇ ਗਏ subroutines ਨੂੰ ਇੰਪੋਰਟ ਕਰਦਾ ਹੈ । | |
03:21 | ਇਹ ‘subroutines’ ਦੀ ਆਮ ਉਪਯੋਗਤਾ ਸੂਚੀ ਰੱਖਦਾ ਹੈ । | |
03:26 | ਉਹ ਮਾਡਿਊਲ ਸਾਡੇ ਪ੍ਰੋਗਰਾਮ ਵਿੱਚ ਇਸਦੇ ‘subroutines’ ਅਤੇ ‘variables’ ਨੂੰ ਐਕਸਪੋਰਟ ਕਰੇਗਾ । | |
03:32 | ‘List colon colon Util’ ਵਿੱਚ ਉਪਲੱਬਧ ਸਭ ਤੋਂ ਪ੍ਰਮੁੱਖ ‘subroutines’ ਹਨ
‘first’ - ਜੋ list ਵਿੱਚ ਪਹਿਲਾ ਐਲੀਮੈਂਟ ਰਿਟਰਨ ਕਰਦਾ ਹੈ । | |
03:42 | ‘max’ –ਇਹ ਸੂਚੀ ਵਿੱਚ ਸਭ ਤੋਂ ਵੱਧ ਅੰਕਾਂ ਦੀ ਵੈਲਿਊ ਨੂੰ ਰਿਟਰਨ ਕਰਦਾ ਹੈ । | |
03:47 | ‘maxstr’ - ਸੂਚੀ ਵਿੱਚ ਸਭ ਤੋਂ ਉੱਤਮ ਸਟਰਿੰਗ ਨੂੰ ਰਿਟਰਨ ਕਰਦਾ ਹੈ । | |
03:52 | min - ਇਹ ਸਭ ਤੋਂ ਘੱਟ ਅੰਕਾਂ ਦੀ ਵੈਲਿਊ ਨੂੰ ਰਿਟਰਨ ਕਰਦਾ ਹੈ । | |
03:57 | minstr – ਸੂਚੀ ਵਿੱਚ ਹੇਠਾਂ ਵਾਲੇ ਸਟਰਿੰਗਸ ਨੂੰ ਰਿਟਰਨ ਕਰਦਾ ਹੈ । | |
04:02 | ‘shuffle’ – ਇਹ ਅਨਿਯਮਿਤ ਜਾਂ ਬੇਤਰਤੀਬ ਕ੍ਰਮ ਵਿੱਚ ਇਨਪੁਟ ਦੀ ਵੈਲਿਊਜ਼ ਨੂੰ ਰਿਟਰਨ ਕਰਦਾ ਹੈ । | |
04:08 | ‘sum’ – ਸੂਚੀ ਵਿੱਚ ਸਾਰੇ ਐਲੀਮੈਂਟਸ ਦੇ ਅੰਕਾਂ ਦਾ ਜੋੜ ਰਿਟਰਨ ਕਰਦਾ ਹੈ । | |
04:14 | ਹਰੇਕ ‘ਫੰਕਸ਼ਨ’ ਲਈ ਵੱਖਰਾ ਸੋਰਸ ਕੋਡ ਲਿਖਣ ਦੀ ਲੋੜ ਨਹੀਂ ਹੈ । | |
04:18 | ਅਸੀਂ ਆਪਣੇ ਪ੍ਰੋਗਰਾਮ ਵਿੱਚ ਇਸ ਉਪਲੱਬਧ ‘subroutines’ ਦੀ ਵਰਤੋਂ ਕਰ ਸਕਦੇ ਹਾਂ । | |
04:23 | ਇਹ ਉਹ ‘ਇਨਪੁਟਸ’ ਹੈ ਜੋ ਅਸੀਂ ਫੰਕਸ਼ਨ ‘max, min, sum’ ਅਤੇ ‘shuffle’ ‘ਤੇ ਪਾਸ ਕਰ ਰਹੇ ਹਾਂ । | |
04:30 | ਅਤੇ ਇਹ ‘ਪ੍ਰਿੰਟ’ ਸਟੇਟਮੈਂਟਸ ਹਨ । | |
04:33 | ਹੁਣ ਫਾਇਲ ਸੇਵ ਕਰਨ ਲਈ ‘Ctrl + S’ ਦਬਾਓ । | |
04:37 | ਹੁਣ ਪ੍ਰੋਗਾਮ ਨੂੰ ਚਲਾਉਂਦੇ ਹਾਂ । | |
04:40 | ਟਰਮੀਨਲ ‘ਤੇ ਵਾਪਸ ਜਾਓ ਅਤੇ ਟਾਈਪ ਕਰੋ: ‘perl exist underscore modules dot pl’ ਅਤੇ ਐਂਟਰ ਦਬਾਓ । | |
04:49 | ਆਉਟਪੁਟ ਵੇਖੋ । | |
04:51 | ‘Random number’ ਵਿੱਚ ਤੁਸੀਂ 0 ਤੋਂ 51 ਦੇ ਵਿੱਚਕਾਰ ਕੋਈ ਵੀ ਵੈਲਿਊ ਪ੍ਰਾਪਤ ਕਰ ਸਕਦੇ ਹੋ । | |
04:58 | ਅੱਗੇ ਅਸੀਂ ਵੇਖਾਂਗੇ ਕਿ ਇੱਕ ਨਵਾਂ ‘Perl module’ ਕਿਵੇਂ ਬਣਾਉਂਦੇ ਹਨ ਅਤੇ ਇਸਨੂੰ ‘CPAN’ ‘ਤੇ ਕਿਵੇਂ ਜੋੜਦੇ ਹਾਂ । | |
05:04 | ਹੇਠਾਂ ਇੱਕ ਮਾਡਿਊਲ ਬਣਾਉਣ ਲਈ ਸਟੈਪਸ ਦਿੱਤੇ ਗਏ ਹਨ: | |
05:08 | ਮਾਡਿਊਲ ਵਿਕਸਿਤ ਕਰਨ ਲਈ ਇੱਕ ਜਗ੍ਹਾ ਬਣਾਓ । | |
05:11 | ਮਾਡਿਊਲ ਲਈ ਸਕੇਲੇਟਨ ਫਾਇਲਸ ਬਣਾਓ । | |
05:14 | ਮਾਡਿਊਲ ਨੂੰ ਡਾਕਿਉਮੈਂਟ ਕਰੋ । | |
05:16 | Perl code ਲਿਖੋ । | |
05:18 | ਜਾਂਚ ਲਈ ਕੋਡ ਲਿਖੋ । | |
05:20 | CPAN ਵਿੱਚ ਨੂੰ ਮਾਡਿਊਲ ਵੰਡੋ । | |
05:24 | Perl h2xs ਨਾਂ ਵਾਲਾ ਪ੍ਰੋਗਰਾਮ ਦੇ ਨਾਲ ਵੰਡਿਆ ਜਾਂਦਾ ਹੈ ਜੋ ਇੱਕ ਨਵੇਂ ਮਾਡਿਊਲ ਲਈ ਫਾਇਲਸ ਬਣਾਉਣ ਵਿੱਚ ਵਰਤਿਆ ਜਾਂਦਾ ਹੈ । | |
05:32 | Math colon colon Simple ਸਾਡੇ ਮਾਡਿਊਲ ਦਾ ਨਾਮ ਜ਼ਿਕਰ ਹੈ । | |
05:37 | ਇਹ ਉਸ ਡਾਇਰੈਕਟਰੀ ਨੂੰ ਬਣਾਉਣ ਵਿੱਚ ਵਰਤੋਂ ਹੁੰਦਾ ਹੈ ਜੋ ਇਸ ਵਿੱਚ ਹੋਣ ਵਾਲੇ ਮਾਡਿਊਲਸ ਨੂੰ ਸਪੱਸ਼ਟ ਰੂਪ ਨਾਲ ਪਹਿਚਾਣ ਸਕੇ । | |
05:43 | ਅਸਲ ਵਿਚ ਇਹ ਉਸ ਮਾਡਿਊਲ ਲਈ ਸਕੇਲੇਟਨ ਫਾਇਲਸ ਬਣਾਉਂਦਾ ਹੈ ।
hyphen PAX ਵਿਕਲਪ ਹਨ ਜੋ autoload ਅਤੇ autogenerate ਨੂੰ ਛੱਡ ਦਿੰਦਾ ਹੈ । | |
05:54 | ਹੁਣ ਇੱਕ ਨਵਾਂ ਮਾਡਿਊਲ Math colon colon Simple ਬਣਾਉਂਦੇ ਹਾਂ । | |
05:59 | ਇਹ ਸਰਲ ਫੰਕਸ਼ਨਸ add, subtract, multiply ਅਤੇ divide ਦੇ ਨਾਲ ਦਿੱਤਾ ਜਾਵੇਗਾ । | |
06:06 | ਹੁਣ h2xs ਕਮਾਂਡ ਨੂੰ ਚਲਾਉਣ ਦੇ ਲਈ ਟਰਮੀਨਲ ‘ਤੇ ਜਾਂਦੇ ਹਾਂ । | |
06:12 | ਟਾਈਪ ਕਰੋ: h2xs hyphen PAXn Math colon colon Simple. | |
06:20 | h2xs ਪ੍ਰੋਗਰਾਮ ਮਾਡਿਊਲ ਨੂੰ ਵੰਡਣ ਦੇ ਲਈ ਜ਼ਰੂਰੀ ਇਹਨਾਂ ਸਾਰੀਆਂ ਫਾਇਲਸ ਨੂੰ ਬਣਾਉਂਦਾ ਹੈ । | |
06:27 | ਹੁਣ ਡਾਇਰੈਕਟਰੀ ਨੂੰ ਬਦਲਕੇ Math hyphen Simple ਕਰਦੇ ਹਾਂ । | |
06:33 | ਆਪਣੀ ਮਸ਼ੀਨ ‘ਤੇ directory path ਵੇਖੋ । ਇਹ Math forward slash Simple ਹੋ ਸਕਦਾ ਹੈ । | |
06:41 | ਡਾਇਰੈਕਟਰੀ ਵਿੱਚ ਸਾਰੀਆਂ ਫਾਇਲਸ ਦੀ ਸੂਚੀ ਲਈ ਟਾਈਪ ਕਰੋ ls ਅਸੀਂ ਹੇਠ ਲਿਖੀਆਂ ਫਾਇਲਸ ਵੇਖ ਸਕਦੇ ਹਾਂ । | |
06:49 | Changes ਉਹ ਫਾਇਲ ਜਿੱਥੇ ਅਸੀਂ ਆਪਣੇ ਮਾਡਿਊਲ ‘ਤੇ ਕੀਤੇ ਗਏ ਬਦਲਾਵਾਂ ਦਾ ਟ੍ਰੈਕ ਰੱਖਾਂਗੇ, ਜਦੋਂ ਅਸੀਂ ਨਵੇਂ ਵਰਜ਼ਨਸ ਬਣਾਉਂਦੇ ਹਾਂ । | |
06:58 | lib subdirectory ਮਾਡਿਊਲ ਰੱਖਦਾ ਹੈ । | |
07:02 | MANIFEST ਇਸ ਡਾਇਰੈਕਟਰੀ ਵਿੱਚ ਫਾਇਲਸ ਦੀ ਸੂਚੀ ਰੱਖਦਾ ਹੈ । | |
07:07 | Makefile ਇੱਕ ਪਰਲ ਪ੍ਰੋਗਰਾਮ ਹੈ ਜੋ Unix Makefile ਬਣਾਉਣ ਵਿੱਚ ਵਰਤੋਂ ਹੁੰਦਾ ਹੈ । | |
07:12 | ਅਸੀਂ ਆਪਣੇ ਮਾਡਿਊਲ ਨੂੰ ਸੰਸਥਾਪਿਤ ਅਤੇ ਟੈਸਟ ਕਰਨ ਲਈ ਇਸ Makefile ਦੀ ਵਰਤੋਂ ਕਰਾਂਗੇ । | |
07:18 | Test scripts t ਸਬਡਿਰੈਕਟਰੀਆਂ ਵਿੱਚ ਹੋਣਗੀਆਂ । | |
07:22 | tests, ਡਾਟ t ਐਕਸਟੇਂਸ਼ਨ ਦੇ ਨਾਲ ਸਰਲ Perl scripts ਹਨ ਜੋ unit testing ਦੇ ਲਈ ਵਰਤੀ ਜਾਂਦੀ ਹੈ । | |
07:30 | Simple.pm ਸਾਡੀ ਮਾਡਿਊਲ ਫਾਇਲ ਹੈ । | |
07:34 | ਇਹ ਸਾਰੀਆਂ ਫਾਇਲਸ ਆਪਣੇ ਆਪ ਬਣਦੀਆਂ ਹਨ ਜਦੋਂ ਅਸੀਂ h2xs ਕਮਾਂਡ ਚਲਾਉਂਦੇ ਹਾਂ । | |
07:41 | ਹੁਣ simple.pm ਫਾਇਲ ਖੋਲ੍ਹਦੇ ਹਾਂ । | |
07:45 | ਡਾਇਰੈਕਟਰੀ ਨੂੰ ਬਦਲਕੇ lib forward slash Math ਕਰੋ । | |
07:51 | ਹੁਣ ਅਸੀਂ ਮੌਜੂਦਾ ਕੰਟੇਂਟ ਦੇਖਣ ਦੇ ਲਈ simple.pm ਫਾਇਲ ਖੋਲ੍ਹਾਂਗੇ । | |
07:57 | ਟਾਈਪ ਕਰੋ: gedit Simple.pm. | |
08:02 | ਅਸੀਂ ਇੱਥੇ ਜੋ ਵੇਖਦੇ ਹਾਂ ਉਹ ਡਾਕਿਉਮੇਂਟੇਡ ਅਤੇ ਫੰਕਸ਼ਨਲ ਪਰਲ ਮਾਡਿਊਲ ਹੈ ਜੋ ਕੁੱਝ ਨਹੀਂ ਕਰਦਾ ਹੈ । | |
08:09 | ਸਾਨੂੰ ਇਸ ਫਾਇਲ ਵਿੱਚ ਇਸ ਤੋਂ ਸਭ ਕੁੱਝ ਕਰਵਾਉਣ ਲਈ ਜ਼ਰੂਰੀ ਫੰਕਸ਼ਨਸ ਲਿਖਣੇ ਪੈਣਗੇ । | |
08:16 | ਟੈਕਸਟ ਦੇ ਬਾਅਦ ਹੇਠਾਂ ਵਾਲਾ ਕੋਡ ਲਿਖੋ: Preloaded methods go here | |
08:22 | ਇੱਥੇ ਅਸੀਂ ਚਾਰ ਸਬਰੂਟੀਂਸ add, subtract, multiply ਅਤੇ divide ਜੋੜਾਂਗੇ । | |
08:29 | ਹੁਣ ਫਾਇਲ ਸੇਵ ਕਰਨ ਲਈ Ctrl + S ਦਬਾਓ । | |
08:33 | ਹੁਣ ਆਪਣਾ ਕੋਡ ਟੈਸਟ ਕਰਨ ਲਈ ਇੱਕ ਸੈਂਪਲ ਪਰਲ ਪ੍ਰੋਗਰਾਮ ਬਣਾਉਂਦੇ ਹਾਂ ਜੋ ਨਿਸ਼ਚਿਤ ਕਰਦਾ ਹੈ ਕਿ ਇਹ ਠੀਕ ਨਾਲ ਕੰਮ ਕਰ ਰਿਹਾ ਹੈ । | |
08:41 | ਹੁਣ ਸਬਡਿਰੈਕਟਰੀ t ਵਿੱਚ Math - Simple.t ਟੈਸਟ ਫਾਇਲ ਖੋਲ੍ਹਦੇ ਹਾਂ । | |
08:49 | ਟਾਈਪ ਕਰੋ: gedit Math - Simple.t | |
08:55 | ਹੁਣ ਮੌਜੂਦਾ ਕੋਡ ਦੇ ਬਾਅਦ ਹੇਠ ਦਿੱਤਾ ਕੋਡ ਲਿਖੋ: “Insert your test code below.. ” | |
09:02 | Print ਸਟੇਟਮੇਂਟ ਆਉਟਪੁਟ ਪ੍ਰਿੰਟ ਕਰੇਗਾ । | |
09:06 | ਫਾਇਲ ਸੇਵ ਕਰਨ ਲਈ Ctrl + S ਦਬਾਓ । | |
09:10 | ਹੁਣ ਟੈਸਟ ਸਕਰਿਪਟ ਰਨ ਕਰਦੇ ਹਾਂ । | |
09:13 | ਟਾਈਪ ਕਰੋ: perl Math - simple.t ਅਤੇ ਐਂਟਰ ਦਬਾਓ । | |
09:19 | ਤੁਸੀਂ ਇੱਥੇ ਐਰਰ ਮੈਸੇਜ ਵੇਖਦੇ ਹੋ ਕਿਉਂਕਿ Perl ਸਕਰਿਪਟ ਆਪਣੀ ਡਾਇਰੈਕਟਰੀ ਵਿੱਚ Simple.pm ਨਹੀਂ ਲੱਭ ਸਕਦਾ ਹੈ । | |
09:27 | ਇਹ lib ਡਾਇਰੈਕਟਰੀ ਦੇ ਅੰਦਰ ਦਿੱਸਣਾ ਚਾਹੀਦਾ ਹੈ । ਅਸੀਂ ਇਸ ਐਰਰ ਨੂੰ ਕਿਵੇਂ ਠੀਕ ਕਰ ਸਕਦੇ ਹਾਂ ? | |
09:33 | ਹੁਣ ਇਸਦੇ ਲਈ ਕੁੱਝ ਵਿਕਲਪ ਵੇਖਦੇ ਹਾਂ । | |
09:37 | At the rate INC ਇੱਕ ਵਿਸ਼ੇਸ਼ ਵੈਰੀਏਬਲ ਹੈ ਜੋ ਡਾਇਰੈਕਟਰੀਜ ਦੀ ਸੂਚੀ ਰੱਖਦਾ ਹੈ । | |
09:43 | ਪਰਲ ਮਾਡਿਊਲ ਅਤੇ ਲਾਇਬਰੇਰੀਜ ਇਸ ਡਾਇਰੈਕਟਰੀਜ ਤੋਂ ਲੋਡ ਕੀਤੀ ਜਾ ਸਕਦੀ ਹੈ । | |
09:48 | ਕੋਡ ਦੀ ਇਹ ਲਾਈਨ Perl ਪ੍ਰੋਗਰਾਮ ਦੀ at the rate INC ਸਰਚ ਡਾਇਰੈਕਟਰੀ ‘ਤੇ ਇਸ directory path ਨੂੰ ਜੋੜਨ ਲਈ ਦੱਸਦੀ ਹੈ । | |
09:57 | ਵਿਕਲਪਿਕ ਰੂਪ ਤੋਂ ਅਸੀਂ - I ਵਿਕਲਪ ਦੀ ਵਰਤੋਂ ਕਰਕੇ ਰਨ ਟਾਇਮ ‘ਤੇ at the rate INC ‘ਤੇ ਫਾਇਲਸ ਜੋੜ ਸਕਦੇ ਹਾਂ । | |
10:06 | ਹੁਣ ਟਰਮੀਨਲ ‘ਤੇ ਜਾਂਦੇ ਹਾਂ । | |
10:10 | ਮੈਂ - I command line parameter ਦੀ ਵਰਤੋਂ ਕਰਕੇ ਪ੍ਰੋਗਰਾਮ ਨੂੰ ਚਲਾਉਂਦਾ ਹਾਂ । | |
10:16 | ਇਸ ਲਈ ਮੈਂ ਟਾਈਪ ਕਰਾਂਗਾ: perl - Ilib t / Math - Simple.t | |
10:24 | ਇੱਥੇ ਆਉਟਪੁਟ ਸਾਡੀ ਉਮੀਦ ਦੀ ਤਰ੍ਹਾਂ ਆਵੇਗੀ । | |
10:27 | ਅਸੀਂ ਮਾਡਿਊਲ ਟੈਸਟ ਕਰ ਲਿਆ ਹੈ ਅਤੇ ਇਹ ਠੀਕ ਕੰਮ ਕਰ ਰਿਹਾ ਹੈ । | |
10:31 | ਅੰਤਮ ਸਟੈਪ ਮਾਡਿਊਲ ਨੂੰ ਵੰਡਣਾ ਹੈ । | |
10:34 | ਮਾਡਿਊਲ ਨੂੰ ਸੰਸਥਾਪਿਤ ਕਰਨ ਦੀ ਆਮ ਪ੍ਰਕਿਰਿਆ ਇਸ ਕਮਾਂਡਸ ਨੂੰ ਰਨ ਕਰਨਾ ਹੈ । | |
10:40 | ਸੰਸਥਾਪਨ ਮਤਲੱਬ ਫਾਇਲਸ ਨੂੰ Perl library directory ਵਿੱਚ ਕਾਪੀ ਕਰਨਾ ਹੈ । | |
10:45 | ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਸ ਡਾਇਰੈਕਟਰੀ ਵਿੱਚ ਕਾਪੀ ਕਰਨ ਦੀ ਆਗਿਆ ਨਹੀਂ ਹੁੰਦੀ ਹੈ । | |
10:49 | ਹਾਲਾਂਕਿ Math - Simple ਬਹੁਤ ਲਾਭਦਾਇਕ ਮਾਡਿਊਲ ਨਹੀਂ ਹੈ, ਮੈਂ ਸੰਸਥਾਪਨ ਭਾਗ ਨੂੰ ਨਹੀਂ ਦਿਖਾ ਰਿਹਾ । | |
10:57 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ਇਸ ਦਾ ਸਾਰ ਕਰਦੇ ਹਾਂ । | |
11:02 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਬਾਰੇ ਸਿੱਖਿਆ:
ਮੌਜੂਦਾ ਮਾਡਿਊਲਸ ਦੀ ਵਰਤੋਂ ਕਰਨਾ ਨਵੇਂ ਮਾਡਿਊਲਸ ਬਣਾਉਣਾ ਅਤੇ ਪਰਲ ਪ੍ਰੋਗਰਾਮ ਵਿੱਚ ਕਿਵੇਂ ਵਰਤੋਂ ਕਰਦੇ ਹਨ । | |
11:11 | ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ । | |
11:13 | ‘Text colon colon Wrap’ ਮਾਡਿਊਲ ਦੀ ਵਰਤੋਂ ਕਰੋ । | |
11:17 | ‘Wrap ()’ ਫੰਕਸ਼ਨ ਦੀ ਵਰਤੋਂ ਕਰੋ ਜੋ ਇਨਪੁਟ ਟੈਕਸਟ ਨੂੰ ਸਪੱਸ਼ਟ ਪੈਰਾਗਰਾਫ ਬਣਾਉਣ ਲਈ ਰੈਪ ਕਰਦਾ ਅਰਥ ਕਿ ਬੰਨ੍ਹਦਾ ਹੈ । | |
11:24 | ‘Text colon colon Wrap’ ਮਾਡਿਊਲ ‘columns’ ਨਾਮ ਵਾਲਾ ਇੱਕ ਵੈਰੀਏਬਲ ਰੱਖਦਾ ਹੈ । ‘columns’ ਦੀ ਵੈਲਿਊ ਨੂੰ 30 ਕਰੋ । | |
11:31 | ਫਾਰਮੇਟ ਕੀਤਾ ਹੋਇਆ ਆਉਟਪੁਟ ਦੇਖਣ ਲਈ ਟੈਕਸਟ ਨੂੰ ਪ੍ਰਿੰਟ ਕਰੋ । | |
11:35 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸੰਖੇਪ ਕਰਦੀ ਹੈ । ਕ੍ਰਿਪਾ ਕਰਕੇ ਇਸਨੂੰ ਡਾਊਂਨਲੋਡ ਕਰੋ ਅਤੇ ਵੇਖੋ । | |
11:42 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
11:51 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
11:55 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
12:02 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
12:06 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । | } |