PERL/C3/File-Handling/Punjabi

From Script | Spoken-Tutorial
Jump to: navigation, search
Time Narration
00:01 PERL ਵਿੱਚ ਫਾਈਲ ਹੈਂਡਲਿੰਗ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ

read mode ਵਿੱਚ ਫਾਈਲ ਕਿਵੇਂ ਖੋਲ੍ਹਦੇ ਹਨ ਫਾਈਲ ਕਿਵੇਂ ਲਿਖਦੇ ਹਨ append mode ਵਿੱਚ ਫਾਈਲ ਕਿਵੇਂ ਖੋਲ੍ਹਦੇ ਹਨ file handle ਕਿਵੇਂ ਬੰਦ ਕਰਦੇ ਹਨ ।

00:17 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਹੀ ਹਾਂ:

ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ Perl 5.14.2 ਅਤੇ gedit ਟੈਕਸਟ ਐਡਿਟਰ

00:28 ਤੁਸੀ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡਿਟਰ ਵਰਤੋ ਕਰ ਸਕਦੇ ਹੋ ।
00:32 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ ਪਰਲ ਪ੍ਰੋਗਰਾਮਿੰਗ ਦਾ ਕਾਰਜਕਾਰੀ ਗਿਆਨ ਹੋਣਾ ਚਾਹੀਦਾ ਹੈ ।
00:37 ਜੇਕਰ ਨਹੀਂ, ਤਾਂ ਸੰਬੰਧਿਤ ਪਰਲ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲਸ ਵੈਬਸਾਈਟ ਉੱਤੇ ਜਾਓ ।
00:43 ਬੁਨਿਆਦੀ ਆਪਰੇਸ਼ੰਸ ਜੋ ਅਸੀ ਪਰਲ ਵਿੱਚ ਫਾਈਲਸ ਦੇ ਨਾਲ ਕਰ ਸਕਦੇ ਹਾਨਾ ਉਹ ਇਸ ਪ੍ਰਕਾਰ ਹਨ:

ਫਾਈਲ ਖੋਲ੍ਹਣਾ ਫਾਈਲ ਵਿਚੋਂ ਪੜ੍ਹਨਾ ਫਾਈਲ ਉੱਤੇ ਲਿਖਣਾ ਅਤੇ ਫਾਈਲ ਬੰਦ ਕਰਨਾ ।

00:54 ਡਿਫਾਲਟ ਫਾਈਲ ਹੈਂਡਲਸ ਇਸ ਪ੍ਰਕਾਰ ਹਨ: STDIN,STDOUT,STDERR
01:02 ਇਹ ਓਪਨ ਫੰਕਸ਼ਨ ਲਈ ਸਿੰਟੈਕਸ ਹੈ ।
01:05 ਸਿੰਟੈਕਸ ਵਿੱਚ, FILEHANDLE ਉਹ ਫਾਈਲ ਹੈਂਡਲ ਹੈ ਜੋ ਓਪਨ ਫੰਕਸ਼ਨ ਵਿੱਚ ਰਿਟਰਨ ਕੀਤਾ ਜਾਂਦਾ ਹੈ ।
01:11 MODE, ਫਾਈਲ ਨੂੰ ਖੋਲ੍ਹਣ ਦੇ ਮੋਡ ਜਿਵੇਂ: ਰੀਡ, ਰਾਇਟ ਆਦਿ ਦਿਖਾਉਂਦਾ ਹੈ।
01:18 EXPR, ਉਹ ਫਿਜਿਕਲ ਫਾਈਲਨੇਮ ਹੈ ਜੋ ਰੀਡ ਜਾਂ ਰਾਇਟ ਕਰਨ ਵਿੱਚ ਵਰਤੋ ਹੁੰਦਾ ਹੈ। ਇਸ ਹਾਲਤ ਵਿੱਚ First.txt ਫਾਈਲ ਦਾ ਨਾਮ ਹੈ।
01:27 ਇੱਥੇ ਦਿਖਾਏ ਹੋਏ ਦੀ ਤਰ੍ਹਾਂ ਓਪਨ ਫੰਕਸ਼ਨ ਨੂੰ ਲਿਖਣ ਦਾ ਇੱਕ ਹੋਰ ਤਰੀਕਾ ਹੈ।
01:32 ਹੁਣ ਸਮਝਦੇ ਹਾਨਾ ਕਿ ਇੱਕ ਮੌਜੂਦਾ ਫਾਈਲ ਕਿਵੇਂ ਖੋਲ੍ਹਦੇ ਹਾਂ ਅਤੇ ਇਸ ਤੋਂ ਡੇਟਾ ਕਿਵੇਂ ਪੜ੍ਹਦੇ ਹਨ ।
01:38 ਪਹਿਲਾਂ ਅਸੀ ਇੱਕ ਟੈਕਸਟ ਫਾਈਲ ਬਣਾਵਾਂਗੇ ਅਤੇ ਇਸ ਵਿੱਚ ਕੁੱਝ ਡੇਟਾ ਸਟੋਰ ਕਰਾਂਗੇ। ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: gedit first.txt ਅਤੇ ਐਂਟਰ ਦਬਾਓ।
01:51 first dot txt ਫਾਈਲ ਵਿੱਚ, ਹੇਠਾਂ ਦਿੱਤਾ ਟੈਕਸਟ ਟਾਈਪ ਕਰੋ:
01:55 ਫਾਈਲ ਸੇਵ ਕਰੋ ਅਤੇ gedit ਬੰਦ ਕਰੋ ।
01:59 ਹੁਣ ਅਸੀ ਇੱਕ ਪਰਲ ਪ੍ਰੋਗਰਾਮ ਵੇਖਾਂਗੇ ਜੋ first.txt ਫਾਈਲ ਖੋਲ੍ਹਦਾ ਹੈ ਅਤੇ ਵਿਸ਼ਾ ਚੀਜ਼ ਪੜ੍ਹਦਾ ਹੈ ।
02:07 ਹੁਣ ਮੈਂ openfile.pl ਸੈਂਪਲ ਪ੍ਰੋਗਰਾਮ ਖੋਲ੍ਹਦਾ ਹਾਂ ਜੋ ਮੈਂ ਪਹਿਲਾਂ ਹੀ ਸੇਵ ਕੀਤਾ ਹੈ ।
02:13 ਟਾਈਪ ਕਰੋ: gedit openfile dot pl ampersand ਅਤੇ ਐਂਟਰ ਦਬਾਓ ।
02:19 openfile dot pl ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ ।
02:25 ਹੁਣ ਕੋਡ ਸਮਝਦੇ ਹਾਂ।
02:28 open ਫੰਕਸ਼ਨ ਪੜ੍ਹਨ ਲਈ ਇੱਕ ਫਾਈਲ ਖੋਲ੍ਹਦਾ ਹੈ ।
02:33 ਪਹਿਲਾ ਪੈਰਾਮੀਟਰ DATA, ਉਹ filehandle ਹੈ ਜੋ ਪਰਲ ਨੂੰ ਭਵਿੱਖ ਵਿੱਚ ਫਾਈਲ ਨੂੰ ਦੇਖਣ ਦੀ ਆਗਿਆ ਦਿੰਦਾ ਹੈ ।
02:40 ਦੂਜਾ ਪੈਰਾਮੀਟਰ “<” ਲੈਸ ਦੈਨ ਸਿੰਬਲ READ ਮੋਡ ਨੂੰ ਦਰਸਾਉਂਦਾ ਹੈ।
02:44 ਜੇਕਰ Mode ਨਿਰਧਾਰਤ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਡਿਫਾਲਟ ਰੂਪ ਵਜੋਂ ਫਾਈਲ READ ਮੋਡ ਵਿੱਚ ਖੋਲੀ ਜਾਵੇਗੀ।
02:50 ਤੀਜਾ ਪੈਰਾਮੀਟਰ first.txt, ਉਸ ਫਾਈਲ ਦਾ ਨਾਮ ਹੈ ਜਿੱਥੋਂ ਡੇਟਾ ਪੜ੍ਹਿਆ ਜਾਣਾ ਹੈ ।
02:57 ਕੀ ਹੋਵੇਗਾ ਜੇਕਰ first.txt ਫਾਈਲ ਮੌਜੂਦ ਨਹੀਂ ਹੈ?
03:02 ਸਕਰਿਪਟ ਉਚਿਤ ਐਰਰ ਮੈਸੇਜ ਦੇ ਨਾਲ ਖਤਮ ਹੋ ਜਾਵੇਗੀ, ਜੋ ਡਾਲਰ ਐਕਸਕਲੇਮੇਸ਼ਨ ($!) ਵੇਰਿਏਬਲ ਵਿੱਚ ਸਟੋਰ ਕੀਤਾ ਹੋਇਆ ਹੈ।
03:08 ਵਾਈਲ ਲੂਪ ਲਕੀਰ ਦਰ ਲਕੀਰ ਪੜ੍ਹੇਗੀ ਅਤੇ ਜਦੋਂ ਤੱਕ ਸਾਰੀ ਫਾਈਲ ਨਹੀਂ ਪੜ ਲਈ ਜਾਂਦੀ ਉਦੋਂ ਤੱਕ DATA ਫਾਈਲ ਨੂੰ ਲੂਪ ਕਰੇਗਾ।
03:17 Print ਡਾਲਰ ਅੰਡਰਸਕੋਰ ($_) ਵੇਰਿਏਬਲ ਮੌਜੂਦਾ ਲਕੀਰ ਦੀ ਵਿਸ਼ਾ ਸਮੱਗਰੀ ਨੂੰ ਪ੍ਰਿੰਟ ਕਰੇਗਾ ।
03:22 ਅਖੀਰ ਵਿੱਚ, FILEHANDLE ਨਾਮ ਦੇ ਨਾਲ ਫਾਈਲ ਨੂੰ ਬੰਦ ਕਰੋ ਜੋ ਅਸੀਂ ਓਪਨ ਸਟੇਟਮੈਂਟ ਵਿੱਚ ਦਿੱਤਾ ਸੀ ।
03:29 ਫਾਈਲ ਨੂੰ ਬੰਦ ਕਰਨਾ ਕੰਟੈਂਟ ਦੇ ਓਵਰਰਾਇਟ ਹੋਣ ਜਾਂ ਬਿਨਾਂ ਕਾਰਣੋਂ ਫਾਈਲ ਦੇ ਕਿਸੇ ਵੀ ਬਦਲਾਵਾਂ ਤੋਂ ਬਚਾਉਂਦਾ ਹੈ।
03:36 ਹੁਣ, ਫਾਈਲ ਨੂੰ ਸੇਵ ਕਰਨ ਲਈ Ctrl+S ਦਬਾਓ।
03:40 ਹੁਣ ਪ੍ਰੋਗਰਾਮ ਨੂੰ ਚਲਾਓ।
03:42 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ perl openfile dot pl ਅਤੇ ਐਂਟਰ ਦਬਾਓ ।
03:51 ਦਿਖਾਏ ਹੋਏ ਦੀ ਤਰ੍ਹਾਂ ਆਉਟਪੁਟ ਦਿਸਦਾ ਹੈ।
03:54 ਇਹ ਉਹੀ ਕੰਟੇਂਟ ਹੈ ਜੋ ਅਸੀਂ ਪਹਿਲਾਂ first dot txt ਫਾਈਲ ਵਿੱਚ ਵੇਖਿਆ ।
03:59 ਅੱਗੇ ਅਸੀ ਵੇਖਾਂਗੇ ਕਿ ਫਾਈਲ ਵਿੱਚ ਡੇਟਾ ਕਿਵੇਂ ਲਿਖਿਆ ਜਾਂਦਾ ਹੈ ।
04:03 ਗਰੇਟਰ ਦੈਨ (>) ਸਿੰਬਲ ਦੇ ਨਾਲ ਓਪਨ ਸਟੇਟਮੈਂਟ WRITE ਮੋਡ ਨੂੰ ਪਰਿਭਾਸ਼ਿਤ ਕਰਦਾ ਹੈ ।
04:08 ਫਾਈਲਨੇਮ ਉਸ ਫਾਈਲ ਦੇ ਨਾਮ ਨੂੰ ਦਿਖਾਉਂਦਾ ਹੈ ਜਿੱਥੇ ਡੇਟਾ ਲਿਖਿਆ ਜਾਣਾ ਹੈ।
04:13 ਹੁਣ ਮੈਂ ਸੈਂਪਲ ਪ੍ਰੋਗਰਾਮ writefile.pl ਖੋਲ੍ਹਦਾ ਹਾਂ, ਜੋ ਮੈਂ ਪਹਿਲਾਂ ਹੀ ਸੇਵ ਕੀਤਾ ਹੈ।
04:19 ਟਰਮੀਨਲ ਉੱਤੇ ਜਾਓ ।
04:21 ਹੁਣ, ਟਾਈਪ ਕਰੋ: gedit writefile dot pl ampersand ਅਤੇ ਐਂਟਰ ਦਬਾਓ ।
04:29 writefile dot pl ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤੇ ਕੋਡ ਨੂੰ ਟਾਈਪ ਕਰੋ ।
04:34 ਹੁਣ ਮੈਂ ਕੋਡ ਬਾਰੇ ਸਮਝਾਉਂਦਾ ਹਾਂ ।
04:37 ਓਪਨ ਫੰਕਸ਼ਨ second.txt ਫਾਈਲ ਨੂੰ write ਮੋਡ ਵਿੱਚ ਖੋਲ੍ਹਦਾ ਹੈ।
04:44 ਫਾਈਲਨੇਮ ਤੋਂ ਪਹਿਲਾਂ ਗਰੇਟਰ ਦੈਨ ( “ > ” ) ਸਿੰਬਲ write ਮੋਡ ਨੂੰ ਦਿਖਾਉਂਦਾ ਹੈ ।
04:49 ਪਹਿਲਾ ਪੈਰਾਮੀਟਰ FILE1 FILEHANDLE ਹੈ ।
04:53 ਪ੍ਰਿੰਟ ਫੰਕਸ਼ਨ ਦਿੱਤੇ ਗਏ ਟੈਕਸਟ ਨੂੰ FILEHANDLE ਯਾਨੀ FILE1 ਵਿੱਚ ਪ੍ਰਿੰਟ ਕਰਦਾ ਹੈ ।
04:59 ਹੁਣ ਫਾਈਲ ਸੇਵ ਕਰਨ ਲਈ Ctrl+S ਦਬਾਓ।
05:03 ਹੁਣ ਪ੍ਰੋਗਰਾਮ ਨੂੰ ਚਲਾਓ।
05:05 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ perl writefile dot pl ਅਤੇ ਐਂਟਰ ਦਬਾਓ ।
05:12 ਹੁਣ, ਜਾਂਚਦੇ ਹਾਂ ਕਿ second.txt ਫਾਈਲ ਵਿੱਚ ਟੈਕਸਟ ਲਿਖਿਆ ਗਿਆ ਹੈ ਜਾਂ ਨਹੀਂ ।
05:18 ਟਾਈਪ ਕਰੋ: gedit second.txt ਅਤੇ ਐਂਟਰ ਦਬਾਓ ।
05:23 ਅਸੀ ਆਪਣੀ second.txt ਫਾਈਲ ਵਿੱਚ ਇਹ ਟੈਕਸਟ ਵੇਖ ਸਕਦੇ ਹਾਂ: Working with files makes data storage and retrieval a simple task !
05:32 ਹੁਣ ਅਸੀ second.txt ਫਾਈਲ ਬੰਦ ਕਰਦੇ ਹਾਂ ।
05:35 ਕੀ ਹੋਵੇਗਾ ਜੇਕਰ ਅਸੀ write ਮੋਡ ਵਿੱਚ ਸਮਾਨ ਫਾਈਲ ਦੁਬਾਰਾ ਖੋਲ੍ਹਦੇ ਹਾਂ? ਉਸਨੂੰ ਵੇਖਦੇ ਹਾਂ ।
05:41 writefile.pl ਵਿੱਚ, ਪਿਛਲੇ print ਸਟੇਟਮੈਂਟ ਨੂੰ ਕਮੈਂਟ ਕਰੋ।
05:46 ਹੇਠਾਂ ਵਾਲੇ print ਕਮਾਂਡ ਨੂੰ ਜੋੜੋ ।
05:48 ਹੁਣ, ਫਾਈਲ ਨੂੰ ਸੇਵ ਕਰਨ ਲਈ Ctrl+S ਦਬਾਓ। ਹੁਣ ਪ੍ਰੋਗਰਾਮ ਨੂੰ ਚਲਾਓ।
05:54 ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ perl writefile dot pl ਅਤੇ ਐਂਟਰ ਦਬਾਓ ।
06:00 ਹੁਣ, second.txt ਫਾਈਲ ਨੂੰ ਦੁਬਾਰਾ ਜਾਂਚੋ।
06:04 ਟਾਈਪ ਕਰੋ: gedit second.txt ਅਤੇ ਐਂਟਰ ਦਬਾਓ ।
06:09 ਅਸੀ ਆਉਟਪੁਟ Greater than symbol (> ) overwrites the content of the file ! ਵੇਖ ਸਕਦੇ ਹਾਂ ।
06:14 second.txt ਫਾਈਲ ਦੇ ਪਿਛਲੇ ਕੰਟੈਂਟਸ ਓਵਰਰਾਇਟ ਕੀਤੇ ਜਾ ਚੁੱਕੇ ਹਨ ।
06:19 ਅਜਿਹਾ ਇਸਲਈ ਹੈ ਕਿਉਂਕਿ ਅਸੀਂ write ਮੋਡ ਵਿੱਚ ਦੁਬਾਰਾ ਫਾਈਲ ਖੋਲੀ ਸੀ ।
06:24 ਹੁਣ second.txt ਫਾਈਲ ਬੰਦ ਕਰੋ ।
06:27 ਅੱਗੇ, ਅਸੀ ਵੇਖਾਂਗੇ ਕਿ ਮੌਜੂਦਾ ਫਾਈਲ ਵਿੱਚ ਡੇਟਾ ਨੂੰ ਕਿਵੇਂ ਜੋੜਦੇ ਹਨ।
06:32 ਦੋ greater than ( > > ) ਸਿੰਬਲਸ ਦੇ ਨਾਲ open ਸਟੇਟਮੈਂਟ APPEND ਮੋਡ ਨੂੰ ਦਿਖਾਉਂਦਾ ਹੈ ।
06:38 ਹੁਣ ਮੈਂ gedit ਵਿੱਚ ਦੁਬਾਰਾ writefile dot pl ਖੋਲ੍ਹਾਂਗਾ।
06:44 open ਸਟੇਟਮੈਂਟ ਵਿੱਚ ਦੋ greater ( > > ) than ਸਿੰਬਲਸ ਟਾਈਪ ਕਰੋ । ਇਹ ਦਿਖਾਵੇਗਾ ਕਿ ਫਾਈਲ append mode ਵਿੱਚ ਹੈ ।
06:52 ਪਿਛਲੇ print ਸਟੇਟਮੈਂਟ ਨੂੰ Comment ਕਰੋ, ਜਿਵੇਂ ਕਿ ਇਹ ਪਹਿਲਾਂ ਚੱਲ ਗਿਆ ਹੈ ।
06:57 ਮੌਜੂਦਾ ਡੇਟਾ ਨੂੰ ਜੋੜਨ ਲਈ ਇੱਕ ਲਕੀਰ ਜੋੜੋ: print FILE1 ਡਬਲ ਕੋਟਸ ਵਿੱਚ Two greater than symbols ( > > ) opens the file in append mode
07:07 ਹੁਣ, ਫਾਈਲ ਨੂੰ ਸੇਵ ਕਰਨ ਲਈ Ctrl+S ਦਬਾਓ।
07:11 ਹੁਣ ਪ੍ਰੋਗਰਾਮ ਨੂੰ ਚਲਾਓ।
07:14 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl writefile dot pl ਅਤੇ ਐਂਟਰ ਦਬਾਓ ।
07:20 ਹੁਣ, ਜਾਂਚਦੇ ਹਾਂ ਕਿ second.txt ਫਾਈਲ ਉੱਤੇ ਟੈਕਸਟ ਜੋੜਿਆ ਗਿਆ ਹੈ ਜਾਂ ਨਹੀਂ ।
07:26 ਟਾਈਪ ਕਰੋ: gedit second.txt ਅਤੇ ਐਂਟਰ ਦਬਾਓ ।
07:31 ਅਸੀ ਵੇਖ ਸਕਦੇ ਹਾਂ ਕਿ ਟੈਕਸਟ ਸਾਡੀ second.txt ਫਾਈਲ ਵਿੱਚ ਜੋੜ ਦਿੱਤਾ ਗਿਆ ਹੈ ।
07:36 ਹੁਣ second.txt ਫਾਈਲ ਨੂੰ ਬੰਦ ਕਰਦੇ ਹਾਂ।
07:39 ਉਸੀ ਪ੍ਰਕਾਰ, ਹੋਰ ਮੋਡਸ ਵੀ ਹਨ ।
07:42 ਆਪਣੇ ਆਪ ਇਹਨਾਂ ਵਿਕਲਪਾਂ ਦੀ ਕੋਸ਼ਿਸ਼ ਕਰੋ ਅਤੇ ਸਮਝੋ ਕਿ ਕੀ ਹੁੰਦਾ ਹੈ ।
07:49 ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਇਸਦਾ ਸਾਰ ਕਰਦੇ ਹਾਂ।
07:53 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:

read ਮੋਡ ਵਿੱਚ ਇੱਕ ਫਾਈਲ ਖੋਲ੍ਹਣਾ ਫਾਈਲ ਉੱਤੇ ਲਿਖਣਾ append ਮੋਡ ਵਿੱਚ ਇੱਕ ਫਾਈਲ ਖੋਲ੍ਹਣਾ ਅਤੇ ਫਾਈਲ ਹੈਂਡਲ ਬੰਦ ਕਰਨਾ ।

08:03 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। writefile.pl ਪ੍ਰੋਗਰਾਮ ਵਿੱਚ ਫਾਈਲ ਐਟਰੀਬਿਊਟ ਨੂੰ “+>” ਸਿੰਬਲ ਵਿੱਚ ਬਦਲੋ।
08:11 ਪ੍ਰੋਗਰਾਮ ਨੂੰ ਸੇਵ ਕਰੋ ਅਤੇ ਚਲਾਓ।
08:14 ਆਉਟਪੁਟ ਦੇਖਣ ਲਈ second.txt ਫਾਈਲ ਖੋਲੋ।
08:17 ਫਾਈਲ ਐਟਰੀਬਿਊਟ “+>” ਸਿੰਬਲ ਦੀ ਵਰਤੋ ਦਾ ਵਿਸ਼ਲੇਸ਼ਣ ਕਰੋ ।
08:22 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਡਾਊਨਲੋਡ ਕਰੋ ਅਤੇ ਵੇਖੋ ।
08:29 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:

ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ।

08:37 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋ।
08:41 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਫੰਡ ਕੀਤਾ ਗਿਆ ਹੈ।
08:48 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
08:53 ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਮੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya